ਬਜਟ 2021: ਪੈਟਰੋਲ ਤੇ 2.50 ਰੁਪਏ ਤੇ ਡੀਜ਼ਲ ’ਤੇ 4 ਰੁਪਏ ਖੇਤੀ ਸੈੱਸ ਲੱਗ ਰਿਹਾ, ਫਿਰ ਵੀ ਕੀਮਤ ਕਿਉਂ ਨਹੀਂ ਵਧੇਗੀ

ਨਿਰਮਲਾ ਸੀਤਾਰਮਣ

ਤਸਵੀਰ ਸਰੋਤ, ANI

ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰ ਰਹੇ ਹਨ। ਉਹ ਸਾਲ 2021-22 ਲਈ ਸੰਸਦ ਵਿੱਚ ਅੱਜ ਬਜਟ ਪੇਸ਼ ਕਰ ਰਹੇ ਹਨ। ਇਸ ਪੇਜ ਰਾਹੀਂ ਅਸੀਂ ਬਜਟ 2021-22 ਦੀ ਅਪਡੇਟ ਦੇਵਾਂਗੇ।

ਇਸ ਵਾਰੀ ਇਹ ਬਜਟ ਡਿਜੀਟਲੀ ਟੈਬਲੇਟ ਰਾਹੀਂ ਪੇਸ਼ ਕੀਤਾ ਗਿਆ ਨਾ ਕਿ 'ਬਹੀ ਖਾਤੇ' ਦੇ ਰੂਪ ਵਿੱਚ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਤੈਅ ਹੋਇਆ ਬਜਟ ਹੈ। 2021-12 ਲਈ ਬਜਟ ਪ੍ਰਸਤਾਵ ਛੇ ਪਿੱਲਰਜ਼ ਉੱਤੇ ਆਧਾਰਿਤ ਹੈ-

  • ਸਿਹਤ ਅਤੇ ਭਲਾਈ
  • ਭੌਤਿਕ ਅਤੇ ਵਿੱਤੀ ਪੂੰਜੀ ਅਤੇ ਬੁਨਿਆਦੀ ਢਾਂਚਾ
  • ਸੰਮਿਲਿਤ ਵਿਕਾਸ
  • ਮਨੁੱਖੀ ਸਰੋਤ ਨੂੰ ਮੁੜ ਸੁਰਜੀਤ ਕਰਨਾ
  • ਨਵੀਨਤਾ ਅਤੇ ਵਿਕਾਸ
  • ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਗਵਰਨੈਂਸ

ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੁੱਲ ਆਤਮ ਨਿਰਭਰ ਭਾਰਤ ਪੈਕੇਜ 27.1 ਲੱਖ ਕਰੋੜ ਦਾ ਹੋਵੇਗਾ। ਇਸ ਵੇਲੇ ਭਾਰਤ ਵਿੱਚ ਕੋਰੋਨਾ ਖਿਲਾਫ਼ ਦੋ ਵੈਕਸੀਨ ਆਏ ਹਨ। ਇਸਤੋਂ ਇਲਾਵਾ ਦੋ ਜਾਂ ਇਸ ਤੋਂ ਵੱਧ ਹੋਰ ਵੈਕਸੀਨ ਆ ਸਕਦੇ ਹਨ। ਇਹ ਡਿਜੀਟਲ ਬਜਟ ਹੋਵੇਗਾ। ਸਾਡੀ ਸਰਕਾਰ ਅਰਥਚਾਰੇ ਨੂੰ ਉੱਪਰ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਹ ਵੀ ਪੜ੍ਹੋ

