ਜਯੋਤੀਰਾਦਿਤਿਆ ਸਿੰਧੀਆ ਸਣੇ 20 ਤੋਂ ਵੱਧ ਵਿਧਾਇਕਾਂ ਨੇ ਮੱਧ ਪ੍ਰਦੇਸ਼ ’ਚ ਕਾਂਗਰਸ ਤੋਂ ਦਿੱਤਾ ਅਸਤੀਫ਼ਾ,

ਜਯੋਤੀਰਾਦਿਤਿਆ ਸਿੰਧੀਆ

ਤਸਵੀਰ ਸਰੋਤ, JMScindia/FB

ਮੱਧ ਪ੍ਰਦੇਸ਼ ਦੇ ਸਿਆਸੀ ਸੰਕਟ ਦਰਮਿਆਨ ਕਾਂਗਰਸ ਨਾਲ ਖ਼ਫ਼ਾ ਚੱਲ ਰਹੇ ਪਾਰਟੀ ਦੇ ਜਨਰਲ ਸਕੱਤਰ ਜਯੋਤੀਰਾਦਿਤਿਆ ਸਿੰਧੀਆ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ।

ਇਸ ਤੋਂ ਬਾਅਦ ਹੀ ਜਯੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

21 ਵਿਧਾਇਕਾਂ ਨੇ ਵੀ ਅਸਤੀਫਾ ਦਿੱਤਾ

ਭੋਪਾਲ ਸਥਿੱਤ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸ਼ੁਰੈਹ ਨਿਆਜ਼ੀ ਨੇ ਦੱਸਿਆ ਹੈ ਕਿ ਦੋ ਹੋਰ ਅਸਤੀਫਾ ਦੇਣ ਵਾਲੇ ਵਿਧਾਇਕਾਂ ਦੀ ਗਿਣਤੀ 21 ਹੋ ਗਈ ਹੈ। ਏਦਲ ਸਿੰਘ ਕੰਸਾਨਾ ਅਤੇ ਬਿਸਾਹੂਲਾਲ ਸਿੰਘ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।

ਸ਼ੁਰੈਹ ਅਨੁਸਾਰ ਅਜੇ ਇਹ ਮੰਨਿਆ ਜਾ ਰਿਹਾ ਸੀ ਕਿ ਸਿੰਧਿਆ ਖੇਮੇ ਦੇ ਵਿਧਾਇਕ ਹੀ ਅਸਤੀਫਾ ਦੇ ਰਹੇ ਹਨਪਰ ਬਿਸਾਹੂਲਾਲ ਸਿੰਘ, ਦਿਗਵਿਜੈ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।

ਪ੍ਰਧਾਨ ਮੰਤਰੀ ਤੇ ਸਿੰਧੀਆ ਦੀ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਨ।

ਜਯੋਤੀਰਾਦਿਤਿਆ ਸਿੰਧੀਆ ਦੇ ਇਸ ਕਦਮ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਮਨਾਉਣ ਦੇ ਕਾਂਗਰਸ ਦੇ ਸਾਰੇ ਹੀਲੇ-ਵਸੀਲੇ ਅਸਫ਼ਲ ਰਹੇ ਹਨ।

News image

ਇਹ ਵੀ ਪੜ੍ਹੋ:

ਸਿੰਧੀਆ ਨੇ ਅਸਤੀਫੇ ਵਿੱਚ ਲਿਖਿਆ, "ਮੇਰੇ ਜੀਵਨ ਦਾ ਉਦੇਸ਼ ਸ਼ੁਰੂ ਤੋਂ ਆਪਣੇ ਸੂਬੇ ਅਤੇ ਦੇਸ ਦੇ ਲੋਕਾਂ ਦੀ ਸੇਵਾ ਕਰਨਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਹੁਣ ਇਸ ਪਾਰਟੀ (ਕਾਂਗਰਸ) ਵਿੱਚ ਰਹਿ ਕੇ ਮੈਂ ਆਪਣਾ ਕੰਮ ਨਹੀਂ ਕਰ ਸਕ ਰਿਹਾ।"

ਉੱਥੇ ਹੀ ਕਾਂਗਰਸ ਨੇ ਸਿੰਧੀਆ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪਾਰਟੀ ਦੇ ਆਗੂ ਕੇਸੀ ਵੈਣੂਗੋਪਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇ ਖਿਲਾਫ ਕਾਰਵਾਈ ਕਰਨ ਦੇ ਕਾਰਨ ਸਿੰਧੀਆ ਨੂੰ ਪਾਰਟੀ 'ਚੋਂ ਕੱਢਿਆ ਜਾਂਦਾ ਹੈ।

