ਕੋਰੋਨਾਵਾਇਰਸ: ਗਰਮੀ ਆਉਣ ਦਾ ਕੋਰੋਨਾਵਾਇਰਸ ਉੱਪਰ ਕੀ ਹੋਵੇਗਾ ਅਸਰ-5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛੇ ਸਾਲ ਦਸੰਬਰ ਵਿੱਚ ਚੀਨ ਦੇ ਵੁਹਾਨ ਵਿੱਚ ਸਾਹਮਣੇ ਆਇਆ। ਉਸ ਤੋਂ ਬਾਅਦ ਇਹ ਵਾਇਰਸ ਹੌਲੀ-ਹੌਲੀ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ।

ਅਜਿਹੇ ਵਿੱਚ ਜਦੋਂ ਕਿ ਹਾਲੇ ਤੱਕ ਇਸ ਦਾ ਕੋਈ ਵੈਕਸੀਨ ਤਿਆਰ ਨਹੀਂ ਹੋ ਸਕਿਆ ਹੈ। ਇਸ ਦੇ ਦੇਸੀ ਇਲਾਜਾਂ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਜਿਵੇਂ ਕਿ ਗਰਮੀ ਦੀ ਮਦਦ ਨਾਲ ਕੋਰੋਨਾਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਗਰਮ ਪਾਣੀ-ਪੀਣ ਦੀ ਸਲਾਹ ਦਿੱਤਾ ਜਾ ਰਹੀ ਹੈ। ਇੱਥੋਂ ਤੱਕ ਕਿ ਗਰਮ ਪਾਣੀ ਨਾਲ ਨਹਾਉਣ ਦੀ ਸਲਾਹ ਦਿੱਤਾ ਜਾ ਰਹੀ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਗਰਮ ਪਾਣੀ ਪੀਣ ਨਾਲ ਤੇ ਸੂਰਜ ਦੀ ਰੋਸ਼ਨੀ ਵਿੱਚ ਰਹਿਣ ਨਾਲ ਇਸ ਵਾਇਰਸ ਨੂੰ ਮਾਰਿਆ ਜਾ ਸਕਦਾ ਹੈ।

ਇਸ ਦਾਅਵੇ ਵਿੱਚ ਆਇਸਕ੍ਰੀਮ ਨਾ ਖਾਣ ਦੀ ਵੀ ਸਲਾਹ ਦਿੱਤਾ ਗਈ ਹੈ। ਆਖ਼ਰ ਕੀ ਹੈ, ਇਨ੍ਹਾਂ ਦਾਅਵਿਆਂ ਦੀ ਸੱਚਾਈ, ਇੱਥੇ ਪੜ੍ਹੋ

ਕੋਰੋਨਾਵਾਇਰਸ ਨਾਲ ਲੜਾਈ ਵਿੱਚ ਕੇਰਲ ਤੋਂ ਪੰਜਾਬ ਦੇ ਪਿੰਡਾਂ ਲਈ ਸਬਕ

ਅਜਿਹਾ ਨਹੀਂ ਹੈ ਕੇ ਕੇਰਲ ਨੇ ਬਹੁਤ ਜ਼ਿਆਦਾ ਟੈਸਟ ਕੀਤੇ। ਉਸ ਲਈ ਤਾਂ ਕੇਂਦਰੀ ਸਰਕਾਰ ਦੇ ਪ੍ਰੋਟੋਕਾਲ ਦੀ ਹੀ ਪਾਲਣਾ ਕੀਤੀ ਗਈ। ਦੇਸ਼ ਭਰ ਦੀਆਂ ਇੱਕ ਦਰਜਨ ਤੋਂ ਵਧੇਰੇ ਲੈਬਸ ਵਿੱਚ ਰੋਜ਼ਾਨਾ 800 ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ।

ਕੇਰਲ ਵਿੱਚ ਪ੍ਰਵਾਸੀ ਕਾਮਿਆਂ ਅਤੇ ਇਸ ਦੇ ਆਪਣੇ ਨਾਗਰਿਕਾਂ ਦਾ ਬਾਹਰ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।

ਕੇਰਲ ਵਿੱਚ ਲੋਕਾਂ ਨੂੰ ਟਰੇਸ ਕਰਨ ਉਨ੍ਹਾਂ ਦੇ ਇਕਾਂਤਵਾਸ, ਪ੍ਰਵਾਸੀ ਕਾਮਿਆਂ ਦੀ ਸੰਭਾਲ ਅਤੇ ਆਪਣੇ ਘਰ ਵਿੱਚ ਇਕਾਂਤਵਾਸ ਨਾ ਕਰ ਸਕਣ ਵਾਲੇ ਲੋਕਾਂ ਲਈ ਥਾਵਾਂ ਦੇ ਪ੍ਰਬੰਧ ਆਦਿ ਵਿੱਚ ਜ਼ਮੀਨੀ ਪੱਧਰ ਉੱਪਰ ਪਿੰਡਾਂ ਦੀਆਂ ਪੰਚਾਇਆਤਾਂ ਦੀ ਅਹਿਮ ਭੂਮਿਕਾ ਰਹੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਪੰਜਾਬ ਕੋਲ PPE ਕਿੱਟਾਂ ਕਿੰਨੀਆਂ ਤੇ ਡਾਕਟਰਾਂ ਦਾ ਕੀ ਹਾਲ

