ਕਿਸਾਨ ਅੰਦੋਲਨ: ਭਾਜਪਾ ਦੇ ਮੰਤਰੀ ਸੋਮ ਪ੍ਰਕਾਸ਼ ਕਿਸ ਸਵਾਲ 'ਤੇ ਭੜਕ ਗਏ - 5 ਅਹਿਮ ਖ਼ਬਰਾਂ

ਸੋਮ ਪ੍ਰਕਾਸ਼

ਤਸਵੀਰ ਸਰੋਤ, FB/Som Parkash

ਤਸਵੀਰ ਕੈਪਸ਼ਨ, ਸੋਮ ਪ੍ਰਕਾਸ਼ ਨੇ ਕਿਹਾ ਕਿ 5 ਤਾਰੀਕ ਨੂੰ ਕਿਸਾਨਾਂ ਦੀ ਸੰਤੁਸ਼ਟੀ ਕਰਵਾਵਾਂਗੇ।

ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ 'ਅਸੀਂ 5 ਤਾਰੀਕ ਨੂੰ ਕਿਸਾਨਾਂ ਦੀ ਸੰਤੁਸ਼ਟੀ ਕਰਵਾਵਾਂਗੇ।'

ਕਿਸਾਨਾਂ ਨਾਲ ਕਾਨੂੰਨ ਬਣਾਉਣ ਤੋਂ ਪਹਿਲਾਂ ਮੀਟਿੰਗਾਂ ਕਰਨ ਜਾਂ ਪੁੱਛੇ ਜਾਣ ਬਾਰੇ ਕੀਤੇ ਸਵਾਲ ਉੱਤੇ ਸੋਮ ਪ੍ਰਕਾਸ਼ ਨੇ ਕਿਹਾ ਕਿ ਤਾਜ਼ਾ ਗੱਲਬਾਤ ਸਮੱਸਿਆ ਨੂੰ ਹੱਲ ਕਰਨ ਲਈ ਹੋ ਰਹੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, ''ਪਹਿਲਾਂ ਕੀ ਹੋਇਆ, ਕਿਉਂ ਨਹੀਂ ਕੀਤਾ...ਇਸ ਸਵਾਲ ਦਾ ਤਾਂ ਹੁਣ ਕੀ ਜਵਾਬ ਬਣਦਾ ਹੈ...ਅਸੀਂ 5 ਦਸੰਬਰ ਨੂੰ ਗੱਲਬਾਤ ਕਰਨੀ ਹੈ।''

ਕੀ ਸਰਕਾਰ ਕੋਲੋਂ ਕਿਤੇ ਗ਼ਲਤੀ ਰਹਿ ਗਈ ਜਾਂ ਭੁੱਲ ਗਏ ਜਾਂ ਲੱਗਿਆ ਲੋੜ ਨਹੀਂ ਹੈ?

ਇਸ ਸਵਾਲ ਦੇ ਜਵਾਬ ਵਿੱਚ ਸੋਮ ਪ੍ਰਕਾਸ਼ ਨੇ ਕਿਹਾ, ''ਮੈਂ ਇਸ ਉੱਤੇ ਕੀ ਟਿੱਪਣੀ ਕਰਾਂ, ਤੁਸੀਂ ਬੇਤੁਕਾ ਸਵਾਲ ਕਰ ਰਹੇ ਹੋ, ਇਸ ਦਾ ਕੋਈ ਜਵਾਬ ਨਹੀਂ ਬਣਦਾ ਹੈ। ਪਹਿਲਾਂ ਕਿਉਂ ਨਹੀਂ ਕੀਤਾ ਤੇ ਹੁਣ ਕਿਉਂ ਕੀਤਾ....ਜੇ ਕੋਈ ਸਮੱਸਿਆ ਆਈ ਤਾਂ ਇਸ ਦਾ ਹੱਲ ਕੱਢ ਰਹੇ ਹਾਂ।''

ਸੋਮ ਪ੍ਰਕਾਸ਼ ਨੇ ਬੀਬੀਸੀ ਦੇ ਸਵਾਲਾਂ ਦੇ ਹੋਰ ਕੀ ਜਵਾਬ ਦਿੱਤੇ - ਜਾਣਨ ਲਈ ਇੱਥੇ ਕਲਿੱਕ ਕਰੋ

ਕਿਸਾਨਾਂ ਨੂੰ ਮੋਦੀ ਸਰਕਾਰ 'ਤੇ ਭਰੋਸਾ ਕਿਉਂ ਨਹੀਂ ਤੇ ਕਾਰਪੋਰੇਟ ਦਾ ਡਰ ਕਿਉਂ

ਹਾਲ ਹੀ ਵਿੱਚ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਕਈ ਇਤਰਾਜ਼ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਕਿ ਇਸ ਕਾਨੂੰਨ ਦੀ ਆੜ ਵਿੱਚ ਕਾਰਪੋਰੇਟ ਜਗਤ ਖੇਤੀ ਖੇਤਰ 'ਤੇ ਹਾਵੀ ਹੋ ਜਾਵੇਗਾ ਅਤੇ ਕਿਸਾਨਾਂ ਦੇ ਸ਼ੋਸ਼ਣ ਦਾ ਖ਼ਤਰਾ ਪੈਦਾ ਹੋ ਜਾਵੇਗਾ।

