ਕੋਰੋਨਾਵਾਇਰਸ: ਭਾਰਤ ਵਿੱਚ ਮੁੜ ਕੇਸ ਵਧਣ ਦੇ ਕੀ ਕਾਰਨ ਹਨ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਭਾਰਤ ਵਿੱਚ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਕਮੀ ਦੇਖੀ ਜਾ ਰਹੀ ਸੀ ਅਤੇ ਚਰਚਾ ਹੋਣ ਲੱਗੀ ਸੀ ਕਿ ਸ਼ਾਇਦ ਭਾਰਤ ਨੇ ਕੋਰੋਨਾਵਾਇਰਸ ਉੱਪਰ ਕਾਬੂ ਕਰ ਲਿਆ ਹੈ ਅਤੇ ਹੁਣ ਇਹ ਖ਼ਤਮ ਹੋਣ ਜਾ ਰਿਹਾ ਹੈ।
ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਹੋ ਰਿਹਾ ਰਿਕਾਰਡ ਵਾਧਾ ਚਿੰਤਾ ਦਾ ਸਬੱਬ ਹੋਣਾ ਚਾਹੀਦਾ ਹੈ ਅਤੇ ਜੇ ਲੋੜੀਂਦੇ ਕਦਮ ਨਾ ਚੁੱਕੇ ਗਏ ਤੇ ਸਥਿਤੀ ਖ਼ਤਰਨਾਕ ਰੂਪ ਲੈ ਸਕਦੀ ਹੈ।
ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾਵਾਇਰਸ ਦੇ ਦੂਜੇ ਉਭਾਰ ਦੀ ਚਰਚਾ ਸ਼ੁਰੂ ਹੋ ਗਈ ਅਤੇ ਮਹਾਰਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੇਸ ਵਧਣ ਦੇ ਕਾਰਨਾਂ ਨੂੰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਮਾਮਲੇ ਪੰਜਾਬ ਵਿੱਚ ਇੱਕ ਵਾਰ ਫਿਰ ਵਧਣ ਦੇ ਕੀ ਕਾਰਨ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ

ਤਸਵੀਰ ਸਰੋਤ, The india today group
ਬਾਬਾ ਰਾਮਦੇਵ ਦੀ 'ਕੋਰੋਨਿਲ ਵੈਕਸੀਨ' ਨੂੰ ਲੈਕੇ ਕੀ ਉੱਠਿਆ ਨਵਾਂ ਵਿਵਾਦ
ਯੋਗ ਗੁਰੂ ਰਾਮਦੇਵ ਦੇ ਅਦਾਰੇ ਪਤੰਜਲੀ ਵੱਲੋਂ 'ਕੋਰੋਨਿਲ' ਵੈਕਸੀਨ ਨੂੰ ਕੋਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਸਬੂਤ ਅਧਾਰਿਤ ਦਵਾਈ ਹੋਣ ਦੇ ਦਾਅਵੇ ਉੱਤੇ ਤਿੱਖਾ ਵਿਵਾਦ ਖੜਾ ਹੋ ਗਿਆ ਹੈ।
ਭਾਰਤ ਦੀ ਸਭ ਤੋਂ ਵੱਡੀ ਮੈਡੀਕਲ ਬਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜ਼ਰੀ ਵਿਚ ਕੀਤੇ ਗਏ ਇਸ ਦਾਅਵੇ ਉੱਤੇ ਸਿਹਤ ਮੰਤਰੀ ਤੋਂ ਜਵਾਬ ਮੰਗਿਆ ਹੈ।
ਬੀਤੇ ਸ਼ੁੱਕਰਵਾਰ ਨੂੰ ਕੀਤੇ ਗਏ 'ਕੋਰੋਨਿਲ' ਵੈਕਸੀਨ ਦੇ ਸਮਾਗਮ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਕੇਂਦਰੀ ਮੰਤਰੀ ਨਿਤਨ ਗਡਕਰੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹੋਏ ਸਨ।
