ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ

ਕੋਰੋਨਾ

ਜਦੋਂ ਕੋਵਿਡ-19 ਦੇ ਟੀਕੇ ਦੀ ਵੰਡ ਦੀ ਗੱਲ ਆਉਂਦੀ ਹੈ ਤਾਂ ਇਕ ਸਵਾਲ ਹਰ ਕਿਸੇ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਇਹ ਟੀਕਾ ਮੇਰੇ ਤੱਕ ਕਦੋਂ ਪਹੁੰਚੇਗਾ?

ਕੋਵਿਡ-19 ਦੇ ਖਿਲਾਫ ਦੁਨੀਆ ਦਾ ਟੀਕਾਕਰਨ ਕਰਨਾ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ।

ਇਸ 'ਚ ਗੁੰਝਲਦਾਰ ਵਿਗਿਆਨਕ ਪ੍ਰਕ੍ਰਿਆਵਾਂ, ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ, ਸਰਕਾਰਾਂ ਦੇ ਕਈ ਵਿਰੋਧੀ ਵਾਅਦੇ ਅਤੇ ਨੌਕਰਸ਼ਾਹੀ ਅਤੇ ਰੇਗੁਲੇਸ਼ਨ ਦਾ ਦਬਾਅ, ਜਿਸ ਦਾ ਮਤਲਬ ਹੈ ਕਿ ਦੁਨੀਆ ਭਰ 'ਚ ਕਦੋਂ ਅਤੇ ਕਿਵੇਂ ਟੀਕਾ ਜਾਰੀ ਹੋਵੇਗਾ, ਇਹ ਪ੍ਰਕ੍ਰਿਆ ਬਿਲਕੁੱਲ ਸਿੱਧੀ ਅਤੇ ਸਰਲ ਨਹੀਂ ਹੈ।

ਇਹ ਵੀ ਪੜ੍ਹੋ:

ਇਕਨੋਮਿਸਟ ਇੰਟੈਲੀਜੈਂਸ ਯੂਨਿਟ, ਈਆਈਯੂ ਦੇ ਗਲੋਬਲ ਭਵਿੱਖਬਾਣੀ ਦੇ ਡਾਇਰੈਕਟਰ ਅਗਾਥੇ ਡੇਮਾਰਿਸ ਨੇ ਇਸ ਵਿਸ਼ੇ 'ਤੇ ਬਹੁਤ ਹੀ ਵਿਆਪਕ ਖੋਜ ਕੀਤੀ ਹੈ।

ਈਆਈਯੂ ਨੇ ਇੰਨ੍ਹਾਂ ਟੀਕਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਨਾਲ-ਨਾਲ ਵਿਸ਼ਵ ਦੀ ਉਤਪਾਦਨ ਸਮਰੱਥਾ ਵੱਲ ਵੀ ਧਿਆਨ ਕੇਂਦਰਿਤ ਕੀਤਾ ਹੈ। ਇੱਕ ਦੇਸ਼ ਦੀ ਆਬਾਦੀ ਦਾ ਆਕਾਰ ਵੀ ਇਸ ਨੂੰ ਪ੍ਰਭਾਵਿਤ ਕਰੇਗਾ ਅਤੇ ਨਾਲ ਹੀ ਉਸ ਦੇਸ਼ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜ ਵੀ ਇਸ 'ਚ ਅਹਿਮ ਭੂਮਿਕਾ ਨਿਭਾਉਣਗੇ।

ਹੁਣ ਤੱਕ ਕਿੰਨੇ ਟੀਕੇ ਲੱਗ ਚੁੱਕੇ ਹਨ?

ਹੁਣ ਤੱਕ 100 ਮੁਲਕਾਂ ਵਿੱਚ ਕੋਵਿਡ-19 ਦੀਆਂ ਤੀਹ ਕਰੋੜ ਤੋਂ ਵਧੇਰੇ ਟੀਕੇ ਲੱਗ ਚੁੱਕੇ ਹਨ। ਦੁਨੀਆਂ ਭਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਹੈ।

ਪਹਿਲਾ ਟੀਕਾ (ਵੈਕਸੀਨ) ਚੀਨ ਦੇ ਵੂਹਾਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਸ਼ੁਰੂਆਤੀ ਕੇਸ ਸਾਹਮਣੇ ਆਉਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ ਲਾਇਆ ਗਿਆ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਹਾਲੇ ਵੀ ਟੀਕਾਕਰਨ ਸ਼ੁਰੂ ਨਹੀਂ ਕੀਤਾ ਜਾ ਸਕਿਆ। ਇਸ ਮਾਮਲੇ ਵਿੱਚ ਮੁਲਕਾਂ ਵਿੱਚ ਫ਼ਰਕ ਸਾਫ਼ ਨਜ਼ਰ ਆਉਂਦਾ ਹੈ।