ਇਸ ਸਾਰੇ ਘਟਨਾਕ੍ਰਮ ਨਾਲ ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਦੀ ਅਗਵਾਈ ਵਿੱਚ ਚੱਲ ਰਹੀ ਕਾਂਗਰਸ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

ਮੱਧ ਪ੍ਰਦੇਸ਼ ਦੇ ਗਵਰਨਰ ਲਾਲ ਜੀ ਟੰਡਨ ਆਪਣੀਆਂ ਛੁੱਟੀਆਂ ਛੱਡ ਕੇ ਸੂਬੇ ਦੀ ਰਾਜਧਾਨੀ ਭੋਪਾਲ ਪਹੁੰਚ ਰਹੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਜਪਾ ਦੇ ਸੀਨੀਅਰ ਆਗੂ ਨਰੋਤਮ ਮਿਸ਼ਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਚ ਸਕੇਗੀ।

ਜਯੋਤੀਰਾਦਿਤਿਆ ਸਿੰਧੀਆ

ਤਸਵੀਰ ਸਰੋਤ, congress

ਜਯੋਤੀਰਾਦਿਤਿਆ ਸਿੰਧੀਆ ਦਾ ਸ਼ਾਹੀ ਪਿਛੋਕੜ

ਜਯੋਤੀਰਾਦਿਤਿਆ ਸਿੰਧੀਆ ਦਾ ਸੰਬੰਧ ਗਵਾਲੀਅਰ ਰਾਜ ਪਰਿਵਾਰ ਨਾਲ ਹੈ। 2019 ਦੀਆਂ ਲੋਕ ਸਭਾ ਚੋਣਾਂ ਤੇ 2018 ਦੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਦੇ ਇੱਕ ਮੁੱਖ ਨੌਜਵਾਨ ਆਗੂ ਵਜੋਂ ਉੱਭਰੇ।

ਉਨ੍ਹਾਂ ਦੇ ਪਿਤਾ ਮਾਧਵਰਾਓ ਸਿੰਧੀਆ ਕਾਂਗਰਸ ਦੇ ਵੱਡੇ ਆਗੂਆਂ ਵਿੱਚ ਗਿਣੇ ਜਾਂਦੇ ਸਨ। ਇੱਕ ਹਾਦਸੇ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਜਯੋਤੀਰਾਦਿਤਿਆ ਸਿਆਸਤ ਵਿੱਚ ਆ ਗਏ।

ਉਨ੍ਹਾਂ ਦਾ ਜਨਮ ਪਹਿਲੀ ਜਨਵਰੀ 1971 ਨੂੰ ਮੁੰਬਈ ਵਿੱਚ ਹੋਇਆ ਸੀ।

ਉਨ੍ਹਾਂ ਨੇ ਹਾਰਵਰਡ ਤੋਂ ਅਰਥਸ਼ਾਸਤਰ ਦੀ ਪੜ੍ਹਾਈ ਕੀਤੀ ਤੇ ਸਟੈਨਫ਼ਰਡ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ।

ਸਿੰਧੀਆ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਸਨ ਤੇ ਇਸ ਸਮੇਂ ਮੱਧ ਪ੍ਰਦੇਸ਼ ਦੇ ਗੁਨਾ ਤੋਂ ਵਿਧਾਇਕ ਹਨ।

ਮੱਧ ਪ੍ਰਦੇਸ਼ ਚੋਣਾਂ ਤੋਂ ਬਾਅਦ ਉਹ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਸਨ, ਪਰ ਕਮਲ ਨਾਥ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ।

ਸਿੰਧੀਆ ਦੀ ਪਿਤਾ ਤੋਂ ਅੱਗੇ ਲੰਘਣ ਦੀ ਤਾਂਘ

ਜਯੋਤੀਰਾਦਿਤਿਆ ਸਿੰਧੀਆ ਲਈ ਕੇਂਦਰੀ ਮੰਤਰੀ ਬਣਨਾ ਸ਼ਾਇਦ ਉਨੀ ਵੱਡੀ ਪ੍ਰਾਪਤੀ ਨਹੀਂ ਹੋਣੀ ਜਿੰਨਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨਾ ਜੋ ਉਨ੍ਹਾਂ ਦੇ ਪਿਤਾ ਵੀ ਨਾ ਬਣ ਸਕੇ।

