ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਖ਼ਤਰਨਾਕ ਹੋ ਸਕਦੀ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਫਰਵਰੀ ਦੇ ਅੱਧ ਵਿੱਚ ਮਹਾਰਾਸ਼ਟਰ ਦੇ ਇੱਕ ਹਸਪਤਾਲ ਵਿੱਚ ਸਿਹਤ ਵਰਕਰਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਕਮੀ ਆਉਣ ਲੱਗੀ ਹੈ।

ਉਸ ਸਮੇਂ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਇੱਕ ਹਜ਼ਾਰ ਬਿਸਤਰਿਆਂ ਦੇ ਕਸਤੂਰਬਾ ਹਸਪਤਾਲ ਵਿੱਚ ਕੋਰੋਨਾ ਦੇ ਸਿਰਫ਼ 29 ਮਰੀਜ਼ ਸਨ।

ਜਦਕਿ ਪਿਛਲੀਆਂ ਗਰਮੀਆਂ ਵਿੱਚ ਜਦੋਂ ਮਹਾਮਾਰੀ ਵੱਡੇ ਪੱਧਰ 'ਤੇ ਫੈਲ ਰਹੀ ਸੀ ਤਾਂ ਇੱਥੇ 180 ਤੱਕ ਮਰੀਜ਼ ਰਹਿੰਦੇ ਸਨ। ਕਈ ਮਹੀਨਿਆਂ ਬਾਅਦ ਹਸਪਤਾਲ ਦਾ ਇੰਟੈਂਸਿਵ ਕੇਅਰ ਯੂਨਿਟ ਖਾਲੀ ਹੋਇਆ ਸੀ।

ਇਹ ਵੀ ਪੜ੍ਹੋ:

ਹਸਪਤਾਲ ਦੇ 300 ਕੋਵਿਡ ਬੈੱਡਾਂ ਵਿੱਚੋਂ ਇੱਕ ਤਿਹਾਈ ਬੈੱਡ ਹੋਰ ਬਿਮਾਰੀਆਂ ਦੇ ਮਰੀਜ਼ਾਂ ਲਈ ਹਸਪਤਾਲ ਦੇ ਦੂਜੇ ਵਾਰਡਾਂ ਵਿੱਚ ਭੇਜ ਦਿੱਤੇ ਗਏ ਸਨ।

ਪੂਰੇ ਦੇਸ਼ ਵਿੱਚ ਹੀ ਕੋਰੋਨਾਵਾਇਰਸ ਦੇ ਰਿਪੋਰਟ ਹੋ ਰਹੇ ਕੇਸਾਂ ਵਿੱਚ ਤਿੱਖੀ ਕਮੀ ਆਈ ਸੀ। ਵਾਰਧਾ ਵੀ ਬਾਕੀ ਦੇਸ਼ਾਂ ਨਾਲੋਂ ਵੱਖ ਨਹੀਂ ਸੀ।

ਜ਼ਿਆਦਾਤਰ ਸ਼ਹਿਰਾਂ ਵਿੱਚ, ਜ਼ਿੰਦਗੀ ਪੁਰਾਣੀ ਰਫ਼ਤਾਰ ਫੜ ਰਹੀ ਸੀ। ਸਿਹਤ ਵਰਕਰਾਂ ਸਮੇਤ ਦੂਜੇ ਫਰੰਟਲਾਈਨ ਵਰਕਰਾਂ ਨੂੰ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਸੀ।

