ਜਮੁਨਾ ਬੋਰੋ: ਭਾਰਤ ਦੀ ਨੰਬਰ ਇੱਕ ਮੁੱਕੇਬਾਜ਼ ਬਣਨ ਦੀ ਔਖੀ ਲੜਾਈ

54 ਕਿਲੋ ਭਾਰ ਵਰਗ ਵਿੱਚ ਮੁੱਕੇਬਾਜ਼ੀ ਕਰਨ ਵਾਲੀ ਜਮੁਨਾ ਬੋਰੋ, ਜੋ ਦੁਨੀਆਂ ਦੀ ਪੰਜਵੇਂ ਅਤੇ ਭਾਰਤ ਦੀ ਪਹਿਲੇ ਨੰਬਰ ਦੀ ਬੌਕਸਰ ਹੈ, ਨੇ ਇੱਕ ਲੰਬਾ ਸਫ਼ਰ ਤੈਅ ਕੀਤਾ।
ਅਸਾਮ ਦੇ ਛੋਟੇ ਜਿਹੇ ਸ਼ਹਿਰ ਦੇ ਨੇੜਲੇ ਪਿੰਡ ਬੇਲਸੀਰੀ ਵਿੱਚ ਵੱਡੀ ਹੋਈ ਬੋਰੋ, ਇੱਕ ਜਗਿਆਸਾ ਭਰੀ ਬੱਚੀ ਸੀ।
ਇੱਕ ਦਿਨ ਜਦੋਂ ਉਹ ਸਕੂਲ ਤੋਂ ਵਾਪਸ ਆ ਰਹੀ ਸੀ, ਤਾਂ ਮੁੱਕੇਬਾਜ਼ੀ ਦਾ ਅਭਿਆਸ ਕਰ ਰਹੇ ਨੌਜਵਾਨਾਂ ਨੂੰ ਦੇਖ ਉਸ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਗਿਆ। ਉਸ ਨੇ ਤੁਰੰਤ ਖੇਡ ਨੂੰ ਅਜ਼ਮਾਉਣ ਦਾ ਫੈਸਲਾ ਕੀਤਾ, ਇਹ ਖੇਡ ਵੁਸ਼ੂ ਸੀ।
ਸ਼ੁਰੂਆਤੀ ਦਿਨਾਂ ਵਿੱਚ ਜੋ ਥੋੜ੍ਹਾ ਬਹੁਤ ਉਹ ਅੰਦਾਜ਼ਾ ਲਗਾ ਸਕਦੀ ਸੀ, ਉਹ ਸੀ ਕਿ ਇੱਕ ਦਿਨ ਉਹ ਕਿਸੇ ਖੇਡ ਵਿੱਚ ਦੇਸ ਦੀ ਨੁਮਾਇੰਦਗੀ ਕਰੇਗੀ। ਪਰ ਨੌਜਵਾਨ ਕੁੜੀ ਦੀ ਜ਼ਿੰਦਗੀ ਵਿੱਚ ਖੇਡਾਂ ਨੂੰ ਇੱਕ ਭਰੋਸੋਯੋਗ ਕਰੀਅਰ ਬਣਾਉਣ ਵਿੱਚ ਵੁਸ਼ੂ ਇੱਕ ਮੀਲ ਦਾ ਪੱਧਰ ਸਾਬਿਤ ਹੋਇਆ।
ਇਹ ਵੀ ਪੜ੍ਹੋ:
ਹਾਲਾਂਕਿ ਉਸ ਨੇ ਜਲਦ ਹੀ ਬੌਕਸਿੰਗ ਵੱਲ ਰੁਖ਼ ਕਰ ਲਿਆ, ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਇਸ ਖੇਡ ਵਿੱਚ ਉਸ ਦੀ ਤਰੱਕੀ ਦੀਆਂ ਬਿਹਤਰ ਸੰਭਾਨਵਾਂ ਹੋਣਗੀਆਂ।
ਮੁਸ਼ਕਲਾਂ ਨੂੰ ਪਾਰ ਕਰ ਆਪਣੀ ਰਾਹ ਬਣਾਈ
ਕਿਸੇ ਛੋਟੇ ਪਿੰਡ ਤੋਂ ਸ਼ਹਿਰ ਆਉਣ ਦੇ ਹਮੇਸ਼ਾ ਆਪਣੇ ਨੁਕਸਾਨ ਹੁੰਦੇ ਹਨ, ਖ਼ਾਸਕਰ ਸਾਧਨਾਂ ਦੇ ਮਾਮਲੇ ਵਿੱਚ। ਬੋਰੋ ਦੇ ਖੇਡ ਦੇ ਮੁੱਢਲੇ ਸਾਲ ਬਕਾਇਦਾ ਰਸਮੀ ਸਿਖਲਾਈ ਦੇ ਬਗ਼ੈਰ ਨਿਕਲ ਗਏ।
ਉਹ ਲੋਕ ਜੋ ਖੇਡ ਨੂੰ ਪਿਆਰ ਕਰਦੇ ਸਨ ਬਿਨਾ ਕਿਸੇ ਪੇਸ਼ੇਵਰ ਮਾਰਗ-ਦਰਸ਼ਕ ਦੇ ਅਭਿਆਸ ਕਰਦੇ ਸਨ ਅਤੇ ਛੋਟੀ ਖਿਡਾਰਨ ਬਸ ਉਨ੍ਹਾਂ ਵਿੱਚ ਹੀ ਸ਼ਾਮਲ ਹੋ ਗਈ।

ਨਿੱਜੀ ਪੱਧਰ 'ਤੇ ਬੋਰੋ ਲਈ ਸਰ ਕਰਨ ਵਾਲੀਆਂ ਹੋਰ ਵੀ ਵੱਡੀਆ ਚੁਣੌਤੀਆਂ ਸਨ। ਜਦੋਂ ਉਹ ਛੋਟੀ ਸੀ ਉਸ ਦੇ ਪਿਤਾ ਦੀ ਮੌਤ ਹੋ ਗਈ, ਜਿਸ ਨੇ ਉਸ ਦੀ ਮਾਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਲਈ ਇੱਕਲਿਆਂ ਹਲ਼ ਚਲਾਉਣ ਲਈ ਮਜਬੂਰ ਕੀਤਾ।
