ਚੀਨ-ਭਾਰਤ ਵਿਵਾਦ : ਕੀ ਭਾਰਤ ਨੇ ਟਿਕਟੌਕ ਸਣੇ ਚੀਨੀ ਐਪਸ ਉੱਤੇ ਪਾਬੰਦੀ ਇਸੇ ਲਈ ਲਾਈ

ਭਾਰਤ ਚੀਨ ਸਰਹੱਦ

ਤਸਵੀਰ ਸਰੋਤ, Reuters

ਭਾਰਤ ਅਤੇ ਚੀਨ ਵਿਚਾਲੇ ਇਸ ਵੇਲੇ ਰਿਸ਼ਤੇ ਬਹੁਤ ਹੀ ਨਾਜ਼ੁਕ ਦੌਰ 'ਚੋਂ ਨਿਕਲ ਰਹੇ ਹਨ। ਦੋਹਾਂ ਦੇਸਾਂ ਵਿਚਾਲੇ 1962 'ਚ ਇੱਕ ਵਾਰ ਜੰਗ ਹੋ ਚੁੱਕੀ ਹੈ ਜਿਸ 'ਚ ਚੀਨ ਦੀ ਜਿੱਤ ਅਤੇ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।

ਇਸ ਤੋਂ ਬਾਅਦ ਸਾਲ 1967 ਅਤੇ 1975 'ਚ ਵੀ ਦੋਹਾਂ ਦੇਸਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਸਨ। ਹੁਣ ਇਹ ਚੌਥੀ ਵਾਰ ਹੈ ਜਦੋਂ ਭਾਰਤ ਅਤੇ ਚੀਨ ਸਰਹੱਦ 'ਤੇ ਇਸ ਤਰ੍ਹਾਂ ਦੇ ਤਣਾਅ ਦੇ ਹਾਲਾਤ ਬਣੇ ਹਨ।

ਗਲਵਾਨ ਘਟਨਾ ਤੋਂ ਬਾਅਦ ਕੁਝ ਲੋਕ ਭਾਰਤ ਸਰਕਾਰ ਉੱਤੇ ਚੀਨੀ ਵਸਤਾਂ ਉੱਤੇ ਪਾਬੰਦੀਆਂ ਲਾਉਣ ਦੀ ਮੰਗ ਕਰ ਰਹੇ ਹਨ। ਸਰਕਾਰ ਦੇ ਬਿਆਨ ਵਿਚ ਵੀ ਪਿਛਲੇ ਦਿਨਾਂ ਦੌਰਾਨ ਕਈ ਸ਼ਿਕਾਇਤਾਂ ਦੀ ਗੱਲ ਕੀਤੀ ਗਈ ਹੈ।

ਟਿਕ ਟੌਕ ਸਣੇ 59 ਚੀਨੀ ਐਪਸ ਉੱਤੇ ਪਾਬੰਦੀ ਦੇ ਕਿਉਂ

ਹੁਣ ਰਿਪੋਰਟ ਇਹ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੀ ਸਰਹੱਦੀ ਖਿੱਚੋਤਾਣ ਤੋਂ ਬਾਅਦ ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਚੀਨੀ ਐਪਸ ਉੱਤੇ ਪਾਬੰਦੀ ਲਾ ਦਿੱਤੀ ਹੈ।

ਸਰਕਾਰ ਨੇ ਇਸ ਸਬੰਧੀ ਜਾਰੀ ਹੁਕਮਾਂ ਪਿੱਛੇ ਸਿੱਧੇ ਤੌਰ ਉੱਤੇ ਮੌਜੂਦਾ ਤਣਾਅ ਨੂੰ ਕਾਰਨ ਨਹੀਂ ਦੱਸਿਆ ਹੈ।

ਸਰਕਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਸੀ ਕਿ ਉਸ ਕੋਲ ਇਨ੍ਹਾਂ ਐਪਸ ਨੂੰ ਵਰਤਣ ਵਾਲੇ ਕਰੋੜਾਂ ਭਾਰਤੀਆਂ ਦੇ ਨਿੱਜੀ ਡਾਟੇ ਦੀ ਦੁਰਵਰਤੋਂ ਦੀਆਂ ਰਿਪੋਰਟਾਂ ਸਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਰਕਾਰ ਕੋਲ ਕਈ ਵਿਅਕਤੀਆਂ ਅਤੇ ਸੰਸਥਾਵਾਂ ਨੇ ਡਾਟਾ ਮਾਇਨਿੰਗ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਸਨ।