ਕਸਤੂਰਬਾ ਹਸਪਤਾਲ ਵਿੱਚ ਸਿਹਤ ਵਰਕਰਾਂ ਨੇ ਬਹੁਤ ਬੁਰਾ ਸਾਲ ਲੰਘਾਇਆ ਸੀ।

ਉਨ੍ਹਾਂ ਵਿੱਚ ਘੱਟੋ-ਘੱਟ 70 ਨੂੰ ਕੋਰੋਨਾ ਦੀ ਲਾਗ ਲੱਗ ਸੀ ਅਤੇ ਬਹੁਤ ਸਾਰੇ ਲੋਕ ਥਕਾਨ ਅਤੇ ਤਣਾਅ ਵਿੱਚੋਂ ਉੱਭਰ ਰਹੇ ਸਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਹਾਲਾਂਕਿ 650 ਡਾਕਟਰਾਂ ਅਤੇ ਨਰਸਾਂ ਵਾਲੇ ਹਸਪਤਾਲ ਵਿੱਚ ਮਾਹੌਲ ਜਲਦੀ ਹੀ ਬਦਲ ਗਿਆ ਅਤੇ ਖ਼ੁਸ਼ੀਆਂ ਲੰਬਾ ਸਮਾਂ ਨਾ ਟਿਕੀਆਂ।

ਕਸਤੂਰਬਾ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਐੱਸਪੀ ਕਾਲਾਂਤਰੀ ਨੇ ਦੱਸਿਆ,"ਅਸੀਂ ਸਮੇਂ ਤੋਂ ਪਹਿਲਾਂ ਜਸ਼ਨ ਮਨਾ ਲਿਆ ਸੀ।"

ਭਾਰਤ ਵਿੱਚ ਕੋਰੋਨਾਵਇਰਸ ਦੀ ਦੂਜੀ ਲਹਿਰ ਤੋਂ ਇਹ ਹਸਪਤਾਲ ਅਛੂਤਾ ਨਹੀਂ ਰਿਹਾ ਹੈ। ਹਸਪਤਾਲ ਦੇ ਕੋਵਿਡ ਬੈੱਡ ਤੇਜ਼ੀ ਨਾਲ ਭਰੇ ਹਨ। ਤੀਹ ਬੈੱਡਾਂ ਵਾਲੇ ਆਈਸੀਯੂ ਵਿੱਚ ਮਰੀਜ਼ ਭਰੇ ਹੋਏ ਹਨ ਅਤੇ ਮੌਤਾਂ ਵੱਧ ਰਹੀਆਂ ਹਨ।

ਡਾ਼ ਕਾਲਾਂਤਰੀ ਨੇ ਦੱਸਿਆ, "ਲੱਗ ਰਿਹਾ ਹੈ ਕਿ ਦੂਜੀ ਲਹਿਰ ਵਿੱਚ ਵਾਇਰਸ ਵਧੇਰੇ ਲਾਗਸ਼ੀਲ ਹੋ ਗਿਆ ਹੈ। ਅਸੀਂ ਲਾਗ ਵਾਲੇ ਪੂਰੇ ਪਰਿਵਾਰਾਂ ਨੂੰ ਭਰਤੀ ਕਰ ਰਹੇ ਹਾਂ। 40 ਸਾਲ ਤੋਂ ਘੱਟ ਉਮਰ ਦੇ ਅਤੇ ਨੌਜਵਾਨ ਮਰੀਜ਼ ਵੀ ਬਹੁਤ ਆ ਰਹੇ ਹਨ।"

"ਸਥਿਤੀ ਇੱਕ ਵਾਰ ਫਿਰ ਗੰਭੀਰ ਹੈ।"

ਭਾਰਤ ਵਿੱਚ ਕੋਰੋਨਾਵਾਇਰਸ ਦੇ ਰਿਪੋਰਟ ਹੋਏ ਕੋਸਾਂ ਦੀ ਗਿਣਤੀ 1.2 ਕਰੋੜ ਨੂੰ ਪਾਰ ਕਰ ਗਈ ਹੈ, ਜੋ ਕਿ ਦੁਨੀਆਂ ਵਿੱਚ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਅੰਕੜਾ ਹੈ।

ਹਲਾਂਕਿ ਭਾਰਤ ਵਿੱਚ ਕੇਸ ਫੈਟਿਲੀਟੀ ਰੇਟ ਜੋ ਕਿ ਕੁੱਲ ਕੇਸਾਂ ਪਿੱਛੇ ਹੋਣ ਵਾਲੀਆਂ ਮੌਤਾਂ ਦਾ ਅਨੁਪਾਤ ਦਰਸਾਉਂਦਾ ਹੈ, ਦੁਨੀਆਂ ਵਿੱਚ ਸਭ ਤੋਂ ਘੱਟ ਵਿੱਚੋਂ ਹੈ।

ਦੂਜੀ ਲਹਿਰ ਕਿੰਨੀ ਮਾਰੂ ਹੈ?

