You’re viewing a text-only version of this website that uses less data. View the main version of the website including all images and videos.
ਕੋਰੋਨਾ ਤੁਹਾਡੇ ਸਰੀਰ ਨਾਲ ਕੀ ਕੀ ਕਰਦਾ ਹੈ? ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀਆਂ ਦਰਦਨਾਕ ਕਹਾਣੀਆਂ- ਪੰਜ ਅਹਿਮ ਖ਼ਬਰਾਂ
''ਦੋ-ਤਿੰਨ ਦਿਨ ਤੱਕ ਤਾਂ ਮੈਂ ਬਿਸਤਰੇ 'ਚੋਂ ਉਠੀ ਹੀ ਨਹੀਂ, ਇਥੋਂ ਤੱਕ ਬਾਥਰੂਮ ਵੀ ਨਹੀਂ ਗਈ।"
ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਇਨਫੈਕਸ਼ਨ ਕਰੀਬ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਿਆ ਹੈ।
ਰੋਜ਼ਾਨਾ ਹੀ ਮੌਤਾਂ ਦੇ ਅੰਕੜੇ ਵਧ ਰਹੇ ਹਨ ਤੇ ਲੱਖਾਂ ਲੋਕ ਲਾਗ ਨਾਲ ਪ੍ਰਭਾਵਿਤ ਹੋ ਰਹੇ ਹਨ।
ਪੂਰੀ ਦੁਨੀਆਂ ਵਿੱਚ ਇਸ ਵਾਇਰਸ ਕਾਰਨ ਡਰ ਦਾ ਮਾਹੌਲ ਹੈ ਪਰ ਇਸ ਵਿਚਾਲੇ ਆਸ ਸਿਰਫ਼ ਇੰਨੀ ਕੁ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਲੋਕ ਠੀਕ ਵੀ ਹੋਏ ਹਨ।
ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਹਰੇਕ ਸ਼ਖ਼ਸ ਦਾ ਇੱਕ ਵੱਖਰਾ ਤਜਰਬਾ ਹੈ।
ਕੁਝ ਲੋਕਾਂ ਵਿੱਚ ਇਸ ਦੇ ਬੇਹੱਦ ਆਮ ਜਾਂ ਫਿਰ ਘੱਟ ਲੱਛਣ ਨਜ਼ਰ ਆਏ ਸਨ ਤਾਂ ਕਈਆਂ ਵਿੱਚ ਕਾਫੀ ਗੰਭੀਰ ਸਨ।
ਅਜਿਹੇ ਹੀ ਚਾਰ ਲੋਕਾਂ ਦੀਆਂ ਕਹਾਣੀਆਂ ਜੋ ਕੋਰੋਨਾ ਨਾਲ ਲੜੇ, ਉਨ੍ਹਾਂ ਲੋਕਾਂ ਦੇ ਤਜਰਬੇ ਜਾਣਨ ਲਈ ਇੱਥੇ ਕਲਿੱਕ ਕਰੋ
ਕੋਰੋਨਾ ਵੈਕਸੀਨ ਲਈ ਟ੍ਰਾਇਲ ਟੀਮ ਦੀ ਅਗਵਾਈ ਕਰਨ ਵਾਲੀ ਸਾਰਾ ਗਿਲਬਰਟ ਨੂੰ ਜਾਣੋ
ਕੋਰੋਨਾ ਵੈਕਸੀਨ ਬਣਾਉਣ ਲਈ ਕਈ ਕੰਪਨੀਆਂ ਕੰਮ ਕਰ ਰਹੀਆਂ ਹਨ। ਕਈ ਦੇਸ ਜੁਟੇ ਹੋਏ ਹਨ। ਪਰ ਇਸ ਵਿਚਾਲੇ ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨ ਟੈਸਟ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ।
ਦਾਅਵਾ ਹੈ ਕਿ ਆਕਸਫੋਰਡ ਦੀ ਵੈਕਸੀਨ ਦਾ ਪਹਿਲਾ ਹਿਊਮਨ ਟ੍ਰਾਇਲ ਕਾਮਯਾਬ ਰਿਹਾ ਹੈ। ਜੇਕਰ ਅੱਗੇ ਵੀ ਸਭ ਕੁਝ ਠੀਕ ਰਹਿੰਦਾ ਹੈ, ਤਾਂ ਸੰਭਵ ਹੈ ਕਿ ਬਹੁਤ ਛੇਤੀ ਹੀ ਕੋਰੋਨਾਵਾਇਰਸ ਦੀ ਇੱਕ ਕਾਰਗਰ ਵੈਕਸੀਨ ਤਿਆਰ ਕਰ ਲਈ ਜਾਵੇਗੀ।
ਆਕਸਫੋਰਡ ਯੂਨੀਵਰਸਿਟੀ, ਐਸਟ੍ਰਾਜ਼ੇਨੇਕਾ ਦਵਾਈ ਕੰਪਨੀ ਦੇ ਨਾਲ ਮਿਲ ਕੇ ਇਹ ਵੈਕਸੀਨ ਬਣਾਉਣ ਲਈ ਕੰਮ ਕਰ ਰਹੀ ਹੈ।
ਆਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਸਾਰਾ ਗਿਲਬਰਟ ਦੀ ਅਗਵਾਈ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦਾ ਕੰਮ ਕਰ ਰਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
82 ਅਰਬਪਤੀਆਂ ਦੀ ਚਿੱਠੀ ਰਾਹੀਂ ਕੀਤੀ ਅਪੀਲ ਵਿੱਚ ਕੀ?
