ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਮੰਡੀ ਅਤੇ ਐੱਮਐੱਸਪੀ ਦਾ ਤਾਂ ਬਹਾਨਾ ਹੈ ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ' - 5 ਅਹਿਮ ਖ਼ਬਰਾਂ

PM Modi

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਚੋਣ ਰੈਲੀ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਬਾਰੇ ਟਿੱਪਣੀ ਕੀਤੀ

ਬਿਹਾਰ ਚੋਣ ਰੈਲੀ ਦੌਰਾਨ ਸੰਬਧੋਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਬਿੱਲਾਂ ਖ਼ਿਲਾਫ਼ ਹੋ ਰਹੋ ਪ੍ਰਦਰਸ਼ਨਾਂ ਉੱਤੇ ਟਿੱਪਣੀ ਕਰਦਿਆਂ ਅਸਿੱਧੇ ਤੌਰ 'ਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ।

ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਤੇ ਦਲਾਲਾਂ ਤੋਂ ਮੁਕਤੀ ਦਿਵਾਉਣ ਦਾ ਫ਼ੈਸਲਾ ਲਿਆ ਉੱਥੇ ਹੀ ਇਹ ਲੋਕ ਦਲਾਲਾਂ ਅਤੇ ਵਿਚੋਲਿਆਂ ਦੇ ਪੱਖ ਵਿੱਚ ਖੁੱਲ੍ਹ ਕੇ ਮੈਦਾਨ ਵਿੱਚ ਹਨ।

ਪੀਐੱਮ ਮੋਦੀ ਨੇ ਕਿਹਾ, "ਮੰਡੀ ਅਤੇ ਐੱਮਐੱਸਪੀ ਦਾ ਤਾਂ ਬਹਾਨਾ ਹੈ ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ।"

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਯਾਦ ਕਰੋ ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਭੇਜਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਇਨ੍ਹਾਂ ਨੇ ਕਿਹੋ ਜਿਹੇ ਭਰਮ ਫੈਲਾਏ ਸਨ। ਜਦੋਂ ਦੇਸ਼ ਦੀ ਰੱਖਿਆ ਲਈ ਰਾਫੇਲ ਜਹਾਜ਼ਾਂ ਨੂੰ ਖਰੀਦਣ ਦਾ ਕੰਮ ਹੋਇਆ ਤਾਂ ਵੀ ਇਹ ਦਲਾਲਾਂ ਤੇ ਵਿਚੋਲਿਆਂ ਦੀ ਭਾਸ਼ਾ ਬੋਲ ਰਹੇ ਸਨ।"

ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਇਨ੍ਹਾਂ ਲਈ ਦੇਸ਼ ਹਿੱਤ ਨਾਲੋਂ ਜ਼ਿਆਦਾ ਦਲਾਲਾਂ ਦਾ ਹਿੱਤ ਜ਼ਰੂਰੀ ਹੈ

ਕੇਂਦਰ ਦੇ ਖੇਤੀ ਕਾਨੂੰਨ ਪਾਸ ਕਰਨ ਤੋਂ ਕਿਸਾਨਾਂ ਦੇ ਵਿਰੋਧ ਬਾਰੇ ਖ਼ਬਰਾਂ ਇੱਥੇ ਕਲਿੱਕ ਕਰ ਕੇ ਪੜ੍ਹੋ

ਕੈਪਟਨ ਅਮਰਿੰਦਰ ਦੇ ਪੁੱਤਰ ਨੂੰ ਈਡੀ ਨੇ ਇਸ ਮਾਮਲੇ 'ਚ ਮਗਰੋਂ ਮੁੜ ਸੰਮਨ ਭੇਜੇ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚਾਰ ਸਾਲਾਂ ਤੋਂ ਵੱਧ ਵਕਫ਼ੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਮੁੜ ਸੰਮਨ ਭੇਜੇ ਹਨ।

