ਧਾਰਮਿਕ ਬਿਰਤੀ ਵਾਲੇ ਮਾਂ-ਬਾਪ ਨੇ ਦੋ ਧੀਆਂ ਦਾ ਇਕੱਠਿਆਂ ਹੀ ਕਤਲ ਕਿਉਂ ਕੀਤਾ

ਧੀਆਂ

ਤਸਵੀਰ ਸਰੋਤ, BBC TELUGU

ਤਸਵੀਰ ਕੈਪਸ਼ਨ, ਸਾਈਂ ਦਿਵਿਯਾ ਨੇ ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਲਿਖਿਆ- 'ਸ਼ਿਵ ਆ ਗਏ ਹਨ, ਕੰਮ ਪੂਰਾ ਹੋਇਆ।'

ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿੱਚ ਅਧਿਆਪਕ ਪੁਰਸ਼ੋਤਮ ਨਾਇਕ ਅਤੇ ਉਹਨਾਂ ਦੀ ਪਤਨੀ ਨੇ ਕਥਿਤ ਤੌਰ 'ਤੇ ਅੰਧ ਵਿਸ਼ਵਾਸ ਦਾ ਸ਼ਿਕਾਰ ਹੋ ਕੇ ਆਪਣੀਆਂ ਦੋ ਜਵਾਨ ਧੀਆਂ ਦਾ ਕਤਲ ਕਰ ਦਿੱਤਾ। ਚਿਤੂਰ ਜ਼ਿਲ੍ਹੇ ਦੀ ਪਦਨਪੱਲੀ ਪੁਲਿਸ ਨੇ ਮਾਂ-ਬਾਪ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਸਾਈਂ ਦਿਵਿਯਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਅਹਿਮ ਸਬੂਤ ਵਜੋਂ ਦੇਖਿਆ ਜਾ ਰਿਹਾ ਹੈ। ਸਾਈਂ ਦਿਵਿਯਾ ਨੇ ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਲਿਖਿਆ- 'ਸ਼ਿਵ ਆ ਗਏ ਹਨ, ਕੰਮ ਪੂਰਾ ਹੋਇਆ।'

ਇਸ ਪੋਸਟ ਨੇ ਪੁਲਿਸ ਵਾਲਿਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਪਿਛਲੇ ਇੱਕ ਹਫਤੇ ਤੋਂ ਪਹਿਲਾਂ ਸਾਈਂ ਦਿਵਿਯਾ ਦਾ ਵਤੀਰਾ ਕਾਫੀ ਅਜੀਬ ਸੀ।

ਇਸ ਦੇ ਨਾਲ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਹਾਲ ਹੀ ਵਿੱਚ ਕੁਝ ਬਾਹਰੀ ਲੋਕ ਇਨ੍ਹਾਂ ਦੇ ਘਰ ਆਏ ਸੀ। ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਹਾਸਿਲ ਕੀਤੀ ਗਈ ਹੈ ਅਤੇ ਫੁਟੇਜ ਵਿੱਚ ਨਜ਼ਰ ਆਏ ਸਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

ਆਖਿਰ ਕੀ ਹੈ ਮਾਮਲਾ

ਚਿੱਤੂਰ ਜ਼ਿਲ੍ਹੇ ਦੇ ਪੇਂਡੂ ਇਲਾਕੇ ਮਦਨਪੱਲੀ ਵਿੱਚ ਰਹਿਣ ਵਾਲੇ ਪੁਰਸ਼ੋਤਮ ਨਾਇਡੂ ਪੇਸ਼ੇ ਤੋਂ ਸਰਕਾਰੀ ਮਹਿਲਾ ਡਿਗਰੀ ਕਾਲਜ ਵਿੱਚ ਵਾਈਸ-ਪ੍ਰਿੰਸੀਪਲ ਹਨ। ਉਹਨਾਂ ਦੀ ਪਤਨੀ ਪਧਾਜਾ ਵੀ ਪ੍ਰਿੰਸੀਪਲ ਵਜੋਂ ਕੰਮ ਕਰਦੀ ਹੈ।

ਇਹਨਾਂ ਦੀਆਂ 27 ਅਤੇ 22 ਸਾਲ ਦੀਆਂ ਦੋ ਧੀਆਂ ਸੀ, ਜਿਨ੍ਹਾਂ ਦੇ ਨਾਮ ਅਲੇਖਿਯਾ ਅਤੇ ਸਾਈਂ ਦਿਵਿਯਾ ਸੀ।

