ਪਾਕਿਸਤਾਨ ਵਿੱਚ 'ਛਿੜੀ ਖਾਨਾਜੰਗੀ' ਦੀਆਂ ਖ਼ਬਰਾਂ ਦੀ ਸੱਚਾਈ ਕੀ ਹੈ-ਰਿਐਲਿਟੀ ਚੈੱਕ

ਕਰਾਚੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਰਾਚੀ ਵਿੱਚ 21 ਅਕਤੂਬਰ 2020 ਨੂੰ ਹੋਏ ਇੱਕ ਧਮਾਕੇ ਤੋਂ ਬਾਅਦ ਦੀ ਤਸਵੀਰ (ਫ਼ਾਈਲ ਫੋਟੋ)
    • ਲੇਖਕ, ਆਬਿਦ ਹੁਸੈਨ
    • ਰੋਲ, ਬੀਬੀਸੀ ਉਰਦੂ, ਇਸਲਾਮਾਬਾਦ

ਭਾਰਤ ਦੀਆਂ ਕਈ ਖ਼ਬਰਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਵਿੱਚ ਇਸ ਤਰ੍ਹਾਂ ਦੀਆਂ ਖ਼ਬਰਾਂ ਦੀ ਭਰਮਾਰ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਖਾਨਾਜੰਗੀ ਛਿੜ ਗਈ ਹੈ।

ਇਹ ਖ਼ਬਰਾਂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਵਿਰੋਧੀ ਧਿਰ ਦੇ ਇੱਕ ਸਿਆਸੀ ਆਗੂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਹੁਕਮਾਂ ਉੱਪਰ ਦਸਤਖ਼ਤ ਕਰਵਾਉਣ ਲਈ ਇੱਕ ਸੀਨੀਅਰ ਪੁਲਿਸ ਅਫ਼ਸਰ ਨੂੰ ਅਗਵਾ ਕਰਨ ਦੀਆਂ ਖ਼ਬਰਾਂ ਆਉਣ ਪਿੱਛੋਂ ਸਾਹਮਣੇ ਆਈਆਂ।

ਇਸ ਖ਼ਬਰ ਨੂੰ ਤੁਰੰਤ ਹੀ ਭਾਰਤੀ ਮੀਡੀਆ ਵੱਲੋਂ ਚੁੱਕ ਲਿਆ ਗਿਆ ਅਤੇ ਮੀਡੀਆ ਨੇ ਇੱਥੋ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਦੀਆਂ ਸੜਕਾਂ ਉੱਪਰ ਫ਼ੌਜ ਅਤੇ ਪੁਲਿਸ ਵਿੱਚ ਟਕਰਾਅ ਹੋਇਆ ਜਿਸ ਕਾਰਨ ਕਰਾਚੀ ਦੇ ਕਈ ਪੁਲਿਸ ਅਫ਼ਸਰਾਂ ਦੀ ਮੌਤ ਹੋ ਗਈ ਹੈ ਅਤੇ ਸੜਕਾਂ ਉੱਪਰ ਟੈਂਕ ਦੇਖੇ ਗਏ ਹਨ।

ਇਹ ਵੀ ਪੜ੍ਹੋ:

ਟਵਿੱਟਰ ਉੱਪਰ ਇੱਕ ਵਾਇਰਲ ਵੀਡੀਓ ਵਿੱਚ ਕਥਿਤ ਅਸ਼ਾਂਤੀ ਦੇਖੀ ਗਈ, ਜਦਕਿ ਇਸ ਵਿੱਚ ਕੋਈ ਸੱਚਾਈ ਨਹੀਂ ਸੀ।

ਭਾਰਤ ਪਾਕਿਸਤਾਨ ਦੀ ਸਰਹੱਦ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਭਾਰਤ ਪਾਕਿਸਤਾਨ ਦੀ ਸਰਹੱਦ

