ਵਾਰਵਰਾ ਰਾਓ: ਇਨਕਲਾਬੀ ਗੀਤ ਗਾਉਣ ਵਾਲੇ ਤੇਲਗੂ ਕਵੀ ਨੂੰ ਮਿਲੀ ਜ਼ਮਾਨਤ ਪਰ ਉਹ ਜੇਲ੍ਹ ਵਿੱਚ ਬੰਦ ਕਿਉਂ ਸੀ

ਵਰਵਰ ਰਾਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਵਿ ਅਤੇ ਲੇਖਕ ਵਰਵਰ ਰਾਓ ਦੀ ਹਾਲਤ ਵਿਗੜਨ ਦੀ ਗੱਲ ਪਰਿਵਾਰ ਨੇ ਆਖੀ ਹੈ

ਭੀਮਾਂ ਕੋਰੇਗਾਂਉ ਮਾਮਲੇ ਵਿਚ ਕਥਿਤ ਮੁਲਜ਼ਮ 82 ਸਾਲਾ ਇਨਕਲਾਬੀ ਤੇਲਗੂ ਕਵੀ ਵਾਰਵਰਾ ਰਾਓ ਨੂੰ ਜਮਾਨਤ ਦੇ ਦਿੱਤੀ ਹੈ।

ਇਹ ਜਮਾਨਤ ਉਨ੍ਹਾਂ ਦੀ ਲਗਾਤਾਰ ਵਿਗੜਦੀ ਸਿਹਤ ਅਤੇ ਵੱਧ ਉਮਰ ਕਾਰਨ ਕੁਝ ਸ਼ਰਤਾਂ ਲਗਾ ਕੇ ਦਿੱਤੀ ਗਈ ਹੈ।

ਸੁਪਰੀਮ ਕੋਰਟ ਦੇ ਜਸਟਿਸ ਉਦੈ ਉਮੇਸ਼, ਅਨਿਰੁਧ ਬੋਸ ਅਤ ਸੁਧਾਂਸ਼ੂ ਧੂਲੀਆਂ ਉੱਤੇ ਅਧਾਰਿਤ ਤਿੰਨ ਮੈਂਬਰੀ ਬੈਂਚ ਨੇ ਪੱਕੀ ਜਮਾਨਤ ਦੇਣ ਦਾ ਫੈਸਲਾ ਸੁਣਾਇਆ ਹੈ।

ਸੁਪਰੀਮ ਕੋਰਟ ਦੇ ਵਕੀਲ ਜੋ ਵਾਰਵਰਾ ਦੇ ਕਾਨੂੰਨੀ ਨੁਮਾਇੰਦੇ ਹਨ, ਅਨੰਦ ਗਰੋਵਰ ਨੇ ਇਸ ਫੈਸਲੇ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਜਮਾਨਤ ਕਿਸ ਅਧਾਰ ਉੱਤੇ ਮਿਲੀ

ਭਾਵੇਂ ਕਿ ਅਦਾਲਤ ਨੇ ਵਾਰਵਰਾ ਰਾਓ ਨੂੰ ਮੁੰਬਈ ਛੱਡ ਕੇ ਨਾ ਜਾਣ ਸਣੇ ਕਈ ਸ਼ਰਤਾਂ ਵੀ ਲਾਈਆਂ ਹਨ।

ਅਦਾਲਤ ਨੇ ਕਿਹਾ ਕਿ ਮੁੰਬਈ ਤੋਂ ਬਾਹਰ ਜਾਣ ਲਈ ਉਨ੍ਹਾਂ ਨੂੰ ਐੱਨਆਈਏ ਦੀ ਅਦਾਲਤ ਤੋਂ ਆਗਿਆ ਲੈਣੀ ਪਵੇਗੀ ਅਤੇ ਉਹ ਕਿਸੇ ਵੀ ਗਵਾਹ ਨੂੰ ਨਹੀਂ ਮਿਲ ਸਕਦੇ ਅਤੇ ਨਾ ਕੋਈ ਅਜਿਹੀ ਗਤੀਵਿਧੀ ਕਰ ਸਕਦੇ ਹਨ, ਜਿਸ ਨਾਲ ਕੇਸ ਪ੍ਰਭਾਵਿਤ ਹੋਵੇ।