ਗਲੋਬਲ ਵੈਕਸੀਨ ਰੋਲਆਉਟ

ਗਲੋਬਲ ਵੈਕਸੀਨ ਰੋਲਆਉਟ

ਟੇਬਲ ਸਕ੍ਰੋਲ ਕਰੋ
ਦੁਨੀਆਂ
61
12120524547
ਚੀਨ
87
3403643000
ਭਾਰਤ
66
1978918170
ਸੰਯੁਕਤ ਰਾਸ਼ਟਰ
67
596233489
ਬਰਾਜ਼ੀਲ
79
456903089
ਇੰਡੋਨੇਸ਼ੀਆ
61
417522347
ਜਪਾਨ
81
285756540
ਬੰਗਲਾਦੇਸ਼
72
278785812
ਪਾਕਿਸਤਾਨ
57
273365003
ਵੀਅਤਨਾਮ
83
233534502
ਮੈਕਸੀਕੋ
61
209179257
ਜਰਮਨੀ
76
182926984
ਰੂਸ
51
168992435
ਫਿਲਪੀਨਜ਼
64
153852751
ਈਰਾਨ
68
149957751
ਯੂਨਾਈਟਡ ਕਿੰਗਡਮ
73
149397250
ਤੁਰਕੀ
62
147839557
ਫਰਾਂਸ
78
146197822
ਥਾਈਲੈਂਡ
76
139099244
ਇਟਲੀ
79
138319018
ਦੱਖਣੀ ਕੋਰੀਆ
87
126015059
ਅਰਜਨਟੀਨਾ
82
106075760
ਸਪੇਨ
87
95153556
ਮਿਸਰ
36
91447330
ਕੈਨੇਡਾ
83
86256122
ਕੋਲੰਬੀਆ
71
85767160
ਪੇਰੂ
83
77892776
ਮਲੇਸ਼ੀਆ
83
71272417
ਸਾਉਦੀ ਅਰਬ
71
66700629
ਮਿਆਂਮਾਰ
49
62259560
ਚਿੱਲੀ
92
59605701
ਤਾਇਵਾਨ
82
58215158
ਆਸਟਰੇਲੀਆ
84
57927802
ਉਜ਼ਬੇਕਿਸਤਾਨ
46
55782994
ਮੁਰੱਕੋ
63
54846507
ਪੋਲੈਂਡ
60
54605119
ਨਾਈਜੀਰੀਆ
10
50619238
ਇਥੋਪੀਆ
32
49687694
ਨੇਪਾਲ
69
46888075
ਕੰਬੋਡੀਆ
85
40956960
ਸ੍ਰੀ ਲੰਕਾ
68
39586599
ਕਿਊਬਾ
88
38725766
ਵੈਨਜ਼ੂਏਲਾ
50
37860994
ਦੱਖਣੀ ਅਫਰੀਕਾ
32
36861626
ਇਕਵਾਡੋਰ
78
35827364
ਨੀਦਰਲੈਂਡਜ਼
70
33326378
ਯੂਕਰੇਨ
35
31668577
ਮੋਜ਼ੰਬੀਕ
44
31616078
ਬੈਲਜੀਅਮ
79
25672563
ਸੰਯੁਕਤ ਅਰਬ ਅਮੀਰਾਤ
98
24922054
ਪੁਰਤਗਾਲ
87
24616852
ਰਵਾਂਡਾ
65
22715578
ਸਵੀਡਨ
75
22674504
ਯੂਗਾਂਡਾ
24
21756456
ਗਰੀਸ
74
21111318
ਕਜ਼ਾਕਿਸਤਾਨ
49
20918681
ਅੰਗੋਲਾ
21
20397115
ਘਾਨਾ
23
18643437
ਇਰਾਕ
18
18636865
ਕੀਨੀਆ
17
18535975
ਆਸਟਰੀਆ
73
18418001
ਇਸਰਾਇਲ
66
18190799
ਗੁਆਤੇਮਾਲਾ
35
17957760
ਹਾਂਗ ਕਾਂਗ
86
17731631
ਚੈਕ ਗਣਰਾਜ
64
17676269
ਰੋਮਾਨੀਆ
42
16827486
ਹੰਗਰੀ
64
16530488
ਡੋਮਨਿਕਨ ਰਿਪਬਲਿਕ
55
15784815
ਸਵਿਟਜ਼ਰਲੈਂਡ
69
15759752
ਅਲਜੀਰੀਆ
15
15205854
ਹੋਂਡੂਰਸ
53
14444316
ਸਿੰਗਾਪੁਰ
92
14225122
ਬੋਲੀਵੀਆ
51
13892966
ਤਜੀਕਿਸਤਾਨ
52
13782905
ਅਜ਼ਰਬੇਜ਼ਾਨ
47
13772531
ਡੈਨਮਾਰਕ
82
13227724
ਬੇਲਾਰੂਸ
67
13206203
ਟਿਊਨੇਸ਼ੀਆ
53
13192714
ਆਇਵਰੀ ਕੋਸਟ
20
12753769
ਫਿਨਲੈਂਡ
78
12168388
ਜ਼ਿੰਬਾਬਵੇ
31
12006503
ਨਿਕਾਰਾਗੁਆ
82
11441278
ਨੌਰਵੇ
74
11413904
ਨਿਊਜ਼ੀਲੈਂਡ
80
11165408
ਕੋਸਟਾ ਰੀਕਾ
81
11017624
ਆਇਰਲੈਂਡ
81
10984032
ਅਲ ਸਲਵਾਡੋਰ
66
10958940
ਲਾਉਸ
69
10894482
ਜੋਰਡਨ
44
10007983
ਪੈਰਾਗੁਏ
48
8952310
ਤਨਜ਼ਾਨੀਆ
7
8837371
ਉਰੂਗੇ
83
8682129
ਸਰਬੀਆ
48
8534688
ਪਨਾਮਾ
71
8366229
ਸੁਡਾਨ
10
8179010
ਕੁਵੈਤ
77
8120613
ਜ਼ਾਂਬੀਆ
24
7199179
ਤੁਰਕਮੇਨਿਸਤਾਨ
48
7140000
ਸਲੋਵਾਕੀਆ
51
7076057
ਓਮਾਨ
58
7068002
ਕਤਰ
90
6981756
ਅਫ਼ਗਾਨਿਸਤਾਨ
13
6445359
ਗੁੁਨੀਆ
20
6329141
ਲਿਬਨਾਨ
35
5673326
ਮੰਗੋਲੀਆ
65
5492919
ਕਰੋਸ਼ੀਆ
55
5258768
ਲਿਥੂਆਨੀਆ
70
4489177
ਬੁਲਗਾਰੀਆ
30
4413874
ਸੀਰੀਆ
10
4232490
ਫਲਸਤੀਨੀ ਇਲਾਕੇ
34
3734270
ਬੈਨਿਨ
22
3681560
ਲਿਬੀਆ
17
3579762
ਨਾਈਜਰ
10
3530154
ਲੋਕਤੰਤਰੀ ਗਣਰਾਜ ਕੌਂਗੋ
2
3514480
ਸਿਆਰਾ ਲਿਓਨ
23
3493386
ਬਹਿਰੀਨ
70
3455214
ਟੋਗੋ
18
3290821
ਕਿਰਗਿਸਤਾਨ
20
3154348
ਸੋਮਾਲੀਆ
10
3143630
ਸਲੋਵੇਨੀਆ
59
2996484
ਬੁਰਕੀਨਾ ਫਾਸੋ
7
2947625
ਅਲਬਾਨੀਆ
43
2906126
ਜੋਰਜੀਆ
32
2902085
ਲਾਤਵੀਆ
70
2893861
ਮੌਰੀਟੇਨੀਆ
28
2872677
ਬੋਤਸਵਾਨਾ
63
2730607
ਲਾਈਬੀਰੀਆ
41
2716330
ਮਾਰਿਸ਼ਸ
74
2559789
ਸੈਨੇਗਲ
6
2523856
ਮਾਲੀ
6
2406986
ਮੈਡਗਾਸਕਰ
4
2369775
ਚਾਡ
12
2356138
ਮਾਲਾਵੀ
8
2166402
ਮੋਲਡੋਵਾ
26
2165600
ਅਰਮੀਨੀਆ
33
2150112
ਐਸਟੋਨੀਆ
64
1993944
ਬੋਸਨੀਆ ਅਤੇ ਹੇਰਜ਼ੇਗੋਵਨੀਆ
26
1924950
ਭੂਟਾਨ
86
1910077
ਐਫ ਵਾਈ ਆਰ ਮੈਸੇਡੋਨੀਆ
40
1850145
ਕੈਮਰੂਨ
4
1838907
ਕੋਸੋਵੋ
46
1830809
ਸਾਈਪ੍ਰਸ
72
1788761
ਟੀਮੋਰ-ਲੈਸਟੇ
52
1638158
ਫਿਜੀ
70
1609748
ਟ੍ਰਿਨੀਡਾਡ ਅਤੇ ਟੋਬੈਗੋ
51
1574574
ਜਮਾਇਕਾ
24
1459394
ਮਕਾਓ
89
1441062
ਮਾਲਟਾ
91
1317628
ਲਕਸਮਬਰਗ
73
1304777
ਦੱਖਣੀ ਸੁਡਾਨ
10
1226772
ਕੇਂਦਰੀ ਅਫਰੀਕੀ ਗਣਰਾਜ
22
1217399
ਬਰੂਨੀ (ਦਾਰੂਸਲੇਮ)
97
1173118
ਗੁਆਨਾ
58
1011150
ਮਾਲਦੀਵਜ਼
71
945036
ਲਿਸੋਥੋ
34
933825
ਯਮਨ
1
864544
ਕਾਂਗੋ ਗਣਰਾਜ
12
831318
ਨਾਮੀਬੀਆ
16
825518
ਗਾਮਬੀਆ
14
812811
ਆਈਸਲੈਂਡ
79
805469
ਕੇਪ ਵਰਦੇ
55
773810
ਮੌਂਟੇਨਗਰੋ
45
675285
ਕੋਮਰੋਸ
34
642320
ਪਪੁਆ ਨਿਊ ਗਿਨੀ
3
615156
ਗੁਆਨਾ-ਬਿਸਾਊ
17
572954
ਗਬੋਨ
11
567575
ਸਵੈਜ਼ੀਲੈਂਡ
29
535393
ਸਰੀਨੇਮ
40
505699
ਸਮੋਆ
99
494684
ਬੈਲੀਜ਼ੇ
53
489508
ਭੂਮੱਧ ਰੇਖੀ ਗੁਆਨਾ
14
484554
ਸੋਲੋਮਨ ਦੀਪ ਸਮੂਹ
25
463637
ਹੈਤੀ
1
342724
ਬਹਾਮਾਸ
40
340866
ਬਾਰਬੇਡੋਸ
53
316212
ਵਨਾਟੂ
40
309433
ਟੋਂਗਾ
91
242634
ਜਰਸੀ
80
236026
ਜਿਬੂਟੀ
16
222387
ਸਿਕਲੀਜ਼
82
221597
ਸੈਓ ਟੋਮੇ ਐਂਡ ਪ੍ਰਿੰਸਪੇ
44
218850
ਆਈਲ ਆਫ਼ ਮੈਨ
79
189994
ਗੁਰਨਸੇ
81
157161
ਐਂਡੋਰਾ
69
153383
ਕਿਰੀਬਾਟੀ
50
147497
ਕੇਮਨ ਦੀਪ ਸਮੂਹ
90
145906
ਬਰਮੂਡਾ
77
131612
ਐਂਟੀਗੁਆ ਤੇ ਬਾਰਬੁਡਾ
63
126122
ਸੈਂਟ ਲੂਸੀਆ
29
121513
ਗਿਬਰਾਲਟਰ
123
119855
ਫਾਰੋਏ ਦੀਪ ਸਮੂਹ
83
103894
ਗਰੇਨਾਡਾ
34
89147
ਗਰੀਨਲੈਂਡ
68
79745
ਸੇਂਟ ਵੀਸੈਂਟ ਐਂਡ ਦਿ ਗਰੇਨਾਡੀਨਜ਼
28
71501
ਲਿਕਟਨਸਟਾਈਨ
69
70780
ਤੁਰਕ ਅਤੇ ਕਾਕੋਸ ਦੀਪ ਸਮੂਹ
76
69803
ਸੈਨ ਮਰੀਨੋ
69
69338
ਡੋਮਨਿਕਾ
42
66992
ਮੋਨੌਕੋ
65
65140
ਸੈਂਟ ਕਿਟਸ ਐਂਡ ਨੇਵਿਸ
49
60467
ਬ੍ਰਿਟਿਸ਼ ਵਰਜਿਨ ਆਈਲੈਂਡਜ਼
59
41198
ਕੁੱਕ ਆਈਲੈਂਡਜ਼
84
39780
ਐਂਗੁਇਲਾ
67
23926
ਨਾਉਰੂ
79
22976
ਬਰੂੰਡੀ
0.12
17139
ਟੁਵਾਲੂ
52
12528
ਸੇਂਟ ਹੇਲਿਨਾ
58
7892
ਮੌਨਟਸੇਰਾਟ
38
4422
ਫਾਕਲੈਂਡ ਦੀਪ ਸਮੂਹ
50
4407
ਨਿਊਏ
88
4161
ਟੋਕੇਲਿਉ
71
1936
ਪਿਟਕੇਰਨ
100
94
ਉੱਤਰੀ ਕੋਰੀਆ
0
0
ਇਰੀਟੇਰੀਆ
0
0
ਸਾਊਥ ਜੋਰਜੀਆ ਐਂਡ ਸੈਂਡਵਿੱਚ ਆਈਲੈਂਡ
0
0
ਬ੍ਰਿਟਿਸ਼ ਇੰਡੀਅਨ ਓਸ਼ੀਅਨ ਟੈਰੀਟੇਰੀ
0
0
ਵੈਟੀਕਨ
0
0

