You’re viewing a text-only version of this website that uses less data. View the main version of the website including all images and videos.
ਘਰ ਵਿੱਚ ਮਾਸਕ ਕਿਵੇਂ ਤਿਆਰ ਕਰੀਏ, ਜਾਣੋ ਸੌਖੇ ਤਰੀਕੇ
ਜਦੋਂ ਦੀ ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਮਾਸਕ ਚਰਚਾ ਵਿੱਚ ਰਹੇ ਹਨ। ਇਸ ਬਾਰੇ ਹਦਾਇਤਾਂ ਵੀ ਲਗਾਤਾਰ ਰਿਵੀਊ ਤੋਂ ਬਾਅਦ ਬਦਲਦੀਆਂ ਰਹੀਆਂ ਹਨ।
ਹੁਣ ਪੂਰੇ ਭਾਰਤ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਨੀ ਕਿ ਪਹਿਲਾਂ ਤਾਂ ਬਿਨਾਂ ਐਮਰਜੈਂਸੀ ਦੇ ਘਰੋਂ ਬਾਹਰ ਨਿਕਲੋ ਨਾ ਤੇ ਜੇ ਨਿਕਲਣਾ ਪਵੇ ਤਾਂ ਮਾਸਕ ਜ਼ਰੂਰ ਪਾਓ। ਇਸ ਮੰਤਵ ਲਈ ਕੱਪੜੇ ਦੇ ਮਾਸਕ ਨੂੰ ਵੀ ਮਾਨਤਾ ਹੋਵੇਗੀ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਆਪਣੇ ਵਤਨ ਵਾਸੀਆਂ ਨੂੰ ਜਨਤਕ ਥਾਵਾਂ 'ਤੇ ਜਾਂਦੇ ਸਮੇਂ ਕੱਪੜੇ ਦੇ ਮਾਸਕ ਪਾਉਣ ਲਈ ਕਹਿ ਚੁੱਕੇ ਹਨ।
ਪਹਿਲਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਿਰਫ਼ ਸਾਹ ਦੇ ਮਰੀਜ਼ਾਂ ਅਤੇ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਹੀ ਮਾਸਕ ਪਾਉਣ ਦੀ ਲੋੜ ਹੈ। ਬਾਕੀ ਤੰਦਰੁਸਤ ਲੋਕਾਂ ਨੂੰ ਇਸ ਦੀ ਬਹੁਤੀ ਲੋੜ ਨਹੀਂ ਹੈ।
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਸੌਮਵਾਰ ਨੂੰ ਸੰਗਠਨ ਨੇ ਕਿਹਾ ਕਿ ਦੂਜੇ ਹੋਰ ਉਪਾਵਾਂ ਦੇ ਨਾਲ ਮਿਲੇ-ਜੁਲੇ ਰੂਪ ਵਿੱਚ ਮਾਸਕਾਂ ਦੀ ਵਰਤੋਂ ਨਾਲ ਕੋਰੋਨਾ ਮਹਾਂਮਾਰੀ ਦੇ ਫ਼ੈਲਾਅ ਦੀ ਗਤੀ ਨੂੰ ਮਧੱਮ ਕੀਤਾ ਜਾ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ ਕਿਹਾ ਕਿ ਇਸ ਦਾ "ਕੋਈ ਸਪਸ਼ਟ ਉੱਤਰ ਨਹੀਂ ਹੈ, ਕੋਈ ਰਾਮਬਾਣ ਦਵਾਈ ਨਹੀਂ ਹੈ। ਮਾਸਕ ਇਕੱਲੇ ਮਹਾਂਮਾਰੀ ਨੂੰ ਨਹੀਂ ਰੋਕ ਸਕਦੇ।"
