ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ

ਮੈਸੂਰ ਦੀ ਰਾਣੀ

ਤਸਵੀਰ ਸਰੋਤ, COURTESY: SOTHEBY'S

ਤਸਵੀਰ ਕੈਪਸ਼ਨ, ਦੇਵਜਮਨੀ ਦਾ ਬਾਰਾਂ ਸਾਲ ਦੀ ਉਮਰ ਵਿੱਚ ਬਾਰਾਂ ਸਾਲ ਦੇ ਹਾਕਮ ਨਾਲ ਵਿਆਹ ਹੋਇਆ
    • ਲੇਖਕ, ਅਪਰਨਾ ਅਲੂਰੀ
    • ਰੋਲ, ਬੀਬੀਸੀ ਨਿਊਜ਼

ਦੇਵਜਮਨੀ ਦਾ 1805 ਵਿੱਚ ਮੈਸੂਰ ਰਿਆਸਤ ਦੇ ਨਵੇਂ ਬਣੇ ਰਾਜਾ ਕ੍ਰਿਸ਼ਨਾਰਾਜਾ ਨਾਲ ਵਿਆਹ ਹੋ ਗਿਆ। ਉਸ ਸਮੇਂ ਦੋਵਾਂ ਦੀ ਹੀ ਉਮਰ ਬਾਰਾਂ-ਬਾਰਾਂ ਸਾਲ ਸੀ।

ਕੈਂਬਰਿਜ ਯੂਨੀਵਰਸਿਟੀ ਵਿੱਚ ਇਤਿਹਾਸਕਾਰ ਨਾਈਜੀਲ ਚਾਂਸਲਰ ਦਾ ਕਹਿਣਾ ਹੈ ਕਿ ਦੇਵਜਮਨੀ ਉਸ ਸਮੇਂ ਨਹੀਂ ਸੀ ਜਾਣਦੀ ਕਿ ਅਣਜਾਣੇ ਵਿੱਚ ਹੀ ਉਹ ਇਤਿਹਾਸ ਦਾ ਹਿੱਸਾ ਬਣਨ ਜਾ ਰਹੀ ਹੈ।

ਉਸ ਦੀ ਚੋਣ "ਛੋਟੀ-ਚੇਚਕ ਦੀ ਵੈਕਸੀਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਈਸਟ ਇੰਡੀਆ ਕੰਪਨੀ ਵੱਲੋਂ ਬਣਵਾਈ ਜਾ ਰਹੀ ਪੇਂਟਿੰਗ" ਲਈ ਕਰ ਲਈ ਗਈ ਸੀ।

ਛੋਟੀ-ਚੇਚਕ ਦੀ ਦਵਾਈ ਨੂੰ ਬਣਿਆਂ ਹਾਲੇ ਮਹਿਜ਼ ਛੇ ਸਾਲ ਹੀ ਹੋਏ ਸਨ ਅਤੇ ਭਾਰਤ ਬ੍ਰਿਟੇਨ ਦੀ ਇੱਕ ਬਸਤੀ ਸੀ ਜਿੱਥੋਂ ਦੇ ਡਾਕਟਰ ਜੈਨਰ ਨੇ ਇਸ ਦੀ ਖੋਜ ਕੀਤੀ ਸੀ। ਇਸ ਲਈ ਭਾਰਤ ਵਿੱਚ ਦਵਾਈ ਪ੍ਰਤੀ ਸ਼ੱਕ ਅਤੇ ਵਿਰੋਧ ਦਾ ਮਾਹੌਲ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ ਕਿ ਇਸ ਸਭ ਦੇ ਬਾਵਜੂਦ ਬ੍ਰਿਟਿਸ਼ ਸਰਕਾਰ ਵੀ ਭਾਰਤੀਆਂ ਨੂੰ ਇਸ ਦਵਾਈ ਬਾਰੇ ਵੱਡੀ ਯੋਜਨਾ ਦਾ ਹਿੱਸਾ ਬਣਾਉਣ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸੀ।

