ਪ੍ਰਿੰਸ ਹੈਰੀ ਤੇ ਮੇਘਨ: ਓਪਰਾ ਨੂੰ ਦਿੱਤੇ ਇੰਟਰਵਿਊ ਵਿੱਚ ਮੇਘਨ ਨੇ ਕਿਹਾ, ‘ਮੈਂ ਹੋਰ ਜੀਣਾ ਨਹੀਂ ਚਾਹੁੰਦੀ ਸੀ’

ਤਸਵੀਰ ਸਰੋਤ, Getty Images
ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਵੱਲੋਂ ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫਰੀ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਈ ਅਹਿਮ ਗੱਲਾਂ ਕਹੀਆਂ ਗਈਆਂ ਹਨ। ਦੋ ਘੰਟੇ ਲੰਬੇ ਇਸ ਇੰਟਰਵਿਊ ਦੇ ਟੀਜ਼ਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਫ਼ੀ "ਹੈਰਾਨੀ" ਭਰਿਆ ਇੰਟਰਵਿਊ ਹੈ ਅਤੇ ਇਸ ਦੇ ਵਿਸ਼ਿਆਂ ਦੀ ਕੋਈ ਸੀਮਾ ਨਹੀਂ ਹੈ।
ਇਹ ਇੰਟਰਵਿਊ ਪ੍ਰਿੰਸ ਅਤੇ ਮੇਘਨ ਵੱਲੋਂ ਪਿਛਲੇ ਸਾਲ ਸ਼ਾਹੀ ਪਰਿਵਾਰ ਦੀ ਸੀਨੀਅਰ ਮੈਂਬਰਸ਼ਿਪ ਛੱਡੇ ਜਾਣ ਦੇ ਫ਼ੈਸਲੇ ਤੋਂ ਬਾਅਦ ਕੀਤਾ ਗਿਆ ਹੈ।
ਹੈਰੀ ਨੇ ਇਸ ਫ਼ੈਸਲੇ ਦਾ ਕਾਰਨ ਬ੍ਰਿਟਿਸ਼ ਪ੍ਰੈੱਸ ਤੋਂ ਖ਼ੁਦ ਦੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੱਸਿਆ ਸੀ।
ਇਹ ਵੀ ਪੜ੍ਹੋ-
ਮੈਨੂੰ ਸਮਝ ਨਹੀਂ ਆਉਂਦਾ ਕਿ ਸ਼ਾਹੀ ਹੋਣ ਦੇ ਕੀ ਮਾਅਨੇ ਹਨ: ਮੇਘਨ
ਓਪਰਾ ਨੇ ਮੇਘਨ ਨੂੰ ਪੁੱਛਿਆ ਕਿ ਸ਼ਾਹੀ ਪਰਿਵਾਰ ਨਾਲ ਜੁੜਨ ਵੇਲੇ ਉਨ੍ਹਾਂ ਦੀਆਂ ਕੀ ਆਸਾਂ ਸਨ। ਮੇਘਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਆਪਣੇ ਪਤੀ ਹੈਰੀ ਨੂੰ ਕਦੇ ਆਨਲਾਈਨ ਨਹੀਂ ਦੇਖਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਪਤਾ ਸੀ ਉਹ ਹੈਰੀ ਨੇ ਦੱਸਿਆ ਸੀ।
ਮੇਘਨ ਨੇ ਕਿਹਾ ਕਿ ਸ਼ਾਹੀ ਹੋਣ ਦਾ ਕੀ ਮਤਲਬ ਹੈ ਅਜਿਹਾ "ਦਿਨ-ਪ੍ਰਤੀਦਿਨ ਜਾਣਨ ਦਾ ਕੋਈ ਤਰੀਕਾ ਨਹੀਂ ਸੀ।"
ਉਨ੍ਹਾਂ ਨੇ ਕਿਹਾ ਕਿ ਪਰੀਆਂ ਦੀਆਂ ਕਹਾਣੀਆਂ ਦੇ ਆਧਾਰ 'ਤੇ ਬਣੀ ਧਾਰਨਾ ਹਕੀਕਤ ਤੋਂ ਬਹੁਤ ਪਰੇ ਹੈ। "ਤੁਹਾਨੂੰ ਧਾਰਨਾ ਦੇ ਆਧਾਰ 'ਤੇ ਦੇਖਿਆ ਜਾ ਸਕਦਾ ਹੈ ਪਰ ਤੁਸੀਂ ਹਕੀਕਤ 'ਚ ਰਹਿੰਦੇ ਹੋ।"

ਤਸਵੀਰ ਸਰੋਤ, CBS
