ਕੋਰੋਨਾਵਾਇਰਸ ਮਹਾਂਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਪਰ ਇਸ ਦੇ ਨਾਲ ਹੀ ਨਿੱਜਤਾ ਦੀ ਉਲੰਘਣਾ ਕਰਨ ਅਤੇ ਨਾਗਰਿਕਾਂ ਉੱਤੇ ਨਿਗਰਾਨੀ ਰੱਖਣ ਦਾ ਦਾਇਰਾ ਵਧਾਉਣ ਲਈ ਵੀ ਅਜਿਹੇ ਤਰੀਕਿਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਵੀ ਇਸਤੇਮਾਲ ਨਹੀਂ ਕੀਤਾ ਸੀ।

ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਾਣਕਾਰਾਂ ਦੀ ਚੇਤਾਵਨੀ ਦੇ ਬਾਵਜੂਦ ਮਹਾਂਮਾਰੀ ਨਾਲ ਜੰਗ ਵਿੱਚ ਇਹ ਬੇਹੱਦ ਅਹਿਮ ਸਾਬਿਤ ਹੋ ਰਹੀ ਹੈ।

ਅਜਿਹੇ ’ਚ ਇਨ੍ਹਾਂ ਤਕਨੀਕਾਂ ਦੇ ਸਹਾਰੇ ਕਿਤੇ ਤੁਹਾਡੀ ਜਾਸੂਸੀ ਤਾਂ ਨਹੀਂ ਹੋ ਰਹੀ, ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਕੀ ਹੁਣ ਦੇਸ ਵਿੱਚ ਵੱਡੇ ਵਿਆਹ ਸਮਾਗਮ ਬੰਦ ਹੋ ਜਾਣਗੇ

ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਪੂਰੇ ਭਾਰਤ ਵਿੱਚ ਵਿਆਹ ਸਮਾਗਮਾਂ ਨੂੰ ਰੋਕ ਦਿੱਤਾ ਗਿਆ ਹੈ। ਪਰ ਕੁਝ ਜੋੜਿਆਂ ਨੇ ਵੱਡੇ ਵਿਆਹ ਸਮਾਗਮਾਂ ਦੀ ਥਾਂ ਛੋਟੇ ਪਰਿਵਾਰਕ ਵਿਆਹ ਵਿੱਚ ਤਬਦੀਲ ਕਰਨ ਨੂੰ ਚੁਣਿਆ।

ਨਿਤਿਵ ਅਰੋੜਾ ਅਤੇ ਚਿਤਾਲੀ ਦੇ ਵੀ 2 ਮਈ ਨੂੰ ਹੋਣ ਵਾਲੇ ਉਨ੍ਹਾਂ ਦੇ ਵਿਆਹ ਲਈ ਸ਼ਹਿਰ ਦੇ ਬਾਹਰਵਾਰ ਤਿੰਨ ਦਿਨਾਂ ਸਮਾਗਮ ਲਈ ਇੱਕ ਵਿਸ਼ਾਲ ਰਿਜ਼ੌਰਟ ਬੁੱਕ ਕੀਤਾ ਗਿਆ ਸੀ।

ਵਿਆਹ ਤੋਂ ਪਹਿਲਾਂ ਕਾਕਟੇਲ ਪਾਰਟੀ, ਸੰਗੀਤ ਅਤੇ ਡਾਂਸ ਦਾ ਪ੍ਰੋਗਰਾਮ ਅਤੇ ਹੋਰ ਕਈ ਰਸਮਾਂ ਹੋਣੀਆਂ ਸਨ।

ਚੈਤਾਲੀ ਪੁਰੀ ਅਤੇ ਨਿਤਿਨ ਅਰੋੜਾ ਦਾ ਵਿਆਹ ਤੈਅ ਯੋਜਨਾ ਤੋਂ ਹਟ ਕੇ ਘਰ ਦੇ ਇੱਕ ਬੰਦ ਕਮਰੇ ਵਿੱਚ ਹੋਇਆ। ਵਿਸਥਾਰ ਵਿੱਚ ਪੜ੍ਹਨ ਲਈ ਕਲਿੱਕ ਕਰੋ