ਜਦੋਂ 1993 ਵਿੱਚ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਬਣਾਇਆ ਗਿਆ। ਹਾਲਾਂਕਿ ਮਾਧਵ ਰਾਓ ਸਿੰਧੀਆ ਰਾਜੀਵ ਗਾਂਧੀ ਦੇ ਦੋਸਤ ਮੰਨੇ ਜਾਂਦੇ ਸਨ।

ਇਹ ਵੀ ਪੜ੍ਹੋ

ਦੋ ਸਾਲ ਪਹਿਲਾਂ ਰਾਹੁਲ ਗਾਂਧੀ ਨੇ ਵੀ ਜਯੋਤੀਰਾਦਿਤਿਆ ਸਿੰਧੀਆ ਨੂੰ ਲਾਂਭੇ ਕਰ ਕੇ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਇਆ।

49 ਸਾਲਾ ਸਿੰਧੀਆ ਇਹ ਭਲੀ ਭਾਂਤ ਜਾਣਦੇ ਹਨ ਕਿ ਉਨ੍ਹਾਂ ਕੋਲ ਮੌਕਾ ਹੈ। ਉਹ ਇਹ ਵੀ ਨਹੀਂ ਚਾਹੁਣਗੇ ਕਿ ਪਿਤਾ ਵਾਂਗ ਉਹ ਵੀ ਕਦੇ ਆਪਣੇ ਜੱਦੀ ਸੂਬੇ ਦੀ ਸੱਤਾ ਹਾਸਲ ਨਾ ਕਰ ਸਕਣ।

ਸ਼ਾਇਦ ਇਸੇ ਕਾਰਨ ਆਪਣੇ ਸਿਆਸੀ ਜੀਵਨ ਦੇ ਸਭ ਤੋਂ ਹੇਠਲੇ ਦੌਰ ਵਿੱਚ ਹੁੰਦਿਆਂ ਵੀ ਉਨ੍ਹਾਂ ਨੇ ਭਾਜਪਾ ਵੱਲ ਪੈਰ ਪੁੱਟਿਆ ਹੈ।

ਲੋਕ ਸਭਾ ਚੋਣਾਂ ਨਾਲ ਮਾਨ ਡਿੱਗਿਆ

ਪਿਤਾ ਦੀ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਖਾਲੀ ਹੋਈ ਉਨ੍ਹਾਂ ਦੀ ਲੋਕ ਸਭਾ ਸੀਟ ਗੁਨਾ ਤੋਂ ਹੀ ਜਯੋਤੀਰਾਦਿਤਿਆ ਸਿੰਧੀਆ ਪਾਰਲੀਮੈਂਟ ਪਹੁੰਚੇ।

2019 ਦੀਆਂ ਲੋਕ ਸਭਾ ਚੋਣਾਂ ਉਹ ਹਾਰ ਗਏ। ਉਸ ਤੋਂ ਬਾਅਦ ਉਨ੍ਹਾਂ ਵਿੱਚ ਕੁਝ ਨਰਮੀ ਆਈ।

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਯੋਤੀਰਾਦਿਤਿਆ ਸਿੰਧਿਆ ਪਿਛਲੇ ਕੁਝ ਅਰਸੇ ਤੋਂ ਆਪਣੇ ਸਿਆਸੀ ਕਰੀਅਰ ਦੇ ਸਭ ਤੋਂ ਲੋਅ ਪੁਆਈਂਟ 'ਤੇ ਚੱਲ ਰਹੇ ਹਨ।

ਜਯੋਤੀਰਾਦਿਤਿਆ ਸਿੰਧਿਆ

ਤਸਵੀਰ ਸਰੋਤ, Getty Images

ਪਹਿਲਾਂ 2018 ਵਿੱਚ ਕਮਲਨਾਥ ਤੋਂ ਉਹ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਪਿਛੜ ਗਏ ਅਤੇ ਉਸ ਤੋਂ ਬਾਅਦ ਆਪਣੇ ਸੰਸਦੀ ਸਕੱਤਰ ਰਹੇ ਕੇਪੀ ਯਾਦਨ ਤੋਂ 2019 ਵਿੱਚ ਰਵਾਇਤੀ ਲੋਕ ਸਭਾ ਸੀਟ ਗੁਨਾ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਚੋਣਾਂ ਦੌਰਾਨ ਹੀ ਉਨ੍ਹਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਵੀ ਮਿਲੀ ਸੀ ਅਤੇ ਉੱਥੇ ਵੀ ਪਾਰਟੀ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ ਸੀ।

