You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: 25 ਜ਼ਿਲ੍ਹਿਆਂ 'ਚ 14 ਦਿਨ ਤੋਂ ਕੋਈ ਕੇਸ ਨਹੀਂ - 5 ਅਹਿਮ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਦਿਨਾਂ ਦੇ ਦੇਸ਼ਵਿਆਪੀ ਲੌਕਡਾਊਨ ਦੇ ਆਖ਼ਰੀ ਦਿਨ ਯਾਨੀ ਅੱਜ ਸਵੇਰੇ 10 ਵਜੇ ਜਨਤਾ ਨੂੰ ਸੰਬੋਧਿਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਬੋਧਨ ਦੌਰਾਨ ਮੋਦੀ ਲੌਕਡਾਊਨ ਵਿੱਚ ਵਾਧੇ ਦਾ ਐਲਾਨ ਕਰ ਸਕਦੇ ਹਨ।
'ਦਿ ਟ੍ਰਿਬਿਉਨ' ਅਖ਼ਬਾਰ ਮੁਤਾਬਕ, ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇਨੇ ਨਵੇਂ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਦੇਸ ਦੇ 15 ਰਾਜਾਂ ਦੇ 25 ਜ਼ਿਲ੍ਹੇ ਜੋ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੀ ਲਾਗ ਦੀ ਚਪੇਟ ਵਿੱਚ ਆਏ ਸਨ, ਵਿੱਚ ਹੁਣ ਮਹਾਂਮਾਰੀ ਦਾ ਫੈਲਣਾ ਰੁੱਕ ਰਿਹਾ ਹੈ।
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਤੋਂ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
ਇਨ੍ਹਾਂ ਜਿਲ੍ਹਿਆਂ ਵਿੱਚ ਪੰਜਾਬ ਦਾ ਮੋਹਾਲੀ (SAS ਨਗਰ) ਜਿਲਾ ਵੀ ਸ਼ਾਮਲ ਹੈ।
ਪਰ ਸੋਮਵਾਰ ਨੂੰ 51 ਮੌਤਾਂ ਹੋਈਆਂ ਜੋ ਭਾਰਤ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਸਨ। ਹੁਣ ਤੱਕ ਭਾਰਤ ਵਿੱਚ ਕੋਰੋਨਾਵਾਇਰਸ ਦੇ 9352 ਕੇਸ ਸਾਹਮਣੇ ਆਏ ਹਨ।
ਨਿਹੰਗ ਸਿੰਘਾਂ ਦਾ ਪਿਛੋਕੜ ਅਤੇ ਇਨ੍ਹਾਂ ਨਾਲ ਪਿਛਲੇ ਦਹਾਕਿਆਂ 'ਚ ਜੁੜੇ 4 ਵਿਵਾਦ
12 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੀ ਸਨੌਰ ਰੋਡ ਸਬਜ਼ੀ ਮੰਡੀ ਵਿੱਚ ਕਰਫਿਊ ਦੌਰਾਨ ਪੁਲਿਸ ਪਾਰਟੀ ਉੱਤੇ ਨਿਹੰਗਾਂ ਦੇ ਹਮਲੇ ਦੀ ਵਾਰਦਾਤ ਨੇ ਨਿਹੰਗ ਸਿੱਖਾਂ ਨੂੰ ਇੱਕ ਵਾਰ ਫੇਰ ਚਰਚਾ ਵਿੱਚ ਲਿਆ ਦਿੱਤਾ ਹੈ।
