ਜਸਵੰਤ ਖਾਲੜਾ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ, ‘ਅੱਜ ਵੀ ਸਿੱਖਾਂ ਬਾਰੇ ਨੀਤੀਆਂ ਉਹੀ ਹਨ ਬਸ ਵਸੀਲਿਆਂ ਨੂੰ ਬਦਲਿਆ’ - 5 ਅਹਿਮ ਖ਼ਬਰਾਂ

ਮਨੁੱਖੀ ਹਕੂਕ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਹਕੂਮਤ ਵਲੋਂ ਕੀਤੇ ਘਿਨਾਉਣੇ ਪਾਪ ਨੂੰ ਉਜਾਗਰ ਕੀਤਾ ਸੀ।

ਉਨ੍ਹਾਂ ਕਿਹਾ, "ਅੱਜ ਵੀ ਸਿੱਖਾਂ ਦੇ ਪ੍ਰਤੀ ਨੀਤੀਆਂ ਉਹ ਹੀ ਹਨ ਕਿ ਸਿੱਖਾਂ ਨੂੰ ਖ਼ਤਮ ਕਰ ਦਿੱਤਾ ਜਾਵੇ, ਪਰ ਢੰਗ ਵਸੀਲਿਆਂ ਨੂੰ ਬਦਲ ਦਿਤਾ ਗਿਆ ਹੈ। ਪਹਿਲਾਂ ਤਸੀਹੇ ਦੇ ਕੇ ਮਾਰਿਆ ਜਾਂਦਾ ਸੀ, ਹੁਣ ਸਾਨੂੰ ਆਪਸ 'ਚ ਲੜਾ ਕੇ ਬੌਧਿਕ ਤੌਰ 'ਤੇ ਕੰਗਾਲ ਕਰਕੇ ਮਾਰਿਆ ਜਾ ਰਿਹਾ ਹੈ। ਜ਼ਰੂਰੀ ਹੈ ਕਿ ਕੌਮ ਸੁਤੇਚ ਰਹੇ।"

ਐਤਵਾਰ ਦੀਆਂ ਹੋਰ ਅਹਿਮ ਖ਼ਬਰਾਂ ਨੂੰ ਸੰਖੇਪ ਵਿੱਚ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਭਾਰਤ ਵਿੱਚ ਕਿਉਂ ਚੀਨੀ ਮੂਲ ਦੇ 3000 ਲੋਕਾਂ ਨੂੰ ਬਣਾਇਆ ਸੀ ਬੰਦੀ

ਮਾਮਲਾ 19 ਨਵੰਬਰ 1962 ਦਾ ਹੈ ,ਜਦੋਂ ਭਾਰਤ ਸਰਕਾਰ ਨੇ ਤਿੰਨ ਹਜ਼ਾਰ ਦੇ ਕਰੀਬ ਚੀਨੀ ਮੂਲ ਦੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਉਸ ਵੇਲੇ ਉਨ੍ਹਾਂ ਨੂੰ ਟਰੇਨ ਜ਼ਰੀਏ ਰਾਜਸਥਾਨ ਦੇ ਦੇਵਲੀ ਕੈਂਪ ਭੇਜਿਆ ਗਿਆ ਸੀ।

ਭਾਰਤ ਦੇ ਤਤਕਾਲੀ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੇ 'ਡਿਫੈਂਸ ਆਫ਼ ਇੰਡੀਆ ਐਕਟ' 'ਤੇ ਦਸਤਖਤ ਕੀਤੇ ਸਨ। ਇਸ ਦੇ ਤਹਿਤ ਕਿਸੇ ਨੂੰ ਵੀ ਦੁਸ਼ਮਣ ਦੇਸ ਦੇ ਮੂਲ ਦਾ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਸੀ।

ਦੇਵਲੀ ਕੈਂਪ ਤੱਕ ਪਹੁੰਚਣ ਤੇ ਉੱਥੇ ਰਹਿਣ ਵੇਲੇ ਉਨ੍ਹਾਂ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਮਰਹੂਮ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਵ੍ਹਾਟ ਹਾਊਸ ਟੇਪਾਂ ਦੇ ਖੁਲਾਸੇ

ਅਮਰੀਰੀ ਰਾਸ਼ਟਰਪਤੀ ਰਿਚਰਡ ਨਿਕਸਨ ਕਿਸੇ ਨੂੰ ਫੋਨ 'ਤੇ ਕਹਿ ਰਹੇ ਸਨ,"ਬਿਨਾਂ ਸ਼ੱਕ ਦੁਨੀਆਂ ਦੀਆਂ ਸਭ ਤੋਂ ਗੈਰ-ਆਕਰਸ਼ਕ ਔਰਤਾਂ, ਭਾਰਤੀ ਔਰਤਾਂ ਹਨ" ਫਿਰ ਕੁਝ ਦੇਰ ਰੁਕਣ ਮਗਰੋਂ ਗਹਿਰੀ ਸੁਰ ਵਿੱਚ ਦੁਹਰਾਇਆ,"ਬਿਨਾਂ ਸ਼ੱਕ"।