ਪਾਕਿਸਤਾਨ ਵਿੱਚ ਜਾਰੀ ਘਟਨਾਕ੍ਰਮ ਤੋਂ ਕਈ ਸਿਆਸੀ ਆਗੂ ਖ਼ਫ਼ਾ ਸਨ ਪਰ ਉੱਥੇ ਕਿਸੇ ਕਿਸਮ ਦੀ ਹਿੰਸਾ ਨਹੀਂ ਵਾਪਰੀ, ਜਿਵੇਂ ਕਿ ਦਾਅਵਾ ਕੀਤਾ ਗਿਆ।

ਮਾਮਲਾ ਕੀ ਸੀ?

ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਅਕਸਰ ਖ਼ਰਾਬ ਹੀ ਰਹੇ ਹਨ। ਦੋਵੇਂ ਮੁਲਕ ਇੱਕ-ਦੂਜੇ ਦੇ ਦੁਸ਼ਮਨ ਮੰਨਦੇ ਹਨ ਅਤੇ ਇੱਕ-ਦੂਜੇ ਖ਼ਿਲਾਫ਼ ਮਾੜਾ ਪ੍ਰਚਾਰ ਕਰਦੇ ਰਹਿੰਦੇ ਹਨ। 1947 ਵਿੱਚ ਆਜ਼ਾਦੀ ਤੋਂ ਬਾਅਦ ਹੀ ਭਾਰਤ-ਪਾਕਿਸਤਾਨ ਵਿਚਾਲੇ ਹੁਣ ਤੱਕ ਤਿੰਨ ਵਾਰ ਯੁੱਧ ਹੋ ਚੁੱਕੇ ਹਨ।

ਪਿਛਲੇ ਸਾਲ ਫੇਸਬੁੱਕ ਨੇ ਪਾਕਿਸਤਾਨੀ ਫ਼ੌਜ ਨਾਲ ਜੁੜੇ ਇੱਕ ਨੈੱਟਵਰਕ ਅਤੇ ਭਾਰਤ ਪੱਖੀ ਫੇਕ ਨਿਊਜ਼ ਵੈਬਸਾਈਟਾਂ ਦੇ ਇੱਕ ਵੱਡੇ ਨੈੱਟਵਰਕ ਨੂੰ ਬਲਾਕ ਕਰ ਦਿੱਤਾ ਸੀ। ਇਨ੍ਹਾਂ ਨੈੱਟਵਰਕ ਰਾਹੀਂ ਯੂਰਪ ਵਿੱਚ ਹੋਣ ਵਾਲੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਪਰ ਇਸ ਵਾਰ ਦਿਲਚਸਪ ਗੱਲ ਇਹ ਸੀ ਕਿ ਫੇਕ ਨਿਊਜ਼ ਚਲਾਉਣ ਵਾਲਿਆਂ ਵਿੱਚ ਕਈ ਵੈਰੀਫ਼ਾਈਡ ਅਕਾਊਂਟਸ ਅਤੇ ਨਾਮੀ ਨਿਊਜ਼ ਵੈੱਬਸਾਈਟਾਂ ਵੀ ਸ਼ਾਮਲ ਸਨ। ਇਹ ਆਪਣੇ ਲੱਖਾਂ ਫ਼ੌਲੋਅਰਜ਼ ਵਿਚਾਲੇ ਫ਼ੇਕ ਨਿਊਜ਼ ਪਹੁੰਚਾ ਰਹੇ ਸਨ।

ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਪਾਕਿਸਤਾਨ ਦੇ ਕਰਾਚੀ ਵਿੱਚ ਵਿਰੋਧੀ ਧਿਰਾਂ ਦੇ ਇੱਕ ਗਠਜੋੜ ਨੇ ਇਮਰਾਨ ਸਰਕਾਰ ਦੇ ਖ਼ਿਲਾਫ਼ ਰੈਲੀ ਕੀਤੀ।

