ਔਰਤਾਂ ਦੀ ਖੇਡਾਂ ਵਿੱਚ ਸ਼ਮੂਲੀਅਤ ਬਾਰੇ ਭਾਰਤੀ ਕੀ ਸੋਚਦੇ ਹਨ -ਬੀਬੀਸੀ ਰਿਸਰਚ

ਖੇਡਾਂ

ਤਸਵੀਰ ਸਰੋਤ, Getty Images

News image

ਕੀ ਖੇਡ ਸੰਸਾਰ ਵਿਚ ਔਰਤਾਂ ਮਰਦਾਂ ਦਾ ਮੁਕਾਬਲਾ ਕਰ ਸਕਦੀਆਂ ਹਨ? ਬੀਬੀਸੀ ਦੇ ਸਰਵੇ ਵਿਚ ਸ਼ਾਮਲ ਹੋਣ ਵਾਲੇ ਬਹੁਤੇ ਲੋਕਾਂ ਨੇ ਇਸ ਸਵਾਲ ਦਾ ਜਵਾਬ 'ਹਾਂ' ਵਿਚ ਦਿੱਤਾ ਹੈ।

ਖੇਡ ਜਗਤ ਵਿਚ ਔਰਤਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਬਾਰੇ ਕੀਤੇ ਗਏ ਸਰਵੇ ਤੋਂ ਪਤਾ ਲਗਦਾ ਹੈ ਕਿ ਵਧੇਰੇ ਲੋਕ ਔਰਤਾਂ ਨੂੰ ਬਰਾਬਰ ਪੈਸੇ ਦੇਣ ਦੇ ਪੱਖ਼ ਵਿਚ ਹਨ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, BBC Research: ਖੇਡਾਂ ਵਿੱਚ ਕਿਹੜੇ ਸੂਬੇ ਸਭ ਤੋਂ ਅੱਗੇ?

ਭਾਵੇਂ ਕਿ 42 ਫ਼ੀਸਦ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਖੇਡਾਂ ਦੌਰਾਨ ਔਰਤਾਂ ਓਨਾ ਮਨੋਰੰਜਨ ਨਹੀਂ ਕਰਦੀਆਂ ਜਿੰਨਾ ਮਰਦ ਕਰਦੇ ਹਨ।

ਬੱਚੇ ਪੈਦਾ ਕਰਨ ਦੀ ਸਮਰੱਥਾ ਅਤੇ ਸਰੀਰਕ ਦਿੱਖ ਸਬੰਧੀ ਖਿਡਾਰਨਾਂ ਬਾਬਤ ਕਈ ਨਾਂਹਪੱਖ਼ੀ ਧਾਰਨਾਵਾਂ ਵੀ ਸਾਹਮਣੇ ਆਈਆਂ ਹਨ।

ਬੀਬੀਸੀ ਨੇ 14 ਸੂਬਿਆਂ ਵਿਚੋਂ 10181 ਲੋਕਾਂ ਉੱਤੇ ਇਹ ਅਧਿਐਨ ਕੀਤਾ ਗਿਆ , ਜਿਸ ਵਿਚ ਔਰਤਾਂ ਤੇ ਮਰਦਾਂ ਦੀ ਜ਼ਿੰਦਗੀ ਵਿਚ ਖੇਡਾਂ ਦੀ ਅਹਿਮੀਅਤ, ਕਿੰਨ੍ਹਾਂ ਸੂਬਿਆਂ ਵਿਚ ਵੱਧ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਦੇਸ ਦੀਆਂ ਸਭ ਤੋਂ ਚਰਚਿਤ ਖਿਡਾਰਨਾਂ ਬਾਰੇ ਰਾਇਸ਼ੁਮਾਰੀ ਕਰਵਾਈ ਗਈ

ਲਾਈਨ

ਸਰਵੇਖਣ ਵਿੱਚ ਜੋ ਕੁਝ ਸਾਹਮਣੇ ਆਇਆ, ਉਸ ਦੇ ਕੁਝ ਅੰਸ਼:

ਖਿਡਾਰਨਾਂ ਪ੍ਰਤੀ ਰਵੱਈਆ

ਗੀਤਾ ਪਾਂਡੇ, ਬੀਬੀਸੀ ਨਿਊਜ਼, ਦਿੱਲੀ

ਭਾਰਤੀ ਮੁੰਡੇ ਕ੍ਰਿਕਟ, ਫ਼ੁੱਟਬਾਲ, ਵਾਲੀਬਾਲ ਖੇਡਦੇ ਹਨ, ਉਹ ਦੌੜ ਲਗਾਉਂਦੇ ਹਨ ਅਤੇ ਸਾਈਕਲ ਚਲਾ ਸਕਦੇ ਹਨ। ਇਸ ਦੇ ਮੁਕਾਬਲੇ ਕੁੜੀਆਂ ਕੋਲ ਖੇਡਾਂ ਵਿੱਚ ਮੁੰਡਿਆਂ ਨਾਲੋਂ ਘੱਟ ਬਦਲ ਹਨ।

ਵੀਡੀਓ ਕੈਪਸ਼ਨ, ਸਾਬਕਾ ਮੁੱਕੇਬਾਜ਼ ਮੋਨਿਤਾ ਦੇ ਸੰਘਰਸ਼ ਦੀ ਕਹਾਣੀ

ਅਜਿਹਾ ਜਾਪਦਾ ਹੈ ਕਿ ਭਾਰਤੀ ਸਮਾਜ ਵਿਚ ਜੋ ਲਿੰਗ ਅਧਾਰਿਤ ਵਿਤਕਰਾ ਹੈ ਅਤੇ ਜੋ ਲਿੰਗ ਭੇਦ ਹੈ, ਕਿਤੇ ਨਾ ਕਿਤੇ ਉਹੀ ਇਸ ਦਾ ਕਾਰਨ ਹੈ।

ਨਹੀਂ ਤਾਂ, ਇਸ ਤੱਥ ਦੀ ਕੀ ਕਾਰਨ ਹੋ ਸਕਦਾ ਹੈ ਕਿ ਸਰਵੇਖਣ ਵਿੱਚ ਲੋਕਾਂ ਵਿੱਚੋਂ ਇੱਕ ਤਿਹਾਈ ਨੇ ਇੱਕ ਜਾਂ ਵਧੇਰੇ ਖੇਡਾਂ ਲਈਆਂ ਔਰਤਾਂ ਨੂੰ ਯੋਗ ਨਹੀਂ ਮੰਨਿਆ।

ਇਨ੍ਹਾਂ ਖੇਡਾਂ ਵਿੱਚ ਕੁਸ਼ਤੀ, ਮੁੱਕੇਬਾਜ਼ੀ, ਕਬੱਡੀ ਅਤੇ ਭਾਰ ਚੁੱਕਣਾ ਸ਼ਾਮਲ ਹਨ।

ਖੋਜ 'ਚ ਇਹ ਵੀ ਦੇਖਿਆ ਗਿਆ ਕਿ ਔਰਤਾਂ ਲਈ 'ਬਹੁਤ ਅਢੁਕਵੀਆਂ' ਮੰਨੀਆਂ ਜਾਂਦੀਆਂ ਖੇਡਾਂ ਵਿੱਚ ਅਥਲੈਟਿਕਸ ਅਤੇ ਇੰਡੋਰ ਖੇਡਾਂ ਵੀ ਸ਼ਾਮਲ ਸਨ।

ਹਾਲਾਂਕਿ, ਭਾਰਤੀ ਔਰਤਾਂ ਨੇ ਕੁਸ਼ਤੀ, ਮੁੱਕੇਬਾਜ਼ੀ, ਕਬੱਡੀ ਅਤੇ ਵੇਟ ਲਿਫਟਿੰਗ ਵਰਗੀਆਂ 'ਅਢੁਕਵੀਆਂ ਖੇਡਾਂ' ਵਿੱਚ ਲਿੰਗਕ ਰੁਕਾਵਟਾਂ ਨੂੰ ਤੋੜਿਆ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਮਜ਼ਬੂਤ ਹੌਂਸਲੇ ਨਾਲ ਬਣੀਆਂ ਹਨ।

