ਕਿਸਾਨ ਅੰਦੋਲਨ: ਸਿੰਘੂ ਬਾਰਡਰ ’ਤੇ ਫੜ੍ਹੇ ਸ਼ੱਕੀ ਵਿਅਕਤੀ ਬਾਰੇ ਕਿਸਾਨਾਂ ਦੇ ਇਲਜ਼ਾਮਾਂ ਬਾਰੇ ਪੁਲਿਸ ਨੇ ਕੀ ਕਿਹਾ

ਤਸਵੀਰ ਸਰੋਤ, Ani
ਕਿਸਾਨ ਅੰਦੋਲਨ ਨਾਲ ਜੁੜੀਆਂ ਵੱਡੀਆਂ ਅਪਡੇਟਸ ਇਸ ਪੰਨੇ ਰਾਹੀਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਸਾਨਾਂ ਵੱਲੋਂ ਫੜ੍ਹੇ ਸ਼ੱਕੀ ਵਿਅਕਤੀ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਆਪਣੀ ਸਫ਼ਾਈ ਦਿੱਤੀ।
ਪੁਲਿਸ ਏਸੀਪੀ ਜੇਐੱਸ ਰੰਧਾਵਾ ਨੇ ਕਿਸਾਨ ਜਥੇਬੰਦੀਆਂ ਵੱਲੋਂ ਸ਼ੱਕੀ ਵਿਅਕਤੀ ਨੂੰ ਕਾਬੂ ਕੀਤੇ ਜਾਣ ਬਾਰੇ ਕਿਹਾ ਗਿਆ, "ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਥਾਣਾ ਰਾਈ ਸਣੇ ਉਨ੍ਹਾਂ ਦੇ ਪੂਰੇ ਜ਼ਿਲ੍ਹੇ ਵਿੱਚ ਕੋਈ ਪ੍ਰਦੀਪ ਨਾਮ ਦਾ ਐੱਸਐੱਚਓ ਨਹੀਂ ਹੈ ਅਤੇ ਨਾ ਹੀ ਕੋਈ ਇਸ ਨਾਮ ਦਾ ਪੁਲਿਸ ਮੁਲਾਜ਼ਮ।"
ਅਸਲ ਵਿੱਚ ਸ਼ੱਕੀ ਵਿਅਕਤੀ ਵੱਲੋਂ ਸ਼ੁੱਕਰਵਾਰ ਰਾਤ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪ੍ਰਦੀਪ ਕੁਮਾਰ ਨਾਂ ਦੇ ਪੁਲਿਸ ਮੁਲਾਜ਼ਮ ਵੱਲੋਂ ਉਸ ਨੂੰ ਹਦਾਇਤਾਂ ਮਿਲਦੀਆਂ ਸਨ।
ਇਸ ਸ਼ੱਕੀ ਵਿਅਕਤੀ ਨੂੰ ਕਿਸਾਨਾਂ ਵੱਲੋਂ ਕਥਿਤ ਤੌਰ ’ਤੇ ਫੜ੍ਹਿਆ ਗਿਆ ਸੀ। ਸ਼ੁੱਕਰਵਾਰ ਰਾਤ ਨੂੰ ਕਿਸਾਨਾਂ ਨੇ ਉਸ ਵਿਅਕਤੀ ਨਾਲ ਪ੍ਰੈੱਸ ਕਾਨਫਰੰਸ ਕੀਤੀ ਸੀ।
ਇਸ ਵਿੱਚ ਉਸ ਸ਼ੱਕੀ ਵਿਅਕਤੀ ਤੇ ਕਿਸਾਨ ਆਗੂਆਂ ਨੇ 23 ਤੋਂ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਕਥਿਤ ਤੌਰ ’ਤੇ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਗਾਏ ਸਨ।
ਪੁਲਿਸ ਨੇ ਕਿਹਾ ਕਿ ਜਿਵੇਂ ਹੀ ਇਹ ਨੌਜਵਾਨ ਸੌਂਪਿਆ ਗਿਆ ਸੀ ਤਾਂ ਅਸੀਂ ਖ਼ਾਸ ਟੀਮ ਬਣਾਈ ਸੀ। ਇਸ ਪੂਰੀ ਟੀਮ ਨੇ ਸਾਰੇ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ 21 ਸਾਲ ਦਾ ਇਹ ਨੌਜਵਾਨ ਸੋਨੀਪਤ ਦਾ ਰਹਿਣ ਵਾਲਾ ਹੈ।