ਆਪਣੇ ਵਿਆਹ ਦੇ ਦਿਨ ਬਾਰੇ ਮੇਘਨ ਨੇ ਦੱਸਿਆ ਕਿ ਇਹ ਕੁਝ ਵੱਖਰਾ ਹੀ ਤਜ਼ਰਬਾ ਸੀ।
ਉਨ੍ਹਾਂ ਖੁਲਾਸਾ ਕੀਤਾ ਕਿ ਉਹ ਵਿਆਹ ਤੋਂ ਪਹਿਲੀ ਰਾਤ ਸੋ ਗਏ ਸੀ ਅਤੇ ਜਦੋਂ ਉਹ ਵਿਆਹ ਵਾਲੇ ਦਿਨ ਉੱਠੀ ਤਾਂ ਉਸ ਨੇ ਇੱਕ ਗਾਣਾ ਸੁਣਿਆ।
ਉਨ੍ਹਾਂ ਨੇ ਕਿਹਾ, "ਸਾਨੂੰ ਦੋਵਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਸਾਡਾ ਦਿਨ ਨਹੀਂ ਹੈ, ਬਲਕਿ ਇਹ ਅਜਿਹਾ ਦਿਨ ਹੈ ਜਿਸ ਦੀ ਯੋਜਨਾ ਪਹਿਲਾਂ ਦੀ ਦੁਨੀਆਂ ਲਈ ਕੀਤੀ ਗਈ ਸੀ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਸਾਡਾ ਵਿਆਹ ਹੋ ਗਿਆ ਸੀ: ਮੇਘਨ
ਮੇਘਨ ਨੇ ਓਪਰਾ ਨੂੰ ਦੱਸਿਆ ਕਿ ਹੈਰੀ ਅਤੇ ਉਨ੍ਹਾਂ ਦਾ ਵਿਆਹ, ਮਿੱਥੇ ਵਿਆਹ ਦੇ ਦਿਨ ਤੋਂ 3 ਦਿਨ ਪਹਿਲਾਂ ਹੋ ਗਿਆ ਸੀ।
ਉਨ੍ਹਾਂ ਨੇ ਦੱਸਿਆ, "ਸਾਡਾ ਵਿਆਹ ਮਿੱਥੀ ਤਰੀਕ ਤੋਂ ਤਿੰਨ ਦਿਨ ਪਹਿਲਾਂ ਹੋ ਗਿਆ ਸੀ। ਕਿਸੇ ਨੂੰ ਨਹੀਂ ਪਤਾ ਸੀ ਪਰ ਅਸੀਂ ਮੁੱਖ ਪਾਦਰੀ ਨੂੰ ਸੱਦਿਆ ਅਤੇ ਅਸੀਂ ਕਿਹਾ ਕਿ ਇਹ ਸਭ ਕੌਤਕ ਦੁਨੀਆਂ ਨੂੰ ਦਿਖਾਉਣ ਲਈ ਹਨ ਪਰ ਸਾਨੂੰ ਆਪਣਾ ਰਿਸ਼ਤਾ ਚਾਹੀਦਾ ਹੈ।"
ਉਸ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਹਿੱਸੇ ਵਿੱਚ ਓਪਰਾ ਨਾਲ ਗੱਲਬਾਤ ਦੌਰਾਨ ਦੱਸਿਆ।
ਮੈਂ ਹੋਰ ਜੀਣਾ ਨਹੀਂ ਚਾਹੁੰਦੀ ਸੀ'
ਓਪਰਾ ਨੇ ਮੇਘਨ ਨੂੰ ਉਨ੍ਹਾਂ ਦੇ ਅਤੀਤ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਤਜੁਰਬੇ ਨੇ ਨਾ ਬਚਣ ਵਾਲੇ ਹਾਲਾਤ ਪੈਦਾ ਕਰ ਦਿੱਤੇ ਸਨ।
ਮੇਘਨ ਨੇ ਜਵਾਬ ਦਿੱਤਾ, "ਜੀ ਹਾਂ, ਮੈਂ ਹੋਰ ਜੀਣਾ ਨਹੀਂ ਚਾਹੁੰਦੀ ਸੀ।"
ਮੇਘਨ ਨੇ ਕਿਹਾ ਕਿ ਉਹ ਹੈਰੀ ਨੂੰ ਸਵੀਕਾਰ ਕਰਨ ਲਈ ਸ਼ਰਮਿੰਦਾ ਸੀ ਕਿਉਂਕਿ ਉਸ ਨੂੰ (ਹੈਰੀ) ਕਿੰਨਾ ਹੀ 'ਨੁਕਸਾਨ ਝੱਲਣਾ ਪਿਆ'।
ਉਨ੍ਹਾਂ ਨੇ ਕਿਹਾ, "ਇਹ ਸੱਚੀ, ਡਰਾਉਣੀ ਤੇ ਨਿਰੰਤਰ ਚੱਲਣ ਵਾਲੀ ਸੋਚ ਹੈ।" ਮੇਘਨ ਨੇ ਕਿਹਾ ਕਿ ਉਨ੍ਹਾਂ ਨੇ "ਸੰਸਥਾ" ਤੋਂ ਮਦਦ ਮੰਗੀ।
ਉਨ੍ਹਾਂ ਨੇ ਕਿਹਾ ਮੇਰੀ ਬੇਨਤੀ ਠੁਕਰਾ ਦਿੱਤੀ ਗਈ।”
ਓਪਰ ਨੇ ਪੁੱਛਿਆ, "ਤੁਹਾਨੂੰ ਖੁਦਕੁਸ਼ੀ ਦੇ ਵਿਚਾਰ ਵੀ ਆਉਂਦੇ ਸਨ?”
