ਕੋਰੋਨਾਵਾਇਰਸ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, FABRICE COFFRINI/AFP/GETTY IMAGES

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਨਿਊਜ਼

ਕੋਰੋਨਾਵਾਇਰਸ ਦੀ ਮਹਾਮਾਰੀ ਨੇ ਭਾਵੇਂ ਮਜ਼ਬੂਤ ਵਿਸ਼ਵ ਅਰਥਚਾਰੇ ਨੂੰ ਬੁਰੇ ਤਰੀਕੇ ਨਾਲ ਹਿਲਾ ਕੇ ਰੱਖ ਦਿੱਤਾ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਪਰ ਇਸ ਦੇ ਨਾਲ ਹੀ ਨਿੱਜਤਾ ਦੀ ਉਲੰਘਣਾ ਕਰਨ ਅਤੇ ਨਾਗਰਿਕਾਂ ਉੱਤੇ ਨਿਗਰਾਨੀ ਰੱਖਣ ਦਾ ਦਾਇਰਾ ਵਧਾਉਣ ਲਈ ਵੀ ਅਜਿਹੇ ਤਰੀਕਿਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਵੀ ਇਸਤੇਮਾਲ ਨਹੀਂ ਕੀਤਾ ਸੀ।

ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਾਣਕਾਰਾਂ ਦੀ ਚੇਤਾਵਨੀ ਦੇ ਬਾਵਜੂਦ ਮਹਾਮਾਰੀ ਨਾਲ ਜੰਗ ਵਿੱਚ ਇਹ ਬੇਹੱਦ ਅਹਿਮ ਸਾਬਿਤ ਹੋ ਰਹੀ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਹਾਲ ਹੀ ਵਿੱਚ ਬੀਬੀਸੀ ਹਾਰਡ ਟੌਕ ਪ੍ਰੋਗਾਰਾਮ ਵਿੱਚ ਇਸਰਾਈਲੀ ਵਿਚਾਰਕ ਯੁਵਾਲ ਨੌਆ ਹਰਾਰੀ ਨੇ ਕਿਹਾ ਸੀ, “ਲੋਕ ਪਿੱਛੇ ਮੁੜ ਕੇ ਬੀਤੇ ਸੌ ਸਾਲਾਂ ਵੱਲ ਦੇਖਣਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮਹਾਂਮਾਰੀ ਇਤਿਹਾਸ ਦਾ ਉਹ ਦੌਰ ਸੀ ਜਦੋਂ ਨਿਗਰਨੀ ਕਰਨ ਦੀਆਂ ਨਵੀਆਂ ਤਾਕਤਾਂ ਨੇ ਆਪਣੀ ਧਾਕ ਜਮਾਈ ਸੀ।”

“ਖਾਸਕਰ ਇਸ ਦੌਰ ਵਿੱਚ ਇਨਸਾਨ ਦੇ ਸਰੀਰ ਵਿੱਚ ਮਸ਼ੀਨ ਜ਼ਰੀਏ ਨਿਗਰਾਨੀ ਕਰਨ ਦੀ ਕਾਬਲੀਅਤ ਵਧੀ ਹੈ। ਮੈਨੂੰ ਲੱਗਦਾ ਹੈ ਕਿ ਵਿਕਾਸ ਦੀ ਗੱਲ ਕਰੀਏ ਤਾਂ ਇੱਕੀਵੀਂ ਸਦੀ ਦੀ ਸਭ ਤੋਂ ਵੱਡੀ ਕਾਮਯਾਬੀ ਇਹੀ ਹੈ ਕਿ ਇਨਸਾਨ ਨੂੰ ਹੈੱਕ ਕਰਨ ਵਿੱਚ ਕਾਮਯਾਬੀ ਮਿਲ ਗਈ ਹੈ।”

ਉਨ੍ਹਾਂ ਕਿਹਾ, “ਬਾਇਓਮੈਟਰਿਕ ਡੇਟਾ ਇੱਕ ਅਜਿਹਾ ਸਿਸਟਮ ਬਣਾਉਣ ਦੇ ਕਾਬਿਲ ਹੈ ਜੋ ਇਨਸਾਨਾਂ ਨੂੰ ਇਨਸਾਨਾਂ ਤੋਂ ਬਿਹਤਰ ਸਮਝਦਾ ਹੈ।

ਇਸ ਮੰਨ-ਪਰਮੰਨੇ ਵਿਚਾਰਕ ਦਾ ਇਸ਼ਾਰਾ ਉਨ੍ਹਾਂ ਸਮਾਰਟਫੋਨ ਮੋਬਾਈਲ ਐਪਸ ਅਤੇ ਖਾਸ ਕਰ ਕੇ ਬ੍ਰੈਸਲੇਟ ਵੱਲ ਸੀ ਜੋ ਇਹ ਪੜ੍ਹ ਸਕਣਗੇ ਕਿ ਇਨਸਾਨ ਦੇ ਦਿਮਾਗ ਵਿੱਚ ਆਖਿਰ ਕੀ ਚੱਲ ਰਿਹਾ ਹੈ ਅਤੇ ਉਹ ਕਿਸ ਤਰੀਕੇ ਨਾਲ ਇਮੋਸ਼ਨ ਤੋਂ ਗੁਜ਼ਰ ਰਿਹਾ ਹੈ।

ਮੈਨ ਤੇ ਮਸ਼ੀਨ ਇੱਕ ਹੋ ਰਹੇ ਹਨ

ਸੁਣਨ ਵਿੱਚ ਇਹ ਕਿਸੇ ਸਾਈਂਸ ਫਿਕਸ਼ਨ ਦੀ ਕਹਾਣੀ ਵਰਗਾ ਲਗਦਾ ਹੈ ਕਿ ਪਰ ਜਲਦੀ ਹੀ ਇਹ ਸੱਚਾਈ ਬਣ ਸਕਦਾ ਹੈ।

ਵੈਂਕੂਵਰ ਵਿੱਚ ਮੌਜੂਦਾ ਤਕਨੀਕੀ ਮਾਮਲਿਆਂ ਦੇ ਜਾਣਕਾਰ ਕੁਮਾਰ ਬੀ. ਗੰਧਮ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਤਜਰਬੇ ਹੁਣ ਐਡਵਾਂਸ ਸਟੇਜ ਉੱਤੇ ਹਨ ਜਿਸ ਵਿੱਚ ਤੁਸੀਂ ਜੋ ਕੁਝ ਸੋਚਦੇ ਹੋ ਉਸ ਦੇ ਬਾਰੇ ਵਿੱਚ ਮਸ਼ੀਨ ਨੂੰ ਪਤਾ ਲਗ ਜਾਵੇਗਾ।