ਟਿਕਟੌਕ ਨੇ ਇਸ ਨੂੰ ਅੰਤ੍ਰਿਮ ਆਰਡਰ ਦੱਸਦਿਆਂ ਕਿਹਾ ਹੈ ਕਿ ਉਹ ਭਾਰਤ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਵੀ ਇਸ ਬਾਰੇ ਰਲਵਾ-ਮਿਲਵਾਂ ਪ੍ਰਤੀਕਰਮ ਆਇਆ ਹੈ, ਬਹੁਤ ਸਾਰੇ ਲੋਕ ਸਰਕਾਰ ਦਾ ਸਮਰਥਨ ਕਰ ਰਹੇ ਹਨ ਅਤੇ ਪਰ ਕੁਝ ਇਸ ਉੱਤੇ ਮਾਯੂਸੀ ਵੀ ਪ੍ਰਗਟਾ ਰਹੇ ਹਨ।

ਇਹ ਵੀ ਪੜ੍ਹੋ;

ਗਲਵਾਨ ਝੜਪ ਤੋਂ ਬਾਅਦ ਸਵਾਲ

ਆਓ ਹੁਣ ਜਾਣਦੇ ਹਾਂ ਕਿ 15-16 ਜੂਨ ਦੀ ਰਾਤ ਨੂੰ ਗਲਵਾਨ ਘਾਟੀ 'ਚ ਭਾਰਤ -ਚੀਨ ਸਰਹੱਦ 'ਤੇ ਜੋ ਕੁੱਝ ਵੀ ਹੋਇਆ, ਉਸ ਨਾਲ ਜੁੜੇ ਕਈ ਸਵਾਲ ਤੁਹਾਡੇ ਵੀ ਦਿਮਾਗ 'ਚ ਉੱਠ ਰਹੇ ਹੋਣਗੇ। ਅਸੀਂ ਉਨ੍ਹਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।

ਸਵਾਲ 1: ਗਵਾਨ ਘਾਟੀ 'ਚ 15-16 ਜੂਨ ਦੀ ਰਾਤ ਨੂੰ ਕੀ ਵਾਪਰਿਆ?

15-16 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ 'ਚ ਐਲਏਸੀ 'ਤੇ ਭਾਰਤ-ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ 'ਚ ਭਾਰਤੀ ਫੌਜ ਦੇ ਇੱਕ ਕਰਨਲ ਸਮੇਤ 20 ਜਵਾਨਾਂ ਦੀ ਮੌਤ ਹੋਈ। ਭਾਰਤ ਦਾ ਦਾਅਵਾ ਹੈ ਕਿ ਇਸ ਝੜਪ 'ਚ ਚੀਨੀ ਜਵਾਨਾਂ ਦੀਆਂ ਵੀ ਜਾਨਾਂ ਗਈਆਂ ਹਨ ਪਰ ਚੀਨ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਨਰਿੰਦਰ ਮੋਦੀ ਤੇ ਸ਼ੀ ਜਿਨਪਿੰਗ

