ਭੀਮਾ ਕੋਰੇਗਾਓਂ ਹਿੰਸਾ ਦੇ ਮੁਲਜ਼ਮ ਤੇ ਮੋਦੀ ਦੇ ‘ਮਹਾਂਪੁਰਸ਼’ ਦਾ ਸੱਚ - ਫੈਕਟ ਚੈੱਕ

ਤਸਵੀਰ ਸਰੋਤ, RAJU SANADI/BBC
- ਲੇਖਕ, ਫੈਕਟ ਚੈੱਕ ਟੀਮ
- ਰੋਲ, ਯਾਕੂਤ ਅਲੀ
ਸੋਸ਼ਲ ਮੀਡੀਆ ਉੱਪਰ ਸੰਭਾਜੀ ਭਿੜੇ ਨਾਲ ਜੁੜੀ ਇੱਕ ਖ਼ਬਰ ਫੈਲਾਈ ਜਾ ਰਹੀ ਹੈ ਕਿ ਉਹ ਐਟਾਮਿਕ ਫਿਜ਼ਿਕਸ ਵਿੱਚ ਗੋਲਡ ਮੈਡਲਿਸਟ ਹਨ ਅਤੇ ਪੁਣੇ ਦੇ ਫਰਗੁਸਨ ਕਾਲਜ ਵਿੱਚ ਪ੍ਰੋਫੈਸਰ ਰਹਿ ਚੁੱਕੇ ਹਨ।
ਵਾਇਰਲ ਹੋ ਰਹੀ ਪੋਸਟ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ 100 ਤੋਂ ਵਧੇਰੇ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਐਨਾ ਹੀ ਨਹੀਂ, ਉਨ੍ਹਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਨਾਸਾ ਦੀ ਸਲਾਹਕਾਰ ਕਮੇਟੀ ਵਿੱਚ ਕੰਮ ਕਰਦੇ ਸਨ, ਉਹ 67 ਡਾਕਟਰੇਟ ਅਤੇ ਪੋਸਟ ਡਾਕਟਰੇਟ ਖੋਜਾਰਥੀਆਂ ਦੇ ਗਾਈਡ ਵੀ ਰਹੇ ਹਨ। ਇਸ ਤੋਂ ਇਲਾਵਾ ਹੁਣ ਉਹ ਮਹਾਰਾਸ਼ਟਰ ਵਿੱਚ ਸਮਾਜ ਸੇਵਾ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ 10 ਲੱਖ ਤੋਂ ਜ਼ਿਆਦਾ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Google
ਭਿੜੇ ਬਾਰੇ ਇਹ ਸਾਰਾ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਇੱਕ ਤਸਵੀਰ ਦੇ ਨਾਲ ਫੈਲਾਇਆ ਜਾ ਰਿਹਾ ਹੈ।
ਕੌਣ ਹਨ ਸੰਭਾਜੀ ਭਿੜੇ ਤੇ ਨਰਿੰਦਰ ਮੋਦੀ ਉਨ੍ਹਾਂ ਨੂੰ ਕਿਵੇਂ ਜਾਣਦੇ ਹਨ?

ਤਸਵੀਰ ਸਰੋਤ, facebook
ਮਹਾਂਰਸ਼ਟਰ ਦੇ ਸਾਂਗਲੀ ਜਿਲ੍ਹੇ ਵਿੱਚ ਰਹਿਣ ਵਾਲੇ ਸੰਭਾਜੀ 80 ਸਾਲਾਂ ਦੇ ਹਨ ਤੇ ਸੂਬੇ ਦੇ ਹਿੰਦੂ ਸੰਗਠਨ ਨਾਲ ਜੁੜੇ ਹੋਏ ਕਾਰਕੁਨ ਹਨ। ਸੰਭਾਜੀ ਸੰਘ ਦੇ ਵੱਡੇ ਕਾਰਕੁਨ ਬਾਬਾਰਾਓ ਭਿੜੇ ਦੇ ਭਤੀਜੇ ਹਨ, ਸੰਭਾਜੀ ਭਿੜੇ ਆਪ ਵੀ ਸੰਘ ਨਾਲ ਜੁੜੇ ਸਨ ਪਰ ਬਾਅਦ ਵਿੱਚ ਵਿਵਾਦ ਹੋ ਕਾਰਨ ਉਨ੍ਹਾਂ ਨੇ ਸਾਂਗਲੀ ਵਿੱਚ ਇੱਕ ਸਮਾਂਤਰ ਸੰਘ ਕਾਇਮ ਕਰ ਲਿਆ।
ਸੰਭਾਜੀ ਨੇ 1984 ਵਿੱਚ ਸ਼੍ਰੀਸ਼ਿਵ ਪ੍ਰਤਿਸ਼ਠਾਨ ਦੀ ਸਥਾਪਨਾ ਕੀਤੀ ਜਿਸ ਦੀ ਵੈਬਸਾਈਟ ਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਉਦੇਸ਼ "ਹਿੰਦੂਆਂ ਨੂੰ ਸ਼ਿਵਾਜੀ ਤੇ ਸੰਭਾਜੀ ਦੇ ਬਲੱਡ ਗਰੁੱਪ ਦਾ ਬਣਾਉਣਾ ਹੈ।"

ਤਸਵੀਰ ਸਰੋਤ, facebook
