ਕਿਸਾਨਾਂ ਦੀ ਪੁਲਿਸ ਨੂੰ ਚੁਣੌਤੀ: ਸ਼ੱਕੀ ਵਿਅਕਤੀ ਬਾਰੇ ਦਾਅਵਿਆਂ ਉੱਤੇ ਇਨ੍ਹਾਂ ਸਵਾਲਾਂ ਦੇ ਮੰਗੇ ਜਵਾਬ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, ANI/kisanektamorcha
ਵੀਰਵਾਰ ਦੀ ਰਾਤ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜਿਸ ਸ਼ੱਕੀ ਵਿਅਕਤੀ ਨੂੰ ਪੁਲਿਸ ਹਵਾਲੇ ਕੀਤੇ ਗਿਆ ਸੀ ਉਸ ਬਾਰੇ ਪੁਲਿਸ ਨੇ ਆਪਣੀ ਥਿਊਰੀ ਅਤੇ ਸਫ਼ਾਈ ਦਿੱਤੀ ਸੀ।
ਕਿਸਾਨਾਂ ਦੀ ਪ੍ਰੈਸ ਕਾਨਫਰੰਸ ਵਿਚ ਇਸ ਸ਼ੱਕੀ ਮੁੰਡੇ ਨੇ ਮੀਡੀਆ ਨੂੰ ਕਿਹਾ ਸੀ ਕਿ ਉਸ ਨੂੰ ਰਾਈ ਪੁਲਿਸ ਥਾਣੇ ਦੇ ਐਸਐਚਓ ਪ੍ਰਦੀਪ ਨੇ ਭੇਜਿਆ ਸੀ, ਉਸ ਦਾ ਕੰਮ ਕਿਸਾਨਾਂ ਵਿਚ ਭੜਕਾਹਟ ਪੈਦਾ ਕਰਕੇ ਇਹ ਦੇਖਣਾ ਸੀ ਕਿ ਇਨ੍ਹਾਂ ਕੋਲ ਕਿੰਨੇ ਹਥਿਆਰ ਹਨ।
ਇਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ 10 ਜਣਿਆਂ ਦੀ ਟੀਮ ਹੈ, ਜੋ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਵਿਚ ਹਿੰਸਾ ਲਈ ਭੇਜੀ ਗਈ ਹੈ। ਉਸ ਨੇ ਹਰਿਆਣਾ ਦੇ ਜਾਟ ਅੰਦੋਲਨ ਅਤੇ ਕੁਝ ਹਫ਼ਤੇ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਵਿਚ ਲਾਠੀਾਚਰਜ ਕਰਨ ਦਾ ਵੀ ਦਾਅਵੀ ਕੀਤਾ ਸੀ।
ਪਰ ਜਦੋਂ ਇਹ ਸ਼ੱਕੀ ਮੁੰਡਾ ਪੁਲਿਸ ਹਵਾਲੇ ਕੀਤਾ ਗਿਆ ਤਾਂ ਪੁਲਿਸ ਕੋਲ ਜਾਣ ਤੋਂ ਬਾਅਦ ਆਪਣੇ ਬਿਆਨਾਂ ਤੋਂ ਪਲਟ ਗਿਆ ਅਤੇ ਉਸ ਨੇ ਕਿਸਾਨਾਂ ਉੱਪਰ ਕੁੱਟਮਾਰ ਦੇ ਇਲਜ਼ਾਮ ਲਾਏ ਸਨ।
ਇਹ ਵੀ ਪੜ੍ਹੋ:
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਸਫ਼ੇ ਤੋਂ ਵੀਡੀਓ ਰਾਹੀਂ ਪੁਲਿਸ ਦੀ ਥਿਊਰੀ ਨੂੰ ਰੱਦ ਕੀਤਾ ਅਤੇ ਪੁਲਿਸ ਤੋਂ ਇਹ ਸਵਾਲ ਕੀਤੇ-
- ਪੁਲਿਸ ਕੋਲ ਵਿਅਕਤੀ ਜਾਂਚ ਲਈ ਸੌਂਪਿਆ ਗਿਆ ਸੀ ਪਰ ਪੁਲਿਸ ਉਸ ਦੀ ਵੀਡੀਓ ਬਣਾ ਕੇ ਨਿਊਜ਼ ਚੈਨਲਾਂ ਨੂੰ ਭੇਜੀ ਗਈ। ਪੁਲਿਸ ਇਸ ਬਾਰੇ ਸਪੱਸ਼ਟ ਕਰੇ, ਕਿ ਪੁਲਿਸ ਦਾ ਇਨ੍ਹਾਂ ਨਿਊਜ਼ ਚੈਨਲਾਂ ਨਾਲ ਕੀ ਰਿਸ਼ਤਾ ਹੈ?