ਬਾਬਾ ਰਾਮਦੇਵ ਅਤੇ ਦੋਵਾਂ ਮੰਤਰੀਆਂ ਦੇ ਪਿੱਛੇ ਲੱਗੇ ਇੱਕ ਵੱਡੇ ਪੋਸਟਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੈਡੀਸਨ ਸਰਟੀਫਿਰੇਟ ਆਫ਼ ਫਾਰਮੇਸੂਟੀਕਲ ਪ੍ਰੋਡਕਟ (CoPP) ਅਤੇ WHO GMP ਸਰਟੀਫਾਇਡ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀ ਸਵਾਲ ਚੁੱਕੇ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, Sat singh/bbc
ਨੌਦੀਪ ਦੀ ਜ਼ਮਾਨਤ ਉੱਤੇ ਹਾਈਕੋਰਟ 'ਚ ਅੱਜ ਕੀ ਕੁਝ ਹੋਇਆ ਅਤੇ ਕੀ ਹੈ ਕੇਸ ਦਾ ਸਟੇਟਸ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਜ਼ਦੂਰ ਕਾਰਕੁਨ ਨੌਦੀਪ ਕੌਰ ਦੀ ਜਮਾਨਤ ਦੀ ਅਰਜੀ ਉੱਤੇ ਸੁਣਵਾਈ 24 ਫਰਬਰੀ ਨੂੰ ਹੋਵੇਗੀ।
ਨੌਦੀਪ ਦੀ ਤਰਫੋ ਅਦਾਲਤ ਵਿੱਚ ਪੇਸ਼ ਹੋਏ ਵਕੀਲ ਆਰਐਸ ਚੀਮਾ ਦੇ ਸਹਿਯੋਗੀ ਨੇ ਦੱਸਿਆ ਕਿ ਨੌਦੀਪ ਕੌਰ ਖਿਲਾਫ਼ ਇੱਕ ਮਾਮਲੇ ਦੀ ਸੁਣਵਾਈ ਹਾਈਕੋਰਟ ਵਿੱਚ ਹੀ 24 ਤਾਰੀਕ ਨੂੰ ਹੋਣੀ ਹੈ।
ਇਸ ਲਈ ਜੱਜ ਅਭੀਨੀਸ਼ ਜਿੰਗਨ ਦੀ ਅਦਾਲਤ ਨੇ ਜਮਾਨਤ ਉੱਤੇ ਸੁਣਵਾਈ ਵੀ 24 ਨੂੰ ਹੀ ਕਰਨ ਦੀ ਗੱਲ ਕਹਿੰਦਿਆਂ ਸੁਣਵਾਈ ਨੂੰ 24 ਤੱਕ ਅੱਗੇ ਪਾ ਦਿੱਤਾ।
23 ਸਾਲਾ ਮਜ਼ਦੂਰ ਅਧਿਕਾਰ ਕਾਰਕੁਨ ਨੌਦੀਪ ਕੌਰ, ਜੋ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਪੁਲਿਸ ਵੱਲੋਂ ਕੁੰਡਲੀ ਥਾਣੇ ਅਧੀਨ ਪੈਂਦੇ ਉਦਯੋਗਿਕ ਖੇਤਰ ਕੁੰਡਲੀ ਤੋਂ 12 ਜਨਵਰੀ ਨੂੰ ਕਤਲ ਦੀ ਕੋਸ਼ਿਸ਼ ਅਤੇ ਜ਼ਬਰੀ ਵਸੂਲੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਕਾਨੂੰਨੀ ਸਥਿਤੀ ਬਾਰੇ ਸਮਝਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ

ਤਸਵੀਰ ਸਰੋਤ, AJIT SINGH-AN EXILED REVOLUTIONARY
ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ ਨੇ ਕਿਵੇਂ ਅੰਗਰੇਜ਼ਾਂ ਤੋਂ ਖੇਤੀ ਕਾਨੂੰਨ ਰੱਦ ਕਰਵਾਏ
