ਕੋਰੋਨਾਵਾਇਰਸ ਲੌਕਡਾਊਨ: ਵੂਹਾਨ ਵਿੱਚ ਇੱਕ ਸਾਲ ਬਾਅਦ ਕਿਹੋ ਜਿਹੇ ਹਨ ਹਾਲਾਤ

ਚੀਨ

ਤਸਵੀਰ ਸਰੋਤ, Getty Images

ਇੱਕ ਸਾਲ ਪਹਿਲਾਂ 23 ਜਨਵਰੀ ਨੂੰ ਚੀਨ ਦੇ ਵੂਹਾਨ ਵਿੱਚ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ ਲੌਕਡਾਊਨ ਲਾਇਆ ਗਿਆ ਸੀ। ਹੁਣ ਇੱਥੇ ਜ਼ਿੰਦਗੀ ਮੁੜ ਤੋਂ ਰਵਾਨਗੀ ਫੜ ਰਹੀ ਹੈ।

ਜਨਵਰੀ ਤੋਂ ਲੈ ਕੇ ਜੂਨ ਤੱਕ ਸ਼ਹਿਰ ਪੂਰੀ ਤਰ੍ਹਾਂ ਸੀਲ ਰਿਹਾ।

ਹਾਲਾਂਕਿ ਸ਼ਹਿਰ ਨੂੰ ਇਸ ਤਾਲਾਬੰਦੀ ਦੀ ਵੱਡੀ ਕੀਮਤ ਚੁਕਾਉਣੀ ਪਈ ਪਰ ਫਿਰ ਵੀ ਇਹ ਮਹਾਂਮਾਰੀ ਨੂੰ ਠੱਲ੍ਹ ਪਾਉਣ ਦਾ ਬਹੁਤ ਹੀ ਕਾਰਗਰ ਤਰੀਕਾ ਸਾਬਤ ਹੋਇਆ।

ਅਜਿਹੀਆਂ ਵੀ ਖ਼ਬਰਾਂ ਹਨ ਕਿ ਚੀਨ ਨੇ ਮਹਾਂਮਾਰੀ ਫ਼ੈਲਣ ਦੀਆਂ ਖ਼ਬਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।

ਚੀਨ ਨੇ ਬੀਮਾਰੀ ਨੂੰ ਕਿਵੇਂ ਕਾਬੂ ਕੀਤਾ?

ਜੰਗਲੀ ਜੀਵਾਂ ਦੀ ਇੱਕ ਗੈਰਕਾਨੂੰਨੀ ਮਾਰਕਿਟ ਵਿੱਚੋਂ ਸ਼ੱਕੀ ਕਿਸਮ ਦੀ ਬੀਮਾਰੀ ਫ਼ੈਲਣ ਦੀਆਂ ਰਿਪੋਰਟਾਂ ਤੋਂ ਬਾਅਦ ਚੀਨੀ ਪ੍ਰਸ਼ਾਸਨ ਦੀ ਮੁੱਢਲੀ ਪ੍ਰਤੀਕਿਰਿਆ ਢਿੱਲੇ ਕਿਸਮ ਦੀ ਹੀ ਸੀ।

ਉਸ ਸਮੇਂ ਚੀਨ ਵਿੱਚ ਨਵੇਂ ਸਾਲ ਦੇ ਜਸ਼ਨ ਚੱਲ ਰਹੇ ਸਨ ਅਤੇ ਲੋਕ ਲੱਖਾਂ ਦੀ ਗਿਣਤੀ ਵਿੱਚ ਇੱਕ ਤੋਂ ਦੂਜੇ ਸੂਬੇ ਅਤੇ ਇੱਕ ਤੋਂ ਦੂਜੇ ਸ਼ਹਿਰ ਆ-ਜਾ ਰਹੇ ਸਨ।

ਵੂਹਾਨ, ਚੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੂਹਾਨ ਵਿੱਚ ਦੁਨੀਆਂ ਦਾ ਸਭ ਤੋਂ ਸਖ਼ਤ ਲੌਕਡਾਊਨ ਲੱਗਿਆ

