You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: 17 ਮਈ ਤੱਕ ਵਧਿਆ ਲੌਕਡਾਊਨ, ਜਾਣੋ ਕਿਸ-ਕਿਸ ਚੀਜ਼ ਲਈ ਮਿਲੇਗੀ ਛੋਟ
ਦੇਸ ਵਿੱਚ ਦੋ ਹਫ਼ਤਿਆਂ ਲਈ ਲੌਕਡਾਊਨ ਵਧਾ ਦਿੱਤਾ ਗਿਆ ਹੈ। ਦੇਸ ਭਰ ਵਿੱਚ 17 ਮਈ ਤੱਕ ਲੌਕਡਾਊਨ ਰਹੇਗਾ।
ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿੱਚ ਕੁਝ ਰਾਹਤ ਮਿਲੇਗੀ, ਪਰ ਰੈੱਡ ਜ਼ੋਨ ਵਿੱਚ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾਏਗੀ।
ਕੀ-ਕੀ ਰਹੇਗਾ ਬੰਦ?
- ਰੇਲ, ਹਵਾਈ ਜਹਾਜ਼, ਮੈਟਰੋ ਰਾਹੀਂ ਸਫ਼ਰ ਕਰਨ 'ਤੇ ਪਾਬੰਦੀ ਜਾਰੀ ਰਹੇਗੀ
- ਸਕੂਲ, ਕਾਲਜ, ਟਿਊਸ਼ਨ ਸੈਂਟਰ, ਐਜੂਕੇਸ਼ਨ ਅਕੈਡਮੀ
- ਹੋਟਲ, ਰੈਸਟੋਰੇਂਟ, ਸਿਨੇਮਾ ਹਾਲ, ਜਿਮ, ਸਪੋਰਟਸ ਕਾਂਪਲੈਕਸ
- ਸਪਾ-ਸੈਲੂਨ ਬੰਦ ਰਹਿਣਗੇ
- ਹਰ ਤਰ੍ਹਾਂ ਦੇ ਸਮਾਜਕ, ਧਾਰਮਿਕ ਅਤੇ ਰਾਜਨਿਤਕ ਇਕੱਠ 'ਤੇ ਪਾਬੰਦੀ
- ਰੈੱਡ ਜ਼ੋਨ ਇਲਾਕਿਆਂ 'ਚ ਆਵਾਜਾਈ ਦੇ ਸਾਧਨ ਬੰਦ ਰਹਿਣਗੇ
- ਓਰੇਂਜ ਜ਼ੋਨ 'ਚ ਇੱਕ ਡਰਾਈਵਰ-ਇੱਕ ਪੈਸੇਂਜਰ ਨਾਲ ਕੈਬ ਅਤੇ ਟੈਕਸੀ ਚਲੇਗੀ। ਚਾਰ ਪਹੀਆ ਵਾਹਨ 'ਚ ਸਿਰਫ਼ ਦੋ ਸਵਾਰੀਆਂ ਹੀ ਬੈਠ ਸਕਣਗੀਆਂ
- ਗ੍ਰੀਨ ਜ਼ੋਨ 'ਚ 50 ਫ਼ੀਸਦ ਬੱਸਾਂ ਚੱਲਣਗੀਆਂ
ਰੈੱਡ ਜ਼ੋਨ
- ਸਾਈਕਲ ਰਿਕਸ਼ਾ, ਆਟੋ ਰਿਕਸ਼ਾ, ਟੈਕਸੀ, ਕੈਬ, ਬੱਸਾਂ ਆਦਿ ਚੱਲਣ ਦੀ ਆਗਿਆ ਨਹੀਂ ਹੈ