ਕੋਰੋਨਾਵਾਇਰਸ ਦਾ ਇਲਾਜ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ

ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।

ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।

ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ। ਇੱਥੇ ਕਲਿੱਕ ਕਰਕੇ ਵਿਸਥਾਰ ਵਿੱਚ ਖ਼ਬਰ ਪੜ੍ਹੋ।

'ਲੌਕਡਾਊਨ ਮੇਰੇ ਲਈ ਲੁਕਵਾਂ ਵਰਦਾਨ ਬਣ ਕੇ ਆਇਆ, ਮੈਂ ਇੱਕ ਮਾੜੇ ਵਿਆਹ ਨੂੰ ਤੋੜ ਸਕੀ'

"ਲੌਕਡਾਊਨ ਦਾ ਸਮਾਂ ਮੇਰੇ ਲਈ ਲੁਕਵਾਂ ਵਰਦਾਨ ਬਣ ਕੇ ਆਇਆ। ਇਸ ਨੇ ਮੈਨੂੰ ਇੱਕ ਮਾੜੇ ਵਿਆਹ ਨੂੰ ਖ਼ਤਮ ਕਰਨ ਵਿੱਚ ਮਦਦ ਕੀਤੀ।"

42 ਸਾਲਾ ਨਵਿਆ 14 ਸਾਲਾਂ ਤੋਂ ਇੱਕ ਅਜੋੜ ਵਿਆਹ ਨਿਭਾ ਰਹੇ ਸਨ। ਲੌਕਡਾਊਨ ਨੇ ਉਨ੍ਹਾਂ ਨੂੰ ਇਸ ਰਿਸ਼ਤੇ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ। ਨਾਂਅ ਨਿੱਜਤਾ ਦੀ ਸੁਰੱਖਿਆ ਲਈ ਬਦਲ ਦਿੱਤਾ ਗਿਆ ਹੈ।

ਨਵਿਆ ਗੋਆ ਵਿੱਚ ਰਹਿੰਦੇ ਹਨ। ਆਪਣੇ ਵਿਆਹ ਦੌਰਾਨ ਉਹ ਘਰੇਲੂ ਸ਼ੋਸ਼ਣ ਦੇ ਸ਼ਿਕਾਰ ਰਹੇ। ਉਨ੍ਹਾਂ ਦਾ ਵਿਆਹ ਕਾਰੋਬਾਰੀ ਤੋਂ ਸਿਆਸੀ ਆਗੂ ਬਣੇ ਵਿਅਕਤੀ ਨਾਲ ਸਾਲ 2006 ਵਿੱਚ ਹੋਇਆ ਸੀ।

ਵਿਆਹ ਤੋਂ ਬਾਅਦ ਪਤੀ ਹਰ ਢਲਦੇ ਸੂਰਜ ਨਾਲ ਉਨ੍ਹਾਂ ਦਾ ਵਿਆਹੁਤਾ ਜੀਵਨ ਨਿੱਘਰਾਦਾ ਚਲਿਆ ਗਿਆ। ਖ਼ਬਰ ਵਿਸਥਾਰ ’ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ: ਆਪਣੇ ਆਪ ਨੂੰ ਲਾਗ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ

ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ। ਅਸੀਂ ਮੁੜ ਸਮਾਜਕ ਵਾਤਾਵਰਨ ਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ ਜਿਸ ਕਰਕੇ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਵੱਧ ਸਕਦਾ ਹੈ।

ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।

ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ? ਇਸ ਬਾਰੇ ਇੱਥੇ ਕਲਿੱਕ ਕਰਕੇ ਪੜ੍ਹੋ

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)