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

ਇਹ ਵੀ ਪੜ੍ਹੋ

ਕੁਝ ਦੇਸ਼ਾਂ ਨੇ ਸ਼ੁਰੂ ਵਿੱਚ ਟੀਕੇ ਹਾਸਲ ਕੀਤੇ ਅਤੇ ਆਪਣੇ ਲੋਕਾਂ ਨੂੰ ਲਾ ਦਿੱਤੇ ਜਦਕਿ ਕੁਝ ਨੂੰ ਇਸ ਦੀ ਪਹਿਲੀ ਖੇਪ ਨਹੀਂ ਮਿਲ ਸਕੀ। ਜਿਹੜੇ ਦੇਸ਼ਾਂ ਵਿੱਚ ਟੀਕਾਕਰਨ ਸ਼ੁਰੂ ਹੋ ਚੁੱਕਿਆ ਹੈ ਉੱਥੇ ਵੱਖੋ-ਵੱਖ ਵਰਗਾਂ ਦੇ ਲੋਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ,ਜਿਵੇਂ-

-60 ਸਾਲ ਤੋਂ ਵੱਡੇ

-ਹੈਲਥ ਕੇਅਰ ਵਰਕਰ

-ਪਹਿਲਾਂ ਤੋਂ ਹੋਰ ਬੀਮਾਰੀਆਂ ਨਾਲ ਪੀੜਤ

ਇਜ਼ਰਾਈਲ ਅਤੇ ਬ੍ਰਿਟੇਨ ਵਿੱਚ ਇਸ ਦੇ ਵਧੀਆ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਵੈਕਸੀਨ ਦੀ ਵਜ੍ਹਾ ਨਾਲ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਆਮਦ ਘਟਣੀ ਸ਼ੁਰੂ। ਕਈ ਭਾਈਚਾਰਿਆਂ ਵਿੱਚ ਇਸ ਦੇ ਫੈਲਾਅ ਨੂੰ ਠੱਲ੍ਹ ਪਈ ਹੈ।

ਲਗਭਗ ਪੂਰੇ ਅਮਰੀਕਾ (ਅਮੀਰੀਕੀ ਮਹਾਂਦੀਪ ਦੇ ਦੇਸ਼ਾਂ ਵਿੱਚ) ਟੀਕਾਕਰਨ ਸ਼ੁਰੂ ਹੋ ਚੁੱਕਿਆ। ਹਾਲਾਂਕਿ ਅਫ਼ਰੀਕਾ ਪੱਛੜ ਗਿਆ ਹੈ। ਉੱਥੇ ਸਿਰਫ਼ ਮੁੱਠੀ ਭਰ ਦੇਸ਼ਾਂ ਵਿੱਚ ਹੀ ਟੀਕਾਕਰਣ ਸ਼ੁਰੂ ਹੋ ਸਕਿਆ ਹੈ।

ਇਕਨਾਮਿਕ ਇੰਟੈਲੀਜੈਂਸ ਯੂਨਿਟ ਵਿੱਚ ਗਲੋਬਲ ਫੋਰਕਾਸਟਿੰਗ ਦੀ ਨਿਰਦੇਸ਼ਕ ਅਗਾਥੇ ਡੇਮੇਰਿਸ ਨੇ ਇਸ ਮਾਮਲੇ ਵਿੱਚ ਡੂੰਘੀ ਖੋਜ ਕੀਤੀ ਹੈ।