ਉਹ ਮਰਜੀ ਨਾਲ ਇਲਾਜ ਕਰਵਾ ਸਕਦੇ ਹਨ, ਪਰ ਇਸ ਲਈ ਉਨ੍ਹਾਂ ਨੂੰ ਅਦਾਲਤ ਨੂੰ ਜਾਣਕਾਰੀ ਦੇਣੀ ਪਵੇਗੀ।

ਵਰਾਵਰਾ ਰਾਓ ਮਹਾਰਾਸ਼ਟਰ ਦੇ ਮਸ਼ਹੂਰ ਭੀਮਾ ਕੋਰੇਗਾਓਂ ਕੇਸ ਵਿੱਚ ਮੁਲਜ਼ਮ ਹਨ।

DALIT PROTEST

ਤਸਵੀਰ ਸਰੋਤ, BBC/PAL SINGH NAULI

ਉਹਨਾਂ ਨੂੰ ਜ਼ਮਾਨਤ ਬੁਢਾਪੇ ਅਤੇ ਵਿਗੜਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਗਈ ਹੈ। ਜਿਸ ਲਈ ਕੁਝ ਸ਼ਰਤਾਂ ਵੀ ਲਗਾਈਆਂ ਹਨ।

ਪਿਛਲੇ ਕਾਫ਼ੀ ਸਮੇਂ ਤੋਂ ਵਰਵਰਾ ਰਾਓ ਦੀ ਹਾਲਤ ਵਿਗੜਨ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਉਨ੍ਹਾਂ ਦੇ ਸਮਰਥਕ ਰਿਹਾਈ ਦੀ ਮੰਗ ਕਰ ਰਹੇ ਸਨ।

ਭੀਮਾ-ਕੋਰੇਗਾਂਓ ਵਿੱਚ ਇੱਕ ਜਨਵਰੀ, 2018 ਨੂੰ ਹਿੰਸਾ ਭੜਕੀ ਸੀ। ਪੁਣੇ ਨੇੜੇ ਸਥਿਤ ਭੀਮਾ-ਕੋਰੇਗਾਂਓ ਵਿੱਚ ਪੇਸ਼ਵਾ 'ਤੇ ਦਲਿਤਾਂ ਦੀ ਜਿੱਤ ਦੇ 200 ਸਾਲ ਪੂਰੇ ਹੋਣ ਦੇ ਜਸ਼ਨ ਦੌਰਾਨ ਹਿੰਸਾ ਭੜਕੀ ਸੀ।

ਇਸ ਹਿੰਸਾ ਵਿੱਚ ਇੱਕ ਆਦਮੀ ਦੀ ਮੌਤ ਹੋਈ ਸੀ ਅਤੇ ਕੁਝ ਲੋਕ ਜ਼ਖਮੀ ਹੋ ਗਏ ਸਨ। ਜ਼ਖਮੀਆਂ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਸਨ।

ਭੀਮਾਂ ਕੋਰੇਗਾਂਓ ਕੇਸ ਕੀ ਹੈ

ਭੀਮਾ ਕੋਰੇਗਾਓਂ ਵਿੱਚ ਅੰਗਰੇਜਾਂ ਦੀ ਮਹਾਰ ਬਟਾਲੀਅਨ ਅਤੇ ਪੇਸ਼ਵਾ ਫ਼ੌਜਾਂ ਵਿਚਕਾਰ ਹੋਈ ਜੰਗ- ਜਿਸ ਵਿੱਚ ਬਟਾਲੀਅਨ ਦੀ ਜਿੱਤ ਹੋਈ ਸੀ।

ਇਸ ਬਟਾਲੀਅਨ ਵਿੱਚ ਬਹੁਗਿਣਤੀ ਸਿਪਾਹੀ ਦਲਿਤ ਸਨ। ਇਸੇ ਜਿੱਤ ਦੀ 200ਵੀਂ ਵਰ੍ਹੇਗੰਢ ਦੇ ਮੌਕੇ 2018 ਵਿਚ ਹਿੰਸਾ ਹੋਈ ਸੀ।

ਵੀਡੀਓ ਕੈਪਸ਼ਨ, ਭੀਮਾ ਕੋਰੇਗਾਂਓ ਹਿੰਸਾ: ‘ਮੇਰੀਆਂ ਅੱਖਾਂ ਸਾਹਮਣੇ ਸਾਡਾ ਸਭ ਕੁਝ ਸਾੜ ਦਿੱਤਾ ਗਿਆ’

