You’re viewing a text-only version of this website that uses less data. View the main version of the website including all images and videos.
ਬਰਮਿੰਘਮ ਛੁਰੇਬਾਜ਼ੀ: ਇੱਕ ਮੌਤ ਅਤੇ 7 ਜ਼ਖ਼ਮੀ ਹੋਣ ਦੀ ਪੁਸ਼ਟੀ
ਬਰਮਿੰਘਮ ਪੁਲਿਸ ਉਸ ਛੁਰੇਬਾਜ਼ ਦੀ ਭਾਲ਼ ਕਰ ਰਹੀ ਹੈ, ਜਿਸ ਨੇ ਸ਼ਹਿਰ ਦੇ ਸਿਟੀ ਸੈਂਟਰ ਵਿਚ ਦੋ ਘੰਟਿਆਂ ਦੇ ਹੜਦੁੰਗ ਦੌਰਾਨ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ 7 ਜਣਿਆਂ ਨੂੰ ਗੰਭੀਰ ਫੱਟੜ ਕਰ ਦਿੱਤਾ।
ਪੁਲਿਸ ਅਫ਼ਸਰ ਮੁਤਾਬਕ ਛੁਰੇਬਾਜ਼ੀ ਦੀ ਪਹਿਲੀ ਵਾਰਦਾਤ ਬ੍ਰਿਟਨ ਸਮੇਂ ਮੁਤਾਬਕ ਰਾਤੀਂ ਸਾਢੇ 12 ਵਜੇ ਕੌਸਟੀਟਿਊਸ਼ਨ ਹਿਲਜ਼ ਉੱਤੇ ਹੋਈ ਅਤੇ ਫਿਰ ਕਾਤਲ ਦੱਖਣੀ ਹਿੱਸੇ ਵੱਲ ਚਲ ਗਿਆ, ਇਸ ਤਰ੍ਹਾਂ ਲੱਗਦਾ ਹੈ ਕਿ ਉਹ ਅੰਨ੍ਹੇਵਾਹ ਹੀ ਹਮਲੇ ਕਰ ਰਿਹਾ ਸੀ।
ਵੈਸਟ ਮਿਡਲੈਂਡਜ਼ ਪੁਲਿਸ ਮੁਤਾਬਕ ਇਹ ਛੁਰੇਬਾਜ਼ੀ ਕਿਸੇ ਅੱਤਵਾਦੀ, ਗੈਂਗਵਾਰ ਜਾਂ ਹੋ ਝਗੜੇ ਨਾ ਜੁੜੀ ਨਹੀਂ ਲੱਗ ਰਹੀ।
ਕਤਲ ਮਾਮਲੇ ਦੀ ਪੜ੍ਹਤਾਲ ਕਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਇੱਕ ਇੱਕ ਮੁਲਜ਼ਮ ਦੀ ਭਾਲ ਵਿਚ ਹਨ।
ਪੁਲਿਸ ਨੇ ਕਿਹਾ ਹੈ ਕਿ ਜਿਸ ਕਿਸੇ ਕੋਲ ਵੀ ਸੀਸੀਟੀਵੀ ਜਾਂ ਮੋਬਾਈਲ ਫੋਨ ਦੀ ਫੁਟੇਜ਼ ਹੈ, ਉਹ ਪੁਲਿਸ ਨਾਲ ਸੰਪਰਕ ਕਰੇ।
ਇਹ ਵੀ ਪੜ੍ਹੋ:
ਪੁਲਿਸ ਅਫ਼ਸਰ ਗ੍ਰਾਹਮ ਸਟੀਵ ਦਾ ਕਹਿਣਾ ਹੈ ਕਿ ਇੱਕ ਮੌਤ ਹੋਣ ਤੋਂ ਇਲਾਵਾ ਇੱਕ ਜ਼ਖ਼ਮੀ ਔਰਤ ਦੀ ਹਾਲਤ ਗੰਭੀਰ ਹੈ ਪਰ ਬਾਕੀ ਪੰਜਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਸ ਤੋਂ ਪਹਿਲਾਂ ਬਰਮਿੰਘਮ ਸਿਟੀ ਸੈਂਟਰ ਵਿਚ ਕਈ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਨੂੰ ਪੁਲਿਸ ਨੇ ਇਕ "ਵੱਡੀ ਘਟਨਾ" ਐਲਾਨਿਆ ਸੀ।
ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਐਤਵਾਰ ਨੂੰ 00:30 (BST) ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਕੁਝ ਲੋਕਾਂ ਨੂੰ ਮਾਰਨ ਦੀਆਂ ਖਬਰਾਂ ਮਿਲੀਆਂ ਸਨ , ਜਿਸ ਤੋਂ ਥੋੜ੍ਹੀ ਦੇਰ ਬਾਅਦ ਹੋਰ ਅਜਿਹੀਆਂ ਵਾਰਦਾਤਾਂ ਹੋਣ ਦੀ ਖ਼ਬਰ ਮਿਲੀ।
ਵੈਸਟ ਮਿਡਲੈਂਡਜ਼ ਦੇ ਮੇਅਰ ਐਂਡੀ ਸਟ੍ਰੀਟ ਨੇ ਕਿਹਾ ਕਿ ਇਹ ਘਟਨਾਵਾਂ ਹਰਸਟ ਸਟ੍ਰੀਟ ਖ਼ੇਤਰ ਵਿੱਚ ਵਾਪਰੀਆਂ ਘਟਨਾਵਾਂ ਨਾਲ "ਸਬੰਧਤ ਲੱਗਦੀਆਂ ਹਨ"।
ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਇਸ ਦਾ ਕਾਰਨ ਕੀ ਹੋ ਸਕਦਾ ਹੈ, ਇਸ ਬਾਰੇ ਕੁਝ ਵੀ ਕਹਿਣਾ ਅਜੇ ਔਖਾ ਹੈ। 11 ਵਜੇ ਪੁਲਿਸ ਦੀ ਇਕ ਬ੍ਰੀਫਿੰਗ ਦੀ ਉਮੀਦ ਹੈ।
ਕੀ ਹੋ ਸਕਦਾ ਹੈ ਕਾਰਨ?
ਬੀਬੀਸੀ ਦੇ ਨਿਕ ਕਲਿਥੇਰੋ ਨੇ ਕਿਹਾ ਕਿ ਇਹ ਘਟਨਾ ਬਰਮਿੰਘਮ ਦੇ ਉਸ ਹਿੱਸੇ ਵਿੱਚ ਵਾਪਰੀਆਂ ਹਨ, ਜਿਥੇ ਗੇ ਵਿਲੇਜ, ਚੀਨੀ ਕੁਆਰਟਰ ਨੂੰ ਮਿਲਦਾ ਹੈ, ਜੋ ਕਿ ਰਾਤ ਨੂੰ ਖਾਸ ਤੌਰ 'ਤੇ ਕਲੱਬਾਂ ਅਤੇ ਬਾਰਾਂ ਕਾਰਨ ਕਾਫ਼ੀ ਵਿਅਸਤ ਰਹਿੰਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ: "ਇਹ ਜਾਪਦਾ ਹੈ ਕਿ ਇਹ ਲੋਕਾਂ ਦੇ ਵੱਡੇ ਸਮੂਹਾਂ ਵਿਚਕਾਰ ਇੱਕ ਵੱਡੀ ਲੜਾਈ ਦੇ ਤੌਰ 'ਤੇ ਸ਼ੁਰੂ ਹੋਇਆ ਹੈ, ਪਰ ਸਪੱਸ਼ਟ ਤੌਰ 'ਤੇ ਜਿਵੇਂ ਚਾਕੂਆਂ ਨਾਲ ਹਮਲਾ ਹੋਇਆ ਹੈ। ਇਹ ਆਸ ਪਾਸ ਦੇ ਸਾਰੇ ਲੋਕਾਂ ਲਈ ਬਹੁਤ ਚਿੰਤਾ ਵਾਲੀ ਗੱਲ ਹੋਵੇਗੀ।"