ਇਕਨਾਮਿਕ ਇੰਟੈਲੀਜੈਂਸ ਯੂਨਿਟ ਨੇ ਦੁਨੀਆਂ ਵਿੱਚ ਵੈਕਸੀਨ ਦੀ ਉਤਪਾਦਨ ਸਮਰੱਥਾ ਉੱਪਰ ਗੌਰ-ਕੀਤਾ ਹੈ। ਇਸ ਨੇ ਇਹ ਵੀ ਦੇਖਿਆ ਹੈ ਕਿ ਲੋਕਾਂ ਨੂੰ ਟੀਕਾ ਲਾਉਣ ਲਈ ਕਿਸ ਤਰ੍ਹਾਂ ਦੇ ਹੈਲਥ ਇਨਫਰਾਸਟਰਕਚਰ ਦੀ ਲੋੜ ਹੈ। ਵੱਖ-ਵੱਖ ਦੇਸ਼ਾਂ ਦੀ ਅਬਾਦੀ ਕੀ ਹੈ ਅਤੇ ਇਹ ਵੀ ਹੈ ਕਿ ਟੀਕਾਕਰਣ ਬਾਰੇ ਉਹ ਕਿੰਨੇ ਸਮਰੱਥ ਹਨ।

ਉਨ੍ਹਾਂ ਦੀ ਰਿਸਰਚ ਮੁਤਾਬਕ ਅਮੀਰ ਅਤੇ ਗ਼ਰੀਬ ਦੇਸ਼ਾਂ ਵਿੱਚਲਾ ਪਾੜਾ ਕਿਆਸ ਮੁਤਾਬਕ ਹੀ ਹੈ। ਜਿਵੇਂ ਕਿ ਬ੍ਰਿਟੇਨ ਅਤੇ ਅਮਰੀਕਾ ਵਿੱਚ ਇਸ ਸਮੇਂ ਕੋਵਿਡ-19 ਦੀ ਚੰਗੀ ਸਪਲਾਈ ਹੋ ਰਹੀ ਹੈ। ਇੱਥੇ ਸਪਲਾਈ ਦੀ ਸਥਿਤੀ ਇਸ ਲਈ ਵਧੀਆ ਹੈ ਕਿਉਂਕਿ ਇਸ ਕੋਲ ਟੀਕੇ ਵਿਕਸਤ ਕਰਨ ਲਈ ਪੈਸੇ ਲਾਉਣ ਦੀ ਸਮਰੱਥਾ ਹੈ। ਇਸ ਲਈ ਵੈਕਸੀਨ ਦੇ ਮਾਮਲੇ ਵਿੱਚ ਇਹ ਦੇਸ਼ ਚੋਟੀ ਉੱਪਰ ਦਿਖ ਰਹੇ ਹਨ। ਹਾਲਾਂਕਿ ਕੁਝ ਹੋਰ ਅਮੀਰ ਦੇਸ਼ ਜਿਵੇਂ ਕੈਨੇਡਾ ਅਤੇ ਯੂਰਪੀ ਯੂਨੀਅਨ ਦੇ ਵੀ ਕੁਝ ਦੇਸ਼ ਟੀਕਾਕਰਨ ਦੇ ਮਾਮਲੇ ਵਿੱਚ ਪਿੱਛੇ ਹਨ.

ਮੱਧਮ ਆਮਦਨੀ ਵਾਲੇ ਵੀ ਕਈ ਦੇਸ਼ਾਂ ਵਿੱਚ ਟੀਕਾਕਰਨ ਹਾਲੇ ਸ਼ੁਰੂ ਨਹੀਂ ਹੋ ਸਕਿਆ ਹੈ।

ਅਮੀਰ ਬਨਾਮ ਗਰੀਬ

ਖੋਜ ਦੇ ਵਧੇਰੇਤਰ ਤੱਤ ਅਮੀਰ ਬਨਾਮ ਗਰੀਬ ਦੀ ਸਥਿਤੀ 'ਤੇ ਆਧਾਰਤ ਹਨ। ਯੂਕੇ ਅਤੇ ਯੂਐਸ ਇਸ ਸਮੇਂ ਟੀਕਿਆਂ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਨਾਲ ਪੂਰਨ ਕਰ ਸਕਣ ਦੇ ਯੋਗ ਹਨ ਕਿਉਂਕਿ ਉਹ ਟੀਕੇ ਦੇ ਵਿਕਾਸ 'ਚ ਅਥਾਹ ਪੈਸਾ ਲਗਾ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਇਸ ਕਤਾਰ 'ਚ ਸਿਖਰ 'ਤੇ ਰੱਖ ਸਕਦੇ ਹਨ।

ਕੁੱਝ ਹੋਰ ਅਮੀਰ ਮੁਲਕ ਜਿਵੇਂ ਕੇ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ ਇੰਨ੍ਹਾਂ ਤੋਂ ਥੋੜਾ ਹੀ ਪਿੱਛੇ ਹਨ।

ਬਹੁਤ ਘੱਟ ਆਮਦਨੀ ਵਾਲੇ ਦੇਸ਼ਾਂ ਨੇ ਅਜੇ ਤੱਕ ਤਾਂ ਟੀਕਾਕਰਣ ਦੀ ਸ਼ੁਰੂਆਤ ਵੀ ਨਹੀਂ ਕੀਤੀ ਹੈ, ਪਰ ਇੱਥੇ ਕੁੱਝ ਹੈਰਾਨੀਜਨਕ ਸਥਿਤੀ ਵੀ ਪੈਦਾ ਹੋ ਰਹੀ ਹੈ ਖਾਸ ਕਰਕੇ ਮੱਧ ਖੇਤਰ 'ਚ।

ਕੋਰੋਨਾਵਾਇਰਸ

ਦੁਨੀਆ ਭਰ 'ਚ ਟੀਕੇ ਨੂੰ ਜਾਰੀ ਕਰਨ ਅਤੇ ਆਮ ਲੋਕਾਂ ਤੱਕ ਪਹੁੰਚ ਸੰਭਵ ਕਰਨ ਲਈ ਕੀਤਾ ਜਾ ਰਿਹਾ ਹੈ ਇਸ 'ਤੇ ਇੱਕ ਝਾਤ -

ਪਿਛਲੇ ਸਾਲ ਦੇ ਅਖੀਰ 'ਚ ਕੈਨੇਡਾ ਨੂੰ ਆਪਣੇ ਦੇਸ਼ ਦੀ ਵੱਸੋਂ ਤੋਂ ਪੰਜ ਗੁਣਾ ਵੱਧ ਟੀਕੇ ਦੀ ਸਪਲਾਈ ਖਰੀਦਣ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ । ਪਰ ਅਜਿਹਾ ਲੱਗਦਾ ਹੈ ਕਿ ਉਹ ਪਹਿਲ ਦੇ ਅਧਾਰ 'ਤੇ ਵੰਡ ਕਰਨ ਲਈ ਤਿਆਰ ਨਹੀਂ ਹਨ।

ਕੈਨੇਡਾ ਨੇ ਯੂਰਪੀਅਨ ਫੈਕਟਰੀਆਂ ਤੋਂ ਟੀਕਿਆਂ ਦੀ ਖੁਰਾਕ ਹਾਸਲ ਕਰਨ ਲਈ ਨਿਵੇਸ਼ ਕਰਨ ਦੀ ਚੋਣ ਕੀਤੀ, ਕਿਉਂਕਿ ਉਸ ਦਾ ਮੰਨਣਾ ਸੀ ਕਿ ਡੌਨਲਡ ਟਰੰਪ ਦੀ ਅਗਵਾਈ 'ਚ ਅਮਰੀਕਾ ਕੋਵਿਡ-19 ਦੇ ਟੀਕੇ ਦੀ ਨਿਰਯਾਤ 'ਤੇ ਪਾਬੰਦੀ ਲਗਾ ਸਕਦਾ ਹੈ। ਪਰ ਇਹ ਇੱਕ ਖਰਾਬ ਸੌਦਾ ਸਾਬਤ ਹੋਇਆ।