ਵੱਡੀ ਬੇਟੀ ਅਲੇਖਿਯਾ ਨੇ ਭੋਪਾਲ ਸਥਿਤ ਇੰਡੀਅਨ ਮੈਨੇਜਮੈਂਟ ਆਫ ਇੰਡੀਅਨ ਫਾਰੇਸਟ ਸਰਵਿਸ ਤੋਂ ਪੜ੍ਹਾਈ ਕੀਤੀ ਸੀ। ਛੋਟੀ ਬੇਟੀ ਨੇ ਬੀਬੀਏ ਦੀ ਪੜ੍ਹਾਈ ਕੀਤੀ ਸੀ ਅਤੇ ਏ.ਆਰ ਰਹਿਮਾਨ ਸੰਗੀਤ ਅਕੈਡਮੀ ਵਿੱਚ ਸੰਗੀਤ ਦੀ ਪੜ੍ਹਾਈ ਕਰ ਰਹੀ ਸੀ।

ਇਹ ਪਰਿਵਾਰ ਬੀਤੇ ਸਾਲ ਅਗਸਤ ਮਹੀਨੇ ਵਿੱਚ ਹੀ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਇਆ ਸੀ। ਸਥਾਨਕ ਲੋਕਾਂ ਦੀ ਮੰਨੀਏ ਤਾਂ ਪੁਰਸ਼ੋਤਮ ਅਤੇ ਪਧਾਜਾ ਦਾ ਪਰਿਵਾਰ ਕਈ ਤਰ੍ਹਾਂ ਦੇ ਪੂਜਾ-ਪਾਠ ਕਰਿਆ ਕਰਦਾ ਸੀ।

ਇਸ ਮਾਮਲੇ ਵਿੱਚ ਦਰਜ ਐਫਆਈਆਰ ਮੁਤਾਬਕ, "ਪਰਿਵਾਰ ਨੇ ਐਤਵਾਰ ਰਾਤ ਨੂੰ ਵੀ ਕੁਝ ਪੂਜਾ-ਪਾਠ ਕੀਤੀ, ਜਿਸ ਤੋਂ ਬਾਅਦ ਆਪਣੀ ਛੋਟੀ ਬੇਟੀ ਸਾਈਂ ਦਿਵਿਯਾ ਨੂੰ ਇੱਕ ਨੁਕੀਲੇ ਤ੍ਰਿਸ਼ੂਲ ਅਤੇ ਵੱਡੀ ਬੇਟੀ ਨੂੰ ਇੱਕ ਡੰਬਲ ਨਾਲ ਮੌਤ ਦੇ ਘਾਟ ਉਤਾਰ ਦਿੱਤਾ।"

ਇਹ ਜਾਣਕਾਰੀ ਪਿਤਾ ਨੇ ਖੁਦ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਤੱਕ ਪੁਲਿਸ ਘਟਨਾ ਵਾਲੀ ਥਾਂ ਪਹੁੰਚੀ, ਉਦੋਂ ਤੱਕ ਦੋਹੇਂ ਕੁੜੀਆਂ ਮਰ ਚੁੱਕੀਆਂ ਸੀ।

ਛੋਟੀ ਬੇਟੀ ਦੀ ਲਾਸ਼ ਪੂਜਾ ਘਰ ਵਿੱਚ ਅਤੇ ਵੱਡੀ ਬੇਟੀ ਦੀ ਲਾਸ਼ ਪਹਿਲੀ ਮੰਜਿਲ ਤੋਂ ਮਿਲੀ। ਪੁਲਿਸ ਨੇ ਮਾਂ-ਬਾਪ ਨੂੰ ਹਿਰਾਸਤ ਵਿੱਚ ਲੈ ਕੇ ਧਾਰਾ-302 ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

sisters

ਤਸਵੀਰ ਸਰੋਤ, SOCIAL MEDIA

ਤਸਵੀਰ ਕੈਪਸ਼ਨ, ਛੋਟੀ ਬੇਟੀ ਦੀ ਲਾਸ਼ ਪੂਜਾਘਰ ਵਿੱਚ ਅਤੇ ਵੱਡੀ ਬੇਟੀ ਦੀ ਲਾਸ਼ ਪਹਿਲੀ ਮੰਜਿਲ ਤੋਂ ਮਿਲੀ

