You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਬੱਸਾਂ ਜਾਂ ਟਰੇਨਾਂ 'ਚ ਸਫ਼ਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ
ਕੀ ਕੈਬ, ਟਰੇਨ ਜਾਂ ਜਹਾਜ਼ ਵਿੱਚ ਸਫ਼ਰ ਕਾਰਨ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ?
ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਕੇ ਪੂਰੀ ਦੁਨੀਆਂ ਵਿੱਚ 4600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹੇ ਵਿੱਚ ਲੋਕਾਂ ਵਿੱਚ ਇਸ ਵਾਇਰਸ ਨਾਲ ਜੁੜੇ ਅਜਿਹੇ ਵੀ ਸਵਾਲ ਪੁੱਛ ਰਹੇ ਹਨ।
ਬੀਬੀਸੀ ਲਗਾਤਾਰ ਦੁਨੀਆਂ ਦੇ ਮੰਨੇ-ਪ੍ਰਮੰਨੇ ਮਾਹਿਰਾਂ ਨਾਲ ਗੱਲ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ।
ਇਸੇ ਲੜੀ ਵਿੱਚ ਕਈ ਲੋਕਾਂ ਨੇ ਇਹ ਸਵਾਲ ਪੁੱਛਿਆ ਹੈ ਕਿ ਕੀ ਜਨਤਕ ਆਵਾਜਾਈ ਸੇਵਾਵਾਂ ਜਿਵੇਂ ਕਿ ਟਰੇਨ, ਮੈਟਰੋ, ਸ਼ੇਅਰਿੰਗ ਟੈਕਸੀ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਨਾਲ ਇਸ ਵਾਇਰਸ ਤੋਂ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ?
ਕੀ ਕੈਬ ਵਿੱਚ ਸਫ਼ਰ ਕਰਨਾ ਸੁਰੱਖਿਅਤ ਹੈ?
ਕੋਰੋਨਾਵਾਇਰਸ 'ਤੇ ਹੁਣ ਤੱਕ ਕੀਤੀ ਗਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਇਹ ਵਾਇਰਸ ਕਿਵੇਂ ਫੈਲਦਾ ਹੈ।
ਪਰ ਇਸ ਵਰਗੇ ਦੂਜੇ ਵਾਇਰਸ 'ਤੇ ਕੀਤੀ ਗਈ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਾਇਰਸ ਇਸ ਤੋਂ ਪੀੜਤ ਵਿਅਕਤੀਆਂ ਦੇ ਖੰਘਣ ਜਾਂ ਨਿੱਛ ਮਾਰਨ ਕਾਰਨ ਹਵਾ ਵਿੱਚ ਆਈਆਂ ਉਨ੍ਹਾਂ ਦੀਆਂ ਲਾਰਾਂ ਦੇ ਛਿੱਟਿਆਂ ਦੇ ਸੰਪਰਕ ਵਿੱਚ ਆਉਣ ਕਾਰਨ ਫੈਲ ਸਕਦਾ ਹੈ।