ਇਸੇ ਹਫ਼ਤੇ ਵਿਸ਼ਵ ਸਿਹਤ ਸੰਗਠਨ ਦੀ ਇੱਕ ਜਾਂਚ ਕਮੇਟੀ ਨੇ ਮਹਾਂਮਾਰੀ ਬਾਰੇ ਚੀਨ ਦੀ ਮੁੱਢਲੀ ਪ੍ਰਤੀਕਿਰਿਆ ਦੀ ਆਲੋਚਨਾ ਕੀਤੀ ਹੈ।

ਕਮੇਟੀ ਨੇ ਕਿਹਾ ਹੈ ਕਿ 'ਜਨਤਕ ਸਿਹਤ ਦੇ ਉਪਰਾਲੇ ਹੋਰ ਵਧੇਰੇ ਤਾਕਤ ਨਾਲ ਲਾਗੂ ਕੀਤੇ ਜਾ ਸਕਦੇ ਸਨ।'

ਫਿਰ ਜਦੋਂ ਇਹ ਮਹਿਸੂਸ ਕਰ ਲਿਆ ਗਿਆ ਕਿ ਸਮੱਸਿਆ ਖੜ੍ਹੀ ਹੋ ਗਈ ਹੈ ਤਾਂ ਕੋਈ ਢਿੱਲ ਨਹੀਂ ਵਰਤੀ ਗਈ।

23 ਜਨਵਰੀ ਨੂੰ ਚੀਨੀ ਨਵੇਂ ਸਾਲ ਤੋਂ ਦੋ ਦਿਨ ਪਹਿਲਾਂ ਵੂਹਾਨ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਅਤੇ ਸ਼ਹਿਰ ਵਿੱਚ ਮੁਕੰਮਲ ਚੁੱਪ ਛਾ ਗਈ।

ਲੋਕਾਂ ਨੂੰ ਸਖ਼ਤ ਕੁਆਰੰਟੀਨ ਕਰ ਦਿੱਤਾ ਗਿਆ ਸੀ ਅਤੇ ਮੂੰਹ ਉੱਪਰ ਮਾਸਕ ਲਾਉਣੇ ਅਤੇ ਸਰੀਰਕ ਦੂਰੀ ਵਰਗੇ ਨਿਯਮਾਂ ਦੀ ਪਾਲਣਾ ਲਾਜ਼ਮੀ ਬਣਾ ਦਿੱਤੀ ਗਈ।

ਇਹ ਉਪਰਾਲੇ ਦੇਸ ਦੇ ਹੋਰ ਹਿੱਸਿਆਂ ਵਿੱਚ ਵੀ ਬੀਮਾਰੀ ਨੂੰ ਕਾਬੂ ਕਰਨ ਲਈ ਅਪਣਾਏ ਗਏ। ਚੀਨ ਵਿੱਚ ਦਾਖ਼ਲੇ ਅਤੇ ਕੁਆਰੰਟੀਨ ਦੇ ਨਿਯਮ ਸਖ਼ਤੀ ਨਾਲ ਲਾਗੂ ਕਰ ਦਿੱਤੇ ਗਏ।

