You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ -5 ਅਹਿਮ ਖ਼ਬਰਾਂ
ਕਿਸੇ ਵੀ ਬਿਮਾਰੀ ਦਾ ਵੈਕਸੀਨ ਵਿਕਸਿਤ ਹੋਣ ਵਿੱਚ ਸਾਲਾਂ ਲੱਗ ਜਾਂਦੇ ਹਨ। ਕਈ ਵਾਰ ਦਹਾਕੇ ਵੀ ਲੱਗ ਜਾਂਦੇ ਹਨ। ਪਰ ਦੁਨੀਆਂ ਭਰ ਦੇ ਖੋਜਕਾਰਾਂ ਨੂੰ ਉਮੀਦ ਹੈ ਕਿ ਉਹ ਕੁਝ ਹੀ ਮਹੀਨਿਆਂ ਵਿੱਚ ਓਨਾ ਕੰਮ ਕਰ ਲੈਣਗੇ ਜਿਸ ਨਾਲ ਕੋਵਿਡ-19 ਦਾ ਵੈਕਸੀਨ ਵਿਕਸਿਤ ਹੋ ਜਾਵੇਗਾ।
ਜ਼ਿਆਦਾਤਰ ਮਾਹਰਾਂ ਦੀ ਰਾਇ ਹੈ ਕਿ 2021 ਦੇ ਅੱਧ ਤੱਕ ਕੋਵਿਡ-19 ਦਾ ਵੈਕਸੀਨ ਬਣ ਜਾਵੇਗਾ ਯਾਨਿ ਕੋਵਿਡ-19 ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਵੈਕਸੀਨ ਵਿਕਸਿਤ ਹੋਣ ਵਿੱਚ ਲੱਗਣ ਵਾਲਾ ਸਮਾਂ 12-18 ਮਹੀਨੇ ਮੰਨਿਆ ਜਾ ਰਿਹਾ ਹੈ।
ਹਾਲਾਂਕਿ, 40 ਵੱਖੋ-ਵੱਖ ਕੋਰੋਨਾਵਾਇਰਸ ਵੈਕਸੀਨ ਕਲੀਨੀਕਲ ਟ੍ਰਾਇਲ ਹੇਠ ਹਨ, ਜਿਨ੍ਹਾਂ ਵਿੱਚੋਂ ਇੱਕ ਓਕਸਫੋਰਡ ਯੂਨੀਵਰਸਿਟੀ ਨੇ ਬਣਾਈ ਹੈ ਅਤੇ ਟੈਸਟਿੰਗ ਤੋਂ ਸਭ ਤੋਂ ਵਿਕਸਿਤ ਸਟੇਜ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ:
ਖੋਜ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ। ਕਰੀਬ 240 ਵੈਕਸੀਨ ਵਿਕਸਿਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਹਜ਼ਾਰਾਂ ਲੋਕਾਂ 'ਤੇ 40 ਕਲੀਨੀਕਲ ਟ੍ਰਾਇਲ ਅਤੇ 9 ਟ੍ਰਾਇਲ ਫਾਈਨਲ ਸਟੇਜ 'ਤੇ ਪਹੁੰਚ ਗਏ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਸੀ
ਪਹਿਲਵਾਨ ਮਨਜ਼ੂਰ ਹੁਸੈਨ ਸੀ, ਜਿਸ ਨੂੰ ਦੁਨੀਆ 'ਰੁਸਤਮ ਜ਼ਮਾਂ' ਭੋਲੂ ਪਹਿਲਵਾਨ ਵਜੋਂ ਜਾਣਦੀ ਸੀ।
1949 ਵਿਚ ਭੋਲੂ ਪਹਿਲਵਾਨ ਨੇ ਕਰਾਚੀ ਦੇ ਪੋਲੋ ਗਰਾਉਂਡ ਵਿਚ ਯੂਨਸ ਭਲਵਾਨ ਨੂੰ ਹਰਾ ਕੇ 'ਰੁਸਤਮ-ਏ-ਪਾਕਿਸਤਾਨ' ਦਾ ਖ਼ਿਤਾਬ ਜਿੱਤਿਆ। ਉਸ ਕੁਸ਼ਤੀ ਦੇ ਮੁੱਖ ਮਹਿਮਾਨ ਗਵਰਨਰ ਜਨਰਲ ਖਵਾਜਾ ਨਿਜ਼ਾਮੂਦੀਨ ਸਨ, ਜਿਨ੍ਹਾਂ ਨੇ ਭੋਲੂ ਭਲਵਾਨ ਨੂੰ ਰਵਾਇਤੀ ਖਿਤਾਬ ਭੇਂਟ ਕੀਤਾ।