ਖੇਡਾਂ

ਇਨ੍ਹਾਂ ਨੇ ਓਲੰਪਿਕਸ, ਕਾਮਨਵੈਲਥ ਅਤੇ ਏਸ਼ੀਆਈਨ ਖੇਡਾਂ ਵਿੱਚ ਕਈ ਕੌਮਾਂਤਰੀ ਖ਼ਿਤਾਬ ਹਾਸਿਲ ਕਰਕੇ ਭਾਰਤ ਦਾ ਮਾਣ ਵਧਾਇਆ ਹੈ।

ਭਾਰਤ ਵਿੱਚ ਬਹੁਤੇ ਲੋਕ ਨਹੀਂ ਖੇਡਦੇ!

ਇਸ ਖੋਜ ਨੇ ਦਰਸਾਇਆ ਕਿ 64% ਭਾਰਤੀ ਬਾਲਗਾਂ ਨੇ ਕਿਸੇ ਵੀ ਤਰ੍ਹਾਂ ਦੀ ਖੇਡ ਦਾਂ ਸਰੀਰਕ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਂਦੇ।

ਜਦੋਂ ਇਹ ਅੰਕੜਾ ਲਿੰਗ ਦੇ ਆਧਾਰ 'ਤੇ ਦੇਖਿਆ ਗਿਆ ਤਾਂ ਹੋਰ ਵੀ ਮਾੜਾ ਸੀ — ਜਿੱਥੇ 42% ਪੁਰਸ਼ਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾ ਕਿਸੇ ਕਿਸਮ ਦੀ ਖੇਡ ਵਿੱਚ ਹਿੱਸਾ ਲਿਆ ਹੈ। ਉੱਥੇ ਸਿਰਫ਼ 29% ਔਰਤਾਂ ਨੇ ਹੀ ਕੋਈ ਖੇਡ ਖੇਡੀ ਹੋਈ ਸੀ।

ਇਸ ਤੋਂ ਇਲਾਵਾ 15 ਤੋਂ 24 ਸਾਲ ਦੇ ਮੁੰਡੇ ਹੋਰ ਕਿਸੇ ਵੀ ਉਮਰ ਵਰਗ ਦੇ ਲੋਕਾਂ ਤੋਂ ਵੱਧ ਖੇਡਦੇ ਹਨ।

ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਵੱਡਾ ਫ਼ਰਕ ਹੈ।

ਤਾਮਿਲਨਾਡੂ 54% ਅਤੇ ਮਹਾਰਾਸ਼ਟਰ 53% ਅੰਕੜੇ ਨਾਲ ਭਾਰਤ ਦੇ ਦੋ ਉਹ ਸੂਬੇ ਹਨ, ਜਿੱਥੇ ਖੇਡਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਸਭ ਤੋਂ ਜ਼ਿਆਦਾ ਹੈ।

ਇਧਰ ਪੰਜਾਬ ਅਤੇ ਹਰਿਆਣਾ ਦੀ ਸਿਰਫ਼ 15 ਫ਼ੀਸਦੀ ਲੋਕ ਹੀ ਖੇਡਾਂ ਵਿੱਚ ਹਿੱਸਾ ਲੈਂਦੇ ਹਨ।

ਭਾਰਤ ਦੇ ਸਭ ਤੋਂ ਵੱਧ ਪ੍ਰਸਿੱਧ ਖਿਡਾਰੀ

ਜਦੋਂ ਲੋਕਾਂ ਨੂੰ ਭਾਰਤ ਦੇ ਸਭ ਤੋਂ ਪ੍ਰਸਿੱਧ ਖਿਡਾਰੀ ਬਾਰੇ ਪੁੱਛਿਆ ਗਿਆ ਤਾਂ ਬਹੁਤਿਆਂ ਨੇ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦਾ ਨਾਮ ਲਿਆ — ਹਾਲਾਂਕਿ ਉਹ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।

