You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਉਣ ਵਾਲੇ ਕੁਝ ਹਫ਼ਤੇ ਭਾਰਤ ਲਈ ਗੰਭੀਰ ਕਿਉਂ ਤੇ ਕੀ ਕਹਿੰਦੇ ਹਨ ਮਾਹਿਰ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਕਿ ਭਾਰਤ ਲਈ ਆਉਣ ਵਾਲੇ 3-4 ਹਫ਼ਤੇ ਕੋਰੋਨਾਵਾਇਰਸ ਨੂੰ ਰੋਕਣ ਲਈ 'ਗੰਭੀਰ' ਹੋਣਗੇ।
ਭਾਰਤ ਵਿੱਚ ਪਹਿਲਾਂ ਕੋਰੋਨਾਵਾਇਰਸ ਦਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਉਸ ਦਿਨ ਤੋਂ ਹੀ ਦੇਸ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕਈ ਯਤਨ ਕੀਤੇ ਜਾ ਰਹੇ ਹਨ।
ਟੈਸਟ ਕਰਵਾਉਣ ਦੀ ਸਹੂਲੀਅਤ ਤੋਂ ਲੈ ਕੇ 122 ਸਾਲ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਦਾ ਨਿਯਮ ਵਰਤੋਂ ਵਿੱਚ ਲਿਆਂਦਾ ਗਿਆ। ਇਹ ਨਿਯਮ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਇੱਕਠੇ ਹੋਣ ਦੇ ਨਾਲ ਹੋਰ ਕਈ ਚੀਜ਼ਾਂ ਤੋਂ ਰੋਕਦਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ 15 ਨੂੰ ਖ਼ਤਮ ਹੋਣ ਵਾਲਾ ਲੌਕਡਾਊਨ, ਇੱਕ ਵਾਰ ਫਿਰ ਤੋਂ ਵਧਾ ਦਿੱਤਾ ਜਾਵੇਗਾ।
ਭਾਰਤ ਦੇ ਕਈ ਹਿੱਸਿਆਂ ਵਿੱਚ ਹੌਟਸਪੋਟਸ ਦੀ ਪਛਾਣ ਵੀ ਕੀਤੀ ਗਈ ਹੈ।
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਦੁਨੀਆਂ ਭਰ ਦੇ ਸਿਹਤ ਮਾਹਿਰਾਂ ਦੀ ਨਜ਼ਰ ਭਾਰਤ ਦੀ ਕੋਰੋਨਾਵਾਇਰਸ ਖ਼ਿਲਾਫ਼ ਜੰਗ ਉੱਤੇ ਬਣੀ ਹੋਈ ਹੈ।
ਭਾਰੀ ਆਬਾਦੀ, ਵੱਡਾ ਖੇਤਰਫ਼ਲ ਤੇ ਕਮਜ਼ੋਰ ਸਿਹਤ ਵਿਵਸਥਾ ਵਾਲੇ ਦੇਸ ਵਿੱਚ ਡਰ ਹਰ ਵੇਲੇ ਬਣਿਆ ਰਹਿੰਦਾ ਹੈ।
