ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ

ਵੇਸਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲਾਤਕਾਰੀਆਂ ਦਾ ਇੰਟਰਵਿਊ ਕਰਨ ਵਾਲੀ ਤਾਰਾ ਆਪ ਵੀ ਤਣਾਅ ਦਾ ਸ਼ਿਕਾਰ ਹੋ ਗਈ (ਸੰਕੇਤਕ ਤਸਵੀਰ)

ਤਾਰਾ ਕੌਸ਼ਲ ਨੇ ਸਾਲ 2017 ਵਿੱਚ ਜਦੋਂ ਆਪਣੀ ਖੋਜ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੇ ਡਿਪਰੈਸ਼ਨ ਅਤੇ ਬੇਹੋਸ਼ੀ ਦਾ ਸਾਹਮਣਾ ਕੀਤਾ। ਕਈ ਦਿਨ ਸਿਰਫ਼ ਹੰਝੂ ਵਹਿੰਦੇ ਰਹਿੰਦੇ ਸਨ।

ਬਹੁਤੀ ਦੇਰ ਨਹੀਂ ਹੋਈ ਜਦੋਂ ਇੱਕ ਸ਼ਾਮ, ਦੇਸ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਦੇ ਬੈੱਡਰੂਮ ਵਿੱਚ ਬੰਦ ਕਰ ਲਿਆ।

ਉਨ੍ਹਾਂ ਕਿਹਾ, "ਮੇਰਾ ਸਾਥੀ ਸਾਹਿਲ, ਬਾਹਰ ਸੀ ਅਤੇ ਉਹ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ।"

ਇਹ ਵੀ ਪੜ੍ਹੋ-

"ਇਹ ਪਤਾ ਕਰਨ ਲਈ ਕਿ ਮੈਂ ਠੀਕ ਹਾਂ ਉਹ ਦਰਵਾਜ਼ੇ ਨੂੰ ਧੱਕੇ ਮਾਰ ਰਿਹਾ ਸੀ ਅਤੇ ਮੈਂ ਅੰਦਰ ਉੱਚੀ-ਉੱਚੀ ਰੋਈ ਜਾ ਰਹੀ ਸੀ।"

"ਮੈਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਮੈਨੂੰ ਥੈਰੇਪੀ ਦੀ ਲੋੜ ਸੀ।"

ਆਪਣੀ ਖੋਜ ਸ਼ੁਰੂ ਕਰਨ ਤੋਂ ਪਹਿਲਾਂ ਵੀ ਤਾਰਾ ਜਿਨਸੀ ਹਿੰਸਾ ਦਾ ਸਦਮਾ ਸਹਿਣ ਕਰ ਰਹੇ ਸਨ। ਉਹ 16 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ।

ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ, "ਮੇਰਾ ਚਾਰ ਸਾਲ ਦੀ ਉਮਰ ਵਿੱਚ ਬਲਾਤਕਾਰ ਹੋਇਆ ਸੀ। ਸਾਡੇ ਮਾਲੀ ਦੁਆਰਾ।"

ਇਸ ਗੱਲ ਨੇ ਉਨ੍ਹਾਂ ਦੇ ਮਾਪਿਆਂ ਨੂੰ ਸੁੰਨ ਕਰ ਦਿੱਤਾ ਅਤੇ ਉਨ੍ਹਾਂ ਲਈ ਇਹ ਹੜ੍ਹ ਰੋਕਣ ਲਈ ਲਾਈਆਂ ਬੰਦਸ਼ਾਂ ਖੋਲ੍ਹਣ ਵਰਗਾ ਸੀ।

ਵੀਡੀਓ ਕੈਪਸ਼ਨ, ਕੀ ਤੁਸੀਂ ਕਦੇ ਆਪਣੀ ਮੈਂਟਲ ਹੈਲਥ ਬਾਰੇ ਸੋਚਿਆ ਹੈ?

ਉਸ ਪਲ ਦੇ ਬਾਅਦ ਤੋਂ ਤਾਰਾ ਉਨ੍ਹਾਂ ਵੱਲੋਂ ਸਹਾਰੀ ਗਈ ਜਿਨਸੀ ਹਿੰਸਾ ਬਾਰੇ ਖੁੱਲ੍ਹ ਕੇ ਗੱਲ ਕਰਦੇ ਸਨ, ਜਨਤਕ ਬਹਿਸਾਂ ਵਿੱਚ ਇਸ ਵਿਸ਼ੇ 'ਤੇ ਬੋਲਣਾ, ਦੋਸਤਾਂ ਨੂੰ ਦੱਸਣਾ ਅਤੇ ਅੰਤ ਨੂੰ ਇਸ ਬਾਰੇ ਇੱਕ ਕਿਤਾਬ ਲਿਖਣਾ।

ਉਹ ਕਹਿੰਦੇ ਹਨ, "ਮੇਰੇ ਕੋਲ ਘਟਨਾ ਦੀਆਂ ਕੁਝ ਯਾਦਾਂ ਹਨ।"

"ਮੈਨੂੰ ਉਸ ਦਾ ਨਾਮ ਪਤਾ ਹੈ। ਮੈਨੂੰ ਪਤਾ ਹੈ ਉਹ ਕਿਸ ਤਰ੍ਹਾਂ ਦਾ ਦਿੱਸਦਾ ਸੀ। ਮੈਨੂੰ ਉਸਦੇ ਗੋਲ ਕੁੰਡਲਾਂ ਵਾਲੇ ਵਾਲ ਯਾਦ ਹਨ ਅਤੇ ਮੇਰੇ ਨੀਲੇ ਕੱਪੜਿਆਂ 'ਤੇ ਲੱਗਾ ਖ਼ੂਨ ਵੀ।"

ਜਿਵੇਂ-ਜਿਵੇਂ ਉਹ ਵੱਡੇ ਹੋਏ ਉਹ ਹਰ ਰੋਜ਼ ਵਾਪਰਨ ਵਾਲੇ ਜਿਨਸੀ ਸੋਸ਼ਣ ਦੇ ਮਾਮਲਿਆਂ ਬਾਰੇ ਸੋਚਣ ਲੱਗੇ। ਉਹ ਪਤਾ ਕਰਨਾ ਚਾਹੁੰਦੇ ਸਨ ਅਜਿਹਾ ਕਿਉਂ ਹੁੰਦਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੀ ਕਿਤਾਬ 'ਵਾਏ ਮੈਨ ਰੇਪ (ਮਰਦ ਬਲਾਤਕਾਰ ਕਿਉਂ ਕਰਦੇ ਹਨ)' ਅਸਲੋਂ ਲੰਬੇ ਨਿੱਜੀ ਅਤੇ ਪੇਸ਼ੇਵਰ ਸਫ਼ਰ ਦੀ ਚਰਮਸੀਮਾ ਹੈ।"

"ਪਰ ਇਹ ਆਪਣੇ ਅੰਤਾਂ ਦੇ ਸਦਮੇ ਦੇ ਭਾਵ ਨਾਲ ਆਈ।"

'ਅਣਲੱਭੇ' ਬਲਾਤਕਾਰੀਆਂ ਦੀ ਭਾਲ

ਭਾਰਤ ਵਿੱਚ ਜਿਨਸੀ ਹਿੰਸਾ ਅਤੇ ਬਲਾਤਕਾਰ ਦੇ ਮਾਮਲੇ 2012 ਤੋਂ ਹੀ ਚਰਚਾ ਵਿੱਚ ਜਦੋਂ ਇੱਕ 23 ਸਾਲਾ ਮੈਡੀਕਲ ਦੀ ਵਿਦਿਆਰਥਣ ਨਾਲ ਚਲਦੀ ਬੱਸ ਵਿੱਚ ਸਾਮੂਹਿਕ ਬਲਾਤਕਾਰ ਹੋਇਆ ਸੀ।