ਤਸਵੀਰ ਸਰੋਤ, Twitter/ Narendra Modi

ਚੀਨ ਨੇ ਆਪਣੀ ਫੌਜ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਗੱਲ ਨਹੀਂ ਮੰਨੀ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸਾਂ ਵਿਚਾਲੇ ਪਹਿਲਾਂ ਤੋਂ ਚੱਲ ਰਿਹਾ ਤਣਾਅ ਹੁਣ ਹੋਰ ਵੱਧ ਗਿਆ ਹੈ। ਦੋਵੇਂ ਹੀ ਦੇਸ ਇੱਕ-ਦੂਜੇ 'ਤੇ ਆਪਣੀ ਹਦੂਦ ਅੰਦਰ ਆਉਣ ਦਾ ਇਲਜ਼ਾਮ ਲਗਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਗਲਵਾਨ ਘਾਟੀ 'ਚ ਭਾਰਤ-ਚੀਨ ਲਾਈਨ ਆਫ਼ ਐਕਚੁਅਲ ਕੰਟਰੋਲ, ਐਲਏਸੀ 'ਤੇ ਦੋਵਾਂ ਦੇਸਾਂ ਦੀਆਂ ਫੌਜਾਂ ਵਿਚਾਲੇ ਹੋਈ ਝੜਪ 'ਚ ਹਥਿਆਰ ਵਜੋਂ ਲੋਹੇ ਦੀ ਰਾਡ ਦੀ ਵਰਤੋਂ ਕੀਤੀ ਗਈ ਸੀ ਜਿਸ 'ਤੇ ਕਿ ਕਿੱਲ ਲੱਗੇ ਹੋਏ ਸਨ। ਭਾਰਤ-ਚੀਨ ਸਰਹੱਦ 'ਤੇ ਮੌਜੂਦ ਭਾਰਤੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਇਹ ਤਸਵੀਰ ਭੇਜੀ ਹੈ ਅਤੇ ਕਿਹਾ ਹੈ ਕਿ ਚੀਨੀ ਜਵਾਨਾਂ ਨੇ ਇਸ ਹਥਿਆਰ ਨਾਲ ਭਾਰਤੀ ਜਵਾਨਾਂ 'ਤੇ ਜਾਨਲੇਵਾ ਹਮਲਾ ਕੀਤਾ ਸੀ।

ਸਵਾਲ 2: ਇਹ ਹਿੰਸਕ ਘਟਨਾਵਾਂ ਇਸ ਸਮੇਂ ਕਿਉਂ ਹੋ ਰਹੀਆਂ ਹਨ? ਇਹ ਕਿਵੇਂ ਅਤੇ ਕਦੋਂ ਸ਼ੁਰੂ ਹੋਈਆਂ?

ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ-ਚੀਨ ਸਰਹੱਦ 'ਤੇ ਮੌਜੂਦਾ ਟਕਰਾਅ ਦੀ ਸ਼ੁਰੂਆਤ ਅਪ੍ਰੈਲ ਦੇ ਤੀਜੇ ਹਫ਼ਤੇ ਤੋਂ ਹੋ ਗਈ ਸੀ। ਉਸ ਸਮੇਂ ਲੱਦਾਖ ਬਾਰਡਰ ਜਾਂ ਐਲਏਸੀ 'ਤੇ ਚੀਨੀ ਜਵਾਨਾਂ ਅਤੇ ਭਾਰੀ ਟਰੱਕਾਂ ਦੀ ਗਿਣਤੀ 'ਚ ਇਜਾਫ਼ਾ ਦੇਖਿਆ ਗਿਆ ਸੀ।

ਇਸ ਤੋਂ ਬਾਅਦ ਮਈ ਮਹੀਨੇ ਵਿੱਚ ਇੱਕ ਵਾਰ ਫਿਰ ਚੀਨੀ ਜਵਾਨਾਂ ਦੀ ਵਧੀ ਮੌਜੂਦਗੀ ਨੂੰ ਦੇਖਿਆ ਗਿਆ। ਚੀਨ ਦੇ ਜਵਾਨਾਂ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਗਈਆਂ। ਲੱਦਾਖ 'ਚ ਸਰਹੱਦ ਤੈਅ ਕਰਨ ਵਾਲੀ ਝੀਲ 'ਚ ਵੀ ਚੀਨੀ ਜਵਾਨਾਂ ਵਲੋਂ ਗਸ਼ਤ ਕੀਤੇ ਜਾਣ ਦੀ ਖ਼ਬਰ ਮਿਲੀ ਸੀ।

ਸਾਲ 2018-19 ਦੀ ਸਾਲਾਨਾ ਰਿਪੋਰਟ 'ਚ ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਸਰਕਾਰ ਨੇ ਭਾਰਤ-ਚੀਨ ਸਰਹੱਦ 'ਤੇ ਸੜਕ ਬਣਾਉਣ ਲਈ 3812 ਕਿੱਲੋਮੀਟਰ ਖੇਤਰ ਦੀ ਚੋਣ ਕੀਤੀ ਹੈ। ਇਸ 'ਚ 3418 ਕਿੱਲੋਮੀਟਰ ਸੜਕ ਬਣਾਉਣ ਦਾ ਕੰਮ ਸਰਹੱਦੀ ਸੜਕ ਸੰਗਠਨ, ਬੀਆਰਓ ਵਲੋਂ ਕੀਤਾ ਜਾਵੇਗਾ। ਇਸ ਸਬੰਧੀ ਬਹੁਤ ਸਾਰੇ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ।