ਉਸ ਦੀ ਮਾਂ ਨੇ ਰੋਜ਼ੀਰੋਟੀ ਕਮਾਉਣ ਲਈ ਚਾਹ ਅਤੇ ਸਬਜ਼ੀਆਂ ਵੇਚੀਆਂ।
ਖੇਡ ਸਹੂਲਤਾਂ ਦੀ ਘਾਟ ਇੱਕੋ ਇੱਕ ਚੁਣੌਤੀ ਨਹੀਂ ਸੀ, ਉਸ ਨੂੰ ਖੇਡਦੇ ਰਹਿਣਾ ਯਕੀਨੀ ਬਣਾਉਣ ਲਈ ਰਿੰਗ ਦੇ ਬਾਹਰ ਵੀ ਲੜਾਈ ਲੜਨੀ ਪੈਂਦੀ।
ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਉਸ ਨੂੰ ਖੇਡ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ, ਇਹ ਕਹਿੰਦਿਆਂ ਕਿ ਇਹ ਖੇਡ ਔਰਤਾਂ ਲਈ ਨਹੀਂ, ਕਿਉਂਕਿ ਇੱਕ ਸੱਟ ਉਸਦਾ ਚਿਹਰਾ ਵਿਗਾੜ ਸਕਦੀ ਹੈ, ਜਿਸ ਨਾਲ ਉਸ ਦੇ ਵਿਆਹ ਦੀਆਂ ਸੰਭਾਵਨਾਵਾਂ 'ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ-
ਇਹ ਉਹ ਸਮਾਂ ਸੀ ਜਦੋਂ ਪਰਿਵਾਰਕ ਸਹਿਯੋਗ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ ਅਤੇ ਕਿਸੇ ਦਾ ਕਰੀਅਰ ਬਣਾ ਵੀ ਸਕਦਾ ਹੈ ਤੇ ਖ਼ਤਮ ਵੀ ਕਰ ਸਕਦਾ ਹੈ।
ਬੋਰੋ ਕਿਸਮਤ ਵਾਲੀ ਸੀ ਕਿ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਉਸਦੇ ਨਾਲ ਸੀ। ਪਰਿਵਾਰ ਨੇ ਸਦਾ ਉਸ ਨੂੰ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਦੇ ਵੀ ਉਸਦਾ ਵਿਸ਼ਵਾਸ ਡੋਲ੍ਹਣ ਨਹੀਂ ਦਿੱਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਫ਼ਲਤਾ ਦੀ ਆਮਦ
ਬੋਰੋ ਦੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਪਰਿਵਾਰ ਦੇ ਪ੍ਰੇਰਣਾ ਦਾ ਨਤੀਜਾ ਉਸ ਵੇਲੇ ਮਿਲਿਆ ਜਦੋਂ ਉਸਨੇ ਸਾਲ 2010 ਵਿੱਚ ਤਾਮਿਲਨਾਡੂ ਵਿੱਚ ਹੋਈ ਸਬ ਜੂਨੀਅਰ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਇਹ ਉਸ ਦੀ ਜ਼ਿੰਦਗੀ ਦਾ ਇੱਕ ਅਹਿਮ ਪਲ ਹੋ ਨਿਬੜਿਆ।
ਕੌਮੀ ਪੱਧਰ 'ਤੇ ਮੌਕਾ ਮਿਲਣ ਦਾ ਮਤਲਬ ਸੀ ਬੋਰੋ ਆਪਣੀ ਖੇਡ ਨੂੰ ਚੰਗੀ ਸਿਖਲਾਈ ਅਤੇ ਔਖੇ ਮੁਕਾਬਲਿਆਂ ਨਾਲ ਬਿਹਤਰ ਬਣਾ ਸਕਦੀ ਸੀ। ਇਸ ਨੇ ਬਹੁਤ ਸਾਰੇ ਬੌਕਸਿੰਗ ਮੁਕਾਬਲਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਸਨੂੰ ਭਾਰਤੀ ਕੌਮੀ ਚੈਂਪੀਅਨ ਵੀ ਬਣਾ ਦਿੱਤਾ।