ਕੁਝ ਸਮਾਂ ਪਹਿਲਾਂ ਇਹ ਕੁੰਡਲੀ ਵਿੱਚ ਹੀ ਕੰਮ ਕਰਦਾ ਸੀ ਪਰ ਕੋਵਿਡ ਦੌਰਾਨ ਇਸ ਨੂੰ ਕੱਢ ਦਿੱਤਾ ਗਿਆ ਸੀ। ਉਸ ਦਿਨ ਉਹ ਦਿੱਲੀ ਗਿਆ ਤੇ ਸ਼ਾਮੀਂ 4-5 ਵਜੇ ਵਾਪਸ ਤੇ ਕੁੰਡਲੀ ਬਾਰਡਰ 'ਤੇ ਇੱਕ ਔਰਤ ਦੀ ਰੇੜੀ ਤੋਂ ਇਸ ਨੇ ਚਾਊਮੀਨ ਖਾਧੀ।
ਇਹ ਅਕਸਰ ਉਸ ਔਰਤ ਦੀ ਰੇੜੀ ਤੋਂ ਖਾਂਦਾ ਹੁੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਕਿਸਾਨਾਂ ਨਾਲ ਬਹਿਸ ਹੋਈ ਤੇ ਉਨ੍ਹਾਂ ਇਲਜ਼ਾਮ ਲਗਾਇਆ ਉਸ 'ਤੇ ਕੁੜੀ ਨਾਲ ਛੇੜਖਾਨੀ ਕਰ ਰਿਹਾ ਸੀ।
ਕਿਸਾਨ ਨੇਤਾਵਾਂ ਦੇ ਇਲਜ਼ਾਮ ਬਾਰੇ ਕੀ ਕਿਹਾ

ਤਸਵੀਰ ਸਰੋਤ, Ani
ਰੰਧਾਵਾ ਨੇ ਕਿਹਾ ਜਿਵੇਂ ਕਿ ਇਲਜ਼ਾਮ ਪੁਲਿਸ ਉੱਤੇ ਲੱਗੇ ਹਨ ਤਾਂ ਐੱਸਡੀਐੱਮ ਜਾਂਚ ਦੀ ਮੰਗ ਵੀ ਕੀਤੀ ਹੈ।
ਰੰਧਾਵਾਂ ਨੇ ਕਿਹਾ, "ਜਾਂਚ ਦੌਰਾਨ ਉਸ ਨੇ ਕਿਹਾ ਕਿ ਕੁਝ ਗੱਲਾਂ ਮੈਂ ਆਪਣੇ ਕੋਲੋਂ ਬਣਾਈਆਂ ਹਨ ਤੇ ਕੁਝ ਮੈਨੂੰ ਉਨ੍ਹਾਂ ਨੇ ਸਿਖਾਈਆਂ।"
ਏਸੀਪੀ ਰੰਧਾਵਾ ਦੀ ਪ੍ਰੈੱਸ ਕਾਨਫਰੰਸ ਦੀ ਮੁੱਖ ਗੱਲਾਂ
- ਝਗੜੇ ਤੋਂ ਬਾਅਦ ਇਸ ਨੂੰ ਉਹ ਲੈ ਗਏ ਅਤੇ ਇਸ ਨਾਲ ਕੁੱਟਮਾਰ ਕੀਤੀ ਗਈ ਅਤੇ ਮੈਡੀਕਲ ਵਿੱਚ ਇਸ ਦੇ ਸਰੀਰ 'ਤੇ ਨਿਸ਼ਾਨ ਮਿਲੇ ਹਨ
- ਇਲਜ਼ਾਮ ਜਿਸ ਵਿੱਚ ਕਿਹਾ ਗਿਆ ਕਿ ਉਸ ਨੂੰ ਲੈਂਡਲਾਈਨ ਤੋਂ ਫੋਨ ਆਉਂਦੇ ਹਨ ਤਾਂ ਅਜਿਹਾ ਵੀ ਕੋਈ ਸਬੂਤ ਸਾਹਮਣੇ ਨਹੀਂ ਆਇਆ।
- 10 ਤਰੀਕ ਦੀ ਕਰਨਾਲ ਵਿੱਚ ਮੁੱਖ ਮੰਤਰੀ ਦੀ ਰੈਲੀ ਵਿੱਚ ਇਹ ਹਾਜ਼ਰ ਨਹੀਂ ਸੀ ਅਤੇ ਨਾ ਹੀ ਇਸ ਦਾ ਕਰਨਾਲ ਦੇ ਕਿਸੇ ਵਿਅਕਤੀ ਨਾਲ ਸੰਪਰਕ ਸੀ
- ਹੁਣ ਤੱਕ ਦੀ ਜਾਂਚ ਦੌਰਾਨ ਹਥਿਆਰ ਦੀ ਗੱਲ ਸਾਹਮਣੇ ਨਹੀਂ ਆਈ
- ਪਿਛਲੇ ਚਾਰ ਮਹੀਨੇ ਦੌਰਾਨ ਇਹ ਕਿਸ-ਕਿਸ ਦੇ ਸੰਪਰਕ ਵਿੱਚ ਆਇਆ ਅਸੀਂ ਇਸ ਦੀ ਤਫ਼ਦੀਸ਼ ਕੀਤੀ ਹੈ, ਜਿਸ ਵਿੱਚ ਇਸ ਦੇ ਇਲਜ਼ਾਮਾ ਬਾਰੇ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ
- ਇਸ ਦੇ ਪਰਿਵਾਰ ਅਤੇ ਦੋਸਤਾਂ ਕੋਲੋਂ ਪੁੱਛਗਿਛ ਜਾਰੀ ਹੈ
- ਉਸ ਨੇ ਕਿਹਾ ਕਿ ਡਰ ਕਾਰਨ ਉਸ ਨੇ ਇਹ ਸਭ ਕਹਾਣੀ ਘੜੀ
