ਜਨਮ ਦਰ ਵਧਾਉਣ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੂੰ ਫੰਡ ਦੇਵੇਗੀ ਜਪਾਨ ਸਰਕਾਰ

ਜਪਾਨੀ ਔਰਤ ਬੱਚੇ ਨੂੰ ਚੁੱਕੇ ਹੋਏ

ਤਸਵੀਰ ਸਰੋਤ, Getty Images

ਜਪਾਨ ਆਪਣੀ ਡਿਗਦੀ ਜਨਮ ਦਰ ਨੂੰ ਸੁਧਾਰਨ ਲਈ ਲੋਕਾਂ ਨੂੰ ਮਨਪਸੰਦ ਸਾਥੀ ਦੀ ਭਾਲ ਵਿੱਚ ਮਦਦ ਕਰਨ ਵਾਲੀਆਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ(ਏਆਈ) ਮੈਚ ਮੇਕਿੰਗ (ਜੀਵਨ ਸਾਥੀ ਦੀ ਤਲਾਸ਼ ਕਰਨ ਵਾਲੀਆਂ) ਸਕੀਮਾਂ ਨੂੰ ਵਿੱਤੀ ਸਹਾਇਤਾ ਦੇਣ ਦੀਯੋਜਨਾ ਬਣਾ ਰਿਹਾ ਹੈ।

ਅਗਲੇ ਸਾਲ ਤੋਂ ਏਆਈ ਜ਼ਰੀਏ ਲੋਕਾਂ ਦੀ ਰਿਸ਼ਤੇ ਜੋੜਨ ਵਿੱਚ ਮਦਦ ਕਰਨ ਵਾਲੇ ਚਾਲੂ ਜਾਂ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ਨੂੰ ਸਬਸਿਡੀ ਦਿੱਤੀ ਜਾਵੇਗੀ।

ਦੇਸ਼ ਵਿੱਚ ਬੱਚਿਆਂ ਦੀ ਜਨਮ ਦਰ ਵਿੱਚ ਰਿਕਾਰਡ ਕਮੀ ਆਈ ਹੈ। ਪਿਛਲੇ ਸਾਲ ਜਪਾਨ ਵਿੱਚ ਪਹਿਲਾਂ ਦੇ ਮੁਕਾਬਲੇ 865,000 ਬੱਚੇ ਘੱਟ ਪੈਦਾ ਹੋਏ।

ਇਹ ਵੀ ਪੜ੍ਹੋ:

ਤੇਜ਼ੀ ਨਾਲ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਵਾਲਾ ਇਹ ਮੁਲਕ, ਲੰਬੇ ਸਮੇਂ ਤੋਂ ਦੁਨੀਆਂ ਦੀ ਸਭ ਤੋਂ ਘੱਟ ਜਨਮ ਦਰ ਨੂੰ ਉਲਟਾ ਕੇ ਵਧਾਉਣ ਦੇ ਤਰੀਕਿਆਂ ਦੀ ਭਾਲ ਕਰ ਰਿਹਾ ਹੈ।

ਏਆਈ ਤਕਨੀਕ ਨੂੰ ਉਤਸ਼ਾਹਿਤ ਕਰਨਾ ਇਸਦਾ ਇੱਕ ਨਵਾਂ ਯਤਨ ਹੈ।

ਜਨਮ ਦਰ ਵਧਾਉਣ ਦਾ ਯਤਨ

ਖ਼ਬਰ ਏਜੰਸੀ ਏਐਫ਼ਪੀ ਮੁਤਾਬਿਕ ਅਗਲੇ ਸਾਲ ਸਰਕਾਰ ਨੇ ਜਨਮ ਦਰ ਨੂੰ ਵਧਾਉਣ ਲਈ ਸਥਾਨਕ ਸਰਕਾਰਾਂ ਨੂੰ 2ਅਰਬ ਯੈਨ ਜਾਰੀ ਕਰਨ ਦੀ ਯੋਜਨਾ ਬਣਾਈ ਹੈ।

ਪਹਿਲਾਂ ਹੀ ਬਹੁਤ ਸਾਰੇ ਲੋਕ ਮਨੁੱਖੀ ਸਮਝ 'ਤੇ ਅਧਾਰਿਤ ਜੀਨਵਸਾਥੀ ਲੱਭਣ ਵਿੱਚ ਮਦਦ ਕਰਨ ਦੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਕਈਆਂ ਨੇ ਏਆਈ ਤਕਨੀਕ ਨੂੰ ਇਸ ਉਮੀਦ ਨਾਲ ਪੇਸ਼ ਕੀਤਾ ਹੈ ਕਿ ਇਹ ਤਕਨੀਕ ਲੋਕਾਂ ਵਲੋਂ ਪ੍ਰਮਾਣਿਕ ਫ਼ਾਰਮਾਂ 'ਚ ਦਰਜ ਕਰਵਾਏ ਗਏ ਵੇਰਵਿਆਂ ਦਾ ਵੱਧ ਸੂਖ਼ਮਤਾ ਨਾਲ ਅਧਿਐਨ ਕਰੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਹਿਲਾਂ ਤੋਂ ਮੌਜੂਦ ਕਈ ਪ੍ਰਣਾਲੀਆਂ ਮਹਿਜ਼ ਉਮਰ ਅਤੇ ਆਮਦਨ ਵਰਗੇ ਮਾਪਦੰਡਾਂ ਤੱਕ ਸੀਮਤ ਹਨ। ਜੇਕਰ ਇੰਨਾਂ ਪੱਖਾਂ ਦੇ ਅਧਾਰ 'ਤੇ ਕੋਈ ਸਹੀ ਮੇਲ ਖਾਂਦਾ ਸਾਥੀ ਮਿਲ ਜਾਂਦਾ ਹੈ ਤਾਂ ਹੀ ਨਤੀਜਾ ਮਿਲਦਾ ਹੈ।

ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਫ਼ੰਡਿੰਗ ਦਾ ਉਦੇਸ਼ ਅਧਿਕਾਰੀਆਂ ਨੂੰ ਵਧੇਰੇ ਮਹਿੰਗੀਆਂ ਤਕਨੀਕੀ ਪੱਖੋਂ ਵਿਕਸਿਤ ਪ੍ਰਣਾਲੀਆਂ ਦੀ ਵਰਤੋਂ ਕਰਨਯੋਗ ਬਣਾਉਣਾ ਹੈ। ਅਜਿਹੇ ਸਿਸਟਮ ਜਿਹੜੇ ਸ਼ੋਕ ਅਤੇ ਕਦਰਾ ਕੀਮਤਾਂ ਵਰਗੇ ਪੱਖਾਂ ਨੂੰ ਵੀ ਧਿਆਨ ਵਿੱਚ ਰੱਖਦੇ ਹਨ।

ਇੱਕ ਕੈਬਨਿਟ ਅਧਿਕਾਰੀ ਨੇ ਐਐਫ਼ਪੀ ਨੂੰ ਦੱਸਿਆ, "ਅਸੀਂ ਖ਼ਾਸ ਤੋਰ 'ਤੇ ਸਥਾਨਕ ਸਰਕਾਰਾਂ ਨੂੰ ਸਬਸਿਡੀਆਂ ਦੇਣ ਦੀ ਯੋਜਨਾ ਬਣਾ ਰਹੇ ਹਾਂ ਜਿਹੜੀਆਂ ਕਿ ਏਆਈ ਦੀ ਵਰਤੋਂ ਵਾਲੇ ਮੈਚਮੇਕਿੰਗ ਪ੍ਰੋਜੈਕਟ ਚਲਾ ਰਹੀਆਂ ਹਨ ਜਾਂ ਸ਼ੁਰੂ ਕਰਨ ਵਾਲੀਆਂ ਹਨ। ਅਸੀਂ ਆਸ ਕਰਦੇ ਹਾਂ ਕਿ ਇਹ ਮਦਦ ਦੇਸ ਵਿੱਚ ਘੱਟਦੀ ਜਨਮ ਦਰ ਨੂੰ ਬਦਲਣ ਵਿੱਚ ਸਹਾਈ ਹੋਵੇਗੀ।"

ਬੱਚਾ

ਤਸਵੀਰ ਸਰੋਤ, Getty Images

ਅਨੁਮਾਨ ਹੈ ਕਿ ਜਪਾਨ ਦੀ ਆਬਾਦੀ ਇਸ ਦੇ ਸਭ ਤੋਂ ਉੱਪਰਲੇ ਸਤਰ 12,8ਕਰੋੜ ਤੋਂ ਘੱਟ ਕੇ ਸਦੀ ਦੇ ਅੰਤ ਤੱਕ 5.3ਕਰੋੜ ਰਹਿ ਜਾਵੇਗੀ।

ਨੀਤੀ ਨਿਰਮਾਤਾ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ ਕਿ ਦੇਸ ਦੇ ਠੇਕੇ ਦੇ ਕੰਮ ਕਰਦੇ ਕਰਮਚਾਰੀ (ਕੰਟਰੈਕਟ ਇੰਮਪਲਾਈ) ਭਲਾਈ ਸਕੀਮਾਂ ਦੀਆਂ ਕੀਮਤਾਂ 'ਤੇ ਹੋਣ ਵਾਲੇ ਖ਼ਰਚਿਆਂ ਨੂੰ ਪੂਰਿਆਂ ਕਰ ਸਕਣ।