- ਪੁਲਿਸ ਨੂੰ ਉਸ ਦਾ ਮੈਡੀਕਲ ਕਰਵਾਉਣਾ ਚਾਹੀਦਾ ਸੀ? ਜੋ ਕਿ ਨਹੀਂ ਕਰਵਾਇਆ ਗਿਆ? ਜੇ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਤਾਂ ਸਾਫ਼ ਹੋ ਜਾਂਦਾ ਕਿ ਉਸ ਨੂੰ ਸ਼ਰਾਬ ਪਿਆਈ ਗਈ ਸੀ ਜਾਂ ਨਹੀਂ?
- ਮੁੰਡੇ ਦੀਆਂ ਗੱਲਾਂ ਆਪਾ-ਵਿਰੋਧੀ ਹਨ, ਮੁੰਡਾ ਕਹਿ ਰਿਹਾ ਸੀ ਕਿ ਉਸ ਨਾਲ ਸੱਚੀਂ ਕੁੱਟ-ਮਾਰ ਵੀ ਹੋਈ ਅਤੇ ਉਸ ਨੇ 112 ਨੰਬਰ ਉੱਪਰ ਫ਼ੋਨ ਵੀ ਕੀਤਾ। ਇਹ ਤਾਂ ਸਧਾਰਣ ਗੱਲ ਹੈ ਕਿ ਜੇ ਕੁੱਟਮਾਰ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਫ਼ੌਨ ਖੋਹਿਆ ਜਾਂਦਾ ਹੈ।
- ਇਸ ਤੋਂ ਪਹਿਲਾਂ ਜੋ ਵਿਅਕਤੀ ਪੁਲਿਸ ਨੂੰ ਜਾਂਚ ਲਈ ਸੌਂਪੇ ਗਏ ਪੁਲਿਸ ਨੇ ਹਾਲੇ ਤੱਕ ਨਹੀਂ ਦੱਸਿਆ ਹੈ ਕਿ ਜਾਂਚ ਵਿੱਚ ਕੀ ਪਤਾ ਲੱਗਿਆ, ਪੁਲਿਸ ਸਥਿਤੀ ਸਪੱਸ਼ਟ ਕਰੇ?
- ਮੁੰਡੇ ਦੀ ਮਾਂ ਕਹਿ ਰਹੀ ਹੈ ਕਿ ਮਾਮੇ ਦੀ ਮੌਤ ਹੋ ਚੁੱਕੀ ਹੈ ਅਤੇ ਮੁੰਡਾ ਵੀਹ ਤਰੀਕ ਨੂੰ ਘਰੋਂ ਗਿਆ ਸੀ ਜਦਕਿ ਮੁੰਡਾ ਕਹਿ ਰਿਹਾ ਸੀ ਕਿ ਉਹ 19 ਤਰੀਕ ਨੂੰ ਮਾਮੇ ਦੇ ਘਰ ਜਾਣ ਲਈ ਨਿਕਲਿਆ ਸੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ,ਕਿ ਕੌਣ ਸੱਚ ਬੋਲ ਰਿਹਾ ਹੈ?
