ਅਰਚਨਾ ਕਾਮਥ: ਡਬਲ ਟੇਬਲ ਟੈਨਿਸ ਦੀਆਂ ਭਾਰਤ ਦੀਆਂ ਸਿਰਮੌਰ 25 ਖਿਡਾਰਨਾਂ 'ਚੋਂ ਇੱਕ

ਭਾਰਤੀ ਟੇਬਲ ਟੈਨਿਸ ਖਿਡਾਰਨ ਅਰਚਨਾ ਗਿਰੀਸ਼ ਕਾਮਥ ਦਾ ਵੂਮੈਨ ਡਬਲ ਵਿੱਚ ਗਲੋਬਲ ਰੈਂਕਿੰਗ ਵਿੱਚ 24ਵਾਂ ਅਤੇ ਮਿਕਸਡ ਡਬਲ ਵਿੱਚ 36ਵਾਂ ਸਥਾਨ ਹੈ। ਉਨ੍ਹਾਂ ਨੇ 9 ਸਾਲਾਂ ਦੀ ਉਮਰ ਵਿੱਚ ਟੇਬਲ ਟੈਨਿਸ ਖੇਡਣਾ ਸ਼ੁਰੂ ਕੀਤਾ।
ਅਰਚਨਾ ਦੇ ਮਾਤਾ-ਪਿਤਾ ਬੰਗਲੁਰੂ ਅੱਖਾਂ ਦੇ ਡਾਕਟਰ ਹਨ। ਉਹੀ ਅਰਚਨਾ ਦੇ ਪਹਿਲੇ ਸਹਿ-ਖਿਡਾਰੀ ਰਹੇ ਹਨ।
ਕੌਮਾਂਤਰੀ ਖਿਡਾਰਨ ਬਣਨ ਤੋਂ ਬਾਅਦ ਵੀ ਉਸ ਦੇ ਮਾਤਾ-ਪਿਤਾ ਉਸ ਲਈ ਤਾਕਤ ਬਣ ਕੇ ਖੜ੍ਹੇ ਹਨ।
ਇੱਥੋਂ ਤੱਕ ਕਿ ਉਨ੍ਹਾਂ ਦੀ ਮਾਂ ਨੇ ਆਪਣੀ ਧੀ ਨੂੰ ਸਮਰਥਨ ਦੇਣ ਲਈ ਆਪਣੀ ਕੰਮ ਕਰਨਾ ਛੱਡ ਦਿੱਤਾ ਅਤੇ ਅਭਿਆਸ ਅਤੇ ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਨਾਲ ਹੀ ਰਹਿੰਦੀ।
ਇਹ ਵੀ ਪੜ੍ਹੋ-
ਮਾਪਿਆਂ ਵੱਲੋਂ ਉਸ ਨੂੰ ਖੇਡਣ ਲਈ ਉਤਸ਼ਾਹਿਤ ਕਰਨ ਦੌਰਾਨ ਉਨ੍ਹਾਂ ਦੇ ਭਰਾ ਨੇ ਅਰਚਨਾ ਵਿੱਚ ਖ਼ਾਸ ਕੌਸ਼ਲ ਨੂੰ ਪਛਾਣਿਆ ਅਤੇ ਖੇਡ ਨੂੰ ਵਧੇਰੇ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਆ।
ਇਸ ਤਰ੍ਹਾਂ ਆਪਣੇ ਸ਼ੌਕ ਵਜੋਂ ਖੇਡ ਖੇਡਣ ਵਾਲੀ ਅਰਚਨਾ ਨੇ ਕਿਸੇ ਉਦੇਸ਼ ਲਈ ਖੇਡਣਾ ਸ਼ੁਰੂ ਕੀਤਾ।
ਇੱਕ ਵਧੀਆ ਹਮਲਾਵਰ
ਸ਼ੁਰੂ ਤੋਂ ਅਰਚਨਾ ਨੇ ਹਮਲਾਵਰ ਸ਼ੈਲੀ ਦੀ ਖੇਡ ਖੇਡੀ, ਜੋ ਉਸ ਦੀ ਪਛਾਣ ਬਣ ਗਈ। ਆਪਣੇ ਹਮਲਾਵਰ ਰੁੱਖ਼ ਕਾਰਨ ਉਹ ਸੂਬੇ ਅਤੇ ਕੌਮੀ ਏਜ ਲੇਵਲ ਗਰੁੱਪ ਦੇ ਟੂਰਨਾਮੈਂਟਾਂ ਵਿੱਚ ਰਾਜ ਕਰਨ ਲੱਗੀ।
ਸਾਲ 2013 ਵਿੱਚ ਸਬ-ਜੂਨੀਅਰ ਨੈਸ਼ਨਲ ਟੂਰਨਾਮੈਂਟ ਦੀ ਜਿੱਤ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੋੜ ਲਿਆਂਦਾ। ਉਨ੍ਹਾਂ ਮੁਤਾਬਕ ਇਸ ਜਿੱਤ ਨੇ ਉਨ੍ਹਾਂ ਦੇ ਆਤਮ-ਵਿਸ਼ਵਾਸ਼ ਵਿੱਚ ਸ਼ਾਨਦਾਰ ਵਾਧਾ ਕੀਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤੋਂ ਬਾਅਦ ਕਈ ਸਾਰੇ ਸ਼ਕਤੀਸ਼ਾਲੀ ਅਤੇ ਉੱਚ ਦਰਜੇ ਖਿਡਾਰੀ ਅਰਚਨਾ ਦੇ ਹਮਲਾਵਰ ਸ਼ਾਟਸ ਦੇ ਸਾਹਮਣੇ ਆਏ।