ਉਨ੍ਹਾਂ ਨੇ ਦੂਜੀਆਂ ਸਾਵਧਾਨੀਆਂ ਰੱਖਣ ਲਈ ਵੀ ਕਿਹਾ ਜਿਵੇਂ -ਸਾਬਣ ਤੇ ਪਾਣੀ ਨਾਲ ਹੱਥ ਧੋਣਾ ਆਦਿ।
ਅਮਰੀਕੀ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਨੇ “ਤਾਜ਼ਾ ਅਧਿਐਨਾਂ” ਦੇ ਅਧਾਰ 'ਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਮਾਸਕ ਪਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਖ਼ਾਸ ਕਰ ਕੇ ਅਜਿਹੀਆਂ ਥਾਵਾਂ ਉੱਤੇ ਜਿੱਥੇ ਸਮਾਜਿਕ ਵਕਫ਼ਾ ਰੱਖਣਾ ਸੰਭਵ ਨਹੀਂ ਹੈ। ਜਿਵੇਂ ਦਵਾਈਆਂ ਤੇ ਗਰੌਸਰੀ ਦੀਆਂ ਦੁਕਾਨਾਂ।
ਸਰਜੀਕਲ ਮਾਸਕ ਜਿਨ੍ਹਾਂ ਵਿੱਚੋਂ ਸਭ ਤੋਂ ਕਾਰਗਰ ਐੱਨ-95 ਕਿਸਮ ਦਾ ਮਾਸਕ ਮੰਨਿਆ ਜਾਂਦਾ ਹੈ, ਦੀ ਕਮੀ ਬਣੀ ਹੋਈ ਹੈ।
ਹਾਲਾਂਕਿ ਬਾਜ਼ਾਰ ਵਿੱਚ ਮਿਲਣ ਵਾਲੇ ਮਾਸਕਾਂ ਦੀਆਂ ਕੀਮਤਾਂ ਕਾਬੂ ਵਿੱਚ ਰੱਖਣ ਦੇ ਯਤਨਾਂ ਦੇ ਬਾਵਜੂਦ ਵਧ ਰਹੀਆਂ ਹਨ। ਦੁਨੀਆਂ ਭਰ ਵਿੱਚ ਤੇ ਪੰਜਾਬ ਵਿੱਚ ਵੀ ਆਮ ਸਿਲਾਈ ਮਸ਼ੀਨ ਨਾਲ ਮਾਸਕ ਸਿਉਂ ਕੇ ਵੰਡੇ ਜਾ ਰਹੇ ਹਨ।
ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਅਸੀਂ ਮਾਸਕ ਪਾ ਲੈਂਦੇ ਹਾਂ ਤਾਂ ਕਈ ਵਾਰ ਅਸੀਂ ਬਾਕੀ ਦੀਆਂ ਜ਼ਰੂਰੀ ਸਾਵਧਾਨੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।
ਅਸੀਂ ਪਹਿਲਾਂ ਮਾਸਕ ਨਾਲ ਜੁੜੀਆਂ ਕੁਝ ਗ਼ਲਤਫਹਿਮੀਆਂ ਦੀ ਗੱਲ ਕਰਾਂਗੇ ਤੇ ਫਿਰ ਘਰ ਵਿੱਚ ਮਾਸਕ ਬਣਾਉਣ ਦੇ ਦੋ ਤਰੀਕੇ ਤੁਹਾਨੂੰ ਦੱਸਾਂਗੇ। ਇਸ ਲਈ ਇਸ ਲੇਖ ਨੂੰ ਅਖ਼ੀਰ ਤੱਕ ਪੜ੍ਹਨਾ।
ਘਰੇਲੂ ਮਾਸਕ ਬਨਾਮ ਮੈਡੀਕਲ ਵਰਤੋਂ ਲਈ ਬਣੇ ਮਾਸਕ