ਵੀਡੀਓ ਕੈਪਸ਼ਨ, Coronavirus: ਬੁਖ਼ਾਰ, ਖੰਘ ਕੋਰੋਨਾਵਾਇਰਸ ਹੋ ਸਕਦਾ ਹੈ, ਕਿਵੇਂ ਪਤਾ ਲੱਗੇ |

ਹਾਲਾਂਕਿ ਉਨ੍ਹਾਂ ਸ਼ੁਰੂਆਤੀ ਦਿਨਾਂ ਵਿੱਚ ਵੀ ਪ੍ਰਸ਼ਾਸਨ ਨੇ ਸੂਚਨਾ ਦੇ ਫੈਲਾਅ ਉੱਪਰ ਆਪਣਾ ਕੰਟਰੋਲ ਸਖ਼ਤੀ ਨਾਲ ਬਣਾ ਕੇ ਰੱਖਿਆ। ਇਹ ਇੱਕ ਅਜਿਹਾ ਮੁੱਦਾ ਸੀ ਜੋ ਹਾਲੇ ਵੀ ਚੁੱਕਿਆ ਜਾਂਦਾ ਹੈ ਅਤੇ ਜਿਸ ਦੀ ਬੀਬੀਸੀ ਨੇ ਪਿਛਲੇ ਦਸੰਬਰ ਵਿੱਚ ਹੀ ਪੜਤਾਲ ਕੀਤੀ ਸੀ।

ਡਾਕਟਰ ਜਿਨ੍ਹਾਂ ਨੇ ਇਸ ਵਾਇਰਸ ਬਾਰੇ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਵਿੱਚ ਸਭ ਤੋਂ ਮਸ਼ਹੂਰ ਸਨ ਡਾ. ਲੀ ਵੈਨਲਿਆਂਗ ਜਿਨ੍ਹਾਂ ਨੂੰ ਚੁੱਪ ਰਹਿਣ ਨੂੰ ਕਿਹਾ ਗਿਆ ਪਰ ਬਾਅਦ ਵਿੱਚ ਉਨ੍ਹਾਂ ਦੀ ਕੋਰੋਨਾਵਾਇਰਸ ਕਾਰਨ ਹੀ ਜਾਨ ਚਲੀ ਗਈ।

ਖ਼ਬਰ ਅਦਾਰੇ ਜਿਨ੍ਹਾਂ ਨੂੰ ਸ਼ੁਰੂ ਵਿੱਚ ਪਹਿਲਾਂ ਥੋੜ੍ਹੀ-ਬਹੁਤ ਕਵਰੇਜ ਕਰਨ ਦੀ ਖੁੱਲ੍ਹ ਸੀ, ਉਨ੍ਹਾਂ ਉੱਪਰ ਵੀ ਸਖ਼ਤੀ ਕੀਤੀ ਗਈ।

ਇੱਕ ਨਾਗਰਿਕ ਪੱਤਰਕਾਰ ਨੂੰ ਹਾਲ ਹੀ ਵਿੱਚ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕੀ ਉਪਰਾਲਿਆਂ ਨੇ ਕੰਮ ਕੀਤਾ?

ਹਾਲਾਂਕਿ ਚੀਨ ਦੇ ਸਖ਼ਤ ਲੌਕਡਾਊਨ ਦੀ ਪਹਿਲਾਂ ਆਲੋਚਨਾ ਹੋਈ ਪਰ ਇੱਕ ਸਾਲ ਬਾਅਦ ਜੋ ਡਾਟਾ ਸਾਹਮਣੇ ਆ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਇਹ ਕਦਮ ਕਾਰਗਰ ਸਿੱਧ ਹੋਏ ਹਨ।

ਇਨ੍ਹਾਂ ਕਦਮਾਂ ਕਰਕੇ ਮੌਤਾਂ ਅਤੇ ਬੀਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਈ ਜਾ ਸਕੀ।

ਚੀਨ ਵਿੱਚ ਕੋਰੋਨਾਵਾਇਰਸ ਦੇ ਇੱਕ ਲੱਖ ਤੋਂ ਵੀ ਥੋੜ੍ਹੇ ਕੇਸ ਸਾਹਮਣੇ ਆਏ ਅਤੇ ਪੰਜ ਹਜ਼ਾਰ ਤੋਂ ਘੱਟ ਮੌਤਾਂ ਹੋਈਆਂ।

A woman wearing a face mask walks past a poster of late Li Wenliang in Prague

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇੱਕ ਔਰਤ ਮਾਸਕ ਪਹਿਨ ਕੇ ਪ੍ਰੇਗ ਵਿੱਚ ਮਰਹੂਮ ਲੀ ਵੇਨਲੀਆਂਗ ਦੇ ਇੱਕ ਪੋਸਟਰ ਅੱਗੋਂ ਲੰਘਦੀ ਹੋਈ

