ਜੌਰਡਨ : ਪ੍ਰਿੰਸ ਹਮਜ਼ਾ ਬਿਨ ਹੁਸੈਨ ਕੌਣ ਹਨ, ਜਿਨ੍ਹਾਂ ਨੂੰ 'ਘਰ ਵਿੱਚ ਹੀ ਕੀਤਾ ਨਜ਼ਰਬੰਦ'

ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ
ਤਸਵੀਰ ਕੈਪਸ਼ਨ, ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਅਤੇ ਫੋਨ ਲਾਈਨ ਵੀ ਕੱਟ ਦਿੱਤੀ ਹੈ।

ਜੌਰਡਨ ਦੇ ਸਾਬਕਾ ਕ੍ਰਾਊਨ ਪ੍ਰਿੰਸ ਨੇ ਕਿਹਾ ਹੈ ਕਿ ਸਰਕਾਰ ਨੇ ਆਲੋਚਕਾਂ ਖ਼ਿਲਾਫ਼ ਕਾਰਵਾਈ ਕਰਨ ਤਹਿਤ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਪ੍ਰਿੰਸ ਹਮਜ਼ਾ ਬਿਨ ਹੁਸੈਨ ਦੇ ਵਕੀਲ ਨੇ ਬੀਬੀਸੀ ਨੂੰ ਇੱਕ ਵੀਡੀਓ ਭੇਜਿਆ ਹੈ।

ਪ੍ਰਿੰਸ ਹਮਜ਼ਾ ਕਿੰਗ ਅਬਦੁੱਲਾ ਦੇ ਮਤਰੇਏ ਭਰਾ ਹਨ ਅਤੇ ਉਨ੍ਹਾਂ ਨੇ ਦੇਸ ਦੇ ਆਗੂਆਂ 'ਤੇ ਭ੍ਰਿਸ਼ਟਾਚਾਰ, ਅਯੋਗਤਾ ਅਤੇ ਤਸ਼ਦੱਦ ਢਾਉਣ ਦੇ ਇਲਜ਼ਾਮ ਲਗਾਏ ਹਨ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਦੇਸ ਵਿੱਚ ਕਈ ਨਾਮਵਰ ਲੋਕਾਂ ਨੂੰ 'ਸੁਰੱਖਿਆ' ਕਾਰਨਾਂ ਕਰਕੇ ਨਜ਼ਰਬੰਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਫ਼ੌਜ ਨੇ ਪ੍ਰਿੰਸ ਹਮਜ਼ਾ ਨੂੰ ਨਜ਼ਰਬੰਦ ਰੱਖਣ ਤੋਂ ਇਨਕਾਰ ਕੀਤਾ ਸੀ।

ਪਰ ਉਨ੍ਹਾਂ ਨੇ ਇਹ ਕਿਹਾ ਸੀ ਕਿ ਹਮਜ਼ਾ ਨੂੰ ਉਨ੍ਹਾਂ ਓਪਰੇਸ਼ਨਾਂ ਨੂੰ ਰੋਕਣ ਦੇ ਹੁਕਮ ਦਿੱਤੇ ਗਏ ਹਨ ਜੋ ਦੇਸ ਦੀ 'ਸੁਰੱਖਿਆ ਅਤੇ ਸਥਿਰਤਾ' ਲਈ ਖ਼ਤਰਾ ਹੋ ਸਕਦੇ ਹਨ।

ਰਾਜਕੁਮਾਰ ਹਮਜ਼ਾ ਨੇ ਕੀ ਕਿਹਾ

ਪ੍ਰਿੰਸ ਹਮਜ਼ਾ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਸਾਜਿਸ਼ ਦਾ ਹਿੱਸਾ ਨਹੀਂ ਹਨ।

ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਉਹ ਕਹਿ ਰਹੇ ਹਨ, "ਜੌਰਡਨ ਫੌਜੀ ਬਲਾਂ ਦੇ ਚੀਫ਼ ਆਫ਼ ਜਨਰਲ ਸਟਾਫ਼ ਅੱਜ ਸਵੇਰੇ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਮੈਨੂੰ ਬਾਹਰ ਜਾਣ, ਲੋਕਾਂ ਨਾਲ ਗੱਲ ਕਰਨ ਜਾਂ ਮਿਲਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਮੈਂ ਜਿਨ੍ਹਾਂ ਬੈਠਕਾਂ ਵਿੱਚ ਸ਼ਾਮਲ ਹੋਇਆ ਹਾਂ ਜਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਜੋ ਮੇਰੇ ਨਾਲ ਸਬੰਧਿਤ ਹਨ, ਉਨ੍ਹਾਂ ਵਿੱਚ ਸਰਕਾਰ ਜਾਂ ਕਿੰਗ ਦੀ ਆਲੋਚਨਾ ਹੁੰਦੀ ਰਹੀ ਹੈ।

ਜੌਰਡਨ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਖੁਦ ਆਲੋਚਨਾ ਕਰਨ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਹੈ।

ਹਾਲਾਂਕਿ ਫਿਰ ਉਨ੍ਹਾਂ ਨੇ ਕਿਹਾ, " ਸ਼ਾਸਨ ਵਿੱਚ ਭੰਨ-ਤੋੜ , ਭ੍ਰਿਸ਼ਟਾਚਾਰ ਅਤੇ ਅਸਮਰੱਥਾ ਲਈ ਮੈਂ ਜ਼ਿੰਮੇਵਾਰ ਵਿਅਕਤੀ ਨਹੀਂ ਹਾਂ। ਇਹ ਸਭ ਪਿਛਲੇ 15-20 ਸਾਲਾਂ ਤੋਂ ਸਾਡੀ ਸ਼ਾਸਨ ਪ੍ਰਣਾਲੀ ਵਿੱਚ ਰਹੇ ਹਨ ਅਤੇ ਬਹੁਤ ਮਾੜਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਲੋਕਾਂ ਦੀ ਆਸਥਾ ਘੱਟ ਹੋਣ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ।"

"ਇਹ ਹੁਣ ਉਸ ਪੜਾਅ 'ਤੇ ਪਹੁੰਚ ਚੁੱਕਿਆ ਹੈ ਜਿੱਥੇ ਕੋਈ ਵੀ ਬਿਨਾਂ ਧਮਕੀ, ਗ੍ਰਿਫ਼ਤਾਰ ਕੀਤੇ ਜਾਣ ਅਤੇ ਤਸੀਹੇ ਦਿੱਤੇ ਬਿਨਾਂ ਬੋਲ ਨਹੀਂ ਸਕਦਾ ਜਾਂ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਕਰ ਸਕਦਾ।"

ਜੌਰਡਨ ਵਿੱਚ ਉੱਚ ਪੱਧਰੀ ਸਿਆਸੀ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਬੇਹੱਦ ਨਾ ਦੇ ਬਰਾਬਰ ਹੈ ਅਤੇ ਮੱਧ ਪੂਰਬ ਵਿੱਚ ਅਮਰੀਕਾ ਜੌਰਡਨ ਦਾ ਮੁੱਖ ਸਹਿਯੋਗੀ ਹੈ।

ਜੌਰਡਨ ਦੀ ਸ਼ਕਤੀਸ਼ਾਲੀ ਖੁਫ਼ੀਆ ਏਜੰਸੀ ਨੂੰ ਕੋਰੋਨਾਵਾਇਰਸ ਮਹਾਂਮਾਰੀ ਤੋਂ ਬਾਅਦ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ ਹਨ, ਜਿਸ ਦਾ ਮਨੁੱਖੀ ਅਧਿਕਾਰ ਸੰਗਠਨ ਵਿਰੋਧ ਕਰ ਰਹੇ ਹਨ।