ਕਈ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਦੇ ਸਾਹਮਣੇ ਬਹੁਤ ਭਿਆਨਕ ਪਹਿਲਾਂ ਨਾਲੋਂ ਮਰੂ ਲਹਿਰ ਦਾ ਖ਼ਤਰਾ ਹੈ।

ਪਿਛਲੀ ਵਾਰ ਨਵੰਬਰ ਵਿੱਚ 170 ਦਿਨਾਂ ਤੋਂ ਘੱਟ ਸਮੇਂ ਵਿੱਚ ਕੇਸ ਦੁੱਗਣੇ ਹੋ ਰਹੇ ਸਨ। ਸੋਮਵਾਰ ਨੂੰ 68,000 ਕੇਸ ਰਿਪੋਰਟ ਕੀਤੇ ਗਏ ਜੋ ਕਿ ਅਕਤੂਬਰ ਤੋਂ ਬਾਅਦ ਇੱਕ ਦਿਨ ਵਿੱਚ ਸਾਹਮਣੇ ਆਏ ਸਭ ਤੋਂ ਵੱਧ ਕੇਸ ਸਨ।

ਦੂਜੀ ਲਹਿਰ ਕਿੰਨੀ ਵੱਖਰੀ ਹੈ?

ਡਾ਼ ਮੁਰਾਦ ਬਾਨਾਜੀ ਲੰਡਨ ਦੀ ਮਿਡਸੈਕਸ ਯੂਨੀਵਰਿਸਟੀ ਵਿੱਚ ਗਿਣਤਸ਼ਾਸਤਰੀ ਹਨ, ਉਹ ਪੈਂਡੇਮਿਕ ਉੱਪਰ ਨੇੜਿਓਂ ਨਿਗ੍ਹਾ ਰੱਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਇੰਨੀ ਤੇਜ਼ੀ ਨਾਲ ਮਈ ਵਿੱਚ ਕੇਸ ਵਧੇ ਸਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਟੈਸਟਿੰਗ ਪਹਿਲਾਂ ਨਾਲੋਂ ਬਿਹਤਰ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲਾਗ ਦਾ ਪਤਾ ਲੱਗਣ ਦੀ ਸੰਭਾਵਨਾ ਵੀ ਸੁਧਰੀ ਹੈ। ਹਾਲਾਂਕਿ, "ਪਰ ਇਸ ਨਾਲ ਲਾਗ ਫ਼ੈਲਣ ਦੀ ਸਪੀਡ ਬਾਰੇ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ।"

ਕੇਸਾਂ ਵਿੱਚ ਵਾਧਾ ਮਾਹਾਰਸ਼ਟਰ ਵਿੱਚ ਬਹੁਤ ਐਲਾਨਿਆ ਰਿਹਾ ਹੈ। ਸੂਬੇ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੇ 60% ਮਾਮਲੇ ਹਨ। (ਪਰ) ਜਿਵੇਂ ਡਾ਼ ਬਾਨਾਜੀ ਕਹਿੰਦੇ ਹਨ ਕਿ ਵਾਧੇ ਦੀ ਦਰ ਸਾਰੇ ਸੂਬਿਆਂ ਵਿੱਚ ਹੀ ਵਧੀ ਹੋਈ ਹੈ।