ਆਪਣਾ ਨਾਂ ਨਾ ਦੇਣ ਦੀ ਬੇਨਤੀ ਕਰਦਿਆਂ, ਇੱਕ ਉੱਘੇ ਵਾਇਰਾਲੌਜਿਸਟ ਨੇ ਕਿਹਾ, "ਇਸ ਬਾਰੇ ਬਹੁਤ ਲੋਕਾਂ ਨੂੰ ਚਿੰਤਾ ਹੈ। ਅਜੇ ਇੱਥੇ ਵਾਇਰਸ ਆਪਣੇ ਪਹਿਲੇ ਪੜਾਅ ਵਿੱਚ ਹੈ। ਇਸ ਬਾਰੇ ਬਹੁਤਾ ਆਉਣ ਵਾਲੇ 3-4 ਹਫ਼ਤਿਆਂ ਵਿੱਚ ਪਤਾ ਲੱਗੇਗਾ।"
ਅਰਥਸ਼ਾਸਤਰੀ ਸ਼ਾਮਿਕਾ ਰਵੀ ਜੋ ਕਿ ਬਰੂਕਿੰਗਸ ਇੰਸਟੀਟਿਊਸ਼ਨ ਵਿੱਚ ਹੁੰਦੇ ਹੋਏ ਇਸ ਇਨਫੈਕਸ਼ਨ 'ਤੇ ਨਜ਼ਰ ਰੱਖ ਰਹੇ ਹਨ।
ਉਹ ਕਹਿੰਦੇ ਹਨ ਕਿ ਇਸ ਬਿਮਾਰੀ ਦੇ ਮਾਮਲੇ ਹਰ ਸੱਤ ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ, ਜੋ ਕਿ ਪਹਿਲਾਂ ਨਾਲੋਂ ਘੱਟ ਦਰ ਵਾਲਾ ਵਾਧਾ ਹੈ। ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਜ਼ਰੂਰ ਰਹੀ ਹੈ ਪਰ ਅਜੇ ਵੀ ਦਰ ਘੱਟ ਹੈ।
ਉਨ੍ਹਾਂ ਕਿਹਾ, "ਸਾਡਾ ਇਨਫੈਕਸ਼ਨ ਦਰ ਅਜੇ ਬਹੁਤਾ ਵਧਿਆ ਨਹੀਂ ਹੈ। ਇੱਥੇ ਸਾਰੇ ਟੈਸਟ ਲਗਭਗ ਨਿਯਮ ਅਨੁਸਾਰ ਕੀਤੇ ਜਾ ਰਹੇ ਹਨ। ਭਾਰਤ ਵਿੱਚ ਇਸ ਨਾਲੋਂ ਜ਼ਿਆਦਾ ਕੇਸਾਂ ਦੇ ਹੋਣ ਦੀ ਉਮੀਦ ਸੀ।”
ਕੋਰੋਨਾਵਾਇਰਸ ਦੇ ਮਾਮਲਿਆਂ ਦੀ ਸੱਚਾਈ
ਇੰਦੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਏ ਅਤੇ ਇੱਥੇ ਕਈ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ।
ਹਸਪਤਾਲ ਦੇ ਇੱਕ ਛਾਤੀ ਦੇ ਮਾਹਰ ਡਾਕਟਰ ਰਵੀ ਡੋਸੀ ਨੇ ਮੈਨੂੰ ਦੱਸਿਆ, “ਅਸੀਂ ਸੋਚਿਆ ਕਿ ਲਾਗ ਵਿੱਚ ਕਮੀ ਆ ਰਹੀ ਹੈ, ਪਰ ਅਚਾਨਕ ਪਿਛਲੇ ਦਿਨਾਂ ਵਿੱਚ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ।"
ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੇਲੂਰ ਦੇ ਵਾਇਰਲੌਜੀ ਦੇ ਸੇਵਾਮੁਕਤ ਪ੍ਰੋਫੈਸਰ ਟੀ.ਜੈਕਬ ਜੌਨ ਵਰਗੇ ਹੋਰ ਲੋਕ ਮੰਨਦੇ ਹਨ ਕਿ ਭਾਰਤ ਨੂੰ ਹੋਰ ਮਾੜੇ ਹਾਲਾਤਾਂ ਲਈ ਤਿਆਰ ਹੋ ਜਾਣਾ ਚਾਹੀਦਾ ਹੈ।