ਇਸ ਵਰ੍ਹੇਗੰਢ ਦੇ ਸਮਾਗਮਾਂ ਦੇ ਇੰਤਜ਼ਾਮੀਆ ਸੰਗਠਨ ਐਲਗਾਰ ਪਰਿਸ਼ਦ ਦੇ ਕਈ ਮੈਂਬਰਾਂ ਅਤੇ ਦਲਿਤ ਹੱਕਾਂ ਦੇ ਉੱਘੇ ਕਾਰਕੁਨਾਂ ਨੂੰ ਵੱਖੋ-ਵੱਖ ਸਮਿਆਂ ਉੱਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਉੱਪਰ 'ਪ੍ਰਧਾਨ ਮੰਤਰੀ ਦੇ ਕਤਲ ਦੀ ਸਾਜਿਸ਼' ਕਰਨ ਤੋਂ ਇਲਾਵਾ 'ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼' ਕਰਨ ਦੇ ਇਲਜ਼ਾਮ ਲਾਏ ਗਏ ਸਨ।

ਸਾਲ 2018 ਵਿੱਚ ਭੀਮਾ ਕੋਰੇਗਾਓਂ ਵਿੱਚ ਹੋਈ ਹਿੰਸਾ ਤੋਂ ਬਾਅਦ ਪੂਣੇ ਪੁਲਿਸ ਨੇ ਕਈ ਖੱਬੇਪੱਖੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਦੇ ਘਰਾਂ ਅਤੇ ਦਫਤਰਾਂ ਵਿੱਚ ਛਾਪੇਮਾਰੀ ਕੀਤੀ ਸੀ।

ਪੁਲਿਸ ਨੇ ਉਨ੍ਹਾਂ ਦੇ ਲੈਪਟਾਪ, ਹਾਰਡ ਡਿਸਕ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਸਨ।

ਭੀਮਾ ਕੋਰੇਗਾਓਂ ਕੇਸ

ਉਨ੍ਹਾਂ ਕੋਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਨੂੰ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਕਰਦਿਆਂ ਪੁਲਿਸ ਨੇ ਦਾਅਵਾ ਕੀਤਾ ਕਿ ਇਸ ਦੇ ਪਿੱਛੇ ਪਾਬੰਦੀਸ਼ੁਦਾ ਮਾਓਵਾਦੀ ਸੰਗਠਨਾਂ ਦਾ ਹੱਥ ਸੀ।

ਇਸ ਕੇਸ ਵਿੱਚ ਰੋਨਾ ਵਿਲਸਨ, ਵਰਾਵਰਾ ਰਾਓ, ਸੁਧਾ ਭਾਰਦਵਾਜ, ਗੌਤਮ ਨਵਲਖਾ ਸਮੇਤ 14 ਤੋਂ ਵੱਧ ਸਮਾਜ ਸੇਵੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲਾਂ, ਇਸ ਕੇਸ ਦੀ ਜਾਂਚ ਪੁਣੇ ਪੁਲਿਸ ਵੱਲੌਂ ਕੀਤੀ ਜਾ ਰਹੀ ਸੀ ਪਰ ਹੁਣ ਕੌਮੀ ਜਾਂਚ ਏਜੰਸੀ ਇਸ ਦੀ ਜਾਂਚ ਕਰ ਰਹੀ ਹੈ।

ਕੌਣ ਹਨ ਵਰਵਰਾ ਰਾਓ?