ਯੂਰਪੀਅਨ ਫੈਕਟਰੀਆਂ ਸਪਲਾਈ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਹਾਲ 'ਚ ਹੀ ਈਯੂ ਨੇ ਬਰਾਮਦਗੀ 'ਤੇ ਪਾਬੰਦੀ ਦੀ ਧਮਕੀ ਦਿੱਤੀ ਸੀ ਨਾ ਕਿ ਅਮਰੀਕਾ ਨੇ।

ਅਗਾਥੇ ਡੇਮਾਰਿਸ ਦਾ ਕਹਿਣਾ ਹੈ, "ਜਦੋਂ ਤੱਕ ਯੁਰਪੀਅਨ ਮਾਰਕਿਟ 'ਚ ਲੋੜੀਂਦੀ ਮਾਤਰਾ 'ਚ ਟੀਕੇ ਮੌਜੂਦ ਨਹੀਂ ਹੋਣਗੇ , ਉਦੋਂ ਤੱਕ ਇੰਨ੍ਹੀ ਵੱਡੀ ਗਿਣਤੀ 'ਚ ਕੈਨੇਡਾ ਨੂੰ ਕੋਵਿਡ-19 ਟੀਕੇ ਦਾ ਦਰਾਮਦ ਗਲਤ ਸਥਿਤੀ ਨੂੰ ਪੈਦਾ ਕਰ ਸਕਦੀ ਹੈ।"

ਪਰ ਕੁੱਝ ਅਜਿਹੇ ਦੇਸ਼ ਵੀ ਹਨ ਇਸ ਕਿ ਇਸ ਸਬੰਧ 'ਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।

ਵੱਖ-ਵੱਖ ਦੇਸ਼ਾਂ ’ਚ ਕੀ ਹਨ ਪ੍ਰਬੰਧ

ਇਸ ਲੇਖ ਨੂੰ ਲਿਖਣ ਦੇ ਸਮੇਂ ਤੱਕ ਸਰਬੀਆ ਯੂਰਪੀਅਨ ਯੂਨੀਅਨ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਆਬਾਦੀ ਦੀ ਪ੍ਰਤੀਸ਼ਤ ਦੇ ਅਧਾਰ 'ਤੇ ਟੀਕਾ ਲਗਵਾਏ ਜਾਣ ਵਾਲੇ ਦੇਸ਼ਾਂ ’ਚੋਂ ਦੁਨੀਆ ਦੇ ਅੱਠਵੇਂ ਸਥਾਨ 'ਤੇ ਸੀ।

ਸਰਬੀਆ ਦੀ ਇਹ ਸਫਲਤਾ ਕਿਸੇ ਹੱਦ ਤੱਕ ਸਹੀ ਢੰਗ ਨਾਲ ਟੀਕੇ ਨੂੰ ਜਾਰੀ ਕਰਨ 'ਤੇ ਨਿਰਭਰ ਕਰਦੀ ਹੈ, ਪਰ ਇਸ ਦੇ ਪਿੱਛੇ ਟੀਕਾ ਕੂਟਨੀਤੀ ਦਾ ਵੀ ਹੱਥ ਹੈ। ਪੂਰਬੀ ਯੂਰਪ ਨੂੰ ਪ੍ਰਭਾਵਿਤ ਕਰਨ ਲਈ ਰੂਸ ਅਤੇ ਚੀਨ ਦਰਮਿਆਨ ਇੱਕ ਜੰਗ ਜਾਰੀ ਹੈ।

ਇਹ ਵੀ ਪੜ੍ਹੋ-

ਇਹ ਉਨ੍ਹਾਂ ਕੁਝ ਅਜਿਹੇ ਸਥਾਨਾਂ 'ਚੋਂ ਇੱਕ ਹੈ, ਜਿੱਥੇ ਰੂਸੀ ਟੀਕਾ, ਸਪੂਤਨਿਕ ਵੀ ਅਤੇ ਚੀਨ ਦਾ ਟੀਕਾ ਸਿਨੋਫਰਮ ਪਹਿਲਾਂ ਹੀ ਉਪਲਬਧ ਹਨ।

ਕਾਗਜ਼ਾਂ 'ਚ ਸਰਬੀਆ ਦੇ ਲੋਕਾਂ ਅੱਗੇ ਇੱਕ ਵਿਕਲਪ ਪੇਸ਼ ਕੀਤਾ ਜਾਂਦਾ ਹੈ ਕਿ ਉਹ ਕਿਸ ਟੀਕੇ ਨੂੰ ਤਰਜੀਹ ਦੇਣਾ ਚਾਹੁੰਦੇ ਹਨ- ਫਾਈਜ਼ਰ, ਸਪੂਤਨਿਕ ਜਾਂ ਸੀਨੋਫਰਮ। ਹਕੀਕਤ 'ਚ ਬਹੁਤੇ ਲੋਕਾਂ ਨੂੰ ਅਖੀਰ 'ਚ ਸੀਨੋਫਰਮ ਹੀ ਦਿੱਤਾ ਜਾ ਰਿਹਾ ਹੈ। ਚੀਨ ਇੱਥੇ ਜੋ ਆਪਣਾ ਪ੍ਰਭਾਵ ਕਾਇਮ ਕਰ ਰਿਹਾ ਹੈ ਉਸ ਦਾ ਅਸਰ ਲੰਮੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ।

ਜਿੰਨ੍ਹਾਂ ਦੇਸ਼ਾਂ ਨੇ ਸਿਨੋਫਰਮ ਦੀ ਪਹਿਲੀ ਅਤੇ ਦੂਜੀ ਖੁਰਾਕ ਲੈਣ ਦਾ ਸੋਚਿਆ ਹੈ ਉਨ੍ਹਾਂ ਨੂੰ ਭਵਿੱਖ 'ਚ ਲੋੜ ਪੈਣ 'ਤੇ ਬੂਸਟਰ ਖੁਰਾਕ ਲਈ ਚੀਨ 'ਤੇ ਹੀ ਨਿਰਭਰ ਕਰਨਾ ਪੈ ਸਕਦਾ ਹੈ।

ਸੰਯੁਕਤ ਅਰਬ ਅਮੀਰਾਤ ਵੀ ਸੀਨੋਫਰਮ ਟੀਕੇ 'ਤੇ ਬਹੁਤ ਜ਼ਿਆਦਾ ਭਰੋਸਾ ਕਰ ਰਿਹਾ ਹੈ। ਇਸ ਸਮੇਂ ਲਗਭਗ 80% ਟੀਕੇ ਸੀਨੋਫਰਮ ਦੇ ਹੀ ਲਗਾਏ ਜਾ ਰਹੇ ਹਨ। ਸੰਯੁਕਤ ਅਰਬ ਅਮੀਰਾਤ ਸੀਨੋਫਰਮ ਉਤਪਾਦਨ ਸਹੂਲਤ ਦਾ ਨਿਰਮਾਣ ਵੀ ਕਰ ਰਿਹਾ ਹੈ।