ਘਰੇ ਰੱਖ ਕੇ ਪੁੱਛਗਿੱਛ

ਪੁਲਿਸ ਨੇ ਸ਼ੁਰੂਆਤੀ ਜਾਂਚ ਲਈ ਇਸ ਜੋੜੇ ਨੂੰ ਘਰ ਅੰਦਰ ਹੀ ਰੱਖਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦਾ ਮਾਨਸਿਕ ਵਤੀਰਾ ਕਾਫੀ ਅਜੀਬ ਅਤੇ ਵੱਖਰਾ ਹੈ। ਇਨ੍ਹਾਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਉੱਤੇ ਦਬਾਅ ਨਾ ਬਣਾਇਆ ਜਾਵੇ।

ਅਜਿਹੇ ਵਿੱਚ ਪੁਲਿਸ ਕਾਫੀ ਸਾਵਧਾਨੀ ਨਾਲ ਜਾਂਚ ਕਰਦਿਆਂ ਮਨੋਵਿਗਿਆਨਕਾਂ ਦੀ ਮਦਦ ਲੈਣ ਦੀ ਯੋਜਨਾ ਬਣਾ ਰਹੀ ਹੈ। ਪੁਲਿਸ ਨੇ ਜਾਂਚ ਦੌਰਾਨ ਸਿਰਫ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਘਰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਹੈ ਤਾਂ ਕਿ ਸ਼ੱਕੀਆਂ ਨੂੰ ਸ਼ਾਂਤ ਰੱਖਿਆ ਜਾ ਸਕੇ।

ਪੁਲਿਸ ਦਾ ਕਹਿਣਾ ਹੈ ਕਿ ਇਸ ਜੋੜੇ ਦੇ ਘਰ ਅੰਦਰ ਕਈ ਅਜੀਬੋ-ਗਰੀਬ ਤਸਵੀਰਾਂ ਸੀ, ਜਿਨ੍ਹਾਂ ਵਿੱਚੋਂ ਕੁਝ ਭਗਵਾਨ ਦੀਆਂ ਤਸਵੀਰਾਂ ਸੀ।

ਦੋਹਾਂ ਲੜਕੀਆਂ ਦਾ ਪੋਸਟਮਾਰਟਮ ਹੋ ਚੁੱਕਿਆ ਹੈ ਅਤੇ ਜਾਂਚ ਟੀਮ ਨੂੰ ਹੁਣ ਤੱਕ ਇਸ ਮਾਮਲੇ ਨਾਲ ਜੁੜੇ ਕਈ ਸੁਰਾਗ ਮਿਲੇ ਹਨ।

ਇਹ ਵੀ ਪੜ੍ਹੋ

ਮੈਡੀਕਲ ਜਾਂਚ ਜ਼ਰੂਰੀ

ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜਮਾਂ ਦੀ ਮੈਡੀਕਲ ਜਾਂਚ ਕਰਾਉਣ ਦੀ ਯੋਜਨਾ ਬਣਾਈ ਹੈ। ਮਦਨਪੱਲੀ ਦੇ ਡੀਐਸਪੀ ਰਵੀ ਮਨੋਹਰ ਨੇ ਕਿਹਾ ਹੈ ਕਿ ਇਸ ਪਰਿਵਾਰ ਨੇ ਆਪਣੇ ਆਪ ਨੂੰ ਇੱਕ ਗਹਿਰੀ ਦੁਨੀਆਂ ਵਿੱਚ ਉਤਾਰ ਲਿਆ ਹੈ ਜੋ ਅਧਿਆਤਮ ਅਤੇ ਧਾਰਮਿਕ ਆਸਥਾ ਤੋਂ ਕਿਤੇ ਅੱਗੇ ਹੈ।

ਇਨ੍ਹਾਂ ਨੂੰ ਲਗਦਾ ਹੈ ਕਿ ਅਧਿਆਤਮ ਦੇ ਅੱਗੇ ਵੀ ਕੁਝ ਹੈ। ਉਹ ਹੁਣ ਤੱਕ ਕਹਿ ਰਹੇ ਹਨ ਕਿ ਸਾਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ। ਸਾਡੇ ਬੱਚੇ ਜਿਉਂਦੇ ਹੋ ਜਾਣਗੇ, ਉਹਨਾਂ ਨੂੰ ਇੱਥੇ ਹੀ ਰੱਖਿਆ ਜਾਵੇ।