ਸਿਹਤ ਮਾਹਿਰ ਇੱਕ ਚੇਤਾਵਨੀ ਲਗਾਤਰ ਦੇ ਰਹੇ ਹਨ। ਉਹ ਇਹ ਹੈ ਕਿ ਘਰੇਲੂ ਮਾਸਕ ਤੁਹਾਨੂੰ ਮੈਡੀਕਲ ਵਰਤੋਂ ਲਈ ਬਣਾਏ ਗਏ (ਮੈਡੀਕਲ ਗਰੇਡ) ਮਾਸਕ ਖ਼ਾਸ ਕਰ ਐੱਨ-95 ਜਿੰਨੀ ਸੁਰੱਖਿਆ ਨਹੀਂ ਦੇਣਗੇ।
ਸੀਡੀਸੀ ਦਾ ਕਹਿਣਾ ਹੈ ਕਿ ਕੱਪੜੇ ਦੇ “ਮਾਸਕ ਲਾਗ਼ ਦੇ ਫੈਲਾਅ ਨੂੰ ਹੌਲੀ ਕਰਦੇ ਹਨ ਤੇ ਬਗ਼ੈਰ ਲੱਛਣਾਂ ਵਾਲੇ ਮਰੀਜ਼ਾਂ ਤੋਂ ਲਾਗ਼ ਨੂੰ ਰੋਕਣ ਵਿੱਚ ਸਹਾਈ ਹੁੰਦੇ ਹਨ।”
ਆਪਣੇ ਹੱਥ ਧੋਣੇ ਤੇ ਸਮਾਜਿਕ ਵਕਫ਼ੇ ਵੱਲੋਂ ਅਵੇਸਲੇ ਹੋਣਾ
ਵਿਸ਼ਵ ਸਿਹਤ ਸੰਗਠਨ ਅਤੇ ਸੀਡੀਸੀ ਇਸ ਗੱਲ ਬਾਰੇ ਸਹਿਮਤ ਹਨ ਕਿ ਮਾਸਕ ਹੋਰ ਸੁਰੱਖਿਆ ਉਪਾਵਾਂ ਵਾਂਗ ਸਿਰਫ਼ ਇੱਕ ਉਪਾਅ ਹੈ। ਜੋ ਲਾਗ਼ ਤੋਂ ਬਚਣ ਲਈ ਸਾਰਿਆਂ ਨੇ ਕਰਨੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਡੀਜੀ ਟੈਡਰੋਸ ਐਡਹਾਨੋਮ ਮੁਤਾਬਕ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਆਪਣੇ ਆਪ ਤੇ ਹੋਰਾਂ ਨੂੰ ਬਚਾਉਣ ਲਈ ਅਸੀਂ ਸਾਰੇ ਕਰ ਸਕਦੇ ਹਾਂ- ਦੂਰ ਰਹੋ, ਹੱਥ ਧੋਵੋ, ਖੰਘਣ ਤੇ ਛਿੱਕਣ ਵੇਲੇ ਕੂਹਣੀ ਵਰਤੋ ਅਤੇ ਆਪਣੇ ਮੂੰਹ ਨੂੰ ਛੂਹਣ ਤੋਂ ਬਚੋ।
- ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਸਿਰਫ਼ ਮੂੰਹ ਨੂੰ ਢਕ ਲੈਣਾ
ਤੁਸੀਂ ਦੇਖਿਆ ਹੋਵੇਗਾ ਕਈ ਲੋਕਾਂ ਨੇ ਮਾਸਕ ਲਾਇਆ ਤਾਂ ਹੁੰਦਾ ਹੈ ਪਰ ਉਹ ਸਿਰਫ਼ ਉਨ੍ਹਾਂ ਦੇ ਮੂੰਹ ਨੂੰ ਹੀ ਢੱਕ ਰਿਹਾ ਹੁੰਦਾ ਹੈ। ਉਨ੍ਹਾਂ ਦਾ ਨੱਕ ਨੰਗਾ ਹੁੰਦਾ ਹੈ।
ਅਜਿਹਾ ਨਹੀਂ ਹੋਣਾ ਚਾਹੀਦਾ, ਮਾਸਕ ਚਾਹੇ ਮੈਡੀਕਲ ਵਾਲਾ ਹੋਵੇ ਤੇ ਚਾਹੇ ਕੱਪੜੇ ਦਾ। ਉਸ ਦਾ ਫ਼ਾਇਦਾ ਤਾਂ ਹੀ ਹੈ ਜੇ ਉਹ ਨੱਕ ਤੇ ਮੂੰਹ ਦੋਵਾਂ ਨੂੰ ਸਹੀ ਤਰ੍ਹਾਂ ਢਕੇ। ਕੋਵਿਡ-19 ਦਾ ਵਾਇਰਸ ਦੇ ਸਰੀਰ ਅੰਦਰ ਇਨ੍ਹਾਂ ਦੋਵੇਂ ਹੀ ਰਾਹਾਂ ਥਾਣੀਂ ਹੀ ਦਾਖ਼ਲ ਹੁੰਦਾ ਹੈ।
ਕਿੰਨ੍ਹਾਂ ਦੇ ਮਾਸਕ ਨਹੀਂ ਲਾਉਣਾ?
