You’re viewing a text-only version of this website that uses less data. View the main version of the website including all images and videos.
ਕਾਂਗਰਸ ਦੀ 'ਖੇਤੀ ਬਚਾਓ ਯਾਤਰਾ': 'ਧੱਕੇ ਨਾਲ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਮੈਂ ਕਾਲੀ ਪੱਗ ਨਾਲ ਵਿਰੋਧ ਕਰਦਾ ਹਾਂ'
ਪੰਜਾਬ ਪਹੁੰਚੇ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਕੋਰੋਨਾਵਾਇਰਸ ਦੌਰਾਨ ਖੇਤੀ ਦੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਲਿਆਉਣ ਦੀ ਕੀ ਲੋੜ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਨੂੰਨ ਬਣਾਉਣਾ ਹੀ ਸੀ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਪੁੱਛਿਆ ਤੇ ਕਿਉਂ ਸਰਕਾਰ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਇਸ ਬਾਰੇ ਚਰਚਾ ਨਹੀਂ ਕੀਤੀ।
ਪੰਜਾਬ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਰਾਹੁਲ ਗਾਂਧੀ ਐਤਵਾਰ ਤੋਂ ''ਖੇਤੀ ਬਚਾਓ ਯਾਤਰਾ'' ਤਹਿਤ ਟਰੈਕਟਰ ਰੈਲੀ ਸ਼ੁਰੂ ਕੀਤੀ ਹੈ।
ਮੋਗਾ ਦੇ ਬਧਨੀ ਕਲਾਂ ਤੋਂ ਭਾਸ਼ਣ ਮਗਰੋਂ ਰੈਲੀ ਸ਼ੁਰੂ ਹੋਈ ਜੋਂ ਸ਼ਾਮ ਨੂੰ ਲੁਧਿਆਣਾ ਦੇ ਜੱਟਪੁਰਾ ਵਿੱਚ ਪਹੁੰਚੀ।
ਇਹ ਵੀ ਪੜ੍ਹੋ:
ਰਾਹੁਲ ਗਾਂਧੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:
- ਜੇ ਕਾਨੂੰਨ ਕਿਸਾਨਾਂ ਲਈ ਹਨ ਤਾਂ ਕਿਸਾਨ ਵਿਰੋਧ ਕਿਉਂ ਕਰ ਰਹੇ ਹਨ, ਪੰਜਾਬ ਦਾ ਹਰ ਕਿਸਾਨ ਵਿਰੋਧ ਕਿਉਂ ਕਰ ਰਿਹਾ ਹੈ?