ਟੈਕਸ ਅਦਾ ਕਰਨ ਵਾਲਿਆਂ ਲਈ ਕੀ

  • 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਭਰਨਾ ਹੋਵੇਗਾ ਆਈਟੀਆਰ, ਸਗੋਂ ਬੈਂਕ ਖੁਦ ਹੀ ਕੱਟ ਲਏਗਾ
  • ਸਿਰਫ਼ ਪੈਨਸ਼ਨ ਤੋਂ ਕਮਾਈ ਤਾਂ ਆਈਟੀਆਰ ਭਰਨ ਦੀ ਲੋੜ ਨਹੀਂ
  • ਹਾਲਾਂਕਿ ਜੇ ਉਨ੍ਹਾਂ ਦਾ ਕਿਤੇ ਨਿਵੇਸ਼ ਹੈ ਜਿਵੇਂ ਕਿ ਸ਼ੇਅਰ ਮਾਰਕਿਟ ਜਾਂ ਐਫ਼ਡੀ ਤਾਂ ਆਈਟੀਆਰ ਖੁਦ ਭਰਨਾ ਪਏਗਾ।
  • ਛੋਟੇ ਟੈਕਸਪੇਅਰਜ਼ ਨੂੰ ਕੋਈ ਵਿਵਾਦ ਹੁੰਦਾ ਹੈ ਤਾਂ ਉਸ ਦੇ ਹੱਲ ਲਈ ਫੇਸਲੈਸ ਪ੍ਰਕਿਰਿਆ ਦੀ ਯੋਜਨਾ ਯਾਨਿ ਕਿ ਫੇਸਲੈਸ, ਯੂਜ਼ਰ-ਫ੍ਰੈਂਡਲੀ ਇਨਕਮ ਟੈਕਸ ਅਪੀਲ ਟ੍ਰਿਬਿਊਨਲ ਦਾ ਗਠਨ ਹੋਵੇਗਾ।
  • ਛੋਟੇ ਟੈਕਸਦਾਤਾਵਾਂ ਲਈ ਮੈਂ ਇੱਕ ਡਿਸਪਿਊਟ ਰੈਜ਼ੁਲੇਸ਼ਨ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਦੀ ਹਾਂ ਜੋ ਕਿ ਫੇਸਲੈਸ ਹੋਵੇਗੀ ਤਾਂ ਕਿ ਪਾਰਦਰਸ਼ਤਾ ਰਹੇ।
  • ਕੋਈ ਵੀ 50 ਲੱਖ ਰੁਪਏ ਤੱਕ ਦੀ ਟੈਕਸ ਯੋਗ ਆਮਦਨੀ ਵਾਲਾ ਵਿਅਕਤੀ ਅਤੇ 10 ਲੱਖ ਰੁਪਏ ਤੱਕ ਦੀ ਵਿਵਾਦਿਤ ਆਮਦਨੀ ਵਾਲੇ ਕਮੇਟੀ ਕੋਲ ਜਾ ਸਕਦੇ ਹਨ।
Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪੈਟਰੋਲ ਤੇ ਡੀਜ਼ਲ ’ਤੇ ਖੇਤੀ ਸੈਸ

ਕੇਂਦਰੀ ਬਜਟ ਵਿੱਚ ਪੈਟਰੋਲ 'ਤੇ 2.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 4 ਰੁਪਏ ਪ੍ਰਤੀ ਲੀਟਰ ਖੇਤੀ ਸਰੰਚਨਾਤਮਕ ਅਤੇ ਵਿਕਾਸ ਸੈੱਸ (ਏਆਈਡੀਸੀ) ਲਗਾਇਆ ਗਿਆ ਹੈ ਪਰ ਇਸ ਦਾ ਉਪਭੋਗਤਾਵਾਂ 'ਤੇ ਕੋਈ ਅਸਰ ਨਹੀਂ ਪਵੇਗਾ।

ਇਸ ਦਾ ਕਾਰਨ ਇਹ ਕਿ ਅਨਬਰਾਂਡਡ ਪਟ੍ਰੋਲ ਪਹਿਲਾਂ ਬੇਸਿਕ ਐਕਸਾਈਜ਼ ਡਿਊਟੀ 2.98 ਰੁਪਏ ਅਤੇ ਸਪੈਸ਼ਲ ਵਾਧੂ ਐਕਸਾਈਜ਼ ਡਿਊਟੀ 12 ਰੁਪਏ ਸੀ ਅਤੇ ਇਹ ਹੁਣ ਕ੍ਰਮਵਾਰ 1.4 ਅਤੇ 11 ਰੁਪਏ ਹੋ ਗਿਆ ਹੈ।