ਉਸ ਦੇ ਕੁਝ ਦਿਨ ਬਾਅਦ ਹਮਲੇ ਦੌਰਾਨ ਲੱਗੀਆਂ ਸੱਟਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਸੀ। ਦੋਸ਼ੀਆਂ ਵਿੱਚੋਂ ਚਾਰਾਂ ਨੂੰ ਮਾਰਚ 2020 ਵਿੱਚ ਫ਼ਾਂਸੀ ਦੇ ਦਿੱਤੀ ਗਈ।

Women

ਤਸਵੀਰ ਸਰੋਤ, Fox Photos/Getty Images

ਤਸਵੀਰ ਕੈਪਸ਼ਨ, ਤਾਰਾ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਅਪਰਾਧ 'ਚ ਸਰਗਰਮ ਤੱਥ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ (ਸੰਕੇਤਕ ਤਸਵੀਰ)

ਜਿਨਸੀ ਅਪਰਾਧਾਂ ਦੀ ਵੱਧਦੀ ਪੜਤਾਲ ਦੇ ਬਾਵਜੂਦ, ਹਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ।

ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਮੁਤਾਬਕ, ਭਾਰਤ ਵਿੱਚ ਸਾਲ 2018 ਵਿੱਚ ਪੁਲਿਸ ਨੇ ਬਲਾਤਕਾਰ ਦੇ 33,977 ਮਾਮਲੇ ਦਰਜ ਕੀਤੇ, ਜਿਸ ਦਾ ਮਤਲਬ ਹੈ ਦੇਸ ਵਿੱਚ ਹਰ 15 ਮਿੰਟਾਂ ਬਾਅਦ ਇੱਕ ਬਲਾਤਕਾਰ ਦੀ ਘਟਨਾ ਵਾਪਰਦੀ ਹੈ।

ਪਰ ਮੁਹਿੰਮਕਰਤਾ ਕਹਿੰਦੇ ਹਨ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਦਰਜ ਹੀ ਨਹੀਂ ਹੁੰਦੇ।

ਤਾਰਾ ਉਨ੍ਹਾਂ ਬਲਾਤਕਾਰੀਆਂ ਬਾਰੇ ਹੋਰ ਜਾਣਨਾ ਚਾਹੁੰਦੇ ਸਨ, ਜਿਨ੍ਹਾਂ ਖ਼ਿਲਾਫ਼ ਨਾ ਕਦੇ ਰਿਪੋਰਟ ਦਰਜ ਹੋਈ ਅਤੇ ਨਾ ਹੀ ਉਨ੍ਹਾਂ ਦਾ ਦੋਸ਼ ਕਦੀ ਸਾਹਮਣੇ ਆਇਆ।

ਉਹ ਪੂਰੇ ਦੇਸ 'ਚ ਅਜਿਹੇ ਨੌ ਵਿਅਕਤੀਆਂ ਨੂੰ ਮਿਲੇ, ਜਿਨ੍ਹਾਂ 'ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਸਨ, ਚਾਹੇ ਕਿ ਉਨ੍ਹਾਂ ਤੋਂ ਕਦੀ ਵੀ ਅਧਿਕਾਰਿਤ ਪੁੱਛ ਪੜਤਾਲ ਨਹੀਂ ਸੀ ਕੀਤੀ ਗਈ।

ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ, "ਮੈਂ ਉਨ੍ਹਾਂ ਦੇ ਘਰੇਲੂ ਵਾਤਾਵਰਣ ਵਿੱਚ ਸਮਾਂ ਬਿਤਾਇਆ, ਉਨ੍ਹਾਂ ਦਾ ਇੰਟਰਵਿਊ ਲੈਂਦਿਆਂ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਦੇਖਦਿਆਂ। ਮੈਂ ਰੁਹਪੋਸ਼ ਸੀ, ਇੱਕ ਵੱਖਰੇ ਨਾਮ, ਵੱਖਰੀ ਈਮੇਲ ਅਤੇ ਫ਼ੇਸਬੁੱਕ ਆਈਡੀ ਨਾਲ।"

ਉਨ੍ਹਾਂ ਨੇ ਆਪਣੇ ਟੈਟੂ ਲਕੋਏ ਅਤੇ ਯਕੀਨੀ ਬਣਾਇਆ ਕਿ ਰਵਾਇਤੀ ਕੁੜਤੇ ਅਤੇ ਜੀਨ ਹੀ ਪਹਿਨਣ।

ਤਾਰਾ ਨੇ ਯਕੀਨੀ ਬਣਾਇਆ ਕਿ ਉਨ੍ਹਾਂ ਨਾਲ ਇੱਕ ਅਨੁਵਾਦਕ ਮੌਜੂਦ ਰਹੇ, ਜਿਸ ਨੂੰ ਉਨ੍ਹਾਂ ਨੇ ਇੱਕ ਸੁਰੱਖਿਆ ਕਰਮੀ ਵਜੋਂ ਵੀ ਦੱਸਿਆ।

ਉਨ੍ਹਾਂ ਨੇ ਆਪਣੇ ਆਪ ਨੂੰ ਆਸਟਰੇਲੀਆ ਵਾਸੀ ਪਰਵਾਸੀ ਭਾਰਤੀ ਵਜੋਂ ਪੇਸ਼ ਕੀਤਾ ਜੋ ਇੱਕ ਫ਼ਿਲਮ ਲਈ ਆਮ ਆਦਮੀਆਂ ਦੀ ਜ਼ਿੰਦਗੀ ਬਾਰੇ ਖੋਜ ਕਰ ਰਹੀ ਸੀ।

ਵੀਡੀਓ ਕੈਪਸ਼ਨ, IPC ਦੇ ਧਾਰਾ 354 ਵਿੱਚ ਕੀ ਕਿਹਾ ਗਿਆ ਹੈ ਘੂਰਨ ਬਾਰੇ।

ਉਹ ਲਿਖਦੇ ਹਨ, "ਮੈਂ 250 ਪ੍ਰਸ਼ਨ ਪੁੱਛੇ ਅਤੇ ਜਿਹੜੀਆਂ ਚੀਜ਼ਾਂ ਮੈਂ ਉਨ੍ਹਾਂ ਸਾਰਿਆਂ ਵਿੱਚ ਦੇਖੀਆ ਉਹ ਇਕੋ ਜਿਹੀਆਂ ਸਨ, ਪਰ ਮੈਂ ਉਨ੍ਹਾਂ ਨੂੰ ਕਦੀ ਵੀ ਨਹੀਂ ਦੱਸਿਆ ਕਿ ਮੈਂ ਉਨ੍ਹਾਂ ਬਾਰੇ ਅਧਿਐਨ ਕਰ ਰਹੀ ਸੀ, ਕਿਉਂਕਿ ਉਨ੍ਹਾਂ ਦੀ ਬਲਾਤਕਾਰੀ ਵਜੋਂ ਪਛਾਣ ਹੋਈ ਸੀ।"

'ਸਹਿਮਤੀ ਬਾਰੇ ਸਮਝ ਦੀ ਘਾਟ'

ਤਾਰਾ ਸੋਚਦੇ ਸਨ ਕਿ ਉਹ ਕਿਸੇ ਵੀ ਅਣਸੁਖਾਵੀਂ ਸਥਿਤੀ ਲਈ ਤਿਆਰ ਸਨ। ਹਰ ਵੇਲੇ ਜੇਬ ਵਿੱਚ ਪੈਪਰ ਸਪ੍ਰੇਅ, ਕਿਸੇ ਵੀ ਤਰ੍ਹਾਂ ਦੀ ਹਾਲਤ ਵਿੱਚ ਸੌਖਿਆਂ ਬਚਾਅ ਕਰਨ ਲਈ ਇੱਕ ਸਥਾਨਕ ਐਮਰਜੈਂਸੀ ਸੰਪਰਕ ਅਤੇ ਆਪਣੀ ਮੌਜੂਦਾ ਥਾਂ (ਲਾਈਵ ਲੋਕੇਸ਼ਨ) ਸਾਂਝੀ ਕਰਨ ਲਈ ਇੱਕ ਵੱਟਸਐਪ ਸਹਿਯੋਗੀ ਗਰੁੱਪ।