- ਕੋਵਿਡ ਦੌਰਾਨ ਸਭ ਤੋਂ ਵੱਡੇ ਕਾਰੋਬਾਰੀਆਂ ਦੇ ਕਰਜ਼ ਅਤੇ ਟੈਕਸ ਮਾਫ਼ ਕੀਤੇ ਪਰ ਗ਼ਰੀਬਾਂ ਨੂੰ ਕਿਸਾਨਾਂ ਨੂੰ ਕੋਈ ਮਦਦ ਨਹੀਂ ਦਿੱਤੀ।
- ਪੁਰਾਣੇ ਸਮੇਂ ਚ ਕਠਪੁਤਲੀ ਦਾ ਸ਼ੋਅ ਹੁੰਦੀ ਸੀ, ਕਠਪੁਤਲੀ ਨੂੰ ਕੋਈ ਪਿੱਛੇ ਦੀ ਚਲਾਉਂਦਾ ਸੀ। ਉਂਵੇਂ ਹੀ ਇਹ ਮੋਦੀ ਦੀ ਸਰਕਾਰ ਨਹੀਂ ਹੈ, ਇਹ ਅਡਾਨੀ-ਅੰਬਾਨੀ ਦੀ ਸਰਕਾਰ ਹੈ।
- ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਭਾਰਤ ਨੂੰ ਖਾਦ ਸੁਰੱਖਿਆ ਦਿੱਤੀ ਹੈ। ਸਰਕਾਰ ਨੇ ਢਾਂਚਾ ਤਿਆਰ ਕੀਤਾ ਸੀ ਜਿਸ ਵਿੱਚ ਐੱਮਐੱਸਪੀ, ਮੰਡੀ ਤੇ ਸਰਕਾਰ ਵੱਲੋਂ ਫਸਲ ਖਰੀਦਣਾ ਇਸ ਦਾ ਮੁੱਖ ਹਿੱਸਾ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
- ਕਾਂਗਰਸ ਪਾਰਟੀ ਹਿੰਦੁਸਤਾਨ ਦੇ ਕਿਸਾਨ ਨੂੰ ਖ਼ਤਮ ਨਹੀਂ ਹੋਣ ਦੇਵੇਗੀ।
- ਹਿੰਦੁਸਤਾਨ ਦੇ ਕਿਸਾਨਾਂ ਦੀ ਜ਼ਮੀਨ ਖੋਹ ਲੈਂਦੇ ਸੀ, ਅਸੀਂ ਵਿਰੋਧ ਕੀਤਾ, ਕਿਸਾਨਾਂ ਦੀ ਜ਼ਮੀਨਾਂ ਦੀ ਰੱਖਿਆ ਕੀਤਾ, ਫਸਲ ਦਾ ਚਾਰ ਗੁਣਾ ਮੁੱਲ ਦਿਤਾ।
- ਤੁਸੀਂ ਅੰਦੋਲਨ ਕਰ ਰਹੇ ਹੋ ਸਹੀ ਕਰ ਰਹੇ ਹੋ, ਮੈਂ ਤੇ ਕਾਂਗਰਸ ਪਾਰਟੀ ਅਸੀਂ ਤੁਹਾਡੇ ਨਾਲ ਹਾਂ।
- ਭਾਵੇਂ ਇਸ ਸਿਸਟਮ ਵਿੱਚ ਵੀ ਕਮੀਆਂ ਹਨ ਜੋ ਦੂਰ ਹੋਣੀਆਂ ਚਾਹੀਦੀਆਂ ਹਨ ਪਰ ਸਿਸਟਮ ਖ਼ਤਮ ਨਹੀਂ ਹੋਣਾ ਚਾਹੀਦਾ ਹੈ।
- ਜਿਸ ਦਿਨ ਕਾਂਗਰਸ ਪਾਰਟੀ ਦੀ ਸਰਕਾਰ ਆਵੇਗੀ, ਅਸੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਂਗੇ।
