ਗਰਭਵਤੀ ਔਰਤਾਂ ਦਾ ਗੋਲਗੱਪੇ, ਚੌਕਲੇਟ ਜਾਂ ਚਟਪਟਾ ਖਾਉਣ ਨੂੰ ਮਨ ਕਿਉਂ ਕਰਦਾ ਰਹਿੰਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਵਿਰੋਨਿਕਾ ਗਰੀਨਵੁੱਡ
- ਰੋਲ, ਬੀਬੀਸੀ ਪੱਤਕਾਰ
ਗਰਭ ਅਵਸਥਾ 'ਚ ਮਹਿਲਾਵਾਂ ਦਾ ਕਿਸੇ ਨਾ ਕਿਸੇ ਚੀਜ਼ ਨੂੰ ਖਾਣ ਦੀ ਇੱਛਾ ਪਿੱਛੇ ਸਹੀ ਕਾਰਨ ਕੀ ਹੈ?
ਸ਼ਾਇਦ ਜੋ ਤੁਸੀਂ ਸੋਚ ਰਹੇ ਹੋ, ਉਹ ਕਾਰਨ ਨਹੀਂ ਹੈ। ਇਸ ਵਿਸ਼ੇ 'ਤੇ ਹੋ ਰਹੇ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਇਸ ਪਿੱਛੇ ਕੋਈ ਜੀਵ ਵਿਗਿਆਨ ਨਹੀਂ ਸਗੋਂ ਮਨੋਵਿਗਿਆਨ ਦੀ ਸਥਿਤੀ ਕੰਮ ਕਰਦੀ ਹੈ।
ਅਸੀਂ ਤਕਰੀਬਨ ਸਾਰਿਆਂ ਨੇ ਹੀ ਸੁਣ ਰੱਖਿਆ ਹੈ ਕਿ ਗਰਭ ਧਾਰਨ ਕਰਨ ਤੋਂ ਬਾਅਦ ਇੱਕ ਔਰਤ ਨੂੰ ਅਚਾਰ, ਗੋਲ ਗੱਪੇ, ਆਈਸ ਕਰੀਮ, ਚੌਕਲੈਟ ਜਾਂ ਫਿਰ ਕੋਈ ਖਾਸ ਚੀਜ਼ ਖਾਣ ਦੀ ਤਲਬ ਲੱਗੀ ਰਹਿੰਦੀ ਹੈ।
ਇਹ ਤਲਬ ਤਾਂ ਸਮਾਂ ਵੀ ਨਹੀਂ ਵੇਖਦੀ। ਰਾਤ ਬਰਾਤੇ ਗਰਭਵਤੀ ਮਹਿਲਾ ਵੱਲੋਂ ਆਪਣੇ ਪਤੀ ਤੋਂ ਇਸ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਅਸੀਂ ਆਪ ਵੀ ਇਸ ਤਰ੍ਹਾਂ ਦੀ ਸਥਿਤੀ 'ਚੋਂ ਗੁਜ਼ਰੇ ਹਾਂ।
ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਗਰਭ ਅਵਸਥਾ 'ਚ ਇਸ ਤਰ੍ਹਾਂ ਖਾਣ ਦੀ ਤਲਬ ਗਰਭਵਤੀ ਮਹਿਲਾ ਅਤੇ ਬੱਚੇ ਲਈ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪਿੱਛੇ ਜੀਵ ਵਿਗਿਆਨਕ ਹਕੀਕਤ ਨੂੰ ਪੇਸ਼ ਕੀਤਾ ਜਾਂਦਾ ਹੈ।