ਦੂਜੇ ਕਈ ਮੁਲਕਾਂ ਦੇ ਉਲਟ ਇੱਥੇ ਪਹਿਲੇ ਉਬਾਲੇ ਤੋਂ ਬਾਅਦ ਹੀ ਬੀਮਾਰੀ ਕਾਬੂ ਕਰ ਲਈ ਗਈ ਤੇ ਦੂਜੀ ਲਹਿਰ ਨਹੀਂ ਆਈ।

ਜ਼ਿਕਰਯੋਗ ਹੈ ਕਿ ਚੀਨ ਦੇ ਡਾਟਾ ਵਿੱਚ ਬਿਨਾ ਲੱਛਣਾਂ ਵਾਲੇ ਕੇਸਾਂ ਦਾ ਜ਼ਿਕਰ ਨਹੀਂ ਹੈ। ਕੁਝ ਹਾਲਾਂਕਿ ਅਬਜ਼ਰਵਰਾਂ ਨੇ ਇਸ ਡਾਟਾ ਦੀ ਭਰੋਸੇਯੋਗਤਾ ਉੱਪਰ ਵੀ ਸਵਾਲ ਖੜ੍ਹੇ ਕੀਤੇ ਹਨ।

ਹੁਣ ਵੂਹਾਨ ਵਿੱਚ ਜ਼ਿੰਦਗੀ ਕਿਵੇਂ ਦੀ ਹੈ?

ਪਿਛਲੇ ਹਫ਼ਤੇ ਬੀਬੀਸੀ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਸਥਾਨਕ ਵਾਸੀਆ ਨਾਲ ਗੱਲ਼ਬਾਤ ਕੀਤੀ।

ਹਾਲਾਂਕਿ ਸੈਂਸਰਸ਼ਿਪ ਕਾਰਨ ਸ਼ਹਿਰ ਦੀ ਨਬਜ਼ ਨੂੰ ਫੜ ਸਕਣਾ ਮੁਸ਼ਕਲ ਸੀ। ਵੂਹਾਨ ਦੇ ਕੁਝ ਨਾਗਰਿਕ ਕੌਮਾਂਤਰੀ ਮੀਡੀਆ ਨਾਲ ਗੱਲ ਕਰਨ ਤੋਂ ਝਿਜਕ ਰਹੇ ਸਨ।

ਇਹ ਪਤਾ ਲਗਾਉਣਾ ਵੀ ਮੁਸ਼ਕਲ ਸੀ ਕਿ ਲੌਕਡਾਊਨ ਨੇ ਵੂਹਾਨ ਵਾਸੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਉੱਪਰ ਕਿਹੋ-ਜਿਹਾ ਅਸਰ ਪਾਇਆ ਸੀ।

ਬੀਬੀਸੀ ਚੀਨੀ ਸੇਵਾ ਦੇ ਹਾਨ ਮਿਆਮੀ ਨੂੰ ਇੱਕ ਚੀਨੀ ਨਾਗਰਿਕ ਨੇ ਦੱਸਿਆ, "ਨਿਸ਼ਚਿਤ ਹੀ ਭਾਵੇਂ ਉੱਪਰੋਂ ਨਜ਼ਰ ਨਾ ਆਵੇ ਪਰ ਬੀਮਾਰੀ ਕਾਰਨ ਕੁਝ ਪਿੱਛੇ ਰਹਿ ਗਿਆ ਹੈ। ਬਹੁਤ ਸਾਰੇ ਲੋਕਾਂ ਦੇ ਅੰਦਰ ਪਿਛਲੇ ਸਾਲ ਦਾ ਕੁਝ ਦਰਦ ਹੈ।"

ਕੋਰੋਨਵਾਇਰਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਵੂਹਾਨ ਵਿੱਚ ਰੇਲ ਗੱਡੀਆਂ ਫਿਰ ਤੋਂ ਭੀੜ ਹੋਣ ਲੱਗੀ ਹੈ