ਪੰਜਾਬ ਦੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਬਣੇ ਕੰਟਰੋਲ ਰੂਮ ਦੇ ਹੈੱਡ ਰਾਹੁਲ ਤਿਵਾੜੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੀਪੀਈ ਕਿੱਟਾਂ ਦੀ ਜ਼ਰੂਰਤ ਲੱਖਾਂ ਵਿੱਚ ਹੈ ਪਰ ਇਹ ਹਜ਼ਾਰਾਂ ਵਿੱਚ ਹੀ ਉਪਲਬਧ ਹਨ।

ਬਾਕੀ ਦੁਨੀਆਂ ਅਤੇ ਦੇਸ਼ ਦੇ ਹੋਰ ਸੂਬਿਆਂ ਵਾਂਗ ਹੀ ਪੰਜਾਬ ਵਿੱਚ ਵੀ ਇਨ੍ਹਾਂ ਦੀ ਕਮੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਸੂਬੇ ਕੋਲ ਇਸ ਵਕਤ 16,000 ਪੀਪੀਈ ਕਿੱਟਾਂ ਮੌਜੂਦ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਹੋਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪੁਲਿਸ ਨੂੰ ਵੀ ਇਹ ਕਿੱਟਾਂ ਦਿੱਤੀਆਂ ਜਾਣਗੀਆ।

ਪੰਜਾਬ ਵਿੱਚ ਡਾਕਟਰਾਂ ਅਤੇ ਹੋਰ ਸਿਹਤ ਕਰਮੀਆਂ ਵਿੱਚ ਇਸ ਕਾਰਨ ਡਰ ਦਾ ਮਹੌਲ ਹੈ। ਪਿਛਲੇ ਦਿਨੀਂ 30 ਦੇ ਕਰੀਬ ਸਿਹਤ ਵਰਕਰਾਂ ਨੂੰ ਪੀਜੀਆਈ ਵਿੱਚ ਕੁਅਰੰਟੀਨ ਰੱਖਿਆ ਗਿਆ।

ਪ੍ਰਾਈਵੇਟ ਹਸਪਤਾਲ ਸੇਵਾਵਾਂ ਬੰਦ ਕਰ ਰਹੇ ਹਨ। ਜਿਸ ਦਾ ਅਸਰ ਸਰਾਕਾਰੀ ਸਿਹਤ ਢਾਂਚੇ ਅਤੇ ਸਿਹਤ ਵਰਕਰਾਂ ਦੇ ਮਨੋਬਲ ਉੱਪਰ ਪੈਣਾ ਸੁਭਾਵਕ ਹੈ।

ਪੰਜਾਬ ਵਿਚ ਵੀਰਵਾਰ ਨੂੰ 11 ਨਵੇਂ ਮਾਮਲਿਆਂ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 197, ਮੌਤਾਂ ਦੀ ਗਿਣਤੀ 14 ਹੋਈ।

ਬੀਬੀਸੀ ਪੱਤਰਕਾਰ ਨੇ ਮਾਮਲੇ ਦੀ ਪੜਤਾਲ ਕੀਤੀ ਜੋ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਭਾਰਤ ਵਿੱਚ ਇੱਥੇ ਕੋਵਿਡ-19 ਦੇ ਮਰੀਜ਼ਾਂ ਦੀ ਧਰਮ ਅਧਾਰਿਤ ਵੰਡ ਦੇ ਇਲਜ਼ਾਮ

ਅਹਿਮਦਾਬਾਦ ਸਿਵਲ ਹਸਪਤਾਲ 'ਤੇ ਆਪਣੇ ਮਰੀਜ਼ਾਂ ਨੂੰ ਉਨ੍ਹਾਂ ਦੇ ਧਰਮ ਦੇ ਅਧਾਰ 'ਤੇ ਵੱਖ ਕਰਨ ਦਾ ਆਰੋਪ ਲੱਗਿਆ ਹੈ।