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਅਸੀਂ ਅਜੇ ਤੱਕ ਸਮੱਸਿਆ ਦੇ ਫੈਲਾਅ ਨੂੰ ਸਮਝਿਆ ਹੈ, ਜੋ ਅਗਲੇ ਦੋ ਮਹੀਨਿਆਂ ਵਿੱਚ ਸਾਡੇ ਉੱਤੇ ਆਉਣ ਦੀ ਸੰਭਾਵਨਾ ਹੈ। ਬਹੁਤ ਲੰਮੇ ਸਮੇਂ ਤੱਕ ਸਾਡੀ ਪ੍ਰਤੀਕਿਰਿਆਵਾਂ ਵਾਇਰਸ ਅਨੁਸਾਰ ਰਹੀਆਂ, ਜਦਕਿ ਇਸ ਦੇ ਉਲਟ ਕਰਨ ਦੀ ਲੋੜ ਸੀ।"
ਡਾ. ਜੌਨ ਦਾ ਕਹਿਣਾ ਹੈ ਕਿ ਭਾਰਤ ਦਾ ਹੁੰਗਾਰਾ ਵੱਡੇ ਪੱਧਰ 'ਤੇ "ਸਬੂਤ ਅਧਾਰਤ ਅਤੇ ਪ੍ਰਤੀਕ੍ਰਿਆਵਾਦੀ ਰਿਹਾ ਹੈ ਜਦੋਂ ਇਹ ਆਉਣ ਵਾਲੀ ਸਥਿਤੀ ਨੂੰ ਸਮਝਣ ਕੇ, ਸਮਾਂ ਰਹਿੰਦਿਆਂ, ਪਹਿਲਾਂ ਹੀ ਸਾਰੇ ਇੰਤਜ਼ਾਮ ਤੇ ਬਚਾਅ ਕਰਨ ਵਾਲਾ ਹੋਣਾ ਚਾਹੀਦਾ ਸੀ”।
ਭਾਰਤ ਦੇ ਸਿਹਤ ਮੰਤਰਾਲੇ ਨੇ ਸਖ਼ਤੀ ਨਾਲ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਭਾਰਤ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਸੰਚਾਰ ਹੋਇਆ ਹੈ।
ਭਾਵੇਂ ਕਿ ਸਾਰੇ ਦੇਸ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਮਾਰਚ ਦੇ ਅਰੰਭ ਤੋਂ ਹੀ ਕੋਵਿਡ -19 ਵਾਲੇ ਮਰੀਜ਼ਾਂ ਵਿੱਚ ਇਹੋ ਜਿਹੇ ਲੱਛਣ ਦੇਖ ਰਹੇ ਹਨ।
ਡਾ. ਜੌਨ ਕਹਿੰਦੇ ਹਨ, "ਸਾਰਾ ਧਿਆਨ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਸਬੂਤ ਲੱਭਣ 'ਤੇ ਲੱਗਾ ਹੈ, ਇਹ ਇੱਕ ਸੋਚੀ-ਸਮਝੀ ਗ਼ਲਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕਮਿਊਨਿਟੀ ਟ੍ਰਾਂਸਮਿਸ਼ਨ ਹੈ।”
ਡਾ. ਰਵੀ ਦਾ ਮੰਨਣਾ ਹੈ, "ਅੱਗੇ ਜਾ ਕੇ ਹਰ ਹਫ਼ਤਾ ਹੁਣ ਨਾਜ਼ੁਕ ਹੁੰਦਾ ਜਾ ਰਿਹਾ ਹੈ।”