ਕਿੱਲਾਂ ਲੱਗੀ ਹੋਈ ਰਾਡ

ਭਾਰਤ-ਚੀਨ ਸਰਹੱਦ ਵਿਵਾਦ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਨਿਰਮਾਣ ਕਾਰਜ ਹੀ ਦੋਹਾਂ ਦੇਸਾਂ ਦਰਮਿਆਨ ਹੋਏ ਇਸ ਟਕਰਾਅ ਦਾ ਮੁੱਖ ਕਾਰਨ ਹੈ। ਪਰ ਇਸ ਦੇ ਨਾਲ ਹੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿੰਨ੍ਹਾਂ ਕਾਰਨ ਦੋਵੇਂ ਦੇਸਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹੋਈਆਂ ਹਨ।

ਭਾਰਤ 'ਚ ਮਾਹਰਾਂ ਦੀ ਰਾਏ ਹੈ ਕਿ ਇਸ ਵਿਵਾਦ ਨੂੰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਹਟਾਉਣਾ, ਭਾਰਤ ਦੀ ਵਿਦੇਸ਼ ਨੀਤੀ 'ਚ ਪਿਛਲੇ ਦਿਨੀਂ ਹੋਏ ਬਦਲਾਅ, ਚੀਨ ਦੀ ਅੰਦਰੂਨੀ ਸਿਆਸਤ ਅਤੇ ਕੋਰੋਨਾਕਾਲ 'ਚ ਵਿਸ਼ਵ ਰਾਜਨੀਤੀ 'ਚ ਆਪਣੀ ਜਗ੍ਹਾ ਕਾਇਮ ਰੱਖਣ ਦੇ ਚੀਨ ਦੇ ਯਤਨਾਂ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ।

ਸਵਾਲ 3: ਇਹ ਹਿੰਸਕ ਟਕਰਾਵ ਇੰਨ੍ਹਾਂ ਮਹੱਤਵਪੂਰਨ ਕਿਉਂ?

45 ਸਾਲਾਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਅਜਿਹੇ ਹਿੰਸਕ ਹਾਲਾਤ ਬਣੇ ਹਨ। ਇਸ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਹਨ। ਚੀਨ ਦੇ ਜਵਾਨ ਵੀ ਜ਼ਖਮੀ ਹੋਏ ਜਾਂ ਮਾਰੇ ਗਏ ਹਨ ਪਰ ਚੀਨ ਦੀ ਸਰਕਾਰ ਵਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ 1975 'ਚ ਅਰੁਣਾਚਲ ਪ੍ਰਦੇਸ਼ 'ਚ ਐਲਏਸੀ 'ਤੇ ਭਾਰਤੀ ਫੌਜ ਦੀ ਗਸ਼ਤੀ ਟੀਮ 'ਤੇ ਚੀਨੀ ਜਵਾਨਾਂ ਵਲੋਂ ਧਾਵਾ ਬੋਲਿਆ ਗਿਆ ਸੀ। ਉਸ ਘਟਨਾ 'ਚ ਵੀ ਭਾਰਤੀ ਜਵਾਨ ਮਾਰੇ ਹੋਏ ਸਨ। ਇਸ ਦੌਰਾਨ ਦੋਵਾਂ ਦੇਸਾਂ ਦੇ ਮੁਖੀਆਂ ਵਿਚਾਲੇ ਕਈ ਬੈਠਕਾਂ ਹੋਈਆਂ ਅਤੇ ਹੁਣ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਦੋਵਾਂ ਦੇਸਾਂ ਵਿਚਾਲੇ ਵਪਾਰ ਦੇ ਨਾਲ-ਨਾਲ ਸਰਹੱਦ 'ਤੇ ਵੀ ਸਭ ਕੁਝ ਲੀਹ 'ਤੇ ਹੀ ਹੈ।

PIB

ਤਸਵੀਰ ਸਰੋਤ, PIB

ਨਰਿੰਦਰ ਮੋਦੀ ਨੇ ਜਦੋਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ, ਉਦੋਂ ਤੋਂ ਉਹ ਚੀਨ ਦੇ ਰਾਸ਼ਟਰਪਤੀ ਨਾਲ 18 ਵਾਰ ਮੁਲਾਕਾਤ ਕਰ ਚੁੱਕੇ ਹਨ ਪਰ ਹੁਣ ਇਸ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸਾਂ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ।

ਸਵਾਲ 4: ਗਲਵਾਨ ਘਾਟੀ 'ਚ ਭਾਰਤ ਦੇ ਕਿੰਨੇ ਜਵਾਨ ਮਾਰੇ ਗਏ?