ਅਗਾਥੇ ਡੇਮਾਰਿਸ ਦਾ ਕਹਿਣਾ ਹੈ, " ਚੀਨ ਉਤਪਾਦਨ ਸਹੂਲਤਾਂ, ਹੁਨਰਮੰਦ ਕਾਮਿਆਂ ਨਾਲ ਅੱਗੇ ਵੱਧ ਰਿਹਾ ਹੈ ਇਸ ਲਈ ਲੰਮੇ ਸਮੇਂ ਤੱਕ ਇਸ ਪ੍ਰਭਾਵ ਕਾਇਮ ਰਹਿਣ ਦੀ ਸੰਭਾਵਨਾ ਹੈ।"

"ਇਸ ਦੇ ਨਾਲ ਹੀ ਭਵਿੱਖ 'ਚ ਇਸ ਨੂੰ ਹਾਸਲ ਕਰਨ ਵਾਲੀਆਂ ਸਰਕਾਰਾਂ ਲਈ ਕਿਸੇ ਵੀ ਚੀਜ਼ ਲਈ ਚੀਨ ਨੂੰ ਨਾਂਹ ਕਹਿਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ।"

ਹਾਲਾਂਕਿ ਇੱਕ ਗਲੋਬਲ ਵੈਕਸੀਨ ਸੁਪਰ ਸ਼ਕਤੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਦੇਸ਼ ਦੀ ਜਨਤਾ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇਗਾ।

ਕੀ ਹਨ ਚੀਨ ਅਤੇ ਭਾਰਤ ਦੇ ਹਾਲਾਤ

ਈਆਈਯੂ ਦੀ ਖੋਜ ਤੋਂ ਹਾਸਲ ਹੋਏ ਤੱਥਾਂ ਦੇ ਅਧਾਰ 'ਤੇ ਭਵਿੱਖਬਾਣੀ ਕੀਤੀ ਗਈ ਹੈ ਕਿ ਦੁਨੀਆ ਦੇ ਦੋ ਟੀਕਾ ਉਤਪਾਦਨ ਪਾਵਰਹਾਊਸ ਚੀਨ ਅਤੇ ਭਾਰਤ 2022 ਦੇ ਅੰਤ ਤੱਕ ਵੀ ਪੂਰੀ ਤਰ੍ਹਾਂ ਨਾਲ ਟੀਕਾਕਰਣ ਮੁਹਿੰਮ ਮੁਕੰਮਲ ਨਹੀਂ ਕਰ ਸਕਣਗੇ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਦੋਵਾਂ ਹੀ ਦੇਸ਼ਾਂ ਦੀ ਆਬਾਦੀ ਬਹੁਤ ਵਧੇਰੇ ਹੈ ਅਤੇ ਸਿਹਤ ਕਰਮਚਾਰੀਆਂ ਦੀ ਘਾਟ ਹੈ।

ਕੋਵਿਡ ਦੇ ਟੀਕੇ ਦੇ ਨਿਰਮਾਤਾ ਦੇ ਰੂਪ 'ਚ ਭਾਰਤ ਦੀ ਸਫਲਤਾ ਪਿੱਛੇ ਕਾਫੀ ਹੱਦ ਤੱਕ ਇੱਕ ਆਦਮੀ ਅਦਰ ਪੂਨਾਵਾਲਾ ਦਾ ਹੱਥ ਹੈ। ਉਸ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਨੀਆਂ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਹੈ।

ਪਰ ਪਿਛਲੇ ਸਾਲ ਦੇ ਅੱਧ 'ਚ ਉਸ ਦੇ ਪਰਿਵਾਰ ਨੇ ਸੋਚਣਾ ਸ਼ੁਰੂ ਕੀਤਾ ਕਿ ਸ਼ਾਇਦ ਉਸ ਦੇ ਦਿਮਾਗ 'ਚ ਫਰਕ ਪੈ ਗਿਆ ਹੈ। ਉਸ ਨੇ ਇਸ ਟੀਕੇ ਦੇ ਨਿਰਮਾਣ 'ਚ ਆਪਣੀ ਲੱਖਾਂ ਡਾਲਰਾਂ ਦੀ ਕਮਾਈ ਲਗਾ ਦਿੱਤੀ, ਜਦਕਿ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਕਾਰਗਰ ਸਿੱਧ ਹੋਵੇਗੀ ਜਾਂ ਫਿਰ ਨਹੀਂ।

ਜਨਵਰੀ ਮਹੀਨੇ 'ਚ ਆਕਸਫੋਰਡ ਅਤੇ ਐਸਟਰਾਜ਼ੈਨੇਕਾ ਵੱਲੋਂ ਵਿਕਸਤ ਪਹਿਲੇ ਟੀਕਿਆਂ ਨੂੰ ਭਾਰਤ ਸਰਕਾਰ ਨੂੰ ਸੌਂਪਿਆ ਗਿਆ।

ਉਸ ਦੀ ਕੰਪਨੀ ਭਾਰਤ ਨੂੰ ਟੀਕੇ ਸਪਲਾਈ ਕਰਨ ਵਾਲੇ ਪ੍ਰਮੁੱਖ ਦੋ ਸਪਲਾਇਰਾਂ 'ਚੋਂ ਇੱਕ ਹੈ। ਭਾਰਤ ਤੋਂ ਇਲਾਵਾ ਉਹ ਬ੍ਰਾਜ਼ੀਲ, ਮੋਰੋਕੋ, ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਨੂੰ ਸਪਲਾਈ ਕਰ ਰਹੇ ਹਨ।

ਉਨ੍ਹਾਂ ਕਿਹਾ, "ਮੈਨੂੰ ਲੱਗਿਆ ਕਿ ਸਾਰਾ ਦਬਾਅ ਅਤੇ ਪਾਗਲਪਨ ਹੁਣ ਖ਼ਤਮ ਹੋ ਜਾਵੇਗਾ, ਕਿਉਂਕਿ ਅਸੀਂ ਉਤਪਾਦ ਬਣਾ ਲਿਆ ਹੈ। ਪਰ ਅਸਲੀ ਚੁਣੌਤੀ ਤਾਂ ਹਰ ਕਿਸੇ ਨੂੰ ਖੁਸ਼ ਰੱਖਣ ਦੀ ਹੈ।"

"ਮੈਨੂੰ ਲੱਗਿਆ ਸੀ ਕਿ ਬਹੁਤ ਸਾਰੇ ਹੋਰ ਨਿਰਮਾਤਾ ਵੀ ਹੋਣਗੇ ਜੋ ਸਪਲਾਈ ਕਰਨ ਦੇ ਯੋਗ ਹੋਣਗੇ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਸਮੇਂ ਸਾਲ ਦੀ ਪਹਿਲੀ ਤਿਮਾਹੀ, ਸ਼ਾਇਦ ਦੂਜੀ ਤਿਮਾਹੀ ਤੱਕ ਵੀ ਸਪਲਾਈ 'ਚ ਲੋੜੀਂਦਾ ਵਾਧਾ ਵੇਖਣ ਨੂੰ ਨਹੀਂ ਮਿਲੇਗਾ।"