ਇਸੇ ਤਰ੍ਹਾਂ ਅਨਬਰਾਂਡਡ ਡੀਜ਼ਲ 'ਤੇ ਬੇਸਿਕ ਐਕਸਾਈਜ਼ ਡਿਊਟੀ 4.83 ਰੁਪਏ ਅਤੇ ਸਪੈਸ਼ਲ ਵਾਧੂ ਐਕਸਾਈਜ਼ ਡਿਊਟੀ 9 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਇਸ ਲਈ ਪੈਟ੍ਰੋਲ 'ਤੇ ਕੁੱਲ ਉਤਪਾਦ ਐਕਸਾਈਜ਼ 14.9 ਰੁਪਏ ਹੋਵੇਗਾ ਅਤੇ ਇਹ ਪਹਿਲਾਂ 14.98 ਰੁਪਏ ਸੀ, ਜਦ ਕਿ ਡੀਜ਼ਲ 'ਤੇ 13.8 ਰੁਪਏ ਹੋਵੇਗਾ, ਜੋ ਕਿ ਪਹਿਲਾਂ 13.83 ਰੁਪਏ ਸੀ।

ਸਿੱਖਿਆ ਖੇਤਰ ਲਈ ਕੀ

ਐੱਨਜੀਓ, ਨਿੱਜੀ ਸਕੂਲਾਂ ਅਕੇ ਸੂਬਿਆਂ ਦੇ ਨਾਲ ਪਾਰਟਨਰਸ਼ਿਪ ਵਿੱਚ 100 ਨਵੇਂ ਸੈਨਿਕ ਸਕੂਲ ਖੋਲ੍ਹੇ ਜਾਣਗੇ।

ਉੱਚ ਸਿਖਿਆ ਕਮਿਸ਼ਨ ਸਥਾਪਤ ਕਰਨ ਲਈ ਅਸੀਂ ਇਸ ਸਾਲ ਵਿਧੇਇਕ ਲਿਆਵਾਂਗੇ।

ਲੱਦਾਖ ਵਿੱਚ ਉੱਚ ਸਿੱਖਿਆ ਲਈ ਸੈਂਟਰਲ ਯੂਨੀਵਰਸਿਟੀ ਬਣਾਈ ਜਾਵੇਗੀ।

ਐੱਸਸੀ ਵਰਗ ਦੇ 4 ਕਰੋੜ ਬੱਚਿਆਂ ਲਈ 6 ਸਾਲਾਂ ਵਿੱਚ 35219 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਆਦੀਵਾਸੀ ਬੱਚਿਆਂ ਲਈ ਪੋਸਟ ਮੈਟ੍ਰਿਕ ਸਕਾਲਸ਼ਿਪ ਵੀ ਲਿਆਂਦੀ ਜਾਵੇਗੀ।

ਬਜਟ 2021

ਰੇਲਵੇ ਲਈ ਐਲਾਨ

ਜੂਨ 2022 ਤੱਕ ਈਸਟਰਨ ਅਤੇ ਵੈਸਟਰਨ ਡੈਡੀਕੇਟੇਡ ਫ੍ਰੇਟ ਕਾਰੀਡੋਰ ਤਿਆਰ ਹੋ ਜਾਵੇਗਾ।

ਰੇਲਵੇ ਲਈ 1,10,055 ਕਰੋੜ ਦਾ ਪ੍ਰਸਤਾਵ ਹੈ। ਨੈਸ਼ਨਲ ਰੇਲ ਯੋਜਨਾ 2030 ਤਿਆਰ ਹੈ।

ਮੇਕ ਇਨ ਇੰਡੀਆ 'ਤੇ ਧਿਆਨ ਕੇਂਦ੍ਰਿਤ ਹੈ। ਪੱਛਮੀ ਅਤੇ ਪੂਰਬੀ ਲਾਂਘਾ ਜੂਨ 2022 ਤੱਕ ਤਿਆਰ ਹੋ ਜਾਵੇਗਾ।