ਪਰ ਸੱਚ ਇਹ ਹੈ ਕਿ ਖੇਤੀ ਖੇਤਰ ਵਿੱਚ ਕਾਰਪੋਰੇਟ ਦੀ ਦੁਨੀਆਂ ਬਹੁਤ ਪਹਿਲਾਂ ਤੋਂ ਆ ਚੁੱਕੀ ਹੈ। ਇਹ ਦੇਖਣ ਲਈ ਇੱਕ ਉਦਾਹਰਨ ਨਾਲ ਸਮਝਣਾ ਪਵੇਗਾ।

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸਾਨਾਂ ਦੀਆਂ ਮੋਦੀ ਸਰਕਾਰ ਤੋਂ ਕਈ ਆਸਾਂ ਸਨ

ਸਰਕਾਰੀ ਸੰਸਥਾ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਕਿਸਾਨਾਂ ਦੇ ਉਤਪਾਦਾਂ ਦੀ ਸਭ ਤੋਂ ਵੱਡੀ ਖ਼ਰੀਦਦਾਰ ਹੈ। 23 ਵੱਖ ਵੱਖ ਫ਼ਸਲਾਂ ਖ਼ਰੀਦਣ ਦਾ ਪ੍ਰਬੰਧ ਹੈ ਪਰ ਸਰਕਾਰ ਸਿਰਫ਼ ਚਾਵਲ ਅਤੇ ਕਣਕ ਖ਼ਰੀਦਦੀ ਹੈ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਦੇਸ ਵਿੱਚ ਦੂਸਰੇ ਨੰਬਰ 'ਤੇ ਕਣਕ ਦਾ ਖ਼ਰੀਦਦਾਰ ਕੌਣ ਹੈ?

ਪੂਰੀ ਖ਼ਬਰ ਇੱਥੇ ਪੜ੍ਹੋ

ਕਿਸਾਨਾਂ ਨੂੰ ਸੜਕਾਂ 'ਤੇ ਕਿਉਂ ਆਉਣਾ ਪਿਆ

ਭਾਰਤ ਦੀ ਰਾਜਧਾਨੀ ਦਿੱਲੀ ਦੀ ਹੱਦ 'ਤੇ ਧਰਨਾ ਲਾਈ ਬੈਠੇ ਕਿਸਾਨ ਰਾਕੇਸ਼ ਵਿਆਸ ਦਾ ਕਹਿਣਾ ਹੈ, ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ, ਵੱਡੇ ਵਪਾਰੀ ਹੁਣ ਸਾਨੂੰ ਨਿਗਲ ਜਾਣਗੇ।

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਦੀ ਸਰਕਾਰ ਦੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਡਟੇ ਹੋਏ ਹਨ

ਪੰਜਾਬ ਤੇ ਹਰਿਆਣਾ ਦੇ ਗੁਆਂਢੀ ਸੂਬਿਆਂ ਤੋਂ ਵਿਆਸ ਵਰਗੇ ਹਜ਼ਾਰਾਂ ਕਿਸਾਨ, ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਰੁੱਧ ਡਟੇ ਹੋਏ ਹਨ।

ਇਹ ਵਿਵਾਦਮਈ ਸੁਧਾਰ ਖੇਤੀ ਉਤਪਾਦਾਂ ਦੀ ਵਿਕਰੀ, ਕੀਮਤ ਅਤੇ ਭੰਡਾਰਨ ਦੇ ਨਿਯਮਾਂ ਨੂੰ ਖ਼ਤਮ ਕਰ ਦੇਣਗੇ, ਉਹ ਨਿਯਮ ਜੋ ਦਹਾਕਿਆਂ ਤੋਂ ਭਾਰਤ ਦੇ ਕਿਸਾਨਾਂ ਨੂੰ ਆਜ਼ਾਦ ਖੁੱਲ੍ਹੀ ਮੰਡੀ ਤੋਂ ਬਚਾਅ ਰਹੇ ਹਨ।

ਪੂਰੇ ਮਾਮਲੇ ਨੂੰ ਤਫ਼ਸੀਲ ਵਿੱਚ ਸਮਝੋ, ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:-

ਪੰਜਾਬੀ ਕਲਾਕਾਰਾਂ ਤੋਂ ਬਾਅਦ ਕਿਸਾਨੀ ਅੰਦੋਲਨ 'ਤੇ ਬਾਲੀਵੁੱਡ ਦੇ ਚਿਹਰੇ ਕੀ ਕਹਿੰਦੇ

ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਦੇ ਰੌਲੇ ਵਿਚਾਲੇ ਬਾਲੀਵੁੱਡ ਤੋਂ ਕਈ ਚਿਹਰਿਆਂ ਨੇ ਆਵਾਜ਼ ਚੁੱਕੀ ਹੈ।