ਜੋ ਕੁਝ ਪਿਛਲੇ ਹਫ਼ਤਿਆਂ ਵਿੱਚ ਹੋਇਆ ਹੈ ਉਸ ਦੀ ਮਿਸਾਲ ਪਹਿਲਾਂ ਨਹੀਂ ਮਿਲਦੀ ਹੈ। ਕੇਰਲ ਨੂੰ ਛੱਡ ਕੇ ਹਰ ਸੂਬੇ ਵਿੱਚ 100 ਤੋਂ ਵਧੇਰੇ ਕੇਸ ਰਿਪੋਰਟ ਹੋ ਰਹੇ ਹਨ ਅਤੇ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜਿਹੜੇ ਸੂਬਿਆਂ ਵਿੱਚ ਟੈਸਟ ਘੱਟ ਹੋ ਰਹੇ ਹਨ, ਉੱਥੇ ਕੇਸ ਵੀ ਘੱਟ ਵੀ ਰਿਪੋਰਟ ਹੋ ਰਹੇ ਹਨ।

ਦੂਜੀ ਲਹਿਰ ਦਾ ਕਾਰਨ ਕੀ ਬਣ ਰਿਹਾ ਹੈ?

ਮਾਹਰਾਂ ਦਾ ਮੰਨਣਾ ਕਿ ਲੋਕਾਂ ਵਿੱਚ ਵੱਧ ਰਹੀ ਅਸਾਵਧਾਨੀ ਵੀ ਕੇਸਾਂ ਦੇ ਵਧਣ ਦੀ ਇੱਕ ਵੱਡੀ ਵਜ੍ਹਾ ਹੈ।

ਇੱਕ ਸਾਲ ਤੱਕ ਘਰਾਂ ਵਿੱਚ ਬੰਦ ਰਹਿਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਅਤੇ ਲੋਕ ਵੱਡੇ ਪਰਿਵਾਰਕ ਇਕੱਠ ਵੀ ਕਰ ਰਹੇ ਹਨ, ਉਹ ਵੀ ਬਿਨਾਂ ਕੋਈ ਸਾਵਧਾਨੀ ਵਰਤਿਆਂ।

ਡਾ਼ ਕਲਾਂਤਰੀ ਦਾ ਕਹਿਣਾ ਹੈ, "ਇਹ ਵਿਵਰਾਹਰਕ ਅਕੇਵਾਂ ਹੈ। ਇਸ ਨੇ ਖ਼ਤਰਨਾਕ ਕਿਸਮ ਦੇ ਖ਼ਤਰੇ ਮੁੱਲ ਲੈਣ ਦੀ ਪ੍ਰਵਿਰਤੀ ਨੂੰ ਉਤਸ਼ਾਹਿਤ ਕੀਤਾ ਹੈ।"

ਮੰਗਲਵਾਰ ਨੂੰ ਇੱਕ ਸੀਨੀਅਰ ਅਧਿਕਾਰੀ ਨੇ ਖ਼ਤਰੇ ਦੀ ਘੰਟੀ ਵਜਾਈ। ਉਨ੍ਹਾਂ ਨੇ ਕਿਹਾ ਕਿ "ਭਾਰਤ ਇੱਕ ਗੰਭੀਰ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ ਤੇ ਸਮੁੱਚਾ ਦੇਸ਼ ਹੀ ਖ਼ਤਰੇ ਵਿੱਚ ਹੈ।"

ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵੀ ਇਸ ਵਿੱਚ ਆਪਣੀ ਬਣਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਾਂ ਤਾਂ ਲਾਗ ਨੂੰ ਰੋਕਿਆ ਜਾਵੇ ਨਹੀਂ ਤਾਂ ਸਮੁੱਚੇ ਦੇਸ਼ ਵਿੱਚ ਮਹਾਮਾਰੀ ਫੁੱਟ ਸਕਦੀ ਹੈ। ਫਿਰ ਵੀ ਕੋਈ ਬਹੁਤੀਆਂ ਰੋਕਾਂ ਨਹੀਂ ਲਗਾਈਆਂ ਗਈਆਂ ਹਨ- ਅਤੇ ਸਿਆਸੀ ਪ੍ਰਚਾਰ ਬੇਰੋਕ ਜਾਰੀ ਹਨ।