ਆਰਥਿਕ ਮੰਦੀ ਨੂੰ ਰੋਕਣ ਲਈ ਲੌਕਡਾਊਨ ਵਿੱਚ ਢਿੱਲ ਦੇਣ ਅਤੇ ਵਾਇਰਸ ਨੂੰ ਘਟਾਉਣ ਲਈ, ਹੁਣ ਵੱਧ ਜਾਂਚ ਦੀ ਜ਼ਰੂਰਤ ਹੋਏਗੀ ਕਿ ਕੌਣ ਇਸ ਲਾਗ ਨਾਲ ਪੀੜਤ ਹੈ ਅਤੇ ਕੌਣ ਨਹੀਂ।
ਭਾਰਤ ਨੂੰ ਕੀ ਕਰਨ ਦੀ ਲੋੜ
ਭਾਰਤ ਨੂੰ ਇਸ ਪ੍ਰਕਿਰਿਆ ਨੂੰ ਸੰਭਾਲਣ ਲਈ ਲੱਖਾਂ ਪਰੀਖਣ ਕਿੱਟਾਂ ਅਤੇ ਟ੍ਰੇਂਡ ਲੋਕਾਂ ਦੀ ਜ਼ਰੂਰਤ ਹੋਏਗੀ।
ਟੈਸਟਿੰਗ ਵੀ ਇੱਕ ਬਹੁਤ ਹੀ ਵਿਸ਼ੇਸ਼ ਪ੍ਰਕਿਰਿਆ ਹੈ, ਜਿਸ ਵਿੱਚ ਹਜ਼ਾਰਾਂ ਨਮੂਨਿਆਂ ਨੂੰ ਲੈਬਾਂ ਵਿੱਚ ਨਿਰਵਿਘਨ ਤਰੀਕੇ ਨਾਲ ਪਹੁੰਚਣਾ ਸ਼ਾਮਲ ਹੈ। ਭਾਰਤ ਦੇ ਸਰੋਤ ਅਤੇ ਸਮਰੱਥਾ ਸੀਮਤ ਹਨ।
ਡਾ. ਰਵੀ ਦਾ ਕਹਿਣਾ ਹੈ ਕਿ ਇਸ ਨੂੰ ਕਰਨ ਦਾ ਇੱਕ ਤਰੀਕਾ, "ਪੂਲ ਟੈਸਟਿੰਗ" ਹੈ।
WHO ਦੀਆਂ ਹਦਾਇਤਾਂ ਅਨੁਸਾਰ ਇਸ ਵਿੱਚ ਇੱਕ ਟਿਊਬ ਵਿੱਚ ਬਹੁਤ ਸਾਰੇ ਨਮੂਨੇ ਇਕੱਠੇ ਕਰਕੇ ਇੱਕ ਸਿੰਗਲ ਰੀਅਲ ਟਾਈਮ ਕੋਰੋਨਾਵਾਇਰਸ ਟੈਸਟ ਕੀਤਾ ਜਾਂਦਾ ਹੈ।
ਜੇ ਟੈਸਟ ਨੈਗੇਟਿਵ ਹੈ, ਤਾਂ ਪਰਖੇ ਗਏ ਸਾਰੇ ਲੋਕ ਨੈਗੇਟਿਵ ਹਨ। ਜੇ ਇਹ ਪੌਜ਼ਿਟਿਵ ਹੈ, ਤਾਂ ਹਰ ਵਿਅਕਤੀ ਦੀ ਵਾਇਰਸ ਲਈ ਵੱਖਰੇ ਤੌਰ 'ਤੇ ਜਾਂਚ ਕਰਨੀ ਪਵੇਗੀ।
"ਪੂਲ ਟੈਸਟਿੰਗ" ਵੱਡੀ ਆਬਾਦੀ ਦੇ ਟੈਸਟ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਂਦਾ ਹੈ।
ਡਾ. ਰਵੀ ਕਹਿੰਦੇ ਹਨ, "ਜੇ ਕੁਝ ਜ਼ਿਲ੍ਹਿਆਂ ਵਿੱਚ ਬਿਮਾਰੀ ਦਾ ਕੋਈ ਨਿਸ਼ਾਨ ਨਹੀਂ ਹੈ, ਤਾਂ ਅਸੀਂ ਉਨ੍ਹਾਂ ਨੂੰ ਆਰਥਿਕ ਗਤੀਵਿਧੀਆਂ ਲਈ ਖੋਲ੍ਹ ਸਕਦੇ ਹਾਂ।"
ਵਾਇਰਲੌਜਿਸਟਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਵੱਡੇ ਪੱਧਰ 'ਤੇ ਐਂਟੀ ਬਾਡੀ ਟੈਸਟ ਵੀ ਕਰਨਾ ਚਾਹੀਦਾ ਹੈ। ਸੁਰੱਖਿਆ ਵਾਲੀ ਐਂਟੀਬਾਡੀਜ਼ ਦੀ ਮੌਜੂਦਗੀ ਬਾਰੇ ਪਤਾ ਲਾਉਣ ਲਈ ਇੱਕ ਉਂਗਲੀ ਤੋਂ ਲਏ ਖੂਨ ਦੀ ਜਾਂਚ ਕਰਕੇ ਟੈਸਟ ਕਰਨਾ ਚਾਹੀਦਾ ਹੈ।
