ਚੀਨ-ਭਾਰਤ ਦੇ ਰੱਖਿਆ ਮੰਤਰੀਆਂ ਦੀ ਰੂਸ ’ਚ ਹੋਈ ਬੈਠਕ ਵਿੱਚ ਕੌਣ ਕੀ-ਕੀ ਬੋਲਿਆ

ਸ਼ੁਕਰਵਾਰ ਨੂੰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਜਰਨਲ ਵੇਈ ਫੇਂਘੇ ਦਰਮਿਆਨ ਦੁਵੱਲੀ ਬੈਠਕ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੋਈ।

ਰੱਖਿਆ ਮੰਤਰਾਲਾ ਵੱਲੋਂ ਬੈਠਕ ਮੁੱਕਣ ਤੋਂ ਬਾਅਦ ਟਵੀਕ ਕਰਕੇ ਜਾਣਕਾਰੀ ਗਈ ਕਿ ਬੈਠਕ ਦੋ ਘੰਟੇ 20 ਮਿੰਟ ਤੱਕ ਚੱਲੀ।

ਭਾਰਤੀ ਮੀਡੀਆ ਦਾ ਦਾਅਵਾ ਹੈ ਕਿ ਇਸ ਬੈਠਕ ਲਈ ਪਹਿਲ ਚੀਨ ਦੇ ਰੱਖਿਆ ਮੰਤਰੀ ਨੇ ਆਪ ਕੀਤੀ ਸੀ।

ਇਹ ਵੀ ਪੜ੍ਹੋ:

ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਮਹੀਨਿਆਂ ਤੋਂ ਸਰਹੱਦੀ ਵਿਵਾਦ ਕਾਰਨ ਆਪਸੀ ਤਣਾਅ ਹੈ ਅਤੇ ਫੌਜੀਆਂ ਦੀਆਂ ਹਿੰਸਕ ਝੜਪਾਂ ਵੀ ਹੋ ਚੁੱਕੀਆਂ ਹਨ।

ਆਲ ਇੰਡੀਆ ਰੇਡੀਓ ਦੀ ਖ਼ਬਰ ਦੇ ਮੁਤਾਬਕ, ਸ਼ੰਘਾਈ ਸਹਿਯੋਗ ਸੰਗਠਨ (SCO), ਸੋਵੀਅਤ ਸੰਘ ਤੋਂ ਵੱਖ ਹੋਏ ਅਜ਼ਾਦ ਦੇਸ਼ਾਂ ਦੇ ਸੰਗਠਨ (CIS) ਅਤੇ ਸੰਯੁਕਤ ਰੱਖਿਆ ਸੰਗਠਨ (CSTO) ਦੇ ਮੈਂਬਰ ਦੇਸ਼ਾਂ ਦੀ ਸਾਂਝੀ ਬੈਠਕ ਨੂੰ ਰਾਜਨਾਥ ਸਿੰਘ ਨੇ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਭਾਰਤ ਅਜਿਹੀ ਵਿਸ਼ਵੀ ਸੁਰੱਖਿਆ ਲਈ ਵਚਨਬੱਧ ਹੈ ਜੋ ਸੁਤੰਤਰ, ਪਾਰਦਰਸ਼ੀ, ਸਮਾਵੇਸ਼ੀ ਅਤੇ ਕੌਮਾਂਤਰੀ ਕਾਨੂੰਨਾਂ ਨਾਲ ਬੱਝੀ ਹੋਵੇ।

ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿੱਚ ਇੱਕ-ਦੂਜੇ ਤੇ ਭਰੋਸਾ ਅਤੇ ਸਹਿਯੋਗ, ਕੌਮਾਂਤਰੀ ਕਾਨੂੰਨਾਂ ਦੇ ਪ੍ਰਤੀ ਸਨਮਾਨ, ਇੱਕ-ਦੂਜੇ ਬਾਰੇ ਸੰਵੇਦਨਸ਼ੀਲਤਾ ਅਤੇ ਮਤਭੇਦਾਂ ਨੂੰ ਸ਼ਾਂਤੀ ਪੂਰਬਕ ਤਰੀਕਿਆਂ ਨਾਲ ਸੁਲਝਾਉਣ ਦਾ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਚੀਨ ਦੇ ਸਰਕਾਰੀ ਅਖ਼ਬਾਰ ਦਿ ਗਲੋਬਲ ਟਾਈਮਜ਼ ਨੇ ਟਵੀਟ ਕੀਤਾ ਕਿ ਚੀਨੀ ਰੱਖਿਆ ਮੰਤਰੀ ਨੇ ਬੈਠਕ ਵਿੱਚ ਕਿਹਾ ਕਿ ਚੀਨ-ਭਾਰਤ ਦੇ ਸਰਹੱਦੀ ਤਣਾਅ ਲਈ ਭਾਰਤ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਚੀਨੀ ਫ਼ੌਜ ਕੋਲ ਚੀਨ ਦੀਆਂ ਸਰਹੱਦਾਂ ਦੀ ਰਾਖੀ ਲਈ ਦ੍ਰਿੜ ਨਿਸ਼ਚਾ, ਸਮਰੱਥਾ ਅਤੇ ਆਤਮ-ਵਿਸ਼ਵਾਸ਼ ਹੈ।

ਦੁਨੀਆਂ 1900 ਵਰਗੀ ਮੁੜ ਕਿਉਂ ਬਣ ਸਕਦੀ ਹੈ?