ਭਾਰਤ ਦੇ ਪੰਜ ਸੂਬਿਆਂ ਵਿੱਚ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ ਵਿੱਚ ਵੱਡੇ ਸਿਆਸੀ ਲੀਡਰ ਵੀ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਦੇਖਣ ਲਈ ਭੀੜ ਵੀ ਇਕੱਠੀ ਹੋ ਰਹੀ ਹੈ। ਬੇਸ਼ੱਕ ਇਹ ਸਭ ਬਿਨਾਂ ਕਿਸੇ ਸਾਵਧਾਨੀ ਦੇ ਹੋ ਰਿਹਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਿਛਲੇ ਹਫ਼ਤਿਆਂ ਦੌਰਾਨ ਵੱਡੇ ਧਾਰਮਿਕ ਇਕੱਠ ਵੀ ਹੋਏ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇਹ ਲੋਕ ਵੀ ਬਿਨਾਂ ਮਾਸਕ ਦੇ ਹੀ ਇਨ੍ਹਾਂ ਸਭ ਗਤੀਵਿਧੀਆਂ ਵਿੱਚ ਸਰਗਰਮ ਸਨ।

ਮਿਸ਼ੀਗਨ ਯੂਨੀਵਰਸਿਟੀ ਵਿੱਚ ਬਾਇਓਲੋਜਿਸਟ ਅਤੇ ਮਹਾਮਾਰੀ ਵਿਗਿਆਨੀ ਭਰਮਾਰ ਮੁਖਰਜੀ ਦਾ ਕਹਿਣਾ ਹੈ,"ਮੈਨੂੰ ਜੋ ਚੀਜ਼ ਸਭ ਤੋਂ ਵੱਧ ਡਰਾਉਂਦੀ ਹੈ ਉਹ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਸ਼ੁਰੂ ਵਿੱਚ ਬਹੁਤ ਸਾਵਧਾਨੀ ਵਰਤੀ ਹੁਣ ਉਨ੍ਹਾਂ ਨੇ ਸਭ ਕੁਝ ਛੱਡ ਦਿੱਤਾ ਹੈ। ਇਸ ਲਈ ਇਹ ਸਭ ਲੋਕ ਵਾਇਰਸ ਦੇ ਨਵੇਂ ਸ਼ਿਕਾਰ ਹਨ।"

ਹਾਲਾਂਕਿ ਇਸ ਨਾਲ ਵੀ ਸਾਨੂੰ ਪੂਰੀ ਕਹਾਣੀ ਪਤਾ ਨਹੀਂ ਲਗਦੀ ਹੈ।

ਹਾਲਾਂਕਿ ਭਾਰਤ ਕਹਿ ਰਿਹਾ ਹੈ ਕਿ ਕੇਸਾਂ ਵਿੱਚ ਦੇਖਿਆ ਜਾ ਰਿਹਾ ਵਾਧਾ ਨਵੇਂ ਵੇਰੀਐਂਟਸ ਕਾਰਨ ਨਹੀਂ ਹੈ ਪਰ ਬਹੁਤੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਕੋਰੋਨਾਵਾਇਰਸ ਦਾ ਬ੍ਰਿਟੇਨ ਵਾਲਾ ਵੇਰੀਐਂਟ ਵੀ ਵਜ੍ਹਾ ਹੋ ਸਕਦਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਸਮੇਂ ਦੌਰਾਨ ਲੋਕਾਂ ਨੇ ਕੋਰੋਨਾ ਪ੍ਰਤੀ ਪਿਛਲੇ ਸਮੇਂ ਦੌਰਾਨ ਰੱਖੀਆਂ ਸਾਵਧਾਨੀਆਂ ਨੂੰ ਜਿਵੇਂ ਮੂਲੋਂ ਹੀ ਤਿਆਗ ਦਿੱਤਾ ਹੈ