2 ਸਾਲ ਤੋਂ ਛੋਟੇ ਬੱਚਿਆਂ, ਉਹ ਲੋਕ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਵੇ, ਬੇਹੋਸ਼ ਮਰੀਜ਼ ਜਾਂ ਉਹ ਲੋਕ ਜੋ ਬਿਨਾਂ ਮਦਦ ਦੇ ਮਾਸਕ ਨੂੰ ਆਪਣੇ ਮੂੰਹ ਤੋਂ ਹਟਾ ਨਾ ਸਕਣ। ਉਨ੍ਹਾਂ ਦੇ ਮਾਸਕ ਨਹੀਂ ਲਾਉਣਾ ਚਾਹੀਦਾ। ਅਜਿਹੀ ਹਾਲਤ ਵਿੱਚ ਉਨ੍ਹਾਂ ਦਾ ਦਮ ਘੁੱਟ ਸਕਦਾ ਹੈ।
ਘਰੇਲੂ ਮਾਸਕ ਧੋਣ ਬਾਰੇ
ਘਰ ਵਿੱਚ ਬਣਾਏ ਕੱਪੜੇ ਦੇ ਮਾਸਕ ਧੋ ਕੇ ਦੋਬਾਰਾ ਵਰਤੇ ਜਾ ਸਕਦੇ ਹਨ। ਅਜਿਹਾ ਨਾ ਕੀਤਾ ਜਾਵੇ ਤਾਂ ਉਹ ਇਨਫ਼ੈਕਸ਼ਨ ਦਾ ਸਰੋਤ ਬਣ ਸਕਦੇ ਹਨ।
ਘਰੇਲੂ ਮਾਸਕ ਨੂੰ ਵਰਤੋਂ ਦੇ ਹਿਸਾਬ ਨਾਲ ਧੋਂਦੇ ਰਹਿਣਾ ਚਾਹੀਦਾ ਹੈ। ਇਸ ਲਈ ਚੰਗਾ ਹੈ ਕਿ ਘਰ ਵਿੱਚ ਪ੍ਰਤੀ ਵਿਅਕਤੀ ਕੁਝ ਕੁ ਮਾਸਕ ਹੋਣ ਤਾਂ ਜੋ ਜਦੋਂ ਇੱਕ ਧੋਤਾ ਹੋਵੇ ਤਾਂ ਦੂਜਾ ਵਰਤਿਆ ਜਾ ਸਕੇ।
ਬਜ਼ਾਰੀ ਮਾਸਕਾਂ ਨੂੰ ਧੋਂਣ ਸਮੇਂ ਇਸ ਗੱਲ ਦਾ ਖ਼ਿਆਲ ਰੱਖਿਆ ਜਾਵੇ ਕਿ ਇਨ੍ਹਾਂ ਦੀ ਸ਼ਕਲ ਅਤੇ ਰੇਸ਼ੇ ਖ਼ਰਾਬ ਨਾ ਹੋਣ।
ਟੂਥ ਬਰੱਸ਼ ਵਾਂਗ ਹਰ ਵਿਅਕਤੀ ਦੇ ਮਾਸਕ ਵੱਖਰੇ ਹੋਣ ਤਾਂ ਹੀ ਠੀਕ ਹੈ।
ਮੈਡੀਕਲ ਮਾਸਕ ਇੱਕ ਵਾਰ ਵਰਤੋਂ ਲਈ ਹੀ ਹੁੰਦੇ ਹਨ ਅਤੇ ਦੁਬਾਰਾ ਨਹੀਂ ਵਰਤੇ ਜਾਣੇ ਚਾਹੀਦੇ।
ਮਾਸਕ ਛੂਹਣ ਤੋਂ ਬਾਅਦ ਹੱਥ ਧੋਣਾ
ਮਾਸਕ ਵਿੱਚ ਰੋਗਜਨਕ ਜੀਵਾਣੂ-ਵਿਸ਼ਾਣੂ ਹੋ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਛੂਹਣ ਤੋਂ ਬਾਅਦ ਤੁਰੰਤ ਆਪਣੇ ਹੱਥ ਧੋ ਲਓ।
ਇਸੇ ਤਰ੍ਹਾਂ ਮਾਸਕ ਨੂੰ ਪਹਿਨਣ ਤੋਂ ਪਹਿਲਾਂ ਤੇ ਉਤਾਰਨ ਤੋਂ ਬਾਅਦ ਆਪਣੇ ਹੱਥ ਜ਼ਰੂਰ ਧੋਵੋ।