ਬ੍ਰਿਟਿਸ਼ ਸਰਕਾਰ ਚਾਹੁੰਦੀ ਸੀ ਕਿ ਹਰ ਸਾਲ ਚੇਚਕ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਲੋਕ ਇਸ ਨਾਲ ਜੁੜਨ ਤਾਂ ਜੋ ਇਸ ਵੱਡੇ ਪ੍ਰੋਜੈਕਟ ਲਈ ਸਾਧਨ ਜੁਟਾਏ ਜਾ ਸਕਣ।

ਇਸ ਮੰਤਵ ਲਈ ਈਸਟ ਇੰਡੀਆ ਕੰਪਨੀ ਨੇ ਚੇਚਕ ਦੀ ਸਭ ਤੋਂ ਪਹਿਲੀ ਵੈਕਸੀਨ ਨੂੰ ਆਪਣੀ ਸਭ ਤੋਂ ਵਿਸ਼ਾਲ ਬਸਤੀ ਵਿੱਚ ਉਤਸ਼ਾਹਿਤ ਕਰਨ ਲਈ ਸਿਆਸੀ ਪ੍ਰਭਾਵ, ਤਾਕਤ ਅਤੇ ਪ੍ਰੇਰਣਾ ਦੀ ਮਿਲੀ-ਜੁਲੀ ਵਰਤੋਂ ਕੀਤੀ।

ਇਸ ਸਕੀਮ ਵਿੱਚ ਕੰਪਨੀ ਨੇ ਆਪਣੇ ਵਫ਼ਾਦਾਰ ਰਜਵਾੜਿਆਂ ਦੀ ਵੀ ਮਦਦ ਲਈ। ਮੈਸੂਰ ਦੇ ਵੈਦਿਆਰ ਉਨ੍ਹਾਂ ਦੇ ਵਿਸ਼ਵਾਸਪਾਤਰ ਸਨ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ 30 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਮੁੜ ਗੱਦੀ ਉੱਪਰ ਬਿਠਾਇਆ ਸੀ।

ਪੇਂਟਿੰਗ ਵਿੱਚ ਖੜ੍ਹੀਆਂ ਔਰਤਾਂ ਕੌਣ ਹਨ

ਮੈਸੂਰ ਦੀਆਂ ਤਿੰਨ ਰਾਣੀਆ

ਤਸਵੀਰ ਸਰੋਤ, COURTESY: SOTHEBY'S

ਡਾ. ਚਾਂਸਲਰ ਦਾ ਮੰਨਣਾ ਹੈ ਕਿ ਤਸਵੀਰ 1805 ਦੇ ਆਸ ਪਾਸ ਦੀ। ਇਹ ਸਿਰਫ਼ ਤਿੰਨ ਰਾਣੀਆਂ ਦੀ ਪੇਂਟਿੰਗ ਨਹੀਂ ਸਗੋਂ ਭਾਰਤ ਵਿੱਚ ਬ੍ਰਿਟੇਨ ਦੀਆਂ ਕੋਸ਼ਿਸ਼ਾਂ ਦੀ ਗਵਾਹ ਵੀ ਹੈ।

ਸਾਲ 2007 ਵਿੱਚ ਇਸ ਪੇਂਟਿੰਗ ਦੀ ਪਹਿਲੀ ਵਾਰ ਨੀਲਾਮੀ ਸਾਊਥਬੇ ਦੇ ਇੱਕ ਨੀਲਾਮੀ ਘਰ ਵੱਲੋਂ ਕੀਤੀ ਗਈ। ਜਦੋਂ ਤੱਕ ਡਾ.ਚਾਂਸਲਰ ਕੋਲ ਇਹ ਪੇਂਟਿੰਗ ਨਹੀਂ ਪਹੁੰਚੀ ਸੀ ਇਸ ਵਿਚਲੀਆਂ ਔਰਤਾਂ ਨੂੰ ਨੱਚਣ ਵਾਲੀਆਂ ਸਮਝਿਆ ਜਾਂਦਾ ਸੀ।