ਪਰ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇੰਟਰਵਿਊ ਕੀਤੇ ਜਾਣ ਵਾਲੇ ਮਰਦਾਂ ਵਿੱਚੋਂ ਤਿੰਨ ਉਨ੍ਹਾਂ ਵੱਲੋਂ ਨਿੱਜੀ ਪ੍ਰਸ਼ਨ ਪੁੱਛੇ ਜਾਣ ਦੌਰਾਨ ਆਪਣੇ ਆਪ ਨੂੰ ਛੂਹਣਾ ਸ਼ੁਰੂ ਕਰ ਦੇਣਗੇ।

ਉਹ ਯਾਦ ਕਰਦੇ ਹਨ ਜਦੋਂ, ਉੱਤਰੀ ਭਾਰਤ ਵਿੱਚ ਇੱਕ ਵਿਅਕਤੀ ਦੀ ਘਰ ਦੀ ਛੱਤ 'ਤੇ ਸਿਆਲੀ ਧੁੱਪ ਵਿੱਚ ਉਨ੍ਹਾਂ ਦੇ ਨਜ਼ਦੀਕ ਬੈਠੇ ਸਨ।

ਉਹ ਲਿਖਦੇ ਹਨ, "ਮੇਰੇ ਸਾਹਮਣੇ ਬੈਠਾ ਇਹ ਛੋਟੇ ਕੱਦ ਦਾ ਆਦਮੀ ਜਿਸ ਨੂੰ ਮੈਂ ਮਿਲੀ ਉਨ੍ਹਾਂ ਵਿੱਚੋ ਸਭ ਤੋਂ ਵੱਧ ਕਾਮਯਾਬੀ ਨਾਲ ਸੀਰੀਅਲ ਜਿਨਸੀ ਅਪਰਾਧ ਕਰਨ ਵਾਲਾ ਸੀ (ਜਿਵੇਂ ਕਿ ਉਸ ਨੇ ਮੰਨਿਆ)। ਉਸ ਦੇ ਆਪਣੇ ਛੋਟੇ ਜਿਹੇ ਪਿੰਡ ਦੀਆਂ ਕਈ ਔਰਤਾਂ ਉਸ ਦਾ ਸ਼ਿਕਾਰ ਸਨ।"

"ਪਰ ਸਲਾਖਾਂ ਤੋਂ ਕਿਤੇ ਦੂਰ ਜਾਂ ਇਥੋਂ ਤੱਕ ਕਿ ਸਮਾਜ ਵਿਚੋਂ ਬਾਹਰ ਕੀਤੇ ਜਾਣ ਤੋਂ ਵੀ ਦੂਰ, ਉਹ ਇਥੇ ਸੀ, ਭਾਈਚਾਰੇ ਦੇ ਦਰਮਿਆਨ...ਇਸ ਤੋਂ ਵੀ ਅੱਗੇ ਉਹ ਮੇਰੇ ਦੁਆਰਾ ਉਤੇਜਿਤ ਹੋ ਗਿਆ ਅਤੇ ਉਸ ਨੂੰ ਆਪਣੇ ਆਪ ਨੂੰ ਛੂਹਣ ਦਾ ਕੋਈ ਪਛਤਾਵਾ ਨਹੀਂ ਸੀ।"

ਵੀਡੀਓ ਕੈਪਸ਼ਨ, ਯੂਪੀ ਦੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਕੁੜੀ ਦੀ ਕਹਾਣੀ।

ਅਜਿਹੇ ਤਜ਼ਰਬਿਆਂ ਨੇ ਮੇਰੀ ਮਾਨਸਿਕ ਸਿਹਤ 'ਤੇ ਸੱਚੀ ਅਸਰ ਪਾਇਆ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਂ ਉਨ੍ਹਾਂ ਦਾ ਇੰਟਰਵਿਊ ਕਰ ਕੇ ਆਈ, ਮੈਨੂੰ ਅਹਿਸਾਸ ਹੋਇਆ ਕਿ ਉਥੇ ਲਗਾਤਾਰ ਰਹਿਣ ਵਾਲੇ ਸਦਮੇ ਨਾਲ ਮੈਨੂੰ ਥੇਰੇਪੀ ਰਾਹੀਂ ਨਜਿੱਠਣਾ ਪੈਣਾ ਸੀ।"

"ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਨਾਲ ਨਜਿੱਠਣਾ ਪਿਆ, ਅਤੇ ਅਜਿਹੀਆਂ ਰਾਤਾਂ ਵੀ ਸਨ ਜਦੋਂ ਮੈਂ ਸੁੱਤਿਆਂ ਹੋਇਆਂ ਆਪਣੇ ਸਾਥੀ ਨੂੰ ਦੰਦੀ ਵੱਡੀ ਅਤੇ ਉਸ ਨੂੰ ਕਿਹਾ ਮੇਰੇ ਨਾਲ ਛੇੜਛਾੜ ਕਰਨਾ ਬੰਦ ਕਰੇ।"

ਇਸ ਸਭ ਦੇ ਆਖ਼ੀਰ ਤੱਕ ਤਾਰਾ ਨੂੰ ਇੱਕ ਸਪੱਸ਼ਟ ਅਹਿਸਾਸ ਹੋਇਆ ਕਿ "ਉਨ੍ਹਾਂ ਵਿਅਕਤੀਆਂ ਲਈ ਸਹਿਮਤੀ ਦੀ ਅਣਹੋਂਦ ਅਤੇ ਬਲਾਤਕਾਰ ਕੀ ਹੈ ਇਸ ਬਾਰੇ ਬਿਲਕੁਲ ਵੀ ਸਮਝ ਨਹੀਂ ਸੀ।"

ਬਲਾਤਕਾਰੀਆਂ ਨੂੰ ਹੋਰਾਂ ਵਾਂਗ ਦੇਖਣਾ

ਜਦੋਂ ਤਾਰਾ ਨੇ ਆਪਣੀ ਖੋਜ ਸ਼ੁਰੂ ਕੀਤੀ ਜਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਔਰਤਾਂ ਨਾਲ ਲਿੰਗਕ ਹਿੰਸਾ ਬਾਰੇ ਗੱਲਾਂ ਕੀਤੀਆਂ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਵਿੱਚੋਂ ਦੋ ਆਦਮੀ ਜਿਨ੍ਹਾਂ ਬਾਰੇ ਮੈਂ ਬਾਅਦ ਵਿੱਚ ਅਧਿਐਨ ਕੀਤਾ ਉਹ ਔਰਤਾਂ ਨਾਲ ਗੱਲਾਂ ਜ਼ਰੀਏ ਹੀ ਮਿਲੇ ਸਨ।"

"ਬਾਕੀ ਦੇ ਸੱਤ ਵਿਅਕਤੀਆਂ ਨੂੰ ਲੱਭਣਾ ਬਹੁਤ ਮੁਸ਼ਕਿਲ ਸੀ। ਇਸ ਕਰਕੇ ਮੈਂ ਸਥਾਨਕ ਪੁਲਿਸ, ਸਥਾਨਕ ਮੀਡੀਆ, ਗ਼ੈਰ-ਲਾਭਕਾਰੀ ਸੰਸਥਾਵਾਂ ਅਤੇ ਇਥੋਂ ਤੱਕ ਕਿ ਜਸੂਸੀ ਏਜੰਸੀਆਂ ਤੱਕ ਵੀ ਪਹੁੰਚ ਕੀਤੀ।"

ਇਹ ਵੀ ਪੜ੍ਹੋ-

ਬਹੁਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਦਿੱਤੇ ਇੰਟਰਵਿਊਜ਼ ਦੌਰਾਨ ਬਲਾਤਕਾਰ ਕਰਨ ਜਾਂ ਫ਼ਿਰ ਇੱਕ ਤੋਂ ਵੱਧ ਬਲਾਤਕਰ ਕਰਨ ਦੀ ਪੁਸ਼ਟੀ ਕੀਤੀ।