- ਕੋਰੋਨਾਵਾਇਰਸ ਦੇ ਦੌਰ 'ਚ ਬੰਦਿਆਂ ਨੂੰ ਨਸੀਹਤ 'ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ'
- ਪੁਲਿਸ ਵਾਲੇ 'ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ
- ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
ਘਰ ਵਿੱਚ ਮਾਸਕ ਬਣਾਉਣ ਦੇ ਤਰੀਕੇ
ਇਸ ਸੰਬਧ ਵਿੱਚ ਸੀਡੀਸੀ ਦੀਆਂ ਕੁਝ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਘਰ ਵਿੱਚ ਕੱਪੜੇ ਦਾ ਮਾਸਕ ਬਹੁਤ ਹੀ ਸੌਖੇ ਅਤੇ ਸਸਤੇ ਤਰੀਕੇ ਨਾਲ ਘਰਾਂ ਵਿੱਚ ਸੌਖਿਆਂ ਹੀ ਮਿਲ ਜਾਣ ਵਾਲੀਆਂ ਚੀਜ਼ਾਂ ਨਾਲ ਬਣਾਇਆ ਜਾ ਸਕਦਾ ਹੈ।
ਇਸ ਲਈ ਤੁਹਾਨੂੰ ਹੇਠ ਲਿਖਿਆਂ ਚੀਜ਼ਾਂ ਚਾਹੀਦੀਆਂ ਹੋਣਗੀਆਂ:
- 10 ਇੰਚ X 6 ਇੰਚ ਅਕਾਰ ਦੀਆਂ ਕੱਪੜੇ ਦੀਆਂ 2 ਪੱਟੀਆਂ
- 6 ਇੰਚ ਲੰਬੇ ਇਲਾਸਟ ਦੇ ਟੁਕੜੇ ਜਾਂ ਕੁਝ ਵੀ ਹੋਰ ਲਿਫ਼ਣਯੋਗ ਧਾਗਾ/ਰਬਰ ਬੈਂਡ/ ਵਾਲਾਂ ਤੇ ਪਾਉਣ ਵਾਲਾ ਬੈਂਡ
- ਸੂਈ, ਧਾਗਾ
- ਕੈਂਚੀ
- ਸਿਲਾਈ ਮਸ਼ੀਨ
ਵਿਧੀ
- 10 ਇੰਚ X 6 ਇੰਚ ਅਕਾਰ ਦੀਆਂ ਕੱਪੜੇ ਦੀਆਂ 2 ਵਰਗਾਕਾਰ ਪੱਟੀਆਂ ਲਵੋ। ਇਨ੍ਹਾਂ ਦਾ ਕੱਪੜਾ ਪੀਢੀ ਬੁਣਤੀ ਵਾਲਾ ਹੋਣਾ ਚਾਹੀਦਾ ਹੈ। ਟੀ-ਸ਼ਰਟ ਦਾ ਕੱਪੜਾ ਵੀ ਪਲੇਟਾਂ ਪਾ ਕੇ ਵਰਤਿਆ ਜਾ ਸਕਦਾ ਹੈ। ਪੱਟੀਆਂ ਨੂੰ ਇੱਕ ਦੇ ਉੱਪਰ ਇੱਕ ਰੱਖ ਕੇ ਸਿਲਾਈ ਕਰ ਲਓ। ਇਨ੍ਹਾਂ ਨੂੰ ਇੱਕ ਬਣਾ ਲਓ।