ਦਸੰਬਰ 2023 ਤੱਕ 100 ਫੀਸਦ ਬ੍ਰੌਡਗੇਜ ਦਾ ਇਲੈਕਟ੍ਰੀਫਿਕੇਸ਼ਨ ਹੋਵੇਗਾ।

ਖੇਤੀ ਸੈਕਟਰ ਲਈ ਕੀ

  • ਸਾਡੀ ਸਰਕਾਰ ਖੇਤੀ ਸੈਕਟਰ ਵਿੱਚ ਵਿਕਾਸ ਲਈ ਬਜ਼ਿੱਦ ਹੈ।
  • ਖੇਤੀ ਕਰਜ਼ ਦਾ ਟੀਚਾ ਇਸ ਸਾਲ 16.5 ਲੱਖ ਕਰੋਰ ਰੁਪਏ।
  • ਪੇਂਡੂ ਬੁਣਿਆਦੀ ਢਾਂਚੇ ਵਿੱਚ ਸੁਧਾਰ ਲਈ ਫਂਡ ਨੂੰ 30,000 ਕਰੋੜ ਰੁਪਏ ਤੋਂ ਵਧਾ ਕੇ 4000 ਹਜ਼ਾਰ ਕਰੋੜ ਰੁਪਏ ਹੋਵੇਗਾ।
  • E-NAM ਰਾਹੀਂ ਹਜ਼ਾਰਾਂ ਮੰਡੀਆਂ ਜੁੜਨਗੀਆਂ।
ਬਜਟ 2021

ਇਸ ਤੋਂ ਇਲਾਵਾ ਉਨ੍ਹਾਂ ਦਾਅਵਾ ਕੀਤਾ ਕਿ ਪ੍ਰੋਕਿਊਰਮੈਂਟ ਜਾਰੀ ਰਹੀ ਹੈ, ਕਿਸਾਨਾਂ ਨੂੰ ਭੁਗਤਾਨ ਜਾਰੀ ਰਿਹਾ। ਕਿਸਾਨਾਂ ਦੀ ਆਮਦਨ ਵਿੱਚ ਦੁਗਣੇ ਵਾਧੇ ਦੀ ਉਮੀਦ।

ਝੋਨੇ ਦੀ ਐੱਮਐੱਸਪੀ ਰਾਹੀਂ ਕਿਸਾਨਾਂ ਨੂੰ 1.54 ਕਰੋੜ ਰੁਪਏ ਦਾ ਫਾਇਦਾ ਪਹੁੰਚਿਆ।

ਸਾਲ 2013 ਵਿੱਚ ਕਣਕ ਲਈ ਭੁਗਤਾਨ 33000 ਕਰੋੜ ਹੋਇਆ, ਸਾਲ 2020 ਵਿੱਚ ਕਿਸਾਨਾਂ ਨੂੰ 62,802 ਕਰੋੜ ਭੁਗਤਾਨ ਕੀਤਾ ਗਿਆ

