ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਬਾਰੇ ਕੇਂਦਰ ਨੇ ਕੀ ਕਿਹਾ - ਪ੍ਰੈ੍ੱਸ ਰਿਵੀਊ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ

ਤਸਵੀਰ ਸਰੋਤ, AJAY AGGARWAL/HINDUSTAN TIMES VIA GETTY IMAGES

ਤਸਵੀਰ ਕੈਪਸ਼ਨ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪਾਸ ਕੀਤੇ ਬਿੱਲਾਂ ਦਾ ਅਧਿਐਨ ਕਰੇਗਾ ਅਤੇ ਕਿਸਾਨ ਦੇ ਹਿੱਤ ਵਿੱਚ ਸਭ ਤੋਂ ਬਿਹਤਰ ਫ਼ੈਸਲਾ ਹੋਵੇਗਾ ਲਿਆ ਜਾਵੇਗਾ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ, "ਕਿਸਾਨ ਸੁਤੰਤਰਤਾ ਨਾਲ ਕੰਮ ਕਰ ਸਕਣ ਅਤੇ ਉਨ੍ਹਾਂ ਨੂੰ ਆਪਣੀ ਪੈਦਾਵਾਰ ਦਾ ਬਿਹਤਰ ਮੁੱਲ ਮਿਲੇ, ਸੰਸਦ ਨੇ ਤਿੰਨ ਇਤਿਹਾਸਕ ਕਾਨੂੰਨ ਲਾਗੂ ਕੀਤੇ।"

ਅਧਿਕਾਰੀਆਂ ਨੇ ਕਿਹਾ ਕਿ ਜਦੋਂ ਵੀ ਸੂਬੇ (ਸਾਂਝੀ ਸੂਚੀ ਵਿੱਚ ਸ਼ਾਮਲ ਸਮਲਿਆਂ ਬਾਰੇ) ਅਜਿਹੇ ਕਾਨੂੰਨ ਪਾਸ ਕਰਦੇ ਹਨ ਤਾਂ ਘੋਖ ਲਈ ਇਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਕੋਲ ਭੇਜਿਆ ਜਾਂਦਾ ਹੈ। ਫਿਰ ਗ੍ਰਹਿ ਮੰਤਰਾਲਾ ਦਾ ਕਾਨੂੰਨੀ ਵਿੰਗ ਕਾਨੂੰਨ ਮੰਤਰਾਲਾ ਨਾਲ ਮਸ਼ਵਰਾ ਕਰਦਾ ਹੈ, ਜਿਸ ਤੋਂ ਬਾਅਦ ਬਿੱਲਾਂ ਨੂੰ ਪਰਵਾਨਗੀ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਕੋਰੋਨਾ ਵੈਕਸੀਨ : ਭਾਰਤ ਵਿੱਚ ਪਹਿਲਾਂ ਤਿੰਨ ਕਰੋੜ ਸਿਹਤ ਵਰਕਰ ਨੂੰ ਮਿਲੇਗੀ

ਸਿਹਤ ਵਰਕਰ

ਤਸਵੀਰ ਸਰੋਤ, Getty Images

ਭਾਰਤ ਵਿੱਚ ਕੋਰੋਨਾਵਾਇਰਸ ਖ਼ਿਲਾਫ਼ ਟੀਕਾਕਰਣ ਦਾ ਪਹਿਲਾਂ ਫੇਜ਼ ਅਗਲੇ ਸਾਲ ਜਨਵਰੀ ਤੋਂ ਜੂਨ ਦਰਮਿਆਨ ਚੱਲਣ ਦੀ ਸੰਭਾਵਨਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਮੰਤਰਾਲਾ ਦੇ ਅਫ਼ਸਰਾਂ ਨੇ ਮੰਗਲਵਾਰ ਨੂੰ ਦੱਸਿਆਂ ਕਿ ਜਿਵੇਂ ਹੀ ਵੈਕਸੀਨ ਉਪਲਭਦ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਿੰਨ ਕਰੋੜ ਸਿਹਤ ਵਰਕਰਾਂ ਦਾ ਟੀਕਾਕਰਣ ਕੀਤੇ ਜਾਣ ਦਾ ਟੀਚਾ ਰੱਖਿਆ ਜਾ ਰਿਹਾ ਹੈ, ਜੋ ਕਿ ਇਸ ਲੜਾਈ ਵਿੱਚ ਮੂਹਰੇ ਹੋ ਕੇ ਲੜ ਰਹੇ ਹਨ।