ਕੋਰੋਨਾਵਾਇਰਸ ਨਾਲ ਸਬੰਧਿਤ ਇਹ ਵੀ ਪੜ੍ਹੋ:
ਅਤੇ ਜਦੋਂ ਇਹ ਛਿੱਟੇ ਕਿਸੇ ਥਾਂ ਜਿਵੇਂ ਕਿ ਟਰੇਨ ਦੇ ਹੈਂਡਲ, ਸੀਟਾਂ, ਕੈਬ ਦੇ ਦਰਵਾਜੇ ਖੋਲ੍ਹਣ ਵਾਲੇ ਹੈਂਡਲ ਵਗੈਰਾ 'ਤੇ ਡਿਗਦੇ ਹਨ ਤਾਂ ਇਨ੍ਹਾਂ ਥਾਵਾਂ ਨੂੰ ਛੂਹਣ ਵਾਲੇ ਵਿਅਕਤੀ ਨੂੰ ਵੀ ਇਨਫੈਕਸ਼ਨ ਹੋ ਸਕਦਾ ਹੈ।
ਇਨਸਾਨ ਅਣਜਾਨੇ ਵਿੱਚ ਇੱਕ ਘੰਟੇ ਵਿੱਚ ਕਈ ਵਾਰੀ ਆਪਣੇ ਹੱਥਾਂ ਨਾਲ ਆਪਣੇ ਮੂੰਹ ਨੂੰ ਛੂੰਹਦਾ ਹੈ। ਇਸ ਵਿੱਚ ਨੱਕ ਅਤੇ ਦੰਦ ਕੁਰੇਦਨਾ ਸ਼ਾਮਿਲ ਹਨ।
ਅਜਿਹੇ ਵਿੱਚ ਜਦੋਂ ਤੁਸੀਂ ਇਨਫੈਕਸ਼ਨ ਵਾਲੀਆਂ ਥਾਵਾਂ ਜਾਂ ਚੀਜ਼ਾਂ ਨੂੰ ਛੂਹਣ ਤੋਂ ਬਾਅਦ ਅਣਜਾਣੇ ਵਿੱਚ ਆਪਣੇ ਹੱਥਾਂ ਨੂੰ ਚਿਹਰੇ ਤੱਕ ਲੈਕੇ ਜਾਂਦੇ ਹੋ ਤਾਂ ਇਸ ਤਰ੍ਹਾਂ ਵਾਇਰਸ ਤੁਹਾਡੇ ਸਰੀਰ ਵਿੱਚ ਪਹੁੰਚ ਸਕਦਾ ਹੈ।
ਬੀਬੀਸੀ ਪੱਤਰਕਾਰ ਫਰਨਾਂਡੋ ਦੁਆਰਤੇ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਮਾਹਿਰ ਹਾਲੇ ਵੀ ਵਾਇਰਸ ਦੇ ਇਸ ਨਵੇਂ ਸਟਰੇਨ 'ਤੇ ਰਿਸਰਚ ਕਰ ਰਹੇ ਹਨ।
ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਕਿਸੇ ਥਾਂ 'ਤੇ ਡਿਗਣ ਤੋਂ ਬਾਅਦ 9 ਦਿਨਾਂ ਤੱਕ ਜ਼ਿੰਦਾ ਰਹਿੰਦੇ ਹਨ।
ਅਜਿਹੇ ਵਿੱਚ ਮਾਸਕ ਪਾਉਣ ਜਾਂ ਵਾਰੀ-ਵਾਰੀ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਵਾਇਰਸ ਨੂੰ ਤੁਹਾਡੇ ਹੱਥਾਂ ਤੋਂ ਹੋ ਕੇ ਚਿਹਰੇ ਅਤੇ ਉਸ ਤੋਂ ਬਾਅਦ ਸਰੀਰਕ ਅੰਗਾਂ ਤੱਕ ਪਹੁੰਚਣ ਨੂੰ ਰੋਕਿਆ ਜਾ ਸਕੇ।
ਟਰੇਨ-ਬਸ ਵਿੱਚ ਸਫ਼ਰ ਕਰਨਾ ਕਿੰਨਾ ਸੁਰੱਖਿਅਤ?
ਇੱਕ ਸਵਾਲ ਇਹ ਵੀ ਹੈ ਕਿ ਟਰੇਨ ਜਾਂ ਫਲਾਈਟ ਵਿੱਚ ਚੱਲਣਾ ਕਿੰਨਾ ਅਤੇ ਕਿਸ ਤਰ੍ਹਾਂ ਖ਼ਤਰਨਾਕ ਸਾਬਿਤ ਹੋ ਸਕਦਾ ਹੈ?
