You’re viewing a text-only version of this website that uses less data. View the main version of the website including all images and videos.
ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ 'ਚੋਂ ਲਿਖੀ ਚਿੱਠੀ 'ਚ ਕੀ-ਕੀ ਲਿਖਿਆ?
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਜੇਲ੍ਹ ਵਿੱਚੋਂ ਇੱਕ ਚਿੱਠੀ ਲਿਖੀ ਹੈ।
ਆਪਣੀ ਮਾਂ ਨੂੰ ਮੁਖ਼ਾਤਿਬ ਹੁੰਦਿਆਂ ਲਿਖੀ ਇਹ ਚਿੱਠੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਚਿੱਠੀ ਬਕਾਇਦਾ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਫੇਸਬੁੱਕ ਅਕਾਉਂਟ ਉੱਤੇ ਵੀ ਸਾਂਝੀ ਕੀਤੀ ਗਈ ਹੈ।
ਗੁਰਮੀਤ ਰਾਮ ਰਹੀਮ ਸਿੰਘ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬਲਾਤਕਾਰ ਤੇ ਕਤਲ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਹਨ।
ਜੇਲ੍ਹ ਤੋਂ ਮਾਂ ਲਈ ਲਿਖੀ ਚਿੱਠੀ ਵਿੱਚ ਉਨ੍ਹਾਂ ਕੀ-ਕੀ ਗੱਲਾਂ ਲਿਖਿਆਂ ਹਨ, ਅਸੀਂ ਉਸ ਦਾ ਕੁਝ ਹਿੱਸਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
ਇਸ ਚਿੱਠੀ ਵਿੱਚ ਸੌਦਾ ਸਾਧ ਨੇ ਡੇਰੇ ਦੇ ਸੇਵਾਦਾਰਾਂ ਅਤੇ ਆਪਣੇ ਪ੍ਰੇਮੀਆਂ ਲਈ ਵੀ ਕਈ ਗੱਲਾਂ ਲਿਖਿਆਂ ਹਨ।
ਮੂਲ ਰੂਪ ਵਿੱਚ ਚਿੱਠੀ ਹਿੰਦੀ ਭਾਸ਼ਾ ਵਿੱਚ ਲਿਖੀ ਗਈ ਹੈ
ਚਿੱਠੀ ਵਿੱਚ ਲਿੱਖੀਆਂ ਗੱਲਾਂ...
- ਮਾਤਾ ਜੀ ਅਸੀਂ ਸਤਿਗੁਰੂ ਸ਼ਾਹ ਸਤਨਾਮ ਅਤੇ ਸ਼ਾਹ ਮਸਤਾਨਾ ਜੀ ਦੀ ਕਿਰਪਾ ਨਾਲ ਠੀਕ ਹਾਂ ਤੇ ਤੁਹਾਡੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਪ੍ਰਾਰਥਨਾ ਕਰਦੇ ਰਹਿੰਦੇ ਹਾਂ।
- ਸਤਿਗੁਰੂ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਤੁਹਾਡਾ ਇਲਾਜ ਕਰਵਾਵਾਂਗੇ, ਉਦੋਂ ਤੱਕ ਤੁਸੀਂ ਦਵਾਈਆਂ ਸਮੇਂ ਸਿਰ ਲੈਂਦੇ ਰਹੋ
- ਸਰਕਾਰ ਕੋਰੋਨਾ ਮਹਾਂਮਾਰੀ ਬਾਰੇ ਜੋ ਵੀ ਦਿਸ਼ਾ-ਨਿਰਦੇਸ਼ ਦੇਵੇ ਉਸ ਦਾ ਸਾਰੇ ਪਾਲਣ ਕਰੋ
- ਭਾਵੇਂ ਅਨਲੌਕ ਹੈ ਪਰ ਘਰੋਂ ਬਾਹਰ ਨਾ ਨਿਕਲੋ
- ਮਾਸਕ ਪਾਓ ਤੇ ਸੋਸ਼ਲ ਡਿਸਟੈਂਸਿੰਗ ਕਾਇਮ ਰੱਖੋ
- ਸਰਕਾਰ ਖ਼ੂਨਦਾਨ ਕਰਨ ਨੂੰ ਕਹੇ ਤਾਂ ਕਰੋ
- ਪਰਮ ਪਿਤਾ ਜੀ ਨੇ ਜਦੋਂ ਦਾ ਇਸ 'ਖ਼ਾਕ' ਨੂੰ 'ਗੁਰੂ' ਬਣਾਇਆ ਹੈ, ਉਦੋਂ ਤੋਂ ਹੀ ਅਸੀਂ ਤੁਹਾਡੀ ਤੇ ਸੰਸਾਰ ਦੀ ਭਲਾਈ ਲਈ ਪ੍ਰਾਰਥਨਾ ਕਰਦੇ ਸੀ, ਕਰ ਰਹੇ ਹਾਂ ਅਤੇ ਸਾਰੀ ਉਮਰ 'ਗੁਰੂ' ਰੂਪ ਵਿੱਚ ਇਹ ਡਿਊਟੀ ਨਿਭਾਉਂਦੇ ਰਹਾਂਗੇ।
- ਸਾਨੂੰ ਖ਼ੁਸ਼ੀ ਹੈ ਕਿ ਸਾਡੇ ਬੱਚੇ ਜਸਮੀਤ ਇੰਸਾ, ਚਰਣਪ੍ਰੀਤ ਇੰਸਾ, ਹਨੀਪ੍ਰੀਤ ਇੰਸਾ, ਅਮਰਪ੍ਰੀਤ ਇੰਸਾ, ਸਾਰੇ ਡੇਰੇ ਵਿੱਚ ਰਹਿਣ ਵਾਲੇ ਸੇਵਾਦਾਰ, ਐਡਮ ਬਲਾਕ ਸੇਵਾਦਾਰ ਅਤੇ ਕਰੋੜਾਂ ਬੱਚੇ ਸੇਵਾਦਾਰ ਅੱਜ ਵੀ ਇੱਕ ਹਨ, ਕਿਸੇ ਤਰ੍ਹਾਂ ਦੀ ਕੋਈ ਗੁੱਟਬਾਜ਼ੀ ਨਹੀਂ ਹੈ ਅਤੇ ਅੱਗੇ ਵੀ ਸਾਰੇ ਇੱਕ ਰਹੋ।
- ਨਿੰਦਿਆ-ਬੁਰਾਈ ਕਰਨ ਵਾਲੇ ਲੋਕਾਂ ਤੋਂ ਦੂਰ ਰਹੋ।
- ਟਰੱਸਟ ਸੇਵਾਦਾਰ, ਐਡਮ ਬਲਾਕ ਸੇਵਾਦਾਰ ਅਤੇ ਆਸ਼ਰਮ ਚ ਰਹਿਣ ਵਾਲੇ ਸਾਰੇ ਸੇਵਾਦਾਰ ਖ਼ਿਆਲ ਰੱਖਣ ਕਿ ਸਾਧ-ਸੰਗਤ ਵਿੱਚ ਕੋਈ ਗੁੱਟਬਾਜ਼ੀ ਨਾ ਹੋਵੇ ਅਤੇ ਏਕਤਾ ਰਹੇ।
- ਅਸੀਂ ਵਚਨ ਦਿੰਦੇ ਹਾਂ ਕਿ ਸਾਰੀ ਉਮਰ 'ਗੁਰੂ' ਰੂਪ ਵਿੱਚ ਤੁਹਾਡੀ ਸੰਭਾਲ ਵਧ-ਚੜ੍ਹਕੇ ਕਰਦੇ ਰਹਾਂਗੇ।