ਕਾਂਗਰਸ ਦੀ 'ਟ੍ਰੈਕਟਰ ਰੈਲੀ': 'ਮੋਦੀ ਸਰਕਾਰ ਨੂੰ ਇਸ ਮਹਾਮਾਰੀ ਵੇਲੇ ਖੇਤੀ ਕਾਨੂੰਨ ਲਿਆਉਣ ਦੀ ਕੀ ਜ਼ਰੂਰਤ ਸੀ?' - 5 ਅਹਿਮ ਖ਼ਬਰਾਂ

ਪੰਜਾਬ ਪਹੁੰਚੇ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਕੋਰੋਨਾਵਾਇਰਸ ਦੌਰਾਨ ਖੇਤੀ ਦੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਲਿਆਉਣ ਦੀ ਕੀ ਲੋੜ ਸੀ।

ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਨੂੰਨ ਬਣਾਉਣਾ ਹੀ ਸੀ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਪੁੱਛਿਆ ਤੇ ਕਿਉਂ ਸਰਕਾਰ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਇਸ ਬਾਰੇ ਚਰਚਾ ਨਹੀਂ ਕੀਤੀ।

ਪੰਜਾਬ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਰਾਹੁਲ ਗਾਂਧੀ ਐਤਵਾਰ ਤੋਂ ''ਖੇਤੀ ਬਚਾਓ ਯਾਤਰਾ'' ਤਹਿਤ ਟਰੈਕਟਰ ਰੈਲੀ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ

ਮੋਗਾ ਦੇ ਬਧਨੀ ਕਲਾਂ ਤੋਂ ਭਾਸ਼ਣ ਮਗਰੋਂ ਰੈਲੀ ਸ਼ੁਰੂ ਹੋਈ ਜੋਂ ਸ਼ਾਮ ਨੂੰ ਲੁਧਿਆਣਾ ਦੇ ਜੱਟਪੁਰਾ ਵਿੱਚ ਪਹੁੰਚੀ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

ਰਾਹੁਲ ਦੀ ਰੈਲੀ ਦੇ ਪਹਿਲੇ ਦਿਨ ਪੰਜਾਬ 'ਚ ਕਾਂਗਰਸ ਤੇ ਅਕਾਲੀ ਦਲ ਦੇ ਇੰਝ ਵਿਗੜੇ ਬੋਲ

ਕਿਸਾਨ ਅੰਦੋਲਨ ਦੇ ਸਬੰਧ ਵਿੱਚ ਰਾਹੁਲ ਗਾਂਧੀ ਨੇ ਐਤਵਾਰ ਤੋਂ ਪੰਜਾਬ ਵਿੱਚ ''ਖੇਤੀ ਬਚਾਓ ਯਾਤਰਾ'' ਤਹਿਤ ਟਰੈਕਟਰ ਰੈਲੀ ਸ਼ੁਰੂ ਕੀਤੀ ਹੈ।

ਮੋਗਾ ਦੇ ਬਧਨੀ ਕਲਾਂ ਤੋਂ ਭਾਸ਼ਣ ਮਗਰੋਂ ਰੈਲੀ ਸ਼ੁਰੂ ਹੋਈ ਜੋਂ ਰਾਏਕੋਟ ਹੁੰਦੀ ਹੋਈ ਸ਼ਾਮ ਨੂੰ ਲੁਧਿਆਣਾ ਦੇ ਜੱਟਪੁਰਾ ਪਹੁੰਚੀ।

ਇਸ ਮੌਕੇ ਆਪਣੇ ਭਾਸ਼ਣਾ ਵਿੱਚ ਨਵਜੋਤ ਸਿੱਧੂ ਤੋਂ ਲੈ ਕੇ ਕੈਪਟਨ ਅਤੇ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਖਿਲਾਫ਼ ਕੇਂਦਰ ਸਰਕਾਰ ਨੂੰ ਘੇਰਿਆ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਭਾਜਪਾ ਦੀ ਭਾਈਵਾਲ ਰਹੀ ਅਕਾਲੀ ਦਲ ਨੂੰ ਵੀ ਘੇਰਿਆ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

ਕੀ ਖੇਤੀ ਕਾਨੂੰਨ ਨੂੰ ਬੇਅਸਰ ਕਰਨ ਲਈ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ

ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨ ਆਉਣ ਤੋਂ ਬਾਅਦ ਪੰਜਾਬ ਅੰਦਰ ਤਿੱਖਾ ਰੋਹ ਦੇਖਣ ਨੂੰ ਮਿਲ ਰਿਹਾ ਹੈ।

ਪਿਛਲੇ ਦਿਨਾਂ ਤੋਂ ਹੋ ਰਹੇ ਪ੍ਰਦਰਸ਼ਨਾਂ ਅਤੇ ਸਿਆਸੀ ਬਿਆਨਬਾਜ਼ੀ ਵਿੱਚ ਪੂਰੇ ਸੂਬੇ ਨੂੰ ਮੰਡੀ ਯਾਨਿ ਕਿ ਪ੍ਰਿੰਸੀਪਲ ਮਾਰਕਿਟਿੰਗ ਯਾਰਡ ਐਲਾਨ ਕੇ ਇਨ੍ਹਾਂ ਨਵੇਂ ਕੇਂਦਰੀ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਣ ਦੀ ਗੱਲ ਵਾਰ-ਵਾਰ ਸੁਣਨ ਨੂੰ ਮਿਲ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਪੰਜਾਬ ਸਰਕਾਰ ਆਰਡੀਨੇਂਸ ਲਿਆ ਕੇ ਪੂਰੇ ਸੂਬੇ ਨੂੰ ਮੰਡੀ (ਪ੍ਰਿੰਸੀਪਲ ਮਾਰਕਿਟਿੰਗ ਯਾਰਡ) ਐਲਾਨੇ ਤਾਂ ਕਿ ਨਵੇਂ 'ਕਿਸਾਨ-ਵਿਰੋਧੀ' ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਿਆ ਜਾ ਸਕੇ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