18 ਅਕਤੂਬਰ ਨੂੰ ਹੋਈ ਇਸ ਰੈਲੀ ਦੇ ਅਗਲੇ ਹੀ ਦਿਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੂੰ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਮਜ਼ਾਰ ਦੀ ਬੇਅਦਬੀ ਕਰਨੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਤੋਂ ਇਲਜ਼ਾਮ ਲਗਾਏ ਗਏ ਕਿ ਮੁਹੰਮਦ ਸਫ਼ਦਰ ਦੀ ਗ੍ਰਿਫ਼ਤਾਰੀ ਦੇ ਲਈ ਪਾਕਿਸਤਾਨੀ ਫ਼ੌਜ ਦੇ ਸਿੰਧ ਸੂਬੇ ਦੀ ਪੁਲਿਸ ਉੱਤੇ ਦਬਾਅ ਬਣਾਇਆ ਗਿਆ ਸੀ। ਆਈਜੀ ਪੁਲਿਸ ਨੂੰ ਅਗ਼ਵਾ ਕਰਕੇ ਉਨ੍ਹਾਂ ਤੋਂ ਗ੍ਰਿਫ਼ਤਾਰ ਕਰਵਾਉਣ ਲਈ ਜ਼ਬਰਦਸਤੀ ਦਸਤਖ਼ਤ ਕਰਵਾਏ ਗਏ।

ਪਾਕਿਸਤਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵਿਰੋਧੀ ਧਿਰਾਂ ਦੀ ਰੈਲੀ ਤੋਂ ਬਾਅਦ ਕਰਾਚੀ ਵਿੱਚ ਤਣਾਅ ਵੱਧ ਗਿਆ ਹੈ

ਇਸ ਤੋਂ ਬਾਅਦ ਵਿਰੋਧ ਦੇ ਤੌਰ ਉੱਤੇ ਕਈ ਪੁਲਿਸ ਅਧਿਕਾਰੀਆਂ ਨੇ ਇੱਕੋ ਵੇਲੇ ਛੁੱਟੀ ਲਈ ਅਰਜ਼ੀ ਪਾ ਦਿੱਤੀ। ਵਿਵਾਦ ਵਧਦਾ ਦੇਖ ਪਾਕਿਸਤਾਨ ਦੇ ਫ਼ੌਜ ਮੁਖ਼ੀ ਜਨਰਲ ਕ਼ਮਰ ਜਾਵੇਦ ਬਾਜਵਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ।

ਅਜਿਹੀਆਂ ਥਾਵਾਂ ਉੱਤੇ ਲੜਾਈ, ਜੋ ਮੌਜੂਦ ਹੀ ਨਹੀਂ

ਜਾਂਚ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨ ਵਿੱਚ ਮਾਮਲਾ ਸ਼ਾਂਤ ਹੋਣ ਲੱਗਿਆ ਸੀ। ਪਰ ਮੰਗਲਵਾਰ ਨੂੰ ਇੱਕ ਅਣਪਛਾਤੇ ਟਵਿੱਟਰ ਹੈਂਡਲ ਤੋਂ ਟਵੀਟ ਕੀਤੀ ਗਿਆ ਕਿ ਪਾਕਿਸਤਾਨ ਵਿੱਚ ਫ਼ੌਜ ਅਤੇ ਪੁਲਿਸ ਵਿਚਾਲੇ ਝੜਪ ਸ਼ੁਰੂ ਹੋ ਗਈ ਹੈ। ਕਰਾਚੀ ਦੀਆਂ ਸੜਕਾਂ ਉੱਤੇ ਟੈਂਕ ਉੱਤਰ ਆਏ ਹਨ ਅਤੇ ਘੱਟੋ-ਘੱਟ ਪੰਜ ਜਾਨਾਂ ਚਲੀਆਂ ਗਈਆਂ ਹਨ।

