IPL : ਬੀਸੀਸੀਆਈ ਨੇ ਮੈਚਾਂ ਦਾ ਸ਼ੈਡਿਊਲ ਕੀਤਾ ਜਾਰੀ, ਜਾਣੋ ਕਿਹੜੀਆਂ ਟੀਮਾਂ ਵਿਚਾਲੇ ਕਦੋਂ ਕਦੋਂ ਹੋਣਗੇ ਮੈਚ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਆਈਪੀਐਲ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ 19 ਸਤੰਬਰ ਨੂੰ ਅਬੂ ਧਾਬੀ ਵਿਚ ਖੇਡਿਆ ਜਾਵੇਗਾ।

ਇਸ ਵਾਰ ਆਈਪੀਐਲ ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋ ਰਿਹਾ ਹੈ। ਇਸ ਤੋਂ ਪਹਿਲਾਂ 2014 ਵਿੱਚ ਵੀ ਆਈਪੀਐਲ ਦਾ ਪਹਿਲਾ ਪੜਾਅ ਯੂਏਈ ਵਿੱਚ ਹੋਇਆ ਸੀ।

ਦੁਬਈ ਐਤਵਾਰ ਨੂੰ ਪਹਿਲੇ ਮੈਚ ਦੀ ਮੇਜ਼ਬਾਨੀ ਕਰੇਗਾ ਜਦੋ ਮੁਕਾਬਲਾ ਦਿਲੀ ਕੈਪੀਟਲ ਅਤੇ ਕਿੰਗਜ਼-11 ਪੰਜਾਬ ਦਰਮਿਆਨ ਹੋਵੇਗਾ। ਸੋਮਵਾਰ ਨੂੰ ਤੀਸਰਾ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਰੋਇਲ ਚੈਲੇਂਜਰਸ ਬੈਂਗਲੁਰੂ ਦਰਮਿਆਨ ਹੋਵੇਗਾ।

ਇਹ ਵੀ ਪੜ੍ਹੋ

ਮੰਗਲਵਾਰ ਨੂੰ ਮੈਚ ਸ਼ਾਰਜਾਹ ਸ਼ਿਫਟ ਹੋ ਜਾਣਗੇ ਜਿਥੇ ਰਾਜਸਥਾਨ ਰੋਇਲਸ ਅਤੇ ਚੇਨੰਈ ਸੁਪਰ ਕਿੰਗਸ ਦਰਮਿਆਨ ਮੁਕਾਬਲਾ ਹੋਵੇਗਾ।

ਲੀਗ ਦੇ ਸਾਰੇ ਮੈਚ 3 ਨਵੰਬਰ ਤੱਕ ਹੋਣਗੇ। ਭਾਰਤੀ ਸਮੇਂ ਅਨੁਸਾਰ ਪਹਿਲਾ ਮੈਚ ਸਾਢੇ 3 ਵਜੇ (2:00PM UAE) ਸ਼ੁਰੂ ਹੋਵੇਗਾ, ਜਦੋਂ ਕਿ ਸ਼ਾਮ ਵਿਚ ਖੇਡੇ ਜਾਣ ਵਾਲੇ ਮੈਚ ਸਾਢੇ 7 ਵਜੇ (6:00PM UAE) ਤੋਂ ਖੇਡੇ ਜਾਣਗੇ।

ਕੋਰੋਨਾ ਮਹਾਂਮਾਰੀ ਕਰਕੇ ਮੁਲਤਵੀ ਹੋਇਆ ਸੀ ਆਈਪੀਐੱਲ

ਪਹਿਲਾਂ ਆਈਪੀਐਲ ਅਪ੍ਰੈਲ ਅਤੇ ਮਈ ਵਿਚ ਆਯੋਜਿਤ ਹੋਣਾ ਸੀ, ਪਰ ਕੋਰੋਨਾ ਦੇ ਕਾਰਨ ਇਸ ਨੂੰ ਟਾਲਣਾ ਪਿਆ। ਆਈਪੀਐਲ -13 ਦੀ ਸ਼ੁਰੂਆਤ ਪਹਿਲਾਂ 29 ਮਾਰਚ ਨੂੰ ਹੋਣੀ ਸੀ।

ਸਾਰੇ ਲੀਗ ਮੈਚ ਸ਼ਾਰਜਾਹ, ਅਬੂ ਧਾਬੀ ਅਤੇ ਦੁਬਈ ਵਿੱਚ ਹੋਣਗੇ। ਇਨ੍ਹਾਂ ਵਿੱਚੋਂ 24 ਮੈਚ ਦੁਬਈ ਵਿੱਚ, 20 ਅਬੂ ਧਾਬੀ ਵਿੱਚ ਅਤੇ 12 ਸ਼ਾਰਜਾਹ ਵਿੱਚ ਖੇਡੇ ਜਾਣਗੇ।

ਪਲੇਆਫ ਅਤੇ ਫਾਇਨਲ ਮੈਚ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਇਸ ਵਾਰ ਕੁੱਲ 8 ਟੀਮਾਂ ਹਨ ਜੋ ਇਕ ਦੂਜੇ ਦੇ ਖਿਲਾਫ ਦੋ ਵਾਰ ਖੇਡੇਣਗੀਆਂ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)