Big Boss 14 'Big Boss 'ਚ ਆਏ ਸ਼ਹਿਜ਼ਾਦ ਦਿਓਲ ਕਿਹੜੇ ਮਾਡਲਾਂ ਨੂੰ ਮੰਨਦੇ ਹਨ ਪ੍ਰੇਰਨਾਸ੍ਰੋਤ

ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਤੋਂ ਬਾਅਦ ਬਿਗ ਬੌਸ 'ਚ ਪੰਜਾਬ ਦੀ ਗਾਇਕਾ, ਅਦਾਕਾਰਾ ਅਤੇ ਮਾਡਲ ਸਾਰਾ ਗੁਰਪਾਲ ਨੇ ਇਸ ਸੀਜ਼ਨ ਐਂਟਰੀ ਲਈ ਹੈ।

ਸਾਰਾ ਗੁਰਪਾਲ ਤੋਂ ਇਲਾਵਾ ਸਾਹਨੇਵਾਲ ਪਿੰਡ ਦੇ ਮਾਡਲ ਸ਼ਹਿਜ਼ਾਦ ਦਿਓਲ ਨੇ ਵੀ ਬਿਗ ਬੌਸ 'ਚ ਐਂਟਰੀ ਕੀਤੀ ਹੈ।

ਸਾਰਾ ਜੋ ਕਿ ਮੂਲ ਰੂਪ ਤੋਂ ਹਰਿਆਣਾ ਤੋਂ ਹੈ ਪਰ ਉਨ੍ਹਾਂ ਨੇ ਨਾਮ ਪੰਜਾਬੀ ਇੰਡਸਟ੍ਰੀ ਤੋਂ ਬਣਾਇਆ ਹੈ। ਫੈਸ਼ਨ ਡਿਜ਼ਾਇਨਿੰਗ ਦੀ ਪੜਾਈ ਕਰਨ ਵਾਲੀ ਸਾਰਾ ਗੁਰਪਾਲ ਪੰਜਾਬੀ ਗਾਣਿਆਂ 'ਚ ਅਕਸਰ ਨਜ਼ਰ ਆਉਂਦੀ ਹੈ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

ਦੋ ਮੁਲਕਾਂ ਦਾ 40 ਸਾਲ ਪੁਰਾਣਾ ਝਗੜਾ ਦੁਨੀਆਂ ਭਰ ਲਈ ਚਿੰਤਾ ਦਾ ਵਿਸ਼ਾ ਕਿਵੇਂ ਬਣਿਆ

ਕੁਆਕਸਸ ਖੇਤਰ ਵਿੱਚ ਸੋਵੀਅਤ ਯੂਨੀਅਨ ਦੇ ਮੈਂਬਰ ਰਹੇ ਦੇਸ਼ ਅਰਮੇਨੀਆ ਅਤੇ ਅਜ਼ਰਬਾਈਜਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹਨ। ਕਈ ਜਾਨਾਂ ਹੁਣ ਤੱਕ ਜਾ ਚੁੱਕੀਆਂ ਹਨ।

ਇਸ ਦੀ ਵਜ੍ਹਾ ਹੈ, ਨਗੋਰਨੋ-ਕਰਾਬਾਖ਼ ਇਲਾਕਾ, ਜਿਸ ਬਾਰੇ ਦੋਵਾਂ ਵਿੱਚ ਦਹਾਕਿਆਂ ਪੁਰਾਣਾ ਵਿਵਾਦ ਹੈ। ਹਾਲਾਂਕਿ ਇਹ ਖੇਤਰ ਅਜ਼ਰਬਾਈਜਾਨ ਦਾ ਹਿੱਸਾ ਮੰਨਿਆਂ ਜਾਂਦਾ ਹੈ ਪਰ ਇਥੇ ਸ਼ਾਸਨ ਅਰਮੇਨੀਅਨ ਲੋਕਾਂ ਦਾ ਹੈ।

ਇਸ ਖੇਤਰ ਬਾਰੇ 1980 ਤੋਂ 1990ਵਿਆਂ ਦੌਰਾਨ ਖੂਨੀ ਲੜਾਈ ਵੀ ਲੜੀ ਜਾ ਚੁੱਕੀ ਹੈ। ਹਾਲਾਂਕਿ ਜੰਗਬੰਦੀ ਦਾ ਐਲਾਨ ਵੀ ਹੋਇਆ ਪਰ ਕਦੇ ਸ਼ਾਂਤੀ ਸਮਝੌਤੇ ਬਾਰੇ ਸਹਿਮਤੀ ਨਹੀਂ ਬਣ ਸਕੀ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)