ਆਖ਼ਰਕਾਰ ਇਹ ਇੱਕ ਬਹੁਤ ਹੀ ਦੁਚਿੱਤੀ ਵਾਲੀ ਸਥਿਤੀ ਹੁੰਦੀ ਹੈ।
ਕਿਸੇ ਵੀ ਮਨੁੱਖ ਅੰਦਰ ਕਿਸੇ ਜੀਵ ਦਾ ਪਲਣਾ ਇੱਕ ਬਹੁਤ ਹੀ ਲੰਬੀ, ਥਕਾਊ ਅਤੇ ਅਸਹਿਜ ਪ੍ਰਕ੍ਰਿਆ ਹੁੰਦੀ ਹੈ ਅਤੇ ਅਜਿਹੇ 'ਚ ਕੁਝ ਖਾਸ ਖਾਣ ਦੀ ਤੀਬਰ ਇੱਛਾ ਦਾ ਹੋਣਾ ਬਿਹਤਰ ਵਿਕਲਪ ਹੋ ਸਕਦਾ ਹੈ।
ਹਾਲਾਂਕਿ ਜੇਕਰ ਇਸ ਵਿਸ਼ੇ ਸੰਬੰਧੀ ਵਿਗਿਆਨਕ ਖੋਜ, ਅਧਿਐਨ 'ਤੇ ਝਾਤ ਪਾਈ ਜਾਵੇ ਤਾਂ ਇੱਕ ਦਿਲਚਸਪ ਅਤੇ ਵਧੇਰੇ ਗੁੰਝਲਦਾਰ ਬਿਰਤਾਂਤ ਉਭਰ ਕੇ ਆਉਂਦਾ ਹੈ।



ਤਸਵੀਰ ਸਰੋਤ, Getty Images
ਚਾਵਲ ਖਾਣ ਦੀ ਇੱਛਾ
ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਗਰਭ ਅਵਸਥਾ 'ਚ ਕਿਸੇ ਵੀ ਸਮੇਂ ਅਚਾਨਕ ਕੁੱਝ ਵੀ ਖਾਣ ਦੀ ਇੱਛਾ ਦੀ ਧਾਰਨਾ ਹਰ ਸੱਭਿਆਚਾਰ 'ਚ ਮੌਜੂਦ ਨਹੀਂ ਹੈ।
ਗ਼ੈਰ-ਅੰਗ੍ਰੇਜ਼ੀ ਬੋਲਣ ਵਾਲੇ ਸਭਿਆਚਾਰਾਂ 'ਚ ਜਿੱਥੇ ਗਰਭਵਤੀ ਮਹਿਲਾਵਾਂ ਵੱਲੋਂ ਖਾਣ ਦੀ ਤਲਬ ਬਾਰੇ ਗੱਲ ਕੀਤੀ ਜਾਂਦੀ ਹੈ, ਉੱਥੇ ਹੀ ਅਮਰੀਕਾ ਅਤੇ ਬ੍ਰਿਟੇਨ ਦੀਆਂ ਮਹਿਲਾਵਾਂ ਦਾ ਤਜ਼ਰਬਾ ਕੁੱਝ ਵੱਖਰਾ ਹੀ ਹੈ।
ਮਿਸਾਲ ਦੇ ਤੌਰ 'ਤੇ ਜਦੋਂ ਜਪਾਨ 'ਚ ਕਿਸੇ ਗਰਭਵਤੀ ਮਹਿਲਾ ਵੱਲੋਂ ਇਸ ਤਰ੍ਹਾਂ ਦੀ ਤਲਬ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤਾਂ ਉਸ ਦੀ ਸਭ ਤੋਂ ਵੱਧ ਚਾਵਲ ਖਾਣ ਦੀ ਇੱਛਾ ਹੁੰਦੀ ਹੈ।
