ਟੈਕਸਸ ਬਰਫ਼ਬਾਰੀ: ਅਮਰੀਕਾ ਦੇ ਮਾਰੂਥਲ ਵਰਗੇ ਸੂਬੇ 'ਚ ਕਿਉਂ ਹੋ ਰਹੀ ਆਰਕਟਿਕ ਵਾਂਗ ਬਰਫ਼ਬਾਰੀ

ਟੈਕਸਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੂਬੇ ਦੇ ਕਈ ਇਲਾਕਿਆਂ ਵਿੱਚ ਤੀਹ ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ

ਟੈਕਸਸ ਨੂੰ ਵਿਸ਼ਾਲ ਮਾਰੂਥਲ ਅਤੇ ਤਕਲੀਫ਼ਦੇਹ ਗਰਮ ਹਾਵਾਵਾਂ (ਲੂਹ) ਲਈ ਜਾਣਿਆ ਜਾਂਦਾ ਹੈ ਪਰ ਪਿਛਲੇ ਦਿਨੀਂ ਇਥੇ ਬਰਫ਼ ਦੀ ਮੋਟੀ ਚਾਦਰ ਵਿਛ ਗਈ ਤੇ ਇਸਦੇ ਚਲਦਿਆਂ ਆਮ ਜਨਜੀਵਨ, ਬਿਜਲੀ ਤੇ ਪਾਣੀ ਦੀਆਂ ਸੇਵਾਵਾਂ ਵਿੱਚ ਵੀ ਵਿਘਨ ਪਿਆ।

ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE

ਇਹ ਵੀ ਪੜ੍ਹੋ:

ਸੂਬੇ ਨੇ 30 ਸਾਲਾਂ ਤੋਂ ਵੱਧ ਸਮੇਂ ਬਾਅਦ ਘੱਟ ਤਾਪਮਾਨ ਦਾ ਇਹ ਪੱਧਰ ਦੇਖਿਆ ਗਿਆ ਤੇ ਕਈ ਇਲਾਕਿਆਂ ਵਿੱਚ ਤਾਂ ਤਾਪਮਾਨ ਘੱਟਣ ਦਾ ਸਦੀਆਂ ਦਾ ਰਿਕਾਰਡ ਟੁੱਟਿਆ।

ਦੱਖਣੀ ਅਮਰੀਕਾ ਵਿੱਚ ਇਸ ਤੂਫ਼ਾਨ ਦੇ ਕਾਰਨ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਪਰਿਵਾਰ ਹਨੇਰੇ ਵਿੱਚ ਡੁੱਬ ਗਏ ਹਨ।

ਐਤਵਾਰ ਟੈਕਸਸ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਮਨਫ਼ੀ ਅਠਾਰਾਂ ਡਿਗਰੀ ਰਿਹਾ, ਹਫ਼ਤਾ ਭਰ ਮੌਸਮ ਸਬੰਧੀ ਚੇਤਾਵਨੀਆਂ ਜਾਰੀ ਹੁੰਦੀਆਂ ਰਹੀਆਂ।

ਤਾਂ ਆਮ ਤੌਰ 'ਤੇ ਗਰਮ ਮੌਸਮ ਕਾਰਨ ਉਬਲਣ ਵਾਲਾ ਇਹ ਸੂਬਾ, ਅਚਾਨਕ ਬਰਫ਼ ਨਾਲ ਜੰਮ ਕਿਵੇਂ ਗਿਆ?

ਯੂਐੱਸ ਨੈਸ਼ਨਲ ਵੈਦਰ ਸਰਵਿਸ (ਐੱਨਡਬਲਿਊਐੱਸ) ਮੁਤਾਬਕ, ਇਹ ਇੱਕ ਆਰਕਟਿਕ ਪ੍ਰਕੋਪ ਹੈ ਜੋ ਯੂਐੱਸ-ਕਨੇਡਾ ਬਾਰਡਰ ਉੱਪਰ ਪੈਦਾ ਹੋਇਆ ਤੇ ਇਸ ਨਾਲ ਸਰਦੀਆਂ ਦੀ ਬਰਫ਼ ਦਾ ਤੁਫ਼ਾਨ ਆਇਆ ਅਤੇ ਤਾਪਮਾਨ ਡਿੱਗਿਆ।

ਟੈਕਸਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਲੋਕ ਇੱਕ ਸ਼ੈਲਟਰ ਹਾਊਸ ਵਿੱਚ ਬੋਤਲਬੰਦ ਪੀਣ ਵਾਲਾ ਪਾਣੀ ਲਿਜਾਂਦੇ ਹੋਏ

ਬਰਫ਼ੀਲੇ ਤੁਫ਼ਾਨ ਦਾ ਕਾਰਨ

ਐੱਨਡਬਲਿਊਐੱਸ ਨੇ ਕਿਹਾ ਕਿ ਆਮ ਤੌਰ 'ਤੇ ਅਜਿਹੇ ਠੰਢੀ ਹਵਾ ਵਾਲੇ ਤੁਫ਼ਾਨ ਆਰਕਟਿਕ ਵਿੱਚ ਘੱਟ ਦਬਾਅ ਵਾਲੀ ਪ੍ਰਣਾਲੀਆਂ ਦੀ ਲੜੀ ਵਜੋਂ ਆਉਂਦੇ ਹਨ। ਹਾਲਾਂਕਿ, ਇਹ ਕਨੇਡਾ ਵਿੱਚੋਂ ਹੁੰਦਾ ਹੋਇਆ ਆਇਆ ਅਤੇ ਪਿਛਲੇ ਹਫ਼ਤੇ ਅਮਰੀਕਾ ਵਿੱਚ ਫ਼ੈਲ ਗਿਆ।

ਉਦਾਹਰਣ ਦੇ ਤੌਰ 'ਤੇ ਸੋਮਵਾਰ ਨੂੰ ਡੈਲਸ ਸ਼ਹਿਰ ਦਾ ਤਾਪਮਾਨ ਮਨਫ਼ੀ 10 ਡਿਗਰੀ ਸੀ ਜਦੋਂ ਕਿ ਸਾਲ ਦੇ ਇਸ ਸਮੇਂ ਦੌਰਾਨ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਹੋਣਾ ਚਾਹੀਦਾ ਹੈ।

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ, ਅਮਰੀਕਾ ਵਿੱਚ ਪਹਿਲੀ ਵਾਰ ਸਾਰੀਆਂ 254 ਕਾਉਂਟੀਜ਼ ਮੌਸਮੀ ਤੁਫ਼ਾਨ ਦੀ ਚੇਤਾਵਨੀ ਅਧੀਨ ਹਨ। ਸੀਬੀਐੱਸ ਨਿਊਜ਼ ਮੁਤਾਬਕ ਡੈਲਸ ਵਿੱਚ ਤਾਪਮਾਨ ਪਹਿਲਾਂ ਹੀ ਅਲਾਸਕਾ ਦੇ ਐਂਕਰੇਜ਼ ਤੋਂ ਠੰਡਾ ਹੈ।

ਨਕਸ਼ਾ

ਐਮਰਜੈਂਸੀ ਅਲਰਟ

ਐਤਵਾਰ ਰਾਤ ਨੂੰ ਇੱਕ ਬਿਆਨ ਜ਼ਰੀਏ ਰਾਸ਼ਟਰਪਤੀ ਜੋਅ ਬਾਇਡਨ ਨੇ ਟੈਕਸਸ ਵਿੱਚ ਐਮਰਜ਼ੈਂਸੀ ਦਾ ਐਲਾਨ ਕੀਤਾ, ਜੋ ਸੂਬੇ ਵਿੱਚ ਅਮਰੀਕੀ ਏਜੰਸੀਆਂ ਨੂੰ ਆਫ਼ਤ ਤੋਂ ਰਾਹਤ ਲਈ ਤਾਲਮੇਲ ਬਣਾਉਣ ਲਈ ਅਧਿਕਾਰਿਤ ਕਰਦਾ ਹੈ।