ਇਸ ਮਾਮਲੇ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
26 ਜਨਵਰੀ ਲਈ ਸਿਆਸੀ ਧਿਰਾਂ ਦੀ ਤਿਆਰੀ ਦੇ ਮਾਅਨੇ

ਤਸਵੀਰ ਸਰੋਤ, EPA
ਇਸ ਸਮੇਂ ਪੰਜਾਬ ਅਤੇ ਹਰਿਆਣਾ ਦੇ ਪਿੰਡ-ਪਿੰਡ ਵਿੱਚ ਦਿੱਲੀ ਮੋਰਚੇ ਦੀ ਹੀ ਚਰਚਾ ਹੈ। ਖ਼ਾਸ ਤੌਰ ਉੱਤੇ ਪੰਜਾਬ ਦੀ ਅਵਾਮ ਸਾਰੇ ਮੁੱਦੇ ਪਿੱਛੇ ਛੱਡ ਕੇ 26 ਜਨਵਰੀ ਦੀ 'ਟਰੈਕਟਰ ਪਰੇਡ' ਦੀਆਂ ਤਿਆਰੀਆਂ ਵਿੱਚ ਜੁਟੀ ਹੈ।
ਇਸ ਕਰਕੇ ਭਾਜਪਾ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਕਿਸੇ ਨਾ ਕਿਸੇ ਰੂਪ ਵਿੱਚ ਇਸ ਅੰਦੋਲਨ ਨਾਲ ਖੁਦ ਨੂੰ ਜੋੜਨ ਦੀਆਂ ਕੋਸਿਸਾਂ ਕਰ ਰਹੀਆਂ ਹਨ।
ਸਵਾਲ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਅਸਲ ਵਿੱਚ ਹੀ ਕਿਸਾਨੀ ਹਿਤੈਸ਼ੀ ਹਨ ਜਾਂ ਫਿਰ ਉਨ੍ਹਾਂ ਦੀ ਸਿਆਸੀ ਮਜਬੂਰੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਿੱਥੋਂ ਕੋਰੋਨਾ ਫੁੱਟਿਆ ਉਸ ਵੂਹਾਨ ਵਿੱਚ ਇੱਕ ਸਾਲ ਬਾਅਦ ਹਾਲਾਤ

ਤਸਵੀਰ ਸਰੋਤ, GeY
ਇੱਕ ਸਾਲ ਪਹਿਲਾਂ 23 ਜਨਵਰੀ ਨੂੰ ਚੀਨ ਦੇ ਵੂਹਾਨ ਵਿੱਚ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ ਲੌਕਡਾਊਨ ਲਾਇਆ ਗਿਆ ਸੀ। ਹੁਣ ਇੱਥੇ ਜ਼ਿੰਦਗੀ ਮੁੜ ਤੋਂ ਰਵਾਨਗੀ ਫੜ ਰਹੀ ਹੈ।
ਜਨਵਰੀ ਤੋਂ ਲੈ ਕੇ ਜੂਨ ਤੱਕ ਸ਼ਹਿਰ ਪੂਰੀ ਤਰ੍ਹਾਂ ਸੀਲ ਰਿਹਾ।
ਹਾਲਾਂਕਿ ਸ਼ਹਿਰ ਨੂੰ ਇਸ ਤਾਲਾਬੰਦੀ ਦੀ ਵੱਡੀ ਕੀਮਤ ਚੁਕਾਉਣੀ ਪਈ ਪਰ ਫਿਰ ਵੀ ਇਹ ਮਹਾਂਮਾਰੀ ਨੂੰ ਠੱਲ੍ਹ ਪਾਉਣ ਦਾ ਬਹੁਤ ਹੀ ਕਾਰਗਰ ਤਰੀਕਾ ਸਾਬਤ ਹੋਇਆ।