ਉਨ੍ਹਾਂ ਨੇ ਤੁਰੰਤ ਹੀ ਇਸ ਧਾਰਣਾ ਨੂੰ ਗਲਤ ਕਹਿ ਕੇ ਰੱਦ ਕਰ ਦਿੱਤਾ।

ਉਨ੍ਹਾਂ ਨੇ ਪੇਂਟਿੰਗ ਵਿੱਚ ਸਭ ਤੋਂ ਸੱਜੇ ਪਾਸੇ ਖੜ੍ਹੀ ਔਰਤ ਦੇਵਜਮਨੀ ਨੂੰ ਪਛਾਣ ਲਿਆ। ਉਨ੍ਹਾਂ ਨੇ ਕਿਹਾ ਕਿ ਉਸ ਦੀ ਸਾੜੀ ਨੂੰ ਉਸ ਦੀ ਖੱਬੀ ਬਾਂਹ ਢਕਣੀ ਚਾਹੀਦੀ ਸੀ ਜਦਕਿ ਉਹ ਬਾਂਹ ਪੇਂਟਿੰਗ ਵਿੱਚ ਦੇਖੀ ਜਾ ਸਕਦੀ ਹੈ। ਉਹੀ ਬਾਂਹ ਜਿੱਥੇ ਚੇਚਕ ਦਾ ਟੀਕਾ ਲਾਇਆ ਗਿਆ ਸੀ। ਉਹ ਹੱਥ ਨਾਲ ਉਹ ਥਾਂ ਦਰਸਾ ਰਹੀ ਹੈ। ਉਸ ਦੇ ਮਾਣ ਨਾਲ ਸਮਝੌਤਾ ਵੀ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਦੀ ਰਾਇ ਹੈ ਕਿ ਤਸਵੀਰ ਵਿੱਚ ਧੁਰ ਖੱਬੇ ਪਾਸੇ ਖੜ੍ਹੀ ਔਰਤ ਰਾਜਾ ਦੀ ਪਹਿਲੀ ਪਤਨੀ ਹੈ। ਉਸ ਦਾ ਨਾਂਅ ਵੀ ਦੇਵਜਮਨੀ ਹੈ। ਉਸ ਦੇ ਵੀ ਚਿਹਰੇ ਉੱਪਰ ਚੇਚਕ ਦੇ ਦਾਗ ਧੱਬੇ ਦੇ ਰੂਪ ਵਿੱਚ ਦੇਖੇ ਜਾ ਸਕਦੇ ਹਨ।

ਚੇਚਕ ਦੇ ਠੀਕ ਹੋ ਚੁੱਕੇ ਮਰੀਜ਼ਾਂ ਦੇ ਮੁਹਸਾਇਆਂ ਨੂੰ ਲੈ ਕੇ ਪਾਊਡਰ ਬਣਾ ਲਿਆ ਜਾਂਦਾ ਅਤੇ ਜਿਨ੍ਹਾਂ ਉੱਪਰ ਕਦੇ ਵਾਇਰਸ ਨੇ ਹਮਲਾ ਨਹੀਂ ਕੀਤਾ ਸੀ ਉਨ੍ਹਾਂ ਦੇ ਨੱਕ ਦੇ ਦੁਆਲੇ ਧੂੜਿਆ ਜਾਂਦਾ ਤਾਂ ਜੋ ਉਨਾਂ ਨੂੰ ਹਲਕੀ ਲਾਗ ਹੋ ਜਾਵੇ। ਇਸ ਪ੍ਰਕਿਰਿਆ ਨੂੰ ਵਾਇਰੋਲੇਸ਼ਨ ਕਿਹਾ ਜਾਂਦਾ ਸੀ।

ਸੀਤਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਚੇਚਕ ਨੂੰ ਸੀਤਲਾ ਦੇਵੀ ਦਾ ਪ੍ਰਕੋਪ ਸਮਝਿਆ ਜਾਂਦਾ ਸੀ ਅਤੇ ਇਲਾਜ ਲਈ ਮਾਤਾ ਦੀ ਪੂਜਾ ਕੀਤੀ ਜਾਂਦੀ ਸੀ