ਇਸਰਾਇਲੀ ਵਿਚਾਰਕ ਯੁਵਾਲ ਨੋਆ ਹਰਾਰੀ
ਤਸਵੀਰ ਕੈਪਸ਼ਨ, ਇਸਰਾਇਲੀ ਵਿਚਾਰਕ ਯੁਵਾਲ ਨੋਆ ਹਰਾਰੀ

ਡਰਾਈਵਰਲੈੱਸ ਕਾਰ ਬਣਾਉਣ ਦੇ ਕੰਮ ਵਿੱਚ ਲੱਗੀ ਇਲੋਨ ਮਸਕ ਦੀ ਕੰਪਨੀ ਨਿਊਰਾਲਿੰਕ ਇਸ ਪ੍ਰਯੋਗ ਲਈ ਜ਼ਰੂਰੀ ਆਰਥਿਕ ਮਦਦ ਦੀ ਵਿਵਸਥਾ ਕਰ ਰਹੀ ਹੈ।

15.8 ਕਰੋੜ ਡਾਲਰ ਦੀ ਫੰਡਿੰਗ ਦੇ ਨਾਲ ਸ਼ੁਰੂ ਹੋਏ ਅਮਰੀਕਾ ਦੇ ਕੈਲੀਫੋਰਨੀਆ ਦੀ ਇਸ ਸਟਾਰਟ-ਅਪ ਕੰਪਨੀ ਨੇ ਦੁਨੀਆਂ ਦਾ ਸਭ ਤੋਂ ਛੋਟਾ ਚਿੱਪ ਬਣਾਇਆ ਹੈ ਜਿਸ ਨੂੰ ਇਨਸਾਨ ਦੇ ਦਿਮਾਗ ਵਿੱਚ ਫਿਟ ਕੀਤਾ ਜਾ ਸਕੇਗਾ।

ਇਨਸਾਨ ਦੇ ਵਾਲ ਤੋਂ ਵੀ ਬਰੀਕ ਇਸ ਚਿਪ ਨੂੰ ਬਲੱਡ ਵੈਸਲ ਦੇ ਚਾਰੇ ਪਾਸੇ ਬੰਨਿਆ ਜਾ ਸਕਦਾ ਹੈ। ਇਹ ਚਿੱਪ ਇੱਕ ਹਜ਼ਾਰ ਵੱਖ-ਵੱਖ ਥਾਂਵਾਂ ਦੀ ਪਛਾਣ ਕਰ ਸਕਣਗੇ।

ਇਸ ਨੂੰ ਇੱਕ ਵੀਅਰੇਬਲ ਡਿਵਾਈਸ (ਸਰੀਰ ਉੱਤੇ ਪਹਿਨਣ ਵਾਲੀ ਛੋਟੀ ਜਿਹੀ ਮਸ਼ੀਨ) ਨਾਲ ਜੋੜਨ ਨਾਲ ਇਨਸਾਨ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਇਹ ਜਾਣਿਆ ਜਾ ਸਕੇਗਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਹੋਣ ਮਗਰੋਂ ਮਸ਼ੀਨ ਲਰਨਿੰਗ ਇਸ ਨਾਲ ਇੱਕ ਪੈਟਰਨ ਬਣਾ ਸਕੇਗੀ। ਇਸ ਨੂੰ ਵਿਗਿਆਨਿਕ ਭਾਸ਼ਾ ਵਿੱਚ ਡੀਨਪ ਲਰਨਿੰਗ ਕਹਿੰਦੇ ਹਨ।

ਇਸ ਪ੍ਰਯੋਗ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਉਮੀਦ ਹੈ ਕਿ ਇਸ ਜ਼ਰੀਏ ਜਲਦੀ ਹੀ ਉਹ ਵੇਲਾ ਆ ਸਕੇਗਾ ਜਦੋਂ ਮਸ਼ੀਨਾਂ ਉਹੀ ਸੋਚ ਸਕਣਗੀਆਂ ਜੋ ਇਨਸਾਨ ਸੋਚ ਸਕਦਾ ਹੈ।

ਪਰ ਇਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ। ਜੇ ਇਹ ਤਕਨੀਕ ਸਫ਼ਲ ਹੋ ਜਾਂਦੀ ਹੈ ਅਤੇ ਕਮਰਸ਼ੀਅਲ ਇਸਤੇਮਾਲ ਲਈ ਉਪਲਬਧ ਹੋ ਜਾਂਦੀ ਹੈ ਤਾਂ ਕੁਝ ਆਗੂ ਇਸ ਦਾ ਗਲਤ ਇਸਤੇਮਾਲ ਕਰ ਸਕਦੇ ਹਨ।

ਉਹ ਇਸ ਜ਼ਰੀਏ ਭਵਿੱਖ ਵਿੱਚ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹਨ ਕਿ ਜੋ ਭਾਸ਼ਣ ਉਹ ਦੇ ਰਹੇ ਹਨ, ਕੌਣ ਉਸ ਨੂੰ ਪਸੰਦ ਕਰ ਰਿਹਾ ਹੈ ਤੇ ਕੌਣ ਉਸ ਨੂੰ ਨਾਪਸੰਦ ਕਰ ਰਿਹਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਹਰਾਰੀ ਕਹਿੰਦੇ ਹਨ ਕਿ ਜੇ ਤੁਸੀਂ ਕਿਸੇ ਤੋਂ ਨਾਰਾਜ਼ ਹੁੰਦੇ ਹੋ ਕਿਸੇ ’ਤੇ ਗੁੱਸਾ ਹੁੰਦੇ ਹੋ ਜਾਂ ਫਿਰ ਨੇਤਾ ਦੇ ਭਾਸ਼ਣ ਤੋਂ ਅਸਹਿਮਤ ਹੁੰਦੇ ਹੋ ਤਾਂ ਇਹ ਤਕਨੀਕ ਨੇਤਾ ਨੂੰ ਇਸ ਬਾਰੇ ਜਾਣਕਾਰੀ ਦੇ ਦਿੰਦੀ ਹੈ।