ਬੀਬੀਸੀ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਲੌਕਡਾਊਨ ਅਤੇ ਮਹਾਮਾਰੀ ਦਾ ਵੂਹਾਨ ਦੇ ਲੋਕਾਂ ਉੱਪਰ ਕੀ ਅਸਰ ਪਿਆ ਅਤੇ ਇੱਕ ਸਾਲ ਬਾਅਦ ਹੁਣ ਉੱਥੇ ਕੀ ਹਾਲਾਤ ਹਨ। ਰਿਪੋਰਟ ਪੂਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
'ਦਿੱਲੀਏ ਨੀ ਸੁਣ ਦਿੱਲੀਏ...' ਗੀਤ ਗਾਉਣ ਵਾਲੀਆਂ ਭੈਣਾਂ ਨਾਲ ਗੱਲਬਾਤ

ਤਸਵੀਰ ਸਰੋਤ, ਰਮਣੀਕ ਅਤੇ ਸਿਮਰਿਤਾ ਦੋਵੇਂ ਭੈਣਾਂ ਸ਼ੋਸ਼ਲ ਮੀਡੀਆ ਉੱਤੇ ਆਪ
ਰਮਣੀਕ ਅਤੇ ਸਿਮਰਿਤਾ ਦੋਵੇਂ ਭੈਣਾਂ ਸੋਸ਼ਲ ਮੀਡੀਆ ਉੱਤੇ ਆਪਣੀ ਗਾਇਕੀ ਕਾਰਨ ਮਸ਼ਹੂਰ ਹਨ। ਉਨ੍ਹਾਂ ਨੇ ਖੇਤੀ ਕਾਨੂੰਨਾਂ ਬਾਰੇ ਵੀ ਗਾਣਾ ਗਾਇਆ ਜੋ ਕਾਫੀ ਪਸੰਦ ਕੀਤਾ ਗਿਆ।
ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਇਨ੍ਹਾਂ ਭੈਣਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨ ਅੰਦੋਲਨ ਨਾਲ ਉਨ੍ਹਾਂ ਦੇ ਜੁੜਾਅ ਅਤੇ ਗਾਇਕੀ ਵਿੱਚ ਸਫ਼ਰ ਬਾਰੇ ਜਾਨਣਾ ਚਾਹਿਆ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਸਹੂਲਤਾਂ ਤੋਂ ਸੱਖਣੀ ਰਹਿ ਕੇ ਸਫ਼ਲ ਹੋਣ ਵਾਲੀ ਗੇਂਦਬਾਜ਼

ਸੁਸ਼੍ਰੀ ਦਿਬਯਦਰਸ਼ਿਨੀ ਪ੍ਰਧਾਨ ਓਡੀਸ਼ਾ ਦੀ ਰਹਿਣ ਵਾਲੀ ਹੈ, ਉਹ ਸੂਬਾ ਜੋ ਦੇਸ ਵਿੱਚ ਕ੍ਰਿਕਟ ਲਈ ਨਹੀਂ ਜਾਣਿਆ ਜਾਂਦਾ।
ਘੱਟ ਸਹੂਲਤਾਂ ਦੇ ਬਾਵਜੂਦ, ਉਸ ਨੇ ਆਪਣੀ ਮਿਨਹਤ ਸਦਕਾ ਆਪਣੀ ਪਛਾਣ ਬਣਾਈ ਹੈ।
ਉਹ ਆਫ਼ ਸਪਿੱਨਰ ਹੈ ਤੇ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੀ ਹੈ ਅਤੇ ਬੱਲੇ ਨਾਲ ਕਾਫ਼ੀ ਵਧੀਆ ਪ੍ਰਦਰਸ਼ਨ ਕਰਦੀ ਹੈ। ਸੁਸ਼੍ਰੀ ਦਿਬਯਦਰਸ਼ਿਨੀ ਓਡੀਸ਼ਾ ਲਈ ਖੇਡਦੀ ਹੈ।
ਇਸ ਪ੍ਰਤਿਭਾਵਾਨ ਖਿਡਾਰਨ ਬਾਰੇ ਹੋਰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