ਕੇਪੀ ਯਾਦਵ ਦੀ ਜਿੱਤ ਦੇ ਵਕਤ ਉਨ੍ਹਾਂ ਦੀ ਇੱਕ ਸੈਲਫੀ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਸਿੰਧਿਆ ਗੱਡੀ ਦੇ ਅੰਦਰ ਬੈਠੇ ਸਨ ਅਤੇ ਕੇਪੀ ਯਾਦਵ ਬਾਹਰ ਤੋਂ ਸੈਲਫੀ ਲੈ ਰਹੇ ਸਨ।

ਸੂਬੇ ਦੀ ਸਿਆਸਤ ਵਿੱਚ ਵੀ ਅਣਦੇਖੀ

2018 ਵਿੱਚ ਜਦੋਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਵਾਪਸੀ ਹੋਈ ਤਾਂ ਉਸ ਵਿੱਚ ਸਿੰਧੀਆ ਦਾ ਹੀ ਸਭ ਤੋਂ ਅਹਿਮ ਯੋਗਦਾਨ ਸੀ। ਸਿੰਧੀਆ ਦੇ ਉਨ੍ਹਾਂ ਚੋਣਾਂ ਵਿੱਚ ਅਸਰ ਨੂੰ ਸਮਝਣਾ ਹੋਵੇ ਤਾਂ ਤੁਸੀਂ ਭਾਜਪਾ ਦਾ ਚੋਣ ਪ੍ਰਚਾਰ ਵੇਖੋ।

ਭਾਜਪਾ ਨੇ ਆਪਣੀ ਚੋਣ ਮੁਹਿੰਮ ਵਿੱਚ ਸਿੰਧੀਆ ਵਿਰੋਧ ਨੂੰ ਕਾਫੀ ਹਵਾ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਦਾ ਮਿਸ਼ਨ ਹੀ ਸੀ - 'ਮਾਫ ਕਰੋ ਮਹਾਰਾਜ, ਹਮਾਰੇ ਨੇਤਾ ਸ਼ਿਵਰਾਜ'

ਪੂਰੇ ਸੂਬੇ ਵਿੱਚ ਸਿੰਧੀਆ ਨੇ ਸਭ ਤੋਂ ਵੱਧ, 110 ਚੋਣ ਸਭਾਵਾਂ ਨੂੰ ਸੰਬੋਧਿਤ ਕੀਤਾ। ਇਸ ਤੋਂ ਇਲਾਵਾ 12 ਰੋਡ ਸ਼ੋਅ ਵੀ ਕੀਤੇ। ਉਨ੍ਹਾਂ ਦੇ ਮੁਕਾਬਲੇ ਵਿੱਚ ਦੂਜੇ ਨੰਬਰ 'ਤੇ ਰਹੇ ਕਮਲਨਾਥ ਨੇ ਸੂਬੇ ਵਿੱਚ 68 ਚੋਣ ਸਭਾਵਾਂ ਨੂੰ ਸੰਬੋਧਿਤ ਕੀਤਾ ਸੀ।

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਯੋਤੀਰਾਦਿਤਿਆ ਸਿੰਧੀਆ ਨੂੰ ਬੁਲਾਉਣ ਦੀ ਮੰਗ ਸੀ ਅਤੇ ਆਮ ਵੋਟਰਾਂ ਵਿੱਚ ਉਨ੍ਹਾਂ ਦਾ ਅਸਰ ਵੇਖਣ ਨੂੰ ਮਿਲਿਆ ਸੀ।

ਜਯੋਤੀਰਾਦਿਤਿਆ ਸਿੰਧਿਆ

ਤਸਵੀਰ ਸਰੋਤ, Getty Images

ਪਰ ਉਨ੍ਹਾਂ ਲਈ ਮੁਸ਼ਕਿਲਾਂ ਦਾ ਅਸਲ ਦੌਰ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਸ਼ੁਰੂ ਹੋਇਆ। ਇਸ ਮੁਸ਼ਕਿਲ ਦੌਰ ਦੇ ਬਾਰੇ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਨੇ ਦੱਸਿਆ ਕਿ ਸਿੰਧਿਆ ਦੀ ਮਿਹਨਤ ਕਰਕੇ ਹੀ ਕਾਂਗਰਸ 15 ਸਾਲ ਬਾਅਦ ਵਾਪਸੀ ਕਰਨ ਵਿੱਚ ਸਫਲ ਰਹੀ ਸੀ।