ਐਂਟੀਬਾਡੀਜ਼ ਦੇਖਣ ਲਈ ਕੀਤੇ ਗਏ ਸੀਰੋ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਮੁੰਬਈ, ਪੂਣੇ ਅਤੇ ਦਿੱਲੀ ਵਿੱਚ ਬਹੁਤ ਵੱਡੀ ਜਨਸੰਖਿਆ ਨੂੰ ਬਿਮਾਰੀ ਹੋ ਚੁੱਕੀ ਹੈ। ਤਾਂ ਫਿਰ ਇਨ੍ਹਾਂ ਸ਼ਹਿਰਾਂ ਵਿੱਚ ਕੇਸ ਇੰਨੇ ਕਿਉਂ ਵਧ ਰਹੇ ਹਨ?

ਡਾ਼ ਬਾਨਾਜੀ ਮੁਤਾਬਕ,"ਕੀ ਇਹ ਵੇਰੀਐਂਟ ਬਹੁਤ ਜ਼ਿਆਦਾ ਫ਼ੈਲ ਚੁੱਕੇ ਹਨ, ਇਹ ਵਾਇਰਸ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਬਾਈਪਾਸ ਕਰਨ ਦੇ ਜ਼ਿਆਦਾ ਸਮਰੱਥ ਹਨ, ਜੋ ਪਿਛਲੀ ਬਿਮਾਰੀ ਤੋਂ ਬਾਅਦ ਵਿਕਸਤ ਹੋਈ ਹੁੰਦੀ ਹੈ।"

ਇਹ ਦੂਜੀ ਲਹਿਰ ਕਿੰਨਾ ਸਮਾਂ ਚੱਲ ਸਕਦੀ ਹੈ?

ਮਾਹਰਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਨਾਲੋਂ ਜ਼ਿਆਦਾ ਲੰਬਾ ਸਮਾਂ ਚੱਲ ਸਕਦੀ ਹੈ।

ਕਈ ਸੂਬਿਆਂ ਵਿੱਚ ਕੇਸ ਬਹੁਤ ਜ਼ਿਆਦਾ ਵੱਧ ਰਹੇ ਹਨ।

ਮਹਾਰਾਸ਼ਟਰ, ਗੁਜਰਾਤ ਅਤੇ ਪੰਜਾਬ ਕੇਸ ਪਹਿਲਾਂ ਹੀ ਪੁਰਾਣੇ ਸਿਖ਼ਰਾਂ ਨੂੰ ਪਾਰ ਕਰ ਚੁੱਕੇ ਹਨ।

ਜੇ ਕੇਸ ਇਸੇ ਤਰ੍ਹਾਂ ਵਧਦੇ ਰਹੇ ਅਤੇ ਪੁਰਾਣੇ ਅੰਕੜਿਆਂ ਨੂੰ ਪਾਰ ਕਰ ਗਏ ਤਾਂ ਪੂਰੇ ਦੇਸ਼ ਵਿੱਚ ਸਮੁੱਚੇ ਤੌਰ 'ਤੇ ਵੱਡਾ ਸਿਖ਼ਰ ਆਵੇਗਾ, ਜੋ ਕਿ ਪਿਛਲੇ ਨਾਲੋਂ ਕਿਤੇ ਜ਼ਿਆਦਾ ਹੋਵੇਗਾ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਗੁਪਰ ਦੇਸ਼ ਦੇ ਸਭ ਤੋਂ ਜਿਆਦਾ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੈ

ਡਾ਼ ਬਾਨਾਜੀ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਟੀਕਾਕਰਨ ਨਾਲ ਇਸ ਲਹਿਰ ਨੂੰ ਠੱਲ੍ਹਣ ਵਿੱਚ ਮਦਦ ਮਿਲੇਗੀ- ਪੰਜ ਕਰੋੜ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਿਆ ਹੈ ਜਦਕਿ ਭਾਰਤ ਦੀ ਕੁੱਲ ਵਸੋਂ 1.3 ਅਰਬ ਹੈ।

ਉਸ ਹਿਸਾਬ ਨਾਲ ਇੱਕ ਜਾਂ ਦੋ ਮਹੀਨਿਆਂ ਵਿੱਚ ਹੀ ਇਹ ਟੀਕਾਕਰਣ ਫੈਲਾਅ ਨੂੰ ਠੱਲ੍ਹ ਪਾਉਣ ਵਿੱਚ ਸਫ਼ਲ ਹੋ ਸਕੇਗਾ ਇਸ ਦੀ ਸੰਭਾਵਨਾ ਕੋਈ ਬਹੁਤੀ ਜ਼ਿਆਦਾ ਨਹੀਂ ਹੈ।

ਕੀ ਭਾਰਤ ਨੂੰ ਨੀਵੀਂ ਮੌਤ ਦਰ ਨਾਲ ਸਬਰ ਕਰ ਲੈਣਾ ਚਾਹੀਦਾ ਹੈ?

ਡਾਕਟਰਾਂ ਦਾ ਕਹਿਣਾ ਹੈ ਕਿ ਦੂਜੀ ਲਹਿਰ ਵਿੱਚ ਮੌਤਾਂ ਦੀ ਦਰ ਘੱਟ ਹੈ। ਇਸਦੇ ਪਿੱਛੇ ਇੱਕ ਵੱਡਾ ਹੱਥ ਇਸ ਅਰਸੇ ਦੌਰਾਨ ਕਲੀਨੀਕਲ ਸਹੂਲਤਾਂ ਅਤੇ ਬਿਮਾਰਾਂ ਦੀ ਸਾਂਭ-ਸੰਭਾਲ ਵਿੱਚ ਹੋਇਆ ਸੁਧਾਰ ਵੀ ਹੈ।

ਡਾ਼ ਮੁਖਰਜੀ ਦਾ ਕਹਿਣਾ ਹੈ ਕਿ 0.1% ਦੀ ਮੌਤ ਦਰ ਨਾਲ ਵੀ ਤੁਸੀਂ ਪੰਜ ਲੱਖ ਤੋਂ ਵਧੇਰੇ ਮੌਤਾਂ ਹੋ ਸਕਦੀਆਂ ਹਨ। ਸੌਖੇ ਸ਼ਬਦਾਂ ਵਿੱਚ ਜੇ ਲਾਗ ਫੈਲੇਗੀ ਤਾਂ ਮੌਤਾਂ ਵੀ ਜ਼ਿਆਦਾ ਹੋਣਗੀਆਂ।

"ਕੀ ਅਸੀਂ ਹੋਰ ਪੰਜ ਲੱਖ ਲੋਕਾਂ ਦੀ ਬਲੀ ਦੇ ਕੇ ਵੀ ਨੀਵੀਂ ਮੌਤ ਦਰ ਨਾਲ ਸੰਤੋਸ਼ ਕਰ ਸਕਦੇ ਹਾਂ?"

ਇਸ ਤੋਂ ਇਲਾਵਾ ਡਾ਼ ਮੁਖਰਜੀ ਦਾ ਕਹਿਣਾ ਹੈ ਕਿ ਜਿੰਨਾ ਤੁਸੀਂ ਵਾਇਰਸ ਨੂੰ ਜ਼ਿਆਦਾ ਫ਼ੈਲਣ ਦਿਓਗੇ ਵਾਇਰਸ ਵਿੱਚ ਮਿਊਟੇਸ਼ਨ ਵੀ ਉਨੀਂ ਜ਼ਿਆਦਾ ਹੋਵੇਗੀ।

ਕੋਰਨਾਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮਾਹਰਾਂ ਦਾ ਮੰਨਣਾ ਹੈ ਕਿ ਟੀਕਾਕਰਨ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ ਜਦੋਂ ਹਾਲੇ ਮਾਮਲੇ ਕੁਝ ਥਮੇਂ ਹੋਏ ਸਨ

ਮਾਹਰਾਂ ਦਾ ਮੰਨਣਾ ਹੈ ਕਿ ਵਾਇਰਸ ਦੀਆਂ ਮਿਊਟੇਸ਼ਨਾਂ ਉੱਪਰ ਨਿਗ੍ਹਾ ਰੱਖਣ ਲਈ ਭਾਰਤ ਨੂੰ ਜਿਨੋਮ ਸੀਕੁਐਂਸਿੰਗ ਤੇਜ਼ ਕਰਨੀ ਚਾਹੀਦੀ ਹੈ। (ਅਤੇ) ਖ਼ਾਸ ਕਰਕੇ ਚੋਣਾਂ ਵਾਲੇ ਸੂਬਿਆਂ ਵਿੱਚ ਟੀਕਾਕਰਣ ਤੇਜ਼ ਕਰਨਾ ਚਾਹੀਦਾ ਹੈ ਤਾਂ ਜੋ ਫਲੈਅ ਨੂੰ ਠੱਲ੍ਹ ਪਾਈ ਜਾ ਸਕੇ।

ਇਸ ਤੋਂ ਇਲਾਵਾ ਜਿਹੜੇ ਸੂਬੇ ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਉਨ੍ਹਾਂ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇੱਥੇ ਲੋਕਾਂ ਦੀ ਇਮੀਊਨਿਟੀ ਕਮਜ਼ੋਰ ਹੋ ਰਹੀ ਹੋਵੇਗੀ।

ਜਿੱਥੇ ਫੈਲਾਅ ਬਹੁਤ ਜ਼ਿਆਦਾ ਹੈ ਅਤੇ ਸਿਹਤ ਸਿਸਟਮ ਉੱਪਰ ਦਬਾਅ ਹੈ ਉਨ੍ਹਾਂ ਇਲਾਕਿਆਂ ਵਿੱਚ ਲੌਕਡਾਊਨ ਵੀ ਲਾਉਣਾ ਪੈ ਸਕਦਾ ਹੈ। ਇਸ ਲਈ ਸਰਕਾਰਾਂ ਨੂੰ ਫ਼ੁਰਤੀ ਨਾਲ ਅਤੇ ਸਮੇਂ ਸਿਰ ਕੰਮ ਕਰਨ ਦੀ ਲੋੜ ਹੈ।

ਡਾ਼ ਮੁਖਰਜੀ ਦਾ ਕਹਿਣਾ ਹੈ,"ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਭਾਰਤ ਨੇ ਟੀਕਾਕਰਨ ਉਦੋਂ ਕਿਉਂ ਜ਼ਿਆਦਾ ਜੋਸ਼ ਨਾਲ ਸ਼ੁਰੂ ਨਹੀਂ ਕੀਤਾ ਜਦੋਂ ਫੈਲਾਅ ਆਪਣੇ ਹੇਠਲੇ ਪੱਧਰ 'ਤੇ ਸੀ।"

"ਜਦੋਂ ਇਨਫੈਕਸ਼ਨ ਬਹੁਤੀ ਨਹੀਂ ਸੀ ਟੀਕਾਕਰਨ ਕਰਨਾ ਕਿਤੇ ਸੁਖਾਲਾ ਹੁੰਦਾ। ਜਦਕਿ ਹੁਣ ਸਿਹਤ ਸਿਸਟਮ ਦੀ ਤਾਕਤ ਟੀਕਾਕਰਨ ਅਤੇ ਕੋਵਿਡ ਮੈਨੇਜਮੈਂਟ ਵਿੱਚ ਵੰਡੀ ਗਈ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)