ਕਲਾਕਾਰ

ਤਸਵੀਰ ਸਰੋਤ, FB

ਖ਼ੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਾਥ ਦਿੰਦੇ ਹੋਏ ਕੁਝ ਹਿੰਦੀ ਫ਼ਿਲਮ ਜਗਤ ਦੇ ਕਈ ਨਾਮ ਨਜ਼ਰ ਆ ਰਹੇ ਹਨ।

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਕਈ ਟਵੀਟ ਅਤੇ ਰੀ-ਟਵੀਟ ਹੁਣ ਤੱਕ ਕੀਤੇ ਜਾ ਚੁੱਕੇ ਹਨ।

ਅਦਾਕਾਰ ਸੋਨੂੰ ਸੂਦ ਨੇ ਕੁਝ ਕੁ ਸਤਰਾਂ ਵਿੱਚ ਹੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਕਿ ਕਿਸਾਨ ਮੇਰਾ ਭਗਵਾਨ।

ਪੂਰੀ ਖ਼ਬਰ ਇੱਥੇ ਪੜ੍ਹੋ

ਲੌਕਡਾਊਨ ਦੌਰਾਨ ਸ਼ੋਸ਼ਣ ਅਤੇ ਘਰੇਲੂ ਹਿੰਸਾ ਤੋਂ ਬਚਣ ਵਾਲੀ ਔਰਤ ਦੀ ਕਹਾਣੀ

ਔਰਤਾਂ ਵਿਰੁੱਧ ਹਿੰਸਾ ਨੂੰ ਖ਼ਤਮ ਕਰਨ ਨੂੰ ਸਮਰਪਿਤ ਯੂਐਨ ਕੌਮਾਂਤਰੀ ਦਿਵਸ ਮੌਕੇ ਇੱਕ ਔਰਤ ਜਿਸਦੇ ਸਾਥੀ ਦਾ ਵਿਵਹਾਰ ਮਹਾਂਮਾਰੀ ਦੌਰਾਨ ਭਿਆਨਕ ਰੂਪ ਵਿੱਚ ਬਦਤਰ ਹੋ ਗਿਆ, ਉਸ ਨੇ ਬੀਬੀਸੀ 100 ਵੂਮੈਨ ਨੂੰ ਦੱਸਿਆ ਕਿ ਕਿਵੇਂ ਉਹ ਇਸ ਵਿੱਚੋਂ ਬਾਹਰ ਨਿਕਲੀ।

100 ਵੂਮੈਨ

ਕੁਝ ਲੋਕ ਸ਼ਾਇਦ ਨੌਕਰੀ ਤੋਂ ਥੋੜ੍ਹੇ ਦਿਨਾਂ ਦੀ ਛੁੱਟੀ ਦੀ ਸੰਭਾਵਨਾ ਤੋਂ ਖ਼ੁਸ਼ ਹੋਏ ਹੋਣ ਪਰ ਵਿਕਟੋਰੀਆਂ ਲਈ ਇਹ ਇੱਕ ਡਰਾਉਣੀ ਗੱਲ ਸੀ।

"ਮੈਨੂੰ ਉਹ ਮੇਰੇ ਢਿੱਡ ਵਿਚਲਾ ਖ਼ੌਫ਼ ਯਾਦ ਹੈ ਜਦੋਂ ਮੈਂ ਆਖ਼ਰੀ ਦਿਨ ਘਰ ਆ ਰਹੀ ਸੀ, ਇਹ ਸੋਚਦਿਆਂ ਕਿ ਕਿੰਨਾ ਸਮਾਂ, ਜਦੋਂ ਤੱਕ ਮੈਂ ਦੂਰ ਹੋਵਾਂਗੀ?"

ਕੋਰੋਨਾਵਾਇਰਸ ਦੇ ਦੁਨੀਆਂ ਉਲਟ ਪੁਲਟ ਕਰਨ ਤੋਂ ਪਹਿਲਾਂ ਹੀ ਵਿਰਕਟੋਰੀਆਂ ਆਪਣੇ ਸਾਥੀ ਹੱਥੋਂ ਸਾਲਾਂ ਤੱਕ ਮਾੜਾ ਵਤੀਰਾ ਝੱਲ ਚੁੱਕੇ ਸਨ। ਪਰ ਜਦੋਂ ਯੂਕੇ ਵਿੱਚ ਮਾਰਚ ਮਹੀਨੇ ਲੌਕਡਾਊਨ ਲੱਗਿਆ, ਉਨ੍ਹਾਂ ਦੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ।

ਲੌਕਡਾਊਨ ਦੇ ਤਿੰਨ ਮਹੀਨਿਆਂ ਦੌਰਾਨ ਦੁਨੀਆਂ ਭਰ ਵਿੱਚ ਆਪਣੇ ਸਾਥੀਆਂ ਵਲੋਂ ਹਿੰਸਾ ਦਾ ਸ਼ਿਕਾਰ ਔਰਤਾਂ ਦੇ ਅੰਦਾਜ਼ਨ ਇੱਕ ਕਰੋੜ 50 ਲੱਖ ਤੱਕ ਮਾਮਲੇ ਆਏ।

ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)