ਮਿਸਰ, ਅਮਰੀਕਾ ਅਤੇ ਸਾਊਦੀ ਸ਼ਾਹੀ ਅਦਾਲਤ ਨੇ ਕਿੰਗ ਅਬਦੁੱਲਾ ਦਾ ਸਮਰਥਨ ਕੀਤਾ ਹੈ।

ਪ੍ਰਿੰਸ ਹਮਜ਼ਾ ਕੌਣ ਹਨ

ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਮਰਹੂਮ ਕਿੰਗ ਹੁਸੈਨ ਅਤੇ ਉਨ੍ਹਾਂ ਦੀ ਮਨਪਸੰਦ ਪਤਨੀ ਮਹਾਰਾਣੀ ਨੂਰ ਦੇ ਵੱਡੇ ਪੁੱਤਰ ਹਨ।

ਪ੍ਰਿੰਸ ਹਮਜ਼ਾ ਯੂਕੇ ਦੇ ਹੈਰੋ ਸਕੂਲ ਅਤੇ ਰਾਇਲ ਮਿਲਟਰੀ ਅਕੈਡਮੀ, ਸੈਂਡਹਰਸਟ ਤੋਂ ਗ੍ਰੈਜੂਏਟ ਹਨ। ਉਨ੍ਹਾਂ ਨੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਹੈ ਅਤੇ ਜੌਰਡਨ ਦੀ ਫੌਜ ਵਿੱਚ ਸੇਵਾ ਨਿਭਾਈ ਹੈ।

ਕਿੰਗ ਅਬਦੁੱਲਾ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਰਾਨੀਆ (ਸਭ ਤੋਂ ਸੱਜੇ) ਪ੍ਰਿੰਸ ਹਮਜ਼ਾ ਅਤੇ ਰਾਜਕੁਮਾਰੀ ਨੂਰ (ਖੱਬੇ) ਦੇ ਵਿਆਹ ਵਿੱਚ, ਹਮਜ਼ਾ ਦੀ ਮਾਂ ਮਹਾਰਾਣੀ ਨੂਰ ਵਿਚਕਾਰ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿੰਗ ਅਬਦੁੱਲਾ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਰਾਨੀਆ (ਸਭ ਤੋਂ ਸੱਜੇ) ਪ੍ਰਿੰਸ ਹਮਜ਼ਾ ਅਤੇ ਰਾਜਕੁਮਾਰੀ ਨੂਰ (ਖੱਬੇ) ਦੇ ਵਿਆਹ ਵਿੱਚ, ਹਮਜ਼ਾ ਦੀ ਮਾਂ ਮਹਾਰਾਣੀ ਨੂਰ ਵਿਚਕਾਰ ਹਨ

ਉਨ੍ਹਾਂ ਨੂੰ 1999 ਵਿੱਚ ਜੌਰਡਨ ਦੇ ਕ੍ਰਾਊਨ ਪ੍ਰਿੰਸ ਦਾ ਖਿਤਾਬ ਦਿੱਤਾ ਗਿਆ ਸੀ ਅਤੇ ਮਰਹੂਮ ਕਿੰਗ ਹੁਸੈਨ ਦੇ ਚਹੇਤੇ ਸਨ ਅਤੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਕਿੰਗ 'ਆਪਣੀਆਂ ਅੱਖਾਂ ਦਾ ਸੂਕੂਨ' ਕਹਿੰਦੇ ਸਨ।

ਹਾਲਾਂਕਿ, ਕਿੰਗ ਹੁਸੈਨ ਦੀ ਮੌਤ ਵੇਲੇ ਉੱਤਰਾਧਿਕਾਰੀ ਵਜੋਂ ਉਨ੍ਹਾਂ ਨੂੰ ਬਹੁਤ ਛੋਟਾ ਅਤੇ ਅਨੁਭਵ ਤੋਂ ਬਿਨਾਂ ਸਮਝਿਆ ਗਿਆ।