ਪਰ ਦੋਸ਼ੀ ਬਲਾਤਕਾਰੀਆਂ ਜਿਨ੍ਹਾਂ 'ਤੇ ਮਾਮਲਾ ਦਰਜ ਹੋਇਆ ਹੋਵੇ ਨਾਲ ਗੱਲਬਾਤ ਨਾ ਕਰਨਾ ਸੁਚੇਤ ਰੂਪ ਵਿੱਚ ਲਿਆ ਗਿਆ ਫ਼ੈਸਲਾ ਸੀ।

ਉਹ ਕਹਿੰਦੇ ਹਨ, "ਮੇਰੇ ਲਈ ਜੇਲ੍ਹ ਉਨ੍ਹਾਂ ਆਦਮੀਆਂ ਦੀ ਪ੍ਰਤੀਨਿਧੀ ਨਹੀਂ ਹੈ ਜਿਹੜੇ ਬਲਾਤਕਾਰ ਕਰਦੇ ਹਨ।"

"ਲੋਕ ਟਾਪੂਆਂ 'ਤੇ ਨਹੀਂ ਰਹਿੰਦੇ। ਆਦਮੀਆਂ ਦਾ ਅਧਿਐਨ ਉਨ੍ਹਾਂ ਦੇ ਆਲੇ-ਦੁਆਲੇ ਦੀ ਘੋਖ ਬਿਨਾਂ ਕੁਝ ਸੀਮਤ ਹੋ ਸਕਦਾ ਹੈ।"

ਇਸ ਦੇ ਉਲਟ ਸ਼ੇਫੀਲਡ ਹੈਲਮ ਯੂਨੀਵਰਸਿਟੀ ਵਿੱਚ ਅਪਰਾਧਿਕ ਮਾਮਲਿਆਂ ਦੇ ਲੈਕਚਰਾਰ ਡਾ. ਮਧੂਮਿਤਾ ਪਾਂਡੇ ਨੇ ਆਪਣੀ ਖੋਜ ਜਿਨਸੀ ਅਪਰਾਧਾਂ ਦੇ ਦੋਸ਼ੀ ਪਾਏ ਗਏ ਲੋਕਾਂ 'ਤੇ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ।

ਉਨ੍ਹਾਂ ਦਾ ਇਹ ਸਫ਼ਰ 2012 ਵਿੱਚ ਹੋਏ ਸਮੂਹਿਕ ਬਲਾਤਕਾਰ ਤੋਂ ਬਾਅਦ ਜਲਦ ਹੀ ਸ਼ੁਰੂ ਹੋਇਆ। ਉਹ ਯਾਦ ਕਰਦੇ ਹਨ,"ਬਲਾਤਕਾਰੀਆਂ ਨੂੰ ਰਾਖ਼ਸ਼ਸ ਕਿਹਾ ਗਿਆ ਅਤੇ ਉਨ੍ਹਾਂ ਪ੍ਰਤੀ ਇੱਕ ਸਮੂਹਿਕ ਗੁੱਸਾ ਸੀ।"

ਵੀਡੀਓ ਕੈਪਸ਼ਨ, ਕੀਨੀਆ ਕਿਵੇਂ ਲੜ ਰਿਹਾ ਹੈ ਸੈਕਸ ਟੂਰਿਜ਼ਮ ਨਾਲ

"ਅਸੀਂ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਇੰਨੇ ਦੁਖ਼ੀ ਹੋਏ ਕਿ ਅਸੀਂ ਉਨ੍ਹਾਂ ਨੂੰ 'ਹੋਰਾਂ' ਵਜੋਂ ਵੇਖਿਆ - ਉਹ ਸਾਡੇ ਅਤੇ ਸਾਡੇ ਸਭਿਆਚਾਰ ਤੋਂ ਬਿਲਕੁਲ ਵੱਖਰੇ ਸਨ।"

ਇੱਕ ਖੋਜਕਰਤਾ ਵਜੋਂ, ਉਹ ਇਸ ਵਿਆਪਕ ਧਾਰਨਾ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਸਨ ਕਿ ਬਲਾਤਕਾਰੀਆਂ ਦਾ ਔਰਤਾਂ ਪ੍ਰਤੀ ਵਧੇਰੇ ਰਵਾਇਤੀ ਅਤੇ ਜ਼ੁਲਮ ਵਾਲਾ ਰਵੱਈਆ ਹੁੰਦਾ ਹੈ।

ਉਹ ਪੁੱਛਦੇ ਹਨ, "ਪਰ ਕੀ ਉਨ੍ਹਾਂ ਆਦਮੀਆਂ ਦੀ ਔਰਤਾਂ ਬਾਰੇ ਸੋਚ ਇੰਨੀ ਵੱਖਰੀ ਹੈ ਜਿੰਨੀ ਅਸੀਂ ਸੋਚਦੇ ਹਾਂ?"

'ਕੋਈ ਵੀ ਬਲਾਤਕਾਰੀ ਹੋ ਸਕਦਾ ਹੈ'

ਡਾ. ਮਧੁਮਿਤਾ ਨੇ ਦੱਖਣੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ ਵਿੱਚੋ ਇੱਕ, ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਬਲਾਤਕਾਰ ਦੇ 100 ਤੋਂ ਵੱਧ ਦੋਸ਼ੀਆਂ ਦਾ ਇੰਟਰਵਿਊ ਲਿਆ।

ਉਨ੍ਹਾਂ ਸਭ ਦੀਆਂ ਆਪਣੀਆਂ ਕਹਾਣੀਆਂ ਹਨ, ਇੱਕ ਸਮੂਹਿਕ ਬਲਾਤਕਾਰ ਦਾ ਅਪਰਾਧੀ ਜਿਸ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸੇ ਵੇਲੇ ਭੱਜ ਗਿਆ, ਇੱਕ ਮੰਦਰ ਦਾ ਸਫ਼ਾਈ ਕਰਮੀ, ਜਿਸ ਨੇ ਕਿਹਾ ਕਿ ਉਸ ਨੂੰ ਪੰਜ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਲਈ ਉਕਸਾਇਆ ਗਿਆ।"

"ਇੱਕ ਨੌਜਵਾਨ ਵਿਅਕਤੀ ਜਿਸ ਨੇ ਦਾਅਵਾ ਕੀਤਾ ਕਿ ਉਹ ਸਹਿਮਤੀ ਨਾਲ ਇੱਕ ਸਬੰਧ ਵਿੱਚ ਸੀ, ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਦੋਵਾਂ ਦੇ ਇਕੱਠੇ ਮਿਲਣ ਤੋਂ ਬਾਅਦ ਉਸ ਨੂੰ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।"

ਵੀਡੀਓ ਕੈਪਸ਼ਨ, ਕੁਝ ਔਰਤਾਂ ਨੂੰ ਮਾਂ ਬਣਨਾ ਹੈ ਨਾਪਸੰਦ

ਪਰ ਉਹ ਬਲਾਤਕਾਰ ਪੀੜਤ ਪੰਜ ਸਾਲਾ ਬੱਚੀ ਦੀ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਉਸ ਬੱਚੀ ਦੇ ਪਰਿਵਾਰ ਨੂੰ ਮਿਲਣ ਦਾ ਫ਼ੈਸਲਾ ਕੀਤਾ।

ਡਾ. ਮਧੂਮਿਤਾ ਕਹਿੰਦੇ ਹਨ, "ਇਹ ਸੁਣ ਕੇ ਕਿ ਉਸ ਦੀ ਬੱਚੀ ਦਾ ਬਲਾਤਕਾਰ ਹੋਇਆ ਹੈ, ਲੜਕੀ ਦੇ ਪਿਤਾ ਦਾ ਮਾਨਸਿਕ ਸੰਤੁਲਨ ਖ਼ਰਾਬ ਹੋ ਗਿਆ ਅਤੇ ਉਹ ਪਰਿਵਾਰ ਛੱਡ ਕੇ ਭੱਜ ਗਿਆ।"