ਸੂਬੇ ਦੇ ਵਾਪਰ ਗਰਿੱਡ ਆਪਰੇਟਰ, ਇਲੈਕਟ੍ਰੀਕਲ ਰਿਲਾਏਬਿਲਟੀ ਆਫ਼ ਟੈਕਸਸ ਵਲੋਂ ਸੋਮਵਾਰ ਨੂੰ ਬਿਜਲੀ ਪ੍ਰਣਾਲੀ ਦੀ ਮੰਗ ਨੂੰ ਘਟਾਉਣ ਲਈ ਵਾਰੀ ਸਿਰ ਬਿਜਲੀ ਕੱਟ ਲਾਉਣ ਦੀ ਪਹਿਲਕਦਮੀ ਕੀਤੀ ਗਈ ਹੈ।

ਇੱਕ ਟਵੀਟ ਰਾਹੀਂ ਕਿਹਾ ਗਿਆ ਕਿ "ਟਰੈਫ਼ਿਕ ਲਾਈਟਾਂ ਅਤੇ ਹੋਰ ਬਨਿਆਦੀ ਸਹੁਲਤਾਂ ਸ਼ਾਇਦ ਅਸਥਾਈ ਤੌਰ 'ਤੇ ਬਿਜਲੀ ਤੋਂ ਬਿਨਾ ਰਹਿਣ।"

ਇਸ ਵਲੋਂ ਇੱਕ ਤੀਜੇ ਪੱਧਰ ਦਾ ਬਿਜਲੀ ਐਮਰਜ਼ੈਂਸੀ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਜ਼ਰੀਏ ਖ਼ਪਤਕਾਰਾਂ ਨੂੰ ਬਿਜਲੀ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।

ਟੈਕਸਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੜਕਾਂ ਉੱਪਰ ਬਰਫ਼ ਕਾਰਨ ਪੈਦਾ ਹੋਈ ਤਿਲਕਣ ਨੇ ਕਾਰਨ ਕਈ ਸੜਕ ਹਾਦਸੇ ਹੋਏ

ਸੜਕ ਹਾਦਸਿਆਂ ਦਾ ਖ਼ਤਰਾ

ਹੂਸਟਨ ਫ਼ਾਇਰ ਚੀਫ਼ ਸੈਮਿਊਲ ਪੈਨਾ ਨੇ ਟਵੀਟ ਕੀਤਾ ਕਿ ਐਤਵਾਰ ਕਰੀਬ 120 ਕਾਰ ਐਕਸੀਡੈਂਟ ਰਿਪੋਰਟ ਕੀਤੇ ਗਏ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੂਬੇ ਵਿੱਚ ਆਉਣ-ਜਾਣ ਵਾਲੀਆਂ ਸੈਂਕੜੇ ਉਡਾਨਾਂ ਨੂੰ ਰੱਦ ਕੀਤਾ ਜਾ ਚੁੱਕਿਆ ਹੈ।

ਮੌਸਮ ਪਹਿਲਾਂ ਹੀ ਘਾਤਕ ਸਾਬਤ ਹੋਇਆ ਹੈ। ਵੀਰਵਾਰ ਨੂੰ ਬਰਫ਼ ਲੱਦੀਆਂ ਸੜਕਾਂ ਕਾਰਨ ਬਹੁਤ ਟੱਕਰਾਂ ਹੋਈਆਂ ਜਿਨ੍ਹਾਂ ਵਿੱਚ ਫ਼ੋਰਟ ਵਅਰਥ ਵਿੱਚ 100 ਤੋਂ ਵੱਧ ਵਾਹਨਾਂ ਦੇ ਹਾਦਸੇ ਵੀ ਸ਼ਾਮਿਲ ਹਨ। ਇਨ੍ਹਾਂ ਸੜਕ ਹਾਦਸਿਆਂ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਲੋਕਾਂ ਨੂੰ ਹਸਪਤਾਲ ਵਿੱਚ ਇਲਾਜ਼ ਕਰਵਾਉਣਾ ਪਿਆ।