ਆਪਣੇ ਸਿਧਾਂਤ ਦੇ ਪੱਖ ਵਿੱਚ ਡਾ. ਨਾਈਜੀਲ ਚਾਂਸਲਰ ਸਾਲ 2001 ਵਿੱਚ ਛਪੇ ਇੱਕ ਆਰਟੀਕਲ ਦਾ ਹਵਾਲਾ ਦਿੰਦੇ ਹਨ। ਪਹਿਲਾ, ਪੇਂਟਿੰਗ ਦੀ ਤਰੀਕ ਵੈਦਿਆਰ ਹਾਕਮ ਦੇ ਵਿਆਹ ਦੇ ਕਰੀਬ ਹੈ। ਰਾਜ ਦਰਬਾਰ ਦੇ ਰਿਕਾਰਡ ਮੁਤਾਬਕ ਦੇਵਜਮਨੀ ਦੇ ਟੀਕਾ ਵੀ ਉਨ੍ਹਾਂ ਦਿਨਾਂ ਵਿੱਚ ਹੀ ਲਾਇਆ ਗਿਆ ਸੀ। ਰਾਣੀ ਦੇ ਇਹ ਟੀਕਾ ਲੱਗਣ ਦਾ ਪਰਜਾ ਉੱਪਰ ਵੀ ਉਸਾਰੂ ਪ੍ਰਭਾਵ ਪਿਆ ਅਤੇ ਉਨ੍ਹਾਂ ਨੇ ਵੀ ਅੱਗੇ ਆ ਕੇ ਵਾਇਰੋਲੇਸ਼ਨ ਕਰਵਾਈ।

ਦੂਜਾ, ਮੈਸੂਰ ਦੇ ਇਤਿਹਾਸ ਦੇ ਮਾਹਰ ਵਜੋਂ ਡਾ. ਚਾਂਸਲਰ ਦੀ ਰਾਇ ਹੈ ਕਿ ਦੇਵਜਮਨੀ ਦੇ ਗਹਿਣੇ ਵੈਦਿਆਰ ਰਾਣੀਆਂ ਵਾਲੇ ਹਨ। ਤੀਜੇ ਪੇਂਟਰ ਥੌਮਸ ਹਿੱਕੀ ਨੇ ਵੈਦਿਆਰ ਰਾਜ ਪਰਿਵਾਰ ਅਤੇ ਦਰਬਾਰੀਆਂ ਦੀਆਂ ਹੋਰ ਵੀ ਤਸਵੀਰਾਂ ਬਣਾਈਆਂ ਸਨ।

ਮੈਸੂਰ ਵਿੱਚ ਇਹ ਈਸਟ ਇੰਡੀਆ ਕੰਪਨੀ ਦੀ ਚੜ੍ਹਤ ਦਾ ਸਮਾਂ ਸੀ। ਸਾਲ 1799 ਵਿੱਚ ਉਨ੍ਹਾਂ ਨੇ ਟੀਪੂ ਸੁਲਤਾਨ ਨੂੰ ਹਰਾ ਕੇ ਵੈਦਿਆਰ ਨੂੰ ਗੱਦੀ ਤੇ ਬਿਠਾਇਆ ਸੀ। ਫਿਰ ਵੀ ਮੈਸੂਰ ਵਿੱਚ ਬ੍ਰਿਟਿਸ਼ ਦਾ ਦਬਦਬਾ ਪੂਰੀ ਤਰ੍ਹਾਂ ਕਾਇਮ ਨਹੀਂ ਹੋਇਆ ਸੀ।

ਵੈਕਸੀਨ ਦੇ ਭਾਰਤ ਪਹੁੰਚਣ ਬਾਰੇ 'ਦਿ ਵਾਰ ਅਗੈਂਸਟ ਸਮਾਲਪੌਕਸ' ਦੇ ਲੇਖਕ ਪ੍ਰੋਫ਼ੈਸਰ ਮਿਸ਼ੇਲ ਬੈਨੇਟ ਮੁਤਾਬਕ ਬ੍ਰਿਟਿਸ਼ ਭਾਰਤ ਦੀ ਵਸੋਂ ਨੂੰ ਬਚਾਉਣ ਲਈ ਟੀਕਾ ਭਾਰਤ ਲਿਆਉਣ ਲਈ ਬਹੁਤ ਉਤਾਵਲੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਸ ਸਮੇਂ ਭਾਰਤ ਵਿੱਚ ਚੇਚਕ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਆਮ ਸਨ- ਇਸ ਦੇ ਲੱਛਣਾਂ ਵਿੱਚ ਬੁਖ਼ਾਰ ਅਤੇ ਸਰੀਰ ਉੱਪਰ ਫੁੱਟਣ ਵਾਲੇ ਛਾਲਿਆਂ ਕਾਰਨ ਮਰੀਜ਼ ਡਾਢੀ ਮੁਸੀਬਤ ਵਿੱਚ ਰਹਿੰਦਾ ਸੀ। ਭਾਰਤ ਵਿੱਚ ਇਸ ਦਾ ਇਲਾਜ ਝਾੜਫੂਕ ਰਾਹੀਂ ਕੀਤਾ ਜਾਂਦਾ ਸੀ। ਭਾਰਤ ਵਿੱਚ ਇਸ ਬੀਮਾਰੀ ਨੂੰ ਸੀਤਲਾ ਮਾਤਾ ਦੀ ਪ੍ਰਕੋਪ ਵਜੋਂ ਦੇਖਿਆ ਜਾਂਦਾ ਸੀ।

