ਬੇਅਦਬੀ ਦੀਆਂ ਦੋ ਤਾਜ਼ਾ ਘਟਨਾਵਾਂ ਦਾ ਮੁਲਜ਼ਮ ਪੁਲਿਸ ਨੇ ਕਿਸ ਨੂੰ ਦੱਸਿਆ - 5 ਅਹਿਮ ਖ਼ਬਰਾਂ

ਫ਼ਤਿਹਗੜ੍ਹ ਸਾਹਿਬ ਦੇ ਦੋ ਪਿੰਡਾਂ 'ਚ 12 ਅਕਤੂਬਰ ਨੂੰ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿੱਚ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਨੌਜਵਾਨ 'ਤੇ ਦੋ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਦਾ ਇਲਜ਼ਾਮ ਹੈ।

ਇਹ ਵੀ ਪੜ੍ਹੋ:

ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਯੋਗ ਧਾਰਾਵਾਂ ਮੁਲਜ਼ਮ 'ਤੇ ਲਗਾਈਆਂ ਗਈਆਂ ਹਨ।

ਜਿਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ 'ਤੇ ਕਿਹੜੇ ਇਲਜ਼ਾਮ ਲੱਗੇ....ਜਾਣਨ ਲਈ ਕਲਿੱਕ ਕਰੋ

ਐਮਨੈਸਟੀ ਇੰਟਰਨੈਸ਼ਨਲ ਤੇ ਪੰਜਾਬ

ਪਿਛਲੇ ਦਿਨੀ ਮਨੁੱਖੀ ਹਕੂਕ ਦੀ ਪਹਿਰੇਦਾਰੀ ਕਰਨ ਵਾਲੀ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿੱਚੋਂ ਆਪਣਾ ਕੰਮ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਫ਼ੈਸਲੇ ਨਾਲ ਇੰਡੀਆ ਅੰਦਰ ਮਨੁੱਖੀ ਹਕੂਕ ਦੀ ਹਾਲਤ ਅਤੇ ਸਰਕਾਰ ਦੀ ਮਨੁੱਖੀ ਹਕੂਕ ਦੀ ਅਲੰਬਰਦਾਰੀ ਕਰਨ ਵਾਲੇ ਅਦਾਰਿਆਂ ਅਤੇ ਕਾਰਕੁੰਨਾਂ ਬਾਬਤ ਪਹੁੰਚ ਚਰਚਾ ਵਿੱਚ ਆ ਗਈ ਹੈ।

ਐਮਨੈਸਟੀ ਇੰਟਰਨੈਸ਼ਨਲ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਰਕਾਰ ਮਨੁੱਖੀ ਹਕੂਕ ਜਥੇਬੰਦੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ ਦੇ ਬੈਂਕ ਖ਼ਾਤੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਅਮਲੇ ਨੂੰ ਨੌਕਰੀਆਂ ਤੋਂ ਜੁਆਬ ਦੇਣਾ ਪਿਆ ਹੈ।

ਐਮਨੈਸਟੀ ਇੰਟਰਨੈਸ਼ਨਲ ਕੀ ਹੈ, ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

ਫਿਲਮ ਅਦਾਕਾਰਾਂ ਵਲੋਂ ਰਿਪਬਲਿਕ ਤੇ ਟਾਈਮਜ਼ ਨਾਓ 'ਤੇ ਮੁਕੱਦਮਾ ਕਿਉਂ

ਦਿੱਲੀ ਹਾਈ ਕੋਰਟ ਵਿੱਚ ਹਿੰਦੀ ਫ਼ਿਲਮ ਇੰਡਸਟਰੀ ਦੀਆਂ 4 ਐਸੋਸੀਏਸ਼ਨਾਂ ਅਤੇ 34 ਬੌਲੀਵੁੱਡ ਪ੍ਰੋਡਿਊਸਰਾਂ ਨੇ 'ਗ਼ੈਰ-ਜ਼ਿੰਮੇਦਾਰਾਨਾ' ਰਿਪੋਰਟਿੰਗ' ਲਈ ਕੁਝ ਮੀਡੀਆ ਅਦਾਰਿਆਂ ਦੇ ਕਰਮੀਆਂ 'ਤੇ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੈ।