- ਨਾਈ ਦੀ ਦੁਕਾਨ, ਸਪਾ-ਸੈਲੂਨ ਸਭ ਬੰਦ ਰਹਿਣਗੇ
- ਨਿਜੀ ਵਾਹਨ ਖ਼ਾਸ ਇਜਾਜ਼ਤ ਨਾਲ ਹੀ ਚੱਲ ਸਕਣਗੇ ਜਿਸ ਵਿੱਚ ਮਹਿਜ਼ ਦੋ ਲੋਕ ਬੈਠਣਗੇ
- ਇੰਡਸਟਰੀ ਨੂੰ ਕੁਝ ਖ਼ਾਸ ਹਿਦਾਇਤਾਂ ਨਾਲ ਯੂਨਿਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ
- ਕੁਝ ਸੀਮਿਤ ਜਗ੍ਹਾਂ 'ਤੇ ਹੀ ਨਿਰਮਾਣ ਦਾ ਕੰਮ ਚੱਲ ਸਕੇਗਾ
- ਅਰਬਨ ਇਲਾਕਿਆਂ, ਮਾਰਕਿਟ ਅਤੇ ਮਾਲ ਦੀਆਂ ਦੁਕਾਨਾਂ ਨਹੀਂ ਖੁਲ੍ਹਣਗੀਆਂ
- ਇਲਾਕਿਆਂ ਦੀਆਂ ਛੋਟੀਆਂ ਦੁਕਾਨਾਂ ਹਿਦਾਇਤਾਂ ਨਾਲ ਖੁਲ੍ਹ ਸਕਦੀਆਂ ਹਨ
ਓਰੇਂਜ਼ ਜ਼ੋਨ
- ਟੈਕਸੀ ਅਤੇ ਕੈਬ ਇੱਕ ਸਵਾਰੀ ਨਾਲ ਚੱਲ ਸਕੇਗੀ
- ਜ਼ਿਲ੍ਹੇ ਦੇ ਅੰਦਰ ਸਪੈਸ਼ਲ ਆਗਿਆ ਨਾਲ ਜਾ ਸਕਦੇ ਹਨ
- ਚਾਰ-ਪਹੀਆ ਵਾਹਨਾਂ 'ਚ ਦੋ ਸਵਾਰੀਆਂ ਹੀ ਬੈਠਣਗੀਆਂ
- ਦੋ-ਪਹੀਆ ਵਾਹਨ 'ਚ ਇੱਕ ਹੀ ਵਿਅਕਤੀ ਜਾਵੇਗਾ
ਗ੍ਰੀਨ ਜ਼ੋਨ
- 50 ਫ਼ੀਸਦ ਬੱਸਾਂ ਅੱਧੀ ਸਵਾਰੀਆਂ ਨਾਲ ਚਲਾਉਣ ਦੀ ਇਜਾਜ਼ਤ
- ਸ਼ਰਾਬ ਦੀਆਂ ਅਤੇ ਪਾਨ ਦੀਆਂ ਦੁਕਾਨਾਂ ਸਖ਼ਤ ਹਿਦਾਇਤਾਂ ਨਾਲ ਖੁਲ੍ਹ ਸਕਦੀਆਂ ਹਨ
3 ਮਈ ਨੂੰ ਮੌਜੂਦਾ ਲੌਕਡਾਊਨ ਦੀ ਮਿਆਦ ਖ਼ਤਮ ਹੋਣ ਵਾਲੀ ਸੀ। ਇਸ ਤੋਂ ਠੀਕ ਦੋ ਦਿਨ ਪਹਿਲਾਂ ਲੌਕਡਾਊਨ 4 ਮਈ ਤੋਂ 17 ਮਈ ਤੱਕ ਵਧਾ ਦਿੱਤਾ ਗਿਆ ਹੈ।
ਲੌਕਡਾਊਨ ਦਾ ਪਹਿਲਾ ਪੜਾਅ 25 ਮਾਰਚ ਤੋਂ 14 ਅਪ੍ਰੈਲ ਤੱਕ ਸੀ। ਇਸ ਤੋਂ ਬਾਅਦ, ਲੌਕਡਾਊਨ 15 ਅਪ੍ਰੈਲ ਤੋਂ ਵਧਾ ਕੇ 3 ਮਈ ਕਰ ਦਿੱਤਾ ਗਿਆ ਸੀ।