ਇਸ ਵੈਕਸੀਨ ਵਿੱਚ 'ਕਾਊ-ਪੌਕਸ' ਯਾਨੀ ਗਾਂਵਾਂ ਵਿੱਚ ਹੋਣ ਵਾਲੀ ਚੇਚਕ ਦਾ ਵੀ ਅੰਸ਼ ਸੀ ਭਾਰਤ ਵਿੱਚ ਖੁੱਲ੍ਹੇ ਦਿਲ ਨਾਲ ਨਹੀਂ ਲਿਆ ਗਿਆ। ਇਸ ਲਈ ਜਿਨ੍ਹਾਂ ਪੰਡਿਆਂ ਦੀ ਇਸ ਦੇ ਰਵਾਇਤੀ ਇਲਾਜ ਨਾਲ ਰੋਜ਼ੀ-ਰੋਟੀ ਜੁੜੀ ਹੋਈ ਸੀ ਉਨ੍ਹਾਂ ਨੇ ਇਸ ਵੈਕਸੀਨ ਦਾ ਵਿਰੋਧ ਕੀਤਾ।

ਪ੍ਰੋਫ਼ੈਸਰ ਬੈਨੇਟ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਡਰ ਦੀ ਵੱਡੀ ਵਜ੍ਹਾ ਤਾਂ ਇਹ ਸੀ ਕਿ ਉਨ੍ਹਾਂ ਦੇ 'ਤੰਦਰੁਸਤ ਬੱਚੇ ਨੂੰ ਵਾਇਰਸ ਦੀ ਲਾਗ ਲਾਈ ਜਾਂਦੀ ਸੀ।'

ਦੂਜੀ ਰੁਕਾਵਟ ਇਹ ਸੀ ਕਿ ਪਹਿਲਾਂ ਸਰਜਨ ਇੱਕ ਵਿਅਕਤੀ ਦੀ ਬਾਂਹ ਤੇ ਚੀਰਾ ਲਗਾ ਕੇ ਜਾਂ ਸੂਈ ਨਾਲ ਉਸ ਵਿੱਚ ਵਾਇਰਸ ਪਾਉਂਦਾ। ਫਿਰ ਜਦੋਂ ਇੱਕ ਹਫ਼ਤੇ ਉੱਥੇ ਛਾਲਾ ਬਣ ਜਾਂਦਾ ਤਾਂ ਉਸ ਛਾਲੇ ਦਾ ਪਾਣੀ ਕਿਸੇ ਦੂਜੇ ਵਿਅਕਤੀ ਦੀ ਬਾਂਹ ਤੇ ਚੀਰਾ ਲਗਾ ਕੇ ਉਸ ਵਿੱਚ ਪਾਇਆ ਜਾਂਦਾ।

ਨਸ਼ਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਜਨ ਵਾਇਰਸ ਦਾ ਇੱਕ ਤੋਂ ਦੂਜੇ ਵਿਅਕਤੀ ਤੱਕ ਸੰਚਾਰ ਕਰਨ ਲਈ ਨਸ਼ਤਰਾਂ ਦੀ ਵਰਤੋਂ ਕਰਦੇ ਸਨ