ਕੋਰੋਨਾ ਮਹਾਂਮਾਰੀ ਨੇ ਵਿਸ਼ਵ ਦੇ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਡੂੰਘਾ ਨੁਕਸਾਨ ਪਹੁੰਚਾਇਆ ਹੈ।
ਮਹਾਂਮਾਰੀ ਦੇ ਕਾਰਨ, ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਹਾਂਮਾਰੀ ਨੂੰ ਰੋਕਣ ਅਤੇ ਲੋਕਾਂ ਤੇ ਕਾਰੋਬਾਰਾਂ ਨੂੰ ਬਚਾਉਣ ਲਈ ਭਾਰੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਨੀ ਪਈ ਹੈ।
ਪਰ ਸਵਾਲ ਇਹ ਉੱਠਦਾ ਹੈ ਕਿ ਇਹ ਪੈਸਾ ਕਿੱਥੋਂ ਆਵੇਗਾ? ਇਹੀ ਕਾਰਨ ਹੈ ਕਿ ਵਿਸ਼ਵ ਭਰ ਦੀਆਂ ਅਮੀਰ ਸ਼ਖਸੀਅਤਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਆਪਣੀਆਂ ਜੇਬਾਂ ਢਿੱਲੀਆਂ ਕਰਨ।
ਪੂਰੀ ਖ਼ਬਰ ਇੱਥੇ ਪੜ੍ਹੋ
ਕੁਝ ਦਹਾਕਿਆਂ ਮਗਰੋਂ ਆਬਾਦੀ ਵਧਾਉਣ ਲਈ ਪਰਵਾਸ ਕਿਉਂ ਲਾਜ਼ਮੀ ਕਰਨਾ ਪੈ ਸਕਦਾ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪ੍ਰਜਣਨ ਦਰ ਵਿੱਚ ਗਿਰਾਵਟ ਕਾਰਨ ਦੁਨੀਆਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਕਾਰਨ ਸਮਾਜ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਸਦਾ ਹੈਰਾਨੀਜਨਕ ਪ੍ਰਭਾਵ ਪਵੇਗਾ।
ਪ੍ਰਜਣਨ ਦਰ ਵਿੱਚ ਗਿਰਾਵਟ ਦਾ ਮਤਲਬ ਹੈ ਕਿ ਲਗਭਗ ਦੁਨੀਆਂ ਦੇ ਹਰ ਦੇਸ਼ ਵਿੱਚ ਸਦੀ ਦੇ ਅੰਤ ਤੱਕ ਆਬਾਦੀ ਘੱਟ ਸਕਦੀ ਹੈ।
ਸਪੇਨ ਅਤੇ ਜਪਾਨ ਸਮੇਤ 23 ਦੇਸ਼ਾਂ ਦੀ ਆਬਾਦੀ ਸਾਲ 2100 ਤੱਕ ਅੱਧੀ ਹੋਣ ਦਾ ਖਦਸ਼ਾ ਹੈ।
ਕਈ ਦੇਸ਼ਾਂ ਵਿੱਚ ਅਜਿਹਾ ਵੀ ਦੇਖਣ ਨੂੰ ਮਿਲੇਗਾ ਕਿ ਜਦੋਂ ਉੱਥੇ ਬੱਚੇ ਪੈਦਾ ਹੋਣਗੇ ਤਾਂ ਉਨ੍ਹਾਂ ਨੂੰ ਜ਼ਿਆਦਾਤਰ ਆਬਾਦੀ 80 ਸਾਲਾਂ ਤੋਂ ਉੱਪਰ ਦੀ ਹੀ ਮਿਲੇਗੀ।
ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ
ਵਰਵਰਾ ਰਾਓ ਦੀ ਰਿਹਾਈ ਲਈ ਪੰਜਾਬ-ਹਰਿਆਣਾ ਸਣੇ ਥਾਂ-ਥਾਂ ਮੁਜ਼ਾਹਰੇ
ਪ੍ਰੋ. ਰਾਓ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਲਗਾਤਾਰ ਵਿਗੜਦੀ ਦੱਸੀ ਜਾ ਰਹੀ ਹੈ। 81 ਸਾਲਾ ਇਨਕਲਾਬੀ ਕਵੀ ਵਰਵਰਾ ਰਾਓ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਹੁਣ ਤੇਜ਼ ਹੋ ਗਿਆ ਹੈ।
ਪ੍ਰੋਫੈਸਰ ਵਰਵਰਾ ਰਾਓ ਅਤੇ ਹੋਰ ਲੋਕਪੱਖੀ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਰੋਸ-ਮੁਜ਼ਾਹਰੇ ਹੋਏ।
ਪ੍ਰੋ. ਰਾਓ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਲਗਾਤਾਰ ਵਿਗੜਦੀ ਦੱਸੀ ਜਾ ਰਹੀ ਹੈ। 81 ਸਾਲਾ ਇਨਕਲਾਬੀ ਕਵੀ ਵਰਵਰਾ ਰਾਓ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਹੁਣ ਤੇਜ਼ ਹੋ ਗਿਆ ਹੈ।
ਤਬੀਅਤ ਵਿਗੜਨ ਕਾਰਨ ਬੀਤੀ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਸੈਂਟ ਜੌਰਜ ਹਸਪਤਾਲ ਤੋਂ ਨਾਨਾਵਤੀ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ।
ਪੂਰੀ ਖ਼ਬਰ ਤਫ਼ਸੀਲ ਵਿੱਚ ਇੱਥੇ ਪੜ੍ਹੋ
ਇਹ ਵੀਡੀਓ ਵੀ ਦੇਖੋ