ਇਹ ਸਾਫ਼ ਨਹੀਂ ਹੈ ਕਿ ਇਹ ਸ਼ੁਰੂਆਤੀ ਟਵੀਟ ਕਿਸ ਨੇ ਕੀਤਾ। ਬੀਬੀਸੀ ਨੂੰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਇਹ ਪਤਾ ਨਹੀਂ ਲੱਗਿਆ ਕਿ @drapr007 ਨਾਮ ਦਾ ਟਵਿੱਟਰ ਅਕਾਊਂਟ ਕੌਣ ਚਲਾਉਂਦਾ ਹੈ।

ਇੱਕ ਘੰਟੇ ਬਾਅਦ ਇਸ ਅਕਾਊਂਟ ਤੋਂ ਮੁੜ ਟਵੀਟ ਕੀਤਾ ਗਿਆ। ਇਸ ਵਾਰ ਲਿਖਿਆ ਸੀ, ''#Breaking: ਕਰਾਚੀ ਦੇ ਗ਼ੁਲਸ਼ਨ-ਏ-ਬਾਗ਼ ਇਲਾਕੇ 'ਚ ਪਾਕਿਸਤਾਨੀ ਫ਼ੌਜ ਅਤੇ ਸਿੰਧ ਪੁਲਿਸ ਵਿਚਾਲੇ ਭਾਰੀ ਗੋਲੀਬਾਰੀ...''

ਸੋਸ਼ਲ ਮੀਡੀਆ ਉੱਤੇ ਵਾਇਰਲ ਟਵੀਟ

ਤਸਵੀਰ ਸਰੋਤ, SM Viral

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਉੱਤੇ ਵਾਇਰਲ ਟਵੀਟ

ਪਰ ਇਹ ਹਕੀਕਤ ਹੈ ਕਿ ਕਰਾਚੀ ਵਿੱਚ ਗ਼ੁਲਸ਼ਨ-ਏ-ਬਾਗ਼ ਨਾਮ ਦਾ ਕੋਈ ਇਲਾਕਾ ਹੀ ਨਹੀਂ ਹੈ।

ਇਹ ਵੀ ਪੜ੍ਹੋ:

ਕਰਾਚੀ ਬਾਰੇ ਜਾਣਨ ਵਾਲਿਆਂ ਨੂੰ ਇਹ ਜ਼ਰੂਰ ਪਤਾ ਹੋਵੇਗਾ ਕਿ ਅਜਿਹਾ ਕੋਈ ਇਲਾਕਾ ਉੱਥੇ ਨਹੀਂ ਹੈ। ਹਾਲਾਂਕਿ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਇਹ ਸੱਚ ਲਗ ਸਕਦਾ ਹੈ ਜਿਨ੍ਹਾਂ ਨੂੰ ਕਰਾਚੀ ਦੀ ਠੀਕ ਤਰ੍ਹਾਂ ਜਾਣਕਾਰੀ ਨਹੀਂ ਹੈ।

ਇਸ ਤੋਂ ਇਲਾਵਾ ਕਰਾਚੀ ਦੀਆਂ ਗਲੀਆਂ ਵਿੱਚ ਕੋਈ ਲੜਾਈ ਨਹੀਂ ਹੋਈ ਅਤੇ ਨਾ ਹੀ ਉੱਥੇ ਟੈਂਕ ਦੇਖੇ ਗਏ ਹਨ।

ਇਸ ਤੋਂ ਬਾਅਦ ਪਾਕਿਸਤਾਨ ਵਿੱਚ ਖਾਨਾਜੰਗੀ ਦੀਆਂ ਖ਼ਬਰਾਂ ਫ਼ੈਲਣ ਲੱਗੀਆਂ। ਕਰਾਚੀ ਵਿੱਚ ਗੈਸ ਲੀਕ ਦੇ ਕਾਰਨ ਹੋਏ ਇੱਕ ਧਮਾਕੇ ਨੇ ਇਨ੍ਹਾਂ ਅਫ਼ਵਾਹਾਂ ਵਿੱਚ ਹੋਰ ਤੇਜ਼ੀ ਲਿਆ ਦਿੱਤੀ।