ਕਈ ਵਾਰ ਛਾਲੇ ਨੂੰ ਸੁਕਾ ਕੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਸੀਲ ਕਰ ਦਿੱਤਾ ਜਾਂਦਾ ਤਾਂ ਜੋ ਕਿਸੇ ਹੋਰ ਥਾਂ ਲਿਜਾ ਕੇ ਉਹ ਕਿਸੇ ਹੋਰ ਮਰੀਜ਼ ਨੂੰ ਦਿੱਤਾ ਜਾ ਸਕੇ ਪਰ ਬਹੁਤੀ ਵਾਰ ਇਸ ਯਾਤਰਾ ਦੌਰਾਨ ਉਹ ਆਪਣਾ ਅਸਰ ਗੁਆ ਦਿੰਦਾ ਸੀ।

ਦੋਹਾਂ ਵਿੱਚੋਂ ਕੋਈ ਵੀ ਤਰੀਕਾ ਵਰਤਿਆ ਜਾਂਦਾ, ਵੈਕਸੀਨ ਹਰ ਧਰਮ ਅਤੇ ਜਾਤ ਦੇ ਲੋਕਾਂ ਵਿੱਚੋਂ ਦੀ ਲੰਘ ਰਿਹਾ ਸੀ ਜੋ ਕਿ ਭਾਰਤ ਵਿੱਚ ਪ੍ਰਚਲਿਤ ਛੂਤ-ਛਾਤ ਦੀ ਧਾਰਣਾ ਦੇ ਉਲਟ ਸੀ। ਇਸ ਰੁਕਾਵਟ ਤੋਂ ਪਾਰ ਪਾਉਣ ਦਾ ਇੱਕ ਤਰੀਕਾ ਹਿੰਦੂ ਅਮੀਰਾਂ ਤੇ ਰਾਜਵਾੜਿਆਂ ਦੀ ਮਦਦ ਹਾਸਲ ਕਰਨਾ ਸੀ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਭਾਰਤ ਵਿੱਚ ਚੇਚਕ ਦੀ ਵੈਕਸੀਨ ਕਿਵੇਂ ਪਹੁੰਚੀ ?

ਵੈਦਿਆਰ ਰਾਣੀ ਤੱਕ ਵੈਕਸੀਨ ਦੇ ਪਹੁੰਚਣ ਦਾ ਸਫ਼ਰ ਇੱਕ ਬ੍ਰਿਟਿਸ਼ ਕਰਮਚਾਰੀ ਦੀ ਤਿੰਨ ਸਾਲਾਂ ਦੀ ਬੇਟੀ ਐਨਾ ਡਸਥਾਲ ਤੋਂ ਸ਼ੁਰੂ ਹੋਇਆ।

ਸੰਨ 1800 ਦੀ ਬੰਸਤ ਦੀ ਸ਼ੁਰੂਆਤ ਵਿੱਚ ਵੈਕਸੀਨ ਬ੍ਰਿਟੇਨ ਤੋਂ ਵੈਕਸੀਨ ਕੋਰੀਅਰਾਂ ਦੇ ਰੂਪ ਵਿੱਚ ਸਮੁੰਦਰੀ ਜਹਾਜ਼ ਰਾਹੀਂ ਭੇਜੀ ਗਈ।

ਇਹ ਅਸਲ ਵਿੱਚ ਮਨੁੱਖੀ ਲੜੀ ਹੁੰਦੀ ਸੀ ਜਿਸ ਰਾਹੀਂ ਬਾਂਹ ਤੋਂ ਬਾਂਹ ਜ਼ਰੀਏ ਵੈਕਸੀਨ ਦਾ ਅੱਗੇ ਤੋਂ ਅੱਗੇ ਸੰਚਾਰ ਹੁੰਦਾ ਸੀ। ਇਸ ਤਰੀਕੇ ਨਾਲ ਵੈਕਸੀਨ ਨੂੰ ਸਫ਼ਰ ਦੌਰਾਨ ਜ਼ਿੰਦਾ ਰੱਖਿਆ ਜਾਂਦਾ ਸੀ।

ਬਹੁਤ ਸਾਰੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਆਖ਼ਰਕਾਰ ਵੈਕਸੀਨ ਫਰਵਰੀ 1802 ਵਿੱਚ ਵਿਆਨਾ ਤੋਂ ਬਗ਼ਦਾਦ ਪਹੁੰਚਿਆ। ਜਿੱਥੇ ਇਸ ਦੀ ਵਰਤੋਂ ਇੱਕ ਅਰਮੇਨੀਅਨ ਬੱਚੇ ਨੂੰ ਵੈਕਸੀਨੇਟ ਕਰਨ ਲਈ ਕੀਤੀ ਗਈ।