"ਇੱਕ ਮਾਂ ਸੀ ਜੋ ਇਨਸਾਫ਼ ਦੀ ਬਹੁਤੀ ਆਸ ਲਗਾਏ ਬਗ਼ੈਰ, ਪੁਲਿਸ ਕੋਲ ਗਈ ਅਤੇ ਜ਼ੁਲਮ ਦਰਜ ਕਰਵਾਉਣ ਲਈ ਸਾਰੀ ਕਾਗਜ਼ੀ ਕਾਰਵਾਈ ਕੀਤੀ।"

ਡਾ.ਮਧੂਮਿਤਾ ਅਜਿਹੇ ਆਦਮੀਆਂ ਦਾ ਔਰਤਾਂ ਪ੍ਰਤੀ ਰਵੱਈਆ ਸਮਝਣਾ ਚਾਹੁੰਦੇ ਸਨ ਅਤੇ ਕਿਵੇਂ ਇਹ ਸੋਚ ਖ਼ਾਸ ਜਿਨਸੀ ਹਿੰਸਾ ਕਰਨ ਵਿੱਚ ਯੋਗਦਾਨ ਪਾਉਂਦੀ ਹੈ।

ਉਹ ਕਹਿੰਦੇ ਹਨ, "ਜ਼ੁਲਮ ਦੀ ਪ੍ਰਵਿਰਤੀ ਵਿੱਚ ਵਖਰੇਵਾਂ ਹੋਣ ਦੇ ਬਾਵਜੂਦ, ਇਸ ਦੀ ਬੁਨਿਆਦ ਹੱਕਦਾਰੀ ਦੀ ਅਜਿਹੀ ਆਮ ਭਾਵਨਾ ਹੈ ਜੋ ਅੱਗੋਂ ਸਾਡੇ ਸਮਾਜ ਵਿੱਚ ਮਰਦਾਂ ਦੀ ਵਿਸ਼ੇਸ ਦਾਅਵੇਦਾਰੀ ਵੱਲ ਇਸ਼ਾਰਾ ਕਰਦੀ ਹੈ।"

ਉਨ੍ਹਾਂ ਨੇ ਦੇਖਿਆ ਕਿ ਮੁਲਜ਼ਮ ਗੰਭੀਰ ਰੂਪ ਵਿੱਚ ਪੀੜਤਾਂ ਨੂੰ ਦੋਸ਼ ਦਿੰਦੇ ਹਨ ਅਤੇ ਸਹਿਮਤੀ ਬਾਰੇ ਸਮਝ ਦੀ ਬਹੁਤ ਘਾਟ ਹੈ।

ਉਨ੍ਹਾਂ ਦੀ ਖੋਜ ਵੀ ਤਾਰਾ ਵੱਲੋਂ ਕੀਤੀ ਗਈ ਖੋਜ ਦੀਆਂ ਪ੍ਰਾਪਤੀਆਂ ਵਾਂਗ ਹੀ ਇੱਕ ਆਮ ਧਾਰਨਾ ਦਾ ਪਰਦਾਫ਼ਾਸ਼ ਕਰਦੀ ਹੈ ਕਿ "ਆਮ ਤੌਰ 'ਤੇ ਬਲਾਤਕਾਰੀਆਂ ਨੂੰ ਪਰਛਾਵਿਆਂ ਵਿੱਚ ਲੁਕੇ ਅਣਜਾਣਾ ਵਜੋਂ ਲਿਆ ਜਾਂਦਾ ਹੈ।"

"ਪਰ ਇਸ ਮਾਮਲੇ ਵਿੱਚ ਉਨ੍ਹਾਂ ਵਿਚੋਂ ਬਹੁਤੇ ਪੀੜਤਾਂ ਨੂੰ ਜਾਣਦੇ ਸਨ। ਇਸ ਤਰੀਕੇ ਨਾਲ ਇਹ ਸਮਝਣਾ ਸੌਖਾ ਹੋ ਜਾਂਦਾ ਹੈ ਕਿ ਕਿਵੇਂ ਕੋਈ ਵੀ ਬਲਾਤਕਾਰੀ ਹੋ ਸਕਦਾ ਹੈ-ਕਿ ਉਹ ਵੱਖਰੀ ਤਰ੍ਹਾਂ ਦੇ ਆਦਮੀ ਨਹੀਂ ਹੁੰਦੇ।"

ਪਿਛਲੇ ਅੰਕੜੇ ਦੱਸਦੇ ਹਨ ਕਿ ਕਿਵੇਂ ਬਲਾਤਕਾਰ ਦੇ ਬਹੁਤੇ ਮਾਮਲਿਆਂ ਵਿੱਚ ਪੀੜਤ ਜ਼ੁਲਮ ਕਰਨ ਵਾਲਿਆਂ ਨੂੰ ਜਾਣਦੇ ਸਨ।

ਭਾਰਤ ਦੀ ਕੌਮੀ ਅਪਰਾਧ ਰਿਕਾਰਡ ਬਿਊਰੋ ਨੇ ਸਾਲ 2015 ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ 95 ਫ਼ੀਸਦ ਤੱਕ ਦੱਸੀ ਹੈ। ਕਾਰਕੁਨ ਮੰਨਦੇ ਹਨ ਕਿ ਸ਼ਾਇਦ ਇਹ ਜ਼ੁਲਮ ਘੱਟ ਦਰਜ ਹੋਣ ਦਾ ਕਾਰਨ ਹੋ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇੱਕ ਸਮਾਜਿਕ ਸੰਸਥਾ ਪ੍ਰੋਜੈਕਟ 39ਏ ਦੇ ਐਗਜ਼ੀਕਿਊਟਿਵ ਨਿਰਦੇਸ਼ਕ ਅਨੂਪ ਸੁਰੇਂਦਰਾਨਾਥ ਦਾ ਕਹਿਣਾ ਹੈ ਕਿ, "ਮਾਮਲਿਆਂ ਦਾ ਘੱਟ ਦਰਜ ਹੋਣਾ ਸਮੱਸਿਆ ਹੈ ਕਿਉਂਕਿ ਜ਼ੁਲਮ ਕਰਨ ਵਾਲੇ ਬਹੁਤੀ ਵਾਰ ਪੀੜਤ ਦੇ ਜਾਣਕਾਰ ਹੁੰਦੇ ਹਨ ਅਤੇ ਪੀੜਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਜ਼ੁਲਮ ਨੂੰ ਦਰਜ ਕਰਵਾਉਣ ਤੋਂ ਰੋਕਣ ਲਈ ਹਰ ਤਰ੍ਹਾਂ ਦੇ ਹਾਲਾਤ ਭੂਮਿਕਾ ਨਿਭਾਉਂਦੇ ਹਨ।"

ਰਿਪੋਰਟ ਹੋਣ ਵਾਲਿਆਂ ਵਿਚੋਂ, ਸਿਰਫ਼ ਬਹੁਤ ਹੀ ਬੇਰਹਿਮ ਜਾਂ ਦਿਲ ਕੰਬਾਊ ਸੁਰਖ਼ੀਆਂ ਬਣਦੇ ਹਨ।

ਕੀ ਮੌਤ ਦੀ ਸਜ਼ਾ ਇਸ ਦਾ ਜੁਆਬ ਹੈ?