- ਹੁਣ ਲੰਬੇ ਪਾਸੇ ਦੇ ਕਿਨਾਰੇ ਨੂੰ ¼ ਇੰਚ ਮੋੜ ਕੇ ਸਿਲਾਈ ਮਾਰ ਲਵੋ। ਹੁਣ ਛੋਟੇ ਪਾਸੇ ਤੋਂ ½ ਇੰਚ ਮੋੜ ਕੇ ਸਿਲਾਈ ਮਾਰ ਲਵੋ।
- ਹੁਣ 6 ਇੰਚ ਵਾਲੇ ਪਾਸੇ ਬਣੀਆਂ ਮੂਹਰੀਆਂ ਵਿੱਚੋਂ ਦੀ ਦੋਵੇਂ ਪਾਸੇ 1/8 ਇੰਚ ਚੌੜੀ ਇਲਾਸਟਿਕ ਦੀ ਪੱਟੀ ਲੰਘਾਓ। ਇਸ ਨੂੰ ਸਿਉਂ ਕੇ ਜਾਂ ਗੰਢ ਦੇ ਕੇ ਗੰਢ ਕੱਪੜੇ ਦੇ ਅੰਦਰ ਕਰ ਦਿਓ। ਇਹ ਕੰਨਾਂ ਵਿੱਚ ਫ਼ਸਾਉਣ ਵਾਲੇ ਛੱਲੇ ਤਿਆਰ ਹੋ ਗਏ।
- ਜੇ ਇਲਾਸਟਿਕ ਨਹੀਂ ਹੈ ਤਾਂ ਉਹ ਤਣੀਆਂ ਤੁਸੀਂ ਕੱਪੜੇ ਦੀਆਂ ਵੀ ਬਣਾ ਸਕਦੇ ਹੋ। ਜੋ ਤੁਸੀਂ ਪਹਿਨਣ ਵਾਲੇ ਦੇ ਸਿਰ ਮੁਤਾਬਣ ਬਣਾ ਸਕਦੇ ਹੋ। ਜਿਵੇਂ ਪੱਗ ਬੰਨ੍ਹਣ ਵਾਲਿਆਂ ਨੂੰ ਲੰਬੀਆਂ ਤਣੀਆਂ ਦੀ ਲੋੜ ਹੋਵੇਗੀ ਤਾਂ ਜੋ ਉਹ ਉਸ ਨੂੰ ਪੱਗ ਦੇ ਪਿੱਛੇ ਗੰਢ ਦੇ ਸਕਣ।
- ਹੁਣ ਕੱਪੜੇ ਨੂੰ ਇਲਾਸਟਕ ਦੇ ਨਾਲ ਥੋੜ੍ਹਾ ਅੰਦਰ ਵੱਲ ਨੂੰ ਕਰ ਕੇ ਪਾਸਿਆਂ ਤੋਂ ਤੋਪੇ ਲਗਾ ਦਿਓ ਤਾਂ ਜੋ ਇਲਾਸਟਕ ਆਪਣੀ ਥਾਂ ਤੋਂ ਹਿੱਲੇ ਨਾ।
ਬਿਨਾਂ ਸਿਲਾਈ ਦੇ ਟੀ-ਸ਼ਰਟ ਕੱਟ ਕੇ ਬਣਾਓ ਮਾਸਕ
ਤੁਸੀਂ ਆਪਣੀ ਕੋਈ ਟੀ-ਸ਼ਰਟ ਕੱਟ ਕੇ ਵੀ ਬਿਨਾਂ ਸਿਲਾਈ ਮਸ਼ੀਨ ਦੀ ਮਦਦ ਦੇ ਇੱਕ ਮਾਸਕ ਤਿਆਰ ਕਰ ਸਕਦੇ ਹੋ।
ਇਸ ਲਈ ਤੁਹਾਨੂੰ ਚਾਹੀਦੀ ਹੈ ਇੱਕ ਟੀ-ਸ਼ਰਟ ਅਤੇ ਕੈਂਚੀ।
- ਕੋਰੋਨਾਵਾਇਰਸ: 20 ਅਪ੍ਰੈਲ ਤੋਂ ਮਿਲ ਸਕਦੀ ਹੈ ਸ਼ਰਤਾਂ ਦੇ ਨਾਲ ਕੁਝ ਢਿੱਲ, ਭਾਰਤ ਵਿੱਚ 3 ਮਈ ਤੱਕ ਵਧਿਆ ਲੌਕਡਾਊਨ
- ਕੋਰੋਨਾਵਾਇਰਸ: ਆਉਣ ਵਾਲੇ ਕੁਝ ਹਫ਼ਤੇ ਭਾਰਤ ਲਈ ਗੰਭੀਰ ਕਿਉਂ ਤੇ ਕੀ ਕਹਿੰਦੇ ਹਨ ਮਾਹਿਰ