ਇੰਡੀਆ ਟੂਡੇ

ਤਸਵੀਰ ਸਰੋਤ, India Today

ਤਸਵੀਰ ਕੈਪਸ਼ਨ, ਨਾਮੀ ਮੀਡੀਆ ਹਾਊਸ ਨੇ ਵੀ ਖ਼ਬਰਾਂ ਛਾਪੀਆਂ

ਇਸ ਖ਼ਬਰ ਨੂੰ ਕਈ ਵੈਰੀਫ਼ਾਈਡ ਅਕਾਊਂਟਸ ਅਤੇ ਸੀਐੱਨਐੱਨ 18, ਜ਼ੀ ਨਿਊਜ਼ ਅਤੇ ਇੰਡੀਆ ਟੂਡੇ ਵਰਗੇ ਵੱਡੇ ਮੀਡੀਆ ਹਾਊਸ ਨੇ ਵੀ ਛਾਪਿਆ।

ਵੈਰੀਫ਼ਾਈਡ ਅਕਾਊਂਟ ਵਾਲੇ ਇੱਕ ਯੂਜ਼ਰ ਪ੍ਰਸ਼ਾਂਤ ਪਟੇਲ ਨੇ ਵੀ ਕਈ ਟਵੀਟਸ ਕੀਤੇ, ਜਿਸ ਵਿੱਚ ਉਨ੍ਹਾਂ ਨੇ ਕਰਾਚੀ 'ਚ ਖਾਨਾਜੰਗੀ ਦੀ ਸਥਿਤੀ ਹੋਣ, ਪੁਲਿਸ ਅਤੇ ਫ਼ੌਜ ਦੇ ਜਵਾਨਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ। ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰੇਡੀਓ ਉੱਤੇ ਦੇਸ਼ਭਗਤੀ ਦੇ ਗੀਤ ਵਜਾਉਣ ਦੇ ਹੁਕਮ ਦਿੱਤੇ ਹਨ ਅਤੇ ਕਰਾਚੀ ਦੀ ਬੰਦਰਗਾਹ ਉੱਤੇ ਅਮਰੀਕੀ ਫੌਜ ਪਹੁੰਚਣ ਵਾਲੀ ਹੈ।

ਪ੍ਰਸ਼ਾਂਤ ਪਟੇਲ ਨੇ ਆਪਣੇ ਬਾਇਓ ਵਿੱਚ ਲਿਖਿਆ ਹੈ ਕਿ ਉਹ ਭਾਰਤੀ ਸੁਪਰੀਮ ਕੋਰਟ ਦੇ ਵਕੀਲ ਹਨ।

ਬੀਬੀਸੀ ਦੀ ਰਿਐਲਿਟੀ ਚੈੱਕ ਟੀਮ ਨੇ ਅਜਿਹੇ ਕੁਝ ਅਕਾਊਂਟਸ ਅਤੇ ਵੈੱਬਸਾਈਟਾਂ ਨੂੰ ਡੂੰਘਾਈ ਨਾਲ ਦੇਖਿਆ। ਇਨ੍ਹਾਂ ਵਿੱਚੋਂ ਕੁਝ ਅਕਾਊਂਟਸ ਸਿੰਧ ਪੁਲਿਸ ਦੇ ਅਕਾਊਂਟ ਦੇ ਨਾਮ ਉੱਤੇ ਬਣਾਏ ਗਏ ਹਨ, ਜੋ ਕਰਾਚੀ ਦੇ ਬਾਰੇ ਝੂਠੀਆਂ ਖ਼ਬਰਾਂ ਫ਼ੈਲਾ ਰਹੇ ਸਨ। ਇਨ੍ਹਾਂ ਅਕਾਊਂਟਸ ਦੇ ਭਾਰਤ ਨਾਲ ਕੁਨੈਕਸ਼ਨ ਮਿਲੇ ਹਨ।