ਭਾਰਤ ਇੱਕਲਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਬਲਾਤਕਾਰ ਦੇ ਮਾਮਲੇ ਹੱਦੋ ਵੱਧ ਹਨ। ਪਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪੁਰਸ਼ ਪ੍ਰਧਾਨ ਸਮਾਜ ਅਤੇ ਘੱਟ ਲਿੰਗ ਅਨੁਪਾਤ ਵੀ ਅਜਿਹੇ ਹਾਲਾਤ ਨੂੰ ਹੋਰ ਖ਼ਰਾਬ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਜਿਵੇਂ ਕਿ ਭਾਰਤ ਦੇ ਪੱਤਰਕਾਰ ਸੌਤਿਕ ਬਿਸਵਾਸ ਨੇ ਵੇਖਿਆ, " ਭਾਰਤ 'ਚ ਤਾਕਤ ਦਾ ਦਾਅਵਾ ਕਰਨ ਅਤੇ ਸ਼ਕਤੀਹੀਣ ਲੋਕਾਂ ਨੂੰ ਡਰਾਉਣ ਲਈ ਬਲਾਤਕਾਰ ਨੂੰ ਇੱਕ ਸਾਧਨ ਵੱਜੋਂ ਵਰਤਣ ਦਾ ਰੁਝਾਣ ਲਗਾਤਾਰ ਵੱਧ ਰਿਹਾ ਹੈ।"

"ਬਲਾਤਕਾਰ ਦੀ ਰਿਪੋਰਟਿੰਗ ਦੇ ਮਾਮਲਿਆਂ ਦੀ ਦਰ ਵਿੱਚ ਸੁਧਾਰ ਆਇਆ ਹੈ, ਪਰ ਮਾੜੀ ਗੱਲ ਇਹ ਹੈ ਕਿ ਸ਼ਰਮਨਾਕ ਅਪਰਾਧਿਕ ਨਿਆਂ ਪ੍ਰਣਾਲੀ ਸਿਆਸੀ ਦਬਾਅ ਹੇਠ ਕੰਮ ਕਰਦੀ ਹੈ ਅਤੇ ਕਈ ਮਾਮਲਿਆਂ 'ਚ ਬਲਾਤਕਾਰ ਦੇ ਦੋਸ਼ੀਆਂ ਨੂੰ ਇਸ ਪੂਰੇ ਕਾਰੇ ਦੀ ਜ਼ਿੰਮੇਵਾਰੀ ਤੋਂ ਬਰੀ ਕਰ ਦਿੱਤਾ ਜਾਂਦਾ ਹੈ।"

ਔਰਤ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਭਾਰਤ ਇੱਕਲਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਬਲਾਤਕਾਰ ਦੇ ਮਾਮਲੇ ਹੱਦੋ ਵੱਧ ਹਨ(ਸੰਕੇਤਕ ਤਸਵੀਰ)

2012 ਦੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਤੋਂ ਬਾਅਦ ਅਧਿਕਾਰੀਆਂ ਨੇ ਹੋਰ ਸਖ਼ਤ ਕਾਨੂੰਨ ਲਿਆਂਦੇ ਹਨ, ਜਿਸ 'ਚ ਬਹੁਤ ਗੰਭੀਰ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਬਾਰੇ ਗੱਲ ਕੀਤੀ ਗਈ ਹੈ।

ਪਰ ਤਾਰਾ ਅਤੇ ਡਾ.ਮਧੂਮਿਤਾ ਦੋਵੇਂ ਹੀ ਇਸ ਗੱਲ ਨਾਲ ਸਹਿਮਤ ਹਨ ਕਿ ਮੌਤ ਦੀ ਸਜ਼ਾ ਮਸਲੇ ਦਾ ਲੰਬੇ ਸਮੇਂ ਦਾ ਹੱਲ ਨਹੀਂ ਹੈ।

ਡਾ.ਮਧੂਮਿਤਾ ਦਾ ਕਹਿਣਾ ਹੈ, " ਮੈਂ ਸੁਧਾਰ ਅਤੇ ਮੁੜ ਵਸੇਬੇ 'ਚ ਵਿਸ਼ਵਾਸ ਰੱਖਦੀ ਹਾਂ।"

"ਸਾਨੂੰ ਆਪਣਾ ਧਿਆਨ ਢਾਂਚਾਗਤ ਸਮਾਜਕ ਤਬਦੀਲੀਆਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ। ਜੋ ਕਿ ਸਾਡੇ ਦੇਸ਼ 'ਚ ਮਰਦਾਂ ਅਤੇ ਔਰਤਾਂ ਵਿਚਾਲੇ ਇੱਕ ਪਾੜੇ ਨੂੰ ਦਰਸਾਉਂਦੀਆਂ ਹਨ।"

ਤਾਰਾ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਅਪਰਾਧ 'ਚ ਸਰਗਰਮ ਤੱਥ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ। ਇੱਥੇ ਸਰਗਰਮ ਤੱਥ ਮਰਦ ਹਨ।

"ਅਸੀਂ ਇਸ ਸਭ ਨੂੰ ਕਿਵੇਂ ਰੋਕ ਸਕਦੇ ਹਾਂ? ਸ਼ਾਇਦ ਬਚਪਨ 'ਚ ਹੀ ਇਸ ਸਬੰਧੀ ਢੁੱਕਵੀਂ ਸਿੱਖਿਆ ਦੇ ਕੇ।"

ਤਾਰਾ ਨੇ ਸਾਰੇ ਸਮਾਜਕ ਵਰਗਾਂ ਦੇ ਜਿੰਨੇ ਵੀ ਆਦਮੀਆਂ ਦੀ ਇੰਟਰਵਿਊ ਕੀਤੀ, ਉਨ੍ਹਾਂ 'ਚੋਂ ਕਿਸੇ ਨੂੰ ਵੀ ਸਕੂਲ 'ਚ ਸੈਕਸ ਸਬੰਧੀ ਸਿੱਖਿਆ ਨਹੀਂ ਸੀ ਦਿੱਤੀ ਗਈ।

ਉਨ੍ਹਾਂ ਨੇ ਤਾਂ ਸੁਣੀਆਂ ਸੁਣਾਈਆਂ ਕਹਾਣੀਆਂ ਨੂੰ ਆਪਣੇ ਜ਼ਿਹਨ 'ਚ ਥਾਂ ਦਿੱਤੀ, ਜੋ ਕਿ ਉਨ੍ਹਾਂ ਨੇ ਸੈਕਸ ਵਰਕਰਾਂ, ਅਸ਼ਲੀਲ ਫ਼ਿਲਮਾਂ ਜਾਂ ਆਪਣੇ ਦੋਸਤਾਂ ਤੋਂ ਸੁਣੀਆਂ ਸਨ।

ਉਨ੍ਹਾਂ 'ਚੋਂ ਕਈ ਖ਼ੁਦ ਵੀ ਬਚਪਨ 'ਚ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਸਨ ਜਾਂ ਫਿਰ ਉਨ੍ਹਾਂ ਨੇ ਬਹੁਤ ਨਜ਼ਦੀਕ ਤੋਂ ਹਿੰਸਾ ਹੁੰਦੀ ਵੇਖੀ ਸੀ।

ਵੀਡੀਓ ਕੈਪਸ਼ਨ, ਜੇ ਦਫ਼ਤਰ ’ਚ ਤੁਹਾਡੇ ਨਾਲ ਕੋਈ ਬੁਰਾ ਵਤੀਰਾ ਕਰੇ ਤਾਂ ਇੰਝ ਕਰੋ ਸ਼ਿਕਾਇਤ

" ਕਿਸੇ ਨੇ ਆਪਣੇ ਪਿਤਾ ਦੁਆਰਾ ਮਾਂ ਨੂੰ ਕੁੱਟਦਿਆਂ ਵੇਖਿਆ ਅਤੇ ਪਿਆਰ ਦੀ ਘਾਟ ਦਾ ਤਜ਼ਰਬਾ ਅਨੁਭਵ ਕੀਤਾ ਜਾਂ ਫਿਰ ਘਰ 'ਚ ਆਪਣੇ ਪਿਤਾ ਜਾਂ ਹੋਰ ਆਪਣੇ ਤੋਂ ਵੱਡੇ ਮਰਦ ਵੱਲੋਂ ਕੀਤੀ ਜਾਂਦੀ ਕੁੱਟਮਾਰ ਨੂੰ ਆਪਣੇ ਦਿਮਾਗ 'ਤੇ ਹਾਵੀ ਹੋਣ ਦਿੱਤਾ। ਸਮਾਜ ਦੇ ਹਰ ਵਰਗ 'ਚ ਅਜਿਹਾ ਹੁੰਦਾ ਹੈ।"

ਖੋਜ ਇਹ ਵੀ ਦਰਸਾਉਂਦੀ ਹੈ ਕਿ ਮਰਦ ਤਾਕਤ ਦੇ ਪੂਰਨ ਅਹਿਸਾਸ ਨਾਲ ਪਲਦੇ ਹਨ।

ਮਰਦ ਹੀ ਬਲਾਤਕਾਰ ਕਿਉਂ ਕਰਦੇ ਹਨ?