ਸਾਡੇ ਪੱਤਰਕਾਰ ਨੇ ਅੱਗੇ ਕਿਹਾ ਕਿ ਇਰਵਿੰਗ ਸਟ੍ਰੀਟ 'ਤੇ ਵੀ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਸਨ, ਜੋ ਕਿ ਘਟਨਾ ਦੇ ਅਸਲ ਕੇਂਦਰ ਤੋਂ ਅੱਧੇ ਮੀਲ ਤੋਂ ਵੀ ਘੱਟ ਦੂਰੀ' ਤੇ ਹੈ।
ਉਨ੍ਹਾਂ ਦੱਸਿਆ, "ਇੱਥੇ ਇੱਕ ਨੀਲਾ ਤੰਬੂ ਹੈ, ਜੋ ਕਿਸੇ ਚੀਜ਼ ਨੂੰ ਕਵਰ ਕਰਦਾ ਹੈ, ਜਾਂਚ ਟੀਮ ਦੇ ਹੱਥ ਸ਼ਾਇਦ ਇਥੋ ਕੁਝ ਲੱਗਿਆ ਹੈ।"
"ਵੱਡੀ ਘਟਨਾ" ਕਿਸੇ ਵੀ ਉਸ ਸਥਿਤੀ ਨੂੰ ਆਖਦੇ ਹਨ ਜਿਸ ਵਿੱਚ ਗੰਭੀਰ ਨੁਕਸਾਨ ਜਾਂ ਲੋਕਾਂ ਲਈ ਸੁਰੱਖਿਆ ਜੋਖਮ ਸ਼ਾਮਲ ਹੁੰਦਾ ਹੈ।
ਇਸਦਾ ਅਰਥ ਇਹ ਵੀ ਹੈ ਕਿ ਸਾਰੀਆਂ ਐਮਰਜੈਂਸੀ ਸੇਵਾਵਾਂ ਨਾਲ ਮਿਲ ਕੇ ਕੰਮ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀਪੜ੍ਹੋ
'ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ'
ਆਰਕਾਡੀਅਨ ਸੈਂਟਰ ਵਿਚ ਕੰਮ ਕਰਨ ਵਾਲੀ ਇਕ ਕਲੱਬ ਦੀ ਪ੍ਰਮੋਟਰ ਕਾਰਾ ਕੁਰਨ, ਜੋ ਇਸ ਘਟਨਾ ਦੀ ਗਵਾਹ ਹੈ, ਨੇ ਕਿਹਾ ਕਿ ਲੌਕਡਾਉਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਇਹ ਥਾਂ ਸ਼ਾਮ ਦੇ ਸਮੇਂ ਵਿਚ ਜ਼ਿਆਦਾ ਵਿਅਸਤ ਸੀ।
ਉਸਨੇ ਕਿਹਾ ਕਿ ਉਸਨੇ ਆਪਣੀ ਸ਼ਿਫ਼ਟ ਲਗਭਗ 00:30 (ਬੀਐਸਟੀ) ਨੂੰ ਖ਼ਤਮ ਕਰ ਲਈ ਸੀ ਅਤੇ ਸਹਿਕਰਮੀਆਂ ਨਾਲ ਸ਼ਰਾਬ ਪੀ ਰਹੀ ਸੀ, ਜਦੋਂ ਉਸਨੇ ਇੱਕ "ਉੱਚੀ ਧਮਕ ਅਤੇ ਹੰਗਾਮਾ" ਸੁਣਿਆ।
ਉਸਨੇ ਅੱਗੇ ਕਿਹਾ: "ਮੈਂ ਕਈ ਲੋਕਾਂ ਨੂੰ ਹਾਥਾਪਾਈ ਕਰਦੇ ਵੇਖਿਆ... ਪੱਬ ਅਤੇ ਕਲੱਬ ਦੇ ਅੰਦਰੋਂ ਲੋਕ ਇਹ ਵੇਖਣ ਲਈ ਬਾਹਰ ਆਏ ਕਿ ਹੋ ਕੀ ਰਿਹਾ ਹੈ। ਇਨ੍ਹਾਂ 'ਚ ਔਰਤਾਂ, ਮਰਦ, ਬਜ਼ੁਰਗ, ਜਵਾਨ ਸਾਰੇ ਲੋਕ ਸ਼ਾਮਲ ਸੀ।