ਉਨ੍ਹਾਂ ਨੇ ਸਾਲ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਮਨਿਕਾ ਬਤਰਾ ਨੂੰ ਸਾਲ 2019 ਵਿੱਚ ਸੀਨੀਅਰ ਨੈਸ਼ਨਲ ਗੇਮਸ ਦੌਰਾਨ ਦੋ ਵਾਰ ਹਰਾਇਆ ਹੈ। ਇੱਥੇ ਹੀ ਅਰਚਨਾ 18 ਸਾਲ ਦੀ ਉਮਰ ਵਿੱਚ ਚੈਂਪੀਅਨ ਬਣੀ ਸੀ।
ਸਫ਼ਲਤਾ ਤੇ ਸਖ਼ਤ ਮਿਹਨਤ
ਏਜ ਗਰੁੱਪ ਟੂਰਨਾਮੈਂਟ ਵਿੱਚ ਕੌਮਾਂਤਰੀ ਪੱਧਰ 'ਤੇ ਅਰਚਨਾ ਸਾਲ 2014 ਵਿੱਚ ਖੇਡੀ। ਉਨ੍ਹਾਂ ਨੇ 2016 ਮੋਰੱਕੋ ਵਿੱਚ ਜੂਨੀਅਰ ਅਤੇ ਕੈਡੇਟ ਓਪਨ ਟੂਰਨਾਮੈਂਟ ਵਿੱਚ ਗਰਲਜ਼ ਸਿੰਗਲਸ ਜਿੱਤਆ ਅਤੇ ਕੈਡੇਟ ਓਪਨ ਵਿੱਚ ਸੈਮੀਫਾਈਨਲਿਸਟ ਰਹੀ।
ਇਹ ਵੀ ਪੜ੍ਹੋ-
ਸੀਨੀਅਰ ਕੇਟੈਗਰੀ ਵਿੱਚ ਅਰਚਨਾ ਨੇ 2018 ਵਿੱਚ ਬਿਊਨੋਸ ਏਅਰਸ ਵਿੱਚ ਯੂਥ ਓਲੰਪਿਕਸ ਵਿੱਚ ਖੇਡੇ ਸਿੰਗਲਸ ਨੂੰ ਆਪਣੇ ਸਭ ਤੋਂ ਮਹੱਤਵਪੂਰਨ ਕੌਮਾਂਤਰੀ ਪ੍ਰਦਰਸ਼ਨਾਂ ਵਿੱਚੋਂ ਇੱਕ ਮੰਨਦੀ ਹੈ।
ਹਾਲਾਂਕਿ, ਉਹ ਚੌਥੇ ਸਥਾਨ 'ਤੇ ਰਹੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਕਈ ਮਹੱਤਵਪੂਰਨ ਸਬਕ ਸਿਖਾਏ।
ਅਗਲਾ ਟੀਚਾ
ਜਿੱਥੇ ਖੇਡਣ ਦੀ ਹਮਲਾਵਰ ਸ਼ੈਲੀ ਕਾਰਨ ਉਨ੍ਹਾਂ ਨੇ ਕਈ ਸਖ਼ਤ ਵਿਰੋਧੀਆਂ ਨੂੰ ਮਾਤ ਦਿੱਤੀ, ਉੱਥੇ ਹੀ ਇਸੇ ਕਾਰਨ ਜਖ਼ਮੀ ਹੋਣ ਦਾ ਖ਼ਤਰਾ ਵੀ ਵਧਿਆ।
ਉਨ੍ਹਾਂ ਨੇ ਦੱਸਿਆ ਖੇਡ ਇੰਨੀ ਵਿਕਸਿਤ ਹੋ ਗਈ ਹੈ ਕਿ ਉਸ ਦੇ ਨਾਲ ਤਾਲਮੇਲ ਰੱਖਣਾ ਅਤੇ ਸੱਟ ਤੋਂ ਬੱਚਣਾ ਮਹੱਤਵਪੂਰਨ ਹੈ, ਇਸ ਲਈ ਉਹ ਸਖ਼ਤ ਸਿਖਲਾਈ ਲੈ ਰਹੀ ਹੈ।

ਅਰਚਨਾ ਵਿਸ਼ਵ ਸਿੰਗਲਜ਼ ਵਿੱਚ 135ਵੇਂ ਨੰਬਰ 'ਤੇ ਹੈ ਅਤੇ ਉਹ ਅੱਗੇ ਵਧਣਾ ਚਾਹੁੰਦੇ ਹਨ ਅਤੇ 2024 ਵਿੱਚ ਪੈਰਿਸ ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤਣਾ ਚਾਹੁੰਦੇ ਹਨ।
2014 ਦੇ ਇਕਲਵਿਆ ਐਵਾਰਡ ਦੀ ਜੇਤੂ, ਕਰਨਾਟਕ ਸੂਬੇ ਵਿੱਚ ਸਰਬਉੱਚ ਖੇਡ ਸਨਮਾਨ ਹਾਸਿਲ ਕਰਨ ਵਾਲੀ ਅਰਚਨਾ ਨੂੰ ਆਪਣੀ ਖੇਡ ਰਾਹੀਂ ਭਵਿੱਖ ਵਿੱਚ ਕਈ ਹੋਰ ਮੈਡਲ ਜਿੱਤਣ ਦੀ ਆਸ ਹੈ।
(ਇਹ ਲੇਖ ਬੀਬੀਸੀ ਵੱਲੋਂ ਅਰਚਨਾ ਕਾਮਥ ਨੂੰ ਈਮੇਲ ਰਾਹੀਂ ਭੇਜੇ ਗਏ ਸਵਾਲਾਂ ਦੇ ਜਵਾਬ 'ਤੇ ਆਧਾਰਿਤ ਹੈ।)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