ਰਵੀ ਮਨੋਹਰ ਨੇ ਦੱਸਿਆ, "ਇਹ ਕਾਫੀ ਪੜ੍ਹੇ-ਲਿਖੇ ਹਨ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਨ੍ਹਾਂ ਬੱਚੀਆਂ ਨੂੰ ਡੰਬਲ ਨਾਲ ਮਾਰਿਆ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਘਰ ਵਿੱਚ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ ਸੀ। ਇਨ੍ਹਾਂ ਨੇ ਕੋਵਿਡ ਲੌਕਡਾਊਨ ਦੇ ਬਾਅਦ ਤੋਂ ਆਪਣੇ ਨੌਕਰਾਂ ਨੂੰ ਵੀ ਘਰ ਨਹੀਂ ਆਉਣ ਦਿੱਤਾ ਸੀ ਅਤੇ ਵਾਰਦਾਤ ਵੇਲੇ ਵੀ ਸਿਰਫ ਘਰ ਵਾਲੇ ਹੀ ਮੌਜੂਦ ਸੀ।"

ਮਨੋਹਰ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਸਬੂਤ ਮਿਲ ਰਹੇ ਹਨ ਕਿ ਇਨ੍ਹਾਂ ਨੇ ਕਿਸੇ ਤਰ੍ਹਾਂ ਦਾ ਪੂਜਾ-ਪਾਠ ਕੀਤਾ ਸੀ, ਪਰ ਪੂਰੀ ਗੱਲ-ਬਾਤ ਪਤਾ ਲੱਗਣ ਵਿੱਚ ਸਮਾਂ ਲੱਗੇਗਾ ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਦੀ ਜਾਂਚ ਵਿੱਚ ਸਮਾਂ ਲਗਦਾ ਹੈ। ਇਨ੍ਹਾਂ ਦੇ ਸਦਮੇ ਵਿੱਚੋਂ ਬਾਹਰ ਆਉਂਦਿਆਂ ਹੀ ਅਸੀਂ ਜਾਂਚ ਸ਼ੁਰੂ ਕਰਾਂਗੇ।

family

ਤਸਵੀਰ ਸਰੋਤ, BBC TELUGU

ਤਸਵੀਰ ਕੈਪਸ਼ਨ, ਸਥਾਨਕ ਲੋਕਾਂ ਦੀ ਮੰਨੀਏ ਤਾਂ ਪੁਰਸ਼ੋਤਮ ਅਤੇ ਪਧਾਜਾ ਦਾ ਪਰਿਵਾਰ ਕਈ ਤਰ੍ਹਾਂ ਦੇ ਪੂਜਾ-ਪਾਠ ਕਰਿਆ ਕਰਦਾ ਸੀ।

ਸਾਈਂ ਬਾਬਾ ਨੂੰ ਮੰਨਦਾ ਸੀ ਪਰਿਵਾਰ

ਸਥਾਨਕ ਲੋਕਾਂ ਦੀ ਮੰਨੀਏ ਤਾਂ ਪਰਿਵਾਰ ਮਾਨਸਿਕ ਰੂਪ ਵਿੱਚ ਕਾਫੀ ਸੰਤੁਲਿਤ ਲੱਗਦਾ ਸੀ। ਪਰਿਵਾਰ ਦੇ ਇੱਕ ਕਰੀਬੀ ਨੇ ਬੀਬੀਸੀ ਤੇਲਗੂ ਨਾਲ ਗੱਲ ਕਰਦਿਆਂ ਕਿਹਾ ਕਿ ਪਰਿਵਾਰ ਸ਼ਿਰਡੀ ਵਾਲੇ ਸਾਈਂ ਬਾਬਾ ਨੂੰ ਮੰਨਦਾ ਸੀ।

ਉਹਨਾਂ ਨੇ ਕਿਹਾ, "ਇਹ ਕਾਫੀ ਹੈਰਾਨ ਕਰਨ ਵਾਲਾ ਹੈ। ਉਹ ਇਸ ਵੇਲੇ ਰੋ ਰਹੇ ਹਨ ਅਤੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ। "