ਫਿਰ ਵੀ ਚੀਨੀ ਲੋਕਾਂ ਦਾ ਵਿਚਾਰ ਹੈ (ਜਿਵੇਂ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਬੀਬੀਸੀ ਨੂੰ ਦੱਸਿਆ) ਜਿਸ ਨੂੰ ਚੀਨੀ ਪ੍ਰਾਪੇਗੰਡੇ ਦੀ ਮਦਦ ਵੀ ਹੈ ਕਿ ਚੀਨ ਨੇ ਹੋਰ ਕਈ ਦੇਸਾਂ ਦੇ ਮੁਕਾਬਲੇ ਵਧੀਆ ਤਰੀਕੇ ਨਾਲ ਮਹਾਂਮਾਰੀ ਉੱਪਰ ਕਾਬੂ ਪਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਨਾਲ ਲੋਕਾਂ ਵਿੱਚ ਏਕਤਾ ਦੀ ਭਾਵਨਾ ਵਿੱਚ ਵਾਧਾ ਹੋਇਆ ਹੈ।

bbc
bbc

ਇੱਕ ਚੀਨੀ ਵਿਦਿਆਰਥੀ ਜੋ ਆਪਣਾ ਨਾਂ ਸਿਰਫ਼ ਲੀ-ਸ਼ੀ ਹੀ ਦੱਸਣਾ ਚਾਹੁੰਦਾ ਸੀ ਨੇ ਕਿਹਾ, "ਬੀਮਾਰੀ ਤੋਂ ਪਹਿਲਾਂ ਹਰ ਕੋਈ ਇੱਕ ਕਾਹਲੀ ਵਿੱਚ ਅਤੇ ਖਿਝਿਆ ਹੋਇਆ ਰਹਿੰਦਾ ਸੀ। ਮਹਾਂਮਾਰੀ ਤੋਂ ਬਾਅਦ ਉਹ ਜ਼ਿੰਦਗੀ ਪ੍ਰਤੀ ਜ਼ਿਆਦਾ ਧੰਨਵਾਦੀ ਅਤੇ ਗਰਮ ਜੋਸ਼ ਹੋ ਗਏ ਹਨ।"

ਹਾਨ ਮਿਆਮੀ ਮੁਤਾਬਕ, "ਇਸ ਤਰ੍ਹਾਂ ਦੀ ਤਬਾਹੀ ਨੇ ਲੋਕਾਂ ਨੂੰ ਹੋਰ ਨਜ਼ਦੀਕ ਲਿਆਂਦਾ ਹੈ। ਜੇ ਲੋਕ ਵਸਦੇ ਹਨ ਤਾਂ ਸ਼ਹਿਰ ਵੀ ਵਸਦਾ ਹੈ।"

ਬਾਕੀ ਦੇਸ ਵਿੱਚ ਕੀ ਹਾਲ ਹੈ?

ਪ੍ਰਸ਼ਾਸਨ ਕਿਸੇ ਵੀ ਨਵੇਂ ਆਊਟ ਬਰੇਕ ਬਾਰੇ ਚੇਤੰਨ ਹੈ। ਜਿਵੇਂ ਕਿ ਹਾਲ ਹੀ ਵਿੱਚ ਓਨਗਡਾਓ ਅਤੇ ਕਸ਼ਗੜ ਵਿੱਚ ਹੋਏ ਵੀ। ਕੇਸ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਲੌਕਡਾਊਨ ਲਗਾ ਦਿੱਤਾ ਗਿਆ ਅਤੇ ਵਿਆਪਕ ਟੈਸਟਿੰਗ ਕੀਤੀ ਗਈ।