ਝੋਨਾ ਲਈ 63,928 ਕਰੋੜ ਰੁਪਏ ਸੀ, 2019-2020 1 ਲੱਖ 43, 940 ਕਰੋੜ ਹੋਇਆ।

2021 ਵਿੱਚ ਕਿਆਸ ਲਾਏ ਜਾ ਰਹੇ ਹਨ ਕਿ 1 ਲੱਖ 72,052 ਕਰੋੜ ਹੋਵੇਗਾ।

ਆਤਮ ਨਿਰਭਰ ਸਿਹਤ ਭਾਰਤ ਯੋਜਨਾ

  • ਸਿਹਤ ਸੈਕਟਰ ਲਈ 2.38 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।
  • 35000 ਕਰੋੜ ਕੋਰੋਨਾ ਵੈਕਸੀਨ ਲਈ ਖਰਚ ਕੀਤੇ ਜਾਣਗੇ।
  • ਪ੍ਰਧਾਨ ਮੰਤਰੀ ਆਤਮ ਨਿਰਭਰ ਸਿਹਤ ਭਾਰਤ ਯੋਜਨਾ ਲਈ 64, 180 ਕਰੋੜ ਰੁਪਏ ਖਰਚ ਕੀਤੇ ਜਾਣਗੇ। 70 ਹਜ਼ਾਰ ਪਿੰਡਾਂ ਦੇ ਵੈੱਲਨੈਸ ਸੈਂਟਰਜ਼ ਨੂੰ ਇਸ ਤੋਂ ਮਦਦ ਮਿਲੇਗੀ।
Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਸਰਕਾਰੀ ਬੈਂਕਾਂ ਨੂੰ 22 ਹਜ਼ਾਰ ਕਰੋੜ ਦੀ ਮਦਦ ਦਾ ਐਲਾਨ ਕੀਤਾ।

ਬੀਮਾ ਸੈਕਟਰ ਵਿੱਚ 49 ਫੀਸਦ ਤੋਂ ਵਧਾ ਕੇ 74 ਫੀਸਦ ਐਫ਼ਡੀ ਨੂੰ ਮਨਜ਼ੂਰੀ

ਗੱਡੀਆਂ ਦਾ ਹੋਵੇਗਾ ਫਿੱਟਨੈੱਸ ਟੈਸਟ

ਵੌਲੈਂਟਿਰੀ ਸਕ੍ਰੈਪ ਵੀਹਕਲ ਪਾਲਿਸੀ ਲਿਆਂਦੀ ਜਾਵੇਗੀ ਤਾਂ ਕਿ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।

ਗੱਡੀਆਂ ਦਾ ਫਿਟਨੈੱਸ ਟੈਸਟ ਹੋਵੇਗਾ। 20 ਸਾਲ ਪੁਰਾਣੇ ਨਿੱਜੀ ਵਾਹਨਾਂ ਅਤੇ 15 ਸਾਲ ਪੁਰਾਣੀਆਂ ਕਮਰਸ਼ੀਅਲ ਗੱਡੀਆਂ ਦਾ ਟੈਸਟ ਹੋਵੇਗਾ।

'ਬਜਟ ਭਾਰਤ ਦੇ ਆਤਮਵਿਸ਼ਵਾਸ਼ ਨੂੰ ਦਰਸਾਉਂਦਾ ਹੈ'

ਬਜਟ ਬਾਰੇ ਆਪਣੀ ਪ੍ਰਕਿਰਿਆ ਜ਼ਾਹਿਰ ਕਰ ਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਬਜਟ ਭਾਰਤ ਦੇ ਆਤਮਵਿਸ਼ਵਾਸ਼ ਨੂੰ ਦਰਸਾਉਂਦਾ ਹੈ ਅਤੇ ਦੁਨੀਆਂ ਵਿੱਚ ਵੀ ਵਿਸ਼ਵਾਸ਼ ਵਧਾਉਂਦਾ ਹੈ। ਇਸ ਬਜਟ ਵਿੱਚ ਆਤਮਨਿਰਭਰਤਾ ਅਤੇ ਸਮਾਜ ਦੇ ਹਰੇਕ ਵਰਗ ਲਈ ਵਿਸ਼ੇਤਾਵਾਂ ਹਨ।

ਨਰਿੰਦਰ ਮੋਦੀ

ਤਸਵੀਰ ਸਰੋਤ, Ani

ਉਨ੍ਹਾਂ ਨੇ ਅੱਗੇ ਕਿਹਾ, "ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਅਸੀਂ ਤੁਰੇ ਆ ਉਹ ਵਿਕਾਸ ਲਈ ਨਵੇਂ ਮੌਕਿਆਂ ਤੇ ਸੰਭਾਨਾਵਾਂ ਨੂੰ ਤਿਆਰ ਕਰਨਾ ਹੈ, ਮਨੁੱਖੀ ਸੰਸਾਧਨ ਨੂੰ ਨਵੀਆਂ ਉਚਾਈਆਂ ਦੇਣਾ ਅਤੇ ਤਕਨੀਕ ਵੱਲ ਵੱਧਣਾ ਹੈ।"

