ਰਾਹੁਲ ਦੀ ਰੈਲੀ ਦੇ ਪਹਿਲੇ ਦਿਨ ਪੰਜਾਬ 'ਚ ਕਾਂਗਰਸ ਤੇ ਅਕਾਲੀ ਦਲ ਦੇ ਇੰਝ ਵਿਗੜੇ ਬੋਲ

ਕਿਸਾਨ ਅੰਦੋਲਨ ਦੇ ਸਬੰਧ ਵਿੱਚ ਰਾਹੁਲ ਗਾਂਧੀ ਨੇ ਐਤਵਾਰ ਤੋਂ ਪੰਜਾਬ ਵਿੱਚ ''ਖੇਤੀ ਬਚਾਓ ਯਾਤਰਾ'' ਤਹਿਤ ਟਰੈਕਟਰ ਰੈਲੀ ਸ਼ੁਰੂ ਕੀਤੀ ਹੈ।

ਮੋਗਾ ਦੇ ਬਧਨੀ ਕਲਾਂ ਤੋਂ ਭਾਸ਼ਣ ਮਗਰੋਂ ਰੈਲੀ ਸ਼ੁਰੂ ਹੋਈ ਜੋਂ ਰਾਏਕੋਟ ਹੁੰਦੀ ਹੋਈ ਸ਼ਾਮ ਨੂੰ ਲੁਧਿਆਣਾ ਦੇ ਜੱਟਪੁਰਾ ਪਹੁੰਚੀ।

ਇਸ ਮੌਕੇ ਆਪਣੇ ਭਾਸ਼ਣਾ ਵਿੱਚ ਨਵਜੋਤ ਸਿੱਧੂ ਤੋਂ ਲੈ ਕੇ ਕੈਪਟਨ ਅਤੇ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਖਿਲਾਫ਼ ਕੇਂਦਰ ਸਰਕਾਰ ਜਮ ਕੇ ਘੇਰਿਆ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਭਾਜਪਾ ਦੀ ਭਾਈਵਾਲ ਰਹੀ ਅਕਾਲੀ ਦਲ ਨੂੰ ਘੇਰਿਆ।

ਕੈਪਟਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਜੀ ਤੁਸੀਂ ਕੇਦਰ ਵਿੱਚ ਮੋਦੀ ਸਰਕਾਰ ਤੋਂ ਲੜੋ ਪੰਜਾਬ ਵਿੱਚ ਅਸੀਂ 'ਗੱਦਾਰ' ਅਕਾਲੀ ਦਲ ਨੂੰ ਸਾਂਭ ਲਵਾਂਗੇ।

ਅਕਾਲੀ ਦਲ ਨੇ ਵੀ ਜਵਾਬ ਦਿੱਤਾ ਅਤੇ ਬਿਆਨ ਜਾਰੀ ਕਰਕੇ ਕਿਹਾ ਕਿ ਰਾਹੁਲ ਗਾਂਧੀ ਆਪਣਾ ਇਹ 'ਤਮਾਸ਼ਾ' ਬੰਦ ਕਰਨ।

ਇਹ ਵੀ ਪੜ੍ਹੋ-

ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਕਿਸਾਨਾਂ ਨੂੰ ਬਰਬਾਦ ਕਰ ਦੇਣਗੇ।

ਉਨ੍ਹਾਂ ਅਕਾਲੀ ਦਲ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ, ''ਅਸੀਂ ਗੱਦਾਰ ਅਕਾਲੀਆਂ ਨਾਲ ਨਜਿੱਠ ਲਵਾਂਗੇ ਪਰ ਮੈਂ ਰਾਹੁਲ ਜੀ ਨੂੰ ਬੇਨਤੀ ਕਰਾਂਗਾ ਕਿ ਸਾਡੀ ਅਸਲੀ ਲੜਾਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਹੈ।''

ਅਕਾਲੀ ਦਲ ਨੇ ਵੀ ਘੇਰਿਆ

ਕਾਂਗਰਸ ਦੀ ਇਸ ਰੈਲੀ ਅਤੇ ਰਾਹੁਲ ਗਾਂਧੀ ਨੂੰ ਅਕਾਲੀ ਦਲ ਨੇ ਵੀ ਕਰੜੇ ਹੱਥੀਂ ਲਿਆ।

ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਜਾਰੀ ਕਰਕੇ ਰਾਹੁਲ ਦੀ ਰੈਲੀ ਨੂੰ ਤਮਾਸ਼ਾ ਦੱਸਦਿਆਂ ਕਿਹਾ ਕਿ ਕਿਸਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਹਿੱਤ ਵੇਚਣ ਲਈ ਮਾਫ ਨਹੀਂ ਕਰਨਗੇ।

ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ, ਰਾਹੁਲ ਗਾਂਧੀ ਇਹ ਸਮਾਸ਼ਾ ਬੰਦ ਕਰਨ ਅਤੇ ਆਪਣੇ ਮੁੱਖ ਮੰਤਰੀ ਨੂੰ ਕਹਿਣ ਕਿ ਉਹ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਸੰਸਦ ਵਿੱਚ ਜਦੋਂ ਬਿੱਲ ਪਾਸ ਹੋ ਰਹੇ ਸਨ ਤਾਂ ਰਾਹੁਲ ਗਾਂਧੀ ਮੁਲਕ ਦੇ ਬਾਹਰ ਚਲੇ ਗਏ ਸਨ।''

ਹਰਿਆਣਾ ਦੀ ਖੱਟਰ ਸਰਕਾਰ ਦੀ ਵੀ ਰਾਹੁਲ ਗਾਂਧੀ ਦੀ ਯਾਤਰਾ 'ਤੇ ਨਜ਼ਰ

ਪੰਜਾਬ ਪਹੁੰਚੇ ਰਾਹੁਲ ਗਾਂਧੀ ਦਾ ਹਰਿਆਣਾ ਵਿੱਚ ਵੀ ਰੈਲੀਆਂ ਕਰਨ ਦਾ ਪ੍ਰੋਗਰਾਮ ਹੈ।

ਇਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਰਾਹੁਲ ਗਾਂਧੀ ਨੂੰ ਘੇਰਿਆ।

ਖੱਟਰ ਨੇ ਕਿਹਾ, ''ਰਾਹੁਲ ਭਾਵੇਂ ਹਰਿਆਣਾ ਸੂਬੇ ਵਿੱਚ ਹਜ਼ਾਰ ਵਾਰ ਆਉਣ ਪਰ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਸੂਬੇ ਵਿੱਚ ਅਮਨ-ਕਾਨੂੰਨ ਵਿਗਾੜਨ ਦੀ ਬਿਲਕੁਲ ਇਜਾਜ਼ਤ ਨਹੀਂ ਦਿਆਂਗੇ।''

ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ, ''ਰਾਹੁਲ ਗਾਂਧੀ ਨੇ ਹਜ਼ਾਰ ਵਾਰ ਆਉਣ ਪਰ ਜੁਲੂਸ ਦੇ ਨਾਲ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਕੋਰੋਨਾ ਕਾਲ ਵਿੱਚ ਸੂਬੇ ਵਿੱਚ ਡਿਜਾਸਟਰ ਐਕਟ ਲਾਗੂ ਹੈ।''

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)