ਇਸ ਸੰਬੰਧੀ ਕੀਤੇ ਜਾ ਰਹੇ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਗਰਭ ਅਵਸਥਾ 'ਚ ਜਿੰਨ੍ਹਾਂ ਚੀਜ਼ਾਂ ਨੂੰ ਖਾਣ ਦੀ ਖਾਸ ਇੱਛਾ ਗਰਭਵਤੀ ਮਹਿਲਾ 'ਚ ਹੁੰਦੀ ਹੈ , ਉਹ ਕੁੱਝ ਖਾਸ ਪੌਸ਼ਟਿਕ ਤੱਤ ਤਾਂ ਪ੍ਰਦਾਨ ਕਰਦੇ ਹਨ ਪਰ ਉਨ੍ਹਾਂ ਦੇ ਸਰੋਤ ਉੱਚਿਤ ਨਹੀਂ ਹੁੰਦੇ ਹਨ।

ਤਸਵੀਰ ਸਰੋਤ, Getty Images
ਚੌਕਲੇਟ ਪ੍ਰੀਖਣ
ਅਸਲ 'ਚ ਵੇਖਿਆ ਗਿਆ ਹੈ ਕਿ ਗਰਭਵਤੀ ਮਹਿਲਾਵਾਂ 'ਚ ਖਾਣ ਦੀ ਤਲਬ ਕਾਰਨ ਉਨ੍ਹਾਂ ਦੇ ਭਾਰ 'ਚ ਵੀ ਵਾਧਾ ਹੁੰਦਾ ਹੈ ਅਤੇ ਗਰਭ ਅਵਸਥਾ 'ਚ ਭਾਰ ਦਾ ਵੱਧਣਾ ਤੰਦਰੁਸਤੀ ਦੀ ਨਿਸ਼ਾਨੀ ਮੰਨਿਆਂ ਜਾਂਦਾ ਹੈ । ਪਰ ਇਸ ਕਾਰਨ ਜ਼ੋਖਮ 'ਚ ਵੀ ਵਾਧਾ ਹੁੰਦਾ ਹੈ। ਬੱਚਾ ਪੈਦਾ ਕਰਨ ਸਮੇਂ ਇਹ ਵਧਿਆ ਭਾਰ ਕਈ ਵਾਰ ਕਈ ਜਟਿਲਤਾਵਾਂ ਨੂੰ ਵੀ ਸੱਦਾ ਦੇ ਦਿੰਦਾ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਜਿੰਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਖਾਣ ਦੀ ਤਲਬ ਰਹਿੰਦੀ ਹੈ, ਉਹ ਬੱਚੇ ਦੀ ਸਿਹਤ ਲਈ ਠੀਕ ਹੈ।ਇਸ ਪਿੱਛੇ ਬਾਇਓ ਰਸਾਇਣਕ ਲੋੜ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ, ਜਿਸ ਨੂੰ ਕਿ ਵਿਚਾਰਨ ਦੀ ਜ਼ਰੂਰਤ ਹੈ।
ਅਲਬਾਨੀ ਦੀ ਸਟੇਟ ਯੂਨੀਵਰਸਿਟੀ ਆਫ਼ ਨਿਊਯਾਰਕ 'ਚ ਮਨੋਵਿਗਿਆਨ ਦੀ ਪ੍ਰੋ. ਜੂਲੀਆ ਹੋਰਮਸ ਨੇ ਇਸ ਵਿਸ਼ੇ ਸੰਬੰਧੀ ਕਈ ਅਧਿਐਨ ਕੀਤੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਅਵਸਥਾ 'ਚ ਅਚਾਨਕ ਕੁੱਝ ਵੀ ਖਾਣ ਦੀ ਇੱਛਾ ਦਾ ਪੈਦਾ ਹੋਣ ਦੀ ਸਥਿਤੀ 'ਚ ਕੁੱਝ ਖਾਸ ਗੱਲਾਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ।