ਰਣਇੰਦਰ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਣਇੰਦਰ ਸਿੰਘ ਨੂੰ ਈਡੀ ਨੇ ਇਸ ਤੋਂ ਪਹਿਲਾਂ ਸਾਲ 2016 ਵਿੱਚ ਸੰਮਨ ਕੀਤਾ ਸੀ

ਇਨ੍ਹਾਂ ਸੰਮਨਾਂ 'ਚ ਉਨ੍ਹਾਂ ਨੂੰ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਨੇ ਰਣਇੰਦਰ ਸਿੰਘ ਨੂੰ 22 ਜੂਨ 2016 ਨੂੰ ਜਾਂਚ ਲਈ ਸੱਦਿਆ ਸੀ।

ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ਈਡੀ ਨੇ ਸਵਿਟਜ਼ਰਲੈਂਡ ਨੂੰ ਕਥਿਤ ਤੌਰ 'ਤੇ ਭੇਜੇ ਗਏ ਫੰਡ ਅਤੇ ਜਕਰਾਂਦਾ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜ਼ਨ ਆਈਲੈਂਡ 'ਚ ਪੈਸੇ ਦਾ ਕਥਿਤ ਤੌਰ 'ਤੇ ਲੈਣ-ਦੇਣ ਕਰਨ ਵਾਸਤੇ ਪੁੱਛ ਪੜਤਾਲ ਕੀਤੀ ਸੀ।

ਇਸ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਰੋਨਾ ਦੇ ਕੇਸਾਂ ਬਾਰੇ ਪੀਐੱਮ ਮੋਦੀ ਦੇ ਦਾਅਵਿਆਂ ਦੀ ਪੜਤਾਲ 'ਚ ਇਹ ਸਾਹਮਣੇ ਆਇਆ - ਰਿਐਲਿਟੀ ਚੈੱਕ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਭਾਰਤ ਦੀ ਕੋਰੋਨਵਾਇਰਸ ਖ਼ਿਲਾਫ਼ ਲੜਾਈ ਦੇ ਜਾਰੀ ਰਹਿਣ ਬਾਰੇ ਦੇਸ ਦੇ ਨਾਮ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਮੌਤਾਂ ਦਾ ਅੰਕੜਾ ਕਾਫ਼ੀ ਘੱਟ ਰਿਹਾ ਹੈ ਪਰ ਮਾਹਿਰਾਂ ਦਾ ਦਾਅਵਾ ਹੈ ਕਿ ਕਾਫ਼ੀ ਮੌਤਾਂ ਰਿਪੋਰਟ ਹੀ ਨਹੀਂ ਕੀਤੀਆਂ ਜਾ ਗਈਆਂ

ਦਾਅਵਾ: "ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਦਰ ਵਿੱਚ ਕਮੀ ਆਈ ਹੈ... ਕਿਉਂਕਿ ਭਾਰਤ ਉਨ੍ਹਾਂ ਕੁਝ ਦੇਸਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਸ਼ੁਰੂ ਵਿੱਚ ਹੀ ਇੱਕ ਲਚਕੀਲਾ ਲੌਕਡਾਊਨ ਅਪਣਾਇਆ ਜਦੋਂ ਕੇਸਾਂ ਦੀ ਗਿਣਤੀ ਸੈਂਕੜਿਆਂ 'ਚ ਸੀ"

ਨਤੀਜਾ: ਇਹ ਸੱਚ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਵਾਧਾ ਦਰ ਵਿੱਚ ਕਮੀ ਆਈ ਹੈ ਪਰ ਭਾਰਤ ਇਕੱਲਾ ਅਜਿਹਾ ਦੇਸ ਨਹੀਂ ਹੈ ਜਿਸ ਨੇ ਕੋਰੋਨਾਵਇਰਸ ਨੂੰ ਠੱਲ੍ਹ ਪਾਉਣ ਲਈ ਉਸ ਸਮੇਂ ਲੌਕਡਾਊਨ ਲਾਗੂ ਕੀਤਾ ਹੋਵੇ ਜਦੋਂ ਕੇਸਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਲੌਕਡਾਊਨ ਕਾਰਨ ਵੱਖ-ਵੱਖ ਦੇਸਾਂ ਵਿੱਚ ਵੱਖ-ਵੱਖ ਨਤੀਜੇ ਨਿਕਲੇ ਹਨ।