ਇੱਕ ਹੋਰ ਅਹਿਮ ਪੜ੍ਹਾਅ ਸਾਲ 2015 ਵਿੱਚ ਆਇਆ ਜਦੋਂ ਉਸਨੇ ਤਾਇਪਾਈ ਵਿੱਚ ਹੋਈ ਵਰਲਡ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਨੇ ਉਸ ਨੂੰ ਕੌਮਾਂਤਰੀ ਪੱਧਰ ਦੇ ਮੁਕਾਲਿਆਂ ਵਿੱਚ ਤਣਾਅ ਨਾਲ ਨਜਿੱਠਣ ਦਾ ਤਜ਼ਰਬਾ ਵੀ ਦਿੱਤਾ।
ਸਾਲ 2018 ਵਿੱਚ ਬੋਰੋ ਨੇ 56ਵੀਂ ਬੇਲਗ੍ਰੇਡ ਕੌਮਾਂਤਰੀ ਬੌਕਸਿੰਗ ਚੈਂਪੀਅਨਸ਼ਿਪ ਦੌਰਾਨ 54 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਅਗਲੇ ਸਾਲ 2019 ਵਿੱਚ ਉਸਨੇ ਉਲਾਨ-ਉਦੇ, ਰੂਸ ਵਿੱਚ ਹੋਈ ਏਆਈਬੀਏ ਵੂਮੈਨ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਨਿਮਰਤਾ ਭਰੇ ਪਿਛੋਕੜ ਵਾਲੀ ਨੌਜਵਾਨ ਬੌਕਸਰ ਦੀ ਅੰਤਰਰਾਸ਼ਟਰੀ ਅਖਾੜਿਆਂ ਵਿੱਚ ਜਿੱਤ ਨੇ ਬਹੁਤ ਜ਼ਿਆਦਾ ਪ੍ਰਸ਼ੰਸਾ ਹਾਸਿਲ ਕਰਵਾਈ, ਖ਼ਾਸਕਰ ਉਸਦੇ ਗ੍ਰਹਿ ਸੂਬੇ ਅਸਾਮ ਵਿੱਚ।
ਸਾਲ 2019 ਵਿੱਚ ਉਸ ਨੂੰ ਸੂਬੇ ਦੇ ਪ੍ਰਮੁੱਖ ਮੀਡੀਆ ਗਰੁੱਪ ਸਦਿਨ-ਪ੍ਰਤੀਦਿਨ ਵਲੋਂ, ਉਸਨੇ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਬਦਲੇ "ਅਚੀਵਰਜ਼ ਅਵਾਰਡ" ਹਾਸਿਲ ਕੀਤਾ। ਉਸ ਦਾ ਕਹਿਣਾ ਹੈ ਉਹ ਸਨਮਾਨ ਹਮੇਸ਼ਾਂ ਉਸਦੇ ਦਿਲ ਦੇ ਨੇੜੇ ਰਹੇਗਾ।
ਬੋਰੋ ਜੋ ਕਿਸੇ ਦਿਨ ਉਲੰਪਿਕ ਮੈਡਲ ਜਿੱਤਣ ਦਾ ਸੁਫ਼ਨਾ ਦੇਖਦੀ ਹੈ ਦਾ ਕਹਿਣਾ ਹੈ, ਉਨ੍ਹਾਂ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਜੋ ਸੋਚਦੇ ਹਨ ਕਿ ਔਰਤਾਂ ਖੇਡਾਂ ਲਈ ਨਹੀਂ ਬਣੀਆਂ।
ਆਪਣੇ ਤਜ਼ਰਬਿਆਂ ਦੇ ਆਧਾਰ 'ਤੇ ਬੋਰੋ ਕਹਿੰਦੀ ਹੈ ਦੇਸ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਹੂਲਤਾਂ ਅਤੇ ਮੌਕਿਆਂ ਦੀ ਘਾਟ ਹੈ, ਪਰ ਉਹ ਥਾਵਾਂ ਖੇਡ ਪ੍ਰਤਿਭਾ ਨਾਲ ਭਰਪੂਰ ਹਨ।
ਉਸ ਨੇ ਅੱਗੇ ਕਿਹਾ, ਦੇਸ ਦੀਆਂ ਖੇਡ ਸੰਸਥਾਵਾਂ ਨੂੰ ਅਜਿਹੀ ਪ੍ਰਤਿਭਾ ਦੀ ਖੋਜ ਕਰਨ ਲਈ ਆਪਣੇ ਨੁਮਾਇੰਦਿਆਂ ਨੂੰ ਇਨਾਂ ਇਲਾਕਿਆਂ ਵਿੱਚ ਭੇਜਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












