ਕਿਸਾਨ ਅੰਦੋਲਨ ਬਾਰੇ ਯੂਕੇ ਦੀ ਸੰਸਦ 'ਚ ਚਰਚਾ: ਢੇਸੀ ਨੇ ਕਿਹਾ, 'ਸਿੱਖ ਕਿਸਾਨਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ'; ਭਾਰਤੀ ਹਾਈ ਕਮਿਸ਼ਨ ਨੇ ਦਿੱਤਾ ਜਵਾਬ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, UK PARLIAMENT TV
ਭਾਰਤ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਮੁਲਕ ਵਿੱਚ ਪ੍ਰੈਸ ਦੀ ਅਜ਼ਾਦੀ ਤੇ ਮੁਜ਼ਾਹਰਾਕਾਰੀਆਂ ਦੀ ਸੁਰੱਖਿਆ ਉੱਤੇ ਯੂਕੇ ਦੀ ਸੰਸਦ ਵਿੱਚ ਚਰਚਾ ਹੋਈ।
ਯੂਕੇ ਦੇ ਹਲਕਾ ਸਲੋਅ ਤੋਂ ਸੰਸਦ ਮੈਂਬਰ ਤਨਮਨ ਢੇਸੀ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਦਾ ਹੱਕ ਕਿਸੇ ਨੂੰ ਵੀ ਹੈ। ਸੈਂਕੜੇ ਕਿਸਾਨ ਅੰਦੋਲਨ ਕਰਦੇ ਹੋਏ ਆਪਣੀ ਜਾਨ ਗਵਾ ਚੁੱਕੇ ਹਨ।
ਦਿੱਲੀ ਦੇ ਬਾਰਡਰਾਂ 'ਤੇ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਹਨ। ਕਈ ਪੱਤਰਕਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਮਾਜਿਕ ਕਾਰਕੁਨਾਂ 'ਤੇ ਵੀ ਤਸ਼ਦੱਦ ਢਾਹੇ ਗਏ ਹਨ।
ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਇਸ ਅੰਦੋਲਨ ਵਿਚ ਸਿੱਖ ਵੱਡੀ ਗਿਣਤੀ ਵਿੱਚ ਸ਼ਾਮਲ ਹਨ, ਇਸ ਲਈ ਉਨ੍ਹਾਂ ਨੂੰ ਵੱਖਵਾਦੀ ਵਜੋਂ ਪੇਂਟ ਕੀਤਾ ਗਿਆ।
ਇਹ ਵੀ ਪੜ੍ਹੋ-
ਭਾਰਤੀ ਹਾਈ ਕਮਿਸ਼ਨ ਨੇ ਕਿਸਾਨ ਅੰਦੋਲਨ ਨਾਲ ਜੁੜੇ ਮੁੱਦੇ 'ਤੇ ਯੂਕੇ 'ਚ ਚਲਾਈ ਗਈ ਇੱਕ ਈ-ਪਟੀਸ਼ਨ ਮੁਹਿੰਮ ਦੇ ਜਵਾਬ ਵਿੱਚ ਕਿਹਾ ਹੈ ਕਿ ਯੂਕੇ ਦੀ ਸੰਸਦ ਵਿੱਚ ਸੰਸਦ ਮੈਂਬਰਾਂ ਵਿਚਾਲੇ ਹੋਈ ਚਰਚਾ ਇੱਕਪਾਸੜ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਅਫਸੋਸ ਹੈ ਕਿ ਇੱਕ ਸੰਤੁਲਿਤ ਬਹਿਸ ਦੀ ਬਜਾਇ, ਝੂਠੇ ਦਾਅਵੇ, ਬਿਨਾਂ ਪੁਸ਼ਟੀ ਵਾਲੇ ਤੱਥ ਬਣਾ ਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਢਾਹ ਲਗਾਈ ਹੈ। ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
BBC ISWOTY: ਕੋਨੇਰੂ ਹੰਪੀ ਨੇ ਜਿੱਤਿਆ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਐਵਾਰਡ
ਭਾਰਤ ਦੀ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਨੂੰ ਖੇਡ ਪ੍ਰੇਮੀਆਂ ਵੱਲੋਂ ਵੋਟਿੰਗ ਤੋਂ ਬਾਅਦ 'ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ' ਐਵਾਰਡ ਦੇ ਦੂਜੇ ਐਡੀਸ਼ਨ ਲਈ ਜੇਤੂ ਐਲਾਨਿਆ ਗਿਆ ਹੈ।