ਨੇਤਾ ਨੂੰ ਪਤਾ ਲਗ ਜਾਵੇਗਾ ਕਿ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਅਤੇ ਉਹ ਤੁਹਾਨੂੰ ਨਿਸ਼ਾਨਾ ਬਣਾ ਸਕਦਾ ਹੈ, ਜੋ ਉਨ੍ਹਾਂ ਦੇ ਲਈ ਬੇਹੱਦ ਸੌਖਾ ਹੈ।

ਇਸ ਨਾਲ ਵਿਰੋਧ ਨੂੰ ਦਬਾਇਆ ਜਾ ਸਕੇਗਾ ਅਤੇ ਇਸ ਤਰੀਕੇ ਨਾਲ ਕਿਹਾ ਜਾਵੇ ਤਾਂ ਲੋਕਤੰਤਰ ਦਾ ਖਾਤਮਾ ਹੋ ਸਕਦਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ

ਜਾਣਕਾਰਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟਲੈਜੈਂਸ ਇੱਕ ਤਰੀਕੇ ਦੀ ਤਕਨੀਕ ਹੈ ਜੋ ਕੰਪਿਊਟਰ ਨੂੰ ਇਨਸਾਨ ਵਾਂਗ ਸੋਚਣਾ ਸਿੱਖਦੀ ਹੈ।

ਇਸ ਤਕਨੀਕ ਵਿੱਚ ਮਸ਼ੀਨਾਂ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਵੇਖ ਕੇ ਜਾਣਕਾਰੀ ਇਕੱਠਾ ਕਰਦੀ ਹੈ ਅਤੇ ਉਸ ਦੇ ਅਨੁਸਾਰ ਹੀ ਪ੍ਰਤੀਕਿਰਿਆ ਦਿੰਦੀ ਹੈ।

ਇਸ ਦੇ ਲਈ ਸਟੀਕ ਡੇਟਾ ਦੀ ਲੋੜ ਹੁੰਦੀ ਹੈ। ਹਾਲਾਂਕਿ ਮਸ਼ੀਨ ਲਰਨਿੰਗ ਅਤੇ ਐਲਗੋਰਿਦਮ ਗਲਤੀਆਂ ਦੁਰੁਸਤ ਕਰਦੀ ਹੈ।

ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਅੱਜ ਦੇ ਦੌਰ ਵਿੱਚ ਡੇਟਾ ਇੰਨਾ ਅਹਿਮ ਕਿਉਂ ਹੋ ਗਿਆ ਹੈ।

ਕਿੰਨੀ ਸੁਰੱਖਿਅਤ ਹੈ ਆਰੋਗਿਆ ਸੇਤੂ ਐਪ?

ਇਸ ਸਾਲ ਅਪ੍ਰੈਲ 2 ਨੂੰ ਭਾਰਤ ਸਰਕਾਰ ਨੇ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਟਰੇਸ ਕਰਨ ਲਈ ਇੱਕ ਮੋਬਾਈਲ ਐਪ ਲਾਂਚ ਕੀਤਾ ਜਿਸ ਦਾ ਨਾਂ ਦਿੱਤਾ ਗਿਆ ਆਰੋਗਿਆ ਸੇਤੂ, ਆਉਂਦਿਆਂ ਹੀ ਇਹ ਐਪ ਵਿਵਾਦਾਂ ਵਿੱਚ ਘਿਰ ਗਿਆ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਸਭ ਤੋਂ ਪਹਿਲਾਂ ਤਾਂ ਇਸ ਐਪ ਬਾਰੇ ਸਵਾਲ ਉਦੋਂ ਚੁੱਕੇ ਗਏ ਜਦੋਂ ਸਰਕਾਰ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਮੁਲਾਜ਼ਮਾਂ ਲਈ ਇਹ ਐਪ ਡਾਊਨਲੋਡ ਕਰਨਾ ਜ਼ਰੂਰੀ ਕਰ ਦਿੱਤਾ।

ਇਹ ਸਵਾਲ ਚੁੱਕਿਆ ਗਿਆ ਕਿ ਐਪ ਯੂਜ਼ਰਸ ਦੇ ਫੋਨ ਦੇ ਬਲਿਊ ਟੁੱਥ ਤੇ ਜੀਪੀਐੱਸ ਦੇ ਇਸਤੇਮਾਲ ਕਰਦੀ ਹੈ ਜਿਸ ਕਾਰਨ ਯੂਜ਼ਰ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਿਆ ਜਾ ਸਕਦਾ ਹੈ।

ਮੋਦੀ ਸਰਕਾਰ ਦਾ ਕਹਿਣਾ ਹੈ ਕਿ “ਬਲੂ ਟੁੱਥ ਜ਼ਰੀਏ ਕਾਨਟਰੈਕਟ ਟ੍ਰੇਸਿੰਗ, ਕਾਨਟੈਕਟ ਮੈਪਿੰਗ ਅਤੇ ਸੰਭਾਵਿਤ ਹੌਟਸਪੋਟ ਦੀ ਪਛਾਣ ਕਰਕੇ ਇਹ ਐਪ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰੇਗਾ।”

ਹਾਲ ਵਿੱਚ ਜਾਰੀ ਇੱਕ ਬਿਆਨ ਵਿੱਚ ਸਰਕਾਰ ਨੇ ਕਿਹਾ ਕਿ 26 ਮਈ ਤੱਕ ਦੇਸ ਵਿੱਚ 11.4 ਕਰੋੜ ਲੋਕ ਇਸ ਐਪ ਦਾ ਇਸਤੇਮਾਲ ਕਰ ਰਹੇ ਹਨ।

ਸਰਕਾਰ ਦਾ ਦਾਅਵਾ ਹੈ ਕਿ ਦੁਨੀਆਂ ਦੇ ਕਿਸੇ ਵੀ ਕਾਨਟਰੈਕਟ ਟ੍ਰੇਸਿੰਗ ਐਪ ਦੀ ਤੁਲਣਾ ਵਿੱਚ ਇਹ ਕਿਤੇ ਵੱਧ ਹੈ।

ਆਰੋਗਿਆ ਸੇਤੂ

ਤਸਵੀਰ ਸਰੋਤ, Getty Images

12 ਭਾਸ਼ਾਵਾਂ ਵਿੱਚ ਉਪਲਬਧ ਇਸ ਐਪ ਦੇ 98 ਫੀਸਦੀ ਯੂਜ਼ਰਸ ਐਂਡਰੌਇਡ ਆਪਰੇਟਿੰਗ ਸਿਸਟਮ ਦੇ ਜ਼ਰੀਏ ਇਸ ਦਾ ਇਸਤੇਮਾਲ ਕਰ ਰਹੇ ਹਨ।