26 ਜਨਵਰੀ ਦੀ ਟ੍ਰੈਕਟਰ ਪਰੇਡ ਲਈ ਕਿਸਾਨਾਂ ਦੀ ਪੁਲਿਸ ਨਾਲ ਬਣੀ ਸਹਿਮਤੀ, ਇਹ ਹੋਵੇਗਾ ਪਲਾਨ
ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ 26 ਜਨਵਰੀ ਦੀ ਟ੍ਰੈਕਟਰ ਪਰੇਡ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ 5 ਗੇੜ ਮੀਟਿੰਗ ਦੇ ਚੱਲੇ। ਮੀਟਿੰਗਾਂ ਦੇ ਹਿੱਸਾ ਰਹੇ ਯੋਗਿੰਦਰ ਯਾਦਵ ਨੇ ਕਿਹਾ ਕਿ ਸਾਰੇ ਬੈਰੀਕੇਡ ਪੁਲਿਸ ਹਟਾਉਣ ਲਈ ਰਾਜ਼ੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਰੂਟ ਵਿੱਚ ਕੁਝ ਬਦਲਾਅ ਕੀਤੇ ਗਏ ਹਨ ਤੇ ਪੂਰਾ ਰੂਟ ਐਤਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ। ਇਹ ਪਰੇਡ ਪੰਜ ਰੂਟਾਂ ’ਤੇ ਚੱਲੇਗੀ ਪਰੇਡ।

ਤਸਵੀਰ ਸਰੋਤ, Ani
ਗੁਰਨਾਮ ਸਿੰਘ ਚੰਢੂਨੀ ਨੇ ਕਿਹਾ, "ਮੈਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਉਹ ਇਸ ਪੂਰੀ ਪਰੇਡ ਵਿੱਚ ਅਨੁਸ਼ਾਸਨ ਬਣਾ ਕੇ ਰੱਖਣ।"
ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਟ੍ਰੈਕਟਰਾਂ 'ਤੇ ਕਿਸਾਨਾਂ ਦੀ ਹਾਲਾਤ ਨੂੰ ਦਰਸ਼ਾਉਂਦੀਆਂ ਹੋਈਆਂ ਝਾਂਕੀਆਂ ਕੱਢਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੇ ਟ੍ਰੈਕਟਰ ਦਿੱਲੀ ਆਉਣਗੇ, ਉਹ ਸਾਰੇ ਪਰੇਡ ਵਿੱਚ ਸ਼ਾਮਿਲ ਹੋਣਗੇ।
ਯੋਗਿੰਦਰ ਯਾਦਵ ਨੇ ਕਿਹਾ, "ਟਾਇਮ ਦੀ ਕੋਈ ਲਿਮਿਟ ਨਹੀਂ ਹੈ। ਨਾਂ ਹੀ ਟ੍ਰੈਕਟਰਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਹੈ। ਰੂਟ ਵਿੱਚ ਜਿੱਥੇ-ਜਿੱਥੇ ਸਾਡੇ ਮੋਰਚੇ ਹਨ, ਉੱਥੋਂ ਹੀ ਉਹ ਅੱਗੇ ਵਧਣਗੇ ਤੇ ਬੈਰੀਕੇਡਿੰਗ ਖੋਲ੍ਹ ਦਿੱਤੇ ਜਾਣਗੇ।
"ਕਰੀਬ 100 ਕਿਲੋਮੀਟਰ ਤੱਕ ਦਿੱਲੀ ਵਿੱਚ ਪਰੇਡ ਚਲਾਈ ਜਾਵੇਗੀ। ਸਾਰੇ ਕਿਸਾਨ ਆਪਣੀਆਂ ਪੌਜ਼ੀਸ਼ਨਾਂ 'ਤੇ ਵਾਪਸ ਆਉਣਗੇ।"
"ਇਸ ਪਰੇਡ ਦਾ ਕੋਈ ਇੱਕ ਰੂਟ ਨਹੀਂ ਹੋਵੇਗਾ। ਬਾਕੀ ਸਾਰੀ ਡਿਟੇਲ ਅਸੀਂ ਕੱਲ੍ਹ ਨੂੰ ਦੇਵਾਂਗੇ।"
ਕਿਸਾਨ ਆਗੂਆਂ ਦੀ ਅਪੀਲ