ਡਾ. ਮਧੂਮਿਤਾ ਦਾ ਕਹਿਣਾ ਹੈ ਕਿ ਬਲਾਤਕਾਰ ਇੱਕ ਗੰਭੀਰ ਅਪਰਾਧ ਹੈ, ਇਸ ਲਈ ਕੋਈ ਇੱਕ ਜਵਾਬ ਦੇ ਸਕਣਾ ਸੰਭਵ ਨਹੀਂ ਹੈ।

"ਹਰ ਕਹਾਣੀ, ਬਿਰਤਾਂਤ ਵਿਲੱਖਣ ਅਤੇ ਬਹੁਤ ਹੀ ਨਿੱਜੀ ਹੈ। ਕਈ ਸਮੂਹਿਕ ਬਲਾਤਕਾਰ 'ਚ ਸ਼ਾਮਲ ਸਨ, ਕਈ ਪੀੜ੍ਹਤ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਅਤੇ ਕਈਆਂ ਨੇ ਕਿਸੇ ਅਣਜਾਣ ਨਾਲ ਜਬਰ ਜਨਾਹ ਕੀਤਾ।

ਬਲਾਤਕਾਰੀਆਂ ਦੀਆਂ ਵੀ ਵੱਖ-ਵੱਖ ਕਿਸਮਾਂ ਹਨ, ਜਿਵੇਂ ਕਿ ਗੁੱਸੇ ਵਾਲੇ ਬਲਾਤਕਾਰੀ, ਤਣਾਅ ਪ੍ਰਭਾਵਿਤ ਬਲਾਤਕਾਰੀ, ਸੀਰੀਅਲ ਬਲਾਤਕਾਰੀ ਆਦਿ।"

ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਲਾਤਕਾਰੀ ਕੋਈ ਵੀ ਹੋ ਸਕਦੇ ਹਨ। ਤੁਹਾਡਾ ਪਤੀ, ਸਾਥੀ, ਨਜ਼ਦੀਕੀ ਮਿੱਤਰ, ਪ੍ਰੇਮੀ, ਸਹਿਪਾਠੀ ਜਾਂ ਫਿਰ ਪ੍ਰੋਫੈਸਰ।

"ਦੇਸ਼ ਦੇ ਜ਼ਿਆਦਾਤਰ ਲੋਕਾਂ ਵਾਂਗ ਮੇਰੀ ਵੀ ਧਾਰਨਾ ਸੀ ਕਿ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ। ਬਾਲੀਵੁੱਡ ਦੀਆਂ ਫ਼ਿਲਮਾਂ 'ਚ ਤਾਂ ਕੁਝ ਹੋਰ ਹੀ ਵਿਖਾਇਆ ਜਾਂਦਾ ਹੈ। ਡਰਾਉਣੀ ਸੂਰਤ ਵਾਲੇ ਆਦਮੀ, ਸਫ਼ੈਦ ਕੱਪੜੇ 'ਤੇ ਕਾਲੀ ਧਾਰੀ ਵਾਲਾ ਪਹਿਰਾਵਾ ਆਦਿ।"

"ਮੈਂ ਵੀ ਡਰੀ ਹੋਈ ਸੀ ਕਿ ਕਿਤੇ ਇਹ ਲੋਕ ਮੇਰੇ ਨਾਲ ਮਾੜਾ ਵਤੀਰਾ ਨਾ ਕਰਨ ਜਾਂ ਫ਼ਿਰ ਅਪਮਾਨਜਨਕ ਟਿੱਪਣੀਆਂ ਨਾ ਕਰਨ। ਇਸ ਪੂਰੀ ਸਥਿਤੀ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ।"

ਵੀਡੀਓ ਕੈਪਸ਼ਨ, ਖਤਨਾ (ਫੀਮੇਲ ਜੈਨੀਟਲ ਮਿਊਟਿਲੇਸ਼ਨ) ਹੁੰਦਾ ਕੀ ਹੈ?

ਪਰ ਉਸ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਉਹ ਸਾਰੇ ਇੱਕੋ ਜਿਹੇ ਸਮੂਹ ਦਾ ਹਿੱਸਾ ਨਹੀਂ ਸਨ।

"ਜਿੰਨਾਂ ਵਧੇਰੇ ਸਮਾਂ ਮੈਂ ਉਨ੍ਹਾਂ ਨਾਲ ਬਿਤਾਇਆ, ਉਨ੍ਹਾਂ ਦੀਆਂ ਕਹਾਣੀਆਂ ਸੁਣੀਆਂ ਤਾਂ ਉਨਾਂ ਹੀ ਉਹ ਮੈਨੂੰ ਬਹੁਤ ਹੀ ਘੱਟ ਅਜਨਬੀ ਅਤੇ ਅਸਧਾਰਨ ਪ੍ਰਤੀਤ ਹੋਣ ਲੱਗੇ। ਸਾਨੂੰ ਇਹ ਸਭ ਸਮਝਣ ਦੀ ਲੋੜ ਹੈ।"

ਉਸ ਨੇ ਸਮੂਹਿਕ ਸਵੈ-ਨਿਰੀਖਣ ਦੀ ਮੰਗ ਕੀਤੀ, ਕਿਉਂਕਿ ਸਮਾਜ ਜਿਨਸੀ ਹਿੰਸਾ ਨਾਲ ਨਜਿੱਠ ਰਿਹਾ ਹੈ। ਜਦਕਿ ਬਰਤਾਨਵੀ ਪ੍ਰੋ. ਲਿਜ਼ ਕੇਲੀ ਦੀ ਧਾਰਨਾ ਹੈ ਕਿ ਜਿਨਸੀ (ਸੈਕਸ) ਸੋਸ਼ਣ ਇੱਕ ਨਿਰੰਤਰਤਾ ਵਿੱਚ ਹੁੰਦਾ ਹੈ, ਜਿੱਥੇ ਜਿਨਸੀ ਹਿੰਸਾ ਦੀਆਂ ਵੱਖ-ਵੱਖ ਕਿਸਮਾਂ ਇੱਕ ਦੂਜੇ 'ਚ ਸਮਾਈਆਂ ਹੁੰਦੀਆਂ ਹਨ।

"ਇਹ ਵਿਚਾਰ ਕਿ ਸਾਡੇ ਆਲੇ ਦੁਆਲੇ ਮੌਜੂਦ ਮਰਦ ਸਾਡੇ ਲਈ ਖ਼ਤਰਨਾਕ ਹੋ ਸਕਦੇ ਹਨ, ਇਹ ਇੱਕ ਧਮਕੀ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ ਜਦਕਿ ਅਜਿਹਾ ਕੁੱਝ ਵੀ ਨਹੀਂ ਹੈ।"

"ਅਸੀਂ ਮਰਦ ਪ੍ਰਧਾਨ ਸਮਾਜ 'ਚ ਰਹਿੰਦੇ ਹਾਂ। ਹੋ ਸਕਦਾ ਹੈ ਕਿ ਤੁਹਾਡੇ ਨਾਲ ਇਸ ਤਰ੍ਹਾਂ ਦੀ ਹਰਕਤ ਹੋਵੇ ਵੀ ਨਾ, ਪਰ ਇਹ ਜ਼ਿਆਦਾਤਰ ਅਤੇ ਦਬਦਬਾ ਬਹੁਤ ਸਾਰੇ ਦੂਜੇ ਢੰਗ ਤਰੀਕਿਆਂ ਨਾਲ ਤੁਹਾਡੇ 'ਤੇ ਥੋਪਿਆ ਜਾਂਦਾ ਹੈ।"