- ਪਹਿਲਾਂ ਵੀ ਤਬਾਹੀ ਮਚਾ ਚੁੱਕੇ ਕੋਰੋਨਾ ਲਈ ਟੀਕਾ ਕਿਉਂ ਨਹੀਂ ਬਣ ਸਕਿਆ
- ਕੋਰੋਨਾਵਾਇਰਸ: 25 ਜ਼ਿਲ੍ਹਿਆਂ 'ਚ 14 ਦਿਨ ਤੋਂ ਕੋਈ ਕੇਸ ਨਹੀਂ
- ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀਆਂ ਦਰਦਨਾਕ ਕਹਾਣੀਆਂ
ਵਿਧੀ
- ਟੀ-ਸ਼ਰਟ ਨੂੰ ਤਸਵੀਰ ਵਿੱਚ ਦਿਖਾਏ ਮੁਤਾਬਕ ਹੇਠਾਂ ਤੋਂ ਉੱਪਰ ਵੱਲ 7-8 ਇੰਚ ਲੰਬਾਈ ਵੱਲ ਕੱਟ ਲਓ।
- ਹੁਣ ਇੱਕ ਪਾਸ ਤੋਂ ਤਸਵੀਰ ਵਿੱਚ ਦਿਖਾਏ ਮੁਤਾਬਕ 7-8 ਇੰਚ ਕੱਟ ਕੇ ਵਿਚਕਾਰਲਾ ਕੱਪੜਾ ਕੱਢ ਦਿਓ। ਸਾਈਡਾਂ ਤੇ ਇੰਨਾ ਕੁ ਮੋਟਾ ਕੱਪੜਾ ਜ਼ਰੂਰ ਰਹਿ ਜਾਵੇ ਜੋ ਅਸਾਨੀ ਨਾਲ ਸਿਰ ਦੇ ਪਿੱਛੇ ਲਿਜਾ ਕੇ ਬੰਨ੍ਹਿਆ ਜਾ ਸਕੇ ਅਤੇ ਮਾਸਕ ਨੂੰ ਚਿਹਰੇ ਉੱਪਰ ਪਕੜ ਦੇਵੇ।
- ਤਸਵੀਰ ਵਿੱਚ ਦਿਖਾਏ ਮੁਤਾਬਕ ਬੰਨ੍ਹ ਲਓ।
ਘਰੇਲੂ ਮਾਸਕ ਪਾਉਣ ਦਾ ਸੀਡੀਸੀ ਮੁਤਾਬਕ ਸਹੀ ਤਰੀਕਾ
- ਇਹ ਤੁਹਾਡੇ ਚਿਹਰੇ ਨੂੰ ਅਰਾਮਦਾਇਕ ਪਕੜ ਨਾਲ ਢਕੇ।
- ਇਹ ਨਾ ਹੀ ਚਿਹਰੇ ਉੱਪਰ ਜ਼ਿਆਦਾ ਕਸ ਕੇ ਬੰਨ੍ਹਿਆ ਹੋਵੇ ਅਤੇ ਨਾ ਹੀ ਬਹੁਤਾ ਢਿੱਲਾ।
- ਕੰਨਾਂ ਵਿੱਚ ਇਸ ਦੇ ਲੂਪ ਚੰਗੀ ਤਰ੍ਹਾਂ ਫ਼ਸੇ ਹੋਏ ਹੋਣੇ ਚਾਹੀਦੇ ਹਨ। ਜਾਂ ਸਿਰ ਦੇ ਪਿੱਛੇ ਮਜ਼ਬੂਤੀ ਨਾਲ ਬੰਨ੍ਹੇ ਹੋਣੇ ਚਾਹੀਦੇ ਹਨ। ਤਾਂ ਜੋ ਵਾਰ-ਵਾਰ ਹਿੱਲ ਕੇ ਤੁਹਾਡੇ ਕੰਮ ਵਿੱਚ ਵਿਘਨ ਨਾ ਪਾਉਣ।
- ਮਾਸਕ ਨਾਲ ਤੁਹਾਨੂੰ ਸਾਹ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ।
- ਇਹ ਇਸ ਤਰ੍ਹਾਂ ਨਾਲ ਬਣਿਆ ਹੋਵੇ ਕਿ ਸੌਖਿਆਂ ਹੀ ਧੋਤਾ ਤੇ ਸੁਕਾਇਆ ਜਾ ਸਕੇ।