ਤੇਲੰਗਾਨਾ ਦੇ ਰਹਿਣ ਵਾਲੇ ਵਰਵਰਾ ਰਾਓ ਖੱਬੇ ਪੱਖੀਆਂ ਦੇ ਸਮਰਥਕ, ਲੇਖਕ, ਕਵੀ ਅਤੇ ਲੇਖਕਾਂ ਦੀ ਕ੍ਰਾਂਤੀਕਾਰੀ 'ਐਸੋਸ਼ੀਏਸ਼ਨ ਵਿਪਲਵ ਰਚਯਤਾਲਾ ਸੰਘਮ' ਸੰਸਥਾਪਕ ਹਨ, ਇਸ ਨੂੰ ਵਿਰਾਸਮ ਵੀ ਕਿਹਾ ਜਾਂਦਾ ਹੈ।ਤੇਲੰਗਾਮਾ ਦੇ ਵਾਰੰਗਲ ਜ਼ਿਲ੍ਹੇ ਦੇ ਚਿਨਾ ਪੇਂਡਯਾਲਾ ਪਿੰਡ ਵਿੱਚ ਉਨ੍ਹਾਂ ਦਾ ਜਨਮ ਹੋਇਆ। ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਉਹ ਬਰੀ ਹੋ ਗਏ।ਰਾਮ ਨਗਰ ਸਾਜਿਸ਼ ਤੇ ਸਿਕੰਦਰਾਬਾਦ ਸਾਜਿਸ਼ ਕੇਸ ਸਣੇ 20 ਮਾਮਲਿਆਂ ਵਿੱਚ ਵਰਵਰਾ ਰਾਓ ਨਾਲ ਪੁੱਛਗਿੱਛ ਹੋ ਚੁੱਕੀ ਹੈ।

ਹਿੰਸਾ ਦੇ ਖ਼ਾਤਮੇ ਲਈ ਮਾਓਵਾਦੀਆਂ, ਚੰਦਰਬਾਬੂ ਨਾਇਡੂ ਅਤੇ ਵਾਈਐਸ ਰਾਜਾ ਸੇਖਰ ਰੈੱਡੀ ਦੀ ਸਰਕਾਰ ਨਾਲ ਗੱਲਬਾਤ ਲਈ ਵਰਵਰਾ ਰਾਓ ਵਿਚੋਲੇ ਦੀ ਭੂਮਿਕਾ ਨਿਭਾ ਚੁੱਕੇ ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਕਿੰਨੀ ਖ਼ਰਾਬ ਹੈ ਵਰਵਰ ਰਾਓ ਦੀ ਸਿਹਤ?

ਮੈਡੀਕਲ ਅਧਾਰ ਉੱਤੇ ਅੰਤਿਮ ਜਮਾਨਤ ਮਿਲਣ ਤੋਂ ਪਹਿਲਾਂ ਵਰਵਰਾ ਰਾਓ ਦੀ ਬੇਟੀ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦੇ।

ਉਨ੍ਹਾਂ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਕਿੰਨੇ ਚੰਗੇ ਬੁਲਾਰੇ ਹਨ ਪਰ ਉਹ ਗੱਲ ਕਰਨ 'ਚ ਖ਼ੁਦ ਨੂੰ ਅਸਮਰਥ ਪਾ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੇਲੇਸਿਨੁਸ਼ੇਨ ਹੋ ਰਿਹਾ ਸੀ।ਉਹ ਪੁਰਾਣੇ ਦੌਰ ਦੀਆਂ ਗੱਲਾਂ ਕਹਿ ਰਹੇ ਸੀ।”

ਉਦੋਂ ਪਰਿਵਾਰ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਮਹਾਰਾਸ਼ਟਰ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਘੱਟੋ-ਘੱਟ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ।

ਵਰਵਰ ਰਾਵ

ਤਸਵੀਰ ਸਰੋਤ, Getty Images

ਬਿਆਨ ਵਿੱਚ ਪਰਿਵਾਰ ਨੇ ਕਿਹਾ ਸੀ, ''ਇਸ ਵੇਲੇ ਸਾਡੀ ਚਿੰਤਾ ਦਾ ਕਾਰਨ ਲੰਘੇ ਸ਼ਨੀਵਾਰ ਨੂੰ ਉਨ੍ਹਾਂ ਵੱਲੋਂ ਆਈ ਰੂਟੀਨ ਫ਼ੋਨ ਕਾਲ ਹੈ ਜਿਸ ਨੂੰ ਸੁਣ ਕੇ ਅਸੀਂ ਪਰੇਸ਼ਾਨ ਹੋ ਗਏ ਹਾਂ। ਇਸ ਤੋਂ ਪਹਿਲਾਂ ਦੀਆਂ ਦੋ ਕਾਲਜ਼ 'ਚ ਵੀ ਅਸੀਂ ਪਰੇਸ਼ਾਨ ਹੋਏ ਸੀ ਕਿਉਂਕਿ ਉਨ੍ਹਾਂ ਦੀ ਆਵਾਜ਼ ਕਾਫ਼ੀ ਕਮਜ਼ੋਰ ਅਤੇ ਸਮਝ 'ਚ ਨਾ ਆਉਣ ਵਾਲੀ ਸੀ।”