ਵਰਲਡ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਅਤੇ 2020 ਕੈਰਨਜ਼ ਕੱਪ ਜੇਤੂ ਕੋਨੇਰੂ ਹੰਪੀ ਨੇ ਪੁਰਸਕਾਰ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿੱਚ ਕਿਹਾ, ''ਇਹ ਪੁਰਸਕਾਰ ਨਾ ਸਿਰਫ਼ ਮੇਰੇ ਲਈ, ਬਲਕਿ ਪੂਰੇ ਸ਼ਤਰੰਜ ਭਾਈਚਾਰੇ ਲਈ ਬੇਸ਼-ਕੀਮਤੀ ਹੈ।"
"ਇੰਡੋਰ ਗੇਮ ਹੋਣ ਕਾਰਨ ਸ਼ਤਰੰਜ ਨੂੰ ਭਾਰਤ ਵਿੱਚ ਕ੍ਰਿਕਟ ਵਰਗਾ ਸਥਾਨ ਨਹੀਂ ਮਿਲਿਆ, ਪਰ ਮੈਨੂੰ ਉਮੀਦ ਹੈ ਕਿ ਇਸ ਪੁਰਸਕਾਰ ਨਾਲ ਇਹ ਖੇਡ ਲੋਕਾਂ ਦਾ ਧਿਆਨ ਖਿੱਚੇਗੀ।"
ਭਾਰਤ ਦੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਵਿੱਚ ਪੈਦਾ ਹੋਈ ਕੋਨੇਰੂ ਦੀ ਪਛਾਣ ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਵੱਲੋਂ ਇੱਕ ਸ਼ਤਰੰਜ ਦੇ ਅਜੂਬੇ ਵਜੋਂ ਕਰਵਾਈ ਗਈ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
'47 ਦੀ ਫਿਰਕਾਪ੍ਰਸਤੀ ਨਾਲ ਲੜਨ ਵਾਲੀ ਅਮਤੁਸ ਸਲਾਮ ਤੋਂ ਮੋਦੀ ਖ਼ਿਲਾਫ਼ ਮੋਰਚਾ ਲਾਉਣ ਵਾਲੀ ਹਰਿੰਦਰ ਬਿੰਦੂ ਤੱਕ
ਮੌਜੂਦਾ ਕਿਸਾਨ ਲਹਿਰ ਦਾ ਇੱਕ ਉੱਘੜਵਾਂ ਲੱਛਣ ਪੰਜਾਬੀ ਔਰਤਾਂ ਦਾ ਪੀਲੀਆਂ ਚੁੰਨੀਆਂ ਦਾ ਲਹਿਰਾਉਂਦਾ ਸਮੁੰਦਰ ਹੈ। ਇਹ ਕਿੰਝ ਹੋਇਆ ਕਿ ਮੁੱਖ ਤੌਰ 'ਤੇ ਮਰਦ ਕਿਸਾਨਾਂ ਦੀ ਲਹਿਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ?

ਤਸਵੀਰ ਸਰੋਤ, REUTERS/ANUSHREE FADNAVIS
ਭਾਰਤੀ ਔਰਤਾਂ ਦੀ ਸਮਾਜਿਕ-ਸੱਭਿਆਚਾਰਕ ਲਹਿਰਾਂ ਵਿੱਚ ਭਰਵੀਂ ਸ਼ਮੂਲੀਅਤ ਕੋਈ ਨਵੀਂ ਘਟਨਾ ਨਹੀਂ ਹੈ।
ਮੁਗ਼ਲ ਦੌਰ ਵਿੱਚ ਨੂਰ ਜਹਾਂ ਵਰਗੀਆਂ ਤਾਕਤਵਰ ਔਰਤਾਂ ਹੋਈਆਂ ਹਨ। ਰਜ਼ੀਆ ਸੁਲਤਾਨ ਨੇ ਤਾਂ ਸਾਬਤ ਕੀਤਾ ਸੀ ਕਿ ਉਹ ਬਾਦਸ਼ਾਹਾਂ ਨਾਲੋਂ ਵਧੇਰੇ ਸਿਆਣੀ ਰਾਣੀ ਸੀ।
ਵੀਹਵੀਂ ਸਦੀ ਵਿੱਚ ਐਨੀ ਬੇਸੇਂਟ, ਸਰੋਜਨੀ ਨਾਇਡੂ ਵਰਗੀਆਂ ਔਰਤਾਂ ਨੇ ਕਾਂਗਰਸ ਪਾਰਟੀ ਅਤੇ ਇਸ ਦੀਆਂ ਲੋਕ ਲਹਿਰਾਂ ਦੀ ਲੀਡਰਸ਼ਿਪ ਵਜੋਂ ਆਪਣੀ ਬੌਧਿਕ ਤਾਕਤ ਦਿਖਾਈ। ਔਰਤਾਂ ਦੀ ਬੇਬਾਕੀ ਤੇ ਤਾਕਤ ਦੀ ਸਿਰਨਾਵਾਂ ਬਣਨ ਵਾਲੀਆਂ ਔਰਤਾਂ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ ਬਜਟ: ਔਰਤਾਂ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਐਲਾਨ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਪੰਜਾਬ ਵਿੱਚ ਹੋਣ ਵਾਲੀਆਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਅਤੇ ਲੋਕਾਂ ਨੂੰ ਲੁਭਾਉਣ ਵਾਲੀਆਂ ਕਈ ਅਹਿਮ ਯੋਜਨਾਵਾਂ ਦੇ ਐਲਾਨ ਕੀਤੇ ਗਏ ਹਨ।