ਸਰਕਾਰ ਦੇ ਜਾਰੀ ਬਿਆਨ ਅਨੁਸਾਰ ਇਸ ਐਪ ਦੇ ਜ਼ਰੀਏ ਹੁਣ ਤੱਕ 9 ਲੱਖ ਯੂਜ਼ਰਸ ਨਾਲ ਸੰਪਰਕ ਕੀਤਾ ਜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਕੁਆਰੰਟੀਨ ਵਿੱਚ ਰਹਿਣ, ਸਾਵਾਧਾਨੀ ਵਰਤਨ ਜਾਂ ਫਿਰ ਟੈਸਟਿੰਗ ਕਰਵਾਉਣ ਵਾਸਤੇ ਕਿਹਾ ਜਾ ਚੁੱਕਿਆ ਹੈ।

ਇਸ ਦੇ ਜ਼ਰੀਏ ਜੋ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ, ਉਸ ਦਾ ਕੀ?

ਇਸ ਬਾਰੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਐਪ ਜ਼ਰੀਏ ਜੋ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ, ਉਹ ਮਹਾਮਾਰੀ ਤੋਂ ਬਾਅਦ ਖੁਦ ਹੀ ਨਸ਼ਟ ਹੋ ਜਾਵੇਗਾ।

ਪਹਿਲਾਂ ਇਸ ਮਾਮਲੇ ਵਿੱਚ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਨੇ ਹੁਣ ਇਸ ਮੋਬਾਈਲ ਐਪ ਦਾ ਪ੍ਰੋਡਕਟ ਡਿਜ਼ਾਈਨ ਅਤੇ ਸੋਰਸ ਕੋਡ ਵੀ ਜਨਤਕ ਕਰ ਦਿੱਤਾ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

Skip X post, 2

End of X post, 2

ਹੁਣ ਤੱਕ ਦੁਨੀਆਂ ਦੀਆਂ ਕਰੀਬ 30 ਤੋਂ ਵੱਧ ਸਰਕਾਰਾਂ ਕੋਵਿਡ-19 ਖਿਲਾਫ਼ ਲੜਨ ਲਈ ਇਸ ਤਰ੍ਹਾਂ ਦੇ ਮੋਬਾਈਲ ਐਪ ਲੌਂਚ ਕਰ ਚੁੱਕੀਆਂ ਹਨ।

ਕੋਵਿਡ -19 ਸੰਪਰਕ ਟਰੇਸਿੰਗ ਲਈ ਚੀਨੀ ਸਰਕਾਰ ਦੀ ਅਧਿਕਾਰਤ ਮੋਬਾਈਲ ਐਪ, ਉਪਭੋਗਤਾ ਦੀ ਗਤੀ ਨੂੰ ਨਿਯੰਤਰਿਤ ਕਰਦੀ ਹੈ, ਉਨ੍ਹਾਂ ਦੇ ਡੇਟਾ ਨੂੰ ਇਕੱਤਰ ਕਰਦੀ ਹੈ ਅਤੇ ਨਿੱਜਤਾ ਦੀ ਉਲੰਘਣਾ ਕਰਦੀ ਹੈ।

ਪਰ ਕੀ ਇਸ ਮੋਬਾਈਲ ਐਪ ਨੂੰ ਮਹਾਂਮਾਰੀ ਦੇ ਬਾਅਦ ਹਟਾ ਦਿੱਤਾ ਜਾਵੇਗਾ ਜਾਂ ਨਹੀਂ, ਨਾ ਤਾਂ ਇਸ ਬਾਰੇ ਭਾਰਤ ਸਰਕਾਰ ਕੁਝ ਕਹਿ ਰਹੀ ਹੈ ਅਤੇ ਨਾ ਹੀ ਚੀਨੀ ਸਰਕਾਰ।

ਸਿਧਾਂਤਕ ਤੌਰ 'ਤੇ ਅਜਿਹਾ ਕੁਝ ਵੀ ਨਹੀਂ ਹੈ ਜੋ ਮਹਾਂਮਾਰੀ ਖ਼ਤਮ ਹੋਣ ਦੇ ਬਾਅਦ ਵੀ ਸਰਕਾਰਾਂ ਨੂੰ ਇਸ ਤੋਂ ਰੋਕ ਸਕੇ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਪਿਛਲੇ ਸਾਲ ਦੇ ਅਖੀਰ ਵਿਚ, ਅਮਰੀਕੀ ਥਿੰਕ ਟੈਂਕ ਕਾਰੇਨਗੀ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਕਿ ਕਿਵੇਂ ਵਿਸ਼ਵ ਭਰ ਦੀਆਂ ਸਰਕਾਰਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੀਆਂ ਹਨ।

ਇਸ ਰਿਪੋਰਟ ਦੇ ਅਨੁਸਾਰ, ਉਹ ਸਰਕਾਰਾਂ ਜੋ ਆਪਣੇ ਆਪ ਨੂੰ ਲੋਕਤੰਤਰਕ ਕਹਿੰਦੀਆਂ ਹਨ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਤ ਨਿਗਰਾਨੀ ਦੀ ਵਧੇਰੇ ਵਰਤੋਂ ਕਰ ਰਹੀਆਂ ਹਨ।

ਚੀਨੀ ਅਤੇ ਅਮਰੀਕੀ ਕੰਪਨੀਆਂ ਹੁਣ ਤੱਕ ਤਕਰੀਬਨ ਸੌ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਵੇਚ ਚੁੱਕੀਆਂ ਹਨ।

ਰਿਪੋਰਟ ਦੇ ਅਨੁਸਾਰ, ਤਾਨਾਸ਼ਾਹੀ ਵਾਲੀਆਂ ਸਰਕਾਰਾਂ ਇਸ ਤਕਨੀਕ ਦੀ ਲੋਕਤੰਤਰ ਵਾਲੀਆਂ ਸਰਕਾਰਾਂ ਤੋਂ ਵੱਧ ਦੁਰਵਰਤੋਂ ਕਰ ਸਕਦੀਆਂ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, DAN KITWOOD/GETTY IMAGES