“ਉਹ ਵਾਰ-ਵਾਰ ਹਿੰਦੀ 'ਚ ਬੋਲਣ ਲਗਦੇ ਸਨ। ਚਾਰ ਦਹਾਕਿਆਂ ਤੱਕ ਤੇਲੁਗੂ ਭਾਸ਼ਾ ਦੇ ਲੇਖਕ ਰਹੇ ਵਰਵਰਾ ਰਾਓ ਲੰਘੇ ਪੰਜ ਦਹਾਕਿਆਂ ਤੋਂ ਤੇਲੁਗੂ ਭਾਸ਼ਾ ਦੇ ਬਿਹਤਰੀਨ ਬੁਲਾਰੇ ਰਹੇ ਹਨ।

ਆਪਣੀ ਬਿਹਤਰੀਨ ਯਾਦ ਸ਼ਕਤੀ ਲਈ ਚਰਚਿਰ ਰਹੇ ਵਰਵਰ ਰਾਓ ਦਾ ਬੋਲਦੇ-ਬੋਲਦੇ ਭੁੱਲ ਜਾਣਾ ਕਾਫ਼ੀ ਅਜੀਬ ਅਤੇ ਡਰਾਉਣ ਵਾਲਾ ਸੀ।''

ਪਰਿਵਾਰ ਨੇ ਕਿਹਾ, ''ਪਰ ਜੁਲਾਈ 11 ਨੂੰ ਆਈ ਇੱਕ ਫ਼ੋਨ ਕਾਲ ਨੇ ਸਾਡੀ ਪਰੇਸ਼ਾਨੀ ਨੂੰ ਕਾਫ਼ੀ ਵਧਾ ਦਿੱਤੀ ਹੈ। ਉਹ ਆਪਣੀ ਸਿਹਤ ਨਾਲ ਜੁੜੇ ਸਿੱਧੇ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੇ ਸੀ। ਜਦੋਂ ਉਨ੍ਹਾਂ ਨੂੰ ਸਿਹਤ ਬਾਰੇ ਪੁੱਛਿਆ ਗਿਆ ਤਾਂ ਉਹ ਆਪਣੇ ਪਿਤਾ ਅਤੇ ਮਾਂ ਦੇ ਸਸਕਾਰ ਬਾਰੇ ਬੋਲ ਰਹੇ ਸਨ।''

''ਇਹ ਉਹ ਘਟਨਾਵਾਂ ਹਨ ਜੋ ਅੱਜ ਤੋਂ ਸੱਤ ਅਤੇ ਚਾਰ ਦਹਾਕਿਆਂ ਪਹਿਲਾਂ ਹੋਈਆਂ ਸਨ। ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਤੋਂ ਫ਼ੋਨ ਲੈ ਕੇ ਸਾਨੂੰ ਦੱਸਿਆ ਕਿ ਉਹ ਹੁਣ ਤੁਰਨ, ਟਾਇਲਟ ਜਾਣ ਅਤੇ ਬ੍ਰਸ਼ ਕਰਨ ਵਿੱਚ ਵੀ ਅਸਮਰਥ ਹਨ।”

“ਉਨ੍ਹਾਂ ਦੇ ਨਾਲ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਨੇ ਇਹ ਵੀ ਕਿਹਾਸੀ ਕਿ ਉਨ੍ਹਾਂ ਨੂੰ ਹਮੇਸ਼ਾ ਇਹ ਲਗਦਾ ਹੈ ਕਿ ਉਨ੍ਹਾਂ ਦੀ ਰਿਹਾਈ ਹੋਣ ਵਾਲੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਜੇਲ੍ਹ ਤੋਂ ਬਾਹਰ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਦੇ ਸਾਥੀ ਕੈਦੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਮੈਡੀਕਲ ਕੇਅਰ ਦੇ ਨਾਲ-ਨਾਲ ਨਿਊਰੋਲੌਜਿਕਲ ਇਲਾਜ ਦੀ ਵੀ ਲੋੜ ਹੈ।''

ਇਹ ਵੀ ਪੜ੍ਹੋ ;

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।