ਤਸਵੀਰ ਸਰੋਤ, Manpreet badal
ਕੌਮਾਂਤਰੀ ਮਹਿਲਾ ਦਿਵਸ ਹੋਣ ਕਾਰਨ ਬਜਟ ਪੇਸ਼ ਕਰਨ ਤੋਂ ਪਹਿਲਾਂ ਸਦਨ ਵਿਚ ਔਰਤਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਔਰਤ ਮੈਂਬਰਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ।
ਬਜਟ ਦੇ ਮੁੱਖ ਬਿੰਦੂ ਜਾਣਨ ਲਈ ਇੱਥੇ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ।
ਓਪਰਾ ਨੂੰ ਦਿੱਤੇ ਇੰਟਰਵਿਊ ਵਿੱਚ ਮੇਘਨ ਨੇ ਕਿਹਾ, 'ਮੈਂ ਹੋਰ ਜੀਣਾ ਨਹੀਂ ਚਾਹੁੰਦੀ ਸੀ'
ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਵੱਲੋਂ ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫਰੀ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਈ ਅਹਿਮ ਗੱਲਾਂ ਕਹੀਆਂ ਗਈਆਂ ਹਨ।
ਦੋ ਘੰਟੇ ਲੰਬੇ ਇਸ ਇੰਟਰਵਿਊ ਦੇ ਟੀਜ਼ਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਫ਼ੀ "ਹੈਰਾਨੀ" ਭਰਿਆ ਇੰਟਰਵਿਊ ਹੈ ਅਤੇ ਇਸ ਦੇ ਵਿਸ਼ਿਆਂ ਦੀ ਕੋਈ ਸੀਮਾ ਨਹੀਂ ਹੈ।

ਤਸਵੀਰ ਸਰੋਤ, Getty Images
ਇਹ ਇੰਟਰਵਿਊ ਪ੍ਰਿੰਸ ਅਤੇ ਮੇਘਨ ਵੱਲੋਂ ਪਿਛਲੇ ਸਾਲ ਸ਼ਾਹੀ ਪਰਿਵਾਰ ਦੀ ਸੀਨੀਅਰ ਮੈਂਬਰਸ਼ਿਪ ਛੱਡੇ ਜਾਣ ਦੇ ਫ਼ੈਸਲੇ ਤੋਂ ਬਾਅਦ ਕੀਤਾ ਗਿਆ ਹੈ।
ਹੈਰੀ ਨੇ ਇਸ ਫ਼ੈਸਲੇ ਦਾ ਕਾਰਨ ਬ੍ਰਿਟਿਸ਼ ਪ੍ਰੈੱਸ ਤੋਂ ਖ਼ੁਦ ਦੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੱਸਿਆ ਸੀ।
ਓਪਰਾ ਨੇ ਮੇਘਨ ਨੂੰ ਪੁੱਛਿਆ ਕਿ ਸ਼ਾਹੀ ਪਰਿਵਾਰ ਨਾਲ ਜੁੜਨ ਵੇਲੇ ਉਨ੍ਹਾਂ ਦੀਆਂ ਕੀ ਆਸਾਂ ਸਨ।
ਮੇਘਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਆਪਣੇ ਪਤੀ ਹੈਰੀ ਨੂੰ ਕਦੇ ਆਨਲਾਈਨ ਨਹੀਂ ਦੇਖਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਪਤਾ ਸੀ ਉਹ ਹੈਰੀ ਨੇ ਦੱਸਿਆ ਸੀ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