ਬੀਬੀਸੀ ਪੱਤਰਕਾਰ ਰਾਚੇਲ ਸਕੇਰਰ ਨੇ ਆਪਣੀ ਰਿਪੋਰਟ ਵਿੱਚ ਇਸ ਬਿੰਦੂ ਨੂੰ ਵਿਸਥਾਰ ਨਾਲ ਸਮਝਾਇਆ ਹੈ।
ਸਕੇਰਰ ਆਪਣੀ ਰਿਪੋਰਟ ਵਿੱਚ ਦੱਸਦੀ ਹੈ, "ਸਾਡੇ ਕੋਲ ਮੌਜੂਦ ਜਾਣਕਾਰੀ ਦੇ ਮੁਤਾਬਕ ਕੋਰੋਨਾਵਾਇਰਸ ਬੁਖਾਰ ਫੈਲਾਉਣ ਵਾਲੇ ਸੰਕ੍ਰਮਿਤ ਤੱਤਾਂ ਵਾਂਗ ਹਵਾ ਵਿੱਚ ਨਹੀਂ ਠਹਿਰਦੇ। ਅਜਿਹੇ ਵਿੱਚ ਤੁਸੀਂ ਕਿਸੇ ਇਨਫੈਕਸ਼ਨ ਵਾਲੇ ਵਿਅਕਤੀ ਦੇ ਕਾਫ਼ੀ ਨੇੜੇ ਹੋ ਤਾਂ ਤੁਹਾਨੂੰ ਇਸ ਵਾਇਰਸ ਤੋਂ ਇਨਫੈਕਸ਼ਨ ਹੋ ਸਕਦਾ ਹੈ।"
ਯੂਕੇ ਦੇ ਕੌਮੀ ਸਿਹਤ ਤੰਤਰ ਦੀ ਗਾਈਡਲਾਈਨ ਮੁਤਾਬਕ, ਇਨਫੈਕਸ਼ਨ ਵਾਲੇ ਵਿਅਕਤੀ ਦੇ ਕਾਫ਼ੀ ਨੇੜੇ ਰਹਿਣ ਦਾ ਮਤਲਬ ਹੈ 15 ਮਿੰਟ ਤੱਕ ਸੰਕ੍ਰਮਿਤ ਵਿਅਕਤੀ ਤੋਂ ਦੋ ਮੀਟਰ ਦੀ ਦੂਰੀ 'ਤੇ ਰਹਿਣ ਨਾਲ ਹੈ।
ਕੋਰੋਨਾਵਾਇਰਸ ਤੋਂ ਬਚਣ ਲਈ ਹੱਥ ਧੋਣ ਦਾ ਤਰੀਕਾ
ਅਜਿਹੇ ਵਿੱਚ ਬੱਸ ਜਾਂ ਟਰੇਨ ਵਿੱਚ ਸਫ਼ਰ ਕਰਨ ਨਾਲ ਵਾਇਰਸ ਦੀ ਲਪੇਟ ਵਿੱਚ ਆਉਣ ਦਾ ਖ਼ਤਰਾ ਕਿੰਨਾ ਹੈ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਬੱਸ ਜਾਂ ਟਰੇਨ ਕਿੰਨੀ ਭਰੀ ਹੋਈ ਹੈ।
ਉਦਾਹਰਨ ਵਜੋਂ ਲੰਡਨ ਦੀ ਅੰਡਰਗਰਾਊਂਡ ਟਰੇਨ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਸਾਹ ਲੈਣ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਦਸ਼ਾ ਵਧੇਰੇ ਹੁੰਦਾ ਹੈ।
ਇਹ ਵੀ ਪੜ੍ਹੋ:
ਇੰਸਟੀਚਿਊਟ ਆਫ਼ ਗਲੋਬਲ ਹੈਲਥ ਨਾਲ ਜੁੜੀ ਡਾ. ਲਾਰਾ ਗੋਸਕੇ ਦੱਸਦੀ ਹੈ ਕਿ ਉਨ੍ਹਾਂ ਦੀ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਜੋ ਲੋਕ ਰੋਜ਼ ਮੈਟਰੋ ਦੀ ਸਵਾਰੀ ਕਰਦੇ ਹਨ, ਉਨ੍ਹਾਂ ਦੇ ਫਲੂ ਵਰਗੇ ਲੱਛਣਾਂ ਨਾਲ ਪੀੜਤ ਹੋਣ ਦੀ ਸੰਭਾਵਨਾ ਜ਼ਿੰਦਾ ਹੁੰਦੀ ਹੈ।
ਉਹ ਕਹਿੰਦੀ ਹੈ, "ਇਸ ਵਿੱਚ ਅਹਿਮ ਗੱਲ ਹੈ ਕਿ ਉਹ ਇਲਾਕੇ ਜਿੱਥੋਂ ਤੱਕ ਘੱਟ ਟਰੇਨਾਂ ਪਹੁੰਚਦੀਆਂ ਹਨ ਅਤੇ ਜਿੱਥੇ ਯਾਤਰੀਆਂ ਨੂੰ ਟਰੇਨ ਵਿੱਚ ਸਵਾਰੀ ਕਰਦੇ ਹੋਏ ਵਾਰੀ-ਵਾਰੀ ਲਾਈਨ ਬਦਲਣੀ ਪੈਂਦੀ ਹੈ, ਉੱਥੇ ਇਨਫਲੂਏਂਜਾ ਵਰਗੀਆਂ ਬੀਮਾਰੀਆਂ ਦੇ ਫੈਲਣ ਦੇ ਮਾਮਲੇ ਜ਼ਿਆਦਾ ਆਉਂਦੇ ਹਨ। ਉੱਥੇ ਹੀ ਉਹ ਇਲਾਕੇ ਜਿੱਥੇ ਇੱਕ ਸਿੱਧੀ ਟਰੇਨ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ, ਉੱਥੇ ਹੀ ਅਜਿਹਾ ਖ਼ਤਰਾ ਥੋੜ੍ਹਾ ਘੱਟ ਹੁੰਦਾ ਹੈ।"
ਕੋਰੋਨਾਵਾਇਰਸ ਨਾਲ ਸਬੰਧਿਤ ਇਹ ਵੀ ਪੜ੍ਹੋ:
ਡਾ. ਗੋਸਕੇ ਇਸ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਕਹਿੰਦੇ ਹਨ, "ਇਨਫੈਕਸ਼ਨ ਦੇ ਸ਼ੱਕੀ ਲੋਕਾਂ ਅਤੇ ਚੀਜ਼ਾਂ ਤੋਂ ਦੂਰੀ ਅਹਿਮ ਹੈ। (ਜੇ ਸਫ਼ਰ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਗੱਲ ਕੀਤੀ ਜਾਵੇ) ਤਾਂ ਅਜਿਹੇ ਘੰਟਿਆਂ ਵਿੱਚ ਟਰੇਨ ਨਹੀਂ ਲੈਣੀ ਚਾਹੀਦੀ ਜਦੋਂ ਟਰੇਨ ਵਿੱਚ ਭੀੜ ਸਭ ਤੋਂ ਵੱਧ ਹੁੰਦੀ ਹੈ। ਅਤੇ ਲੋਕਾਂ ਨੂੰ ਅਜਿਹੇ ਟਰਾਂਸਪੋਰਟ ਨੂੰ ਚੁਣਨਾ ਚਾਹੀਦਾ ਹੈ ਜੋ ਕਿ ਉਨ੍ਹਾਂ ਨੂੰ ਆਪਣੇ ਘਰ ਤੱਕ ਸਿੱਧਾ ਪਹੁੰਚਾਉਂਦਾ ਹੋਵੇ।"
ਵੀਡੀਓ: ਬੀਬੀਸੀ ਪੰਜਾਬੀ ਆਪਣੇ ਫੋਨ ਸਕਰੀਨ 'ਤੇ ਇੰਝ ਲਿਆਓ
ਵੀਡੀਓ: ਇਟਲੀ ਰਹਿੰਦੇ ਪੰਜਾਬੀ ਕੀ ਕਹਿੰਦੇ