ਟੈਕਸਸ

ਤਸਵੀਰ ਸਰੋਤ, MONTINIQUE MONROE / GETTY IMAGES

ਤਸਵੀਰ ਕੈਪਸ਼ਨ, ਤਿਲਕਣ ਤੋਂ ਸੰਭਲ ਕੇ ਚਲਦੇ ਹੋਏ ਲੋਕ

ਐੱਨਡਬਲਿਊਐੱਸ ਵਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, "ਦੇਸ ਦੇ ਉੱਤਰੀ ਖੇਤਰ ਵਿੱਚ ਜਮਾ ਦੇਣ ਦੀ ਹੱਦ ਤੱਕ ਘਟੇ ਤਾਪਮਾਨ ਦੇ ਵਧੇ ਮੌਕਿਆਂ ਨੇ ਅਮਰੀਕਾ ਦੇ ਇੱਕ ਤੋਂ ਦੂਜੇ ਤੱਟ ਤੱਕ ਕਹਿਰੀ ਢਾਹੁਣ ਵਾਲੇ ਸਰਦ ਤੁਫ਼ਾਨਾਂ ਦੀ ਨੀਂਹ ਰੱਖੀ ਹੈ, ਇਹ ਨਾ ਸਿਰਫ਼ ਇਸ ਹਫ਼ਤੇ ਬਲਕਿ ਆਉਣ ਵਾਲੇ ਹਫ਼ਤੇ ਵੀ ਜਾਰੀ ਰਹੇਗਾ।

ਭਿਆਨਕਰ ਸਰਦ ਹਾਲਾਤ ਦੀਆਂ ਚੇਤਾਵਨੀ ਘੱਟੋ ਘੱਟ ਮੰਗਲਵਾਰ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੀਆਂ, ਜਦੋਂ ਮੌਸਮੀ ਪ੍ਰਣਾਲੀ ਉੱਤਰ ਵੱਲ ਜਾਣਾ ਸ਼ੁਰੂ ਕਰ ਦੇਵੇਗੀ।

ਮੌਸਮੀ ਭਵਿੱਖਬਾਣੀ ਕੇਂਦਰ, ਮਾਰਕ ਛੇਨਾਰਡ ਦੀ ਵਿਗਿਆਨੀ ਨੇ ਰਾਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ, ਐਮਾਰੀਲੋ ਵਿੱਚ ਮਨਫ਼ੀ 17 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ, ਜਿਸ ਨਾਲ ਸਾਲ 1895 ਦੌਰਾਨ ਰਿਹਾ ਸ਼ਹਿਰ ਦਾ ਪਹਿਲਾ ਮਨਫ਼ੀ ਗਿਆਰਾਂ ਡਿਗਰੀ ਦਾ ਰਿਕਾਰਡ ਟੁੱਟ ਗਿਆ।

ਟੈਕਸਾਸ

ਤਸਵੀਰ ਸਰੋਤ, IMAGE COPYRIGHTMONTINIQUE MONROE / GETTY ImAGES

ਛੇਨਾਰਡ ਨੇ ਦੱਸਿਆ, "ਇਸੇ ਤਰ੍ਹਾਂ ਲੋਬੌਕ ਵਿੱਚ ਤਾਪਨਾਮ ਮਨਫ਼ੀ 13 ਡਿਗਰੀ ਤੱਕ ਪਹੁੰਚਿਆ। ਇਹ ਤਾਪਮਾਨ ਔਸਤਨ ਤਾਪਮਾਨ ਤੋਂ 40 ਤੋਂ 50 ਡਿਗਰੀ ਤੱਕ ਘੱਟ ਹਨ।"

ਓਕਲਾਹੋਮਾ ਦੇ ਕੁਝ ਹਿੱਸਿਆਂ ਅਤੇ ਟੈਕਸਸ ਦੀਆਂ ਸੜਕਾਂ 'ਤੇ ਇਸ ਹਫ਼ਤੇ ਇੱਕ ਫ਼ੁੱਟ ਤੱਕ ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦੋਂ ਕਿ ਡੈਲਸ ਵਿੱਚ ਚਾਰ ਇੰਚ ਤੱਕ ਬਰਫ਼ ਡਿੱਗ ਸਕਦੀ ਹੈ।

ਛੈਨਰਡ ਹੂਸਟਨ ਵਿੱਚ ਸੜਕਾਂ 'ਤੇ ਠਾਰਦੇ ਮੀਂਹ ਅਤੇ ਗੜਿਆਂ ਦੇ ਇਕੱਠੇ ਪੈਣ ਕਾਰਨ ਵਧੇਰੇ ਖ਼ਤਰਨਾਕ ਹਾਲਾਤ ਦੀ ਚੇਤਾਵਨੀ ਦਿੰਦੇ ਹਨ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)