ਰਿਪਬਲਿਕ ਟੀਵੀ ਤੇ ਟਾਈਮਜ਼ ਨਾਓ ’ਤੇ ਫਿਲਮੀ ਹਸਤੀਆਂ ਨੇ ਇਨ੍ਹਾਂ ਇਲਜ਼ਾਮਾਂ ਤਹਿਤ ਮੁਕੱਦਮਾ ਕੀਤਾ

ਦਿੱਲੀ ਹਾਈ ਕੋਰਟ ਵਿੱਚ ਬੌਲੀਵੁੱਡ ਦੀਆਂ 4 ਐਸੋਸੀਏਸ਼ਨਾਂ ਅਤੇ 34 ਬੌਲੀਵੁੱਡ ਪ੍ਰੋਡਿਊਸਰਾਂ ਨੇ ‘ਗ਼ੈਰ-ਜ਼ਿੰਮੇਦਾਰਾਨਾ’ ਰਿਪੋਰਟਿੰਗ’ ਲਈ ਕੁਝ ਮੀਡੀਆ ਅਦਾਰਿਆਂ ਦੇ ਕਰਮੀਆਂ 'ਤੇ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੈ।

ਇਸ ਵਿੱਚ ਰਿਪਬਲਿਕ ਟੀਵੀ ਦੇ ਅਰਨਬ ਗੋਸਵਾਮੀ ਤੇ ਪ੍ਰਦੀਪ ਭੰਡਾਰੀ, ਟਾਈਮਜ਼ ਨਾਓ ਦੇ ਰਾਹੁਲ ਸ਼ਿਵਸ਼ੰਕਰ ਤੇ ਨਵਿਕਾ ਕੁਾਰ ਅਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ-

ਇਨ੍ਹਾਂ ਨੇ ਬੌਲੀਵੁੱਡ ਦੇ ਖ਼ਿਲਾਫ਼ ਟਿੱਪਣੀਆਂ ਕਰਨ, ਬੌਲੀਵੁੱਡ ਨਾਲ ਜੁੜੀਆਂ ਹਸਤੀਆਂ ਦੀ ਨਿੱਜਤਾ ਦੇ ਅਧਿਕਾਰ ਵਿੱਚ ਦਖ਼ਲ ਦੇਣ ਦਾ ਇਲਜ਼ਾਮ ਲਗਾਇਆ ਹੈ।

ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਡਿਫੈਂਡੈਂਟ ਕੇਬਲ ਟੈਲੀਵਿਜ਼ਨ ਨੈਟਵਰਕ ਨਿਯਮ 1994 ਦੇ ਤਹਿਤ ਪ੍ਰੋਗਰਾਮ ਕੋਡ ਦੀਆਂ ਤਜਵੀਜ਼ਾਂ ਦਾ ਪਾਲਣ ਕਰਨ ਅਤੇ ਬੌਲੀਵੁੱਡ ਖ਼ਿਲਾਫ਼ ਪ੍ਰਕਾਸ਼ਿਤ ਸਾਰੀ ਅਪਮਾਨ-ਜਨਕ ਸਮੱਗਰੀ ਨੂੰ ਹਟਾਇਆ ਜਾਵੇ।

ਪਟੀਸ਼ਨ ਵਿੱਚ ਟੈਲੀਵਿਜ਼ਨ ਚੈਨਲਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀ ਬੌਲੀਵੁ਼ਡ ਦੇ ਬਾਰੇ ਵਿੱਚ ਅਪਮਾਨਜਨਕ ਸਮੱਗਰੀ ਦੇ ਪ੍ਰਕਾਸ਼ਨ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਸ਼ਬਦਵਾਲੀ ਖ਼ਿਲਾਫ ਮੁੱਕਦਮਾ

ਹਾਈਪ ਪੀਆਰ ਮੁਤਾਬਕ ਉਨ੍ਹਾਂ ਮੁਕਦਮਾ ਇਨ੍ਹਾਂ ਚੈਨਲਾਂ ਵੱਲੋਂ ਬੌਲੀਵੁੱਡ ਖ਼ਿਲਾਫ਼ ਵਰਤੀ ਅਪਮਾਨਿਤ ਕਰਨ ਵਾਲੀ ਸ਼ਬਦਾਵੀ, ਜਿਵੇਂ ‘ਗੰਦਗੀ’, ‘ਕੂੜਾ’, ‘ਮੈਲ’, ‘ਡਰੱਗੀਜ਼’ ਅਤੇ ਕਿਹਾ ਕਿ "ਬੌਲੀਵੁੱਡ ਵਿੱਚੋਂ ਗੰਦਗੀ ਨੂੰ ਸਾਫ਼ ਕਰਨ ਦੀ ਲੋੜ ਹੈ" 'ਤੇ ਧਿਆਨ ਦਿੰਦਿਆਂ ਪਾਇਆ ਗਿਆ।