ਇਸ ਤੋਂ ਬਾਅਦ ਕਿੰਗ ਅਬਦੁੱਲਾ ਨੇ ਗੱਦੀ ਸੰਭਾਲੀ ਅਤੇ 2004 ਵਿੱਚ ਹਮਜ਼ਾ ਦੇ ਕਰਾਊਨ ਪ੍ਰਿੰਸ ਦੀ ਪਦਵੀ ਖੋਹ ਲਈ।

ਮਹਾਰਾਣੀ ਨੂਰ ਲਈ ਇਹ ਇੱਕ ਵੱਡਾ ਝਟਕਾ ਸੀ ਜੋ ਆਪਣੇ ਵੱਡੇ ਪੁੱਤਰ ਨੂੰ ਰਾਜਾ ਵਜੋਂ ਦੇਖਣਾ ਚਾਹੁੰਦੀ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਘਟਨਾਵਾਂ ਦਾ ਵਿਸ਼ਲੇਸ਼ਣ

ਬੀਬੀਸੀ ਸੁਰੱਖਿਆ ਪੱਤਰਕਾਰ ਫਰੈਂਕ ਗਾਰਡਨਰ ਦਾ ਮੰਨਣਾ ਹੈ ਕਿ ਇਹ ਇੱਕ ਸ਼ਾਹੀ ਸੰਕਟ ਹੈ ਜੋ ਬੁਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਸ਼ਾਹੀ ਪਰਿਵਾਰਾਂ ਵਿੱਚੋਂ ਜੌਰਡਨ ਦਾ ਸ਼ਾਹੀ ਪਰਿਵਾਰ ਅਜਿਹਾ ਨਹੀਂ ਹੈ ਜੋ ਇਸ ਸਾਲ ਇਹ ਸਭ ਦੇਖ ਰਿਹਾ ਹੈ। ਹਾਲਾਂਕਿ ਜੌਰਡਨ ਦੀਆਂ ਕੁਝ ਆਪਣੀਆਂ ਮੁਸ਼ਕਲਾਂ ਵੀ ਹਨ।

ਗਾਰਡਨਰ ਦੱਸਦੇ ਹਨ, "ਕੋਰੋਨਾ ਮਹਾਂਮਾਰੀ ਕਾਰਨ ਉਸਦਾ ਅਰਥਚਾਰਾ ਵੈਸੇ ਵੀ ਖਰਾਬ ਹਾਲਤ ਵਿੱਚ ਹੈ ਅਤੇ ਲੋਕਾਂ ਦੀ ਨਰਾਜ਼ਗੀ ਵਧ ਰਹੀ ਹੈ। ਜੌਰਡਨ ਦੇ ਮਰਹੂਮ ਕਿੰਗ ਹੁਸੈਨ ਦੇ ਪੁੱਤ ਦਾ ਵੀਡੀਓ ਦੁਬਈ ਦੀ ਪ੍ਰਿੰਸੇਜ਼ ਲਤੀਫ਼ਾ ਦੇ ਵੀਡੀਓ ਦੀ ਯਾਦ ਦਿਵਾਉਂਦਾ ਹੈ। ਪ੍ਰਿੰਸ ਹਮਜ਼ਾ ਨੇ ਆਪਣੀ ਸਰਕਾਰ 'ਤੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਅਯੋਗਤਾ ਦੇ ਇਲਜ਼ਾਮ ਲਗਾਏ ਹਨ।"

"ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਮਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਮਾਨ ਦੇ ਬਾਹਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸੰਚਾਰ ਦੇ ਸਾਰੇ ਸਾਧਨਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ।"

"ਬੀਬੀਸੀ ਨੂੰ ਮਿਲੇ ਵੀਡੀਓ ਵਿੱਚ ਉਹ ਦੱਸ ਰਹੇ ਹਨ ਕਿ ਇਸ ਸਮੇਂ ਦੇਸ ਵਿੱਚ ਡਰ ਹੈ ਜਿੱਥੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਖੁਫ਼ੀਆ ਪੁਲਿਸ ਰਾਹੀਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।"