ਭਾਵੇਂ ਕਿ ਨਿਹੰਗਾਂ ਦੀ ਸਭ ਤੋਂ ਵੱਡੀ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ ਨੇ ਹਮਲਾਵਰਾਂ ਦਾ ਨਿਹੰਗ ਜਥੇਬੰਦੀਆਂ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।
ਹਮਲਾਵਰ ਪਟਿਆਲਾ ਨੇੜੇ ਬਲਬੇੜਾ ਪਿੰਡ ਵਿੱਚ ਗੁਰਦੁਆਰਾ ਖਿਚੜੀ ਸਾਹਿਬ ਦੇ ਕੰਪਲੈਕਸ ਵਿਚਲੇ ਡੇਰੇ ਵਿੱਚ ਰਹਿੰਦੇ ਸਨ ਅਤੇ ਹਮਲੇ ਦੌਰਾਨ ਨਿਹੰਗ ਬਾਣੇ ਵਿੱਚ ਸਨ।
ਪੂਰਾ ਦਿਨ ਚੱਲੀ ਪੁਲਿਸ ਕਾਰਵਾਈ ਵਿੱਚ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਦੇ ਆਈਜੀ ਜਤਿੰਦਰ ਸਿੰਘ ਔਲਖ਼ ਮੁਤਾਬਕ ਮੁਲਜ਼ਮਾਂ ਉੱਤੇ ਇਰਾਦਾ ਕਤਲ ਸਣੇ ਪਹਿਲਾਂ ਵੀ ਤਿੰਨ ਮਾਮਲੇ ਚੱਲ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿਕ ਕਰੋ।
ਆਉਣ ਵਾਲੇ ਕੁਝ ਹਫ਼ਤੇ ਭਾਰਤ ਲਈ ਗੰਭੀਰ ਕਿਉਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਕਿ ਭਾਰਤ ਲਈ ਆਉਣ ਵਾਲੇ 3-4 ਹਫ਼ਤੇ ਕੋਰੋਨਾਵਾਇਰਸ ਨੂੰ ਰੋਕਣ ਲਈ 'ਗੰਭੀਰ' ਹੋਣਗੇ।
ਭਾਰਤ ਵਿੱਚ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਉਸ ਦਿਨ ਤੋਂ ਹੀ ਦੇਸ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕਈ ਯਤਨ ਕੀਤੇ ਜਾ ਰਹੇ ਹਨ।
ਟੈਸਟ ਜਮ੍ਹਾਂ ਕਰਵਾਉਣ ਦੀ ਸਹੂਲੀਅਤ ਤੋਂ ਲੈ ਕੇ 122 ਸਾਲ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਦਾ ਨਿਯਮ ਵਰਤੋਂ ਵਿੱਚ ਲਿਆਂਦਾ ਗਿਆ। ਇਹ ਨਿਯਮ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਇੱਕਠੇ ਹੋਣ ਦੇ ਨਾਲ ਹੋਰ ਕਈ ਚੀਜ਼ਾਂ ਤੋਂ ਰੋਕਦਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ 15 ਨੂੰ ਖ਼ਤਮ ਹੋਣ ਵਾਲਾ ਲੌਕਡਾਊਨ, ਇੱਕ ਵਾਰ ਫਿਰ ਤੋਂ ਵਧਾ ਦਿੱਤਾ ਜਾਵੇਗਾ।
ਭਾਰਤ ਦੇ ਕਈ ਹਿੱਸਿਆਂ ਵਿੱਚ ਹੌਟਸਪੋਟਸ ਦੀ ਪਛਾਣ ਵੀ ਕੀਤੀ ਗਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿਕ ਕਰੋ।