ਰਿਪੋਰਟ ਵਿੱਚ ਕਿਹਾ ਗਿਆ ਹੈ, "ਚੀਨ, ਰੂਸ ਅਤੇ ਸਾਊਦੀ ਅਰਬ ਵਰਗੇ ਦੇਸ਼ ਆਪਣੇ ਨਾਗਰਿਕਾਂ ਦੀ ਨਿਗਰਾਨੀ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੇ ਹਨ। ਪਰ ਕੋਈ ਵੀ ਇਸ ਤਕਨੀਕ ਨੂੰ ਆਪਣੇ ਰਾਜਨੀਤਿਕ ਹਿੱਤਾਂ ਲਈ ਗਲਤ ਢੰਗ ਨਾਲ ਵਰਤ ਸਕਦਾ ਹੈ।"

ਕੁਮਾਰ ਬੀ. ਗੰਧਮ ਦਾ ਕਹਿਣਾ ਹੈ ਕਿ ਭਾਰਤੀ ਲੋਕਾਂ ਦਾ ਬਾਇਓਮੈਟ੍ਰਿਕ ਡੇਟਾ ਇਕੱਠਾ ਕਰਨ ਵਾਲਾ ਸਿਸਟਮ, ਆਧਾਰ ਪਹਿਲਾਂ ਹੀ ਵਿਵਾਦਾਂ ਵਿਚ ਘਿਰਿਆ ਹੋਇਆ ਹੈ।

ਉਹ ਕਹਿੰਦੇ ਹਨ ਕਿ, "ਇੱਥੇ ਨਾ ਸਿਰਫ਼ ਹੈਕਿੰਗ ਨਾਲ ਸਬੰਧਤ ਚਿੰਤਾਵਾਂ ਹਨ, ਬਲਕਿ ਇਕ ਵੱਡੀ ਚਿੰਤਾ ਇਹ ਵੀ ਹੈ ਕਿ ਸਰਕਾਰ ਤਕਨੀਕ ਦੀ ਵਰਤੋਂ ਨਾਲ ਕਿਸੇ ਵਿਅਕਤੀ ਦੀ ਜਾਸੂਸੀ ਵੀ ਕਰ ਸਕਦੀ ਹੈ।"

ਉਹ ਕਹਿੰਦੇ ਹਨ, "ਆਰਟੀਫੀਸ਼ੀਅਲ ਇੰਟੈਲੀਜੈਂਸ ਐਲਗੋਰਿਦਮ ਅਤੇ ਮਸ਼ੀਨ ਲਰਨਿੰਗ ਵੱਡੀ ਮਾਤਰਾ ਵਿੱਚ ਡੇਟਾ 'ਤੇ ਨਿਰਭਰ ਕਰਦੇ ਹਨ। ਭਾਰਤ ਸਰਕਾਰ ਕੋਲ 1.3 ਅਰਬ ਲੋਕਾਂ ਦਾ ਡੇਟਾ ਹੈ। ਇਸਦੀ ਵਰਤੋਂ ਜਿੱਥੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ, ਉੱਥੇ ਇਸ ਨੂੰ ਲੋਕਾਂ 'ਤੇ ਨਿਗਰਾਨੀ ਰੱਖਣ ਲਈ ਵੀ ਵਰਤਿਆ ਜਾ ਸਕਦਾ ਹੈ।”

ਸਰਕਾਰੀ ਭਰੋਸੇ ਦੇ ਬਾਵਜੂਦ ਉਹ ਅਰੋਗਿਆ ਸੇਤੂ ਐਪ ਵਰਤਣ ਵਿੱਚ ਘਬਰਾਹਟ ਮਹਿਸੂਸ ਕਰਦੇ ਹਨ। ਉਹ ਕਹਿੰਦੇ ਹਨ, "ਮੇਰੀ ਚਿੰਤਾ ਇਹ ਹੈ ਕਿ ਇੱਕ ਉਪਭੋਗਤਾ ਦੇ ਰੂਪ ਵਿੱਚ, ਮੈਂ ਅਰੋਗਿਆ ਸੇਤੂ ਐਪ ਨੂੰ ਕੰਟਰੋਲ ਨਹੀਂ ਕਰ ਸਕਦਾ, ਪਰ ਇਸਦਾ ਨਿਯੰਤਰਣ ਸਰਕਾਰ ਦੇ ਹੱਥ ਵਿੱਚ ਹੈ।"

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

"ਜੇਕਰ ਸਰਕਾਰ ਇਸ ਦੇ ਜ਼ਰੀਏ ਮੇਰੇ ਆਉਣ-ਜਾਣ 'ਤੇ ਨਜ਼ਰ ਰੱਖ ਸਕਦੀ ਹੈ, ਤਾਂ ਐਪ ਦਾ ਯੂਜ਼ਰ ਹੋਣ ਦੇ ਨਾਤੇ, ਮੈਂ ਸਰਕਾਰ ਦੀ ਆਲੋਚਨਾ ਕਰ ਸਕਦਾ ਹਾਂ।”

ਨਿਊਯਾਰਕ ਵਿੱਚ ਸਥਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇੱਕ ਮਾਹਰ ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ "ਕਿਸੇ ਵੀ ਤੀਜੀ ਧਿਰ ਦੀ ਐਪ ਦੀ ਵਰਤੋਂ ਨੂੰ ਲੈਕੇ ਡੇਟਾ ਨਿੱਜਤਾ ਅਤੇ ਨਿਗਰਾਨੀ ਦੀ ਚਿੰਤਾ ਹੁੰਦੀ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਰਗੇ ਦੇਸ਼ਾਂ ਨੂੰ ਅਜਿਹੀ ਨਿਯਮ ਪ੍ਰਣਾਲੀ ਲਿਆਉਣ ਦੀ ਜ਼ਰੂਰਤ ਹੈ ਜਿਸ ਵਿੱਚ ਉਪਭੋਗਤਾ ਨਾ ਸਿਰਫ਼ ਆਪਣੇ ਆਨਲਾਈਨ ਡੇਟਾ ਨੂੰ ਖ਼ਤਮ ਕਰਨ ਦੀ ਸਮਰਥਾ ਰੱਖਣ ਬਲਕਿ ਯੂਜ਼ਰ ਕੰਪਨੀਆਂ ਨੂੰ ਆਪਣਾ ਡਾਟਾ ਕਿਸੇ ਨਾਲ ਸਾਂਝਾ ਨਾ ਕਰਨ ਦੀ ਬੇਨਤੀ ਵੀ ਕਰ ਸਕਦੇ ਹੋਣ ਜਾਂ ਫਿਰ ਉਨ੍ਹਾਂ ਦੇ ਡੇਟਾ ਨੂੰ ਹਮੇਸ਼ਾ ਲਈ ਕੰਪਨੀ ਦੇ ਸਰਵਰਾਂ ਤੋਂ ਮਿਟਾ ਦਿੱਤੇ ਜਾਣ ਦੀ ਵੀ ਮੰਗ ਕਰ ਸਕਣ।