ਹੋਰ ਕਿਹੜੇ ਲੋਕ ਗ੍ਰਿਫਤਾਰ ਹੋਏ

ਜੌਰਡਨ ਅਮਰੀਕਾ ਦੇ ਮੁੱਖ ਸਹਿਯੋਗੀ ਹਨ ਅਤੇ ਸੁਰੱਖਿਆ ਆਪਰੇਸ਼ਨ ਵਿੱਚ ਅਮਰੀਕੀ ਫ਼ੌਜ ਦੀ ਮਦੱਦ ਕਰਦੇ ਹਨ।

ਕਥਿਤ ਇਸਲਾਮਿਕ ਸਟੇਟ ਦੇ ਵਿਰੁੱਧ ਅਮਰੀਕਾ ਦੀ ਮੁਹਿੰਮ ਵਿੱਚ ਉਹ ਵੀ ਸਹਿਯੋਗੀ ਹਨ।

ਦੇਸ ਵਿੱਚ ਕੁਦਰਤੀ ਸਰੋਤ ਬਹੁਤ ਘੱਟ ਹਨ ਅਤੇ ਮਹਾਂਮਾਰੀ ਕਾਰਨ ਦੇਸ ਦੇ ਅਰਥਚਾਰੇ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਬਾਸੇਮ ਅਵਦੱਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਸੇਮ ਅਵਦੱਲਾ ਨੇ ਇੱਕ ਵੇਲੇ ਜੌਰਡਨ ਦੇ ਆਰਥਿਕ ਸੁਧਾਰਾਂ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਸੀ

ਇਸ ਤੋਂ ਇਲਾਵਾ ਇਸ ਰਾਜਸ਼ਾਹੀ ਵਾਲੇ ਦੇਸ ਵਿੱਚ ਸ਼ਰਨਾਰਥੀਆਂ ਦੀ ਵੱਡੀ ਮੌਜੂਦਗੀ ਹੈ ਜੋ ਸੀਰੀਆ ਵਿੱਚ ਘਰੇਲੂ ਜੰਗ ਤੋਂ ਬਾਅਦ ਭੱਜ ਕੇ ਆਏ ਹਨ।

ਸ਼ਨੀਵਾਰ ਨੂੰ ਹਿਰਾਸਤ ਵਿੱਚ ਲਏ ਗਏ ਹੋਰਨਾਂ ਲੋਕਾਂ ਵਿੱਚ ਸਾਬਕਾ ਵਿੱਤ ਮੰਤਰੀ ਬਾਸੇਮ ਅਵਦੱਲਾ ਅਤੇ ਇੱਕ ਸ਼ਾਹੀ ਮੈਂਬਰ ਸ਼ਰੀਫ ਹਸਨ ਬਿਨ ਜ਼ਾਇਦ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

ਅਮਰੀਕਾ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਅਵਦੱਲਾ ਇੱਕ ਅਰਥਸ਼ਾਸਤਰੀ ਹਨ। ਉਹ ਇੱਕ ਸਮੇਂ ਕਿੰਗ ਦੇ ਸਭ ਤੋਂ ਭਰੋਸੇਮੰਦ ਸਨ ਅਤੇ ਜੌਰਡਨ ਦੇ ਵਿੱਤੀ ਸੁਧਾਰਾਂ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਸੀ।

ਉਹ ਅਕਸਰ ਉਸ ਅਫ਼ਸਰਸ਼ਾਹੀ ਦੇ ਵਿਰੁੱਧ ਖੜ੍ਹੇ ਨਜ਼ਰ ਆਉਂਦੇ ਸਨ ਜੋ ਸੁਧਾਰ ਨਹੀਂ ਚਾਹੁੰਦੀ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)