ਨਤੀਜਤਨ ਕੇਸਾਂ ਦੀ ਗਿਣਤੀ ਕੰਟਰੋਲ ਵਿੱਚ ਰਹੀ।

ਪਿਛਲੇ ਹਫ਼ਤਿਆਂ ਦੌਰਾਨ ਜੋ ਕੇਸ ਸਾਹਮਣੇ ਆਏ ਉਨ੍ਹਾਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਚੀਨ ਵਿੱਚ ਕੇਸਾਂ ਦਾ ਪਿਛਲੇ ਪੰਜ ਮਹੀਨਿਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹੁਣ ਪ੍ਰਸ਼ਾਸਨ ਦਾ ਧਿਆਨ ਉੱਤਰ-ਪੂਰਬ ਵੱਲ ਹੈ ਜਿੱਥੇ ਕਿ ਫਿਲਹਾਲ ਲਗਭਗ 1.9 ਕਰੋੜ ਲੋਕ ਲੌਕਡਾਊਨ ਵਿੱਚ ਹਨ। ਹੁਬੇਈ ਸੂਬੇ ਦੇ ਕੁਝ ਹਿੱਸਿਆਂ ਸਮੇਤ ਸ਼ਿਆਜਾਇਜ਼ੁਆਂਗ ਵਿੱਚ ਲੌਕਡਾਊਨ ਹੈ।

ਮਹਾਂਮਾਰੀ ਅਤੇ ਵਾਰ-ਵਾਰ ਲੱਗਣ ਵਾਲੇ ਲੌਕਡਾਊਨ ਦਾ ਦੇਸ ਦੀ ਆਰਥਿਕਤਾ ਉੱਪਰ ਵੀ ਡੂੰਘਾ ਅਸਰ ਪਿਆ ਹੈ।

ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਦੇਸ ਵਿੱਚ ਚਾਰ ਪਿਛਲੇ ਦਹਾਕਿਆਂ ਦੀ ਸਭ ਤੋਂ ਮੱਧਮ ਗਰੋਥ ਹੋ ਰਹੀ ਹੈ।

ਕੋਰੋਨਾ ਚੀਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਚੀਨ ਦੇ ਸਖ਼ਤ ਲੌਕਡਾਊਨ ਕਾਰਨ ਲਾਗ ਅਤੇ ਮੌਤ ਦੋਵਾਂ ਨੂੰ ਘਟਾਉਣ ਵਿੱਚ ਮਦਦ ਮਿਲੀ

ਫਿਰ ਵੀ ਚੀਨ ਸਾਲ 2020 ਦੌਰਾਨ ਹੀ ਕੋਰੋਨਾ ਮਹਾਂਮਾਰੀ ਤੋਂ ਤੇਜ਼ੀ ਨਾਲ ਉਭਰਿਆ ਅਤੇ ਸਭ ਤੋਂ ਤੇਜ਼ੀ ਨਾਲ ਉਭਰਨ ਵਾਲਾ ਅਰਥਚਾਰਾ ਬਣਿਆ।

ਇਸ ਲੰਬੀ ਬਿਪਤਾ ਤੋਂ ਬਾਅਦ ਚੀਨੀਆਂ ਦਾ ਧਿਆਨ ਇੱਕ ਵਾਰ ਫਿਰ ਚੀਨੀ ਨਵੇਂ ਸਾਲ ਦੇ ਜਸ਼ਨਾਂ ਵੱਲ ਗਿਆ ਹੈ। ਬਹੁਤ ਸਾਰੇ ਚੀਨੀ ਵਿਦੇਸ਼ਾਂ ਤੋਂ ਆਪਣੇ ਦੇਸ਼ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ।

ਕਿਆਸ ਲਾਏ ਜਾ ਰਹੇ ਹਨ ਕਿ ਚੀਨੀ ਨਵੇਂ ਸਾਲ ਦੇ ਨੇੜੇ ਵੱਡੇ ਪੱਧਰ 'ਤੇ ਦੇਸਾਂ-ਵਿਦੇਸ਼ਾਂ ਤੋਂ ਚੀਨੀ ਲੋਕ ਆਪਣੇ ਦੇਸ ਪਹੁੰਚ ਸਕਦੇ ਹਨ। ਪ੍ਰਸ਼ਾਸਨ ਨੂੰ ਖ਼ਦਸ਼ੇ ਹਨ ਕਿ ਇਸ ਨਾਲ ਸੂਪਰਸਪਰੈਡਰ ਈਵੈਂਟ ਵੀ ਹੋ ਸਕਦੇ ਹਨ। ਅਧਿਕਾਰਿਤ ਤੌਰ 'ਤੇ ਨਵਾਂ ਸਾਲ ਅਗਲੇ ਹਫ਼ਤੇ ਦੇ ਅਖ਼ੀਰ ਵਿੱਚ ਸ਼ੁਰੂ ਹੋਵੇਗਾ।