ਸ਼ੁੱਕਰਵਾਰ ਦੇਰ ਰਾਤ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਇੱਕ ਵਿਅਕਤੀ ਪੇਸ਼ ਕੀਤਾ ਜਿਸ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦਾਅਵਾ ਕੀਤਾ ਕਿ ਉਹ ਪੈਸੇ ਲੈ ਕੇ ਅੰਦੋਲਨ ਦੀ ਸ਼ਾਂਤੀ ਭੰਗ ਕਰਨ ਆਇਆ ਸੀ।
ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਮੁਜ਼ਾਹਰਾ ਕਰ ਰਹੇ ਕਿਸਾਨਾਂ ਲਈ ਸਰਗਰਮੀਆਂ ਵਾਲਾ ਦਿਨ ਰਿਹਾ।
ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਸਫ਼ੇ ਤੋਂ ਲਾਈਵ ਹੁੰਦਿਆਂ ਕਿਸਾਨ ਆਗੂ ਬਲਕਰਨ ਸਿੰਘ ਬਰਾੜ ਨੇ ਗਣਤੰਤਰ ਦਿਵਸ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਕਿਹਾ, “ਪੰਜਾਬ ਅਤੇ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਤੋਂ ਪਹੁੰਚਣ ਵਾਲਿਆਂ ਨੂੰ ਅਪੀਲ ਕਰਾਂਗਾਂ ਕਿ ਦੇਸ਼, ਦੇਸ਼ ਦੇ ਲੋਕਾਂ ਦੇ ਖ਼ਿਲਾਫ਼ ਕੋਈ ਨਾਅਰਾ ਨਾ ਲਾਉਣ।”
“ਜੇ ਕੋਈ ਵਿਅਕਤੀ ਕਾਨੂੰਨ ਭੰਗ ਕਰ ਕੇ ਕੋਈ ਕਾਰਵਾਈ ਕਰ ਰਿਹਾ ਹੈ ਤਾਂ ਉਸ ਦਾ ਉਸੇ ਰੂਪ ਵਿੱਚ ਜਵਾਬ ਨਾ ਦਿਓ।”
“ਆਪਣੇ ਟਰੈਕਟਰਾਂ ਉੱਪਰ ਆਪਣੀ ਜਥੇਬੰਦੀ ਦੇ ਨਾਲ ਕੌਮੀ ਝੰਡਾ ਲਗਾਉ ਤਾਂ ਜੋ ਸਰਕਾਰ ਨੂੰ ਸੁਨੇਹਾ ਜਾ ਸਕੇ ਕਿ ਅਸੀਂ ਕੋਈ ਹਮਲਾ ਕਰਨ ਨਹੀਂ ਆ ਰਹੇ ਸਗੋਂ ਗਣਤੰਤਰ ਦਿਵਸ ਮਨਾਉਣ ਆ ਰਹੇ ਹਾਂ।”

ਤਸਵੀਰ ਸਰੋਤ, ANI
ਗੁਰਨਾਮ ਸਿੰਘ ਚਢੂਨੀ ਦੀ ਕਿਸਾਨਾਂ ਨੂੰ ਅਪੀਲ
ਗੁਰਨਾਮ ਸਿੰਘ ਚਢੂਨੀ ਨੇ 26 ਜਨਵਰੀ ਦੇ ਮੱਦੇ ਨਜ਼ਰ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕੀਤੀ "26 ਜਨਵਰੀ ਇੱਕ ਕੌਮੀ ਤਿਉਹਾਰ ਹੈ ਅਤੇ ਇਸ ਦਾ ਵਿਰੋਧ ਲੋਕਾਂ ਵਿੱਚ ਗ਼ਲਤ ਸੁਨੇਹਾ ਜਾ ਸਕਦਾ ਹੈ ਇਸ ਲਈ ਜੇ ਕੋਈ ਨੇਤਾ ਜਾਂ ਮੰਤਰੀ ਝੰਡਾ ਲਹਿਰਾਉਣ ਆਉਂਦਾ ਹੈ ਤਾਂ ਉਸ ਦਾ ਵਿਰੋਧ ਨਾ ਕੀਤਾ ਜਾਵੇ ਜੇ ਕੋਈ ਹੋਰ ਰੈਲੀਆਂ ਕਰਦੇ ਹਨ ਤਾਂ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾਵੇ।"