ਇਹ ਖੁਲਾਸਾ ਵ੍ਹਾਈਟ ਹਾਊਸ ਵੱਲੋਂ ਹਾਲ ਹੀ ਵਿੱਚ ਜਨਤਕ ਕੀਤੀਆਂ ਗਈਆਂ ਕੁਝ ਆਡੀਓ ਟੇਪਾਂ ਤੋਂ ਹੋਇਆ ਹੈ। ਇਸ ਨਾਲ ਇਹ ਇਸ਼ਾਰਾ ਮਿਲਦਾ ਹੈ ਕਿ ਅਮਰੀਕਾ ਦੇ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਕਿੰਨੇ ਨਸਲਵਾਦੀ ਅਤੇ ਔਰਤ ਦੋਖੀ ਸਨ।

ਇਨ੍ਹਾਂ ਟੇਪਾਂ ਤੋਂ ਝਲਕਦਾ ਹੈ ਕਿ ਨਿਕਸਨ ਦੀ ਦੱਖਣੀ ਏਸ਼ੀਆ ਪ੍ਰਤੀ ਨੀਤੀ ਉਨ੍ਹਾਂ ਦੀ ਭਾਰਤੀਆਂ ਪ੍ਰਤੀ ਨਫ਼ਰਤ ਅਤੇ ਜਿਣਸੀ ਨਫ਼ਰਤ ਤੋਂ ਕਿਸ ਹੱਦ ਤੱਕ ਪ੍ਰਭਾਵਿਤ ਸੀ।

ਟੇਪਾਂ ਵਿੱਚ ਹੋ ਕੀ ਖੁਲਾਸਾ ਹੋਇਆ, ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀਪੜ੍ਹੋ

ਬਾਂਦਰਾਂ ਨਾਲ ਚਿੜੀਆਘਰ ਵਿੱਚ ਰੱਖੇ ਗਏ ਮੁੰਡੇ ਦੀ ਕਹਾਣੀ, ਜਿਸ ਦੀ 114 ਸਾਲ ਬਾਅਦ ਮਾਫ਼ੀ ਮੰਗੀ ਗਈ

ਓਟਾ ਬੇਂਗਾ ਨੂੰ 1904 ਵਿੱਚ ਅਗਵਾ ਕਰ ਕੇ ਅਮਰੀਕਾ ਪਹੁੰਚਾ ਦਿੱਤਾ ਗਿਆ। ਜਿੱਥੇ ਉਸ ਨੂੰ ਇੱਕ ਜਾਨਵਰ ਵਾਂਗ ਨੁਮਾਇਸ਼ ਲਈ ਚਿੜੀਆਘਰ ਦੇ ਇੱਕ ਪਿੰਜਰੇ ਵਿੱਚ ਰੱਖਿਆ ਗਿਆ। ਉਹ ਮੂਲ ਰੂਪ ਵਿਚ ਅਫ਼ਰੀਕੀ ਦੇਸ਼ ਕੌਂਗੋ ਦਾ ਰਹਿਣ ਵਾਲਾ ਸੀ, ਜਿਸ ਨੂੰ ਹੁਣ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ ਕਿਹਾ ਜਾਂਦਾ ਹੈ।

ਪੱਤਰਕਾਰ ਪਾਮੇਲਾ ਨਿਊਕਿਰਕ ਨੇ ਇਸ ਮਾਮਲੇ ਨੂੰ ਉਠਾਉਣ ਲਈ ਪਿਛਲੇ ਦਹਾਕਿਆਂ ਦੌਰਾਨ ਸਮੇਂ-ਸਮੇਂ 'ਤੇ ਕੀਤੀਆਂ ਕੋਸ਼ਿਸ਼ਾਂ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ।

ਅਮਰੀਕਾ ਦੇ ਨਿਊਯਾਰਕ ਦਾ ਬ੍ਰੋਂਕਸ ਚਿੜੀਆ ਘਰ ਇਸ ਸਿਆਹਫ਼ਾਮ ਮੁੰਡੇ ਨੂੰ ਬਾਂਦਰਾਂ ਦੇ ਪਿੰਜਰੇ ਵਿੱਚ ਰੱਖਣ ਲਈ ਅੱਜ ਤੋਂ ਲਗਭਗ ਸੌ ਸਾਲ ਪਹਿਲਾਂ ਚਰਚਾ ਵਿੱਚ ਆਇਆ ਸੀ। ਚਿੜੀਆ ਘਰ ਨੇ ਆਪਣੇ ਇਸ ਅਣਮਨੁੱਖੀ ਕਾਰੇ ਲਈ ਆਖ਼ਰ ਮੁਆਫ਼ੀ ਮੰਗ ਲਈ ਹੈ। ਭਾਵ ਸੌ ਸਾਲ ਬਾਅਦ ਹੀ ਸਹੀ

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

IPL : ਬੀਸੀਸੀਆਈ ਨੇ ਮੈਚਾਂ ਦਾ ਸ਼ੈਡਿਊਲ ਕੀਤਾ ਜਾਰੀ, ਜਾਣੋ ਕਿਹੜੀਆਂ ਟੀਮਾਂ ਵਿਚਾਲੇ ਕਦੋਂ ਕਦੋਂ ਹੋਣਗੇ ਮੈਚ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਆਈਪੀਐਲ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ 19 ਸਤੰਬਰ ਨੂੰ ਅਬੂ ਧਾਬੀ ਵਿਚ ਖੇਡਿਆ ਜਾਵੇਗਾ।

ਇਸ ਵਾਰ ਆਈਪੀਐਲ ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)