ਸਰਕਾਰੀ ਡਿਗਰੀ ਕਾਲਜ ਵਿੱਚ ਡਰਾਈਵਰ ਸੁਰੇਂਦਰ ਨੇ ਕਿਹਾ ਕਿ, "ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਪੁਰਸ਼ੋਤਮ ਨਾਇਡੂ ਅਜਿਹਾ ਕਰ ਸਕਦੇ ਹਨ। ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਕਾਫੀ ਅਨੁਸ਼ਾਸਨ ਦੀ ਪਾਲਣਾ ਕਰਦੇ ਸੀ। ਉਹਨਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ।”

ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਰਿਸ਼ਤੇਦਾਰ ਦਾ ਹੱਥ ਹੈ ਤਾਂ ਕਿ ਉਹ ਇਨ੍ਹਾਂ ਦੀ ਜਾਇਦਾਦ ਖੋਹ ਸਕੇ। ਕਿਸੇ ਨੇ ਉਨ੍ਹਾਂ ਨੂੰ ਵਸ ਵਿੱਚ ਕਰਕੇ ਇਹ ਹਿੰਸਕ ਕੰਮ ਕਰਵਾਇਆ ਹੈ, ਨਹੀਂ ਤਾਂ ਅਜਿਹਾ ਨਹੀਂ ਹੁੰਦਾ।"

ਪੁਰਸ਼ੋਤਮ ਦੇ ਗੁਆਂਢੀਆਂ ਦੀ ਵੀ ਇਹੀ ਰਾਏ ਹੈ। ਇੱਕ ਸ਼ਖਸ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਕਿਹਾ, "ਕਿਸੇ ਨੇ ਇਨ੍ਹਾਂ ਨੂੰ ਟ੍ਰਾਂਸ ਸਟੇਟ ਵਿੱਚ ਪਹੁੰਚਾਇਆ ਹੈ। ਮੈਨੂੰ ਲੱਗਦਾ ਹੈ ਕਿ ਇਹ ਕਾਫੀ ਸੋਚ ਸਮਝ ਕੇ ਕੀਤਾ ਗਿਆ ਹੈ। ਇਨ੍ਹਾਂ ਦਾ ਵਤੀਰਾ ਕਾਫੀ ਚੰਗਾ ਸੀ ਅਤੇ ਲੋਕਾਂ ਦੀ ਮਦਦ ਕਰਿਆ ਕਰਦੇ ਸੀ।”

“ਸਾਨੂੰ ਵਿਸ਼ਵਾਸ ਨਹੀਂ ਹੋ ਪਾ ਰਿਹਾ ਕਿ ਇਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਮਾਰ ਦਿੱਤਾ ਹੈ। ਸਾਨੂੰ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। ਸਾਨੂੰ ਇਹ ਜਾਨਣ ਦੀ ਲੋੜ ਹੈ ਇਨ੍ਹਾਂ ਨੂੰ ਅਜਿਹਾ ਕਰਨ ਲਈ ਕਿਸ ਨੇ ਪ੍ਰੇਰਿਤ ਕੀਤਾ। "

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਪਧਾਜਾ ਕੋਲ ਪੰਜ ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਲਈ ਸ਼ਾਇਦ ਸਕੇ-ਸਬੰਧੀਆਂ ਨੇ ਇਹ ਯੋਜਨਾ ਬਣਾਈ ਹੋਵੇ।

ਪੁਲਿਸ ਨੇ ਦੱਸਿਆ ਹੈ ਕਿ ਕਿਉਂਕਿ ਸਾਈਂ ਦਿਵਿਯਾ ਪਿਛਲੇ ਕੁਝ ਦਿਨਾਂ ਤੋਂ ਅਜੀਬ ਵਰਤਾਅ ਕਰ ਰਹੀ ਸੀ ਅਤੇ ਧਮਕੀ ਦਿਆ ਕਰਦੀ ਸੀ ਕਿ ਉਹ ਛੱਤ ਤੋਂ ਛਲਾਂਗ ਮਾਰ ਦੇਵੇਗੀ। ਇਸੇ ਕਾਰਨ ਉਸ ਦੇ ਘਰ ਵਾਲੇ ਨੇ ਕੋਈ ਖਾਸ ਪੂਜਾ-ਪਾਠ ਕਰਕੇ ਉਸ ਦਾ ਵਰਤਾਅ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)