ਸਰਕਾਰ ਵੱਲੋਂ ਤੋੜਨ ਦੀ ਕੋਸ਼ਿਸ਼ ਹੋ ਰਹੀ- ਕੈਪਟਨ ਅਮਰਿੰਦਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਨਹੀਂ ਬਦਲਦੀ ਹੈ ਤੇ ਇਹ ਕਾਨੂੰਨ ਵਿੱਚ ਨਹੀਂ ਲਿਖਦੇ ਹਨ ਕਿ ਐੱਮੈਐੱਸਪੀ ਤੇ ਐੱਫਸੀਆਈ ਲਾਗੂ ਨਹੀਂ ਹੁੰਦਾ ਉਦੋਂ ਤੱਕ ਉਨ੍ਹਾਂ ਦੇ ਵਾਅਦੇ ਬੇਕਾਰ ਹਨ।
ਕੈਪਟਨ ਅਮਰਿੰਦਰ ਦੀਆਂ ਮੁੱਖ ਗੱਲਾਂ
- ਜਿਹੜੀ ਕਿਸਾਨੀ ਨੂੰ ਇਹ ਨਹੀਂ ਸੀ ਪਤਾ ਕਿ ਝੋਨਾ ਕੀ ਚੀਜ਼ ਹੁੰਦੀ ਹੈ ਪਰ ਅਸੀਂ ਚਾਰ ਕੁ ਸਾਲਾਂ ਵਿੱਚ ਚੌਲ ਕਰ ਦਿੱਤੇ ਉਸ ਦੇ ਪੂਰੇ ਭਾਰਤ ਵਿੱਚ ਚੌਲ ਗਏ ਹਨ।
- ਦੋ ਫ਼ੀਸਦੀ ਧਰਤੀ ਹੈ ਪੰਜਾਬ ਦੀ ਪਰ ਪੰਜਾਹ ਫੀਸਦੀ ਅੰਨ ਅਸੀਂ ਦੇਸ਼ ਨੂੰ ਦਿੰਦੇ ਹਾਂ ਪਰ ਪਤਾ ਨਹੀਂ ਇਹ ਅਜਿਹਾ ਕਿਉਂ ਕਰਨ ਤੇ ਤੁਲੇ ਹੋਏ ਹਨ।
- ਅੱਜ ਤੋਂ 60 ਸਾਲ ਪਹਿਲਾਂ ਅਸੀਂ ਅਨਾਜ ਉਧਾਰਾ ਲੈਂਦੇ ਸੀ, ਪੰਜਾਬ ਦੀ ਕਿਸਾਨੀ ਨੇ ਬੇੜਾ ਚੁੱਕਿਆ, ਪੰਜਾਬ ਦੇ ਕਿਸਾਨਾਂ ਨੇ ਪੂਰੇ ਭਾਰਤ ਦੇ ਲੋਕਾਂ ਦਾ ਢਿੱਡ ਭਰਿਆ।
- ਹਰਦੀਪ ਪੁਰੀ ਨੇ ਕਿਹਾ ਹੈ ਕਿ ਜਦੋਂ ਕੈਬਨਿਟ ਚ ਇਹ ਮਸਲਾ ਆਇਆ ਸੀ, ਉਦੋਂ ਹਰਸਿਮਰਤ ਨੇ ਸਾਥ ਦਿੱਤਾ ਸੀ, ਹੁਣ ਸੁਖਬੀਰ ਕੁਝ ਹੋਰ ਕਹਿ ਰਹੇ ਹਨ।
- ਰਾਹੁਲ ਗਾਂਧੀ ਤਿੰਨ ਦਿਨ ਕਿਸਾਨਾਂ ਨੂੰ ਮਿਲਣਗੇ, ਉਨ੍ਹਾਂ ਨੂੰ ਦੱਸਣਗੇ ਕਿ ਅਸੀਂ ਤੁਹਾਡੇ ਨਾਲ ਹਾਂ ਨਾ ਇਹ ਬੀਜੇਪੀ, ਨਾ ਅਕਾਲੀ ਦਲ ਦਾ ਭਰੋਸਾ ਕਰੋ।
ਇਸ ਤੋਂ ਪਹਿਲਾਂ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਦਾ ਵਿਰੋਧ ਕਾਲੀ ਪੱਗ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਰੋਸ ਵਿੱਚ ਇਸ ਲਈ ਹੈ ਕਿਉਂਕਿ ਉਸ ਦੀ ਆਮਦਨ ਘਟਦੀ ਜਾ ਰਹੀ ਹੈ ਤੇ ਐੱਮਐੱਸਪੀ ਖੋਹੀ ਜਾ ਰਹੀ ਹੈ।
ਨਵਜੋਤ ਸਿੱਧੂ ਦੇ ਭਾਸ਼ਣ ਦੀਆਂ ਮੁੱਖ ਗੱਲਾਂ:
- ਪੰਜਾਬ ਨੂੰ ਹਰੀ ਕ੍ਰਾਂਤੀ ਦੀ ਲੋੜ ਨਹੀਂ ਸੀ ਲੋੜ ਤਾਂ ਦੇਸ ਨੂੰ ਸੀ, ਅੱਜ ਕੇਂਦਰ ਸਰਕਾਰ ਅਹਿਸਾਨ ਫਰਾਮੋਸ਼ ਹੋ ਗਈ ਹੈ।
- ਧੱਕੇ ਨਾਲ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਮੈਂ ਕਾਲੀ ਪੱਗ ਨਾਲ ਵਿਰੋਧ ਕਰਦਾ ਹਾਂ
- ਇਨ੍ਹਾਂ ਨੇ 30 ਹਜ਼ਾਰ ਆੜਤੀਆਂ ਤੇ ਲੱਖਾਂ ਮਜ਼ਦੂਰ ਤਬਾਹ ਕਰ ਦੇਣਗੇ।
- ਜੇ ਸਾਡੇ ਤੋਂ ਮੰਡੀ ਲੈ ਲਈ ਤਾਂ ਅਸੀਂ ਕਿੱਥੇ ਜਾਵਾਂਗੇ, ਅੱਜ ਸਾਡੇ ਕੋਲ ਕੱਖ ਵੀ ਹੈ ਨਹੀਂ ਹੈ।
- ਸਾਡੀ ਜਿੱਤ ਤਾਂ ਹੈ ਜੇ ਅਸੀਂ ਅਡਾਨੀ ਤੇ ਅੰਬਾਨੀ ਨੂੰ ਪੰਜਾਬ ਵਿੱਚ ਵੜ੍ਹਨ ਨਾ ਦੇਵੇ
- ਜੇਕਰ ਅਸੀਂ ਕਨਾਡਾ ਵਸਾ ਦਿੱਤਾ, ਅਮਰੀਕਾ ਵਸਾ ਦਿੱਤਾ ਤਾਂ ਪੰਜਾਬ 'ਚ ਵੀ ਅਸੀਂ ਧਾਕ ਜਮਾਵਾਂਗੇ।
- ਪੰਜਾਬ ਸਰਕਾਰ ਇਸ 'ਤੇ ਲੜਾਈ ਲੜੇ। ਇਸ 'ਤੇ ਹੱਲ ਦੇਵੇ। ਸਰਕਾਰਾਂ ਹੱਕਾਂ ਦੀ ਰਾਖੀ ਲਈ ਹੁੰਦੀਆਂ ਹਨ।
- ਕਿਸਾਨ ਯੂਨੀਅਨਾਂ ਕੌਪਰੇਟਿਵ ਬਣਾਉਣ। ਇਕੱਠੇ ਹੋ ਜਾਈਏ। ਫਿਰ ਹੱਕ ਮੰਗੀਏ। ਅਸੀਂ ਇਕ ਰੇਟ 'ਤੇ ਫਸਲ ਵੇਚ ਸਕਦੇ ਹਾਂ।
ਰਾਹੁਲ ਗਾਂਧੀ ਨੇ ਆਪਣਾ ਪਹਿਲਾ ਟਰੈਕਟਰ ਮਾਰਚ ਚਾਰ ਅਕਤੂਬਰ ਨੂੰ ਬੱਧਨੀ ਕਲਾਂ ਤੋਂ ਸ਼ੁਰੂ ਕਰਨਗੇ। ਦੂਜੇ ਦਿਨ ਭਾਵ ਪੰਜ ਅਕਤੂਬਰ ਨੂੰ ਉਹ ਸੰਗਰੂਰ ਤੋਂ ਸ਼ੁਰੂ ਕਰ ਕੇ ਸਨੌਰ ਹਲਕੇ ਵਿੱਚ ਆਪਣਾ ਮਾਰਚ ਖ਼ਤਮ ਕਰਨਗੇ।
ਮਾਰਚ ਦੇ ਤੀਜੇ ਅਤੇ ਆਖਰੀ ਦਿਨ ਛੇ ਅਕਤੂਬਰ ਨੂੰ ਉਹ ਪਟਿਆਲਾ ਤੋਂ ਪਾਤੜਾਂ ਤੱਕ ਮਾਰਚ ਲੈ ਕੇ ਜਾਣਗੇ।
ਇਹ ਵੀ ਪੜ੍ਹੋ:
ਰਾਹੁਲ ਗਾਂਧੀ ਵੱਲੋਂ ਪਹਿਲਾਂ ਇਹ ਮਾਰਚ ਤਿੰਨ ਅਕਤੂਬਰ ਤੋਂ ਕੀਤੇ ਜਾਣੇ ਸਨ ਪਰ ਬਾਅਦ ਵਿੱਚ ਇਨ੍ਹਾਂ ਨੂੰ ਇੱਕ ਦਿਨ ਅੱਗੇ ਪਾ ਕੇ ਚਾਰ ਅਕਤੂਬਰ ਤੋਂ ਕਰ ਦਿੱਤਾ ਗਿਆ ਸੀ।
ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਗਤ ਸਿੰਘ ਦੇ ਜਨਮਦਿਨ ਵਾਲੇ ਦਿਨ, ਯਾਨੀ 28 ਸਿਤੰਬਰ ਨੂੰ ਵੀ ਭਗਤ ਸਿੰਘ ਦੇ ਜੱਦੀ ਪਿੰਡ ਵਿੱਚ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਗਿਆ ਸੀ।
ਇਸ ਮਗਰੋਂ ਇੱਕ ਅਕਤੂਬਰ ਨੂੰ ਅਕਾਲੀ ਦਲ ਨੇ ਤਿੰਨ ਤਖ਼ਤ ਸਾਹਿਬਾਨ ਤੋਂ ਚੰਡੀਗੜ੍ਹ ਤੱਕ ਮਾਰਚ ਕੱਢੇ ਸਨ।
ਦਿੱਲੀ ਵਿੱਚ ਹੋ ਚੁੱਕਿਆ ਹੈ ਮੁਜ਼ਾਹਰਾ
ਦਿੱਲੀ ਦੇ ਇੰਡੀਆ ਗੇਟ ’ਤੇ ਵੀ ਪੰਜਾਬ ਯੂਥ ਕਾਂਗਰਸ ਵੱਲੋਂ ਇੱਕ ਮੁਜ਼ਾਹਰਾ ਕੀਤਾ ਗਿਆ ਸੀ ਅਤੇ ਇੱਥੇ ਸੰਕੇਤਿਕ ਮੁਜ਼ਾਹਰੇ ਵਜੋਂ ਇੱਕ ਪੁਰਾਣੇ ਟਰੈਕਟਰ ਨੂੰ ਅੱਗ ਵੀ ਲਾ ਦਿੱਤੀ ਗਈ ਸੀ।
ਇਸ ਮੌਕੇ ਤੇ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ "ਮੇਰੇ ਕੋਲ ਕੋਈ ਪੁਰਾਣਾ ਟਰੈਕਟਰ ਹੈ ਤੇ ਮੈਂ ਉਸ ਨੂੰ ਅੱਗ ਲਾ ਦਿੱਤੀ ਤਾਂ ਇਸ ਵਿੱਚ ਕਿਸੇ ਨੂੰ ਕੀ ਤਕਲੀਫ਼ ਹੈ?"
ਇਸ ਤੋਂ ਟਰੈਕਟਰ ਫੂਕ ਮੁਜ਼ਾਹਰੇ ਤੋਂ ਬਾਅਦ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਸਿਆਸੀ ਮੁਜ਼ਾਹਰਿਆਂ ਵਿੱਚ ਟਰੈਕਟਰ ਸਾੜੇ ਜਾਣ ਦੀ ਜਿਵੇਂ ਪਿਰਤ ਹੀ ਪੈ ਗਈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਪੁਰਾਣੇ ਟਰੈਕਟਰ ਸਾੜੇ ਗਏ ਸਨ
ਇਹ ਵੀ ਪੜ੍ਹੋ:
ਵੀਡੀਓ: ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵੱਲੋਂ ਮਤੇ ਪਾਸ ਹੋਣ ਲੱਗੇ
ਵੀਡੀਓ: ਹਾਥਰਸ- ‘ਜੇ ਕੁੜੀ ਕੋਰੋਨਾ ਨਾਲ ਮਰ ਜਾਂਦੀ ਤਾਂ ਮੁਆਵਜ਼ਾ ਵੀ ਨਹੀਂ ਸੀ ਮਿਲਣਾ’
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?