ਹਾਲਾਂਕਿ, ਸਿੰਗਾਪੁਰ ਅਧਾਰਤ ਕੰਪਨੀ QUILT.A, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਕੰਮ ਕਰਦੀ ਹੈ, ਦਾ ਮੰਨਣਾ ਹੈ ਕਿ ਡੇਟਾ ਬਾਰੇ ਜ਼ਰੂਰਤ ਨਾਲੋਂ ਵੱਧ ਚਿੰਤਾ ਖੜੀ ਕੀਤੀ ਜਾ ਰਹੀ ਹੈ।

ਕੰਪਨੀ ਦੇ ਸਹਿ-ਸੰਸਥਾਪਕ ਅੰਗਦ ਚੌਧਰੀ ਅਤੇ ਅਨੁਰਾਗ ਬੈਨਰਜੀ ਦਾ ਕਹਿਣਾ ਹੈ ਕਿ ਅਰੋਗਿਆ ਸੇਤੂ ਐਪ ਵਿੱਚ ਕਿਸੇ ਵਿਅਕਤੀ ਦੀ ਪਛਾਣ ਨੂੰ ਉਸ ਦੀ ਯਾਤਰਾ ਦੇ ਇਤਿਹਾਸ ਨਾਲ ਜੋੜੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ।

“ਅਸੀਂ ਇਸ ਐਪ ਬਾਰੇ ਬੋਲਣ ਦੇ ਯੋਗ ਤਾਂ ਨਹੀਂ ਹਾਂ ਪਰ ਅਸੀਂ ਮਸ਼ੀਨ ਲਰਨਿੰਗ ਮਾਡਲਾਂ ਬਾਰੇ ਜਾਣਦੇ ਹਾਂ।”

ਉਨ੍ਹਾਂ ਕਿਹਾ ਕਿ ਡੇਟਾ ਜਿਨ੍ਹਾਂ ਸਹੀ ਹੋਵੇਗਾ, ਮਾਡਲ ਓਨਾਂ ਹੀ ਪ੍ਰਭਾਵਸ਼ਾਲੀ ਹੋਵੇਗਾ। ਜੇਕਰ ਇਹ ਐਪ ਡੇਟਾ ਦੇ ਤੌਰ ‘ਤੇ ਵਿਅਕਤੀ ਜਾਂ ਉਸ ਦੀ ਥਾਂ ਤੇ ਟ੍ਰੇਵਲ ਹਿਸਟਰੀ ਇਸਤੇਮਾਲ ਕਰੇ ਤਾਂ ਚੇਤਾਵਨੀ ਇਸ 'ਤੇ ਹੀ ਅਧਾਰਤ ਹੋਵੇਗੀ। ਸਾਨੂੰ ਨਹੀਂ ਲੱਗਦਾ ਕਿ ਇਸ ਨਾਲ ਨਿਗਰਾਨੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਡੇਟਾ ਹੀ ਸੋਨਾ ਹੈ, ਡੇਟਾ ਹੀ ਜਾਇਦਾਦ ਹੈ

ਅੰਗਦ ਚੌਧਰੀ ਅਤੇ ਅਨੁਰਾਗ ਬੈਨਰਜੀ ਦਾ ਕਹਿਣਾ ਹੈ ਕਿ ਜੇ ਤੁਸੀਂ ਦੇਖੋਗੇ, ਤਾਂ ਤੁਸੀਂ ਸਮਝ ਜਾਓਗੇ ਕਿ ਅਸੀਂ ਹਮੇਸ਼ਾਂ ਬਹੁਤ ਸਾਰਾ ਡਾਟਾ ਤਿਆਰ ਕੀਤਾ ਹੈ।

ਉਹ ਕਹਿੰਦੇ ਹਨ, "ਸਾਰੇ ਦੇਸ਼ਾਂ ਲਈ ਡੇਟਾ ਇਕੱਠਾ ਕਰਨਾ ਇਕ ਨਿਯਮ ਵਾਂਗ ਹੈ। ਤੁਸੀਂ ਮਰਦਮਸ਼ੁਮਾਰੀ ਨੂੰ ਹੀ ਲੈ ਲਵੋ। ਨਾਗਰਿਕਾਂ 'ਤੇ ਨਿਗਰਾਨੀ ਰੱਖਣ ਦੀ ਸੰਭਾਵਨਾ ਹਮੇਸ਼ਾ ਤੋਂ ਹੀ ਰਹੀ ਹੈ।"

"ਅਸੀਂ ਇਤਿਹਾਸ ਵਿੱਚ ਇਸ ਦੀਆਂ ਉਦਾਹਰਣਾਂ ਵੇਖੀਆਂ ਹਨ। ਵੱਖ-ਵੱਖ ਪਲੇਟਫਾਰਮਾਂ 'ਤੇ ਲੋਕਾਂ ਦਾ ਡੇਟਾ ਪਹਿਲਾਂ ਹੀ ਮੌਜੂਦ ਹੈ। ਬੈਂਕਾਂ, ਈ-ਕਾਮਰਸ ਪਲੇਟਫਾਰਮ, ਏਅਰਲਾਈਨਾਂ, ਓਲਾ, ਉਬੇਰ ਵਰਗੀਆਂ ਕੰਪਨੀਆਂ ਕੋਲ ਤੁਹਾਡਾ ਬਹੁਤ ਸਾਰਾ ਡਾਟਾ ਮੌਜੂਦ ਹੈ। ਕੋਈ ਵੀ ਕੰਪਨੀ ਜੋ ਕਿਸੇ ਵਿਅਕਤੀ ਨਾਲ ਸੰਪਰਕ ਵਿੱਚ ਆਉਂਦੀ ਹੈ, ਉਹ ਉਸਦਾ ਕੁਝ ਡੇਟਾ ਆਪਣੇ ਕੋਲ ਜ਼ਰੂਰ ਰੱਖਦੀ ਹੈ।”