ਗਲਵਾਨ ਘਾਟੀ 'ਚ ਚੀਨ ਅਤੇ ਭਾਰਤ ਦੀਆਂ ਫੌਜਾਂ ਦਰਮਿਆਨ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਮਾਰੇ ਗਏ ਹਨ। ਇਹ ਸਾਰੇ 16 ਬਿਹਾਰ ਰੈਜੀਮੈਂਟ ਦੇ ਜਵਾਨ ਸਨ। ਪਹਿਲਾਂ ਤਾਂ ਸਿਰਫ 3 ਹੀ ਜਵਾਨਾਂ ਦੀ ਮੌਤ ਦੀ ਖ਼ਬਰ ਆਈ ਸੀ ਪਰ ਬਾਅਦ 'ਚ ਫੌਜ ਨੇ ਖੁਦ ਹੀ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ 17 ਹੋਰ ਜਵਾਨ ਜੋ ਕਿ ਗੰਭੀਰ ਰੂਪ 'ਚ ਜ਼ਖਮੀ ਸਨ, ਉਹ ਵੀ ਮਾਰੇ ਗਏ ਹਨ।

ਭਾਰਤੀ ਫੌਜ ਦੇ ਸੂਤਰਾਂ ਮੁਤਾਬਕ 18 ਜਵਾਨ ਲੇਹ ਹਸਪਤਾਲ 'ਚ ਜ਼ੇਰੇ ਇਲਾਜ ਹਨ ਅਤੇ ਬਾਕੀ 58 ਜਵਾਨਾਂ ਨੂੰ ਮਾਮੁਲੀ ਸੱਟਾਂ ਲੱਗੀਆਂ ਹਨ। ਇੰਨ੍ਹਾਂ 'ਚੋਂ ਕੋਈ ਵੀ ਗੰਭੀਰ ਰੂਪ 'ਚ ਜ਼ਖਮੀ ਨਹੀਂ ਹੈ।

ਸਵਾਲ 5: ਇਸ ਟਕਰਾਅ 'ਚ ਕਿੰਨੇ ਚੀਨੀ ਜਵਾਨ ਮਾਰੇ ਗਏ?

ਚੀਨ ਕਿਸੇ ਵੀ ਜੰਗ 'ਚ ਮਾਰੇ ਗਏ ਆਪਣੇ ਜਵਾਨਾਂ ਦੀ ਗਿਣਤੀ ਕਦੇ ਵੀ ਜਨਤਕ ਨਹੀਂ ਕਰਦਾ ਹੈ।

17 ਜੂਨ ਨੂੰ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਆਯੋਜਿਤ ਪ੍ਰੈਸ ਕਾਨਫਰੰਸ 'ਚ ਪੀਟੀਆਈ ਨੇ ਪੁੱਛਿਆ ਕਿ ਭਾਰਤੀ ਮੀਡੀਆ 'ਚ ਚੀਨੀ ਜਵਾਨਾਂ ਦੇ ਵੀ ਮਾਰੇ ਜਾਣ ਦੀ ਖ਼ਬਰ ਨਸ਼ਰ ਹੋ ਰਹੀ ਹੈ। ਕੀ ਚੀਨ ਇਸ ਦੀ ਪੁਸ਼ਟੀ ਕਰਦਾ ਹੈ?