ਇਸ ਤਿੰਨ ਕਰੋੜ ਵਿੱਚ 70 ਲੱਖ ਡਾਕਟਰ ਅਤੇ ਪੈਰਾਮੈਡਿਕਸ ਅਤੇ ਦੋ ਕਰੋੜ ਹੋਰ ਸਿਹਤ ਵਰਕਰ ਸ਼ਾਮਲ ਹਨ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਾਡੇ ਕੋਲ ਕੋਲਡ ਚੇਨ, ਸਰਿੰਜਾਂ ਅਤੇ ਸਭ ਕੁਝ ਹੈ।

ਜ਼ਿਕਯੋਗ ਹੈ ਕਿ ਭਾਰਤ ਪਿਛਲੇ 50 ਸਾਲਾਂ ਤੋਂ ਹਰ ਸਾਲ ਇੱਕ ਵਿਆਪਕ ਟੀਕਾਕਰਣ ਪ੍ਰੋਗਰਾਮ ਚਲਾ ਰਿਹਾ ਹੈ ਜਿਸ ਤਹਿਤ ਲਗਭਗ 2.5 ਕਰੋੜ ਬੱਚਿਆਂ ਅਤੇ ਬਾਲਗਾਂ ਦਾ ਟੀਕਾਕਰਣ ਕੀਤਾ ਜਾਂਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੋਲਵ੍ਹੀਂ ਵਾਰ ਮਾਂ ਬਣਨ ਜਾ ਰਹੀ ਔਰਤ ਦੀ ਮੌਤ

ਸੁਖਰਨੀ ਦੇਵੀ (45) ਦੀ ਮੌਤ ਹੋਇਆਂ ਇੱਕ ਹਫ਼ਤਾ ਗੁਜ਼ਰ ਚੁੱਕਿਆ ਹੈ ਪਰ ਉਸ ਦੀ 21 ਸਾਲਾ ਧੀ ਸਵਿਥਾ ਹਾਲੇ ਵੀ ਸਦਮੇ ਵਿੱਚ ਹੈ ਅਤੇ ਆਪਣੇ ਦੋ ਕਮਰਿਆਂ ਦੇ ਕੱਚੇ ਘਰ ਵਿੱਚ 2 ਸਾਲ ਦੇ ਭਰਾ ਦੀ ਸੰਭਾਲ ਕਰ ਰਹੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਸ ਦੀ ਮਾਂ ਆਪਣੇ 16ਵੇਂ ਬੱਚੇ ਨੂੰ ਜਨਮ ਦੇਣ ਹਸਪਤਾਲ ਜਾ ਰਹੀ ਸੀ ਜਦੋਂ ਉਸ ਦੇ ਖੂਨ ਪੈ ਗਿਆ ਅਤੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ ਜਿੱਥੇ ਉਸ ਤੋਂ ਇੱਕ ਮਰੇ ਹੋਏ ਬੱਚੇ ਨੇ ਜਮਨ ਲਿਆ।

ਸਵਿਥਰੀ ਜਦੋਂ ਦੋ ਸਾਲ ਪਹਿਲਾਂ ਆਪਣੇ ਪੇਕੇ ਆਈ ਸੀ ਤਾਂ ਉਸ ਨੇ ਆਪਣੀ ਮਾਂ ਨੂੰ ਨਸਬੰਦੀ ਕਰਵਾਉਣ ਲਈ ਸਮਝਾਇਆ ਸੀ ਅਤੇ ਦੱਸਿਆ ਸੀ ਕਿ ਕਿਵੇਂ ਉਸ ਨੇ ਆਪਣੇ ਸਹੁਰਿਆਂ ਨੂੰ ਦੱਸੇ ਬਿਨਾਂ ਹੀ ਇਹ ਅਪਰੇਸ਼ਨ ਕਰਵਾ ਲਿਆ ਸੀ।