ਕੇਸ ਦਾਇਰ ਕਰਨ ਵਾਲਿਆਂ ਵਿੱਚ ਇੰਡਸਟਰੀ ਦੇ ਕਰੀਬ ਸਾਰੇ ਮਸ਼ਹੂਰ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਆਮੀਰ ਖ਼ਾਨ ਪ੍ਰੋਡਕਸ਼ਨ, ਅਜੇ ਦੇਵਗਨ ਫਿਲਮਜ਼, ਅਰਬਾਜ਼ ਖ਼ਾਨ ਪ੍ਰੋਡਕਸ਼ਨਸ, ਧਰਮਾ ਪ੍ਰੋਡਕਸ਼ਨਸ, ਕਬੀਰ ਖ਼ਾਨ ਫਿਲਮਸ, ਅਨਿਲ ਕਪੂਰ ਫਿਲਮ ਅਤੇ ਕਮਿਊਨੀਕੇਸ਼ਨ ਨੈਟਵਰਕ, ਰੋਹਿਤ ਸ਼ੈਟੀ ਪਿਕਚਰਸ, ਸੋਹੇਲ ਖ਼ਾਨ ਪ੍ਰੋਡਕਸ਼ਨਸ, ਯਸ਼ਰਾਜ ਫਿਲਮਸ ਸਣੇ ਕਈ ਪ੍ਰਸਿੱਧ ਪ੍ਰੋਡਕਸ਼ਨ ਹਾਊਸ ਸ਼ਾਮਲ ਹਨ।

ਸਰਕਾਰੀ ਖਜ਼ਾਨੇ ਦਾ ਵੱਡਾ ਸਰੋਤ

ਪੀਆਰ ਮੁਤਾਬਕ ਇਸ ਵਿੱਚ ਦੱਸਿਆ ਗਿਆ ਹੈ ਕਿ ਬੌਲੀਵੁੱਡ ਇੱਕ ਵਿਸ਼ੇਸ਼ ਅਤੇ ਚੰਗੇ ਅਕਸ ਵਾਲਾ ਮਾਨਤਾ ਪ੍ਰਾਪਤ ਅਦਾਰਾ ਹੈ, ਜਿਸ ਵਿੱਚ ਮੁੰਬਈ ਦਾ ਹਿੰਦੀ ਫਿਲਮ ਉਦਯੋਗ ਵੀ ਸ਼ਾਮਲ ਹੈ।

ਕਈ ਸਾਲਾਂ ਤੋਂ ਬੌਲੀਵੁੱਡ ਸਰਕਾਰੀ ਖਜ਼ਾਨੇ ਦੇ ਮਾਲੀਆ ਲਈ ਵੱਡਾ ਸਰੋਤ ਵੀ ਰਿਹਾ ਹੈ। ਇਸ ਤੋਂ ਇਲਾਵਾ ਵਿਭਿੰਨ ਉਦਯੋਗਾਂ ਨਾਲ ਬੌਲੀਵੁੱਡ ਰੁਜ਼ਦਗਾਰ ਦਾ ਵੀ ਵੱਡਾ ਜ਼ਰੀਆ ਹੈ।

ਬੌਲੀਵੁੱਡ ਵਿਲੱਖਣ ਹੈ ਅਤੇ ਕਿਸੇ ਵੀ ਹੋਰ ਉਦਯੋਗ ਤੋਂ ਵੱਖਰੇ ਪੱਧਰ 'ਤੇ ਖੜ੍ਹਾ ਹੈ ਕਿਉਂਕਿ ਇਹ ਇਕ ਅਜਿਹਾ ਉਦਯੋਗ ਹੈ ਜੋ ਲਗਭਗ ਪੂਰੀ ਤਰ੍ਹਾਂ ਸਦਭਾਵਨਾ, ਪ੍ਰਸੰਸਾ ਅਤੇ ਆਪਣੇ ਦਰਸ਼ਕਾਂ ਦੀ ਮਨਜ਼ੂਰੀ ’ਤੇ ਨਿਰਭਰ ਕਰਦਾ ਹੈ।

ਬੌਲੀਵੁੱਡ ਦੀ ਦੇ ਮੈਂਬਰਾ ਦੀ ਨਿੱਜਤਾ 'ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਡਰੱਗ ਕਲਚਰ ਤੇ ਅਪਰਾਧੀ ਕਹਿ ਕੇ ਉਨ੍ਹਾਂ ਦੇ ਅਕਸ 'ਤੇ ਸੱਟ ਮਾਰੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)