ਸਰਕਾਰ ਕੋਲ ਹੋਰ ਤਰੀਕੇ ਵੀ ਹਨ

ਜਪਾਨ ਦੀ ਟੈਂਪਲ ਯੁਨੀਵਰਸਿਟੀ ਵਿੱਚ, ਸਮਾਜਿਕ-ਸਭਿਆਚਾਰ ਅਤੇ ਮੈਡੀਕਲ ਮਾਨਵ ਵਿਗਿਆਨੀ ਸੇਚੀਕੋ ਹੁਰੀਗੁਚੀ, ਸੋਚਦੇ ਹਨ ਕਿ ਸਰਕਾਰ ਕੋਲ ਜਨਮ ਦਰ ਵਧਾਉਣ ਲਈ ਏਆਈ ਮੈਚਮੇਕਿੰਗ ਨੂੰ ਸਬਸਿਡੀ ਦੇਣ ਨਾਲੋਂ ਬਿਹਤਰ ਤਰੀਕੇ ਹਨ ਜਿਵੇਂ ਕਿ ਘੱਟ ਪੈਸੇ ਕਮਾਉਣ ਵਾਲੇ ਨੌਜਵਾਨ ਲੋਕਾਂ ਦੀ ਮਦਦ ਕਰਨਾ।

ਉਨ੍ਹਾਂ ਨੇ ਹਾਲ ਹੀ ਵਿੱਚ ਆਈ ਇੱਕ ਰਿਪੋਰਟ ਵੱਲ ਧਿਆਨ ਦਿਵਾਇਆ ਜਿਹੜੀ ਆਮਦਨ ਦੇ ਨੀਵੇਂ ਪੱਧਰ ਅਤੇ ਨੌਜਵਾਨ ਬਾਲਗ ਜਪਾਨੀਆਂ ਵਿੱਚ ਰੋਮਾਂਸ ਭਰੇ ਸੰਬੰਧਾਂ ਪ੍ਰਤੀ ਇੱਛਾ ਦੀ ਕਮੀਂ ਵਿੱਚ ਸੰਬੰਧਾਂ ਬਾਰੇ ਦੱਸਦੀ ਹੈ।

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਡਾ. ਹੁਰੀਗੋਚੀ ਨੇ ਬੀਬੀਸੀ ਨੂੰ ਦੱਸਿਆ,"ਜੇਕਰ ਉਹ ਡੇਟ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ ਤਾਂ ਮੈਚਮੇਕਿੰਗ ਸੰਭਾਵਿਤ ਤੌਰ 'ਤੇ ਪ੍ਰਭਾਵਹੀਣ ਹੋਵੇਗੀ। ਜੇਕਰ ਅਸੀਂ ਤਕਨੀਕਾਂ 'ਤੇ ਨਿਰਭਰਤਾ ਰੱਖਣੀ ਹੈ ਤਾਂ ਸ਼ਾਇਦ ਕਿਫ਼ਾਇਤੀ ਏਆਈ ਰੋਬੋਟ, ਜਿਹੜੇ ਘਰੇਲੂ ਅਤੇ ਬੱਚਿਆਂ ਦੀ ਸਾਂਭ ਸੰਭਾਲ ਦੇ ਕੰਮ ਕਰਨ ਵਧੇਰੇ ਪ੍ਰਭਾਵਾਸ਼ਾਲੀ ਹੋਣਗੇ।"

ਵਿਸ਼ਲੇਸ਼ਕ ਲੰਬੇ ਸਮੇਂ ਤੋਂ ਇਸ ਗੱਲ ਵੱਧ ਧਿਆਨ ਦਵਾ ਰਹੇ ਹਨ ਕਿ ਜਪਾਨ ਵਿੱਚ ਕੰਮਕਾਜੀ ਮਾਵਾਂ ਲਈ ਸਹਾਇਤਾ ਦੀ ਕਮੀ ਹੈ। ਜਦੋਂ ਕਿ ਪੂਰੀ ਆਸ ਕੀਤੀ ਜਾਂਦੀ ਹੈ ਕਿ ਔਰਤਾਂ ਆਪਣੀਆਂ ਨੌਕਰੀਆਂ ਦੇ ਨਾਲ ਨਾਲ ਘਰ ਦੇ ਵੀ ਸਾਰੇ ਕੰਮ ਕਰ ਲੈਣਗੀਆਂ।

ਸਰਕਾਰ ਦਾ ਕਹਿਣਾ ਹੈ ਕਿ ਇਹ ਹਾਲ ਦੇ ਸਾਲਾਂ ਵਿੱਚ ਔਰਤਾਂ ਨੂੰ ਮੁਕੰਮਲ ਰੁਜ਼ਗਾਰ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹੈ, ਪਰ ਲਿੰਗ ਅਧਾਰਿਤ ਫ਼ਾਸਲੇ ਵਧੇ ਹਨ।

ਵਰਲਡ ਇਕਨਾਮਿਕ ਫ਼ੋਰਮ ਦੁਆਰਾ ਸਾਲ 2019 ਵਿੱਚ ਜਾਰੀ ਕੀਤੀ ਗਈ ਲਿੰਗ ਬਰਾਬਰਤਾ ਰਿਪੋਰਟ ਵਿੱਚ ਜਪਾਨ 153 ਦੇਸਾਂ ਵਿੱਚੋਂ 121ਵੇਂ ਸਥਾਨ ਦੇ ਰਿਹਾ। ਇਹ ਇੱਕ ਸਾਲ ਪਹਿਲਾਂ ਦੇ ਮੁਕਾਬਲੇ 11ਸਥਾਨ ਹੇਠਾਂ ਸਰਕਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)