ਇਸ ਲਈ ਸਾਰਿਆਂ ਦੀਆਂ ਨਜ਼ਰਾਂ ਟੀਕਾਕਰਨ ਮਿਸ਼ਨ ਉੱਪਰ ਲੱਗੀਆਂ ਹਨ।

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਿਹਡ਼ੇ ਲੱਛਣਾਂ ਵਾਲੇ ਸ਼ਖ਼ਸ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲੱਗੇਗਾ

ਚੀਨ ਦੀਆਂ ਦੋ ਘਰੇਲੂ ਦਵਾਈ ਨਿਰਮਾਤਾ ਕੰਪਨੀਆਂ ਨੂੰ ਪਿਛਲੇ ਸਾਲ ਦੇ ਅੱਧ ਵਿੱਚ ਐਮਰਜੈਂਸੀ ਪ੍ਰਵਾਨਗੀਆਂ ਮਿਲ ਗਈਆਂ ਸਨ।

ਇਸ ਤੋਂ ਬਾਅਦ ਮੂਹਰਲੀ ਕਤਾਰ ਦੇ ਹੈਲਥ ਵਰਕਰਾਂ ਅਤੇ ਪੈਸੇ ਦੇ ਕੇ ਟੀਕਾ ਲਗਵਾਉਣ ਦੇ ਇੱਛੁਕਾਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ।

ਅਕਤੂਬਰ ਵਿੱਚ ਜਦੋਂਕਿ ਹਾਲੇ ਇਨ੍ਹਾਂ ਵੈਕਸੀਨ ਦੇ ਕਲੀਨੀਕਲ ਟਰਾਇਲ ਵੀ ਅਧੂਰੇ ਸਨ ਤਾਂ ਬੀਬੀਸੀ ਨੇ ਫਿਲਮਾਇਆ ਸੀ ਕਿ ਸੈਂਕੜੇ ਲੋਕ ਟੀਕਾ ਲਗਵਾਉਣ ਲਈ ਕਤਾਰਾਂ ਵਿੱਚ ਖੜ੍ਹੇ ਸਨ।

ਇਹ ਕਿੰਨੇ ਕਾਰਗਰ ਹਨ ਇਸ ਬਾਰੇ ਵਿਭਿੰਨਤਾ ਬਰਕਰਾਰ ਹੈ।

ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬੰਸਤ ਦੇ ਤਿਉਹਾਰ ਤੋਂ ਪਹਿਲਾਂ 50 ਮਿਲੀਅਨ ਲੋਕਾਂ ਨੂੰ ਟੀਕਾ ਲਾਉਣਾ ਚਾਹੁੰਦੇ ਹਨ।

ਚੀਨ ਵਾਇਰਸ ਦੇ ਮੁੱਢ ਬਾਰੇ ਵੀ ਬਹਿਸ ਨੂੰ ਦਿਸ਼ਾ ਦੇਣੀ ਚਾਹੁੰਦਾ ਹੈ। ਅਜਿਹੇ ਇਲਜ਼ਾਮ ਹਨ ਕਿ ਮਹਾਂਮਾਰੀ ਦੀ ਗੰਭੀਰਤਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।