ਮੇਘਨ ਨੇ ਕਿਹਾ, "ਹਾਂ, ਮੈਨੂੰ ਲੱਗਦਾ ਹੈ ਕਿ ਇਸ ਨਾਲ ਸਾਰਿਆਂ ਦੀਆਂ ਸਭ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।
ਆਰਚੀ ਦੇ ਰੰਗ ਬਾਰੇ ਗੱਲਬਾਤ ਹੁੰਦੀ ਸੀ-ਮੇਘਨ
ਓਪਰਾ ਨੇ ਮੇਘਨ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਲਗਦਾ ਹੈ ਕਿ ਸ਼ਾਹੀ ਪਰਿਵਾਰ ਆਰਚੀ ਨੂੰ ਰਾਜਕੁਮਾਰ ਨਹੀਂ ਬਣਾਵੇਗਾ।
ਓਪਰਾ ਨੇ ਪੁੱਛਿਆ, "ਤੁਹਾਨੂੰ ਅਜਿਹਾ ਕਿਉਂ ਲਗਦਾ ਹੈ? ਕੀ ਇਹ ਨਸਲਭੇਦ ਦੇ ਕਾਰਨ ਹੈ? ਮੈਨੂੰ ਇਹ ਪਤਾ ਹੈ ਕਿ ਇਹ ਕਾਫੀ ਮੁਸ਼ਕਿਲ ਸਵਾਲ ਹੈ।"
ਮੇਘਨ ਨੇ ਕਿਹਾ, "ਮੈਂ ਤੁਹਾਨੂੰ ਇਸ ਦਾ ਈਮਾਨਦਾਰ ਜਵਾਬ ਦਿੰਦੀ ਹਾਂ।"
"ਉਨ੍ਹਾਂ ਮਹੀਨਿਆਂ ਵਿੱਚ ਜਦੋਂ ਮੈਂ ਗਰਭਵਤੀ ਸੀ ਤਾਂ ਇਹੀ ਗੱਲਬਾਤ ਹੁੰਦੀ ਸੀ ਕਿ ਉਸ ਨੂੰ ਸੁਰੱਖਿਅਤ ਭਵਿੱਖ ਨਹੀਂ ਮਿਲਣਾ, ਉਸ ਨੂੰ ਟਾਈਟਲ ਨਹੀਂ ਦਿੱਤਾ ਜਾਣਾ। ਇਸ ਬਾਰੇ ਵੀ ਫਿਕਰ ਤੇ ਗੱਲਬਾਤ ਹੁੰਦੀ ਸੀ ਕਿ ਉਸ ਦੀ ਚਮੜੀ ਦਾ ਰੰਗ ਕੀ ਹੋਣਾ।"
ਓਪਰਾ ਨੇ ਪੁੱਛਿਆ, "ਇਹ ਕਿਸ ਨੇ ਕਿਹਾ?"
ਮੇਘਨ ਨੇ ਜਵਾਬ ਨਹੀਂ ਦਿੱਤਾ, ਓਪਰਾ ਨੇ ਫਿਰ ਸਵਾਲ ਪੁੱਛਿਆ, ਤਾਂ ਮੇਘਨ ਨੇ ਕਿਹਾ, "ਇਸ ਬਾਰੇ ਕਾਫੀ ਗੱਲਾਂ ਹੁੰਦੀਆਂ ਸਨ। ਗੱਲਬਾਤ ਹੈਰੀ ਨਾਲ ਹੁੰਦੀ ਸੀ। ਬੱਚੇ ਦੀ ਚਮੜੀ ਦਾ ਰੰਗ ਕੀ ਹੋਵੇਗਾ ਤੇ ਉਹ ਕਿਵੇਂ ਲੱਗੇਗਾ।"
ਮੇਘਨ ਨੇ ਇਹ ਦੱਸਣ ਤੋਂ ਮਨਾ ਕਰ ਦਿੱਤਾ ਕਿ ਕਿਸ ਨੇ ਅਜਿਹਾ ਕਿਹਾ ਹੈ।
ਰਾਣੀ ਮੇਰੇ ਲਈ ਹਮੇਸ਼ਾ ਸ਼ਾਨਦਾਰ ਰਹੀ ਹੈ: ਮੇਘਨ

ਤਸਵੀਰ ਸਰੋਤ, Getty Images
ਮੇਘਨ ਨੇ ਸ਼ਾਹੀ ਪਰਿਵਾਰ ਅਤੇ "ਫਰਮ", ਉਨ੍ਹਾਂ ਨੇ ਨੇੜਲੇ ਲੋਕਾਂ ਅਤੇ ਕਾਰੋਬਾਰ ਵਿਚਾਲੇ ਅੰਤਰ 'ਤੇ ਜ਼ੋਰ ਦਿੱਤਾ।
ਮੇਘਨ ਨੇ ਕਿਹਾ, "ਰਾਣੀ ਹਮੇਸ਼ਾ ਮੇਰੇ ਲਈ ਸ਼ਾਨਦਾਰ ਰਹੀ ਹੈ, ਮੈਨੂੰ ਉਨ੍ਹਾਂ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