ਇਸ ਤੋਂ ਇਲਾਵਾ, ਹੁਣ ਲੋਕ ਮੁਫ਼ਤ ਦਿਖਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਆਪਣੀ ਜਾਣਕਾਰੀ ਸਾਂਝਾ ਕਰਦੇ ਹਨ। ਇਹ ਪਲੇਟਫਾਰਮ ਸਹੀ ਅਰਥਾਂ ਵਿਚ ਮੁਫ਼ਤ ਨਹੀਂ ਹਨ।

ਤੁਸੀਂ ਉਨ੍ਹਾਂ ਨੂੰ ਆਪਣਾ ਡੇਟਾ ਦਿੰਦੇ ਹੋ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਸੋਨੇ ਦੀ ਖਾਣ ਦੇ ਬਰਾਬਰ ਹੈ। ਇਹ ਵਿਵਸਥਾ ਲੈਣ-ਦੇਣ 'ਤੇ ਅਧਾਰਤ ਹੈ ਜਿਸ ਵਿੱਚ ਜੇ ਤੁਹਾਨੂੰ ਕੁਝ ਮਿਲਦਾ ਹੈ, ਤਾਂ ਤੁਸੀਂ ਕੁਝ ਦਿੰਦੇ ਵੀ ਹੋ।

ਇਸ ਦੀਆਂ ਬਰੀਕੀਆਂ ਨੂੰ ਪ੍ਰਾਈਵੇਸੀ ਪਾਲਿਸੀ ਵਿੱਚ ਲਿਖਿਆ ਜਾਂਦਾ ਹੈ ਜੋ ਤੁਸੀਂ ਰਜਿਸਟ੍ਰੇਸ਼ਨ ਦੇ ਸਮੇਂ ਬਿਨਾਂ ਪੜ੍ਹੇ ਸਵੀਕਾਰ ਕਰਦੇ ਹੋ, ਅਰਥਾਤ, ਤੁਸੀਂ "ਆਈ ਐਗਰੀ" ਬਟਨ ਦਬਾ ਦਿੰਦੇ ਹੋ।

ਫੇਸਬੁੱਕ, ਟਵਿੱਟਰ, ਐਮਾਜ਼ਾਨ ਅਤੇ ਅਲੀਬਾਬਾ ਵਰਗੇ ਈ-ਕਾਮਰਸ ਪਲੇਟਫਾਰਮ ਇਸ ਤਰ੍ਹਾਂ ਕੰਮ ਕਰਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ ਦੀ ਵਰਤੋਂ ਕਰਦਿਆਂ, ਉਹ ਤੁਹਾਡੇ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਣ ਹਿੱਸਾ ਬਣ ਜਾਂਦੇ ਹਨ।

ਸੋਚ ਕੇ ਦੇਖੋ, ਜਿੰਨਾ ਤੁਸੀਂ ਗੂਗਲ 'ਤੇ ਖੋਜ ਕਰਦੇ ਹੋ, ਉਨ੍ਹਾਂ ਹੀ ਗੂਗਲ ਤੁਹਾਡੇ ਬਾਰੇ ਜਾਣਦਾ ਹੈ। ਜੇ ਅਸੀਂ ਗੂਗਲ ਮੈਪ ਦੀ ਵਰਤੋਂ ਕਰਦੇ ਹਾਂ, ਗੂਗਲ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿੱਥੇ ਜਾਣਾ ਚਾਹੁੰਦੇ ਹਾਂ।

ਅਸੀਂ ਜਿੰਨਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਂਦੇ ਹਾਂ, ਉਹ ਉਨ੍ਹਾਂ ਹੀ ਕੰਪਨੀਆੰ ਲਈ ਲਾਭਕਾਰੀ ਹੁੰਦਾ ਹੈ। ਅਸੀਂ ਆਪਣੀਆਂ ਪਸੰਦਾਂ ਅਤੇ ਨਾਪਸੰਦਾਂ ਬਾਰੇ ਪੜ੍ਹਦੇ ਅਤੇ ਲਿਖਦੇ ਹਾਂ ਅਤੇ ਮਸ਼ੀਨਾਂ ਸਾਡੀ ਸੋਚ, ਰਾਜਨੀਤਿਕ ਰੁਝਾਨ ਅਤੇ ਬੌਧਿਕ ਸੋਚ ਬਾਰੇ ਜਾਣਕਾਰੀ ਇਕੱਠੀ ਕਰਦੀਆਂ ਹਨ।

ਇਸ ਨਾਲ ਕੰਪਨੀਆਂ ਨੂੰ ਸਮਾਨ ਵੇਚਣ ਵਿੱਚ ਸੌਖਾ ਹੋ ਜਾਂਦਾ ਹੈ।

ਹਾਲਾਂਕਿ ਤਾਨਾਸ਼ਾਹੀ ਸਰਕਾਰਾਂ ਇਸ ਰਾਹੀਂ ਨਾਗਰਿਕਾਂ 'ਤੇ ਨਜ਼ਰ ਰੱਖ ਸਕਦੀਆਂ ਹਨ। ਇਸ ਜਾਣਕਾਰੀ ਦੇ ਜ਼ਰੀਏ ਰਾਜਨੀਤਿਕ ਨੇਤਾਵਾਂ ਦੇ ਮੁਹਿੰਮ ਪ੍ਰਬੰਧਕ ਖਾਸ ਕਮਿਊਨਿਟੀ ਤੱਕ ਖਾਸ ਜਾਣਕਾਰੀ ਪਹੁੰਚਾ ਸਕਦੇ ਹਨ।

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਨਿਊ ਯਾਰਕ ਵਿੱਚ ਸਥਿਤ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਹਰ ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜਿਵੇਂ ਹੀ ਅਸੀਂ ਕੰਪਿਊਟਰਾਂ 'ਤੇ ਕੰਮ ਕਰਨਾ ਸ਼ੁਰੂ ਕਰਦੇ ਹਾਂ, ਅਸੀਂ ਆਪਣਾ ਡਿਜੀਟਲ ਨਿਸ਼ਾਨ ਛੱਡ ਦਿੰਦੇ ਹਾਂ, ਜਿਸਦੀ ਵਰਤੋਂ ਕੰਪਨੀਆਂ ਅਤੇ ਸਰਕਾਰਾਂ ਕਰ ਸਕਦੀਆਂ ਹਨ।

ਅੰਬਰਸ ਨਾਮ ਦੀ ਇੱਕ ਕੰਪਨੀ ਇਸ਼ਤਿਹਾਰਬਾਜ਼ੀ ਕੰਪਨੀਆਂ ਨੂੰ ਟ੍ਰੇੰਡਸ ਬਾਰੇ ਜਾਣਕਾਰੀ ਦੇਣ ਲਈ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਉਂਦੀ ਹਰ ਕਿਸਮ ਦੀ ਜਾਣਕਾਰੀ ਨੂੰ ਪੜ੍ਹਦੀ ਹੈ।

QUILT.AI ਨਾਮ ਦੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਉਹ ਇੰਟਰਨੈੱਟ ਉੱਤੇ ਮਨੁੱਖ ਦੇ ਵਿਵਹਾਰ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਸ ਕੰਪਨੀ ਦੇ ਸਹਿ-ਸੰਸਥਾਪਕ ਅੰਗਦ ਚੌਧਰੀ ਅਤੇ ਅਨੁਰਾਗ ਬੈਨਰਜੀ ਦਾ ਕਹਿਣਾ ਹੈ ਕਿ ਉਹ ਸਮਾਜਿਕ ਮੁੱਦਿਆਂ 'ਤੇ ਕੰਮ ਕਰਦੇ ਹਨ।

ਉਹ ਡੇਟਾ ਲੈਣ-ਦੇਣ ਦੀ ਪ੍ਰਣਾਲੀ ਤੋਂ ਇਨਕਾਰ ਨਹੀਂ ਕਰਦੇ ਅਤੇ ਮੰਨਦੇ ਹਨ ਕਿ ਇਸਦੇ ਲਈ ਕਿਸੇ ਵੀ ਸਾਧਨ ਜਾਂ ਸਾੱਫਟਵੇਅਰ ਨੂੰ ਜ਼ਿੰਮੇਵਾਰ ਠਹਿਰਾਉਣਾ, ਰੁੱਖ ਤੋਂ ਡਿੱਗਣ ਮਗਰੋਂ, ਰੁੱਖ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਰਾਬਰ ਹੈ।

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

ਉਹ ਕਹਿੰਦੇ ਹਨ ਕਿ ਇਹ ਸੰਪਰਕ ਦੋਵਾਂ ਦੇ ਹਿੱਤ ਵਿੱਚ ਹੈ, ਜੇਕਰ ਕੰਪਨੀ ਨੂੰ ਕੁਝ ਮਿਲਦਾ ਹੈ, ਤਾਂ ਉਪਭੋਗਤਾ ਨੂੰ ਵੀ ਬਦਲੇ ਵਿੱਚ ਕੁਝ ਲਾਭ ਮਿਲਦਾ ਹੈ।

ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜੋਕੇ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਦੀਪ ਲਰਨਿੰਗ ਅਤੇ ਐਲਗੋਰਿਥਮ ਦਾ ਮਿਲਿਆ- ਜੁਲਿਆ ਇਸ ਤੋਂ ਕਿਤੇ ਅੱਗੇ ਵੱਧ ਗਿਆ ਹੈ।

ਇਸ ਵਿੱਚ ਸਾਡੀ ਜ਼ਿੰਦਗੀ ਨੂੰ ਨਿਯੰਤਰਿਤ ਕਰਨ ਦੀ ਸ਼ਕਤੀ ਹੈ। ਤਾਨਾਸ਼ਾਹੀ ਸਰਕਾਰਾਂ ਅਤੇ ਵੱਡੀਆਂ ਤਕਨੀਕੀ ਕੰਪਨੀਆਂ ਸਾਡੇ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰਕੇ, ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਹਨ।

ਅੱਜ ਦੇ ਯੁੱਗ ਵਿੱਚ ਕਿੰਨੀ ਨਿੱਜਤਾ ਬਾਕੀ ਹੈ?

ਇਹ ਪ੍ਰਸ਼ਨ ਮੁੱਖ ਤੌਰ 'ਤੇ ਇਕ ਹੋਰ ਪ੍ਰਸ਼ਨ 'ਤੇ ਨਿਰਭਰ ਕਰਦਾ ਹੈ, ਅਸੀਂ ਸੁਰੱਖਿਅਤ ਰਹਿਣ ਲਈ ਆਪਣੀ ਨਿੱਜਤਾ ਨਾਲ ਕਿੰਨਾ ਸਮਝੌਤਾ ਕਰ ਸਕਦੇ ਹਾਂ?

ਦਿੱਲੀ ਸਥਿਤ ਡੇਟਾ ਵਿਸ਼ਲੇਸ਼ਕ ਲਲਿਤ ਕੁਮਾਰ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ 'ਤੇ ਇਸ ਨਾਲ ਜੁੜਿਆ ਹੋਇਆ ਹੈ ਕਿ ਅਸੀਂ ਉਨ੍ਹਾਂ ਲੋਕਾਂ 'ਤੇ ਕਿੰਨਾ ਭਰੋਸਾ ਕਰਦੇ ਹਾਂ ਜੋ ਸਾਡੇ ਡੇਟਾ ਦਾ ਪ੍ਰਬੰਧਨ ਕਰ ਰਹੇ ਹਨ।

ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ ਇੱਕ ਉਪਭੋਗਤਾ ਲਈ ਉਸ ਦੀ ਨਿੱਜਤਾ ਬਹੁਤ ਮਹੱਤਵਪੂਰਨ ਹੈ ਅਤੇ ਉਸ ਦਾ ਇਸ 'ਤੇ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ।

ਤਾਂ ਕੀ ਸਾਨੂੰ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ?

ਪ੍ਰੋਫੈਸਰ ਹਰਾਰੀ ਦਾ ਕਹਿਣਾ ਹੈ ਕਿ ਘੱਟੋ-ਘੱਟ ਇਸ ਬਾਰੇ ਪਤਾ ਤਾਂ ਹੋਣਾ ਹੀ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਅਜਿਹੀ ਤਕਨੀਕ ਹੈ ਜਿਸਦੀ ਵਰਤੋਂ ਧਰਤੀ ਨੂੰ ਸਵਰਗ ਬਣਾਉਣ ਲਈ ਕੀਤੀ ਜਾ ਸਕਦੀ ਹੈ ਜਾਂ ਫਿਰ ਇਸ ਦੀ ਵਰਤੋਂ ਨਰਕ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

Skip YouTube post, 7
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 7

Skip YouTube post, 8
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)