ਆਪਣੇ ਲੇਖ 'ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦਾ ਪਹਿਲਾ ਉਭਾਰ' ਵਿੱਚ ਭਗਤ ਸਿੰਘ ਨੇ ਲਿਖਿਆ ਹੈ-ਜੋ ਨੌਜਵਾਨ ਲੋਕਮਾਨਿਆ ਪ੍ਰਤੀ ਵਿਸ਼ੇਸ਼ ਤੌਰ 'ਤੇ ਆਕਰਸ਼ਿਤ ਹੋਏ ਸਨ, ਉਨ੍ਹਾਂ ਵਿੱਚੋਂ ਕੁਝ ਪੰਜਾਬੀ ਨੌਜਵਾਨ ਵੀ ਸਨ। ਅਜਿਹੇ ਹੀ ਦੋ ਪੰਜਾਬੀ ਜਵਾਨ ਕਿਸ਼ਨ ਸਿੰਘ ਅਤੇ ਮੇਰੇ ਸਤਿਕਾਰਯੋਗ ਚਾਚਾ ਸ. ਅਜੀਤ ਸਿੰਘ ਜੀ ਸਨ।
ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ।
ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਉਨ੍ਹਾਂ ਦੇ ਵੱਡੇ ਭਰਾ ਅਤੇ ਸਵਰਨ ਸਿੰਘ ਛੋਟੇ ਭਰਾ ਸਨ ਜੋ ਕਿ 23 ਸਾਲ ਦੀ ਹੀ ਉਮਰ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਜੇਲ੍ਹ ਵਿੱਚ ਲੱਗੀ ਤਪੈਦਿਕ ਦੀ ਬਿਮਾਰੀ ਨਾਲ ਗੁਜ਼ਰ ਗਏ ਸਨ।
ਅੰਗਰੇਜ਼ਾਂ ਦੇ ਖੇਤੀ ਕਾਨੂੰਨਾਂ ਬਾਰੇ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Reuters
ਅਮਰੀਕਾ ਦੇ ਮਾਰੂਥਲ ਵਰਗੇ ਸੂਬੇ 'ਚ ਕਿਉਂ ਹੋ ਰਹੀ ਆਰਕਟਿਕ ਵਾਂਗ ਬਰਫ਼ਬਾਰੀ
ਟੈਕਸਸ ਨੂੰ ਵਿਸ਼ਾਲ ਮਾਰੂਥਲ ਅਤੇ ਤਕਲੀਫ਼ਦੇਹ ਗਰਮ ਹਾਵਾਵਾਂ (ਲੂਹ) ਲਈ ਜਾਣਿਆ ਜਾਂਦਾ ਹੈ ਪਰ ਪਿਛਲੇ ਦਿਨੀਂ ਇਥੇ ਬਰਫ਼ ਦੀ ਮੋਟੀ ਚਾਦਰ ਵਿੱਛ ਗਈ ਤੇ ਇਸਦੇ ਚਲਦਿਆਂ ਆਮ ਜਨਜੀਵਨ, ਬਿਜਲੀ ਤੇ ਪਾਣੀ ਦੀਆਂ ਸੇਵਾਵਾਂ ਵਿੱਚ ਵੀ ਵਿਘਨ ਪਿਆ।
ਸੂਬੇ ਨੇ 30 ਸਾਲਾਂ ਤੋਂ ਵੱਧ ਸਮੇਂ ਬਾਅਦ ਘੱਟ ਤਾਪਮਾਨ ਦਾ ਇਹ ਪੱਧਰ ਦੇਖਿਆ ਗਿਆ ਤੇ ਕਈ ਇਲਾਕਿਆਂ ਵਿੱਚ ਤਾਂ ਤਾਪਮਾਨ ਘੱਟਣ ਦਾ ਸਦੀਆਂ ਦਾ ਰਿਕਾਰਡ ਟੁੱਟਿਆ।
ਦੱਖਣੀ ਅਮਰੀਕਾ ਵਿੱਚ ਇਸ ਤੂਫ਼ਾਨ ਦੇ ਕਾਰਨ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਪਰਿਵਾਰ ਹਨੇਰੇ ਵਿੱਚ ਡੁੱਬ ਗਏ ਹਨ।
ਐਤਵਾਰ ਟੈਕਸਸ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਮਨਫ਼ੀ ਅਠਾਰਾਂ ਡਿਗਰੀ ਰਿਹਾ, ਹਫ਼ਤਾ ਭਰ ਮੌਸਮ ਸਬੰਧੀ ਚੇਤਾਵਨੀਆਂ ਜਾਰੀ ਹੁੰਦੀਆਂ ਰਹੀਆਂ।
ਤਾਂ ਆਮ ਤੌਰ 'ਤੇ ਗਰਮ ਮੌਸਮ ਕਾਰਨ ਉਬਲਣ ਵਾਲਾ ਇਹ ਸੂਬਾ, ਅਚਾਨਕ ਬਰਫ਼ ਨਾਲ ਜੰਮ ਕਿਵੇਂ ਗਿਆ?
ਬਰਫ਼ੀਲੇ ਤੁਫ਼ਾਨ ਦੇ ਕਾਰਨਾਂ ਬਾਰੇ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