ਉਸ ਬੱਚੇ ਦੀ ਬਾਂਹ ਤੋਂ ਲਿਆ ਗਿਆ ਮਵਾਦ ਇਰਾਕ ਦੇ ਬਸਰਾ ਪਹੁੰਚਾਇਆ ਗਿਆ ਜਿੱਥੋਂ ਈਸਟ ਇੰਡੀਆ ਕੰਪਨੀ ਦੇ ਸਰਜਨਾਂ ਨੇ ਮਨੁੱਖੀ ਲੜੀ ਰਾਹੀਂ ਇਸ ਨੂੰ ਬੰਬਈ ਪਹੁੰਚਾਇਆ।

14 ਜੂਨ 1802 ਦੇ ਦਿਨ ਐਨਾ ਡਸਥਾਲ ਪਹਿਲੀ ਬੱਚੀ ਬਣੀ ਜਿਸ ਨੂੰ ਵੈਕਸੀਨ ਲਾਈ ਗਈ। ਐਨਾ ਦੇ ਪਿਤਾ ਯੂਰਪੀ ਸਨ ਪਰ ਮਾਂ ਦੀ ਜੱਦ ਬਾਰੇ ਕੁਝ ਪਤਾ ਨਹੀਂ ਹੈ।

ਚੇਚਕ ਦੀ ਵੈਕਸੀਨ ਦਾ ਯੂਰਪ ਵਿੱਚ ਵੀ ਵਿਰੋਧ ਹੋਇਆ
ਤਸਵੀਰ ਕੈਪਸ਼ਨ, ਚੇਚਕ ਦੀ ਵੈਕਸੀਨ ਦਾ ਯੂਰਪ ਵਿੱਚ ਵੀ ਵਿਰੋਧ ਹੋਇਆ

ਐਨਾ ਤੋਂ ਲਏ ਮਵਾਦ ਨਾਲ ਪੰਜ ਹੋਰ ਬੱਚਿਆਂ ਨੂੰ ਵੈਕਸੀਨ ਦਿੱਤੀ ਗਈ ਜਿੱਥੋਂ ਵੈਕਸੀਨ ਦਾ ਭਾਰਤ ਵਿੱਚ ਸਫ਼ਰ ਪਹਿਲਾਂ ਬ੍ਰਿਟਿਸ਼ ਗੜ੍ਹਾਂ ਵਿੱਚ ਅਤੇ ਫਿਰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੱਗੇ ਤੁਰਿਆ ਅਤੇ ਮੈਸੂਰ ਦੇ ਰਾਜ ਪਰਿਵਾਰ ਤੱਕ ਵੀ ਪਹੁੰਚ ਗਿਆ।

ਡਾ. ਬੈਨੇਟ ਦਾ ਕਿਆਸ ਹੈ ਕਿ 1807 ਤੱਕ ਲਗਭਗ 10 ਲੱਖ ਤੋਂ ਵਧੇਰੇ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਸੀ।

ਸਮੇਂ ਨਾਲ ਇਹ ਪੇਂਟਿੰਗ ਇੰਗਲੈਂਡ ਚਲੀ ਗਈ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਈ। ਫਿਰ 1991 ਵਿੱਚ ਡਾ. ਚਾਂਸਲਰ ਨੇ ਇਸ ਨੂੰ ਇੱਕ ਨੁਮਾਇਸ਼ ਵਿੱਚ ਮੁੜ ਲੱਭਿਆ ਅਤੇ ਇਨ੍ਹਾਂ ਔਰਤਾਂ ਨੂੰ ਦੁਨੀਆਂ ਦੇ ਪਹਿਲੇ ਟੀਕਾਕਰਣ ਮੁਹਿੰਮ ਵਿੱਚ ਉਨ੍ਹਾਂ ਦੀ ਬਣਦੀ ਥਾਂ ਦਵਾਈ।

ਇਹ ਵੀ ਪੜ੍ਹੋ:

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਵੀਡੀਓ: ਜਦੋਂ ਖੇਤੀ ਬਿਲਾਂ 'ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)