1962 ਵਿਚ ਰਾਸ਼ਟਰਪਤੀ ਅਯੂਬ ਖਾਨ ਨੇ ਭੋਲੂ ਭਲਵਾਨ ਨੂੰ ਰਾਸ਼ਟਰਪਤੀ ਦੇ ਤਗਮੇ ਨਾਲ ਸਨਮਾਨਿਤ ਵੀ ਕੀਤਾ।
ਮਈ 1967 ਵਿਚ ਭੋਲੂ ਭਲਵਾਨ ਨੇ ਲੰਡਨ ਦੇ ਵੈਂਬਲੀ ਸਟੇਡੀਅਮ ਵਿਚ ਐਂਗਲੋ-ਫ੍ਰੈਂਚ ਭਲਵਾਨ ਹੈਨਰੀ ਪੈਰੀ ਨੂੰ ਹਰਾਇਆ ਅਤੇ ਉਨ੍ਹਾਂ ਦਾ ਨਾਮ ਰੁਸਤਮ ਜ਼ਮਾਂ ਰੱਖਿਆ ਗਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ
ਮੈਂ ਜਾਨ ਬਖਸ਼ਣ ਦੀ ਦੁਹਾਈ ਦਿੰਦਾ ਰਿਹਾ ਪਰ ਉਹ ਚੋਰ-ਚੋਰ ਕਹਿ ਕੇ ਕੁੱਟਦੇ ਰਹੇ'
''ਮੈਂ ਦੁਹਾਈਆਂ ਦਿੰਦਾ ਰਿਹਾ ਕਿ ਮੈਂ ਚੋਰ ਨਹੀਂ ਹਾਂ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਹੱਦ ਤਾਂ ਉਦੋਂ ਹੋ ਗਈ ਜਦੋਂ ਮੈਨੂੰ ਬੇਤਹਾਸ਼ਾ ਕੁੱਟਣ ਮਗਰੋਂ ਕੁੱਝ ਲੋਕਾਂ ਨੇ ਮੈਨੂੰ ਜ਼ਬਰਦਸਤੀ ਪੇਸ਼ਾਬ ਪਿਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਬੇਹੋਸ਼ ਹੋ ਗਿਆ ਤਾਂ ਮੈਨੂੰ ਪਿੰਡ ਦੀ ਧਰਮਸ਼ਾਲਾ 'ਚ ਛੱਡ ਕੇ ਉਹ ਫਰਾਰ ਹੋ ਗਏ।''
ਇਹ ਬੋਲ ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਮਦਰਸਾ ਦੇ ਰਹਿਣ ਵਾਲੇ 22 ਸਾਲਾ ਦਲਿਤ ਨੌਜਵਾਨ ਗੁਰਨਾਮ ਸਿੰਘ ਗੋਰਾ ਦੇ ਹਨ, ਜਿਹੜਾ ਆਪਣੇ ਭਰਾ ਨੂੰ ਮਿਲਣ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਜਾਨੀਸਰ 'ਚ ਗਿਆ ਸੀ।
ਗੁਰਨਾਮ ਸਿੰਘ ਗੋਰਾ ਦਾ ਵੱਡਾ ਭਰਾ ਬੋਹੜ ਸਿੰਘ ਗਗਨ ਪਿੰਡ ਚੱਕ ਜਾਨੀਸਰ 'ਚ ਰਹਿ ਕੇ ਪਿਛਲੇ 7 ਸਾਲਾਂ ਤੋਂ ਇੱਕ ਕਿਸਾਨ ਨਾਲ ਸੀਰੀ ਰਲਦਾ ਆ ਰਿਹਾ ਹੈ।