ਭਾਰਤ ਵਿੱਚ ਸੰਤਬਰ ਦੇ ਮੱਧ ਤੋਂ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋਈ। ਉਸ ਤੋਂ ਬਾਅਦ ਹਫ਼ਤਾ ਦਰ ਹਫ਼ਤਾ ਪੁਸ਼ਟ ਕੇਸਾਂ ਵਿੱਚ ਕਮੀ ਦਰਜ ਕੀਤੀ ਗਈ ਹੈ।

ਬੀਬੀਸੀ ਨੇ ਪ੍ਰਧਾਨ ਮੰਤਰੀ ਵਲੋਂ ਕੋਰੋਨਾਵਇਰਸ ਦੀ ਲੜਾਈ ਬਾਰੇ ਕੀਤੇ ਦਾਅਵਿਆਂ ਦੀ ਪੜਤਾਲ ਕੀਤੀ। ਜਿਨ੍ਹਾਂ ਬਾਰੇ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨ ਵਿੱਚ 'ਛਿੜੀ ਖਾਨਾਜੰਗੀ' ਦੀਆਂ ਖ਼ਬਰਾਂ ਦੀ ਸੱਚਾਈ ਕੀ ਹੈ - ਰਿਐਲਿਟੀ ਚੈੱਕ

ਭਾਰਤ ਦੀਆਂ ਕਈ ਖ਼ਬਰਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਖਾਨਾਜੰਗੀ ਛਿੜ ਗਈ ਹੈ।

ਕਰਾਚੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਰਾਚੀ ਵਿੱਚ 21 ਅਕਤੂਬਰ 2020 ਨੂੰ ਹੋਏ ਇੱਕ ਧਮਾਕੇ ਤੋਂ ਬਾਅਦ ਦੀ ਤਸਵੀਰ (ਫ਼ਾਈਲ ਫੋਟੋ)

ਇਹ ਖ਼ਬਰਾਂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਵਿਰੋਧੀ ਧਿਰ ਦੇ ਇੱਕ ਸਿਆਸੀ ਆਗੂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਹੁਕਮਾਂ ਉੱਪਰ ਦਸਤਖ਼ਤ ਕਰਵਾਉਣ ਲਈ ਇੱਕ ਸੀਨੀਅਰ ਪੁਲਿਸ ਅਫ਼ਸਰ ਨੂੰ ਅਗਵਾ ਕਰਨ ਦੀਆਂ ਖ਼ਬਰਾਂ ਆਉਣ ਪਿੱਛੋਂ ਸਾਹਮਣੇ ਆਈਆਂ।

ਪਾਕਿਸਤਾਨ ਵਿੱਚ ਜਾਰੀ ਘਟਨਾਕ੍ਰਮ ਤੋਂ ਕਈ ਸਿਆਸੀ ਆਗੂ ਖ਼ਫ਼ਾ ਸਨ ਪਰ ਉੱਥੇ ਕਿਸੇ ਕਿਸਮ ਦੀ ਹਿੰਸਾ ਨਹੀਂ ਵਾਪਰੀ, ਜਿਵੇਂ ਕਿ ਦਾਅਵਾ ਕੀਤਾ ਗਿਆ।