ਭਾਰਤ ਚੀਨ ਸਰਹੱਦ

ਤਸਵੀਰ ਸਰੋਤ, Getty Images

ਇਸ ਸਵਾਲ ਦੇ ਜਵਾਬ 'ਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲੀਜਿਆਨ ਨੇ ਕਿਹਾ, "ਜਿਵੇਂ ਕਿ ਮੈਂ ਕਿਹਾ ਹੈ ਕਿ ਦੋਵਾਂ ਦੇਸਾਂ ਦੇ ਜਵਾਨ ਜ਼ਮੀਨੀ ਪੱਧਰ 'ਤੇ ਖਾਸ ਮਾਮਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰੇ ਕੋਲ ਇਸ ਸਬੰਧੀ ਕੋਈ ਜਾਣਾਕਰੀ ਨਹੀਂ ਹੈ, ਜੋ ਮੈਂ ਇੱਥੇ ਜਾਰੀ ਕਰਾਂ। ਮੇਰਾ ਮੰਨਣਾ ਹੈ ਅਤੇ ਤੁਸੀਂ ਵੀ ਦੇਖਿਆ ਹੋਵੇਗਾ ਕਿ ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਆਪਸੀ ਗੱਲਬਾਤ ਰਾਹੀਂ ਇਸ ਨੂੰ ਸੁਲਝਾਉਣ ਦੇ ਯਤਨ ਕਰ ਰਹੀਆਂ ਹਨ ਤਾਂ ਜੋ ਮੁੜ ਬਹਾਲੀ ਹੋ ਸਕੇ।"

ਕੋਰੋਨਾਵਾਇਰਸ
ਕੋਰੋਨਾਵਾਇਰਸ

ਸਵਾਲ 6: ਭਾਰਤੀ ਜਵਾਨਾਂ ਨੇ ਹਥਿਆਰਾਂ ਦੀ ਵਰਤੋਂ ਕਿਉਂ ਨਹੀਂ ਕੀਤੀ?

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ, " ਸਰਹੱਦ 'ਤੇ ਤਾਇਨਾਤ ਹਰ ਜਵਾਨ ਕੋਲ ਹਥਿਆਰ ਹੁੰਦੇ ਹਨ। ਖ਼ਾਸ ਕਰਕੇ ਜਦੋਂ ਉਹ ਪੋਸਟ ਛੱਡਦੇ ਹਨ, ਉਸ ਸਮੇਂ ਵੀ ਉਨ੍ਹਾਂ ਕੋਲ ਹਥਿਆਰ ਹੁੰਦੇ ਹਨ। 15 ਜੂਨ ਨੂੰ ਗਲਵਾਨ ਘਾਟੀ 'ਚ ਤਾਇਨਾਤ ਜਵਾਨਾਂ ਕੋਲ ਵੀ ਹਥਿਆਰ ਸਨ। ਪਰ 1996 ਅਤੇ 2005 'ਚ ਭਾਰਤ-ਚੀਨ ਵਿਚਾਲੇ ਹੋਏ ਸਮਝੌਤੇ ਤਹਿਤ ਪਿਛਲੇ ਲੰਮੇ ਸਮੇਂ ਤੋਂ ਦੇਖਿਆ ਗਿਆ ਹੈ ਕਿ ਫ਼ੇਸ ਆਫ਼ ਦੌਰਾਨ ਜਵਾਨ ਬੰਦੂਕ ਦੀ ਵਰਤੋਂ ਨਹੀਂ ਕਰਦੇ ਹਨ।"

ਸਵਾਲ 7: ਗਲਵਾਨ ਘਾਟੀ ਦੋਵਾਂ ਦੇਸਾਂ ਲਈ ਮਹੱਤਵਪੂਰਣ ਕਿਉਂ ਹੈ?

ਦੱਸ ਦੇਈਏ ਕਿ ਗਲਵਾਨ ਘਾਟੀ ਵਿਵਾਦਿਤ ਖੇਤਰ ਅਕਸਾਈ ਚੀਨ 'ਚ ਹੈ। ਗਲਵਾਨ ਘਾਟੀ ਲੱਦਾਖ ਅਤੇ ਅਕਸਾਈ ਚੀਨ ਵਿਚਾਲੇ ਭਾਰਤ-ਚੀਨ ਸਰਹੱਦ ਦੇ ਨਜ਼ਦੀਕ ਹੈ। ਇੱਥੇ ਐਲਏਸੀ ਅਕਸਾਈ ਚੀਨ ਨੂੰ ਭਾਰਤ ਤੋਂ ਵੱਖ ਕਰਦੀ ਹੈ।