ਉਸ ਸਮੇਂ ਸੁਖਰਨੀ ਦੇਵੀ ਦੇ ਪੰਦਰਵਾਂ ਬੱਚਾ ਹੋਣ ਵਾਲਾ ਸੀ ਅਤੇ ਉਹ ਬਹੁਤ ਬਿਮਾਰ ਸੀ ਪਰ ਉਹ ਅਤੇ ਸਵਿਥਰੀ ਦੀ ਮਾਂ ਅਤੇ ਪਿਤਾ ਇਸ ਲਈ ਨਹੀਂ ਮੰਨੇ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਕੋਰੋਨਾ ਦੇ ਦੂਜੇ ਸੰਭਾਵੀ ਉਬਾਲੇ ਦੇ ਮੱਦੇਨਜ਼ਰ ਸਮੁੱਚੇ ਯੂਰਪ ਵਿੱਚ ਲੌਕਡਾਊਨ

ਯੂਰਪ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮਹਾਂਮਾਰੀ ਦੇ ਦੂਜੇ ਉਬਾਲੇ ਨੂੰ ਠੱਲ੍ਹ ਪਾਉਣ ਲਈ ਸਪੇਨ ਅਤੇ ਇਟਲੀ ਦੇ ਕਈ ਹਿੱਸਿਆਂ ਵਿੱਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਉੱਥੇ ਹੀ ਆਇਰਲੈਂਡ ਬੁੱਧਵਾਰ ਤੋਂ ਦੇਸ਼ ਵਿਆਪੀ ਲੌਕਡਾਊਨ ਅਮਲ ਵਿੱਚ ਲਿਆਉਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਉੱਤਰੀ ਸਪੇਨ ਦੇ ਨਵਾਰੇ ਖੇਤਰ ਵਿੱਚ ਜਿੱਥੇ ਪ੍ਰਤੀ ਦਸ ਲੱਖ ਮਗਰ ਦੋ ਹਫ਼ਤੇ ਪਹਿਲਾਂ 312 ਕੇਸ ਸਨ ਉੱਥੇ ਇਹ ਗਿਣਤੀ ਹੁਣ 945 ਹੋ ਗਈ ਹੈ ਅਤੇ ਇੱਥੇ ਕੇਂਦਰ ਸਰਕਾਰ ਵੱਲੋਂ ਵੀਰਵਾਰ ਤੋਂ ਸਖ਼ਤੀ ਵਧਾ ਦਿੱਤੀ ਜਾਵੇਗੀ।

ਲੋਕਾਂ ਨੂੰ ਸਿਰਫ਼ ਕੰਮ, ਯੂਨੀਵਰਿਸਟੀ ਪੜ੍ਹਾਈ, ਸੰਬੰਧੀਆਂ ਦੀ ਦੇਖ ਭਾਲ, ਐਮਰਜੈਂਸੀ ਲਈ ਬਾਹਰ ਨਿਕਲਣ ਦੀ ਖੁੱਲ੍ਹ ਹੋਵੇਗੀ ਜਦਕਿ ਰੈਸਟੋਰੈਂਟ, ਕੈਫ਼ੇ ਅਤੇ ਬਾਰ ਬੰਦ ਰਹਿਣਗੇ ਹਾਲਾਂਕਿ ਦੁਕਾਨਾਂ 40 ਫ਼ੀਸਦੀ ਸਮਰੱਥਾ ਨਾਲ ਰਾਤ ਦੇ 9 ਵਜੇ ਤੱਕ ਖੁੱਲ੍ਹ ਸਕਣਗੀਆਂ।

ਇਨ੍ਹਾਂ ਦੇਸ਼ਾਂ ਤੋਂ ਇਲਾਵਾ ਪੋਲੈਂਡ, ਹੰਗਰੀ, ਰੂਸ, ਜਰਮਨੀ, ਗਰੀਸ ਅਤੇ ਈਰਾਨ ਵਿੱਚ ਵੀ ਕੋਰੋਨਾਵਾਇਰ ਦੀ ਦੂਜੀ ਲਹਿਰ ਦੇ ਮੱਦੇ ਨਜ਼ਰ ਸਖ਼ਤੀਆਂ ਵਧਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਵੀਡੀਓ: ਜਾਣੋ ਬਲਵਿੰਦਰ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)