ਖੂਨ ਦਾ ਟੈਸਟ ਕਰਨਾ ਪੋਲੀਓ ਬੂੰਦਾਂ ਪਿਲਾਉਣ ਨਾਲੋਂ ਵੀ ਸੌਖਾ ਅਤੇ ਤੇਜ਼ ਹੈ, ਜੋ ਕਿ ਭਾਰਤ ਨੇ ਸਫਲਤਾਪੂਰਵਕ ਕੀਤਾ ਹੈ।
ਇੱਕ ਵਾਇਰਲੌਜਿਸਟ ਅਨੁਸਾਰ, “ਸਾਨੂੰ ਐਂਟੀਬਾਡੀ ਟੈਸਟਿੰਗ ਇੱਕ ਜਨਤਕ ਸਿਹਤ ਦੇ ਸਾਧਨ ਵਜੋਂ ਕਰਨ ਦੀ ਲੋੜ ਹੈ।ਸਾਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਜ਼ਰੂਰਤ ਹੈ ਜੋ ਲਾਗ ਤੋਂ ਠੀਕ ਹੋ ਗਏ ਹਨ ਤਾਂ ਕਿ ਉਹ ਕੰਮ 'ਤੇ ਵਾਪਸ ਜਾ ਸਕਣ।"
ਵਾਇਰਲੌਜਿਸਟ ਮੁਤਾਬਕ ਇਸਦੇ ਨਾਲ, ਭਾਰਤ ਨੂੰ ਪਲਾਜ਼ਮਾ ਥੈਰੇਪੀ ਵੱਲ ਦੇਖਣ ਦੀ ਜ਼ਰੂਰਤ ਹੈ।
ਇਸ ਵਿੱਚ ਕੋਰੋਨਾਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਲਹੂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਐਂਟੀਬਾਡੀ ਨਾਲ ਭਰਪੂਰ ਖੂਨ ਦਾ ਪਲਾਜ਼ਮਾ ਬਿਮਾਰ ਮਰੀਜ਼ਾਂ ਵਿੱਚ ਪਾਇਆ ਜਾਂਦਾ ਹੈ। ਬਹੁਤ ਸਾਰੇ ਡਾਕਟਰ ਕਹਿੰਦੇ ਹਨ ਕਿ ਇਹ ਬਿਮਾਰੀ ਦੇ ਇਲਾਜ ਲਈ ਇੱਕ ਉਮੀਦ ਭਰਿਆ ਤਰੀਕਾ ਹੈ।
ਬਹੁਤੇ ਵਾਇਰਲੌਜਿਸਟ ਮੰਨਦੇ ਹਨ ਕਿ ਭਾਰਤ ਨੂੰ "ਹੋਰ ਵੀ ਜ਼ਿਆਦਾ ਟੈਸਟ ਕਰਨੇ ਚਾਹੀਦੇ ਹਨ।"
ਇੱਕ ਵਾਇਰਲੌਜਿਸਟ ਅਨੁਸਾਰ, ਕੋਈ ਵੀ ਵਿਅਕਤੀ ਜਿਸ ਨੂੰ "ਕੋਈ ਵੀ ਸਾਹ ਦੀ ਲਾਗ" ਹੋਵੇ, ਉਹ ਟੈਸਟ ਲਈ ਯੋਗ ਹੋਣਾ ਚਾਹੀਦਾ ਹੈ।
ਬਿਮਾਰੀਆਂ ਨੂੰ ਲੈ ਕੇ ਭਾਰਤ ਦਾ ਰਵੱਇਆ
ਭਾਰਤ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਜਾਂਚ ਕਰਵਾਉਣ ਦਾ ਰਿਵਾਜ ਨਹੀਂ ਹੈ ਕਿਉਂਕਿ ਜ਼ਿਆਦਾਤਰ ਨਾਗਰਿਕ ਉਨ੍ਹਾਂ ਦਾ ਆਰਥਿਕ ਤੌਰ 'ਤੇ ਖਰਚਾ ਨਹੀਂ ਚੱਕ ਸਕਦੇ। ਜੋਖ਼ਮ ਨੂੰ ਘਟਾਉਣਾ ਸਭਿਆਚਾਰ ਵਿੱਚ ਸ਼ਾਮਲ ਨਹੀਂ ਹੈ।