ਉਨ੍ਹਾਂ ਦਾ ਕਹਿਣਾ ਹੈ ਕਿ ਉਤਪਾਦਨ ਰਾਤੋਂ ਰਾਤ ਨਹੀਂ ਵਧਾਇਆ ਜਾ ਸਕਦਾ ਹੈ।

ਪੂਨਾਵਾਲਾ ਨੇ ਕਿਹਾ, "ਇਸ ਨੂੰ ਸਮਾਂ ਲੱਗਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਸਿਰਮ ਇੰਸਟੀਚਿਊਟ ਕੋਲ ਕੋਈ ਜਾਦੂ ਦੀ ਛੜੀ ਹੈ। ਹਾਂ, ਇਹ ਸੱਚ ਹੈ ਕਿ ਅਸੀਂ ਜਿਸ ਵੀ ਕੰਮ ਨੂੰ ਕਰਦੇ ਹਾਂ ਉਸ ਨੂੰ ਪੂਰੀ ਤਨਦੇਹੀ ਨਾਲ ਮੁਕੰਮਲ ਵੀ ਕਰਦੇ ਹਾਂ, ਪਰ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ।"

ਉਨ੍ਹਾਂ ਨੇ ਪਿਛਲੇ ਸਾਲ ਮਾਰਚ ਮਹੀਨੇ ਇਮਾਰਤ ਸਹੂਲਤ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤੀ ਸੀ ਅਤੇ ਅਗਸਤ ਮਹੀਨੇ 'ਚ ਰਸਾਇਣ ਅਤੇ ਸ਼ੀਸੇ ਦੀਆਂ ਸ਼ੀਸ਼ੀਆਂ ਦਾ ਭੰਡਾਰਣ ਸ਼ੂਰੂ ਕਰ ਦਿੱਤਾ ਸੀ, ਇਸ ਲਈ ਹੁਣ ਉਸ ਕੋਲ ਇੱਕ ਅਧਾਰ ਹੈ।

ਉਤਪਾਦਨ ਦੌਰਾਨ ਪੈਦਾ ਕੀਤੇ ਟੀਕਿਆਂ ਦੀ ਮਾਤਰਾ ਬਹੁਤ ਵੱਖਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਹੋਰ ਕਈ ਪੜਾਅ ਹੁੰਦੇ ਹਨ ਜਿੱਥੇ ਕੁੱਝ ਚੀਜ਼ਾਂ ਗਲਤ ਹੋ ਸਕਦੀਆਂ ਹਨ।

ਅਗਾਥੇ ਦਾ ਕਹਿਣਾ ਹੈ ਕਿ ਇਹ ਉਨੀ ਹੀ ਕਲਾ ਹੈ ਜਿੰਨਾ ਕਿ ਵਿਗਿਆਨ।

ਉਤਪਾਦਨ ਸ਼ੁਰੂ ਕਰਨ ਵਾਲੇ ਨਿਰਮਾਤਾਵਾਂ ਲਈ ਟੀਕਿਆਂ ਦੇ ਉਤਪਾਦਨ 'ਚ ਮਹੀਨਿਆਂ ਬੱਧੀ ਸਮਾਂ ਲੱਗੇਗਾ ਅਤੇ ਕਿਸੇ ਬੂਸਟਰ ਦੇ ਨਿਰਮਾਣ 'ਚ ਵੀ ਇਹੀ ਨੇਮ ਲਾਗੂ ਹੋਵੇਗਾ, ਜੋ ਕਿ ਵਾਇਰਸ ਦੇ ਨਵੇਂ ਰੂਪਾਂ ਨਾਲ ਨਜਿੱਠਣ ਲਈ ਲੋੜੀਂਦਾ ਹੋਵੇਗਾ।

ਪੂਨਾਵਾਲਾ ਨੇ ਕਿਹਾ ਕਿ ਕੋਵੈਕਸ ਸਹੂਲਤ ਯੋਜਨਾ ਦੇ ਤਹਿਤ ਉਹ ਭਾਰਤ ਨੂੰ ਪਹਿਲ ਦੇ ਅਧਾਰ 'ਤੇ ਸਪਲਾਈ ਕਰਨ ਲਈ ਵਚਨਬੱਧ ਹਨ ਅਤੇ ਇਸ ਤੋਂ ਬਾਅਧ ਅਫ਼ਰੀਕਾ ਨੂੰ ਸਪਲਾਈ ਕੀਤੀ ਜਾਵੇਗੀ।

ਕੋਵੈਕਸ, ਵਿਸ਼ਵ ਸਿਹਤ ਸੰਗਠਨ, ਟੀਕਾ ਗੱਠਜੋੜ ਗਾਵੀ ਅਤੇ ਸੀਈਪੀਆਈ ਦੀ ਅਗਵਾਈ 'ਚ ਸ਼ੁਰੂ ਕੀਤੀ ਗਈ ਪਹਿਲ ਹੈ ਜਿਸ ਦਾ ਉਦੇਸ਼ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਫਾਇਤੀ ਦਰਾਂ 'ਤੇ ਟੀਕੇ ਦੀ ਪਹੁੰਚ ਸੰਭਵ ਕਰਨਾ ਹੈ।

ਜਿਹੜੇ ਦੇਸ਼ ਟੀਕੇ ਦੀ ਖਰੀਦ ਕਰਨ ਦੇ ਯੋਗ ਨਹੀਂ ਹਨ, ਉਹ ਵਿਸ਼ੇਸ਼ ਫੰਡ ਰਾਹੀਂ ਮੁਫਤ ਹਾਸਲ ਕਰਨਗੇ। ਬਾਕੀ ਦੇਸ਼ਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਹੋਵੇਗੀ।ਪਰ ਇਸ ਦਾ ਸਿਧਾਂਤ ਇਹ ਰਹੇਗਾ ਕਿ ਜੇਕਰ ਉਹ ਆਪਣੇ ਦਮ 'ਤੇ ਅਜਿਹਾ ਕਰਦੇ ਹਨ ਤਾਂ ਸਮੂਹ ਨਾਲ ਗੱਲਬਾਤ ਕਰਕੇ ਇੱਕ ਵਧੀਆ ਮੁੱਲ ਤੈਅ ਕੀਤਾ ਜਾਵੇਗਾ।

ਕੋਵੈਕਸ ਫਰਵਰੀ ਦੇ ਅਖੀਰ ਤੱਕ ਟੀਕੇ ਦੇਣਾ ਸ਼ੂਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਸ ਦੌਰਾਨ, ਕੋਵੈਕਸ ਯੋਜਨਾ ਨੂੰ ਪਿੱਛੇ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਸ਼ਾਮਲ ਕਈ ਦੇਸ਼ ਆਪਣੇ ਪੱਧਰ 'ਤੇ ਗੱਲਬਾਤ ਕਰ ਰਹੇ ਹਨ।

ਪੂਨਾਵਾਲਾ ਦਾ ਕਹਿਣਾ ਹੈ ਕਿ ਮਹਾਂਦੀਪ ਦਾ ਤਕਰੀਬਨ ਹਰ ਅਫ਼ਰੀਕੀ ਆਗੂ ਸੁਤੰਤਰ ਤੌਰ 'ਤੇ ਟੀਕਿਆਂ ਦੀ ਪਹੁੰਚ ਲਈ ਉਨ੍ਹਾਂ ਨਾਲ ਸੰਪਰਕ 'ਚ ਹੈ। ਪਿਛਲੇ ਹਫ਼ਤੇ ਯੂਗਾਂਡਾ ਨੇ ਐਲਾਨ ਕੀਤਾ ਸੀ ਕਿ ਉਸ ਨੇ ਸੀਰਮ ਇੰਸਟੀਚਿਊਟ ਤੋਂ ਪ੍ਰਤੀ ਜੈਬ 7 ਡਾਲਰ 'ਚ 18 ਮਿਲੀਅਨ ਖੁਰਾਕਾਂ ਹਾਸਲ ਕੀਤੀਆਂ ਹਨ। ਇਹ ਕੋਵੈਕਸ ਵੱਲੋਂ ਦਿੱਤੇ ਜਾ ਰਹੇ ਮੁੱਲ 4 ਡਾਲਰ ਨਾਲੋਂ ਵਧੇਰੇ ਹੈ।

