ਕੋਰੋਨਾਵਾਇਰਸ: ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ-ਪੰਜ ਖ਼ਬਰਾਂ

ਜਨਵਰੀ ਮਹੀਨੇ ਭਾਰਤ ਸਰਕਾਰ ਦੇ ਅਯੂਸ਼ ਮੰਤਰਾਲੇ ਤੋਂ ਜਾਰੀ ਇੱਕ ਬਿਆਨ ਦੇ ਇਹ ਅਰਥ ਕੱਢੇ ਗਏ ਕਿ ਹੋਮੀਓਪੈਥੀ ਕੋਰੋਨਾਵਾਇਰਸ ਦਾ ਇਲਾਜ ਕਰ ਸਕਦੀ ਹੈ, ਜਦਕਿ ਅਸਲ ਵਿੱਚ ਇਹ ਕਹਿੰਦੀ ਹੈ ਕਿ ਇਸ ਦੀ ਵਰਤੋਂ ਲੱਛਣਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।

ਮੰਤਰਾਲੇ ਦੇ ਸਪੱਸ਼ਟੀਕਰਨ ਦੇ ਬਾਵਜੂਦ, ਪ੍ਰੈਸ ਰਿਲੀਜ਼ ਦੇ ਕੁਝ ਹਿੱਸੇ ਭਾਰਤੀ ਸੋਸ਼ਲ ਮੀਡੀਆ 'ਤੇ, ਖ਼ਾਸ ਕਰਕੇ ਵਟਸਐਪ ਵਰਗੀਆਂ ਮੋਬਾਈਲ ਮੈਸੇਜਿੰਗ ਸੇਵਾਵਾਂ' ਤੇ ਵਿਆਪਕ ਤੌਰ 'ਤੇ ਫੈਲੇ।

ਹਾਲਾਂਕਿ, ਸਪੱਸ਼ਟ ਜਾਣਕਾਰੀ ਅਤੇ ਸਿੱਖਿਆ ਦੀ ਘਾਟ ਦਾ ਮਤਲਬ ਇਹ ਰਿਹਾ ਕਿ ਲੋਕ ਹੋਮਿਓਪੈਥਿਕ ਉਪਚਾਰਾਂ ਨੂੰ ਅਜ਼ਮਾਉਣ ਲਈ ਤਿਆਰ ਸਨ।

ਪਰ ਖੋਜ ਇਸ ਬਾਰੇ ਕੀ ਕਹਿੰਦੀ ਹੈ ਇਹ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦਾ ਅਗਲਾ ਕੇਂਦਰ ਅਫਰੀਕਾ ਹੋ ਸਕਦਾ ਹੈ- WHO

ਕੋਰੋਨਾਵਾਇਰਸ ਕਾਰਨ ਦੁਨੀਆਂ ਵਿੱਚ 22 ਲੱਖ ਤੋਂ ਵੱਧ ਲੋਕ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਮੌਤਾਂ ਦਾ ਅੰਕੜਾ 1,54,000 ਗਿਆ ਹੈ।

ਉੱਥੇ ਹੀ ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ 6,72,200 ਅਤੇ ਹੁਣ ਤੱਕ 33000 ਤੋਂ ਵੱਧ ਮੌਤਾਂ ਦਰਜ ਹੋ ਚੁੱਕੀਆਂ ਹਨ।

ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 14, 378 ਹੋ ਗਏ ਹਨ। ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 480 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 1991 ਲੋਕ ਠੀਕ ਹੋ ਗਏ ਹਨ।

ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿੱਚ ਹਨ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਹਨ। ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 211 ਹੋ ਗਈ ਹੈ ਤੇ 14 ਮੌਤਾਂ ਹੋਈਆਂ ਹਨ।

ਸਪੇਨ ਵਿੱਚ ਲਾਗ ਨਾਲ ਮੌਤਾਂ ਦੀ ਗਿਣਤੀ 20 ਹਜ਼ਾਰ ਹੋਣ ਵਾਲੀ ਹੈ। WHO ਨੇ ਚੇਤਾਵਨੀ ਦਿੱਤੀ ਹੈ ਕਿ ਅਫਰੀਕਾ ਕੋਰੋਨਾਵਾਇਰਸ ਦਾ ਅਗਲਾ ਕੇਂਦਰ ਹੋ ਸਕਦਾ ਹੈ।

ਭਾਰਤ 'ਚ ਕੋਰੋਨਾ ਦੇ ਮਾਮਲੇ 13 ਹਜ਼ਾਰ ਤੋਂ ਪਾਰ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 452 ਹੋ ਚੁੱਕੀ ਹੈ।

ਪੰਜਾਬ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 211 ਹੋਈ ਅਤੇ 14 ਮੌਤਾਂ ਹੋਈਆਂ ਹਨ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਕੋਰੋਨਾਵਾਇਰਸ ਤੋਂ ਪੀੜਤ ਪੰਜਾਬ ਦੇ ਏਸੀਪੀ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ

ਕੋਰੋਨਾਵਾਇਰਸ ਦੇ ਇਲਾਜ ਲਈ ਲੁਧਿਆਣਾ ਦਾ ਇੱਕ ਹਸਪਤਾਲ ਪੰਜਾਬ ਦੀ ਪਹਿਲੀ ਪਲਾਜ਼ਮਾ ਥੈਰੇਪੀ ਕਰਨ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਵੀ ਇਸ ਥੈਰੇਪੀ ਨੂੰ ਸਹਿਯੋਗ ਦੇਣ ਦਾ ਫੈਸਲਾ ਲਿਆ ਹੈ।

ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਨੇ ਕੁਝ ਦਿਨ ਪਹਿਲਾਂ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਏਸੀਪੀ ਅਨਿਲ ਕੋਹਲੀ ਦਾ ਇਲਾਜ ਇਸ ਵਿਧੀ ਨਾਲ ਦਾ ਫੈਸਲਾ ਲਿਆ ਹੈ।

ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਏਸੀਪੀ ਦੇ ਪਰਿਵਾਰ ਨੇ ਵੀ ਇਸ ਦੀ ਆਗਿਆ ਦੇ ਦਿੱਤੀ ਹੈ।

ਪੰਜਾਬ ਸਿਹਤ ਸਬੰਧੀ ਸੇਵਾਵਾਂ ਦੇ ਡਾਇਰੈਕਟਰ ਸੰਭਾਵੀ ਪਲਾਜ਼ਮਾ ਦਾਨੀ ਨਾਲ ਤਾਲਮੇਲ ਵੀ ਕੀਤਾ ਜਾ ਰਿਹਾ ਹੈ

ਇੱਥੇ ਕਲਿੱਕ ਕਰੋ ਅਤੇ ਪੜ੍ਹੋ ਕਿ ਇਹ ਪਲਾਜ਼ਮਾ ਥੈਰੇਪੀ ਹੈ ਕੀ।

ਕੋਰੋਨਾਵਾਇਰਸ ਦਾ ਪਹਿਲੀ ਵਾਰ ਪਤਾ ਲਗਾਉਣ ਵਾਲੀ ਔਰਤ ਬਾਰੇ ਜਾਣੋ

ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ।

ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਯਾਨਿ ਅਲਮੇਡਾ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ।

ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ। ਅਲਮੇਡਾ ਨੇ ਕਿਸ ਤਰ੍ਹਾਂ ਕੀਤੀ ਇਸ ਵਾਇਰਸ ਦੀ ਖੋਜ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਘਰ ਵਿੱਚ ਮਾਸਕ ਕਿਵੇਂ ਤਿਆਰ ਕਰੀਏ, ਜਾਣੋ ਸੌਖੇ ਤਰੀਕੇ

ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਮਾਸਕ ਚਰਚਾ ਵਿੱਚ ਰਹੇ ਹਨ। ਇਸ ਬਾਰੇ ਹਦਾਇਤਾਂ ਵੀ ਲਗਾਤਾਰ ਰਿਵੀਊ ਤੋਂ ਬਾਅਦ ਬਦਲਦੀਆਂ ਰਹੀਆਂ ਹਨ।

ਹੁਣ ਪੂਰੇ ਭਾਰਤ ਸਣੇ ਹੋਰਨਾਂ ਕਈ ਦੇਸ਼ਾਂ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਨੀ ਕਿ ਪਹਿਲਾਂ ਤਾਂ ਬਿਨਾਂ ਐਮਰਜੈਂਸੀ ਦੇ ਘਰੋਂ ਬਾਹਰ ਨਿਕਲੋ ਨਾ ਤੇ ਜੇ ਨਿਕਲਣਾ ਪਵੇ ਤਾਂ ਮਾਸਕ ਜ਼ਰੂਰ ਪਾਓ। ਇਸ ਮੰਤਵ ਲਈ ਕੱਪੜੇ ਦੇ ਮਾਸਕ ਨੂੰ ਵੀ ਮਾਨਤਾ ਹੋਵੇਗੀ।

ਘਰ ਵਿੱਚ ਮਾਸਕ ਬਣਾਉਣ ਇਸ ਸੰਬਧ ਵਿੱਚ ਸੀਡੀਸੀ ਦੀਆਂ ਕੁਝ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

ਘਰ ਵਿੱਚ ਕੱਪੜੇ ਦਾ ਮਾਸਕ ਬਹੁਤ ਹੀ ਸੌਖੇ ਅਤੇ ਸਸਤੇ ਤਰੀਕੇ ਨਾਲ ਘਰਾਂ ਵਿੱਚ ਸੌਖਿਆਂ ਹੀ ਮਿਲ ਜਾਣ ਵਾਲੀਆਂ ਚੀਜ਼ਾਂ ਨਾਲ ਬਣਾਇਆ ਜਾ ਸਕਦਾ ਹੈ।

ਇਸ ਸਬੰਧੀ ਨਾਪ ਸਣੇ ਪੂਰੀ ਵਿਧੀ ਤੇ ਮਾਸਕ ਬਣਾਉਣ ਦੇ ਤਰੀਕੇ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)