ਇੱਕ ਵਾਇਰਲੋਜਿਸਟ ਨੇ ਕਿਹਾ, “ਅਸੀਂ ਟੈਸਟ ਕਰਨ ਦੀ ਬਜਾਏ ਇਲਾਜ ਕਰਨਾ ਚਾਹੁੰਦੇ ਹਾਂ। ਅਸੀਂ ਕਿਸੇ ਬਿਮਾਰੀ ਦੇ ਕਾਰਨ ਜਾਣਨ ਦੀ ਬਜਾਏ ਉਸ ਦੇ ਲੱਛਣਾਂ 'ਤੇ ਨਿਰਭਰ ਕਰਦੇ ਹਾਂ। ਅਸੀਂ ਟੈਸਟ ਤਾਂ ਹੀ ਕਰਦੇ ਹਾਂ ਜਦੋਂ ਅਸੀਂ ਬਿਮਾਰ ਹੋਈਏ।"
ਡਾਕਟਰ ਜੌਨ ਦਾ ਕਹਿਣਾ ਹੈ ਕਿ ਇਹ ਸਭ ਠੀਕ ਹੈ, ਸਰਕਾਰ ਆਪਣੀ ਪ੍ਰਬੰਧਕੀ ਤਾਕਤ ਨਾਲ ਵਾਇਰਸ ਖ਼ਿਲਾਫ਼ ਲੜਾਈ ਲੜ ਰਹੀ ਹੈ। ਪਰ ਹੋ ਸਕਦਾ ਹੈ ਕਿ ਇਹ ਕਾਫ਼ੀ ਨਾ ਹੋਵੇ।
- ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਪ੍ਰਧਾਨ ਮੰਤਰੀ ਦੁਆਰਾ ਪ੍ਰੇਰਣਾਦਾਇਕ ਅਪੀਲ ਅਤੇ ਅਫ਼ਸਰਾਂ ਦੁਆਰਾ ਨਿਯਮਿਤ ਬਰੀਫਿੰਗ ਤੋਂ ਇਲਾਵਾ, ਵਾਇਰਸ ਦੇ ਸੰਚਾਰਨ ਅਤੇ ਟੈਸਟਿੰਗ ਦੇ ਪੈਮਾਨਿਆਂ ਦੇ ਆਲੇ ਦੁਆਲੇ ਦੀ ਜਾਣਕਾਰੀ ਅਕਸਰ ਅਸਪਸ਼ਟ ਅਤੇ ਮਨਘੜਤ ਹੁੰਦੀ ਹੈ।
ਮਾਸਕ ਪਹਿਨਣਾ ਪਿਛਲੇ ਹਫ਼ਤੇ ਹੀ ਲਾਜ਼ਮੀ ਕੀਤਾ ਗਿਆ ਸੀ।
ਸ਼ਾਨਦਾਰ ਜਨਤਕ ਸਿਹਤ ਪ੍ਰਣਾਲੀ ਅਤੇ ਪ੍ਰਤੀਕ੍ਰਿਆ ਦੇ ਨਾਲ, ਸਿਰਫ਼ ਕੇਰਲਾ ਨੇ ਇਸ ਬਿਮਾਰੀ ਦੇ ਮਾਮਲੇ ਘਟਾਏ ਹਨ।
ਇੱਕ ਵਾਇਰਲੋਜਿਸਟ ਕਹਿੰਦੇ ਹਨ, "ਇਹ ਲੰਮੇ ਸਮੇਂ ਲਈ ਚੱਲਣ ਵਾਲਾ ਹੈ। ਇੱਕ ਸਮੇਂ 'ਤੇ ਮਾਮਲੇ ਘਟਾ ਕੇ ਇਸ ਤੋਂ ਮੁਕਤੀ ਨਹੀਂ ਪਾਈ ਜਾ ਸਕਦੀ। ਸਾਰੇ ਸੂਬੇ ਇੱਕੋ ਸਮੇਂ 'ਤੇ ਮਾਮਲਿਆਂ ਵਿੱਚ ਵਾਧਾ ਅਤੇ ਗਿਰਾਵਟ ਨਹੀਂ ਦੇਖਣਗੇ।"
ਆਉਣ ਵਾਲੇ ਹਫ਼ਤੇ ਸੰਭਾਵਤ ਤੌਰ 'ਤੇ ਸਾਨੂੰ ਦੱਸਣਗੇ ਕਿ ਕੀ ਭਾਰਤ ਵਿੱਚ ਬਿਮਾਰੀ ਦੇ ਮਾਮਲਿਆਂ ਦਾ ਵਾਧਾ ਹੋਇਆ ਹੈ ਜਾਂ ਘਾਟਾ।
ਡਾ. ਜੌਨ ਕਹਿੰਦੇ ਹਨ, "ਇਹ ਇੱਕ ਮੁਸ਼ਕਲ ਪਹੇਲੀ ਹੈ। ਇਸ ਦੇ ਕੋਈ ਆਸਾਨ ਜਵਾਬ ਨਹੀਂ ਹੋਣਗੇ।"