ਸ਼ੱਕੀ ਬਾਰੇ ਜਾਂਚ ਹੋ ਰਹੀ ਹੈ-ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਵੱਲੋਂ ਫੜੇ ਵਿਅਕਤੀ ਬਾਰੇ ਕਿਹਾ,"ਪੁਲਿਸ ਪੁੱਛਗਿਛ ਕਰ ਰਹੀ ਹੈ, ਇਸ ਬਾਰੇ ਹਾਲੇ ਕੁਝ ਕਹਿਣਾ ਉਚਿਤ ਨਹੀਂ ਹੈ, ਉਸ ਤੋਂ ਬਾਅਦ ਅਧਿਕਾਰਿਤ ਬਿਆਨ ਤੁਹਾਨੂੰ ਦਿੱਤਾ ਜਾਵੇਗਾ"
“ਸੁਰੱਖਿਆ ਬੰਦੋਬਸਤਾਂ ਵਿੱਚ ਕੋਈ ਕਮੀ ਨਹੀਂ ਹੈ। ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀ ਆਵੇਗੀ। ਗਣਤੰਤਰ ਦਿਵਸ ਦੇ ਆਪੋ-ਆਪਣੇ ਪ੍ਰੋਗਰਾਮ ਆਪਣੀਆਂ ਥਾਵਾਂ ਉੱਪਰ ਕਰਨਗੇ ਅਤੇ ਯੋਜਨਾ ਤੋਂ ਬਾਹਰ ਜਾ ਕੇ ਪ੍ਰੋਗਰਾਮ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਸ਼ੁੱਕਰਵਾਰ ਦੇਰ ਰਾਤ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਇੱਕ ਵਿਅਕਤੀ ਪੇਸ਼ ਕੀਤਾ ਜਿਸ ਨੇ ਪ੍ਰੈੱਸ ਕਾਨਫ਼ਰਸ ਵਿੱਚ ਦਾਅਵਾ ਕੀਤਾ ਕਿ ਉਹ ਪੈਸੇ ਲੈ ਕੇ ਅੰਦੋਲਨ ਦੀ ਸ਼ਾਂਤੀ ਭੰਗ ਕਰਨ ਆਇਆ ਸੀ। ਇਸ ਕੰਮ ਲਈ ਉਸ ਨੇ ਹਥਿਆਰ ਮਿਲਣ ਦੀ ਗੱਲ ਵੀ ਕਹੀ। ਬਾਅਦ ਵਿੱਚ ਕਿਸਾਨਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇੱਕ ਪਾਸੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਗਿਆਰਵੇਂ ਗੇੜ੍ਹ ਦੀ ਬੈਠਕ ਬੇਸਿੱਟਾ ਨਿਬੜੀ ਸਗੋਂ ਟੁੱਟ ਗਈ। ਸਰਕਾਰ ਨੇ ਕਿਹਾ ਕਿ ਜੇ ਕਾਨੂੰਨਾਂ ਸੀ ਕਿ ਸਸਪੈਂਸ਼ਨ ਦਾ ਸਮਾਂ ਵਧਾਇਆ ਜਾ ਸਕਦਾ ਹੈ। ਕਿਸਾਨਾਂ ਦਾ ਜਵਾਬ ਸੀ ਕਿ ਉਹ ਤਜਵੀਜ਼ ਉਹ ਰੱਦ ਕਰ ਚੁੱਕੇ ਹਨ। ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਫਿਰ ਗੱਲਬਾਤ ਨਹੀਂ ਹੋ ਸਕਦੀ, ਜਦੋਂ ਕੋਈ ਗੱਲ ਕਰਨੀ ਹੋਈ ਤਾਂ ਉਹ ਤਿਆਰ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਪੰਜ ਲੱਖਰ ਰੁਪਏ ਦੇ ਮੁਆਵਜ਼ੇ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













