ਪੰਜਾਬ ਬਜਟ: ਔਰਤਾਂ ਤੇ ਵਿਦਿਆਰਥੀਆਂ ਲਈ ਸਰਕਾਰੀ ਬੱਸਾਂ ਵਿੱਚ ਸਫ਼ਰ ਹੋਵੇਗਾ ਮੁਫ਼ਤ
ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਪੇਸ਼ ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਪੰਜਾਬ ਵਿੱਚ ਹੋਣ ਵਾਲੀਆਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਅਤੇ ਲੋਕਾਂ ਨੂੰ ਲੁਭਾਉਣ ਵਾਲੀਆਂ ਕਈ ਅਹਿਮ ਯੋਜਨਾਵਾਂ ਦੇ ਐਲਾਨ ਕੀਤੇ ਗਏ ਹਨ।
ਕੌਮਾਂਤਰੀ ਮਹਿਲਾ ਦਿਵਸ ਹੋਣ ਕਾਰਨ ਬਜਟ ਪੇਸ਼ ਕਰਨ ਤੋਂ ਪਹਿਲਾਂ ਸਦਨ ਵਿਚ ਔਰਤਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਔਰਤ ਮੈਂਬਰਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ।
ਇਹ ਵੀ ਪੜ੍ਹੋ-
ਆਰਥਿਕ ਮਾਹਰ ਵਲੋਂ ਬਜਟ ਦਾ ਲੇਖਾ-ਜੋਖਾ
ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਦੇ ਹੋਏ ਜੋ ਭਾਸ਼ਣ ਦਿੱਤਾ ਉਸ ਦੇ ਮੁੱਖ ਬਿੰਦੂ ਕੁਝ ਇਸ ਪ੍ਰਕਾਰ ਹਨ
- ਪੰਜਾਬ ਦੀ ਗੁਆਚੀ ਹੋਈ ਅਜ਼ਮਤ ਨੂੰ ਬਚਾਉਣ ਲਈ ਅਸੀਂ ਕੋਸ਼ਿਸ਼ ਕਰਾਂਗੇ।
- ਪੰਜਾਬ ਦਾ ਵਕਾਰ ਕਾਂਗਰਸ ਨੇ ਬਹਾਲ ਕਰਨਾ ਹੈ ਤੇ ਇਸ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ
- ਸਾਡੀ ਸਰਕਾਰ ਨੂੰ ਪਹਿਲੇ ਦਿਨ ਹੀ 38 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਿਲਿਆ।
- ਸਾਡੀ ਸਰਕਾਰ ਨੇ ਪੰਜਾਬ ਨੂੰ ਓਵਰਡ੍ਰਾਫਟ ਤੋਂ ਬਾਹਰ ਕੱਢਿਆ ਹੈ।
- ਸੂਬੇ ਦੇ ਰਿਵੈਨਿਊ ਵਿੱਚ ਦੁਗਣਾ ਵਾਧਾ ਹੋਇਆ ਹੈ ਤੇ ਐਕਸਾਈਜ਼ ਡਿਊਟੀ ਵਿੱਚ ਵੀ ਵਾਧਾ ਹੋਇਆ ਹੈ।
- ਸੀਏਜੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਾਬ ਵਿੱਤੀ ਹਾਲਾਤ ਸੁਧਾਰਨ ਵੱਲ ਤੁਰ ਚੁੱਕਿਆ ਹੈ।
- 21000 ਰੁਪਏ ਦੀ ਆਸ਼ੀਰਵਾਦ ਸਕੀਮ ਨੂੰ 51000 ਤੇ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।
- ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਸਫ਼ਰ ਮੁਫਤ ਕਰਨ ਦਾ ਐਲਾਨ ਕੀਤਾ ਹੈ।
- ਬਜ਼ੁਰਗ ਪੈਨਸ਼ਨ ਨੂੰ 750 ਤੋਂ 1500 ਰੁਪਏ ਕਰਨ ਦਾ ਐਲਾਨ ਕੀਤਾ ਹੈ।
- 523 ਕਰੋੜ ਰੁਪਏ ਦੇ ਕੋਪੋਰੇਟਿਵ ਕਰਜ਼ ਨੂੰ ਮਾਫ਼ ਕਰਨ ਦੀ ਤਜਵੀਜ਼ ਬਜਟ ਵਿੱਚ ਰੱਖੀ ਗਈ ਹੈ।
- ਬਜਟ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵਾਧਾ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਬਕਾਏ ਨੂੰ ਕਿਸ਼ਤਾਂ ਵਿੱਚ ਮੋੜਿਆ ਜਾਵੇਗਾ।
- ਪੰਜਾਬੀ, ਉਰਦੂ ਤੇ ਹਿੰਦੀ ਦੇ ਲੇਖਕਾਂ ਦੀ ਪੈਨਸ਼ਨ ਪੰਜ ਹਜ਼ਾਰ ਤੋਂ 15000 ਕੀਤਾ ਜਾਵੇਗਾ।