ਸਚਿਨ

ਤਸਵੀਰ ਸਰੋਤ, Getty Images

ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਸਰਵੇਖਣ ਵਿੱਚ 30 ਫ਼ੀਸਦੀ ਅਜਿਹੇ ਲੋਕ ਵੀ ਸਾਹਮਣੇ ਆਏ ਜੋ ਕਿਸੇ ਵੀ ਖਿਡਾਰੀ ਦਾ ਨਾਮ ਨਹੀਂ ਦੱਸ ਸਕੇ।

ਜਦੋਂ ਖਿਡਾਰਨਾਂ ਦੀ ਗੱਲ ਆਈ ਤਾਂ ਇਹ ਅੰਕੜਾ ਹੋਰ ਵੀ ਮਾੜਾ ਸੀ।

ਜਿਨ੍ਹਾਂ ਲੋਕਾਂ ਨਾਲ ਬੀਬੀਸੀ ਨੇ ਗੱਲ ਕੀਤੀ ਉਨ੍ਹਾਂ ਵਿੱਚੋਂ 50 ਫੀਸਦੀ ਤਾਂ ਕਿਸੇ ਵੀ ਇੱਕ ਖਿਡਾਰਨ ਦਾ ਨਾਮ ਵੀ ਨਹੀਂ ਦੱਸ ਸਕੇ ਸਨ।

ਹਾਲਾਂਕਿ, 18 ਫੀਸਦੀ ਲੋਕਾਂ ਨੇ ਟੈਨਿਸ ਪਲੇਅਰ ਸਾਨੀਆ ਮਿਰਜ਼ਾ ਦਾ ਨਾਮ ਲਿਆ। ਸਾਨੀਆ ਭਾਰਤ ਲਈ ਕਈ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ।

1970 ਅਤੇ 1980 ਦੇ ਦਹਾਕਿਆਂ ਦੌਰਾਨ ਦੌੜਾਕ ਪੀਟੀ ਊਸ਼ਾ ਦਾ ਭਾਰਤੀ ਟ੍ਰੈਕ 'ਤੇ ਦਬਦਬਾ ਸੀ।ਉਨ੍ਹਾਂ ਦਾ ਨਾਮ ਹਾਲੇ ਵੀ ਬਹੁਤ ਸਾਰੇ ਭਰਾਤੀਆਂ ਦੇ ਚੇਤਿਆਂ ਵਿੱਚ ਵਸਿਆ ਹੋਇਆ ਹੈ।।

ਲੋਕਾ ਮਨਾਂ ਵਿੱਚ ਵਸੀਆਂ ਖਿਡਾਰਨਾਂ ਦੇ ਪੱਖ ਤੋਂ ਪੀਟੀ ਊਸ਼ਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੇ ਮੁਕਾਬਲੇ ਇੱਕ ਫ਼ੀਸਦ ਤੋਂ ਥੋੜ੍ਹਾ ਹੀ ਘੱਟ ਸੀ।

ਪੀਟੀ ਊਸ਼ਾ

ਤਸਵੀਰ ਸਰੋਤ, Getty Images

ਜਦੋਂ ਲੋਕਾਂ ਨੂੰ ਮਰਦ ਅਤੇ ਔਰਤਾਂ ਦੋਵਾਂ ਦੀ ਲਿਸਟ ਵਿੱਚੋਂ ਐਥਲੀਟ ਚੁਣਨ ਲਈ ਕਿਹਾ ਗਿਆ ਤਾਂ ਨਤੀਜੇ ਥੋੜ੍ਹੋ ਜਿਹੇ ਵੱਖਰੇ ਸਨ ।

ਲਗਭਗ 83 ਫ਼ੀਸਦੀ ਲੋਕਾਂ ਨੇ ਖਿਡਾਰੀਆਂ ਦੇ ਨਾਵਾਂ ਨੂੰ ਪਛਾਣਿਆ। ਹਾਲਾਂਕਿ ਇਹ ਅੰਕੜਾ ਹਾਲੇ ਵੀ ਜ਼ਿਆਦਾਤਰ ਮਰਦ ਖਿਡਾਰੀਆਂ ਦੇ ਹੱਕ ਵਿੱਚ ਸੀ।

ਲਾਈਨ

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)