ਉਸ ਨੇ ਕਿਹਾ "ਮੇਰੇ ਸਾਹਮਣੇ ਜੋ ਕੁਝ ਵਾਪਰਿਆ ਹੈ, ਉਸ ਨੂੰ ਵੇਖਦਿਆਂ ਮੈਂ ਸਾਰੀ ਰਾਤ ਕਾਫ਼ੀ ਭਾਵਨਾਤਮਕ ਮਹਿਸੂਸ ਕੀਤਾ। ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਇਸ ਨੂੰ ਲੈ ਕੇ ਮੈਂ ਅਜੇ ਵੀ ਸਦਮੇ 'ਚ ਹਾਂ।"
ਕੋਰੋਨਾਵਾਇਰਸ ਪਾਬੰਦੀਆਂ ਕਾਰਨ ਇਸ ਖ਼ੇਤਰ ਦੀਆਂ ਸੜਕਾਂ ਪਹਿਲਾਂ ਹੀ ਆਵਾਜਾਈ ਲਈ ਬੰਦ ਹਨ।
ਮੇਅਰ ਐਂਡੀ ਸਟ੍ਰੀਟ ਨੇ ਕਿਹਾ ਕਿ ਉਨ੍ਹਾਂ ਨੂੰ ਚੀਫ ਕਾਂਸਟੇਬਲ ਦੁਆਰਾ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ "ਹਰਸਟ ਸਟ੍ਰੀਟ ਖੇਤਰ ਵਿੱਚ ਵਾਪਰੀਆਂ ਕਈ ਲੜੀਵਾਰ ਘਟਨਾਵਾਂ" ਦੀ ਪੁਸ਼ਟੀ ਕਰਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ: "ਇਸ ਪਿੱਛੇ ਕੀ ਕਾਰਨ ਹੋ ਸਕਦਾ ਹੈ, ਇਹ ਅਜੇ ਸਾਫ਼ ਨਹੀਂ ਹੈ। ਪੂਰਾ ਇਲਾਕਾ ਇਸ ਵੇਲੇ ਸ਼ਾਂਤ ਹੈ ਅਤੇ ਜਨਤਾ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।"
ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ: "ਅਸੀਂ ਬਹੁਤ ਸਾਰੇ ਜ਼ਖਮੀ ਲੋਕਾਂ ਤੋਂ ਜਾਣੂ ਹਾਂ, ਪਰ ਫਿਲਹਾਲ ਅਸੀਂ ਇਹ ਕਹਿਣ ਦੀ ਸਥਿਤੀ ਵਿੱਚ ਨਹੀਂ ਹਾਂ ਕਿ ਜ਼ਖ਼ਮ ਕਿੰਨੇ ਗੰਭੀਰ ਹਨ।"
ਫੋਰਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਇਕੱਠੇ ਕੰਮ ਕਰ ਰਹੀਆਂ ਸਨ, ਅਤੇ ਇਹ ਸੁਨਿਸ਼ਚਿਤ ਕਰ ਰਹੀਆਂ ਸਨ ਕਿ ਜ਼ਖਮੀ ਲੋਕਾਂ ਨੂੰ ਡਾਕਟਰੀ ਦੇਖਭਾਲ ਮਿਲੇ।
‘ਘਟਨਾ ਦੀ ਜਾਂਚ ਜਾਰੀ ਹੈ’
ਬਿਆਨ ਵਿਚ ਕਿਹਾ ਗਿਆ ਹੈ: "ਅਸੀਂ ਅਜੇ ਵੀ ਘਟਨਾ ਨੂੰ ਸਮਝ ਰਹੇ ਹਾਂ, ਇਸ ਦੀ ਜਾਂਚ ਜਾਰੀ ਹੈ। ਕਿਸੇ ਵੀ ਚੀਜ਼ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਕੁਝ ਸਮਾਂ ਲੱਗ ਸਕਦਾ ਹੈ। ਇਸ ਸ਼ੁਰੂਆਤੀ ਪੜਾਅ 'ਤੇ ਘਟਨਾ ਦੇ ਕਾਰਨਾਂ ਬਾਰੇ ਅੰਦਾਜ਼ਾ ਲਗਾਉਣਾ ਉਚਿਤ ਨਹੀਂ ਹੋਵੇਗਾ।"
"ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਵੱਡੀਆਂ ਘਟਨਾਵਾਂ ਨਾਲ ਨਜਿੱਠਣ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਅਸੀਂ ਆਪਣੀ ਜਾਂਚ ਕਰ ਰਹੇ ਹਾਂ ਅਤੇ ਕਈ ਸੜਕਾਂ ਨੂੰ ਵੀ ਬੰਦ ਕੀਤਾ ਗਿਆ ਹੈ।"
ਫੋਰਸ ਨੇ ਬਾਅਦ ਵਿਚ ਕਿਹਾ ਕਿ ਗੋਲੀਬਾਰੀ ਦੀ ਕੋਈ ਖ਼ਬਰ ਨਹੀਂ ਆਈ ਹੈ।
ਬੀਬੀਸੀ ਦੇ ਸਾਈਮਨ ਜੋਨਜ਼ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਬਹੁਤ ਸਾਰੇ ਲੋਕ ਖਾਣ ਪੀਣ ਲਈ ਮੇਜ਼ਾਂ 'ਤੇ ਬੈਠੇ ਸਨ।
ਕੋਰੋਨਾਵਾਇਰਸ ਪਾਬੰਦੀਆਂ ਕਾਰਨ ਇਲਾਕੇ ਦੀਆਂ ਸੜਕਾਂ ਨੂੰ ਪਹਿਲਾਂ ਹੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।
ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਕਿਹਾ ਕਿ ਇਸ ਵੇਲੇ ਆਸ ਪਾਸ ਦੇ ਲੋਕਾਂ ਨੂੰ "ਬਹੁਤ ਚੌਕਸ" ਹੋਣਾ ਪਵੇਗਾ।।
ਬੀਬੀਸੀ 1 ਦੇ ਐਂਡਰਿਊ ਮਾਰ ਸ਼ੋਅ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ: "ਅਸੀਂ ਜਾਣਦੇ ਹਾਂ ਕਿ ਇਹ ਬਹੁਤ ਗੰਭੀਰ ਘਟਨਾ ਹੈ ਅਤੇ ਸਾਡੀ ਪੂਰੀ ਹਮਦਰਦੀ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਜਾਣਦੇ, ਪਰ ਅਸੀਂ ਲੋਕਾਂ ਨੂੰ ਬਹੁਤ ਚੌਕਸ ਰਹਿਣ ਦੀ ਸਲਾਹ ਦਿੰਦੇ ਹਾਂ। "
ਇਹ ਪੁੱਛੇ ਜਾਣ 'ਤੇ ਕਿ ਇਹ ਅੱਤਵਾਦ ਨਾਲ ਸਬੰਧਤ ਹੋ ਸਕਦਾ ਹੈ, ਉਨ੍ਹਾਂ ਨੇ ਕਿਹਾ: "ਮੈਨੂੰ ਇਸ ਹੱਦ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ।"
ਇਹ ਵੀ ਪੜ੍ਹੋ