ਇੰਟਰਨੈਸ਼ਨਲ ਹੇਰਾਲਡ ਨਾਮ ਤੋਂ ਇੱਕ ਅਕਾਊਂਟ ਉੱਤੇ ਪੁਲਿਸ ਅਤੇ ਫ਼ੌਜ ਵਿਚਾਲੇ ਝੜਪ ਦਾ ਵੀਡੀਓ ਸ਼ੇਅਰ ਕੀਤਾ ਗਿਆ ਸੀ।

ਇਸ ਹਨੇਰੇ ਵਾਲੇ ਅਤੇ ਧੁੰਦਲੇ ਵੀਡੀਓ ਵਿੱਚ ਕੁਝ ਨੌਜਵਾਨ ਮੁੰਡੇ ਇੱਕ ਇਮਾਰਤ ਵੱਲ ਕੂਚ ਕਰ ਰਹੇ ਹਨ। ਇੱਕ ਪਾਸੇ ਅੱਗ ਲੱਗੀ ਹੋਈ ਹੈ। ਉਹ ਪੱਥਰ ਸੁੱਟ ਰਹੇ ਹਨ ਅਤੇ ਜ਼ੋਰ-ਜ਼ੋਰ ਦੀ ਨਾਅਰੇ ਲਗਾ ਰਹੇ ਹਨ। ਅਜਿਹਾ ਲਗ ਰਿਹਾ ਕਿ ਉਹ ਪਾਕਿਸਤਾਨ ਦੇ ਫ਼ੌਜ ਮੁਖ਼ੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।

ਬੀਬੀਸੀ ਇਹ ਦੱਸਣ ਵਿੱਚ ਅਸਮਰੱਥ ਹੈ ਕਿ ਕੀ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਜਾਂ ਉਸ ਨੂੰ ਪਾਕਿਸਤਾਨ ਵਿੱਚ ਬਣਾਇਆ ਗਿਆ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇੰਟਰਨੈਸ਼ਨਲ ਹੈਰਾਲਡ ਨੂੰ 2018 ਵਿੱਚ ਇੱਕ ਅਜਿਹੀ ਕੰਪਨੀ ਦੇ ਤਹਿਤ ਰਜਿਸਟਰ ਕੀਤਾ ਗਿਆ ਸੀ, ਜਿਸ ਦਾ ਸੰਚਾਲਨ ਬੰਦ ਹੋ ਚੁੱਕਿਆ ਹੈ। ਇਸ ਦਾ ਸਾਲ 2015 ਤੋਂ ਇੱਕ ਟਵਿੱਟਰ ਅਕਾਊਂਟ ਹੈ, ਜੋ ਕਿਸੇ ਨੂੰ ਫੋਲੋ ਨਹੀਂ ਕਰਦਾ ਅਤੇ ਭਾਜਪਾ ਦੇ ਦੋ ਨੇਤਾ ਇਸਦੇ ਫੋਲੋਅਰਜ਼ ਹਨ।

ਗ਼ਲਤ ਜਾਣਕਾਰੀ ਫ਼ੈਲਾਉਣ ਦੀ ਮਿਲੀ ਜੁਲੀ ਕੋਸ਼ਿਸ਼

ਮੁੱਖਧਾਰਾ ਦੇ ਪਾਕਿਸਤਾਨੀ ਮੀਡੀਆ ਵਿੱਚ ਭਾਰਤੀ ਮੀਡੀਆ ਦੇ ਇਸ ਦਾਅਵੇ ਦਾ ਤੁਰੰਤ ਫ਼ੈਕਟ ਚੈੱਕ ਕੀਤਾ ਗਿਆ।

ਪਾਕਿਸਤਾਨ ਵਿੱਚ ਟਵਿੱਟਰ ਯੂਜ਼ਰਜ਼ ਨੇ ਵੀ ਭਾਰਤ ਵਿੱਚ ਚੱਲ ਰਹੀ ਫ਼ੇਕ ਨਿਊਜ਼ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਉੱਤੇ ਟਵੀਟ ਕੀਤੇ ਤੇ "CivilwarKarachi", "fakenews" ਅਤੇ "Indianmedia" ਵਰਗੇ ਹੈਸ਼ਟੈਗ ਟ੍ਰੈਂਡ ਕਰਨ ਲੱਗੇ।

ਮੰਨੇ-ਪਰਮੰਨੇ ਗਾਇਕ ਅਤੇ ਐਕਟਰ ਫ਼ਖ਼ਰ-ਏ-ਆਲਮ ਨੇ ਟਵੀਟ ਕੀਤਾ, ''ਕਰਾਚੀ ਵਿੱਚ ਖਾਨਾਜੰਗੀ ਕਾਰਨ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਮੇਰੇ ਫ਼ੂਡ ਪਾਂਡਾ ਡਿਲੀਵਰੀ ਬੁਆਏ ਨੂੰ ਮੇਰੀ ਨਿਹਾਰੀ ਅਤੇ ਬਿਰਆਨੀ ਦੇ ਨਾਲ ਆਪਣੀ ਏਕੇ-47, ਆਰਪੀਜੀ, 9ਐੱਮਐੱਮ ਲੈ ਕੇ ਲੁਕਦੇ ਹੋਏ ਆਉਣਾ ਪਿਆ, ਇਹ ਮਾਮਲਾ ਬਹੁਤ ਗੰਭੀਰ ਹੋ ਰਿਹਾ ਹੈ।''

ਲੇਖਿਕਾ ਬੀਨਾ ਸ਼ਾਹ ਨੇ ਕਿਹਾ, ''ਮੈਂ ਕਰਾਚੀ ਵਿੱਚ ਰਹਿੰਦੀ ਹਾਂ, ਜਿੱਥੋਂ ਮੈਂ ਰਾਸ਼ਨ ਖ਼ਰੀਦਿਆ, ਬੇਕਰੀ ਗਈ, ਕੁਝ ਕੱਪੜੇ ਖ਼ਰੀਦੇ ਅਤੇ ਫ਼ਿਰ ਘਰ ਆਈ। ਜੇ ਇੱਥੇ ਖਾਨਾ ਜੰਗੀ ਹੋ ਰਹੀ ਹੈ ਤਾਂ ਮੈਂ ਨਹੀਂ ਦੇਖ ਸਕੀ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਕੁਝ ਲੋਕਾਂ ਨੇ ਇਸ ਨੂੰ ਭਾਰਤੀ ਮੀਡੀਆ ਵੱਲੋਂ ਗ਼ਲਤ ਜਾਣਕਾਰੀ ਫ਼ੈਲਾਉਣ ਦੀ ਮਿਲੀ-ਜੁਲੀ ਕੋਸ਼ਿਸ਼ ਮੰਨ ਰਹੇ ਹਨ।

''ਮੀਡੀਆ ਦਾ ਇੱਕ ਸੈਕਸ਼ਨ ਜ਼ਿੰਮੇਵਾਰ''

ਭਾਰਤੀ ਮੈਗਜ਼ੀਨ 'ਦਿ ਕਾਰਵਾਂ' ਦੇ ਸਿਆਸੀ ਸੰਪਾਦਕ ਹਰਤੋਸ਼ ਸਿੰਘ ਬਲ ਨੇ ਬੀਬੀਸੀ ਨੂੰ ਕਿਹਾ, ''ਦੋਵਾਂ ਮੁਲਕਾਂ ਵਿੱਚ ਮੀਡੀਆ ਇੱਕ ਅਜਿਹਾ ਸੈਕਸ਼ਨ ਹੈ, ਜੋ ਖ਼ਾਸ ਤੌਰ ਉੱਤੇ ਅਜਿਹੀ ਖ਼ੇਡ ਖੇਡਣ ਦਾ ਕੰਮ ਕਰਦਾ ਹੈ, ਉਸ ਨੂੰ ਪੱਤਰਕਾਰੀ ਨਾਲ ਕੋਈ ਸਰੋਕਾਰ ਨਹੀਂ ਹੈ।''