ਪਹਿਲੀ ਜਨਵਰੀ, 2018 ਨੂੰ ਭੀਮਾਕੋਰੇਗਾਓਂ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਸ਼੍ਰੀਸ਼ਿਵ ਪ੍ਰਤਿਸ਼ਠਾਨ ਹਿੰਦੁਸਤਾਨ ਦੇ ਮੋਢੀ ਸੰਭਾਜੀ ਅਤੇ ਹਿੰਦੂ ਏਕਤਾ ਅਘਾੜੀ ਦੇ ਮਿਲਿੰਦ ਏਕਬੋਟੇ ਉੱਪਰ ਪੂਣੇ ਦੇ ਪਿੰਪਰੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਹਿੰਦੁਤਵੀ ਆਗੂਆਂ 'ਤੇ ਹਿੰਸਾ ਭੜਕਾਉਣ ਦਾ ਇਲਜ਼ਾਮ ਸੀ। ਇਸੇ ਕਾਰਨ ਸੰਭਾਜੀ ਦਾ ਨਾਮ ਚਰਚਾ ਵਿੱਚ ਆਇਆ ਸੀ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਦੀ ਮੁਲਾਕਾਤ ਸੰਭਾਜੀ ਭਿੜੇ ਨਾਲ ਰਾਏਗੜ੍ਹ ਕਿਲੇ 'ਤੇ ਹੋਈ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, facebook
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਟੇਜ ਤੋਂ ਸੰਭਾਜੀ ਦੀ ਸ਼ਲਾਘਾ ਕੀਤੀ ਸੀ, ਤਿੰਨ ਸਾਲ ਪਹਿਲਾਂ ਰਾਏਗੜ੍ਹ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਿੜੇ ਬਾਰੇ ਕਿਹਾ ਸੀ,
"ਮੈਂ ਭਿੜੇ ਗੁਰੂ ਜੀ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਉਨ੍ਹਾਂ ਨੇ ਮੈਨੂੰ ਸੱਦਾ ਨਹੀਂ ਦਿੱਤਾ ਸਗੋਂ ਉਨ੍ਹਾਂ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਭਿੜੇ ਗੁਰੂ ਜੀ ਨੂੰ ਬਹੁਤ ਸਾਲਾਂ ਤੋਂ ਜਾਣਦਾ ਹਾਂ ਅਤੇ ਅਸੀਂ ਜਦੋਂ ਸਾਮਜਿਕ ਜੀਵਨ ਲਈ ਕੰਮ ਕਰਨ ਦਾ ਸੰਸਕਾਰ ਲੈ ਰਹੇ ਸੀ ਤਾਂ ਮੇਰੇ ਸਾਹਮਣੇ ਸੰਭਾਜੀ ਭਿੜੇ ਦੀ ਮਿਸਾਲ ਪੇਸ਼ ਕੀਤੀ ਗਈ ਸੀ।"
ਉਨ੍ਹਾਂ ਨੇ ਅੱਗੇ ਕਿਹਾ ਸੀ, "ਜੇ ਕੋਈ ਭਿੜੇ ਗੁਰੂ ਜੀ ਨੂੰ ਮਹਿਜ਼ ਰੇਲ ਦੇ ਡੱਬੇ ਵਿੱਚ ਮਿਲ ਜਾਵੇ ਤਾਂ ਕਲਪਨਾ ਨਹੀਂ ਕਰ ਸਕਦਾ ਕਿ ਉਹ ਕਿੰਨੇ ਵੱਡੇ ਮਹਾਂ ਪੁਰਸ਼ ਹਨ, ਕਿੰਨੇ ਵੱਡੇ ਤੱਪਸਵੀ ਹਨ। ਅੰਦਾਜ਼ਾ ਨਹੀਂ ਲਾ ਸਕਦਾ ਹੈ।"
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਗੱਲਾਂ ਦਾ ਸੱਚ
ਬੀਬੀਸੀ ਨੇ ਇਸ ਸੁਨੇਹੇ ਦੀ ਪੜਤਾਲ ਕੀਤੀ। ਸ਼ੰਭਾਜੀ ਭਿੜੇ ਦੇ ਸੰਗਠਨ ਸ਼ਿਵ ਪ੍ਰਤਿਸ਼ਠਾਨ ਦੇ ਬੁਲਾਰੇ ਨਿਤਿਨ ਚੌਗੂਲੇ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਸ਼ੰਭਾਜੀ ਭਿੜੇ ਐਟਾਮਿਕ ਫ਼ਿਜ਼ਿਕਸ ਵਿੱਚ ਗੋਲਡ ਮੈਡਲਿਸਟ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਫਰਗੁਸਨ ਕਾਲਜ ਵਿੱਚ ਪ੍ਰੋਫੈਸਰ ਰਹਿ ਚੁੱਕੇ ਹਨ। ਤੀਜੀ ਅਤੇ ਆਖਰੀ ਗੱਲ ਵਿੱਚ ਉਨ੍ਹਾਂ ਨੇ ਸਹਿਮਤੀ ਦਿੱਤੀ ਕਿ ਭਿੜੇ ਹੁਣ ਮਹਾਂਰਾਸ਼ਟਰ ਵਿੱਚ ਸਮਾਜ ਸੇਵਾ ਕਰ ਰਹੇ ਹਨ ਅਤੇ 10 ਲੱਖ ਤੋਂ ਵਧੇਰੇ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਫੌਲੋਅਰ ਹਨ।
ਉਨ੍ਹਾਂ ਨੇ ਇਹ ਗੱਲਾਂ ਗਲਤ ਦੱਸੀਆਂ:
- ਭਿੜੇ ਨੂੰ ਸੌ ਤੋਂ ਵਧੇਰੇ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲ ਚੁੱਕੇ ਹਨ।
- ਨਾਸਾ ਦੀ ਸਲਾਹਕਾਰ ਕਮੇਟੀ ਵਿੱਚ ਰਹਿ ਚੁੱਕੇ ਹਨ।
- ਉਹ 67 ਡਾਕਟਰੇਟ ਅਤੇ ਪੋਸਟ ਡਾਕਟਰੇਟ ਖੋਜਾਰਥੀਆਂ ਦੇ ਗਾਈਡ ਰਹਿ ਚੁੱਕੇ ਹਨ।
ਬੀਬੀਸੀ ਨੇ ਕਾਲਜ ਦੀ ਵੈਬਸਾਈਟ ਦੇਖੀ ਤਾਂ ਸਾਹਮਣੇ ਆਇਆ ਕਿ ਕਾਲਜ ਵਿੱਚ ਐਟਾਮਿਕ ਫਿਜ਼ਿਕਸ ਦਾ ਕੋਈ ਕੋਰਸ ਹੀ ਨਹੀਂ ਹੈ।

ਤਸਵੀਰ ਸਰੋਤ, www.fergusson.edu
ਇਸ ਬਾਰੇ ਅਸੀਂ ਕਾਲਜ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿਵ ਉੱਥੇ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਉਹ ਕਦੇ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਲਜ ਕੋਲ ਅਜਿਹਾ ਕੋਈ ਰਿਕਾਰਡ ਨਹੀਂ ਹੈ ਜਿਸ ਤੋਂ ਉਨ੍ਹਾਂ ਦੇ ਕਾਲਜ ਵਿੱਚ ਪ੍ਰੋਫੈਸਰ ਰਹੇ ਹੋਣ ਦੀ ਪੁਸ਼ਟੀ ਹੁੰਦੀ ਹੋਵੇ।
ਉਨ੍ਹਾਂ ਨੇ ਦੱਸਿਆ ਕਿ ਐਟਾਮਿਕ ਫ਼ਿਜ਼ਿਕਸ ਵਿੱਚ ਕੋਈ ਵੀ ਡਿਗਰੀ ਜਾਂ ਡਿਪਲੋਮਾ ਨਹੀਂ ਦਿੱਤੀ ਜਾਂਦੀ। ਕਾਲਜ ਦੇ ਪ੍ਰਿੰਸੀਪਲ ਰਵਿੰਦਰ ਪਰਦੇਸੀ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਹੀਂ ਕੀਤੀ
ਟਾਈਮਜ਼ ਆਫ਼ ਇੰਡੀਆ ਦੇ ਇੱਕ ਲੇਖ ਮੁਤਾਬਕ ਫਰਗੁਸਨ ਕਾਲਜ ਨੂੰ ਚਲਾਉਣ ਵਾਲੀ ਸੰਸਥਾ ਦੇ ਮੈਂਬਰ ਕਿਰਣ ਸ਼ਾਲਿਗ੍ਰਾਮ ਨੇ ਦੱਸਿਆ ਕਿ ਭਿੜੇ ਉੱਥੇ ਪ੍ਰੋਫੈਸਰ ਸਨ ਪਰ ਇਹ ਗੱਲ ਉਨ੍ਹਾਂ ਨੂੰ ਨਹੀਂ ਪਤਾ ਕਿ ਕਦੋਂ ਤੋਂ ਕਦੋਂ ਤੱਕ ਉਹ ਇੱਥੇ ਸਨ।
ਬੀਬੀਸੀ ਵੀ ਇਨ੍ਹਾਂ ਦੋਹਾਂ ਗੱਲਾਂ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਸੰਭਾਜੀ ਭਿੜੇ ਉੱਥੇ ਪ੍ਰੋਫੈਸਰ ਰਹੇ ਸਨ ਜਾਂ ਨਹੀਂ ਕਿਉਂਕਿ ਕਾਲਜ ਕੋਲ ਅਜਿਹਾ ਕੋਈ ਰਿਕਾਰਡ ਮੌਜੂਦ ਨਹੀਂ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