ਇਸ ਵਿੱਚ ਰਿਪਬਲਿਕ ਟੀਵੀ ਦੇ ਅਰਨਬ ਗੋਸਵਾਮੀ ਤੇ ਪ੍ਰਦੀਪ ਭੰਡਾਰੀ, ਟਾਈਮਜ਼ ਨਾਓ ਦੇ ਰਾਹੁਲ ਸ਼ਿਵਸ਼ੰਕਰ ਤੇ ਨਵਿਕਾ ਕੁਮਾਰ ਅਤੇ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ਵੀ ਸ਼ਾਮਲ ਹਨ।

ਇਨ੍ਹਾਂ ਨੇ ਬੌਲੀਵੁੱਡ ਦੇ ਖ਼ਿਲਾਫ਼ ਟਿੱਪਣੀਆਂ ਕਰਨ, ਬੌਲੀਵੁੱਡ ਨਾਲ ਜੁੜੀਆਂ ਹਸਤੀਆਂ ਦੀ ਨਿੱਜਤਾ ਦੇ ਅਧਿਕਾਰ ਵਿੱਚ ਦਖ਼ਲ ਦੇਣ ਦਾ ਇਲਜ਼ਾਮ ਲਗਾਇਆ ਹੈ।

ਸ਼ਾਹਰੁਖ਼, ਸਲਮਾਨ ਸਣੇ ਹੋਰ ਕਿਹੜੀ ਹਸਤੀਆਂ ਨੇ ਮੁਕੱਦਮਾ ਦਾਇਰ ਕੀਤਾ, ਜਾਣਨ ਲਈ ਇੱਥੇ ਕਲਿੱਕ ਕਰੋ

ਕੋਰੋਨਾਵਾਇਰਸ: ਕਿੱਥੇ 28 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਵਿਡ -19 ਬਿਮਾਰੀ ਲਈ ਜ਼ਿੰਮੇਵਾਰ ਕੋਰੋਨਾਵਾਇਰਸ ਬੈਂਕ ਨੋਟਾਂ, ਫੋਨ ਸਕ੍ਰੀਨਾਂ ਅਤੇ ਸਟੇਨਲੈਸ ਸਟੀਲ ਵਰਗੀਆਂ ਕੁਝ ਸਤਹਾਂ 'ਤੇ 28 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ।

ਆਸਟ੍ਰੇਲੀਆ ਦੀ ਨੈਸ਼ਨਲ ਸਾਇੰਸ ਏਜੰਸੀ ਦਾ ਕਹਿਣਾ ਹੈ ਕਿ ਸਾਰਸ-ਕੋਵ -2 ਵਾਇਰਸ ਕੁਝ ਸਤਹ 'ਤੇ, ਜਿੰਨਾ ਪਹਿਲਾਂ ਸੋਚਿਆ ਜਾਂਦਾ ਸੀ, ਉਸ ਤੋਂ ਜ਼ਿਆਦਾ ਲੰਬਾ ਸਮਾਂ ਜ਼ਿੰਦਾ ਰਹਿ ਸਕਦਾ ਹੈ।

ਹਾਲਾਂਕਿ, ਇਹ ਖੋਜ ਹਨੇਰੇ ਅਤੇ ਇਕ ਸਥਿਰ ਤਾਪਮਾਨ 'ਤੇ ਕੀਤੀ ਗਈ ਸੀ। ਜਦੋਂ ਕਿ ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਕੋਰੋਨਾਵਾਇਰਸ ਅਲਟਰਾਵਾਇਲਟ ਲਾਈਟ ਦੀ ਵਰਤੋਂ ਨਾਲ ਨਸ਼ਟ ਹੋ ਜਾਂਦਾ ਹੈ।

ਜ਼ਿਆਦਾਤਰ ਮਾਮਲਿਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਖੰਘ, ਛਿੱਕ, ਜਾਂ ਗੱਲ ਕਰਨ ਨਾਲ ਨਿਕਲੇ ਥੁੱਕ ਦੇ ਬਰੀਕ ਕਣਾਂ ਨਾਲ ਲੱਗਦੀ ਹੈ।

ਪੂਰੀ ਖ਼ਬਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਜਦੋਂ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟਿਆ

ਉਹ ਘਟਨਾਵਾਂ ਜਿਨ੍ਹਾਂ ਨੇ ਦਰਸ਼ਕਾਂ ਨੂੰ ਇੱਕ ਰਹੱਸ ਵਾਂਗ ਤਣਾਅ ਵਿੱਚ ਜਕੜੇ ਰੱਖਿਆ, ਉਹ ਸ਼ਾਮ 5 ਵਜੇ ਇੱਕ ਵਿਸ਼ੇਸ਼ ਟੈਲੀਵਿਜ਼ਨ ਨਿਊਜ਼ ਬੁਲੇਟਿਨ ਨਾਲ ਸ਼ੁਰੂ ਹੋਈ।

ਦੁਪਹਿਰ ਦੇ 1:40 ਵਜੇ, ਫਿਲਮ ਉਸ ਵੇਲੇ ਸਿਖ਼ਰ 'ਤੇ ਪਹੁੰਚੀ ਹੈ ਜਦੋਂ ਜਨਰਲ ਪਰਵੇਜ਼ ਮੁਸ਼ੱਰਫ ਕੈਮਰੇ ਦੇ ਸਾਹਮਣੇ ਆਏ।

ਉਸ ਵੇਲੇ, ਉਹ ਗੰਭੀਰ ਰੂਪ ਵਿੱਚ ਘਬਰਾਏ ਹੋਏ ਅਤੇ ਤਣਾਅ ਗ੍ਰਸਤ ਦਿਖਾਈ ਦਿੱਤੇ, ਇਸ ਲਈ ਕੈਮਰਾ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਜੂਸ ਦੀ ਪੇਸ਼ਕਸ਼ ਕੀਤੀ ਗਈ ਅਤੇ ਕੁਝ ਦੇਰ ਆਰਾਮ ਕਰਨ ਦੀ ਸਲਾਹ ਦਿੱਤੀ ਗਈ।

ਇਹ 12 ਅਕਤੂਬਰ, 1999 ਦੀਆਂ ਘਟਨਾਵਾਂ ਹਨ, ਜਦੋਂ ਪਾਕਿਸਤਾਨ ਅਚਾਨਕ ਇੱਕ ਚੁਰਾਹੇ 'ਤੇ ਆ ਗਿਆ ਸੀ, ਜਦੋਂ ਇਤਿਹਾਸ ਵਿੱਚ ਪਹਿਲੀ ਵਾਰ ਸੱਤਾ ਨਾ ਤਾਂ ਇੱਕ ਆਰਮੀ ਚੀਫ ਦੇ ਹੱਥ ਵਿੱਚ ਸੀ ਅਤੇ ਨਾ ਹੀ ਰਾਵਲਪਿੰਡੀ ਕੋਲ ਤੇ ਇਸ ਦੀ ਟ੍ਰਿਪਲ ਵਨ ਬ੍ਰਿਗੇਡ ਜੋ ਹਮੇਸ਼ਾ ਅਜਿਹੀ ਸਥਿਤੀ ਵਿੱਚ ਵਰਤੀ ਜਾਂਦੀ ਸੀ।

ਜਦੋਂ ਪਾਕਿਸਤਾਨ ਟੈਲੀਵਿਜ਼ਨ ਨੇ ਖ਼ਬਰ ਦਿੱਤੀ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਚੀਫ ਆਫ ਆਰਮੀ ਸਟਾਫ ਜਨਰਲ ਪਰਵੇਜ਼ ਮੁਸ਼ੱਰਫ ਨੂੰ ਸੇਵਾ ਮੁਕਤ ਕਰ ਦਿੱਤਾ ਹੈ ਅਤੇ ਇਹ ਅਹੁਦਾ ਜਨਰਲ ਜ਼ਿਆ-ਉਦ-ਦੀਨ ਨੂੰ ਸੌਂਪਿਆ, ਤਾਂ ਇਹ ਖ਼ਬਰ ਸਮੁੱਚੇ ਪਾਕਿਸਤਾਨ ਦੇ ਬੱਚੇ-ਬੱਚੇ ਤੱਕ ਫੈਲ ਗਈ।

ਉਸ ਦਿਨ ਹੋਰ ਕੀ-ਕੀ ਹੋਇਆ, ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)