''ਇਹ ਇੰਨਾ ਪੱਖਪਾਤੀ ਹੈ ਕਿ ਇਸ ਦਾ ਕੋਈ ਮਤਲਬ ਨਹੀਂ ਹੈ।''

ਪਛਾਣ ਨਾ ਦੱਸਣ ਦੀ ਸ਼ਰਤ ਉੱਤੇ ਇੱਕ ਹੋਰ ਸੀਨੀਅਰ ਪੱਤਰਕਾਰ ਕਹਿੰਦੇ ਹਨ ਕਿ ਪਾਕਿਸਤਾਨ 'ਚ ਫ਼ੌਜ ਅਤੇ ਪੁਲਿਸ ਵਿਚਾਲੇ ਟਕਰਾਅ ਦਿਖਾਉਣਾ ਪਾਕਿਸਤਾਨ ਦੇ ਹੇਠਾਂ ਜਾਣ ਦੇ ਭਾਰਤੀ ਨੈਰੇਟਿਵ 'ਚ ਠੀਕ ਬੈਠਦਾ ਹੈ।

ਉਨ੍ਹਾਂ ਦਾ ਕਹਿਣਾ ਹੈ, ''ਗ਼ਲਤ ਜਾਣਕਾਰੀ ਦੇਣ ਵਾਲੇ ਟਵਿੱਟਰ ਹੈਂਡਲਜ਼ ਦੀ ਸਟੱਡੀ ਕਰਨ 'ਤੇ ਪਤਾ ਲੱਗੇਗਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਸੱਤਾਧਾਰੀ ਪਾਰਟੀ ਦੇ ਨਾਲ ਜੁੜੇ ਹੋਏ ਹਨ।''

ਡਿਜੀਟਲ ਸਟ੍ਰੈਟਜੀ ਉੱਤੇ ਪੀਐੱਮ ਇਮਰਾਨ ਖ਼ਾਨ ਦੇ ਸਲਾਹਕਾਰ ਅਰਸਲਾਨ ਖ਼ਾਲਿਦ ਕਹਿੰਦੇ ਹਨ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਮੀਡੀਆ ਨੇ ਮਿਲ-ਜੁਲ ਕੇ ਪਾਕਿਸਤਾਨ ਦੇ ਬਾਰੇ ਗ਼ਲਤ ਜਾਣਕਾਰੀਆਂ ਫ਼ੈਲਾਈਆਂ ਹਨ।

ਅਰਸਲਾਨ ਖ਼ਾਲਿਦ ਟਵਿੱਟਰ ਉੱਤੇ ਆਪਣੇ ਦਿਸ਼ਾ-ਨਿਰਦੇਸ਼ਾਂ ਦੇ ਪ੍ਰਤੀ ਵਚਨਬਧਤਾ ਨੂੰ ਲੈ ਕੇ ਵੀ ਸਵਾਲ ਚੁੱਕਦੇ ਹਨ।

ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੀਬੀਸੀ ਨੂੰ ਫ਼ੇਕ ਨਿਊਜ਼ ਉੱਤੇ ਨੀਤੀਆਂ ਦੇ ਸਬੰਧ ਵਿੱਚ ਟਵਿੱਟਰ ਤੋਂ ਕੋਈ ਜਵਾਬ ਨਹੀਂ ਮਿਲ ਸਕਿਆ।

(ਇਹ ਰਿਪੋਰਟ ਬੀਬੀਸੀ ਰਿਐਲਿਟੀ ਚੈੱਕ ਅਤੇ ਬੀਬੀਸੀ ਮੌਨਿਟਰਿੰਗ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)