ਉਹ ਰੋਜ਼ਾਨਾ ਜ਼ਮੀਨੀ ਪੱਧਰ 'ਤੇ ਹੋਣ ਵਾਲੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਇਆਂ ਕਹਿੰਦੇ ਹਨ ਕਿ ਤੁਹਾਡੇ ਕੰਮ ਵਾਲੀ ਜਗ੍ਹਾ ਜਾਂ ਫਿਰ ਗਲੀ ਮਹੁੱਲੇ , ਸੜਕਾਂ 'ਤੇ ਅਪਸ਼ਬਦ, ਜਿਨਸੀ ਸੋਸ਼ਣ ਆਮ ਹੈ ਅਤੇ ਜਦੋਂ ਤੱਕ ਸਥਿਤੀ ਹੱਥੋਂ ਨਿਕਲ ਨਹੀਂ ਜਾਂਦੀ ਉਦੋਂ ਤੱਕ ਇਸ ਖ਼ਿਲਾਫ਼ ਕੋਈ ਕਾਰਵਾਈ ਹੀ ਨਹੀਂ ਹੁੰਦੀ ਹੈ।

ਉਹ ਅੱਗੇ ਕਹਿੰਦੇ ਹਨ, "ਇਹ ਜਾਣਕੇ ਗੁੱਸਾ ਆਉਂਦਾ ਹੈ ਕਿ ਬਲਾਤਕਾਰੀ ਨੇ ਪੀੜ੍ਹਤ ਦੇ ਕੱਪੜਿਆਂ ਦੀ ਪਸੰਦ 'ਤੇ ਟਿੱਪਣੀ ਕੀਤੀ ਅਤੇ ਫਿਰ ਕੱਪੜਿਆਂ ਨੂੰ ਜਬਰ ਜਨਾਹ ਕਰਨ ਦੇ ਬਹਾਨੇ ਵੱਜੋਂ ਇਸਤੇਮਾਲ ਕੀਤਾ। ਪਰ ਅਸੀਂ ਇੰਨੇ ਹੈਰਾਨ ਅਤੇ ਡਰੇ ਹੋਏ ਕਿਉਂ ਹਾਂ?"

ਇਹ ਹੈਰਾਨੀ ਵਾਲੀ ਗੱਲ ਕਿਉਂ ਹੈ ਕਿ ਰੋਜ਼ਾਨਾ ਜਿਸ ਵਿਵਹਾਰ ਨੂੰ ਅਸੀਂ ਸਧਾਰਨ ਕਹਿੰਦੇ ਹਾਂ, ਉਹ ਹੌਲੀ-ਹੌਲੀ ਆਪਣੀ ਚਰਮ ਸੀਮਾਂ 'ਤੇ ਪਹੁੰਚ ਜਾਂਦਾ ਹੈ?

ਦੋ ਹੱਥਾਂ ਅਤੇ ਇੱਕ ਇਨਸਾਨੀ ਚਿਹਰੇ ਦਾ ਪਰਛਾਵਾਂ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, 2012 ਦੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਤੋਂ ਬਾਅਦ ਹੋਰ ਸਖ਼ਤ ਕਾਨੂੰਨ ਲਿਆਂਦੇ ਗਏ (ਸੰਕੇਤਕ ਤਸਵੀਰ)

"ਜਦੋਂ ਮੈਂ ਬਲਾਤਕਾਰੀਆਂ ਨਾਲ ਆਪਣੀ ਗੱਲਬਾਤ ਖ਼ਤਮ ਕੀਤੀ ਤਾਂ ਮੈਂ ਵੇਖਿਆ ਕਿ ਉਨ੍ਹਾਂ ਦੀ ਸਮਾਜਕ ਸ਼ਬਦਾਵਲੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਸ ਕਾਰੇ ਦੇ ਕਾਰਨ ਅਸਲ 'ਚ ਸਮਾਜਿਕ ਟਿੱਪਣੀਆਂ, ਮਾਹੌਲ ਨੂੰ ਦਰਸਾਉਂਦੇ ਹਨ, ਜਿਸ 'ਚ ਉਨ੍ਹਾਂ ਦਾ ਪਾਲਣ ਪੋਸ਼ਣ ਹੋਇਆ ਸੀ।"

ਇਸ ਸਮੱਸਿਆ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ?

ਡਾ. ਮਧੂਮਿਤਾ ਪਾਂਡੇ ਨੇ ਸੁਝਾਅ ਦਿੱਤੇ ਹਨ:

  • ਜਿਨਸੀ ਅਪਰਾਧ ਦੇ ਦੋਸ਼ੀਆਂ ਲਈ ਵਧੇਰੇ ਜੇਲ੍ਹ ਖੋਜ ਅਤੇ ਸਮਾਜਕ ਮੁੜ ਵਸੇਬਾ ਕੇਂਦਰ
  • ਪੀੜ੍ਹਤ ਦੀ ਆਵਾਜ਼ ਦੁਨੀਆ ਸਾਹਮਣੇ ਲਿਆਉਣ ਲਈ ਇੱਕ ਮੰਚ ਪ੍ਰਦਾਨ ਕਰਨਾ
  • ਲਿੰਗ ਅਧਾਰਤ ਹਿੰਸਾ ਦੇ ਪੀੜ੍ਹਤਾਂ ਲਈ ਨਿਆਂਇਕ ਪਹੁੰਚ ਨੂੰ ਬਿਹਤਰ ਅਤੇ ਸੁਖਾਲਾ ਕਰਨ ਲਈ ਪੁਲਿਸ ਸਿਖਲਾਈ
  • ਅਸਲ ਬਦਲਾਅ ਆਉਣ ਤੱਕ ਜਨਤਕ ਜਾਗਰੂਕਤਾ ਅਤੇ ਪ੍ਰਵਾਨਗੀ
  • ਸਕੂਲੀ ਪੱਧਰ 'ਤੇ ਸੈਕਸ ਸਿੱਖਿਆ ਦਾ ਪ੍ਰਬੰਧ

ਡਾ. ਮਧੂਮਿਤਾ ਇਸ ਸਮੇਂ ਭਾਰਤ 'ਚ ਸੈਕਸ ਅਪਰਾਧ ਦੇ ਦੋਸ਼ੀਆਂ ਬਾਰੇ ਬਣੀ ਸੋਚ ਨੂੰ ਬਦਲਣ 'ਚ ਮਦਦ ਕਰਨ ਲਈ ਚਲਾਏ ਜਾ ਰਹੇ ਮੁੜ ਵਸੇਬਾ ਪ੍ਰੋਗਰਾਮ 'ਤੇ ਕੰਮ ਕਰ ਰਹੇ ਹਨ।

"ਮੈਂ ਭਾਰਤ 'ਚ ਸੈਕਸ ਅਪਰਾਧੀ ਮੁੜ ਵਸੇਬਾ ਸਿਖਲਾਈ, ਸੈਕਸ ਉਫ਼ੈਂਡਰ ਰੀਹੈਬਲੀਟੇਸ਼ਨ ਸਿਖਲਾਈ ਪ੍ਰੋਗਰਾਮ (ਐੱਸਓਆਰਟੀ) ਚਾਲੂ ਹੁੰਦਾ ਵੇਖਣਾ ਚਾਹੁੰਦੀ ਹਾਂ। ਜਿੱਥੇ ਜਿਸ 'ਚ ਬਲਾਤਕਾਰ ਸਬੰਧੀ ਧਾਰਨਾਵਾਂ ਦਾ ਬਦਲਣ ਅਤੇ ਔਰਤਾਂ ਪ੍ਰਤੀ ਰਵੱਈਆ ਬਦਲਣ ਲਈ ਸਮੂਹਿਕ ਜਾਂ ਵਿਅਕਤੀਗਤ ਸਿਖਲਾਈ ਸੈਸ਼ਨ ਆਯੋਜਿਤ ਹੋ ਸਕਣ।"

"ਇਹ ਸ਼ਾਇਦ ਉਹ ਚੀਜ਼ ਹੈ ਜਿਸ ਬਾਰੇ ਮੈਂ ਹਰ ਸਮੇਂ ਸੋਚਦੀ ਰਹਿੰਦੀ ਹਾਂ, ਅਤੇ ਇਹ ਮੇਰੀ ਉਮੀਦ ਦਾ ਆਧਾਰ ਵੀ ਹੈ।"

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ISWOTY

ਇਹ ਵੀ ਪੜ੍ਹੋ:

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)