ਫੇਕ ਨਿਊਜ਼ ਚਲਾਉਣ ਵਾਲਿਆਂ ਵਿੱਚ ਕਈ ਵੈਰੀਫ਼ਾਈਡ ਅਕਾਊਂਟਸ ਅਤੇ ਨਾਮੀ ਨਿਊਜ਼ ਵੈੱਬਸਾਈਟਾਂ ਵੀ ਸ਼ਾਮਲ ਸਨ। ਇਹ ਆਪਣੇ ਲੱਖਾਂ ਫ਼ੌਲੋਅਰਜ਼ ਵਿਚਾਲੇ ਫ਼ੇਕ ਨਿਊਜ਼ ਪਹੁੰਚਾ ਰਹੇ ਸਨ।

ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਪਾਕਿਸਤਾਨ ਦੇ ਕਰਾਚੀ ਵਿੱਚ ਵਿਰੋਧੀ ਧਿਰਾਂ ਦੇ ਇੱਕ ਗਠਜੋੜ ਨੇ ਇਮਰਾਨ ਸਰਕਾਰ ਦੇ ਖ਼ਿਲਾਫ਼ ਰੈਲੀ ਕੀਤੀ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ

ਉੱਤਰ ਪ੍ਰਦੇਸ਼ ਦੇ ਬਾਗ਼ਪਤ ਵਿੱਚ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਬਿਨਾਂ ਆਗਿਆ ਦਾੜ੍ਹੀ ਵਧਾਉਣ ਅਤੇ ਅਨੁਸ਼ਾਸਨਹੀਨਤਾ ਦੇ ਲਈ ਸਸਪੈਂਡ ਕਰਨ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਸਬ-ਇੰਸਪੈਕਟਰ ਇੰਤੇਸਾਰ ਅਲੀ
ਤਸਵੀਰ ਕੈਪਸ਼ਨ, ਸਬ-ਇੰਸਪੈਕਟਰ ਇੰਤੇਸਾਰ ਅਲੀ ਦਾ ਕਹਿਣਾ ਹੈ ਕਿ ਉਹ ਕਾਫ਼ੀ ਲੰਬੇ ਸਮੇਂ ਤੋਂ ਦਾੜ੍ਹੀ ਰੱਖ ਰਹੇ ਹਨ ਪਰ ਕਦੇ ਕਿਸੇ ਅਫ਼ਸਰ ਨੇ ਉਨ੍ਹਾਂ ਨੂੰ ਕਦੇ ਨਹੀਂ ਟੋਕਿਆ

ਇਸ ਸਮਲੇ ਉੱਪਰ ਪੁਲਿਸ ਸੁਪਰੀਟੈਂਡੈਂਟ ਅਭਿਸ਼ੇਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਾਰਵਾਈ ਕਾਨੂੰਨ ਦੇ ਘੇਰੇ ਵਿੱਚ ਰਹਿ ਕੇ ਕੀਤੀ ਗਈ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਹੋਇਆਂ ਅਭਿਸ਼ੇਕ ਸਿੰਘ ਨੇ ਕਿਹਾ, "ਜੇ ਕੋਈ ਇਸ ਕਾਰਵਾਈ ਦੇ ਖ਼ਿਲਾਫ਼ ਅਦਾਲਤ ਵੀ ਜਾਂਦਾ ਹੈ ਤਾਂ ਅਸੀਂ ਉਸ ਲਈ ਤਿਆਰ ਹਾਂ।"

ਪਰ ਸਬ-ਇੰਸਪੈਕਟਰ ਇੰਤੇਸਾਰ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਹੀ ਦਾੜ੍ਹੀ ਰੱਖਣ ਦੀ ਆਗਿਆ ਮੰਗੀ ਸੀ ਜੋ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਲੋੜ ਪੈਣ 'ਤੇ ਉਹ ਅਦਾਲਤ ਵੀ ਜਾਣਗੇ।

ਆਖ਼ਰ ਇਹ ਪੂਰਾ ਮਾਮਲਾ ਹੈ ਕੀ ਇਸ ਬਾਰੇ ਇੱਥੇ ਕਲਿੱਕ ਕਰਕੇ ਪੜ੍ਹੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)