ਗੋਰਾ ਦਾ ਕਹਿਣਾ ਹੈ ਕਿ ਉਹ 8 ਅਕਤੂਬਰ ਨੂੰ ਆਪਣਾ ਕੰਮ ਨਿਬੇੜ ਕੇ ਰਾਤ ਸਾਢੇ ਕੁ 10 ਵਜੇ ਦੇ ਕਰੀਬ ਪਿੰਡ ਚੱਕ ਜਾਨੀਸਰ ਪਹੁੰਚਿਆ ਸੀ ਕਿ ਕੁੱਝ ਲੋਕਾਂ ਨੇ 'ਚੋਰ ਆ ਗਿਆ ਓਏ' ਤੇ 'ਫੜੋ-ਫੜੋ' ਬੋਲਣਾ ਸ਼ੁਰੂ ਕਰ ਦਿੱਤਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਅਨਲੌਕ 5: ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਬਾਰੇ ਕੀਤਾ ਇਹ ਫੈਸਲਾ
ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਰਗੇ ਸੂਬਿਆਂ ਵਿੱਚ ਸਿਨੇਮਾਘਰ ਖੋਲ੍ਹੇ ਜਾ ਰਹੇ ਹਨ।
ਹਾਲਾਂਕਿ ਮਹਾਰਾਸ਼ਟਰ, ਤੇਲੰਗਾਨਾ, ਤਮਿਲਨਾਡੂ, ਕੇਰਲ, ਪੰਜਾਬ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਹੁਣ ਮਲਟੀਪਲੈਕਸ ਅਤੇ ਸਿਨੇਮਾਘਰਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਹੈ।
ਇਸ ਤੋਂ ਇਲਾਵਾ ਪੰਜਾਬ ਵਿੱਚ 19 ਅਕਤੂਬਰ ਤੋਂ ਸਰਕਾਰੀ ਸਕੂਲ ਖੋਲ੍ਹੇ ਜਾਣਗੇ ਪਰ ਸਾਫ਼ ਸਫਾਈ ਅਤੇ ਸੈਨੇਟਾਈਜ਼ੇਸ਼ਨ ਦੇ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਔਰਤ ਨੂੰ ਇਸ ਦੇ ਚੋਰੀ ਹੋਣ ਦਾ ਡਰ ਕਿਉਂ ਸੀ
ਭਾਰਤ ਦੀ ਪਹਿਲੀ ਆਸਕਰ ਜੇਤੂ ਅਤੇ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਭਾਨੂ ਅਥਈਆ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
ਉਹ ਬ੍ਰੇਨ ਟਿਊਮਰ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਬਿਸਤਰ 'ਤੇ ਸੀ ਅਤੇ ਵੀਰਵਾਰ ਸਵੇਰੇ ਉਨ੍ਹਾਂ ਦੀ ਸੁੱਤੇ ਹੋਏ ਹੀ ਮੌਤ ਹੋ ਗਈ।
ਭਾਨੂ ਅਥਈਆ ਨੂੰ 1982 ਵਿੱਚ ਰਿਲੀਜ਼ ਹੋਈ ਫ਼ਿਲਮ 'ਗਾਂਧੀ' ਵਿੱਚ ਕਾਸਟਿਊਮ ਡਿਜ਼ਾਈਨ ਕਰਨ ਲਈ ਆਸਕਰ ਐਵਾਰਡ ਦਿੱਤਾ ਗਿਆ ਸੀ। ਫ਼ਿਲਮ ਨੂੰ ਯੂਕੇ ਦੇ ਨਿਰਦੇਸ਼ਕ ਰਿਚਰਡ ਓਟੇਨਬਾਰੋ ਨੇ ਬਣਾਇਆ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: