ਮੋਗਾ 'ਚ ਭੈਣਾਂ ਦਾ ਕਤਲ: 'ਮੇਰੀਆਂ ਧੀਆਂ ਦੇ ਜਦੋਂ ਗੋਲੀਆਂ ਵੱਜੀਆਂ ਹੋਣਗੀਆਂ ਤਾਂ ਕਿੰਨੀਆਂ ਵਿਲਕੀਆਂ ਹੋਣਗੀਆਂ'

ਤਸਵੀਰ ਸਰੋਤ, Surinder maan/BBC
ਪਿੰਡ ਦੀ ਫਿਰਨੀ 'ਤੇ ਬਣੀ ਸੱਥ ਸਾਹਮਣੇ ਜੁੜੀਆਂ ਔਰਤਾਂ ਤੇ ਮਰਦ ਨਾਮੋਸ਼ੀ ਤੇ ਖਾਮੋਸ਼ੀ ਦੀ ਹਾਲਤ 'ਚ ਪੁਲਿਸ ਅਫ਼ਸਰਾਂ ਵੱਲ ਟਿਕ-ਟਿਕੀ ਲਾਈ ਖੜ੍ਹੇ ਸਨ। ਇਸੇ ਸੱਥ ਦੇ ਨਾਲ ਹੀ ਇੱਕ ਘਰ ਵਿੱਚ ਦੋ ਲੜਕੀਆਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਸਨ।
ਕੁੜੀਆਂ ਦੀ ਮਾਂ ਦਾ ਵਿਲਕ-ਵਿਲਕ ਕੇ ਬੁਰਾ ਹਾਲ ਸੀ ਤੇ ਪਿਤਾ ਅੱਖਾਂ ਗੱਡ ਕੇ ਆਪਣੀਆਂ ਧੀਆਂ ਦੀਆਂ ਲਾਸ਼ਾ ਵਾਲੇ ਡੱਬਿਆਂ ਨੂੰ ਤੱਕ ਰਿਹਾ ਸੀ।
ਦਰਅਸਲ, ਘਰ 'ਚ ਪਈਆਂ ਇਹ ਲਾਸ਼ਾਂ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਦੋ ਸਕੀਆਂ ਭੈਣਾਂ ਅਮਨਦੀਪ ਕੌਰ ਤੇ ਕਮਲਪ੍ਰੀਤ ਕੌਰ ਦੀਆਂ ਸਨ, ਜਿਨਾਂ ਨੂੰ ਵੀਰਵਾਰ ਦੀ ਦੇਰ ਸ਼ਾਮ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂਕੇ ਨੇੜੇ ਚਲਦੀ ਕਾਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਭੈਣਾਂ ਦੇ ਕਤਲ ਦਾ ਪੂਰਾ ਮਾਮਲਾ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਦਿੱਲੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਕਿਹੜੇ ਰੇੜਕੇ ਵਿੱਚ ਫ਼ਸਿਆ

ਤਸਵੀਰ ਸਰੋਤ, facebook/harsimrat
ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਵਿਭਾਗ ਦੇ ਮਾਮਲਿਆਂ ਦੇ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਹਾਲ ਹੀ ਵਿੱਚ ਦਿੱਲੀ ਗੁਰਦੁਆਰਾ ਵਿਭਾਗ ਨੂੰ ਇਹ ਹਦਾਇਤੀ ਚਿੱਠੀ ਲਿਖੀ ਹੈ ਕਿ ਸਿਰਫ਼ ਧਾਰਮਿਕ ਸੰਗਠਨ ਵਜੋਂ ਰਜਿਸਟਰਡ ਇਕਾਈਆਂ ਨੂੰ ਹੀ ਅਗਾਮੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ।
ਇਸ ਦਾ ਸਿੱਧਾ ਭਾਵ ਹੈ ਕਿ ਇਹ ਚੋਣਾਂ ਉਹੀ ਜਥੇਬੰਦੀਆਂ ਲੜ ਸਕਣਗੀਆਂ ਜੋ ਕਿ ਭਾਰਤ ਦੇ ਰਜਿਸਟਰੇਸ਼ਨ ਆਫ਼ ਸੁਸਾਈਟੀਜ਼ ਐਕਟ ਵਿੱਚ ਧਾਰਮਿਕ ਸੁਸਾਈਟੀ ਵਜੋਂ ਪਿਛਲੇ ਲਗਭਗ ਇੱਕ ਸਾਲ ਤੋਂ ਰਜਿਸਟਰਡ ਹਨ।
ਵੀਰਵਾਰ ਨੂੰ ਦਿੱਲੀ ਦੇ ਗੁਰਦੁਆਰਾ ਚੋਣਾਂ ਦੇ ਮੁੱਖ ਸਕੱਤਰ ਦੇ ਨਾਂਅ ਜਾਰੀ ਇੱਕ ਹੁਕਮ ਵਿੱਚ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣਾਂ ਦੇ ਮੰਤਰੀ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਡੀਐੱਸਜੀਐੱਮਸੀ (ਮੈਂਬਰਾਂ ਦੀ ਚੋਣ) ਰੂਲਜ਼ 1974 ਦੇ ਸੰਬਧਿਤ ਰੂਲ 14 ਵਿੱਚ ਸਾਲ 2010 ਵਿੱਚ ਹੋਈਆਂ ਸੋਧਾਂ ਦੇ ਬਾਵਜੂਦ (ਇਨ੍ਹਾਂ ਸੋਧਾਂ ਨੂੰ) ਇੰਨ-ਬਿੰਨ ਪਾਲਣਾ ਨਹੀਂ ਹੋ ਰਹੀ ਹੈ।
ਅਕਾਲੀ ਦਲ ਇਸ ਬਾਰੇ ਕੀ ਕਹਿ ਰਿਹਾ ਹੈ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਬੀਬੀਸੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਿਸਾਨ ਅੰਦੋਲਨ ਦੇ ਤਿੰਨ ਮਹੀਨਿਆਂ ਬਾਅਦ ਸਿੰਘੂ ਅਤੇ ਟਿਕਰੀ 'ਤੇ ਹੁਣ ਕੀ ਹੈ ਮਾਹੌਲ

'ਜੇਕਰ ਕਿਸੇ ਦੇਸ਼ ਨਾਲ ਜੰਗ ਲੱਗ ਜਾਏ ਤਾਂ ਕੀ ਅਸੀਂ ਆਖਾਂਗੇ ਕਿ ਗਰਮੀਆਂ ਤੋਂ ਬਾਅਦ ਲੜਾਂਗੇ ਅਜੇ ਮੌਸਮ ਠੀਕ ਨਹੀਂ, ਲੜਾਈ ਮੌਸਮ ਅਤੇ ਵਕਤ ਦੇਖ ਨਹੀਂ ਲੜੀ ਜਾਂਦੀ, ਇਹ ਸ਼ਬਦ ਹਨ ਬਜ਼ੁਰਗ ਕਸ਼ਮੀਰਾ ਸਿੰਘ ਦੇ।
ਅੱਖਾਂ ਉੱਤੇ ਨਜ਼ਰ ਦੀ ਐਨਕ, ਕੁੜਤਾ ਪਜਾਮਾ ਪਾਈ ਅਖ਼ਬਾਰ ਪੜ੍ਹ ਰਹੇ ਕਸ਼ਮੀਰਾ ਸਿੰਘ ਨੇ ਇਨ੍ਹਾਂ ਬੋਲਾਂ ਰਾਹੀਂ ਮੇਰਾ ਧਿਆਨ ਆਪਣੇ ਵੱਲ ਖਿੱਚਿਆ।
ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਨਾਲ ਸਬੰਧਤ 65 ਸਾਲਾਂ ਕਸ਼ਮੀਰਾ ਸਿੰਘ ਦਾ ਇਹ ਜਵਾਬ ਗਰਮੀ ਦੇ ਮੌਸਮ ਵਿੱਚ ਅੰਦੋਲਨ ਦੀਆਂ ਦਿੱਕਤਾਂ ਸਬੰਧੀ ਮੇਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸੀ।
ਸਿਤੰਬਰ 2020 ਵਿੱਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਸ਼ਮੀਰਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਪਹਿਲਾਂ ਪੰਜਾਬ ਅਤੇ ਹੁਣ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਅੰਦੋਲਨ ਕਰ ਰਹੇ ਹਾਂ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ 'ਤੇ 'ਭ੍ਰਿਸ਼ਟਾਚਾਰ' ਦੇ ਇਲਜ਼ਾਮ ਲਗਾਏ

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੇ ਨਾਂ ਨਾਲ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਮੁਤਾਬਕ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੇ ਹਰ ਮਹੀਨੇ 100 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਇਸੇ ਦੌਰਾਨ ਅਨਿਲ ਦੇਸ਼ਮੁਖ ਨੇ ਟਵਿੱਰ ਰਾਹੀਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਕਿ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਕੇਸ਼ ਅੰਬਾਨੀ ਮਾਮਲੇ ਦੇ ਨਾਲ-ਨਾਲ ਮਨਸੁਖ ਹਿਰੇਨ ਕਤਲਕਾਂਡ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਇਲਜ਼ਾਮ ਝੂਠੇ ਅਤੇ ਕਾਰਵਾਈ ਤੋਂ ਬਚਣ ਲਈ ਲਗਾਇਆ ਗਏ ਹਨ।
ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੇ ਨਾਂ ਨਾਲ ਲਿਖੀ ਚਿੱਠੀ ਵਿੱਚ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਕੁਝ ਦਿਨ ਪਿਲਾਂ ਸਚਿਨ ਵਾਜ਼ੇ ਮਾਮਲੇ ਕਰਕੇ ਪਰਮਬੀਰ ਸਿੰਘ ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਦੀ ਅਹੁਦੇ ਤੋਂ ਬਦਲ ਦਿੱਤਾ ਗਿਆ ਸੀ।
ਚਿੱਠੀ ਵਿੱਚ ਕੀ ਲਿਖਿਆ ਹੈ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕੇਜਰੀਵਾਲ ਦੀ 'ਆਪ' ਦਾ 'ਹਿੰਦੂ ਧਰਮ ਅਤੇ ਦੇਸ ਭਗਤੀ' ਵੱਲ ਝੁੱਕਣ ਦਾ ਅਸਲ ਕਾਰਨ ਕੀ ਹੈ

ਤਸਵੀਰ ਸਰੋਤ, Getty Images
'ਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ, ਯਹੀ ਪੈਗ਼ਾਮ ਹਮਾਰਾ'
ਪੂਰੇ ਦੇਸ਼ ਵਿੱਚ ਜ਼ੋਰਦਾਰ ਮੋਦੀ ਲਹਿਰ ਦੇ ਬਾਵਜੂਦ 2014 ਵਿੱਚ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕਪਾਸੜ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਮੰਚ ਤੋਂ ਇਹੀ ਗਾਣਾ ਗਾਇਆ ਸੀ।
2019 ਦੀ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਕੰਮ ਦੇ ਆਧਾਰ 'ਤੇ ਵੋਟ ਮੰਗੇ ਅਤੇ ਲੋਕਪ੍ਰਿਅਤਾ ਦੀ ਲਹਿਰ 'ਤੇ ਸਵਾਰ ਭਾਜਪਾ ਕੇਜਰੀਵਾਲ ਨੂੰ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਣ ਤੋਂ ਰੋਕ ਨਹੀਂ ਸਕੀ।
ਬੁਨਿਆਦੀ ਮੁੱਦਿਆਂ 'ਤੇ ਸਫ਼ਲਤਾ ਦੇ ਨਾਲ ਸਿਆਸਤ ਕਰਨ ਲਈ ਮੰਨੀ ਜਾਣ ਵਾਲੀ ਪਾਰਟੀ ਹੁਣ ਅਚਾਨਕ ਦੇਸ਼ ਭਗਤੀ ਅਤੇ ਰਾਮਰਾਜ ਦੀਆਂ ਗੱਲਾਂ ਕਰਨ ਲੱਗੀ ਹੈ, ਅਜਿਹੇ ਵਿੱਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਸ ਦੇ ਪਿੱਛੇ ਉਸ ਦੀ ਮੰਸ਼ਾ ਕੀ ਹੈ?
ਕੇਜਰੀਵਾਲ ਦੀ ਇਸ ਸਿਆਸਤ ਨੂੰ ਸਮਝਣ ਲਈ, ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