ਕੋਰੋਨਾ

ਤਸਵੀਰ ਸਰੋਤ, EPA

ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਉਹ ਯੁਗਾਂਡਾ ਨਾਲ ਗੱਲਬਾਤ ਕਰ ਰਹੇ ਹਨ, ਪਰ ਉਨ੍ਹਾਂ ਨੇ ਸਮਝੌਤੇ ਦੇ ਸਹੀਬੱਧ ਹੋਣ ਤੋਂ ਇਨਕਾਰ ਕੀਤਾ ਹੈ।

ਪੂਨਾਵਾਲਾ ਕੋਵੈਕਸ ਨੂੰ ਏਜ਼ੈਡ ਟੀਕੇ ਦੀਆਂ 200 ਮਿਲੀਅਨ ਖੁਰਾਕਾਂ ਦੀ ਸਪਲਾਈ ਕਰੇਗਾ, ਬਸ ਉਡੀਕ ਹੈ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਪੂਰਵ ਪ੍ਰਵਾਨਗੀ ਦਿੱਤੇ ਜਾਣ ਦੀ।

ਹਾਲਾਂਕਿ ਉਹ ਇਸ ਯੋਜਨਾ ਲਈ ਵਚਨਬੱਧ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੋਵੈਕਸ ਬਹੁਤ ਸਾਰੇ ਵੱਖੋ ਵੱਖ ਟੀਕਾ ਨਿਰਮਾਤਾਵਾਂ ਨਾਲ ਲੈਣ ਦੇਣ ਕਰ ਰਿਹਾ ਹੈ। ਹਰ ਕਿਸੇ ਵੱਲੋਂ ਵੱਖ-ਵੱਖ ਕੀਮਤਾਂ ਅਤੇ ਡਿਿਲਵਰੀ ਦਾ ਸਮਾਂ ਸੀਮਾ ਦਿੱਤੀ ਜਾ ਰਹੀ ਹੈ।

ਅਗਾਥ ਡੇਮੀਅਰਸ ਅਤੇ ਈਆਈਯੂ ਕੋਵੈਕਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ।ਜੇਕਰ ਸਭ ਕੁੱਝ ਯੋਜਨਾ ਤਹਿਤ ਹੁੰਦਾ ਹੈ ਤਾਂ ਇਸ ਸਕੀਮ ਦਾ ਉਦੇਸ਼ ਇਸ ਸਾਲ 'ਚ ਸਿਰਫ ਦੇਸ਼ ਦੀ ਆਬਾਦੀ ਦਾ 20-27% ਹਿੱਸੇ ਨੂੰ ਹੀ ਕਵਰ ਕਰਨ ਦਾ ਹੈ।

ਅਗਾਥ ਦਾ ਕਹਿਣਾ ਹੈ, " ਇਹ ਬਹੁਤ ਹੀ ਘੱਟ ਹਾਸ਼ੀਏ ਦੇ ਫਰਕ ਨਾਲ ਅੱਗੇ ਵੱਧ ਰਿਹਾ ਹੈ, ਪਰ ਇਹ ਗੇਮ ਚੇਜਰ ਨਹੀਂ ਹੈ।"

ਆਈਈਯੂ ਲਈ ਉਨ੍ਹਾਂ ਦੀ ਭਵਿੱਖਬਾਣੀ 'ਚ ਸ਼ਾਇਦ ਕੁੱਝ ਦੇਸ਼ ਸਾਲ 2023 ਤੱਕ ਜਾਂ ਫਿਰ ਕਦੇ ਵੀ ਪੂਰੀ ਤਰਡ੍ਹਾਂ ਨਾਲ ਟੀਕਾਕਰਨ ਅਧੀਨ ਨਹੀਂ ਆ ਸਕਦੇ ਹਨ।ਟੀਕਾਕਰਣ ਹਰ ਦੇਸ਼ ਲਈ ਤਰਜੀਹੀ ਨਹੀਂ ਹੋ ਸਕਦਾ ਹੈ, ਖਾਸ ਕਰਕੇ ਉਹ ਦੇਸ਼ ਜਿੱਥੋਂ ਦੀ ਨੌਜਵਾਨ ਆਬਾਦੀ ਹੈ ਅਤੇ ਬਹੁਤ ਘੱਟ ਲੋਕ ਬਿਮਾਰ ਹੁੰਦੇ ਹਨ।

ਅਜਿਹੇ 'ਚ ਸਮੱਸਿਆ ਇਹ ਹੈ ਕਿ ਜਦੋਂ ਵਾਇਰਸ ਕਿਤੇ ਵੀ ਆਪਣੀਆਂ ਜੜ੍ਹਾ ਮਜ਼ਬੂਤ ਕਰ ਲਵੇਗਾ ਤਾਂ ਉਹ ਤਬਦੀਲ ਅਤੇ ਪ੍ਰਵਾਸ ਕਰਨ ਦੇ ਵਧੇਰੇ ਯੋਗ ਹੋ ਜਾਵੇਗਾ ਅਤੇ ਟੀਕਾ-ਰੋਧਕ ਰੂਪ ਵੀ ਬਦਲਦੇ ਰਹਿਣਗੇ।

ਇਹ ਕੋਈ ਬੁਰੀ ਖ਼ਬਰ ਨਹੀਂ ਹੈ।ਟੀਕਿਆਂ ਦਾ ਉਤਪਾਦਨ ਪਹਿਲਾਂ ਨਾਲੋਂ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਪਰ 7.7 ਮਿਲੀਅਨ ਲੋਕਾਂ ਦੇ ਟੀਕਾਕਰਣ ਦਾ ਪੈਮਾਨਾ ਵੀ ਬਹੁਤ ਵੱਡਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਵੀ ਇਸ ਨੂੰ ਹਾਸਲ ਨਹੀਂ ਕੀਤਾ ਗਿਆ ਹੈ।

ਅਗਾਥੇ ਦਾ ਮੰਨਣਾ ਹੈ ਕਿ ਸਰਕਾਰਾਂ ਨੂੰ ਆਪਣੇ ਲੋਕਾਂ ਪ੍ਰਤੀ ਇਮਾਨਦਾਰ ਰਹਿਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸਾਫ ਤੌਰ 'ਤੇ ਦੱਸਿਆ ਜਾਣਾ ਚਾਹੀਦਾ ਹੈ ਕਿ ਕੀ ਸੰਭਵ ਹੈ।

"ਸਰਕਾਰ ਲਈ ਇਹ ਕਹਿਣਾ ਬਹੁਤ ਮੁਸ਼ਕਲ ਕਾਰਜ ਹੈ ਕਿ ਨਹੀਂ , ਅਸੀਂ ਕਈ ਸਾਲਾਂ ਤੋਂ ਚੱਲ ਰਹੇ ਟੀਕਾਕਾਰਣ ਦੀ ਮੁਹਿੰਮ ਨੂੰ ਪੂਰਾ ਨਹੀਂ ਕਰ ਸਕੇ ਹਾਂ।"

ਕੋਈ ਵੀ ਅਜਿਹਾ ਨਹੀਂ ਕਹਿਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।