ਕੋਰੋਨਾਵਾਇਰਸ ਦਾ ਇਲਾਜ ਕਰਵਾਉਣ ਵਾਲੇ ਹਿੰਦੂ ਅਤੇ ਮੁਸਲਮਾਨ ਮਰੀਜ਼ ਜੋ 12 ਅਪ੍ਰੈਲ ਤੋਂ ਪਹਿਲਾਂ ਇਕੋ ਵਾਰਡ ਵਿਚ ਦਾਖਲ ਸਨ, ਨੂੰ ਅਲੱਗ-ਥਲੱਗ ਕਰ ਕੇ ਵੱਖ-ਵੱਖ ਵਾਰਡਾਂ ਵਿਚ ਸ਼ਿਫ਼ਟ ਕਰ ਦਿੱਤਾ ਗਿਆ ਹੈ।

ਜਦੋਂ ਬੀਬੀਸੀ ਨਿਊਜ਼ ਗੁਜਰਾਤੀ ਨੇ ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਸਾਹਮਣੇ ਆਇਆ ਕਿ ਉੱਥੇ ਹਿੰਦੂ ਅਤੇ ਮੁਸਲਮਾਨ ਮਰੀਜ਼ਾਂ ਨੂੰ ਵੱਖੋ-ਵੱਖ ਵਾਰਡਾਂ ਵਿੱਚ ਰੱਖਿਆ ਗਿਆ ਹੈ। ਪੜ੍ਹੋ ਕੀ ਹੈ ਪੂਰਾ ਮਾਮਲਾ

ਦੇਸ਼ ਨੂੰ ਮੁੜ ਖੋਲ੍ਹਣ ਦੀ ਤਿਆਰੀ ਵਿੱਚ ਟਰੰਪ ਯੂਕੇ ਨੇ ਵਧਾਇਆ ਲੌਕਡਾਊਨ

ਅਮਰੀਕਾ ਦੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਗਵਰਨਰਾਂ ਲਈ “ਓਪਨਿੰਗ ਅੱਪ ਅਮੈਰੀਕਾ” ਦੇ ਨਾਂਅ ਹੇਠ ਜਾਰੀ ਕੀਤੀ ਸਲਾਹਾਕਾਰੀ ਅਗੈਨ ਦੇ ਤਹਿਤ ਅਮਰੀਕੀ ਸੂਬਿਆਂ ਦੀ ਆਰਥਿਕਤਾ ਨੂੰ ਤਿੰਨ ਪੜਾਵਾਂ ਵਿੱਚ ਖੋਲ੍ਹੇ ਜਾਣ ਅਤੇ ਲੌਕਡਾਊਨ ਵਿੱਚ ਢਿੱਲ ਦੀ ਯੋਜਨਾ ਹੈ।

ਅਮਰੀਕਾ ਵਿੱਚ ਮਰੀਜ਼ਾਂ ਦੀ ਗਿਣਤੀ ਸਾਢੇ 6 ਲੱਖ ਅਤੇ ਮੌਤਾਂ ਦੀ ਗਿਣਤੀ 32 ਹਜ਼ਾਰ ਨੂੰ ਪਾਰ ਕਰ ਗਈ ਹੈ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਬ੍ਰਿਟੇਨ ਵਿੱਚ ਲੌਕਡਾਊਨ “ਘੱਟੋ-ਘੱਟ” ਤਿੰਨ ਹਫ਼ਤੇ ਹੋਰ ਜਾਰੀ ਰਹੇਗਾ। ਉੱਥੇ ਇਸ ਸਮੇਂ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਾਢੇ 13 ਹਜ਼ਾਰ ਤੋਂ ਟੱਪ ਗਈ ਹੈ।

ਕੋਰੋਨਾਵਾਇਰਸ ਦੇ ਫੈਲਾਅ ਨੂੰ ਦੇਖਦੇ ਹੋਏ ਜਪਾਨ ਨੇ 6 ਮਈ ਤੱਕ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ।

ਬ੍ਰਾਜ਼ੀਲ ਦੇ ਸੱਜੇ ਪੱਖੀ ਰਾਸ਼ਟਰਪਤੀ ਬੋਲਸੋਨਾਰੋ ਨੇ ਆਪਣੇ ਸਿਹਤ ਮੰਤਰੀ ਲੂਇਜ਼ ਹੈਨਰਿਕ ਮੈਨਡੈਟਾ ਨੂੰ ਅਹੁਦੇ ਤੋਂ ਲਾਹ ਦਿੱਤਾ ਹੈ।

ਸਿਹਤ ਮੰਤਰੀ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਕਿਹਾ ਸੀ। ਜਦਕਿ ਬੋਲਸੋਨਾਰੋ ਮਹਾਂਮਾਰੀ ਨੂੰ ਹਊਆ ਦੱਸਦੇ ਰਹੇ ਹਨ। ਜਿਸ ਕਾਰਨ ਦੋਵਾਂ ਵਿੱਚ ਕਈ ਹਫ਼ਤਿਆਂ ਤੋਂ ਤਣਾਅ ਚੱਲ ਰਿਹਾ ਸੀ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)