ਮਿਸਾਲ ਦੇ ਤੌਰ 'ਤੇ ਅਮਰੀਕਾ 'ਚ ਲਗਭਗ 50% ਮਹਿਲਾਵਾਂ ਆਪਣੀ ਮਾਸਿਕ ਪ੍ਰਕ੍ਰਿਆ ਤੋਂ ਇੱਕ ਹਫ਼ਤਾ ਪਹਿਲਾਂ ਚੌਕਲੇਟ ਖਾਣ ਦੀ ਇੱਛਾ ਰੱਖਦੀਆਂ ਹਨ।
ਵਿਗਿਆਨੀਆਂ ਨੇ ਇਸ ਸੰਬੰਧੀ ਪੜਚੋਲ ਕੀਤੀ ਕਿ ਮਹਾਵਾਰੀ ਦੌਰਾਨ ਚੌਕਲੇਟ ਖਾਣ ਦੀ ਇੱਛਾ, ਉਸ ਵਿਚਲੇ ਪੌਸ਼ਟਿਕ ਤੱਤਾਂ ਲਈ ਹੈ ਜਾਂ ਫਿਰ ਹਾਰਮੋਨਜ਼ 'ਚ ਆ ਰਹੇ ਬਦਲਾਵ ਨੂੰ ਦਰਸਾਉਂਦੀ ਹੈ।
ਇੱਕ ਤਜ਼ਰਬੇ 'ਚ , ਇੱਕ ਮਨੋਵਿਗਿਆਨੀ ਨੇ ਇਕ ਮਹਿਲਾ ਨੂੰ ਕਿਹਾ ਕਿ ਜਦੋਂ ਵੀ ਅਗਲੀ ਵਾਰ ਉਸ ਦਾ ਕੁੱਝ ਖਾਣ ਨੂੰ ਦਿਲ ਕਰੇ ਤਾਂ ਉਹ ਉਸ ਵੱਲੋਂ ਦਿੱਤੇ ਡੱਬੇ 'ਚੋਂ ਕੁੱਝ ਵੀ ਖਾ ਲਵੇ।
ਕੁੱਝ ਡੱਬਿਆਂ 'ਚ ਮਿਲਕ ਚੌਕਲੇਟ (ਜਿਸ 'ਚ ਲਗਭਗ ਸਾਰੇ ਪੌਸ਼ੀਟਕ ਤੱਤ ਮੌਜੂਦ ਹੁੰਦੇ ਹਨ ਅਤੇ ਮੂੰਹ 'ਚ ਰੱਖਦਿਆਂ ਹੀ ਇਹ ਖੁਰ ਜਾਂਦੀ ਹੈ), ਕਿਸੇ 'ਚ ਵਾਈਟ ਚੌਕਲੇਟ (ਜਿਸ 'ਚ ਕੋਕੋ ਘੋਲ ਦੀ ਗ਼ੈਰ ਮੌਜੂਦਗੀ ਹੁੰਦੀ ਹੈ, ਜੋ ਕਿ ਦੁੱਧ ਅਤੇ ਡਾਰਕ ਚੌਕਲੇਟ ਨੂੰ ਭੂਰਾ ਰੰਗ ਦਿੰਦਾ ਹੈ) ਅਤੇ ਕਿਸੇ 'ਚ ਕੋਕੋ ਦੀਆਂ ਗੋਲੀਆਂ ਪਈਆਂ ਸਨ।ਪਰ ਚੌਕਲੇਟ ਖਾਣ ਦਾ ਕੋਈ ਤਜ਼ਰਬਾ ਨਹੀਂ ਸੀ।
ਵਾਈਟ ਚੌਕਲੇਟ ਅਸਲ 'ਚ ਖਾਣ ਦੀ ਇੱਛਾ ਨੂੰ ਉਤਸ਼ਾਹਤ ਕਰਨ 'ਚ ਸਫ਼ਲ ਹੋਈ। ਇਸ ਲਈ ਕੋਕੋ ਦੀ ਗੈਰ ਮੌਜੂਦਗੀ ਦਾ ਕੋਈ ਪ੍ਰਭਾਵ ਨਾ ਪਿਆ। ਇਸ ਨੇ ਇਸ ਤੱਥ ਨੂੰ ਧੁੰਦਲਾ ਕਰ ਦਿੱਤਾ ਹੈ ਕਿ ਚੌਕਲੇਟ ਖਾਣ ਦੀ ਇੱਛਾ ਇਸ ਲਈ ਹੁੰਦੀ ਹੈ ਕਿਉਂਕਿ ਇਸ ਵਿਚਲੇ ਪੌਸ਼ਟਿਕ ਤੱਤ ਆਕਰਸ਼ਿਤ ਕਰਦੇ ਹਨ।