"ਕੋਰੋਨਾ ਕਰਕੇ ਕਈ ਮਾਹਿਰਾਂ ਮੰਨ ਕੇ ਚੱਲ ਰਹੇ ਸਨ ਕਿ ਸਰਕਾਰ ਆਮ ਨਾਗਰਿਕਾਂ 'ਤੇ ਬੋਝ ਵਧਾਏਗੀ ਪਰ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕੀਤੀ ਹੈ ਬਜਟ ਪਾਰਦਰਸ਼ੀ ਹੋਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ ਕਿ ਬਜਟ 2021 ਦਾ ਬਜਟ ਆਸਾਧਰਨ ਹਾਲਾਤ ਵਿਚਾਲੇ ਪੇਸ਼ ਕੀਤਾ ਗਿਆ ਹੈ, ਇਸ ਵਿੱਚ ਯਥਾਰਥ ਦਾ ਅਹਿਸਾਸ ਅਤੇ ਵਿਕਾਸ ਦਾ ਵਿਸ਼ਵਾਸ਼ ਵੀ ਹੈ। ਕੋਰੋਨਾ ਨੇ ਦੁਨੀਆਂ 'ਤੇ ਜੋ ਅਸਰ ਪਾਇਆ ਹੈ ਉਸ ਨੇ ਪੂਰੀ ਮਨੁੱਖੀ ਜਾਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੇ ਹਾਲਾਤ ਵਿੱਚ ਅੱਜ ਦਾ ਬਜਟ ਭਾਰਤ ਦੇ ਆਤਮ-ਵਿਸ਼ਵਾਸ਼ ਨੂੰ ਉਜਾਗਰ ਕਰਨ ਵਾਲਾ ਹੈ।"

ਬਜਟ ਵਿੱਚ ਦੇਸ਼ ਵਿੱਚ ਖੇਤੀ ਖੇਤਰ ਨੂੰ ਮਜ਼ਬੂਤੀ ਦੇਣ ਲਈ ਕਿਸਾਨਾਂ ਦੀ ਆਮਦਨ ਧਾਉਣ ਲਈ ਜ਼ੋਰ ਦਿੱਤਾ ਗਿਆ।

ਪੰਜਾਬ ਤੋਂ ਕਾਂਗਰਸੀ ਐੱਮਪੀ ਕਾਲੇ ਚੋਗੇ ਪਾ ਕੇ ਸੰਸਦ ਪਹੁੰਚੇ

ਬਜਟ ਭਾਸ਼ਣ ਤੋਂ ਕਾਂਗਰਸ ਦੇ ਸਾਂਸਦ ਜਸਬੀਰ ਸਿੰਘ ਅਤੇ ਗੁਰਜੀਤ ਔਜਲਾ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਾਲੇ ਚੋਗੇ ਪਾ ਕੇ ਸੰਸਦ ਪਹੁੰਚੇ।

ਇਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਸਰਕਾਰ ਦੇ ਬਜਟ ਵਿੱਚ ਛੋਟੇ ਕਾਰੋਬਰੀਆਂ, ਹੈਲਥਕੇਅਰ ਅਤੇ ਡਿਫੈਂਸ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਏਐੱਨਆਈ

ਤਸਵੀਰ ਸਰੋਤ, Ani

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਬਜਟ 2021

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਇਸ ਵਾਰ ਕਾਗਜ਼ ਰਾਹੀਂ ਨਹੀਂ ਸਗੋਂ ਟੈਬਲੇਟ ਰਾਹੀਂ ਡਿਜੀਟਲ ਬਜਟ ਪੇਸ਼ ਕੀਤਾ ਗਿਆ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)