- 31 ਮਾਰਚ ਨੂੰ ਇਸ ਵਾਰ ਸਰਕਾਰ ਦੀਆਂ ਦੇਣਦਾਰੀਆਂ 300 ਕਰੋੜ ਰੁਪਏ ਤੋਂ ਘੱਟ ਹੋਣਗੀਆਂ।
- ਕੈਪੀਟਲ ਐਕਸਪੈਂਡੀਚਰ ਲਈ 14,134 ਕਰੋੜ ਰੁਪਏ ਰਾਖਵਾਂ ਰੱਖਿਆ ਹੈ।
- ਡਰੱਗ ਵੇਅਰ ਹਾਊਸ ਗੁਰਦਸਪੁਰ, ਫਿਰੋਜ਼ਪੁਰ ਤੇ ਸੰਗਰੂਰ ਵਿੱਚ ਬਣਾਏ ਜਾਣਗੇ।
- ਜੱਚਾ-ਬੱਚਾ ਹਸਪਤਾਲਾਂ ਲਈ 65 ਕਰੋੜ ਲਈ ਸਬ ਡਿਵੀਜ਼ਨ ਨਾਭਾ, ਪੱਟੀ ਆਦਿ ਲਈ ਰੱਖਿਆ ਗਿਆ ਹੈ।
- ਮੈਡੀਕਲ ਸਿੱਖਿਆ ਅਤੇ ਖੋਜ ਲਈ 1008 ਕਰੋੜ ਰੁਪਏ ਰੱਖਿਆ ਗਿਆ ਹੈ।
- ਦੋ ਨਵੇਂ ਮੈਡੀਕਲ ਕਾਲਜ ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਬਣਨਗੇ, ਜਿਸ ਲਈ 80 ਕਰੋੜ ਰੁਪਏ ਰੱਖਿਆ ਗਿਆ ਹੈ।
- ਸਟੇਟ ਕੈਂਸਰ ਇੰਸਟੀਚਿਊਟ ਅੰਮ੍ਰਿਤਸਰ ਤੇ ਫਾਜ਼ਿਲਕਾ ਇਸ ਸਾਲ ਮੁਕੰਮਲ ਹੋ ਜਾਣਗੇ।
- ਕਿਸਾਨਾਂ ਲਈ 7180 ਕਰੋੜ ਰੁਪਏ ਮੁਫ਼ਤ ਲਈ ਬਿਜਲੀ ਲਈ ਰੱਖਿਆ ਅਤੇ ਕਿਸਾਨਾਂ ਦੀ ਕਰਜ਼ ਮੁਆਫੀ ਵਿੱਚੋਂ 1186 ਕਰੋੜ ਡੈਥ ਰਲੀਫ ਵਾਸਤੇ ਰੱਖਿਆ ਗਿਆ ਹੈ ਅਤੇ ਭੂਮੀਹੀਣ ਮਜ਼ਦੂਰਾਂ ਲਈ ਰੱਖਿਆ ਗਿਆ 526 ਕਰੋੜ ਰੁਪਏ ਰੱਖੇ ਗਏ ਹਨ।
- ਪੰਜਾਬ ਸਰਕਾਰ ਇਸ ਸਾਲ ਨਵੀਂ ਯੋਜਨਾ, 'ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ' ਲੈ ਕੇ ਆ ਰਹੀ ਹੈ। ਇਸ ਸਕੀਲ ਲਈ ਅਸੀਂ ਇਸ ਸਾਲ 1104 ਕਰੋੜ ਰੁਪਏ ਰੱਖੇ ਹਨ।
- 25 ਨਵੇਂ ਹੋਰਟੀਕਲਚਰ ਇੰਸਟੀਚਿਊਟ ਬਣਨਗੇ। ਇਸ ਉੱਤੇ ਕਰੀਬ 80 ਕਰੋੜ ਰੁਪਏ ਲੱਗਣਗੇ ਤੇ ਇਸ ਸਾਲ ਪੰਜ ਬਣਨਗੇ।
- ਗੁਰੂ ਤੇਗ ਬਹਾਦੁਰ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ 400 ਬੂਟਾ ਲਗਾਉਣ ਦਾ ਪ੍ਰਗੋਰਾਮ ਹੈ ਅਤੇ 223 ਕਰੋੜ ਰੁਪਏ ਜੰਗਲਾਤ ਮਹਿਕਮੇ ਲਈ ਰੱਖਿਆ ਗਿਆ ਹੈ।
- ਸੈਂਟਰ ਫਾਰ ਐਕਸੀਲੈਂਸ ਫਾਰ ਵੈਜੀਟੇਬਲ ਫਾਜ਼ਿਲਕਾ ਦੇ ਗੋਬਿੰਦਗੜ੍ਹ ਪਿੰਡ ਵਿੱਚ ਬਣੇਗਾ।
- ਘੱਗਰ ਤੇ ਬਿਆਸ ਦਰਿਆ ਦੇ ਵੇਸਟ ਪਾਣੀ ਨੂੰ ਸਿੰਜਾਈ ਯੋਗ ਬਣਾਉਣ ਲਈ 200 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ।
- ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ 50 ਹਜ਼ਾਰ ਮਸ਼ੀਨਾਂ ਪਿੰਡਾਂ ਵਿੱਚ ਵੰਡੀਆਂ ਜਾਣਗੀਆਂ ਤੇ ਇਸ ਲਈ 40 ਕਰੋੜ ਰੁਪਏ ਰੱਖੇ ਗਏ ਹਨ।
- ਪੰਜਾਬ ਸਰਕਾਰ ਦੀ ਸਮਾਰਟਫੋਨ ਸਕੀਮ ਲਈ 100 ਕਰੋੜ ਰੁਪਏ ਰੱਖੇ ਗਏ ਹਨ।
- ਸਕੂਲ ਸਿੱਖਿਆ ਲਈ 11,161 ਕਰੋੜ ਰੁਪਏ ਦਾ ਬਜਟ। 14 ਹਜ਼ਾਰ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਦਾ ਬਦਲ ਦਿੱਤਾ ਹੈ।
- ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਾਲ 2020-21 ਦੌਰਾਨ ਕੁੱਲ ਬਜਟ ਵਿੱਚ 511 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ
- ਸਰਕਾਰੀ ਕਾਲਜਾਂ ਦੀ ਵਿਦਿਆਰਥੀਆਂ ਲਈ ਵੀ ਬੱਸਾਂ ਦੇ ਸਫ਼ਰ ਨੂੰ ਮੁਫ਼ਤ ਕੀਤਾ ਗਿਆ ਹੈ।
- ਸਕੂਲ ਸਿੱਖਿਆ ਲਈ 11,161 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। 14 ਹਜ਼ਾਰ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਦਾ ਬਦਲ ਦਿੱਤਾ ਹੈ।
- ਸਰਕਾਰ ਸਾਲ 2021-22 ਦੌਰਾਨ ਅਗਲੇ ਪੜਾਅ ਲਈ, 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਏ ਤੱਕ ਦਾ ਕਰਜ਼ਾ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਲਈ ਕੁੱਲ 1712 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ।
- ਕਿਸਾਨਾਂ ਨੂੰ ਉਨ੍ਹਾਂ ਦੇ ਬਾਗਬਾਨੀ ਉਤਪਾਦਾਂ ਦੀ ਸਵੈ-ਮੰਡੀਕਰਨ ਲਈ ਮੋਬਾਈਲ ਵੈਂਡਿੰਗ ਕਾਰਟ ਦੀ ਵੰਡ ਲਈ 9 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ।
- ਸਾਲ 2021-22 ਲਈ ਰਾਜ ਵਿਚ ਗੰਨਾ ਉਤਪਾਦਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ 300 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਸਤਾਵ ਹੈ।
- ਸਰਕਾਰ ਨੇ 14,957 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਵਿਚ 3,71,802 ਵਿਦਿਆਰਥੀਆਂ ਨੂੰ ਪੜ੍ਹਨ ਲਈ ਵਿਕਲਪ ਵਜੋਂ ਅੰਗਰੇਜ਼ੀ ਨੂੰ ਮਾਧਿਅਮ ਦੇ ਤੌਰ 'ਤੇ ਸ਼ੁਰੂ ਕੀਤਾ ਹੈ।
- ਨਵੇਂ ਵਿਿਦਅਕ ਸੈਸ਼ਨ ਤੋਂ 250 ਸਕੂਲਾਂ ਨੂੰ ਅਪਗ੍ਰੇਡੇਸ਼ਨ ਕਰਨ ਦੀ ਤਜਵੀਜ਼ ਰੱਖੀ ਗਈ ਹੈ।
ਕੈਪਟਨ ਵੱਲੋਂ ਔਰਤਾਂ ਲਈ 8 ਸਕੀਮਾਂ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਔਰਤਾਂ ਲਈ 8 ਨਵੀਆਂ ਯੋਜਨਾਵਾਂ ਸ਼ੁਰੂ ਕਰਨ ਵਾਲੇ ਹਨ।
ਉਨ੍ਹਾਂ ਨੇ ਟਵਿੱਟਰ ਹੈਂਡਲ 'ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ, "ਅਸੀਂ ਛੇਤੀ ਹੀ ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਲਈ 2047 ਔਰਤ ਅਧਿਆਪਕਾਂ ਲਈ ਨਿਯੁਕਤੀ ਪੱਤਰ, 181 ਸਾਂਝ ਸ਼ਕਤੀ ਹੈਲਪਲਾਈਨ ਅਤੇ ਪੁਲਿਸ ਹੈਲਪਡੈਸਕ ਸਣੇ ਔਰਤਾਂ ਲਈ 8 ਯੋਜਨਾਵਾਂ ਲੈ ਕੇ ਆ ਰਹੇ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਉਧਰ ਦੂਜੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਕਈ ਵਿਧਾਇਕਾਂ ਨੂੰ ਬਜਟ ਸੈਸ਼ਨ ਤੋਂ ਸਸਪੈਂਡ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