ਚੌਕਲੇਟ ਖਾਣ ਦੀ ਇੱਛਾ ਸੰਬੰਧੀ ਜਾਣਕਾਰੀ ਇੱਕਠੀ ਕਰਨ ਵਾਲੇ ਹੋਰ ਅਧਿਐਨਾਂ 'ਚ ਪਾਇਆ ਗਿਆ ਹੈ ਕਿ ਇਸ ਦਾ ਹਾਰਮੋਨ ਦੇ ਪੱਧਰਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਹੈ।
ਹੋਰਮਸ ਦਾ ਕਹਿਣਾ ਹੈ ਕਿ ਵੇਖਿਆ ਗਿਆ ਹੈ ਕਿ ਮਹਾਵਾਰੀ ਬੰਦ ਹੋਣ ਤੋਂ ਬਾਅਧ ਵੀ ਮਹਿਲਾਵਾਂ 'ਚ ਚੌਕਲੇਟ ਖਾਣ ਦੀ ਇੱਛਾ ਬਣੀ ਰਹਿੰਦੀ ਹੈ।
ਇਸ ਤਰ੍ਹਾਂ ਦੇ ਸਾਰੇ ਨੁਕਤੇ ਖਾਣ ਦੀ ਤਲਬ ਲਈ ਇੱਕ ਸਭਿਆਚਾਰਕ ਅਤੇ ਮਨੋਵਿਿਗਆਨਕ ਸਰੋਤ ਹਨ।
ਬਟਰੀ ਕੂਕੀ, ਚੌਕਲੇਟ ਜਾਂ ਫਿਰ ਫ੍ਰਾਇਜ਼ ਖਾਣ ਦੀ ਜ਼ਬਰਦਸਤ ਇੱਛਾ ਭਾਵੇਂ ਸਧਾਰਣ ਸੋਚ ਨਾਲ ਸ਼ੁਰੂ ਹੋ ਸਕਦੀ ਹੈ ਅਤੇ ਬਾਅਦ 'ਚ ਹੌਲੀ-ਹੌਲੀ ਇਹ ਤੀਬਰ ਇੱਛਾ ਦਾ ਰੂਪ ਧਾਰਨ ਕਰ ਸਕਦੀ ਹੈ, ਜਿਸ ਤੋਂ ਕਿ ਮੂੰਹ ਮੋੜਣਾ ਮੁਸ਼ਕਲ ਹੋ ਜਾਂਦਾ ਹੈ।

ਤਸਵੀਰ ਸਰੋਤ, Getty Images
ਜਦੋਂ ਕੁੱਝ ਖਾਣ ਦੀ ਇੱਛਾ ਸ਼ਰਮਿੰਦਗੀ ਦਾ ਕਾਰਨ ਬਣੇ
ਇਸ ਦੇ ਨਾਲ ਹੀ ਅਮਰੀਕਾ ਅਤੇ ਹੋਰ ਦੂਜੇ ਸਥਾਨਾਂ 'ਤੇ ਉੱਚ ਭੋਜਨ ਥਾਲੀ, ਜਿਸ 'ਚ ਆਈਸ ਕਰੀਮ ਤੋਂ ਲੈ ਕੇ ਗੋਏ ਮੈਕਰੋਨੀ ਪਨੀਰ ਆਦਿ ਸ਼ਾਮਲ ਹੁੰਦਾ ਹੈ, ਦੀ ਲਾਲਸਾ ਸ਼ਰਮਿੰਦਗੀ ਦੀ ਭਾਵਨਾ ਤੋਂ ਪੈਦਾ ਹੁੰਦੀ ਹੈ।
ਹੋਰਮਸ ਦਾ ਕਹਿਣਾ ਹੈ ਕਿ ਇਹ ਇਕ ਮਿਸ਼੍ਰਤ ਭਾਵਨਾਵਾਂ ਦੀ ਸਥਿਤੀ ਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ , "ਇਹ ਸੁਭਾਵਕ ਤੌਰ 'ਤੇ ਖੁਸ਼ਗਵਾਰ ਸਥਿਤੀ ਹੈ, ਪਰ ਮੈਂ ਵੀ ਅਜਿਹੇ ਸਭਿਆਚਾਰ ਦਾ ਹਿੱਸਾ ਹਾਂ ਜਿੱਥੇ ਮੈਨੂੰ ਕਿਹਾ ਜਾਂਦਾ ਹੈ ਕਿ ਇਹ ਚੌਕਲੇਟ ਨਹੀਂ ਲੈਣੀ ਚਾਹੀਦੀ ਹੈ। ਸੁੱਚਮੁੱਚ ਮੈਂ ਇਸ ਨੂੰ ਖਾਣਾ ਚਾਹੁੰਦੀ ਹਾਂ, ਪਰ ਇਸ ਨੂੰ ਖਾਣ 'ਚ ਅਸਮਰੱਥ ਹਾਂ। ਅਸੀਂ ਸਭਿਆਚਾਰ ਦੀ ਸੀਮਾ ਨੂੰ ਪਾਰ ਨਹੀਂ ਕਰ ਸਕਦੇ ਹਾਂ।"