ਅਕਸਾਈ ਚੀਨ 'ਤੇ ਭਾਰਤ ਅਤੇ ਚੀਨ ਦੋਵੇਂ ਹੀ ਆਪੋ ਆਪਣਾ ਦਾਅਵਾ ਕਰਦੇ ਰਹੇ ਹਨ। ਇਹ ਘਾਟੀ ਚੀਨ ਦੇ ਦੱਖਣੀ ਸ਼ਿਨਜ਼ਿਆਂਗ ਅਤੇ ਭਾਰਤ 'ਚ ਲੱਦਾਖ ਤੱਕ ਫੈਲੀ ਹੋਈ ਹੈ। ਇਹ ਖੇਤਰ ਰਣਨੀਤਕ ਪੱਖ ਤੋਂ ਭਾਰਤ ਲਈ ਬਹੁਤ ਖਾਸ ਹੈ ਕਿਉਂਕਿ ਇਹ ਖੇਤਰ ਪਾਕਿਸਤਾਨ, ਚੀਨ ਦੇ ਸ਼ਿਨਜ਼ਿਆਂਗ ਅਤੇ ਲੱਦਾਖ ਨਾਲ ਜੁੜਿਆ ਹੋਇਆ ਹੈ।

ਭਾਰਤ ਚੀਨ ਸਰਹੱਦ

ਤਸਵੀਰ ਸਰੋਤ, AFP

1962 ਦੀ ਜੰਗ ਦੌਰਾਨ ਵੀ ਗਲਵਾਨ ਨਦੀ ਦਾ ਇਹ ਖੇਤਰ ਜੰਗ ਦਾ ਮੁੱਖ ਕੇਂਦਰ ਰਿਹਾ ਸੀ। ਇਸ ਘਾਟੀ ਦੇ ਦੋਵੇਂ ਪਾਸੇ ਵੱਡੇ-ਵੱਡੇ ਪਹਾੜ ਮੌਜੂਦ ਹਨ, ਜੋ ਕਿ ਰਣਨੀਤਕ ਪੱਖ ਤੋਂ ਫੌਜ ਨੂੰ ਲਾਭ ਪਹੁੰਚਾਉਂਦੇ ਹਨ। ਇੱਥੇ ਜੂਨ ਦੀ ਤਪਦੀ ਗਰਮੀ 'ਚ ਵੀ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਘੱਟ ਹੁੰਦਾ ਹੈ।

ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਜਗ੍ਹਾ ਦਾ ਨਾਂਅ ਲੱਦਾਖ ਦੇ ਇਕ ਆਮ ਵਿਅਕਤੀ ਗੁਲਾਮ ਰਸੂਲ ਗਲਵਾਨ ਦੇ ਨਾਮ 'ਤੇ ਰੱਖਿਆ ਗਿਆ ਸੀ। ਗੁਲਾਮ ਰਸੂਲ ਨੇ ਹੀ ਇਸ ਥਾਂ ਦੀ ਖੋਜ ਕੀਤੀ ਸੀ।

ਭਾਰਤ ਨੇ ਆਪਣਾ ਰੁਖ਼ ਰੱਖਦਿਆਂ ਕਿਹਾ ਹੈ ਕਿ ਉਸ ਵੱਲੋਂ ਗਲਵਾਨ ਘਾਟੀ 'ਚ ਆਪਣੀ ਹਦੂਦ ਅੰਦਰ ਹੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ। ਜਿਸ 'ਤੇ ਰੋਕ ਲਗਾਉਣ ਲਈ ਹੀ ਚੀਨ ਵੱਲੋਂ ਅਜਿਹਾ ਕੀਤਾ ਹੈ।

ਦਾਰਬੁਕ-ਸ਼ਯੋਕ-ਦੌਲਤ ਬੇਗ ਓਲਡੀ ਰੋਡ ਭਾਰਤ ਨੂੰ ਇਸ ਪੂਰੇ ਖੇਤਰ 'ਚ ਫਾਇਦਾ ਦੇਵੇਗੀ। ਇਹ ਸੜਕ ਕਾਰਾਕੋਰਮ ਰਾਹ ਦੇ ਨੇੜੇ ਤਾਇਨਾਤ ਭਾਰਤੀ ਜਵਾਨਾਂ ਤੱਕ ਹਰ ਤਰ੍ਹਾਂ ਦੀ ਸਪਲਾਈ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਵੇਗੀ।

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