ਉਹ ਮੁੱਖ ਮੰਤਰੀ ਨਹੀਂ ਬਣ ਸਕੇ ਪਰ ਉਨ੍ਹਾਂ ਦਾ ਯੋਗਦਾਨ ਕਾਫੀ ਅਹਿਮ ਸੀ। ਹੁਣ ਕਮਲਨਾਥ ਤੇ ਦਿਗਵਿਜੇ ਸਿੰਘ ਮਿਲ ਕੇ ਉਨ੍ਹਾਂ ਦੀ ਅਣਦੇਖੀ ਕਰਦੇ ਰਹੇ ਹਨ।

ਜਯੋਤੀਰਾਦਿਤਿਆ ਰਾਹੁਲ ਗਾਂਧੀ ਦੇ ਕਾਫੀ ਕਰੀਬੀ ਰਹੇ ਹਨ ਪਰ ਮੁਸ਼ਕਿਲ ਇਹ ਵੀ ਸੀ ਕਿ ਰਾਹੁਲ ਗਾਂਧੀ ਨੇ ਖੁਦ ਹੀ ਪਾਰਟੀ ਦੀ ਪ੍ਰਧਾਨਗੀ ਛੱਡ ਦਿੱਤੀ ਸੀ।

ਇਸ ਲਿਹਾਜ਼ ਨਾਲ ਸਿੰਧਿਆ ਤੇ ਉਨ੍ਹਾਂ ਦੇ ਹਮਾਇਤੀਆਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ।

ਭਾਜਪਾ ਵਿੱਚ ਗਏ ਤਾਂ ਕੀ ਹੋਣਾ?

ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜੇ ਜਯੋਤੀਰਾਦਿਤਿਆ ਸਿੰਧੀਆ ਭਾਜਪਾ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੀ ਹਾਸਲ ਹੋਵੇਗਾ ਕਿਉਂਕਿ ਉੱਥੇ ਵੀ ਉਹ ਮੁੱਖ ਮੰਤਰੀ ਤਾਂ ਨਹੀਂ ਬਣ ਸਕਣਗੇ।

ਇਹ ਸੰਭਵ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਲਿਆਇਆ ਜਾਵੇ। ਸਿੰਧਿਆ ਦੇ ਪਰਿਵਾਰ ਲਈ ਭਾਜਪਾ ਕੋਈ ਨਵੀਂ ਚੀਜ਼ ਨਹੀਂ ਹੈ। ਸਿੰਧਿਆ ਦੀ ਦਾਦੀ ਮਾਂ ਵਿਜੇ ਰਾਜੇ ਸਿੰਧਿਆ ਭਾਜਪਾ ਦੇ ਸੰਸਥਾਪਕਾਂ ਵਿੱਚੋਂ ਰਹੀ ਹੈ, ਦੋ-ਦੋ ਭੂਆ ਵਸੁੰਧਰਾ ਰਾਜੇ ਸਿੰਧਿਆ ਤੇ ਯਸ਼ੋਧਰਾ ਰਾਜੇ ਸਿੰਧੀਆ ਹੁਣ ਵੀ ਭਾਜਪਾ ਵਿੱਚ ਹਨ।

ਜਯੋਤੀਰਾਦਿਤਿਆ ਸਿੰਧੀਆ ਦੇ ਸਿਆਸੀ ਮੁਕਾਮਾਂ ਵਿੱਚ ਕੇਂਦਰ ਵਿੱਚ ਮੰਤਰੀ ਬਣਨਾ ਬਹੁਤ ਅਹਿਮ ਨਾ ਹੋਵੇ ਕਿਉਂਕ ਕਰੀਬ ਨੌ ਸਾਲ ਉਹ ਮਨਮੋਹਨ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।

ਉਨ੍ਹਾਂ ਦੀ ਨਜ਼ਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਹੋਵੇਗੀ, ਜਿਸ ਤੱਕ ਉਨ੍ਹਾਂ ਦੇ ਪਿਤਾ ਮਾਧਵ ਰਾਓ ਸਿੰਧੀਆ ਵੀ ਨਹੀਂ ਪਹੁੰਚ ਸਕੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)