ਖ਼ਾਸ ਕਰਕੇ ਜਦੋਂ ਤੁਸੀਂ ਆਪਣੇ ਆਪ ਨੂੰ ਲੰਬੇ ਸਮੇਂ ਤੋਂ ਅਜਿਹੇ ਭੋਜਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਤੁਸੀਂ ਆਪਣੇ ਮਨ ਨੂੰ ਪੱਕਾ ਕਰ ਲਿਆ ਹੈ ਕਿ ਇਹ ਭੋਜਨ ਨਹੀਂ ਖਾਣਾ ਹੈ , ਪਰ ਅਜਿਹੀ ਸਥਿਤੀ 'ਚ ਇਕ ਵਾਰ ਇਸ ਭੋਜਨ ਨੂੰ ਖਾਣ ਤੋਂ ਬਾਅਦ ਤੁਸੀਂ ਇਸ ਦੇ ਆਦਿ ਹੋ ਜਾਂਦੇ ਹੋ। ਇਸ ਲਈ ਕੇਕ ਦਾ ਇੱਕ ਟੁੱਕੜਾ ਖਾਣ ਤੋਂ ਬਾਅਦ ਤੁਸੀਂ ਸੰਤੁਸ਼ਟ ਨਹੀਂ ਹੁੰਦੇ, ਸਗੋਂ ਹੋਰ ਕੇਕ ਖਾ ਜਾਂਦੇ ਹੋ।
ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਲਈ ਕੁੱਝ ਚੀਜ਼ਾਂ ਨਾ ਖਾਣ 'ਤੇ ਪਾਬੰਦੀ ਲਗਾਈ ਜਾਂਦੀ ਹੈ, ਕਾਰਨ ਭਾਵੇਂ ਕੋਈ ਹੀ ਹੋਵੇ। ਗਰਭਵਤੀ ਮਹਿਲਾਵਾਂ ਜਾਂ ਤਾਂ ਸਿਹਤਮੰਦ ਖੁਰਾਕ ਲਈ ਡਾਕਟਰਾਂ ਵੱਲੋਂ ਦਿੱਤੇ ਸੁਝਾਅ 'ਤੇ ਅਮਲ ਕਰ ਸਕਦੀਆਂ ਹਨ।
ਇਸ ਸਭ ਦੇ ਮੇਲ ਨਾਲ ਇੱਕ ਖਾਸ ਸਥਿਤੀ ਪੈਦਾ ਹੁੰਦੀ ਹੈ। ਦੁਨੀਆਂ ਦੇ ਕੁੱਝ ਹਿੱਸਿਆਂ 'ਚ ਜਿੱਥੇ ਖਾਣ ਦੀ ਤਲਬ ਵਧੇਰੇ ਰਹਿੰਦੀ ਹੈ ਅਤੇ ਇਸ 'ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਗਰਭਵਤੀ ਮਹਿਲਾਵਾਂ ਦੇ ਭਾਰ 'ਚ ਵਾਧਾ ਦਰਜ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਕੀ ਗਰਭ ਅਵਸਥਾ ਕੁੱਝ ਵੀ ਖਾਣ ਦਾ ਟੋਕਨ ਹੈ?