ਕੋਰੋਨਾਵਾਇਰਸ ਨੂੰ ਸਿਹਤ ਦੀ ਥਾਂ ਸਿਆਸੀ ਸੰਕਟ ਕਹਿਣ ਵਾਲਿਆਂ ਦਾ ਕੀ ਤਰਕ ਹੈ
ਕੋਵਿਡ-19 ਸਾਡੀ ਦੁਨੀਆਂ ਨੂੰ ਕਿਵੇਂ ਬਦਲ ਦੇਵੇਗਾ? ਲੇਖਕ ਅਤੇ ਉੱਘੇ ਇਤਿਹਾਸਕਾਰ ਯੁਵਲ ਨੂਹ ਹਰਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਅਸੀਂ ਹੁਣ ਜੋ ਵਿਕਲਪ ਤਿਆਰ ਕਰਾਂਗੇ, ਉਹ ਆਉਣ ਵਾਲੇ ਸਾਲਾਂ ਲਈ ਸਾਡੇ ਜੀਵਨ ਨੂੰ ਆਕਾਰ ਦੇਣਗੇ।
ਇਜ਼ਰਾਇਲੀ ਇਤਿਹਾਸਕਾਰ ਅਤੇ 'ਸੇਪੀਅਨਜ਼: ਏ ਬਰੀਫ ਹਿਸਟਰੀ ਆਫ ਹਿਊਮਨਕਾਈਂਡ' ਦੇ ਲੇਖਕ ਯੁਵਲ ਨੂਹ ਹਰਾਰੀ ਨੇ ਕਿਹਾ ਕਿ ਕੋਵਿਡ-19 ਦਾ ਟਾਕਰਾ ਕਰਨ ਲਈ ਅਸੀਂ ਜੋ ਵਿਕਲਪ ਚੁਣ ਰਹੇ ਹਾਂ, ਉਹ ਆਉਣ ਵਾਲੇ ਸਾਲਾਂ ਦੀ ਸਾਡੀ ਦੁਨੀਆਂ ਨੂੰ ਅਕਾਰ ਦੇਣਗੇ।
ਇਸ ਮਹਾਂਮਾਰੀ ਨਾਲ ਕਿਸ ਤਰ੍ਹਾਂ ਦਾ ਸਮਾਜ ਉੱਭਰੇਗਾ? ਕੀ ਦੇਸ ਜ਼ਿਆਦਾ ਇਕਜੁੱਟ ਹੋਣਗੇ ਜਾਂ ਫਿਰ ਜ਼ਿਆਦਾ ਅਲੱਗ ਥਲੱਗ ਹੋਣਗੇ?
ਕੀ ਪੁਲਿਸ ਅਤੇ ਨਿਗਰਾਨੀ ਉਪਕਰਨਾਂ ਦਾ ਉਪਯੋਗ ਨਾਗਰਿਕਾਂ ਦੀ ਸੁਰੱਖਿਆ ਲਈ ਕੀਤਾ ਜਾਵੇਗਾ ਜਾਂ ਫਿਰ ਉਨ੍ਹਾਂ 'ਤੇ ਜ਼ੁਲਮ ਕਰਨ ਲਈ ਕੀਤਾ ਜਾਵੇਗਾ?
- ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਬੀਬੀਸੀ ਦੇ ਖ਼ਬਰਾਂ ਦੇ ਪ੍ਰੋਗਰਾਮ ਵਿੱਚ ਹਰਾਰੀ ਨੇ ਕਿਹਾ, ''ਇਹ ਸੰਕਟ ਸਾਨੂੰ ਕੁਝ ਬਹੁਤ ਵੱਡੇ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਜਲਦੀ ਅਮਲ ਕਰਨ ਲਈ ਮਜਬੂਰ ਕਰ ਰਿਹਾ ਹੈ, ਪਰ ਸਾਡੇ ਕੋਲ ਵਿਕਲਪ ਹਨ।''
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿਕ ਕਰੋ।
ਵਿਸਾਖੀ ਮੌਕੇ ਹਰਿਮੰਦਰ ਸਾਹਿਬ ਸਣੇ ਦੇਸ਼ ਦੇ ਗੁਰਦੁਆਰਿਆਂ 'ਚ ਸੁੰਨ
ਕੋਰੋਨਾਵਾਇਰਸ ਨੇ ਵਿਸਾਖੀ ਦੇ ਤਿਉਹਾਰ ਦੀਆਂ ਰੌਣਕਾਂ ਘਟਾ ਦਿੱਤੀਆਂ ਹਨ। ਇਸ ਮੌਕੇ ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਸੁੰਨ ਪਈ ਹੋਈ ਹੈ।