ਚੀਨ ਹਾਲਾਂਕਿ ਕਹਿੰਦਾ ਰਿਹਾ ਹੈ ਕਿ ਭਲੇ ਹੀ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਵੁਹਾਨ ਵਿੱਚ ਸਾਹਮਣੇ ਆਏ ਪਰ ਜ਼ਰੂਰੀ ਨਹੀਂ ਕਿ ਵਾਇਰਸ ਇੱਥੋਂ ਹੀ ਸ਼ੁਰੂ ਹੋਇਆ ਹੋਵੇ।

ਕੋਰੋਨਾਵਾਇਰਸ ਟੀਕਾ ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਦਾ ਸਿਨੋਵੈਕ ਟੀਕਾ ਕੌਮਾਂਤਰੀ ਪੱਧਰ 'ਤੇ ਸ਼ੁਰੂ ਹੋ ਰਿਹਾ ਹੈ

ਚੀਨ ਦੇ ਸਰਕਾਰੀ ਮੀਡੀਆ ਵੱਲੋਂ ਪਰਚਾਰਿਆ ਗਿਆ ਕਿ ਸੰਭਵ ਹੈ ਕਿ ਮਹਾਂਮਾਰੀ ਚੀਨ ਤੋਂ ਬਾਹਰੋਂ ਸ਼ੁਰੂ ਹੋਇਆ ਹੋਵੇ। ਸਪੇਨ, ਇਟਲੀ ਅਤੇ ਅਮਰੀਕਾ ਇਲਜ਼ਾਮ ਲਾਉਂਦੇ ਰਹੇ ਹਨ ਕਿ ਵਾਇਰਸ ਉਨ੍ਹਾਂ ਤੱਕ ਇੰਪੋਰਟ ਕੀਤੇ ਫਰੋਜ਼ਨ ਮੀਟ ਜ਼ਰੀਏ ਪਹੁੰਚਿਆ। ਹਾਲਾਂਕਿ ਮਾਹਰ ਇਨ੍ਹਾਂ ਦਾਅਵਿਆਂ ਬਾਰੇ ਸੰਤੁਸ਼ਟ ਨਹੀਂ ਹਨ।

ਪਿਛਲੇ ਸਾਲ ਬੀਬੀਸੀ ਦੀ ਟੀਮ ਵੂਹਾਨ ਗਈ ਸੀ ਜਿੱਥੇ ਕਿ ਬੀਮਾਰੀ ਦਾ ਪਹਿਲਾ ਕਲਸਟਰ ਸਾਹਮਣੇ ਆਇਆ ਸੀ। ਬੀਬੀਸੀ ਨੇ ਕੁਝ ਪਰਿਵਾਰਾਂ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਦੇ ਮੈਂਬਰਾਂ ਦੀ ਇਸ ਕਾਰਨ ਜਾਨ ਚਲੀ ਗਈ ਸੀ।

ਇਸ ਹਫ਼ਤੇ ਵਿਸ਼ਵ ਸਿਹਤ ਸੰਗਠਨ ਦੀ ਟੀਮ ਵੀ ਚੀਨ ਵਿੱਚ ਮਹਾਂਮਾਰੀ ਦੇ ਫੁੱਟਣ ਅਤੇ ਫੈਲਾਅ ਬਾਰੇ ਜਾਂਚ ਕਰਨ ਪਹੁੰਚੀ ਹੈ।

ਨਿਰੀਖਕਾਂ ਨੂੰ ਜਾਪਦਾ ਹੈ ਕਿ ਇਹ ਪੜਤਾਲ ਹਾਲਾਂਕਿ ਮਹਾਂਮਾਰੀ ਫੁੱਟਣ ਤੋਂ ਇੱਕ ਸਾਲ ਦੇ ਅੰਦਰ ਹੀ ਸ਼ੁਰੂ ਹੋ ਰਹੀ ਹੈ ਪਰ ਫਿਰ ਵੀ ਇਸ ਤੋਂ ਮਿਲਣ ਵਾਲੇ ਸਵਾਲਾਂ ਦੇ ਜਾਵਾਬ ਜ਼ਿਆਦਾ ਸਪਸ਼ਟ ਹੋਣ ਦੀ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)