ਗਰਭ ਅਵਸਥਾ ਅਜਿਹੀ ਸਥਿਤੀ ਹੈ , ਜਿਸ 'ਚ ਖਾਣ ਦੀ ਇੱਛਾ ਨੂੰ ਬੁਰਾ ਨਹੀਂ ਮੰਨਿਆਂ ਜਾਂਦਾ ਹੈ। ਹੋਰਮਸ ਦਾ ਕਹਿਣਾ ਹੈ , " ਅਜਿਹੀ ਸਥਿਤੀ 'ਚ ਗਰਭਵਤੀ ਮਹਿਲਾ ਨੂੰ ਕੁੱਝ ਵੀ ਖਾਣ ਤੋਂ ਨਹੀਂ ਰੋਕਿਆ ਜਾਂਦਾ ਹੈ। ਜੋ ਭੋਜਨ ਉਹ ਸਭਿਆਚਾਰਕ ਬੰਦਿਸ਼ਾਂ ਦੇ ਕਾਰਨ ਪਹਿਲਾਂ ਨਹੀਂ ਖਾ ਪਾਉਂਦੀ ਸੀ, ਗਰਬ ਅਵਸਥਾ 'ਚ ਉਹ ਚੀਜ਼ਾਂ ਵੀ ਉਸ ਅੱਗੇ ਪੇਸ਼ ਕੀਤੀਆਂ ਜਾਂਦੀਆਂ ਹਨ।"
" ਪੀਐਮਐਸ ਅਤੇ ਗਰਭ ਅਵਸਥਾ ਸਮਾਜਕ ਰੂਪ ਤੌਰ 'ਤੇ ਮਨਜ਼ੂਰਸ਼ੁਦਾ ਸਥਿਤੀ ਹੈ ਜਿੱਥੇ ਮਹਿਲਾਵਾਂ ਨੂੰ ਅਜਿਹਾ ਭੋਜਨ ਦਿੱਤਾ ਜਾ ਸਕਦਾ ਹੈ।"
ਹੋਰਮਸ ਦੀ ਸਲਾਹ ਹੈ ਕਿ ਜੇਕਰ ਤੁਹਾਡਾ ਚੌਕਲੇਟ ਖਾਣ ਨੂੰ ਮਨ ਕਰਦਾ ਹੈ ਤਾਂ ਵਧੀਆ ਕਿਸਮ ਦੀ ਚੌਕਲੇਟ ਹੀ ਖਾਧੀ ਜਾਵੇ ਅਤੇ ਰੋਜ਼ਾਨਾ ਦੋ ਟੁੱਕੜਿਆਂ ਤੋਂ ਵੱਧ ਨਾ ਲਈ ਜਾਵੇ। ਇਸ ਤੋਂ ਇਲਾਵਾ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਦੇ ਰਹੋ ਤਾਂ ਜੋ ਇਸ ਦੀ ਅਹਿਮੀਅਤ ਨੂੰ ਘੱਟ ਕਰਨ 'ਚ ਮਦਦ ਮਿਲ ਸਕੇ।
ਅਧਿਐਨ ਕੀਤਾ ਗਿਆ ਹੈ ਕਿ ਇਸ ਤੋਂ ਆਪਣਾ ਧਿਆਨ ਪਰਾਂ ਕਰਨ ਲਈ ਵਿਜ਼ੁਅਲ ਡਿਸਟਰੈਕਸ਼ਨ ਅਤੇ ਸੁਗੰਧ, ਖੁਸ਼ਬੂ ਮਦਦਗਾਰ ਹੋ ਸਕਦੇ ਹਨ।