ਵਿਸ਼ਵ ਬੈਂਕ ਦੇ ਸਾਬਕਾ ਮੁਖੀ ਨੇ ਫਿਕਰ ਜਤਾਈ ਹੈ ਕਿ ਜੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਦੇਸ਼ਾਂ ਨੇ ਮਿਲ ਕੇ ਕੰਮ ਨਾ ਕੀਤਾ ਤਾਂ ਦੁਨੀਆਂ ਇੱਕ ਵਾਰ ਫਿਰ ਸਾਲ 1900 ਵਰਗੀ ਲੱਗ ਸਕਦੀ ਹੈ।

ਰੌਬਰਟ ਜ਼ੋਲਿਕ ਨੇ ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੀ ਖਹਿਬਾਜ਼ੀ ਨੂੰ ਆਲਮੀ ਅਰਥਚਾਰੇ ਲਈ ਗੰਭੀਰ ਖ਼ਤਰਾ ਦੱਸਿਆ।

ਜ਼ਿਕਰਯੋਗ ਹੈ ਕਿ ਜ਼ੋਲਿਕ ਛੇ ਅਮਰੀਕੀ ਰਾਸ਼ਟਰਤੀਆਂ ਦੇ ਸਲਾਹਕਾਰ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਹਿਯੋਗ ਹੀ ਉਹ "ਇਕਲੌਤਾ ਰਾਹ ਹੈ ਜਿਸ ਨਾਲ ਆਮਲੀ ਆਰਥਿਕਤਾ ਮੰਦੀ ਵਿੱਚੋਂ ਨਿਕਲ ਸਕੇਗੀ"।

ਉਨ੍ਹਾਂ ਨੇ ਬੀਬੀਸੀ ਏਸ਼ੀਆ ਰਿਪੋਰਟ ਨੂੰ ਦੱਸਿਆ,"ਮੈਨੂੰ ਲਗਦਾ ਹੈ (ਅਮਰੀਕਾ ਤੇ ਚੀਨ ਦਾ ਰਿਸ਼ਤਾ) ਅੰਤ ਹੀਣ ਗਰਤ ਵੱਲ ਜਾ ਰਿਹਾ ਹੈ ਤੇ ਸਾਨੂੰ ਨਹੀਂ ਪਤਾ ਇਸ ਦੀ ਥਾਹ ਕਿੱਥੇ ਜਾ ਕੇ ਲੱਗੇਗੀ।'

ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਸ਼ਵੀਕਰਣ ਤੋਂ ਪਿਛਾਂਹ ਹਟਦੇ ਰਹੇ ਤੇ ਕੌਮੀ ਹਿੱਤਾਂ ਨੂੰ ਮੂਹਰੇ ਰੱਖਦੇ ਰਹੇ ਤਾਂ ਦੁਨੀਆਂ 1900 ਵਰਗੀ ਲੱਗੇਗੀ ਜਦੋਂ ਵੱਡੀਆਂ ਸ਼ਕਤੀਆਂ ਇੱਕ-ਦੂਜੇ ਦੇ ਮੁਕਾਬਲੇ ਵਿੱਚ ਸਨ।

ਵਿੱਤੀ ਸੰਕਟ

ਜ਼ੋਲਿਕ ਸਾਲ 2007 ਤੋਂ 2012 ਦੇ ਦਰਮਿਆਨ ਵਿਸ਼ਵ ਬੈਂਕ ਦੇ ਮੁਖੀ ਰਹਬੇ ਹਨ ਜਦੋਂ ਦੁਨੀਆਂ ਇੱਕ ਵੱਡੀ ਆਰਥਿਕ ਮੰਦੀ ਵਿੱਚ ਲੰਘ ਰਹੀ ਸੀ।

ਬੈਂਕ ਦੇ ਮੁਖੀ ਵਜੋਂ ਉਨ੍ਹਾਂ ਨੇ ਇਸ ਸੰਕਟ ਵਿੱਚੋਂ ਨਿਕਲਣ ਲਈ ਕੌਮਾਂਤਰੀ ਮੁਦਰਾ ਕੋਸ਼ ਅਤੇ ਦੁਨੀਆਂ ਭਰ ਦੀਆਂ ਸਰਕਾਰਾਂ ਨਾਲ ਮਿਲ ਕੇ ਕੰਮ ਕੀਤਾ।

ਜ਼ੋਲਿਕ ਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਦੁਨੀਆਂ ਦੇ ਵੱਡੇ ਆਗੂਆਂ ਵਿੱਚ 2008-09 ਦੇ ਸੰਕਟ ਸਮੇਂ ਆਪਸੀ ਸਹਿਯੋਗ ਦੀ ਭਾਵਨਾ ਸੀ ਉਹ ਹੁਣ ਨਹੀਂ ਹੈ।

ਉਨ੍ਹਾਂ ਨੇ ਚੀਨ ਅਤੇ ਅਮਰੀਕਾ ਨੂੰ ਇਹ ਸੰਕਟ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਸਲਾਹ ਦਿੱਤੀ ਨਾ ਕਿ ਉਨ੍ਹਾਂ ਨੂੰ ਇਹ ਸੰਕਟ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)