ਤਸਵੀਰ ਸਰੋਤ, Getty Images
ਧਿਆਨ ਅਤੇ ਚੇਤਨ
ਇਸ ਤਰ੍ਹਾਂ ਦੀਆਂ ਇੱਛਾਵਾਂ ਤੋਂ ਆਪਣਾ ਧਿਆਨ ਹਟਾਉਣ ਲਈ ਧਿਆਨ ਅਤੇ ਚੇਤਨ ਅਵਸਥਾ ਬਹੁਤ ਸਹਾਇਕ ਹੁੰਦੀ ਹੈ। ਪਰ ਜਦੋਂ ਗਰਭ ਅਵਸਥਾ ਦੀ ਗੱਲ ਆਉਂਦੀ ਹੈ ਤਾਂ ਇੱਕ ਹੋਰ ਕਾਰਕ ਆਪਣੀ ਮੌਜੂਦਗੀ ਪੇਸ਼ ਕਰਦਾ ਹੈ। ਉਹ ਹੈ ਗਰਬ ਅਵਸਥਾ 'ਚ ਅਜਿਹਾ ਹੁੰਦਾ ਹੈ ਅਤੇ ਬਿਨ੍ਹਾਂ ਆਪਣੇ ਆਪ ਨੂੰ ਮਜ਼ਬੂਤ ਕੀਤਿਆਂ ਜਾਂ ਫਿਰ ਕਿਸੇ ਦੀ ਮਦਦ ਲਿਆ ਇਸ ਸਥਿਤੀ 'ਚੋਂ ਬਾਹਰ ਆਉਣਾ ਮੁਸ਼ਕਲ ਜਾਪਦਾ ਹੈ।
ਤਨਜ਼ਾਨੀਆ ਦੀਆਂ ਦਿਹਾਤੀ ਮਹਿਲਾਵਾਂ 'ਤੇ ਕੀਤੇ ਇੱਕ ਅਧਿਐਨ ਤੋਂ ਪਤਾ ਚੱਲਿਆ ਕਿ ਇਸ ਸਥਿਤੀ 'ਚ ਮਾਸ, ਮੱਛੀ, ਅਨਾਜ, ਫਲ ਅਤੇ ਸਬਜ਼ੀਆਂ ਦੀ ਇੱਛਾ ਨੂੰ ਪੂਰਾ ਕੀਤਾ ਜਾਣਾ ਪਤੀ ਅਤੇ ਪਰਿਵਾਰ ਵੱਲੋਂ ਸਮਾਜਕ ਮਦਦ ਨੂੰ ਪ੍ਰਗਟਾਉਂਦਾ ਹੈ।
ਅਸਲ 'ਚ ਅੱਧੀ ਰਾਤ ਇੱਕ ਵਜੇ ਫਰਾਈ ਚਿਕਨ ਦੀ ਮੰਗ ਰੱਖਣ ਵਾਲੇ ਵਿਆਕਤੀ ਨੂੰ ਇੱਕ ਭਰੋਸੇ ਦੀ ਲੋੜ ਹੁੰਦੀ ਹੈ ਕਿ ਉਸ ਨੂੰ ਇਹ ਜ਼ਰੂਰ ਮਿਲੇਗਾ।ਇਸ ਲਈ ਇਹ ਇੱਕ ਤਸੱਲੀ ਹੈ ਕਿ ਉਸ ਲਈ ਕੋਈ ਹਰ ਸਮੇਂ ਮੌਜੂਦ ਹੈ।




ਇਹ ਵੀਡੀਓ ਵੀ ਦੇਖੋ












